Print Friendly

ਗੁਰੂਤਾ ਸ਼ਕਤੀ ਦੀ ਜਾਣਕਾਰੀ ਦੇਣ ਵਾਲੇ ਵਿਗਿਆਨੀ

ਬੱਚਿਓ! ਜਦੋਂ ਅਸੀਂ ਕਿਸੇ ਵਸਤੂ ਨੂੰ ਆਕਾਸ਼ ਵੱਲ ਸੁੱਟਦੇ ਹਾਂ ਤਾਂ ਉਹ ਵਸਤੂ ਆਕਾਸ਼ ਵੱਲ ਤਾਂ ਹੌਲੀ-ਹੌਲੀ ਜਾਂਦੀ ਹੈ ਪਰ ਧਰਤੀ ‘ਤੇ ਵਾਪਸੀ ਸਮੇਂ ਉਸ ਦੀ ਰਫਤਾਰ ਤੇਜ਼ ਹੁੰਦੀ ਹੈ | ਇਸ ਦਾ ਕਾਰਨ ਗੁਰੂਤਾ ਸ਼ਕਤੀ ਹੈ ਜੋ ਵਸਤੂ ਨੂੰ ਆਪਣੇ ਵੱਲ ਖਿੱਚਦੀ ਹੈ |
ਗੁਰੂਤਾ ਸ਼ਕਤੀ ਬਾਰੇ ਬਹੁਤ ਸਾਰੇ ਵਿਗਿਆਨੀਆਂ ਨੇ ਚਾਨਣਾ ਪਾਇਆ ਹੈ | ਸਭ ਤੋਂ ਪਹਿਲਾਂ ਯੂਨਾਨੀ ਫਿਲਾਸਫਰ ਅਰਿਸਟੋਟਲ (384-322 ਬੀ. ਸੀ.) ਦਾ ਮੱਤ ਸੀ ਕਿ ਭਾਰੀਆਂ ਚੀਜ਼ਾਂ ਹਲਕੀਆਂ ਚੀਜ਼ਾਂ ਨਾਲੋਂ ਧਰਤੀ ‘ਤੇ ਜਲਦੀ ਡਿਗਦੀਆਂ ਹਨ ਪਰ ਗਲੀਲੀ ਗਲੀਲੀਉ (1564-1642) ਜੋ ਇਕ ਇਟਲੀ ਵਿਗਿਆਨੀ ਸੀ, ਨੇ ਸਿੱਧ ਕੀਤਾ ਕਿ ਸਾਰੀਆਂ ਚੀਜ਼ਾਂ ਇਕੋ ਹੀ ਰਫਤਾਰ ਨਾਲ ਧਰਤੀ ‘ਤੇ ਡਿਗਦੀਆਂ ਹਨ, ਜੇਕਰ ਉਨ੍ਹਾਂ ਵਿਚ ਕਿਸੇ ਵੀ ਚੀਜ਼ ਦੀ ਰੁਕਾਵਟ ਨਾ ਹੋਵੇ | 17ਵੀਂ ਸਦੀ ਵਿਚ ਪ੍ਰਸਿੱਧ ਅੰਗਰੇਜ਼ ਭੌਤਿਕ ਵਿਗਿਆਨੀ ਸਰ ਆਈਜਕ ਨਿਊਟਨ ਨੇ ਦਰੱਖਤ ਤੋਂ ਡਿਗ ਰਹੇ ਸੇਬ ਤੋਂ ਪ੍ਰੇਰਿਤ ਹੋ ਕੇ ਗੁਰੂਤਾ ਦੇ ਤਿੰਨ ਮਹਾਨ ਸਿਧਾਂਤ ਦਿੱਤੇ | ਇਸ ਤੋਂ ਬਾਅਦ ਜਰਮਨੀ ਦੇ ਐਲਬਰਟ ਆਈਨਸਟਾਈਨ (1879-1955) ਨੇ ਇਕ ਨਵੀਂ ਗੁਰੂਤਾ ਦੀ ਥਿਊਰੀ ਦਿੱਤੀ, ਜਿਸ ਵਿਚ ਉਸ ਨੇ ਦੱਸਿਆ ਕਿ ਗੁਰੂਤਾ ਸ਼ਕਤੀ ਨਾਲ ਵਾਯੂ ਮੰਡਲ ਕਿਵੇਂ ਕੰਮ ਕਰਦਾ ਹੈ | ਸੰਨ 1919 ਵਿਚ ਇਕ ਅੰਗਰੇਜ਼ ਖੂਗੋਲ ਵਿਗਿਆਨੀ ਅਰਥੁਰ ਅਡਿੰਗਟਨ (1882-1944) ਨੇ ਦੂਰ ਦੇ ਤਾਰਿਆਂ ਤੋਂ ਧਰਤੀ ‘ਤੇ ਪਹੁੰਚ ਰਹੀ ਸਿੱਧੀ ਲਾਈਨ ਵਿਚ ਰੌਸ਼ਨੀ ਜੋ ਕਿ ਸੂਰਜ ਦੀ ਗੁਰੂਤਾ ਸ਼ਕਤੀ ਕਰਕੇ ਮੁੜੀ ਹੋਈ ਸੀ, ਬਾਰੇ ਅਧਿਐਨ ਕਰਕੇ ਆਈਨ ਸਟਾਈਨ ਦੀ ਥਿਊਰੀ ਸਬੰਧੀ ਸਬੂਤ ਇਕੱਠੇ ਕੀਤੇ |
ਗੁਰੂਤਾ ਸ਼ਕਤੀ ਕਰਕੇ ਹੀ ਅਸੀਂ ਭਾਰੇ ਹਾਂ | ਚੰਦ ਦੀ ਗੁਰੂਤਾ ਸ਼ਕਤੀ ਧਰਤੀ ਦੀ ਗੁਰੂਤਾ ਸ਼ਕਤੀ ਦਾ 1/6 ਹਿੱਸਾ ਹੈ | ਸਮੰੁਦਰਾਂ ਵਿਚ ਜਵਾਰਭਾਟਾ ਚੰਦ ਦੀ ਗੁਰੂਤਾ ਸ਼ਕਤੀ ਕਰਕੇ ਹੀ ਆਉਂਦਾ ਹੈ | ਇਸ ਸ਼ਕਤੀ ਕਰਕੇ ਹੀ ਸਾਰੇ ਗ੍ਰਹਿ ਸੂਰਜ ਦੁਆਲੇ ਚੱਕਰ ਲਾ ਰਹੇ ਹਨ |
-ਲਖਵੀਰ ਸਿੰਘ ਭੱਟੀ,
8/29, ਨਿਊ ਕੁੰਦਨਪੁਰੀ, ਲੁਧਿਆਣਾ |

