Print Friendly

ਦਸਵੀਂ ਜਮਾਤ ਲਈ ਭੂਗੋਲ ਦੇ ਪ੍ਰਸ਼ਨ

10th Social Studies 2012-13

ਪਾਠ 4 – 1 ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ?

2 ਜੰਗਲ ਅਤੇ ਬਨਸਪਤੀ ਜਾਤ ਵਿੱਚ ਅੰਤਰ ਦੱਸੋ।

3 ਬੰਗਾਲ ਦਾ ਡਰ ਕਿਸ ਬਨਸਪਤੀ ਨੂੰ ਕਿਹਾ ਜਾਂਦਾ ਹੈ?

4 ਦੇਸ਼ ਦੇ ਸਭ ਤੋਂ ਵੱਧ ਤੇ ਸਭ ਤੋਂ ਘੱਟ ਜੰਗਲੀ ਖੇਤਰ ਕਿਸ ਰਾਜ ਤੇ ਸੰਘੀ ਖੇਤਰ ਵਿੱਚ

ਮਿਲਦੇ ਹਨ।

5 ਸਾਡੇ ਦੇਸ਼ ਵਿੱਚ ਸ਼ੰਕੂਧਾਰੀ ਵਣ ਚੌੜੇ ਪੱਤਿਆਂ ਦੇ ਮੁਕਾਬਲੇ ਕਿਉਂ ਵੱਧ ਹਨ?

6 ਰਾਜ ਵਣ ਕਿਸ ਨੂੰ ਕਹਿੰਦੇ ਹਨ?

7 ਰਾਖਵੇਂ ਵਣਾਂ ਤੋਂ ਤੁਹਾਡਾ ਕੀ ਭਾਵ ਹੈ?

8 ਊਸ਼ਣ ਸਦਾ ਬਹਾਰ ਬਨਸਪਤੀ ਵਿੱਚ ਉਗਣ ਵਾਲੇ ਦਰਖਤਾਂ ਦੇ ਨਾਂ ਲਿਖੋ।

9 ਜਵਾਰੀ ਬਨਸਪਤੀ ਦੇ ਦੂਸਰੇ ਨਾਂ ਕੀ ਹਨ?

10 ਸ਼ੋਲਾ ਵਣ ਕਿਸ ਨੂੰ ਆਖਦੇ ਹਨ?

11 ਕਿਹੜੇ -੨ ਦਰਖਤਾਂ ਤੋਂ ਸਿਹਤ ਵਰਧਕ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ।

12 ਚਮੜਾ ਰੰਗਣ ਲਈ ਕਿਹੜੇ ਦਰਖਤਾਂ ਦੀ ਸਹਾਇਤਾ ਲਈ ਜਾਂਦੀ ਹੈ।

13 ਰਾਸ਼ਟਰੀ ਵਣ ਨੀਤੀ ਦਾ ਮੁੱਖ ਉਦੇਸ਼ ਕੀ ਹੈ?

14 ਦੇਸ਼ ਵਿੱਚ ਸ਼ੇਰ ਕਿਹੜੇ ਸਥਾਨਾਂ ਤੇ ਵਧੇਰੇ ਮਿਲਦਾ ਹੈ?

15 ਸਾਡੇ ਦੇਸ਼ ਦੇ ਰਾਸ਼ਟਰੀ ਪਸ਼ੂ ਤੇ ਪੰਛੀ ਦਾ ਕੀ ਨਾਂ ਹੈ?

16 ਮਿੱਟੀ ਦੇ ਮੂਲ ਪਦਾਰਥ ਕਿਹੜੇ-੨ ਹਨ?

17 ਦੱਖਣ ਦੀ ਪਠਾਰ ਵਿੱਚ ਲਾਲ ਰੰਗ ਦੀ ਮਿੱਟੀ ਕਿਉਂ ਹੁੰਦੀ ਹੈ?

18 ਮਿੱਟੀ ਦੇ ਕਟਾਅ ਤੋਂ ਕੀ ਭਾਵ ਹੈ?

