Print Friendly

ਪਾਠ 2 – (ਧਰਾਤਲ)

11 ਭਾਰਤ ਦੀ ਭੌਤਿਕ ਵੰਡ ਦੀ ਮੁੱਖ ਇਕਾਈਆਂ ਦੇ ਨਾਂ ਲਿਖੋ।

  • ਹਿਮਾਲਿਆ ਪਰਬਤੀ ਖੇਤਰ
  • ਉੰਤਰੀ ਵਿਸ਼ਾਲ ਮੈਦਾਨ
  • ਪ੍ਰਾਇਦੀਪੀ ਪਠਾਰ ਦਾ ਖੇਤਰ
  • ਤੱਟ ਦੇ ਮੈਦਾਨ
  • ਭਾਰਤੀ ਦੀਪ

12 ਹਿਮਾਲਾ ਪਰਬਤ ਸ਼੍ਰੇਣੀ ਦਾ ਆਕਾਰ ਕੀ ਹੈ?

ਹਿਮਾਲਾ ਪਰਬਤ ਸ਼੍ਰੇਣੀਆਂ ਇੱਕ ਮਹਾਨ ਦੀਵਾਰ ਦੇ ਰੂਪ ਵਿੱਚ ਇੱਕ ਚਾਪ ਦੇ ਆਕਾਰ ਵਿੱਚ ਪੂਰਬ ਅਤੇ ਪੱਛਮੀ ਦਿਸ਼ਾ ਵਿੱਚ ਫੈਲੀਆਂ ਹਨ।

13 ਹਿਮਾਲਿਆ ਪਰਬਤ ਖੇਤਰਾਂ ਦਾ ਜਨਮ ਕਿਵੇਂ ਹੋਇਆ?

400 ਲੱਖ ਸਾਲ ਪਹਿਲਾਂ ਟੈਥੀਜ ਨਾਮ ਦੇ ਸਮੁੰਦਰ ਤੋਂ ਹੋਇਆ।

14 ਟਰਾਂਸ ਹਿਮਾਲਿਆ ਦੀਆਂ ਮੁੱਖ ਚੋਟੀਆਂ ਦੇ ਨਾਂ ਦੱਸੋ।

ਗਾਡਵਿਨ ਆਸਟਿਨ, ਹਿਡਨ ਪੀਕ, ਬ੍ਰਾਂਡ ਪੀਕ ਅਤੇ ਗੈਸਰਬ੍ਰਮ ਆਦਿ।

15 ਭਾਰਤ ਦੇ ਜੁਆਨ ਤੇ ਪ੍ਰਾਚੀਨ ਪਹਾੜਾਂ ਦੇ ਨਾਂ ਲਿਖੋ।

ਜੁਆਨ – ਹਿਮਾਲਾ ਪਰਬਤ

ਪ੍ਰਾਚੀਨ – ਅਰਾਵਲੀ, ਵਿੰਧੀਆਚਲ ਤੇ ਸਤਪੁੜਾ

16 ਭਾਰਤ ਵਿੱਚ ਦਰਾੜ ਘਾਟੀਆਂ ਕਿੱਥੇ ਸਥਿਤ ਹਨ?

ਪ੍ਰਾਇਦੀਪ ਪਠਾਰ ਵਿੱਚ

17 ਡੈਲਟਾ ਕੀ ਹੁੰਦਾ ਹੈ?

ਸ਼ਕਲ ਤਿਕੋਣ ਵਰਗੀ, ਨਦੀ ਦੇ ਹੇਠਲੇ ਭਾਗ ਵਿੱਚ ਬਣੇ ਥਲ ਰੂਪ ਨੂੰ ਡੈਲਟਾ ਕਿਹਾ ਜਾਦਾ ਹੈ।

18 ਹਿਮਾਲਾ ਪਰਬਤ ਵਿੱਚ ਕਿਹੜੇ ਦੱਰੇ ਜਾਂ ਰਸਤੇ ਮਿਲਦੇ ਹਨ?