http://beta.ajitjalandhar.com/supplement/20130904/32.cms

Print Friendly

About author

Vijay Gupta
Vijay Gupta1095 posts

State Awardee, Global Winner

You might also like

ਸਾਖ਼ਰਤਾ ਦਿਵਸ 'ਤੇ ਵਿਸ਼ੇਸ਼ – ਸਾਖ਼ਰਤਾ ਤੇ ਸੱਭਿਅਕ ਸਮਾਜ

ਸੰਸਾਰ ਭਰ ਦੇ ਲੋਕਾਂ ਨੂੰ ਸਾਖਰਤਾ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸੰਯੁਕਤ ਰਾਸ਼ਟਰ ਸੰਘ ਨੇ ਸਾਲ 1965 ਵਿਚ ਇਕ ਮਤਾ ਪਾਸ ਕਰਕੇ ਹਰ ਸਾਲ 8 ਸਤੰਬਰ ਨੂੰ ਕੌਮਾਂਤਰੀ ਪੱਧਰ


Print Friendly
Education World0 Comments

ਅਧਿਆਪਕ ਦਾ ਸਮਾਜ ਵਿੱਚ ਰੋਲ

ਜਸਵਿੰਦਰ ਸਿੰਘ ਰੂਪਾਲ ਅਧਿਆਪਕ ਦਾ ਰੁਤਬਾ ਬਹੁਤ ਮਹਾਨ ਹੈ।ਭਗਤ ਕਬੀਰ ਜੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ,ਕਿ ਪ੍ਰਮਾਤਮਾ ਨੂੰ ਮਿਲਾਣ ਵਾਲਾ ਹੋਣ ਕਾਰਨ ਮੈਂ ਤਾਂ ਪ੍ਰਭੂ ਨਾਲੋਂ ਵੀ ਪਹਿਲਾਂ ਗੁਰੂੁ


Print Friendly
Education World0 Comments

THE FIRST TELEPHONE CALL WAS MADE ON MARCH 10, 1876

What were the first words ever spoken on the telephone? They were spoken by Alexander Graham Bell, inventor of the telephone, when he made the first call on March 10,


Print Friendly