19 ਲੈਟਰਾਈਟ ਮਿੱਟੀ ਦੇਸ਼ ਦੇ ਕਿਹੜੇ ਭਾਗਾਂ ਵਿੱਚ ਮਿਲਦੀਆਂ ਹਨ?

20 ਮਾਰੂਥਲ ਦੇ ਵਧੱਣ ਨੂੰ ਰੋਕਣ ਲਈ ਕਿਹੜੇ ਉਪਾਅ ਕੀਤੇ ਜਾਂਦੇ ਹਨ?

ਪਾਠ 5

21 ਜਲ ਚੱਕਰ ਕਿਸ ਨੂੰ ਆਖਦੇ ਹਨ?

22 ਦਰਿਆ ਕਿਹੜੇ ਲੋਕਾਂ ਲਈ ਖਿੱਚ ਦਾ ਕਾਰਨ ਰਹੇ ਹਨ?

23 ਭਾਰਤ ਦੇ ਕਿਹੜੇ ਦਰਿਆਵਾਂ ਨੂੰ ਧਾਰਮਿਕ ਮਾਨਤਾ ਮਿਲੀ ਹੋਈ ਹੈ?

24 ਅੰਦਰੂਨੀ ਜਲ ਨਿਕਾਸ ਪ੍ਰਣਾਲੀ ਕਿਸ ਨੂੰ ਕਹਿੰਦੇ ਹਨ?

25 ਦੇਸ਼ ਵਿੱਚ ਖੂਹ ਸਭ ਤੋਂ ਵੱਧ ਮਾਤਰਾ ਵਿੱਚ ਕਿਥੇ ਮਿਲਦੇ ਹਨ?

26 ਦੇਸ਼ ਦੇ ਕਿਹੜੇ ਦੋ ਦਰਿਆ ਦੁਖਾਂ ਦਾ ਘਰ ਮੰਨੇ ਗਏ ਹਨ?

ਪਾਠ 6

27 ਖਰੀਫ ਦੇ ਮੋਸਮ ਵਿੱਚ ਬੀਜਣ ਵਾਲੀਆਂ ਫਸਲਾਂ ਦੇ ਨਾਂ ਲਿਖੋ।

28 ਰਬੀ ਮੋਸਮ ਵਿੱਚ ਕਿਹੜੀਆਂ ਫਸਲਾਂ ਬੀਜੀਆਂ ਜਾਂਦੀਆਂ ਹਨ?

29 ਹਰੀ ਖਾਦ ਤੇ ਖਾਦ ਵਿੱਚ ਕੀ ਅੰਤਰ ਹੈ?

30 ਦੁਧਾਰੂ ਪਸ਼ੂ ਕੀ ਹੁੰਦੇ ਹਨ?

31 ਸੰਨ੍ਹਵੀਂ ਜਮੀਨ ਕੀ ਹੁੰਦੀ ਹੈ?

32 ਪੰਜਾਬ ਵਿੱਚ ਜੰਗਲਾਂ ਹੇਠ ਕਿੰਨੇ % ਰਕਬਾ ਆਉਂਦਾ ਹੈ?

33 ਚਰਾਗਾਹਾਂ ਹੇਠ ਜ਼ਮੀਨ ਘੱਟ ਜਾਣ ਦੇ ਮੁੱਖ ਕਾਰਨ ਕੀ ਹਨ?

34 21ਵੀਂ ਸਦੀ ਦੇ ਅੰਤ ਤੱਕ ਭਾਰਤ ਦੀ ਜਨਸੰਖਿਆ ਨੂੰ ਕਿੰਨੇ ਖਾਧ ਅੰਨ ਪਦਾਰਥਾਂ ਦੀ

ਜ਼ਰੂਰਤ ਪਵੇਗੀ?

35 ਤੇਲ ਬੀਜ ਫਸਲਾਂ ਦੇ ਨਾਂ ਦੱਸੋ।

36 ਪਸ਼ੂ ਧਨ ਵਿੱਚ ਪੰਜਾਬ ਦਾ ਦੇਸ਼ ਵਿੱਚ ਕੀ ਸਥਾਨ ਹੈ?