ਬੁਰਜ਼ਿਲ, ਜ਼ੋਜ਼ਿਲਾ, ਲੈਪਚਾ ਲਾ ਤੇ ਨਾਥੂ ਲਾ ਆਦਿ।

19 ਛੋਟੇ ਹਿਮਾਲਾ ਵਿੱਚ ਕਿਹੜੀਆਂ-੨ ਸਿਹਤਵਰਧਕ ਘਾਟੀਆਂ ਤੇ ਸਥਾਨ ਮਿਲਦੇ ਹਨ?

ਸ਼ਿਮਲਾ, ਦੇਹਰਾਦੂਨ, ਮੰਸੂਰੀ, ਨੈਨੀਤਾਲ ਅਤੇ ਦਾਰਜੀਲਿੰਗ ਆਦਿ।

20 ਦੇਸ਼ ਦੀਆਂ ਮੁੱਖ ਦੂਨ ਘਾਟੀਆਂ ਦੇ ਨਾਂ ਲਿਖੋ।

ਦੇਹਰਾਦੂਨ, ਪਤਲੀਦੂਨ, ਕੌਥਰੀਦੂਨ, ਊਧਮਪੁਰ ਤੇ ਕੋਟਲੀ ਆਦਿ।

21 ਹਿਮਾਲਾ ਦੀਆਂ ਮੁੱਖ ਪੂਰਬੀ ਸ਼ਾਖਾਵਾਂ ਦੇ ਨਾਂ ਲਿਖੋ।

ਗਾਰੋ, ਖਾਂਸੀ, ਜੈੰਤੀਆ ਤੇ ਤ੍ਰਿਪੁਰਾ ਦੀਆ ਪਹਾੜੀਆਂ।

22 ਅਰਬ ਸਾਗਰ ਦੇ ਦੀਪਾਂ ਦੇ ਨਾਂ ਦੱਸੋ।

ਸਮੂਹਿਕ ਨਾ ਲਕਸ਼ਦੀਪ, ਕੁੱਲ ਦੀਪਾਂ ਦੀ ਗਿਣਤੀ 25, ਉੱਤਰੀ ਭਾਗ ਵਾਲੇ ਦੀਪਾਂ ਨੂੰ ਅਮੀਨਦੀਵੀ, ਮੱਧਵਰਤੀ ਨੂੰ ਲਕਾਦੀਪ ਅਤੇ ਦੱਖਣੀ ਹਿੱਸੇ ਨੂੰ ਮਿਨੀਕੋਆਇ ਕਹਿੰਦੇ ਹਨ।

23 ਦੇਸ਼ ਦਾ ਦੱਖਣੀ ਸੀਮਾ ਬਿੰਦੂ ਕਿੱਥੇ  ਸਥਿਤ ਹੈ?

