Print Friendly

ਜਮਾਤ ਛੇਵੀਂ, ਪਾਠ – 12 (ਭਾਰਤ 600 ਈ. ਪੂ. ਤੋਂ 400 ਈ. ਪੂ. ਤੱਕ

ਮੁੱਖ ਮਹਾਜਨਪਦ –

 

ਅੰਗਮਗਧ
ਕਾਸ਼ੀਕੋਸ਼ਲ
ਵੰਜੀਮਲ
ਚੇਦੀਵਤਸ
ਕੁਰੂਪੰਚਾਲ
ਮਤਸਸ਼ੂਰਸੇਨ
ਅਸਮਕਅਵੰਤੀ
ਗੰਧਾਰਕੰਬੋਜ

 

ਮਹੱਤਵਪੂਰਨ ਮਹਾਜਨਪਦ ਅਤੇ ਰਾਜਧਾਨੀਆਂ –

ਮਹੱਤਵਪੂਰਨ ਮਹਾਜਨਪਦਰਾਜਧਾਨੀ
ਕਾਸ਼ੀਵਾਰਾਨਸੀ
ਕੋਸ਼ਲਅਯੁੱਧਿਆ ਜਾਂ ਸਾਕੇਤ
ਅੰਗਚੰਪਾ
ਵਤਸਕੌਸ਼ਾਬੀ
ਅਵੰਤੀਉਜੈਨ
ਮਗਧਰਾਜਗ੍ਰਹਿ

ਮਗਧ ਦਾ ਉੱਥਾਨ

ਮਗਧ, ਜਿਸ ਵਿੱਚ ਬਿਹਾਰ ਪ੍ਰਾਂਤ ਦੇ ਗਯਾ ਅਤੇ ਪਟਨਾ ਦੇ ਇਲਾਕੇ ਸ਼ਾਮਲ ਸਨ, ਉਹ ਹਰਿਅੰਕ ਵੰਸ਼ ਦੇ ਰਾਜਾ ਬਿੰਬੀਸਾਰ ਦੇ ਕਾਲ ਵਿੱਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਸੀ।

ਬਿੰਬੀਸਾਰ ਨੇ 543 ਤੋਂ 492 ਈ. ਪੂ. ਤੱਕ ਰਾਜ ਕੀਤਾ। ਉਹ ਮਹਾਤਮਾ ਬੁੱਧ ਦਾ ਸਮਕਾਲੀ ਸੀ।

ਬਿੰਬੀਸਾਰ ਦੇ ਪੁੱਤਰ ਅਜਾਤਸ਼ਤਰੂ ਨੇ 492 ਤੋਂ 460 ਈ. ਪੂ. ਤੱਕ ਰਾਜ ਕੀਤਾ। ਉਸ ਨੇ ਕਾਸ਼ੀ, ਕੋਸ਼ਲ ਅਤੇ ਵੈਸ਼ਾਲੀ ਨੂੰ ਹਰਾ ਕੇ ਰਾਜ ਦਾ ਵਿਸਥਾਰ ਕੀਤਾ ਅਤੇ ਨਵੀਂ ਰਾਜਧਾਨੀ ਰਾਜਗ੍ਰਹਿ ਤੋਂ ਬਦਲ ਕੇ ਪਾਟਲੀਪੁੱਤਰ (ਪਟਨਾ) ਬਣਾਈ।

ਬਿੰਬੀਸਾਰ ਦੀ ਮੌਤ ਤੋਂ ਬਾਅਦ ਸ਼ਿਸ਼ੂਨਾਗ (ਸ਼ੁਸ਼ੰਗ) ਅਤੇ ਨੰਦ ਨਾਂ ਦੇ ਦੋ ਵੰਸ਼ਾਂ ਨੇ ਰਾਜ ਕੀਤਾ।

ਮਹਾਂਪਦਮ ਨੰਦ, ਨੰਦ ਵੰਸ਼ ਦਾ ਪ੍ਰਸਿੱਧ ਰਾਜਾ ਸੀ। ਧੰਨ ਨੰਦ ਅਖੀਰਲਾ ਨੰਦ ਰਾਜਾ ਸੀ। ਉਸ ਕੋਲ 2 ਲੱਖ ਪੈਦਲ ਸੈਨਾ, 20 ਹਜ਼ਾਰ ਘੋੜਸਵਾਰ, 3000 ਹਾਥੀ ਅਤੇ 2000 ਰੱਥ ਸਨ। ਪਰ ਫਿਰ ਵੀ ਉਹ ਪਰਜਾ ਵਿੱਚ ਹਰਮਨ ਪਿਆਰਾ ਨਹੀਂ ਸੀ। ਕਿਉਂਕਿ ਉਹ ਜਨਤਾ ਨਾਲੋਂ ਪੈਸੇ ਨੂੰ ਵੱਧ ਪਿਆਰ ਕਰਦਾ ਸੀ।