37 ਸਭ ਤੋਂ ਵੱਧ ਪਸ਼ੂਧਨ ਦੇਸ਼ ਦੇ ਕਿਹੜੇ ਰਾਜ ਵਿੱਚ ਮਿਲਦਾ ਹੈ?

38 ਬਣੀਕਰਣ ਦਾ ਕੀ ਮਹੱਤਵ ਹੈ?

ਪਾਠ 7

39 ਮੁੱਖ ਖਣਿਜ ਪਦਾਰਥਾਂ ਦੇ ਨਾਂ ਦੱਸੋ।

40 ਮੈਂਗਨੀਜ਼ ਖਣਿਜ ਦੀ ਵਰਤੋਂ ਕਿਸ ਕੰਮ ਲਈ ਕੀਤੀ ਜਾਂਦੀ ਹੈ?

41 ਅਬਰਕ ਦਾ ਪ੍ਰਯੋਗ ਕਿਸ ਉਦਯੋਗ ਵਿੱਚ ਹੁੰਦਾ ਹੈ?

42 ਬਾਕਸਾਈਟ ਕੱਚੀ ਧਾਤ ਤੋਂ ਕਿਹੜੀ ਧਾਤ ਮਿਲਦੀ ਹੈ?

43 ਸੋਨਾ ਉਤਪਾਦਨ ਦਾ ਮੁੱਖ ਖੇਤਰ ਕਿਥੇ ਤੇ ਕਿਸ ਰਾਜ ਵਿੱਚ ਹੈ?

44 ਪ੍ਰਮਾਣੂ ਸ਼ਕਤੀ ਦੇ ਮੁੱਖ ਚਾਰ ਕੇਂਦਰ ਕਿੱਥੇ ਸਥਿਤ ਹਨ?

45 ਪੌਣ ਸ਼ਕਤੀ ਕੀ ਹੁੰਦੀ ਹੈ?

46 ਸਾਗਰ ਸਮਰਾਟ ਨਾਂ ਦੇ ਸਮੁੰਦਰੀ ਜਹਾਜ ਤੋਂ ਕੀ ਕੰਮ ਲਿਆ ਜਾਂਦਾ ਹੈ?

47 ਯੂਰੇਨੀਅਮ ਤੋਂ ਕਿਸ ਤਰਾਂ ਦੀ ਸ਼ਕਤੀ ਬਣਾਈ ਜਾਂਦੀ ਹੈ?

48 ਕੋਲੇ ਦੇ ਉਤਪਾਦਨ ਵਿੱਚ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ? 

ਪਾਠ 8

49 ਨਿਰਮਾਣ ਉਦਯੋਗ ਕਿਸ ਨੂੰ ਕਹਿੰਦੇ ਹਨ?

50 ਭਾਰਤ ਦੀ ਸਿਲੀਕਾਨ ਘਾਟੀ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ?

51 ਦੇਸ਼ ਵਿੱਚ ਹਵਾਈ ਜਹਾਜ਼ ਬਣਾਉਣ ਵਾਲੇ ਮੁੱਖ ਕੇਂਦਰਾਂ ਦੇ ਨਾਂ ਦੱਸੋ।

52 ਕਾਂਜੀਵਰਮ ਕਿਸ ਉਦਯੋਗ ਦੇ ਲਈ ਪ੍ਰਸਿੱਧ ਹੈ?

53 ਦੇਸ਼ ਵਿੱਚ ਪਹਿਲੀ ਕਾਗਜ਼ ਮਿੱਲ ਕਦੋਂ ਤੇ ਕਿਥੇ ਲਗਾਈ ਗਈ?

54 ਦੇਸ਼ ਵਿੱਚ ਅਖਬਾਰੀ ਕਾਗਜ਼ ਦਾ ਕਾਰਖਾਨਾ ਕਿਥੇ ਹੈ?

55 ਜਮਸ਼ੇਦਪੁਰ ਵਿੱਚ ਕਿਸ ਵਸਤੂ ਦਾ ਵਿਸ਼ਾਲ ਕਾਰਖਾਨਾ ਹੈ? ਇਸਦੀ ਸਥਾਪਨਾ ਕਿਸ

ਸਾਲ ਕੀਤੀ ਗਈ?

