Print Friendly

ਵਿਆਕਰਣ

ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ ਬੋਲੀ ਆਖਦੇ ਹਨ।

 

ਬੋਲ-ਚਾਲ ਦੀ ਬੋਲੀ – ਜਿਹੜੀ ਬੋਲੀ ਕਿਸੇ ਇਲਾਕੇ ਜਾਂ ਦੇਸ ਦੇ ਲੋਕ ਨਿੱਤ ਦੀ ਗੱਲ-ਬਾਤ ਜਾਂ ਬੋਲ-ਚਾਲ ਲਈ ਵਰਤਦੇ ਹਨਉਹ ਉਸ ਇਲਾਕੇ ਜਾਂ ਦੇਸ ਦੀ ਬੋਲ-ਚਾਲ ਦੀ ਬੋਲੀ ਹੁੰਦੀ ਹੈ। ਇਲਾਕਿਆਂ-ਇਲਾਕਿਆਂ ਦੀ ਬੋਲ-ਚਾਲ ਦੀ ਬੋਲੀ ਵਿਚ ਭੇਦ ਹੁੰਦਾ ਹੈ। ਪੰਜਾਬੀ ਦਾ ਅਖਾਣ ਹੈ ਕਿ ਬੋਲੀਭਾਵ ਬੋਲ-ਚਾਲ ਦੀ ਬੋਲੀਬਾਰ੍ਹੀਂ ਕੋਹੀਂ ਬਦਲ ਜਾਂਦੀ ਹੈ। ਮਾਝੇਮਾਲਵੇ, ਦੁਆਬੇ (ਹੁਣ ਦੇ ਭਾਰਤੀ ਪੰਜਾਬ (ਪੱਛਮੀ) ਦੇ ਇਲਾਕੇ)ਪੋਠੋਹਾਰ (ਜਿਹਲਮ ਤੋਂ ਪਾਰ ਦੇ ਇਲਾਕੇ), ਸ਼ਾਹਪੁਰਮੁਲਤਾਨ (ਹੁਣ ਦੇ ਪਾਕਿਸਤਾਨ ਪੰਜਾਬ (ਪੂਰਬੀ) ਦੇ ਇਲਾਕੇ) ਆਦਿ ਦੇ ਲੋਕਾਂ ਦੀ ਬੋਲੀ ਵਿਚ ਜਿੱਥੇ ਚੋਖੇ ਸ਼ਬਦ ਸਾਂਝੇ ਹਨਓਥੇ ਕਈ ਸ਼ਬਦ ਵੱਖਰੇ-ਵੱਖਰੇ ਵੀ ਹਨਅਤੇ ਕਈਆਂ ਦੇ ਰੂਪ ਕੁਝ ਹੋਰ ਹਨ। ਉਚਾਰਣ ਦੇ ਲਹਿਜੇ ਵਿਚ ਵੀ ਥਾਂ-ਥਾਂ ਫ਼ਰਕ ਹੁੰਦਾ ਹੈ। ਉਦਾਹਰਣ ਵਜੋਂ ਜਿਸ ਭਾਵ ਨੂੰ ਮਝੈਲ ਜਾਵਾਂਗਾ’ ਵਰਤ ਕੇ ਪ੍ਰਗਟ ਕਰਦੇ ਹਨਉਸੇ ਭਾਵ ਨੂੰ ਪ੍ਰਗਟ ਕਰਨ ਲਈ ਮਾਲਵੇ ਦੇ ਲੋਕ ਜਾਉਂਗਾ’ ਜਾਂ ਜਾਮਾਂਗਾ’, ਲਹਿੰਦੇ ਤੇ ਮੁਲਤਾਨ ਵਾਲੇ ਵੈਸਾਂ’ ਪੋਠੋਹਾਰੀਏ ਜਾਸਾਂ’, ‘ਜੁਲਸਾਂ’ ਜਾਂ ਗੈਸਾਂ’ ਵਰਤਦੇ ਹਨ।

 

ਦੇਸ ਦੀ ਬੋਲੀ ਦੇ ਇਸ ਤਰ੍ਹਾਂ ਦੇ ਭਿੰਨ-ਭਿੰਨ ਇਲਾਕਾਈ ਰੂਪਾਂ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ।

 

