Print Friendly
ਪਾਠ 3 – (ਜਲਵਾਯੂ)

ਪਾਠ 3 – (ਜਲਵਾਯੂ)

27 ਭਾਰਤ ਦੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ।

ਭੂ-ਮੱਧ ਰੇਖਾ ਤੋਂ ਦੂਰੀ, ਧਰਾਤਲ, ਵਾਯੂ-ਦਾਬ ਪ੍ਰਣਾਲੀ, ਮੌਸਮੀ ਪੌਣਾਂ, ਹਿੰਦ ਮਹਾਂਸਾਗਰ ਦੀ ਨੇੜਤਾ

28 ਦੇਸ਼ ਵਿੱਚ ਸਰਦੀਆਂ ਵਿੱਚ ਸਭ ਤੋਂ ਘਂਟ ਅਤੇ ਵੱਧ ਤਾਪਮਾਨ ਵਾਲੇ ਸਥਾਨਾਂ ਦੇ ਨਾਂ ਦੱਸੋ।

ਘੱਟ ਤਾਪਮਾਨ – ਅਮ੍ਰਿੰਤਸਰ ਅਤੇ ਲੇਹ, ਵੱਧ ਤਾਪਮਾਨ – ਮੁੰਬਈ ਅਤੇ ਚੇਨੱਈ

29 ਦੇਸ਼ ਵਿੱਚ ਗਰਮੀਆਂ ਵਿੱਚ ਸਭ ਤੋਂ ਠੰਡੇ ਤੇ ਗਰਮ ਸਥਾਨਾਂ ਦਾ ਵੇਰਵਾ ਦਿਓ।

ਪਰਬਤੀ ਖੇਤਰ ਲੇਹ ਅਤੇ ਸ਼ਿਲਾਂਗ – ਠੰੱਢੇ,  ਅਤੇ ਗਰਮ ਸਥਾਨ – ਉੱਤਰ ਪਛੱਮੀ ਮੈਦਾਨੀ ਭਾਗ

30 ਦੇਸ਼ ਦੇ ਸਭ ਤੋਂ ਵੱਧ ਖੁਸ਼ਕ ਅਤੇ ਵੱਧ ਵਰਖਾ ਵਾਲੇ ਖੇਤਰਾਂ ਦੇ ਨਾਂ ਲਿਖੋ।

ਖੁਸ਼ਕ – ਲੇਹ, ਜੋਧਪੁਰ ਅਤੇ ਦਿੱਲੀ

ਵੱਧ ਵਰਖਾ – ਸ਼ਿਲਾਂਗ, ਕੋਲਕਾਤਾ, ਮੁਬੰਈ ਅਤੇ ਤਿਰੁਵਨੰਤਪੁਰਮ

31 ਦੇਸ਼ ਦੇ ਦੋ ਸਮ ਜਲਵਾਯੂ ਅਤੇ ਅਤਿ ਕਠੋਰ ਜਲਵਾਯੂ ਵਾਲੇ ਸਥਾਨਾਂ ਦੇ ਨਾਂ ਲਿਖੋ।

ਸਮ ਜਲਵਾਯੂ – ਮੁਬੰਈ ਅਤੇ ਚੇਨੰਈ

ਕਠੋਰ ਜਲਵਾਯੂ – ਅਮ੍ਰਿੰਤਸਰ ਅਤੇ ਜੋਧਪੁਰ

32 ਜੈਟ ਸਟ੍ਰੀਮ ਕਿਸ ਨੂੰ ਕਹਿੰਦੇ ਹਨ?

ਧਰਾਤਲ ਤੇ 3 ਕਿਮੀ. ਦੀ ਉਚਾਈ ਤੇ ਵਗਣ ਵਾਲੀ ਉੱਪਰਲੀ ਹਵਾ ਜਾਂ ਸੰਚਾਰ ਚੱਕਰ

33 ਮਾਨਸੂਨ ਸ਼ਬਦ ਤੋਂ ਤੁਹਾਡਾ ਕੀ ਭਾਵ ਹੈ?

ਮਾਨਸੂਨ ਸ਼ਬਦ ਦਾ ਜਨਮ ਅਰਬੀ ਭਾਸ਼ਾ ਦੇ ਸ਼ਬਦ ਮੌਸਮ ਤੋਂ ਹੋਇਆ ਹੈ ਜਿਸ ਦਾ ਅਰਥ ਮੌਸਮ ਦੇ ਬਦਲਣ ਨਾਲ ਸਥਾਨਕ ਪੌਣ ਵਿੱਚ ਮਿਲਣ ਵਾਲੇ ਤੱਤਾਂ ਵਿੱਚ ਪਰਿਵਰਤਨ ਹੋਣ ਤੋਂ ਹੈ।

34 ਮਾਨਸੂਨ ਦਾ ਫੱਟਣਾ ਕੀ ਹੁੰਦਾ ਹੈ?