56 ਮਿਨੀ ਸਟੀਲ ਪਲਾਂਟ ਕਿਸ ਨੂੰ ਕਹਿੰਦੇ ਹਨ?

57 ਦੇਸ਼ ਵਿੱਚ ਡੀਜ਼ਲ ਇੰਜਣ ਬਣਾਉਣ ਦੇ ਕਾਰਖਾਨੇ ਕਿਥੇ ਲੱਗੇ ਹਨ?

58 ਸਾਰਵਜਨਕ ਖੇਤਰ ਦੇ 3 ਲੋਹਾ ਇਸਪਾਤ ਕਾਰਖਾਨਿਆਂ ਦੇ ਨਾਂ ਦੱਸੋ।

59 ਸਵਰਾਜ ਟਰੈਕਟਰ ਬਣਾਉਣ ਦਾ ਕਾਰਖਾਨਾ ਕਿਥੇ ਲੱਗਾ ਹੈ ਅਤੇ ਇਹ ਕਿਸ ਰਾਜ ਵਿੱਚ

ਹੈ?

60 ਪੰਜਾਬ ਦੇ ਕਿਸ ਸ਼ਹਿਰ ਨੂੰ ਇਲੈਕਟ੍ਰਾਨਿਕ ਨਗਰੀ ਕਿਹਾ ਜਾਂਦਾ ਹੈ?

ਪਾਠ 9

61 ਆਵਾਜਾਈ ਅਤੇ ਸੰਚਾਰ ਵਿੱਚ ਅੰਤਰ ਦੱਸੋ।

62 ਦੇਸ਼ ਦੇ ਸਭ ਤੋਂ ਉਚੇ ਸੜਕ ਮਾਰਗ ਦਾ ਨਾਂ ਅਤੇ ਉਸਦੀ ਸਮੁੰਦਰ ਤਲ ਤੋਂ ਉਚਾਈ ਦੱਸੋ।

63 ਭਾਰਤ ਵਿੱਚ ਪਹਿਲਾ ਰੇਲ ਮਾਰਗ ਕਦੋਂ ਅਤੇ ਕਿਸ ਲਈ ਬਣਾਇਆ ਗਿਆ?

64 ਕੌਂਕਣ ਰੇਲ ਮਾਰਗ ਦੀ ਲੰਬਾਈ ਕਿੰਨੀ ਹੈ? ਇਸ ਮਾਰਗ ਦੇ ਦੋ ਸਟੇਸ਼ਨਾਂ ਦੇ ਨਾਂ ਵੀ ਦੱਸੋ।

65 ਕੋਂਕਣ ਰੇਲ ਮਾਰਗ ਤੇ ਕਿੰਨੇ ਵੱਡੇ ਪੁਲਾਂ ਅਤੇ ਸੁਰੰਗਾਂ ਦਾ ਨਿਰਮਾਣ ਕੀਤਾ ਗਿਆ ਹੈ?

66 ਭਾਰਤ ਵਿੱਚ ਕਿੰਨੇ ਗੇਜ਼ਾਂ ਵਾਲੀਆਂ ਰੇਲ ਪਟੜੀਆਂ ਹਨ?

67 ਦੇਸ਼ ਦੀ ਸਭ ਤੋਂ ਤੇਜ਼ ਗਤੀ ਨਾਲ ਚੱਲਣ ਵਾਲੀ ਰੇਲ ਗੱਡੀ ਦਾ ਨਾਂ ਤੇ ਗਤੀ ਦੱਸੋ।

68 ਸ਼ਤਾਬਦੀ ਰੇਲਾਂ ਨੂੰ ਇਸ ਨਾਂ ਨਾਲ ਕਿਉਂ ਜਾਣਿਆ ਜਾਂਦਾ ਹੈ?

69 ਰਾਜਧਾਨੀ ਰੇਲਾਂ ਦੇ ਨਾਂ ਦੇ ਕੀ ਅਰਥ ਹਨ?

70 ਪਾਈਪ ਲਾਈਨ ਆਵਾਜਾਈ ਪ੍ਰਣਾਲੀ ਕੀ ਹੁੰਦੀ ਹੈ?