ਪੰਜਾਬੀ ਦੀਆਂ ਉਪ-ਭਾਸ਼ਾਵਾਂ – ਪੰਜਾਬੀ ਬੋਲੀ ਦੀਆਂ ਉਪ-ਭਾਸ਼ਾਵਾਂ ਜਾਂ ਉਪ-ਬੋਲੀਆਂ ਇਹ ਹਨ 

  1. ਪੋਠੋਹਾਰੀ – ਜਿਹਲਮ ਤੋਂ ਪਾਰ ਦੇ ਇਲਾਕੇ (ਪੋਠੋਹਾਰ) ਦੀ ਬੋਲੀ।
  2. ਲਹਿੰਦੀ ਜਾਂ ਮੁਲਤਾਨੀ – ਝੰਗਮੁਲਤਾਨਮਿੰਟਗੁਮਰੀ ਆਦਿ ਦੀ ਬੋਲੀ।
  3. ਮਾਝੀ – ਮਾਝੇ ਦੇ ਇਲਾਕੇ (ਲਾਹੌਰਅਮ੍ਰਿਤਸਰ ਆਦਿ) ਦੀ ਬੋਲੀ। ਇਸ ਉਪ-ਭਾਸ਼ਾ ਨੂੰ ਟਕਸਾਲੀ ਪੰਜਾਬੀ ਦਾ ਆਧਾਰ ਮੰਨਿਆ ਗਿਆ ਹੈ।
  4. ਮਲਵਈ – ਮਾਲਵੇ ਦੇ ਇਲਾਕੇ (ਲੁਧਿਆਣਾਫਿਰੋਜ਼ਪੁਰਸੰਗਰੂਰ, ਬਠਿੰਡਾਨਾਭਾਫਰੀਦਕੋਟ ਆਦਿ) ਦੀ ਬੋਲੀ।
  5. ਦੁਆਬੀ – ਦੁਆਬੇ (ਜਲੰਧਰਹੁਸ਼ਿਆਰਪੁਰਕਪੂਰਥਲੇ ਆਦਿ) ਦੀ ਬੋਲੀ।
  6. ਪੁਆਧੀ – ਪੁਆਧ (ਰੋਪਡ਼ਪਟਿਆਲੇ ਤੇ ਅੰਬਾਲੇ ਦੇ ਆਸ-ਪਾਸ ਦੇ ਇਲਾਕੇ) ਦੀ ਬੋਲੀ।
  7. ਡੋਗਰੀ ਜਾਂ ਪਹਾਡ਼ੀ – ਕਾਂਗਡ਼ੇਜੰਮੂ ਆਦਿ ਇਲਾਕੇ ਦੀ ਬੋਲੀ।

 

ਕਿਤਾਬੀ ਜਾਂ ਸਾਹਿਤਕ ਬੋਲੀ – ਜਿਹੜੀ ਬੋਲੀ ਵਿਦਵਾਨ ਤੇ ਸਾਹਿਤਕਾਰ ਆਪਣੀਆਂ ਲਿਖਤਾਂ ਵਿਚ ਵਰਤਦੇ ਹਨਉਸ ਵਿਚ ਇਹ ਇਲਾਕਾਈ ਭਿੰਨ-ਭੇਦ ਨਹੀਂ ਹੁੰਦੇ। ਉਹ ਸਭ ਇਲਾਕਿਆਂ ਵਿਤ ਇੱਕ ਹੀ ਹੁੰਦੀ ਹੈ। ਇਸ ਨੂੰ ਕਿਤਾਬੀਸਾਹਿਤਕਸ਼ੁੱਧਜਾਂ ਟਕਸਾਲੀ ਬੋਲੀ ਕਿਹਾ ਜਾਂਦਾ ਹੈ। ਇਸ ਬੋਲੀ ਦਾ ਅਧਾਰ ਜਾਂ ਸੋਮਾ ਤਾਂ ਬੋਲ-ਚਾਲ ਦੀ ਬੋਲੀ ਹੀ ਹੁੰਦੀ ਹੈਪਰ ਇਹ ਉਸ ਨਾਲੋਂ ਬਹੁਤ ਸਾਫ਼ਸੁਥਰੀ ਤੇ ਮਾਂਜੀ ਹੋਈ ਹੁੰਦੀ ਹੈਅਤੇ ਵਿਦਵਾਨਾਂ ਦੇ ਕਾਇਮ ਕੀਤੇ ਹੋਏ ਬੱਝਵੇਂ ਨੇਮਾਂ ਅਨੁਸਾਰ ਲਿਖੀ ਜਾਂਦੀ ਹੈ।

 