ਮਾਨਸੂਨ ਪੌਣਾਂ ਇੱਕ ਲੰਬਾ ਸਫਰ ਤਹਿ ਕਰਨ ਤੋਂ ਬਾਅਦ 1 ਜੂਨ ਨੂੰ ਪੱਛਮੀ ਤੱਟ ਤੇ ਪੁੱਜਦੀਆਂ ਹਨ ਅਤੇ ਭਾਰੀ ਵਰਖਾ ਕਰਦੀਆਂ ਹਨ।

35 ਲੂ ਤੋਂ ਤੁਹਾਡਾ ਕੀ ਭਾਵ ਹੈ?

ਗਰਮ ਰੁੱਤ ਵਿੱਚ ਘੱਟ ਦਬਾਅ ਦੇ ਖੇਤਰ ਪੈਦਾ ਹੋਣ ਦੇ ਕਾਰਨ ਧੂੜ ਭਰੀਆਂ ਹਨੇਰੀਆਂ ਚਲਦੀਆਂ ਹਨ। ਇਹ ਕਾਫੀ ਗਰਮ ਹੁੰਦੀਆਂ ਹਨ। ਸਥਾਨਕ ਭਾਸ਼ਾ ਦਾ ਨਾਂ

36 ਮਾਨਸੂਨੀ ਤੋੜ ਕੀ ਹੁੰਦਾ ਹੈ?

ਵਰਖਾ ਰੁੱਤ ਵਿੱਚ ਮਾਨਸੂਨੀ ਪੌਣਾਂ ਦੇ ਵਿਚਕਾਰ ਖੁਸ਼ਕ ਅੰਤਰਾਲ ਨੂੰ ਮਾਨਸੂਨੀ ਤੋੜ ਆਖਦੇ ਹਨ।

37 ਐਲ ਨੀਨੋ ਸਮੁੰਦਰੀ ਧਾਰਾ ਕਿੱਥੇ ਵਹਿੰਦੀ ਹੈ?

ਚਿੱਲੀ ਦੇ ਤੱਟ ਦੇ ਨੇੜੇ ਸ਼ਾਂਤ ਮਹਾਂਸਾਗਰ ਵਿੱਚ ਵਹਿੰਦੀ ਹੈ।

38 ਕਾਲ ਵੈਸਾਖੀ ਕਿਸ ਨੂੰ ਕਹਿੰਦੇ ਹਨ?

ਦੇਸ਼ ਦੇ ਉੱਤਰ ਪੱਛਮੀ ਭਾਗਾਂ ਤੋਂ ਆ ਰਹੀ ਗਰਮ ਅਤੇ ਖੁਸ਼ਕ ਲੂ ਛੋਟਾ ਨਾਗਪੁਰ ਦੇ ਪਠਾਰ ਦੇ ਕੋਲ ਬੰਗਾਲ ਦੀ ਖਾੜੀ ਤੋਂ ਆ ਰਹੀ ਗਰਮ ਅਤੇ ਖੁਸ਼ਕ ਪੌਣਾਂ ਦੇ ਸੰਪਰਕ ਵਿੱਚ ਆਉਂਦੀ ਹੈ। ਸਿੱਟੇ ਵਜੋਂ ਤੂਫਾਨੀ ਚੱਕਰਵਾਤ ਪੈਦਾ ਹੁੰਦੇ ਹਨ। ਪੱ. ਬੰਗਾਲ ਵਿੱਚ ਇਹ ਨਾਂ ਹੈ।

39 ਅੰਬਾਂ ਦੀ ਵਾਛੜ ਤੋਂ ਕੀ ਭਾਵ ਹੈ?