71 ਭਾਰਤ ਦੀ ਸਮੁੰਦਰ ਤੱਟ ਰੇਖਾ ਦੀ ਲੰਬਾਈ ਕਿੰਨੀ ਹੈ?

72 ਦੇਸ਼ ਦੀਆਂ ਮੁੱਖ ਬੰਦਰਗਾਹਾਂ ਦੇ ਨਾਂ ਦੱਸੋ।

73 ਵਾਯੂਦੂਤ ਸੇਵਾ ਦੁਆਰਾ ਕਿਹੜੇ ਖੇਤਰਾਂ ਨੂੰ ਹਵਾਈ ਸੇਵਾ ਪ੍ਰਦਾਨ ਕੀਤੀ ਗਈ ਹੈ?

74 ਪੰਜਾਬ ਵਿੱਚ ਅੰਤਰ ਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਕਿਸ ਨੂੰ ਪ੍ਰਦਾਨ ਕੀਤਾ ਗਿਆ

ਹੈ?

75 ਭਾਰਤ ਵਿੱਚ ਡਾਕਘਰਾਂ ਦੀ ਸੰਖਿਆ ਕਿੰਨੀ ਹੈ? ਇੱਕ ਡਾਕਘਰ ਔਸਤਨ ਕਿੰਨੀ

ਜਨਸੰਖਿਆ ਨੂੰ ਸੇਵਾ ਪ੍ਰਦਾਨ ਕਰਦਾ ਹੈ?

76 ਜਨ ਸੰਚਾਰ ਦੇ ਇਲੈਕਟ੍ਰਾਨਿਕ ਸਾਧਨ ਕੀ ਹਨ?

77 ਡਿਸਕ ਅਨਟੀਨਾ ਪ੍ਰਣਾਲੀ ਦੇ ਕੀ ਲਾਭ ਹਨ?

78 ਅਕਾਸ਼ਵਾਣੀ ਕਿੰਨੀਆਂ ਭਾਸ਼ਾਵਾਂ ਵਿੱਚ ਆਪਣੇ ਪ੍ਰਸਾਰਣ ਪੇਸ਼ ਕਰਦਾ ਹੈ?

ਪਾਠ 10

79 ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ?

80 ਪ੍ਰੋਫੈਸਰ ਅਮਰਤਿਆ ਸੈਨ ਅਨੁਸਾਰ ਭਾਰਤੀ ਨਿਯੋਜਨ ਦੀ ਸਭ ਤੋਂ ਵੱਡੀ ਭੁੱਲ ਕੀ ਹੈ?

81 ਅਕਬਰ ਦੀ ਮੌਤ ਸਮੇਂ ਭਾਰਤ ਦੀ ਅੰਦਾਜਨ ਜਨਸੰਖਿਆ ਕਿੰਨੀ ਸੀ?

82 ਸਾਲ 1901 ਵਿੱਚ ਭਾਰਤ ਦੀ ਆਬਾਦੀ ਕਿੰਨੀ ਸੀ?

83 ਸਾਲ 1921 ਤੇ 1951 ਨੂੰ ਜਨ ਸੰਖਿਅਕ ਵੰਡ ਸਾਲ ਕਿਉਂ ਕਿਹਾ ਜਾਂਦਾ ਹੈ?

84 ਭਾਰਤ ਦੇ ਕਿੰਨੇ ਰਾਜਾਂ ਦੀ ਜਨਸੰਖਿਆ 5 ਕਰੋੜ ਤੋੱ ਵੱਧ ਹੈ?

85 ਦੇਸ਼ ਦੇ ਸਭ ਤੋਂ ਵੱਧ ਤੇ ਸੱਭ ਤੋਂ ਘੱਟ ਜਨ ਸੰਖਿਆ ਵਾਲੇ ਰਾਜਾਂ ਦੇ ਨਾਂ ਲਿਖੋ।

86 ਪੰਜਾਬ ਵਿੱਚ ਸਾਰੇ ਦੇਸ਼ ਦੀ ਕਿੰਨੇ ਪ੍ਰਤੀਸ਼ਤ ਵਸੋਂ ਰਹਿੰਦੀ ਹੈ?