ਗ੍ਰੇਟ ਨਿਕੋਬਾਰ ਵਿੱਚ ਸਥਿਤ ਇੰਦਰਾ ਪੁਆੰਇਟ

24 ਪ੍ਰਾਇਦੀਪੀ ਪਠਾਰ ਦੇ ਕੋਈ ਤਿੰਨ ਮਹੱਤਵਪੂਰਨ ਅਸਰ ਦੱਸੋ।

ਅਨੇਕਾਂ ਖਣਿਜ ਪਦਾਰਥ ਮਿਲਦੇ ਹਨ, ਕਈ ਸਿਹਤਵਰਧਕ ਸਥਾਨ ਅਤੇ ਲੱਕੜੀ ਮਿਲਦੀ ਹੈ।

25 ਤੱਟ ਦੇ ਮੈਦਾਨਾਂ ਦੇ ਸਮੁੱਚੇ ਦੇਸ਼ ਲਈ ਕੋਈ ਤਿੰਨ ਲਾਭ ਦੱਸੋ।

ਇੱਥੋਂ ਵਧੀਆ ਚੌਲ, ਖਜ਼ੂਰ, ਨਾਰੀਅਲ, ਲੌਂਗ, ਅਦਰਕ, ਮਸਾਲੇ ਮਿਲਦੇ ਹਨ, ਸਮੁੰਦਰੀ ਮੱਛੀਆਂ ਮਿਲਦੀਆਂ ਹਨ, ਇੱਥੋਂ ਦੀਆਂ ਬੰਦਰਗਾਹਾਂ ਪੂਰੇ ਦੇਸ਼ ਨੂੰ ਵਿਦੇਸ਼ਾਂ ਨਾਲ ਜੋੜਦੀਆਂ ਹਨ।

26 ਅਨਾਇਮੁਦੀ ਦੀ ਗੰਢ ਤੇ ਕਿਹੜੀਆਂ ਪਰਬਤ ਸ਼੍ਰੇਣੀਆਂ ਆ ਕੇ ਮਿਲਦੀਆਂ ਹਨ?

ਤਿੰਨ ਪਰਬਤ ਸ਼੍ਰੇਣੀਆਂ – ਦੱਖਣ ਵੱਲੋਂ ਕਾਰਡਾਮਮ, ਉੱਤਰ ਤੋਂ ਅਨਾਇਮਲਾਇ ਅਤੇ ਉੱਤਰ ਪੂਰਬ ਤੋਂ ਪਲਨੀ ਦੀਆਂ ਪਰਬਤ ਸ਼੍ਰੇਣੀਆਂ।

 

Print Friendly

About author

Vijay Gupta
Vijay Gupta1097 posts

State Awardee, Global Winner

You might also like

10th Class0 Comments

ਪਾਠ 1 – ਮੁੱਢਲੀਆਂ ਧਾਰਨਾਵਾਂ (ਅਰਥ ਸ਼ਾਸਤਰ)

1. ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ਦੇਸ਼ ਦੇ ਨਿਵਾਸੀਆਂ ਦੀ ਇੱਕ ਸਾਲ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿੱਚ ਕਮਾਈ ਕੁਲੱ ਆਮਦਨ। 2. ਪ੍ਰਤੀ ਵਿਅਕਤੀ ਆਮਦਨ – ਦੇਸ਼


Print Friendly
10th Class0 Comments

ਪਾਠ – 2 ਭਾਰਤੀ ਅਰਥਵਿਵਸਥਾ ਦੀ ਆਧਾਰਿਕ ਸੰਰਚਨਾ

ਆਧਾਰਿਕ ਸੰਰਚਨਾ- ਉਹ ਸਹੂਲਤਾਂ ਤੇ ਸੇਵਾਵਾਂ ਜੋ ਉਤਪਾਦਨ ਅਤੇ ਵਿਤਰਣ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। 2. ਮੁੱਖ ਭਾਰਤੀ ਆਰਥਿਕ ਸਰੰਚਨਾਵਾਂ- ਯਾਤਾਯਾਤ ਦੇ ਸਾਧਨ, ਬਿਜਲਈ ਸ਼ਕਤੀ, ਪੂੰਜੀ ਸਟਾਕ


Print Friendly
10th Class0 Comments

ਪਾਠ 1 – (ਭਾਰਤ – ਇੱਕ ਜਾਣ – ਪਛਾਣ)

1 ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ ਤੇ ਅਧਾਰਿਤ ਹੈ? ਵੈਦਿਕ ਕਾਲ ਵਿੱਚ ਆਰੀਆ ਲੋਕਾਂ ਨੇ ਸਿੰਧੂ – ਇਰਾਨੀ ਲੋਕਾਂ ਨੇ ਹਿੰਦੂ – ਯੂਨਾਨੀ ਲੋਕਾਂ ਨੇ ਇੰਡੋਸ ਅਤੇ ਰੋਮਾਨੀਅਨਾਂ


Print Friendly