ਪ੍ਰਸਿੱਧ ਨਗਰ – ਵਾਰਾਨਸੀ, ਰਾਜਗ੍ਰਹਿ, ਸ਼ਰਾਵਸਤੀ, ਕੋਸ਼ਾਬੀ, ਵੈਸ਼ਾਲੀ, ਚੰਪਾ, ਊਯੈਨੀ, ਤਕਸ਼ਿਲਾ, ਅਯੁੱਧਿਆ, ਮਥੁਰਾ ਅਤੇ ਪਾਟਲੀਪੁੱਤਰ।

ਇਸ ਕਾਲ ਵਿੱਚ ਮੰਤਰੀਆਂ ਨੂੰ ਅਮਾਤਯ, ਜਾਸੂਸ ਨੂੰ ਚੇਰ ਅਤੇ ਸਰਪੰਚ ਨੂੰ ਗ੍ਰਾਮਣੀ ਕਿਹਾ ਜਾਂਦਾ ਸੀ।

ਸਮਾਜ ਚਾਰ ਜਾਤੀਆਂ – ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ।

ਮਨੁੱਖੀ ਜੀਵਨ ਨੂੰ ਚਾਰ ਆਸ਼ਰਮ – ਬ੍ਰਹਮਚਰੀਆ, ਗ੍ਰਹਿਸਥ, ਵਾਨਪ੍ਰਸਥ ਅਤੇ ਸੰਨਿਆਸ ਵਿੱਚ ਵੰਡਿਆ ਗਿਆ ਸੀ।

ਵਪਾਰੀਆਂ ਦੇ ਗੁੱਟ ਨੂੰ ਸਾਰਥਵਾਹ ਕਿਹਾ ਜਾਂਦਾ ਸੀ।

ਵਸਤਾਂ ਦੀ ਖਰੀਦ ਵੇਚ ਲਈ ਸੋਨੇ ਅਤੇ ਚਾਂਦੀ ਦੇ ਸਿੱਕੇ ਵਰਤੇ ਜਾਂਦੇ ਸਨ। ਇਨ੍ਹਾਂ ਦਾ ਵਜ਼ਨ ਨਿਸ਼ਚਿਤ ਹੁੰਦਾ ਸੀ ਪਰ ਆਕਾਰ ਨਹੀਂ। ਇਨ੍ਹਾਂ ਤੇ ਭਾਂਤ -੨ ਦੀਆਂ ਸ਼ਕਲਾਂ ਦੇ ਠੱਪੇ ਲਾਏ ਜਾਂਦੇ ਸਨ।

ਕਿਸਾਨ, ਰਾਜੇ ਨੂੰ ਫਸਲ ਦਾ ਛੇਵਾਂ ਹਿੱਸਾ ਕਰ ਦੇ ਰੂਪ ਵਿੱਚ ਦਿੰਦੇ ਸਨ।

ਜੈਨ ਧਰਮ-

ਜੈਨ ਧਰਮ ਦੇ 24 ਗੁਰੂ ਸਨ, ਜਿਨ੍ਹਾਂ ਨੂੰ ਤੀਰਥੰਕਰ ਕਹਿੰਦੇ ਹਨ। ਆਦਿ ਨਾਥ (ਰਿਸ਼ਭ ਨਾਥ) ਪਹਿਲੇ, ਪਾਰਸ਼ਵ ਨਾਥ 23ਵੇਂ ਅਤੇ ਵਰਧਮਾਨ ਮਹਾਂਵੀਰ 24ਵੇਂ ਅਤੇ ਅਖੀਰਲੇ ਤੀਰਥੰਕਰ ਸਨ।

