Print Friendly

ਪਾਠ 1 – (ਭਾਰਤ – ਇੱਕ ਜਾਣ – ਪਛਾਣ)

1 ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ ਤੇ ਅਧਾਰਿਤ ਹੈ?

ਵੈਦਿਕ ਕਾਲ ਵਿੱਚ ਆਰੀਆ ਲੋਕਾਂ ਨੇ ਸਿੰਧੂ – ਇਰਾਨੀ ਲੋਕਾਂ ਨੇ ਹਿੰਦੂ – ਯੂਨਾਨੀ ਲੋਕਾਂ ਨੇ ਇੰਡੋਸ ਅਤੇ ਰੋਮਾਨੀਅਨਾਂ ਨੇ ਇਸ ਸ਼ਬਦ ਨੂੰ  ਸੁਧਾਰ ਕੇ ਇੰਡਸ ਦਾ ਨਾਂ ਦਿੱਤਾ ਜਿਹੜਾ ਬਾਅਦ ਵਿੱਚ ਇੰਡੀਆ ਦੇ ਨਾਂ ਨਾਲ ਪ੍ਰਚਲਿਤ ਹੋਇਆ।

2 ਧਰਤੀ ਉੱਤੇ ਭਾਰਤ ਦੀ ਕੀ ਸਥਿਤੀ ਹੈ?

ਭਾਰਤ ਏਸ਼ੀਆ ਮਹਾਂਦੀਪ ਦੇ ਦੱਖਣ ਵੱਲ ਨੂੰ ਫੈਲਿਆ ਹੋਇਆ ਵਿਸ਼ਾਲ ਦੇਸ਼ ਹੈ ਜੋ ਕਿ ਪ੍ਰਿਥਵੀ ਤੇ ਉੱਤਰੀ ਅਰਧ ਗੋਲੇ ਵਿੱਚ ਸਥਿਤ ਹੈ। ਉੱਤਰੀ ਸਿਰੇ ਤੇ ਮਹਾਨ ਹਿਮਾਲਿਆ ਦੀ ਪਰਬਤੀ ਦੀਵਾਰ ਤੇ ਦੱਖਣ ਵੱਲ ਹਿੰਦ ਮਹਾਂਸਾਗਰ ਹੈ। ਦੱਖਣੀ ਭਾਰਤ ਵਿੱਚ ਪ੍ਰਾਇਦੀਪੀ ਪਠਾਰ ਹੋਣ ਤਿਕੋਣੀ ਸ਼ਕਲ ਹੈ, ਇੱਕ ਪਾਸੇ ਅਰਬ ਸਾਗਰ ਤੇ ਦੂਜੇ ਪਾਸੇ ਬੰਗਾਲ ਦੀ ਖਾੜੀ ਹੈ।

3 ਹਿੰਦ ਮਹਾਂਸਾਗਰ ਵਿੱਚ ਭਾਰਤ ਦੀ ਕੀ ਸਥਿਤੀ ਹੈ?

ਕੇਂਦਰੀ ਸਥਿਤੀ ਪ੍ਰਾਪਤ ਹੈ। ਹਿੰਦ ਮਹਾਂਸਾਗਰ ਵਿੱਚੋਂ ਲੰਘਣ ਵਾਲੇ ਅੰਤਰਰਾਸ਼ਟਰੀ ਰਸਤੇ

ਰਾਹੀਂ ਭਾਰਤ ਦਾ ਸੰਪਰਕ ਇੱਕ ਪਾਸੇ ਪੱਛਮ ਦੇ ਯੂਰਪੀਨ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ਨਾਲ ਹੈ ਅਤੇ ਦੂਜੇ ਪਾਸੇ ਪੂਰਬ ਅਤੇ ਧੁਰ ਪੂਰਬ ਵਿੱਚ ਸਥਿਤ ਚੀਨ, ਜਪਾਨ, ਇੰਡੋਨੇਸ਼ੀਆ ਤੇ ਆਸਟ੍ਰੇਲੀਆ ਨਾਲ ਵੀ ਹੈ।

4 ਭਾਰਤ ਦਾ ਖੇਤਰਫਲ ਕਿੰਨਾ ਹੈ?

ਸਾਡੇ ਦੇਸ਼ ਦਾ ਕੁੱਲ ਖੇਤਰਫਲ ਲਗਭਗ 32,87,782 ਵਰਗ ਕਿ.ਮੀ. ਹੈ ਜੋ ਕਿ ਸਾਰੇ ਸੰਸਾਰ ਦਾ 2.2 % ਬਣਦਾ ਹੈ।

5 ਭਾਰਤ ਦੇ ਉੱਤਰ-ਦੱਖਣੀ ਤੇ ਪੂਰਬ-ਪੱਛਮੀ ਸੀਮਾ ਬਿੰਦੂਆਂ ਵਿਚਕਾਰ ਲੰਬਾਈ ਕਿੰਨੀ ਹੈ?

ਉੱਤਰ ਤੋਂ ਦੱਖਣ (ਕਸ਼ਮੀਰ ਤੋਂ ਕੰਨਿਆ ਕੁਮਾਰੀ) ਤੱਕ ਦੀ ਲੰਬਾਈ 3214 ਕਿ.ਮੀ. ਅਤੇ ਪੂਰਬ ਤੋਂ ਪੱਛਮ (ਅਰੁਣਾਚਲ ਪ੍ਰਦੇਸ਼ ਤੋਂ ਰਣ ਆਫ ਕੱਛ) ਤੱਕ ਦੀ ਲੰਬਾਈ 2933 ਕਿ.ਮੀ. ਹੈ।

6 ਭਾਰਤ ਦੀਆਂ ਥਲਵਰਤੀ ਤੇ ਤੱਟਵਰਤੀ ਸੀਮਾਵਾਂ ਕਿੰਨੀਆਂ ਲੰਬੀਆਂ ਹਨ?

