Print Friendly

ਛੇਵੀਂ ਜਮਾਤ, ਪਾਠ -11 (ਵੈਦਿਕ ਸਭਿੱਅਤਾ)

ਵੈਦਿਕ ਕਾਲ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ –

ਰਿਗਵੈਦਿਕ ਜਾਂ ਆਰੰਭਿਕ ਵੈਦਿਕ ਸਭਿਅਤਾ ਅਤੇ ਉੱਤਰ ਵੈਦਿਕ ਸਭਿਅਤਾ

ਚਾਰ ਵੇਦਾਂ ਦੇ ਨਾਂ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ ਹਨ।

ਰਿਗਵੇਦ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਹੈ।

ਰਿਗਵੇਦ ਵਿੱਚ ਜਿਹਲਮ ਨੂੰ ਵਿਤਸਤਾ, ਚਿਨਾਬ ਨੂੰ ਅਸਿਕਨੀ, ਰਾਵੀ ਨੂੰ ਪਰੂਸ਼ਣੀ, ਬਿਆਸ ਨੂੰ ਵਿਪਾਸ਼ ਅਤੇ ਸਤਲੁਜ ਨੂੰ ਸ਼ਤੁਦ੍ਰੀ ਕਿਹਾ ਗਿਆ ਹੈ।

ਵੈਦਿਕ ਕਾਲ ਵਿੱਚ ਸਰਸਵਤੀ ਨਦੀ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਸੀ।

ਪੰਜਾਬ ਨੂੰ ਸਪਤਸਿੰਧੂ ਜਾਂ ਸਤ ਨਦੀਆਂ ਦਾ ਪ੍ਰਦੇਸ਼ ਕਿਹਾ ਜਾਂਦਾ ਸੀ।

ਆਰੰਭਿਕ ਵੈਦਿਕ ਕਾਲ ਵਿੱਚ ਕੁਰੂ, ਪੰਚਾਲ ਅਤੇ ਵਿਦੇਹ ਆਦਿ ਵੱਡੇ ਰਾਜਾਂ ਦਾ ਵਰਨਣ ਮਿਲਦਾ ਹੈ।

ਰਾਜੇ ਨੂੰ ਰਾਜਨ ਕਿਹਾ ਜਾਂਦਾ ਸੀ ਅਤੇ ਸ਼ਕਤੀਸ਼ਾਲੀ ਰਾਜਿਆਂ ਨੂੰ ਸਮਰਾਟ ਕਿਹਾ ਜਾਂਦਾ ਸੀ

ਸਰਪੰਚ ਨੂੰ ਗ੍ਰਾਮਣੀ ਕਿਹਾ ਜਾਂਦਾ ਸੀ।

ਸਮਾਜ ਚਾਰ ਭਾਗਾਂ (ਵਰਣਾਂ) ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ।

ਸਮਾਜ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਸੀ।

ਇਸਤਰੀਆਂ ਨੂੰ ਸਮਾਜ ਵਿੱਚ ਮਾਣ ਸਤਿਕਾਰ ਅਤੇ ਆਜ਼ਾਦੀ ਪ੍ਰਾਪਤ ਸੀ।

ਅਪਲਾ, ਘੋਸ਼ਾ ਅਤੇ ਵਿਸ਼ਵਾਰਾ ਵੈਦਿਕ ਕਾਲ ਦੀਆਂ ਕੁੱਝ ਪ੍ਰਸਿੱਧ ਇਸਤਰੀਆਂ ਸਨ।

ਗਊ ਨੂੰ ਪਵਿੱਤਰ ਮੰਨਿਆ ਗਿਆ ਸੀ।

ਪ੍ਰਿਥਵੀ ਦੇ ਦੇਵਤੇ – ਪ੍ਰਿਥਵੀ, ਅੱਗ ਅਤੇ ਸੋਮ

ਅਕਾਸ਼ ਦੇ ਦੇਵਤੇ – ਇੰਦਰ, ਹਵਾ ਅਤੇ ਮਾਰੂਤ

ਪੁਲਾੜ ਦੇ ਦੇਵਤੇ – ਵਰੁਣ, ਸੂਰਜ, ਪੂਸ਼ਣ, ਵਿਸ਼ਨੂੰ, ਅਸ਼ਿਵਨੀ

ਬਲੀ ਪ੍ਰਥਾ ਦਾ ਰਿਵਾਜ਼ ਸੀ।

ਵੈਦਿਕ ਲੋਕਾਂ ਨੂੰ ਗ੍ਰਹਿਆਂ ਦੀ ਗਤੀ, ਸੂਰਜ ਅਤੇ ਚੰਦਰਮਾ ਗ੍ਰਹਿਣ, ਪ੍ਰਿਥਵੀ ਦਾ ਆਪਣੀ ਧੁਰੀ ਅਤੇ ਸੂਰਜ ਦੇ ਇਰਦ-ਗਿਰਦ ਪ੍ਰਕਰਮਾ ਬਾਰੇ ਗਿਆਨ ਸੀ।

ਚਿਕਿਤਸਾ ਵਿਗਿਆਨ ਨੂੰ ਆਯੁਰਵੇਦ ਕਿਹਾ ਜਾਂਦਾ ਸੀ।

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

ਦਾਂਤੇ ਏਲੀਗਿਅਰੀ – ਪ੍ਰਸਿੱਧ ਇਤਾਲਵੀ ਕਵੀ

ਦਾਂਤੇ ਏਲੀਗਿਅਰੀ (ਮਈ/ਜੂਨ 1265– ੧੪ ਸਿਤੰਬਰ, 1321) ਮੱਧ ਕਾਲ ਦੇ ਇਤਾਲਵੀ ਕਵੀ ਸਨ। ਇਹ ਵਰਜਿਲ ਦੇ ਬਾਅਦ ਇਟਲੀ ਦੇ ਸਭਤੋਂ ਮਹਾਨ ਕਵੀ ਕਹੇ ਜਾਂਦੇ ਹਨ। ਇਹ ਇਟਲੀ ਦੇ ਰਾਸ਼ਟਰਕਵੀ ਵੀ ਰਹੇ। ਉਹਨਾ ਦਾ ਪ੍ਰਸਿੱਧ ਮਹਾਂਕਾਵ


Print Friendly
Social Studies0 Comments

ਪੰਜਾਬ ਦੇ ਮੁੱਖ ਮੰਤਰੀ – 15 ਅਗਸਤ 1947 ਤੋਂ ਹੁਣ ਤੱਕ

1. ਡਾ: ਗੋਪੀ ਚੰਦ ਭਾਰਗਵ : 15 ਅਗਸਤ, 1947 ਤੋਂ 13 ਅਪ੍ਰੈਲ, 1949 ਤੱਕ। 2. ਲਾਲਾ ਭੀਮ ਸੈਨ ਸੱਚਰ : 14 ਅਪ੍ਰੈਲ, 1949 ਤੋਂ 18 ਅਕਤੂਬਰ 1949 ਤੱਕ। 3. ਡਾ:


Print Friendly