ਗਰਮ ਰੁੱਤ ਦੇ ਅੰਤ ਵਿੱਚ ਕੇਰਲ ਅਤੇ ਕਰਨਾਟਕ ਦੇ ਤੱਟੀ ਭਾਗਾਂ ਵਿੱਚ ਪੂਰਬੀ ਮਾਨਸੂਨੀ ਵਰਖਾ ਹੁੰਦੀ ਹੈ ਜਿਹੜੀ ਮੋਟੀਆਂ-੨ ਬੂੰਦਾਂ ਦੇ ਰੂਪ ਵਿੱਚ ਹੁੰਦੀ ਅਤੇ ਅੰਬਾਂ ਅਤੇ ਫੁੱਲਾਂ ਦੀ ਫਸਲ ਲਈ ਲਾਭਦਾਇਕ ਹੁੰਦੀ ਹੈ।

40 ਅਰਬ ਸਾਗਰ ਤੇ ਬੰਗਾਲ ਦੀ ਖਾੜੀ ਤੋੱ ਆਉਣ ਵਾਲੀਆਂ ਮਾਨਸੂਨ ਪੌਣਾਂ ਕਿਹੜੇ ਸਥਾਨ ਤੇ ਮਿਲ ਜਾਂਦੀਆਂ ਹਨ?

ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਆਪਸ ਵਿੱਚ ਮਿਲਦੀਆਂ ਹਨ।

41 ਪਰੰਪਰਾਵਾਦੀ ਭਾਰਤੀ ਰੁੱਤ ਪ੍ਰਣਾਲੀ ਦੇ ਨਾਂ ਦੱਸੋ।

ਸਰਦੀ – ਬਸੰਤ ਅਤੇ ਸਰਦੀ ਦਾ ਮਿਸ਼ਰਣ

ਗਰਮੀ – ਗਰਮੀ

ਵਰਖਾ – ਵਰਖਾ

ਵਾਪਸੀ ਮਾਨਸੂਨ ਦੀ ਰੁੱਤ – ਸ਼ਰਦ

Print Friendly

About author

Vijay Gupta
Vijay Gupta1097 posts

State Awardee, Global Winner

You might also like

10th Class0 Comments

ਪਾਠ – 2 ਭਾਰਤੀ ਅਰਥਵਿਵਸਥਾ ਦੀ ਆਧਾਰਿਕ ਸੰਰਚਨਾ

ਆਧਾਰਿਕ ਸੰਰਚਨਾ- ਉਹ ਸਹੂਲਤਾਂ ਤੇ ਸੇਵਾਵਾਂ ਜੋ ਉਤਪਾਦਨ ਅਤੇ ਵਿਤਰਣ ਪ੍ਰਣਾਲੀ ਨੂੰ ਪ੍ਰਤੱਖ ਰੂਪ ਵਿੱਚ ਪ੍ਰਭਾਵਿਤ ਕਰਦੀਆਂ ਹਨ। 2. ਮੁੱਖ ਭਾਰਤੀ ਆਰਥਿਕ ਸਰੰਚਨਾਵਾਂ- ਯਾਤਾਯਾਤ ਦੇ ਸਾਧਨ, ਬਿਜਲਈ ਸ਼ਕਤੀ, ਪੂੰਜੀ ਸਟਾਕ


Print Friendly
10th Class0 Comments

ਪਾਠ 1 – (ਭਾਰਤ – ਇੱਕ ਜਾਣ – ਪਛਾਣ)

1 ਭਾਰਤ ਦਾ ਆਧੁਨਿਕ ਨਾਂ ਇੰਡੀਆ ਕਿਸ ਧਾਰਨਾ ਤੇ ਅਧਾਰਿਤ ਹੈ? ਵੈਦਿਕ ਕਾਲ ਵਿੱਚ ਆਰੀਆ ਲੋਕਾਂ ਨੇ ਸਿੰਧੂ – ਇਰਾਨੀ ਲੋਕਾਂ ਨੇ ਹਿੰਦੂ – ਯੂਨਾਨੀ ਲੋਕਾਂ ਨੇ ਇੰਡੋਸ ਅਤੇ ਰੋਮਾਨੀਅਨਾਂ


Print Friendly
10th Class0 Comments

ਪਾਠ 1 – ਮੁੱਢਲੀਆਂ ਧਾਰਨਾਵਾਂ (ਅਰਥ ਸ਼ਾਸਤਰ)

1. ਰਾਸ਼ਟਰੀ ਆਮਦਨ ਦੀ ਪਰਿਭਾਸ਼ਾ ਦਿਓ ਦੇਸ਼ ਦੇ ਨਿਵਾਸੀਆਂ ਦੀ ਇੱਕ ਸਾਲ ਵਿੱਚ ਮਜ਼ਦੂਰੀ, ਵਿਆਜ, ਲਗਾਨ ਅਤੇ ਲਾਭ ਦੇ ਰੂਪ ਵਿੱਚ ਕਮਾਈ ਕੁਲੱ ਆਮਦਨ। 2. ਪ੍ਰਤੀ ਵਿਅਕਤੀ ਆਮਦਨ – ਦੇਸ਼


Print Friendly