87 ਦੇਸ਼ ਦੇ ਪਿੰਡਾਂ ਵਿੱਚ ਕਿੰਨੇ % ਲੋਕ ਰਹਿੰਦੇ ਹਨ?

88 ਉਮਰ ਬਣਤਰ ਨੂੰ ਨਿਰਧਾਰਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ।

89 ਦੇਸ਼ ਵਿੱਚ 0-14 ਸਾਲ ਤੱਕ ਦੇ ਉਮਰ ਵਰਗ ਵਿੱਚ ਕਿੰਨੇ % ਜਨਸੰਖਿਆ ਆਉਂਦੀ ਹੈ?

90 ਦੇਸ਼ ਦੀ ਜਨਸੰਖਿਆ ਵਿੱਚ ਕਿੰਨੇ % ਵੋਟਰ ਹਨ?

91 ਲਿੰਗ ਅਨੁਪਾਤ ਤੋਂ ਤੁਹਾਡਾ ਕੀ ਭਾਵ ਹੈ?

92 ਪੇਂਡੂ ਖੇਤਰਾਂ ਵਿੱਚ ਮਜ਼ਦੂਰਾਂ ਦੀ ਕਿੰਨੇ % ਮਾਤਰਾ ਹੈ?

 

Teacher – Vijay Gupta

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

ਖੁਸ਼ੀਆਂ ਤੇ ਗ਼ਮੀਆਂ ਦੇ ਸੁਨੇਹੇ ਦੇਣ ਵਾਲੀ ਟੈਲੀਗ੍ਰਾਮ ਸੇਵਾ ਹੋਈ ਬੰਦ (1854 'ਚ ਆਈ ਸੀ ਪਹਿਲੀ ਤਾਰ)

ਅੰਮਿ੍ਤਸਰ, 14 ਜੁਲਾਈ (ਹਰਪ੍ਰੀਤ ਸਿੰਘ ਗਿੱਲ)-163 ਸਾਲਾਂ ਤੋਂ ਭਾਰਤ ਦੀਆਂ ਕਈ ਪੀੜ੍ਹੀਆਂ ਨੂੰ ਚੰਗੀਆਂ ਤੇ ਬੁਰੀਆਂ ਖਬਰਾਂ ਪਹੁੰਚਾਉਂਦੀ ਆ ਰਹੀ ਟੈਲੀਗ੍ਰਾਮ ਸੇਵਾ ਹੁਣ ਬੰਦ ਹੋ ਗਈ ਹੈ | ਕਿਸੇ ਵੇਲੇ


Print Friendly
Social Studies0 Comments

ਸਿਕੰਦਰ ਮਹਾਨ

ਸਿਕੰਦਰ ਦੇ ਹਰ ਬੋਲ ਦੇ ਡੂੰਘੇ ਅਰਥ ਸਨ। ਉਸ ਦੀ ਹਰ ਹਰਕਤ ਵਿੱਚ ਜ਼ਿੰਦਗੀ-ਮੌਤ ਦਾ ਨਾਟਕ ਸੀ। ਉਸ ਦੀਆਂ ਕਹੀਆਂ ਗੱਲਾਂ ਵਿਸ਼ਵ-ਚੇਤਨਾ ਦਾ ਭਾਗ ਬਣ ਗਈਆਂ ਹਨ।  ਉਸ ਨੇ ਕਿਹਾ


Print Friendly
Social Studies0 Comments

ਭਾਰਤ ਛੱਡੋ ਅੰਦੋਲਨ (ਅੱਜ 9 ਅਗਸਤ ਤੇ ਵਿਸ਼ੇਸ਼)

ਸਾਡੇ ਦੇਸ਼ ਨੂੰ ਆਜ਼ਾਦੀ ਹਾਸਲ ਕਰਨ ਲਈ ਇਕ ਲੰਮੇ ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਜਿਹੜਾ ਘੋਲ ਭਾਰਤ ਵਾਸੀਆਂ ਨੇ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਨਾਲ ਸ਼ੁਰੂ ਕੀਤਾ ਸੀ, 9 ਅਗਸਤ 1942


Print Friendly