ਵਰਧਮਾਨ ਮਹਾਂਵੀਰ ਦਾ ਜਨਮ ਬਿਹਾਰ ਵਿੱਚ ਵੈਸ਼ਾਲੀ ਦੇ ਨੇੜੇ ਕੁੰਡਗ੍ਰਾਮ ਵਿੱਚ ਹੋਇਆ। ਪਿਤਾ ਦਾ ਨਾਂ ਸਿਧਾਰਥ ਅਤੇ ਮਾਤਾ ਦਾ ਨਾਂ ਤ੍ਰਿਸ਼ਲਾ ਸੀ। 30 ਸਾਲ ਦੀ ਉਮਰ ਤੱਕ ਗ੍ਰਹਿਸਥ ਵਿੱਚ ਰਹੇ, ਬਾਅਦ ਵਿੱਚ ਸੰਨਿਆਸੀ ਹੋ ਗਏ। 12 ਸਾਲ ਤੱਕ ਕਠੋਰ ਤਪ ਕਰਨ ਤੋਂ ਬਾਅਦ ਕੈਵਲਯ ਦੀ ਪ੍ਰਾਪਤੀ ਹੋਈ, ਜਿਸ ਦਾ ਅਰਥ ਹੈ – ਬ੍ਰਹਿਮੰਡ ਦਾ ਪੂਰਾ ਗਿਆਨ। ਹੁਣ ਉਹ ਜਿੰਨ (ਜੇਤੂ) ਦੇ ਰੂਪ ਵਿੱਚ ਪ੍ਰਸਿੱਧ ਹੋ ਗਏ ਅਤੇ ਉਨ੍ਹਾਂ ਦੇ ਅਨੁਯਾਈਆਂ ਨੂੰ ਜੈਨ ਕਿਹਾ ਜਾਣ ਲੱਗਾ। 72 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਜੈਨ ਧਰਮ ਦੀਆਂ ਪੰਜ ਮੁੱਖ ਸਿੱਖਿਆਵਾਂ-

ਅਹਿੰਸਾ ਨਾ ਕਰਨਾ (ਮੁੱਖ ਸਿਧਾਂਤ)

ਸੱਚ ਬੋਲਣਾ

ਚੋਰੀ ਨਾ ਕਰਨਾ

ਸੰਪਤੀ ਨਾ ਰੱਖਣਾ

ਬ੍ਰਹਮਚਰੀਆ ਦਾ ਪਾਲਣ ਕਰਨਾ।

ਤ੍ਰਿਰਤਨ – ਸ਼ੁੱਧ ਗਿਆਨ, ਸ਼ੁੱਧ ਦਰਸ਼ਨ ਅਤੇ ਸ਼ੁੱਧ ਚਰਿੱਤਰ

ਜੈਨ ਧਰਮ ਦੀਆਂ ਦੋ ਸੰਪਰਦਾਵਾਂ ਹਨ –

ਸ਼ਵੇਤਾਂਬਰ (ਪਾਰਸ਼ਵ ਨਾਥ ਦੇ ਅਨੁਯਾਈ), ਇਹ ਮੁਨੀ ਸਫੇਦ ਵਸਤਰ ਪਾਉਂਦੇ ਹਨ।

ਦਿਗੰਬਰ (ਮਹਾਂਵੀਰ ਦੇ ਅਨੁਯਾਈ), ਇਹ ਮੁਨੀ ਕੋਈ ਕਪੜਾ ਨਹੀਂ ਪਹਿਨਦੇ।

ਬੁੱਧ ਧਰਮ –

ਇਸ ਧਰਮ ਦੇ ਸੰਸਥਾਪਕ ਗੌਤਮ ਬੁੱਧ ਸਨ, ਜਿਨ੍ਹਾਂ ਦਾ ਅਸਲੀ ਨਾਂ ਸਿਧਾਰਥ ਸੀ। ਗਿਆਨ ਦੀ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੂੰ ਮਹਾਤਮਾ ਬੁੱਧ ਕਿਹਾ ਜਾਣ ਲੱਗਿਆ। ਬੁੱਧ ਦਾ ਅਰਥ ਹੈ – ਗਿਆਨਵਾਨ ਪੁਰਸ਼

ਜਨਮ – ਇਨ੍ਹਾਂ ਦਾ ਜਨਮ ਸ਼ਕ ਵੰਸ਼ ਵਿੱਚ ਨੇਪਾਲ ਦੀ ਤਰਾਈ ਵਿੱਚ ਲੁਬਿੰਨੀ ਨਾਂ ਦੇ ਪਿੰਡ ਵਿੱਚ ਹੋਇਆ। ਪਿਤਾ ਸ਼ੁਧੋਦਨ ਦੀ ਰਾਜਧਾਨੀ ਕਪਿਲਵਸਤੂ ਸੀ। ਮਾਤਾ ਦਾ ਨਾਂ ਮਹਾਂਮਾਇਆ ਸੀ। ਸੁੰਦਰ ਰਾਜਕੁਮਾਰੀ ਯਸ਼ੋਧਰਾ ਨਾਲ ਵਿਆਹ ਹੋਇਆ। ਪੁੱਤਰ ਦਾ ਨਾਂ ਰਾਹੁਲ ਸੀ।