ਥਲਵਰਤੀ ਸੀਮਾ 15200 ਕਿ.ਮੀ ਤੇ ਤੱਟਵਰਤੀ ਸੀਮਾ 6083 ਕਿ. ਮੀ. ਹੈ।

7 ਖੇਤਰਫਲ ਦੇ ਪੱਖੋਂ ਭਾਰਤ ਦਾ ਸੰਸਾਰ ਵਿੱਚ ਕੀ ਸਥਾਨ ਹੈ?

ਸੱਤਵਾਂ ਸਥਾਨ ਹੈ ਜੋ ਕਿ ਸਾਰੇ ਸੰਸਾਰ ਦਾ 2.2 % ਬਣਦਾ ਹੈ। ਸਾਡਾ ਦੇਸ਼ ਰੂਸ ਦੇ ਸੱਤਵੇਂ ਅਤੇ ਕਨੇਡਾ ਦੇ ਕੇਵਲ ਤੀਸਰੇ ਹਿੱਸੇ ਦੇ ਬਰਾਬਰ ਹੈ ਜਦਕਿ ਭਾਰਤ ਇੰਗਲੈਂਡ ਤੋਂ 12 ਗੁਣਾ ਅਤੇ  ਜਾਪਾਨ ਤੋਂ 8 ਗੁਣਾ ਵੱਡਾ ਹੈ।

8 ਸਾਡੇ ਅਜੋਕੇ ਪੰਜਾਬ ਰਾਜ ਦਾ ਜਨਮ ਕਦੋਂ ਹੋਇਆ?

1 ਨਵੰਬਰ, 1966

9 ਅੱਜ ਦੇ ਭੂਗੋਲਿਕ ਦੀ ਪ੍ਰਬੰਧਕੀ ਵੰਡ ਕੀ ਹੈ?

29 ਰਾਜ ਅਤੇ 7 ਕੇਂਦਰੀ ਸ਼ਾਸ਼ਤ ਪ੍ਰਦੇਸ਼

10 ਭਾਰਤ ਵਿੱਚ ਖੇਤਰਫਲ ਤੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਰਾਜਾਂ ਦੇ ਨਾਂ ਲਿਖੋ।

ਖੇਤਰਫਲ ਪੱਖੋਂ ਵੱਡਾ ਰਾਜਸਥਾਨ ਤੇ ਛੋਟਾ ਗੋਆ। ਜਨਸੰਖਿਆ ਪੱਖੋਂ ਵੱਡਾ ਰਾਜ ਉੱਤਰ ਪ੍ਰਦੇਸ਼ ਤੇ ਛੋਟਾ ਸਿੱਕਿਮ।

Print Friendly

About author

Vijay Gupta
Vijay Gupta1089 posts

State Awardee, Global Winner

You might also like

10th Class0 Comments

ਪਾਠ 1 – ਮੁੱਢਲੀਆਂ ਧਾਰਨਾਵਾਂ (ਅਰਥ ਸ਼ਾਸਤਰ)

1. ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ਦੇਸ਼ ਦੇ ਨਿਵਾਸੀਆਂ ਦੀ ਇੱਕ ਸਾਲ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿੱਚ ਕਮਾਈ ਕੁਲੱ ਆਮਦਨ। 2. ਪ੍ਰਤੀ ਵਿਅਕਤੀ ਆਮਦਨ – ਦੇਸ਼


Print Friendly
10th Class0 Comments

ਪਾਠ 2 – (ਧਰਾਤਲ)

11 ਭਾਰਤ ਦੀ ਭੌਤਿਕ ਵੰਡ ਦੀ ਮੁੱਖ ਇਕਾਈਆਂ ਦੇ ਨਾਂ ਲਿਖੋ। ਹਿਮਾਲਿਆ ਪਰਬਤੀ ਖੇਤਰ ਉੰਤਰੀ ਵਿਸ਼ਾਲ ਮੈਦਾਨ ਪ੍ਰਾਇਦੀਪੀ ਪਠਾਰ ਦਾ ਖੇਤਰ ਤੱਟ ਦੇ ਮੈਦਾਨ ਭਾਰਤੀ ਦੀਪ 12 ਹਿਮਾਲਾ ਪਰਬਤ ਸ਼੍ਰੇਣੀ


Print Friendly
10th Class0 Comments

ਪਾਠ – 2 ਭਾਰਤੀ ਅਰਥਵਿਵਸਥਾ ਦੀ ਆਧਾਰਿਕ ਸੰਰਚਨਾ

ਆਧਾਰਿਕ ਸੰਰਚਨਾ- ਉਹ ਸਹੂਲਤਾਂ ਤੇ ਸੇਵਾਵਾਂ ਜੋ ਉਤਪਾਦਨ ਅਤੇ ਵਿਤਰਣ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। 2. ਮੁੱਖ ਭਾਰਤੀ ਆਰਥਿਕ ਸਰੰਚਨਾਵਾਂ- ਯਾਤਾਯਾਤ ਦੇ ਸਾਧਨ, ਬਿਜਲਈ ਸ਼ਕਤੀ, ਪੂੰਜੀ ਸਟਾਕ


Print Friendly