ਚਾਰ ਦ੍ਰਿਸ਼ – ਇੱਕ ਬਿਮਾਰ ਆਦਮੀ, ਇੱਕ ਬੁੱਢਾ ਆਦਮੀ, ਇੱਕ ਮੁਰਦਾ ਅਤੇ ਇੱਕ ਸਾਧੂ (ਸੰਸਾਰਿਕ ਦੁੱਖ) ਨੂੰ ਦੇਖਣ ਤੋਂ ਬਾਅਦ ਇਨ੍ਹਾਂ ਦਾ ਮਨ ਅਸ਼ਾਂਤ ਹੋ ਗਿਆ। 29 ਸਾਲ ਦੀ ਉਮਰ ਵਿੱਚ ਸੱਚੇ ਆਨੰਦ ਦੀ ਖੋਜ ਵਿੱਚ ਘਰ ਦਾ ਤਿਆਗ ਕਰ ਦਿੱਤਾ।

ਗਿਆਨ ਦੀ ਪ੍ਰਾਪਤੀ – ਕਠੋਰ ਤਪੱਸਿਆ ਕਰਨ ਤੋਂ ਬਾਅਦ ਬਿਹਾਰ ਵਿੱਚ ਬੋਧ ਗਯਾ ਵਿਖੇ ਇੱਕ ਪਿੱਪਲ ਦੇ ਦਰਖਤ ਹੇਠਾਂ ਗੌਤਮ ਨੂੰ ਗਿਆਨ ਦੀ ਪ੍ਰਾਪਤੀ ਹੋਈ। ਹੁਣ ਉਹ ਬੁੱਧ ਅਖਵਾਉਣ ਲੱਗੇ।

ਪਹਿਲਾ ਉਪਦੇਸ਼ – ਮਹਾਤਮਾ ਬੁੱਧ ਨੇ ਵਾਰਾਨਸੀ ਦੇ ਨੇੜੇ ਸਾਰਨਾਥ ਵਿੱਚ ਪੰਜ ਭਿਕਸ਼ੂਆਂ ਨੂੰ ਆਪਣਾ ਪਹਿਲਾ ਉਪਦੇਸ਼ ਦਿੱਤਾ।

ਬੁੱਧ ਧਰਮ ਦਾ ਸਿਧਾਂਤ (ਸਿੱਖਿਆਵਾਂ) –

ਸੰਸਾਰ ਦੁੱਖਾਂ ਦਾ ਘਰ ਹੈ।

ਦੁੱਖਾਂ ਦਾ ਕਾਰਨ ਇੱਛਾਵਾਂ ਹਨ।

ਇੱਛਾਵਾਂ ਤੇ ਕਾਬੂ ਪਾ ਲੈਣ ਨਾਲ ਦੁੱਖਾਂ ਤੋਂ ਛੁਟਕਾਰਾ ਮਿਲ ਸਕਦਾ ਹੈ।

ਇੱਛਾ ਦਾ ਦਮਨ ਅਸ਼ਟ ਮਾਰਗ ਦੁਆਰਾ ਹੋ ਸਕਦਾ ਹੈ।

ਅਸ਼ਟ ਮਾਰਗ –

ਸੱਚੀ ਦ੍ਰਿਸ਼ਟੀ, ਸੱਚਾ ਸਕੰਲਪ, ਸੱਚਾ ਵਚਨ, ਸੱਚਾ ਕਰਮ, ਸੱਚਾ ਰਹਿਣ-ਸਹਿਣ, ਸੱਚਾ ਯਤਨ, ਸੱਚੀ ਸਮ੍ਰਿਤੀ, ਸੱਚਾ ਧਿਆਨ

ਤ੍ਰਿਪਿਟਕ – ਬੁੱਧ ਦੀਆਂ ਸਾਰੀਆਂ ਸਿੱਖਿਆਵਾਂ ਤਿੰਨ ਮੁੱਖ ਗ੍ਰੰਥਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈ।

ਬੁੱਧ ਧਰਮ ਦੇ ਪੈਰੋਕਾਰ – ਕਈ ਮਹਾਨ ਰਾਜਿਆਂ ਨੇ ਇਸ ਧਰਮ ਨੂੰ ਅਪਣਾਇਆ, ਜਿਨ੍ਹਾਂ ਵਿੱਚ ਅਸ਼ੋਕ, ਕਨਿਸ਼ਕ ਅਤੇ ਹਰਸ਼ਵਰਧਨ ਆਦਿ ਰਾਜੇ ਪ੍ਰਸਿੱਧ ਹਨ। ਇਨ੍ਹਾਂ ਦੇ ਯਤਨਾਂ ਨਾਲ ਇਹ ਧਰਮ ਚੀਨ, ਮਯਾਂਮਾਰ (ਬਰਮਾ), ਸ਼੍ਰੀ ਲੰਕਾ, ਮੱਧ ਏਸ਼ੀਆ ਅਤੇ ਦੱਖਣੀ ਪੁਰਬੀ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਫੈਲ ਗਿਆ।

ਕੁਸ਼ਾਨ ਕਾਲ ਵਿੱਚ ਬੁੱਧ ਧਰਮ ਮਹਾਯਾਨ ਅਤੇ ਹੀਨਯਾਨ ਦੋ ਹਿੱਸਿਆਂ ਵਿੱਚ ਵੰਡਿਆ ਗਿਆ।

ਮਹਾਯਾਨ – ਇਸ ਦਾ ਅਰਥ ਹੈ ਵੱਡਾ ਯਾਨ (ਜਹਾਜ਼)। ਇਸ ਦੇ ਅਨੁਯਾਈ ਬੁੱਧ ਦੀ ਮੂਰਤੀ ਪੂਜਾ ਵਿੱਚ ਵਿਸ਼ਵਾਸ ਰੱਖਦੇ ਸਨ ਅਤੇ ਭਗਵਾਨ ਦੇ ਰੂਪ ਵਿੱਚ ਬੁੱਧ ਦੀ ਪੂਜਾ ਕਰਦੇ ਸਨ।

ਹੀਨਯਾਨ – ਇਸ ਦੇ ਅਨੁਯਾਈ ਬੁੱਧ ਨੂੰ ਇੱਕ ਮਹਾਨ ਸਿੱਖਿਅਕ ਮੰਨਦੇ ਹੋਏ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਸਨ।

Print Friendly

About author

Vijay Gupta
Vijay Gupta1097 posts

State Awardee, Global Winner

You might also like

Social Studies0 Comments

Class Test for 6th Class (S.S.)

Govt. Senior Secondary School Arni Wala S. S. Class 6th – Social Science Name ___________________                        Roll No. ________                                    M.M. 20 ਪ੍ਰਕਾਸ਼ ਇੱਕ ਸੈਕਿੰਡ ਵਿੱਚ ___________ ਕਿਲੋਮੀਟਰ ਸਫਰ ਤਹਿ ਕਰਦਾ ਹੈ।


Print Friendly
Social Studies0 Comments

ਬੋਦੀ ਵਾਲਾ ਤਾਰਾ

ਰਾਤ ਦੇ ਹਨੇਰੇ ਆਕਾਸ਼ ਵਿੱਚ ਕਦੇ-ਕਦਾਈਂ ਇੱਕ ਅਜੀਬ ਜਿਹਾ ਤਾਰਾ ਅਚਾਨਕ ਚਮਕਦਾ ਹੈ ਪਰ ਇਹ ਹੋਰ ਸਾਰੇ ਤਾਰਿਆਂ ਨਾਲੋਂ ਬਿਲਕੁਲ ਅਲੱਗ ਦਿਸਦਾ ਹੈ ਕਿਉਂਕਿ ਇਸ ਦੇ ਇੱਕ ਪਾਸੇ ਇੱਕ ਲੰਬੀ


Print Friendly
Social Studies0 Comments

ਭਾਰਤ ਛੱਡੋ ਅੰਦੋਲਨ (ਅੱਜ 9 ਅਗਸਤ ਤੇ ਵਿਸ਼ੇਸ਼)

ਸਾਡੇ ਦੇਸ਼ ਨੂੰ ਆਜ਼ਾਦੀ ਹਾਸਲ ਕਰਨ ਲਈ ਇਕ ਲੰਮੇ ਸੰਘਰਸ਼ ਵਿਚੋਂ ਲੰਘਣਾ ਪਿਆ ਹੈ। ਜਿਹੜਾ ਘੋਲ ਭਾਰਤ ਵਾਸੀਆਂ ਨੇ 1857 ਦੀ ਪਹਿਲੀ ਜੰਗ-ਏ-ਆਜ਼ਾਦੀ ਨਾਲ ਸ਼ੁਰੂ ਕੀਤਾ ਸੀ, 9 ਅਗਸਤ 1942


Print Friendly
 • gurpreet singh

  Bhuat wadhia

 • gurpreet singh

  Bhuat wadhia

 • gurpreet singh

  Bhuat wadhia

 • very good step for teachers

 • very good step for teachers

 • very good step for teachers