ਹਰ ਦੇਸ ਵਿਚ ਕਿਸੇ ਖਾਸ ਇਲਾਕੇ ਦੀ ਬੋਲੀ ਨੂੰ ਉਸ ਦੇਸ ਦੀ ਕਿਤਾਬੀ ਬੋਲੀ ਦੀ ਨੀਂਹ ਜਾਂ ਅਧਾਰ ਮੰਨ ਲਿਆ ਜਾਂਦਾ ਹੈਅਤੇ ਉਹਨੂੰ ਹੀ ਮਾਂਜ-ਸੁਆਰ ਕੇ ਕਿਤਾਬੀ ਜਾਂ ਟਕਸਾਲੀ ਰੂਪ ਦਿੱਤਾ ਜਾਂਦਾ ਹੈ। ਕਿਤਾਬੀ ਜਾਂ ਟਕਸਾਲੀ ਪੰਜਾਬੀ ਬੋਲੀ ਦੀ ਨੀਂਹ ਮਾਝੇ ਦੀ ਬੋਲੀ ਮੰਨੀ ਗਈ ਹੈ। ਇਸੇ ਉਪ-ਬੋਲੀ ਨੂੰ ਸਾਫ਼-ਸੁਥਰੀ ਬਣਾ ਕੇ ਕਿਤਾਬੀ,ਸਾਹਿਤਿਕਠੇਠਸ਼ੁੱਧ ਜਾਂ ਟਕਸਾਲੀ ਪੰਜਾਬੀ ਕਿਹਾ ਜਾਂਦਾ ਹੈ 

 

ਪਰ ਚੇਤੇ ਰੱਖਣਾ ਚਾਹੀਦਾ ਹੈ ਕਿ ਸਾਹਿਤਿਕ ਬੋਲੀ ਨੂੰ ਬੋਲ-ਚਾਲ ਦੀ ਬੋਲੀ ਨਾਲੋਂ ਉੱਕਾ ਹੀ ਨਿਖੇਡ਼ ਕੇ ਅੱਡ ਨਹੀਂ ਕੀਤਾ ਜਾਂਦਾ। ਹਰੇਕ ਜਿਉਂਦੀ ਬੋਲੀ ਜਿੱਥੇ ਹਰ ਸਮੇਂ ਲੋੜ ਅਨੁਸਾਰ ਬਾਹਰੋਂਹੋਰਨਾਂ ਬੋਲੀਆਂ ਤੋਂ ਵੀ ਸ਼ਬਦ ਲੈਂਦੀ ਰਹਿੰਦੀ ਹੈਓਥੇ ਬੋਲ-ਚਾਲ ਦੀ ਬੋਲੀ ਦੇ ਰਈ ਸ਼ਬਦਾਂ ਨੂੰ ਵੀ ਸਹਿਜੇ ਸਹਿਜੇ ਉਚੇਰਾ ਦਰਜਾ ਮਿਲਦਾ ਰਹਿੰਦਾ ਹੈ,ਅਤੇ ਉਹ ਸਾਹਿਤਿਕ ਬੋਲੀ ਦਾ ਰੂਪ ਬਣ ਕੇ ਉਸ ਨੂੰ ਅਮੀਰ ਬਣਾਉਂਦੇ ਹਨ। ਜੇ ਸਾਹਿਤਿਕ ਬੋਲੀ ਨੂੰ ਬੋਲ-ਚਾਲ ਦੀ ਬੋਲੀ ਨਾਲੋਂ ਉੱਕਾ ਹੀ ਨਿਖੇੜ ਕੇ ਵੱਖ ਰੱਖ ਦੇਈਏਤਾਂ ਕੁਝ ਸਮੇਂ ਮਗਰੋਂ ਉਹ ਮੁਰਦਾ ਬੋਲੀ ਬਣ ਜਾਵੇਗੀ।

 

ਵਰਣ ਜਾਂ ਅੱਖਰ ਤੇ ਲਗਾਂ – ਬੋਲੀ ਆਵਾਜ਼ਾਂ ਦੇ ਮੇਲ ਤੋਂ ਬਣਦੀ ਹੈ। ਇਹਨਾਂ ਵੱਖ-ਵੱਖ ਆਵਾਜ਼ਾਂ ਨੂੰ ਲਿਖ ਕੇ ਪ੍ਰਗਟ ਕਰਨ ਲਈ ਜੋ ਖ਼ਾਸ-ਖ਼ਾਸ ਚਿੰਨ੍ਹ ਵਰਤੇ ਜਾਂਦੇ ਹਨ,ਉਨ੍ਹਾਂ ਨੂੰ ਅੱਖਰ ਜਾਂ ਵਰਣ ਤੇ ਲਗਾਂ ਆਖਦੇ ਹਨ। ਇਕੱਲਾ ਅੱਖਰ ਆਪਣੇ ਆਪ ਵਿਚ ਕੋਈ ਆਵਾਜ਼ ਨਹੀਂ ਦੇ ਸਕਦਾ ਤੇ ਨਾ ਹੀ ਇਕੱਲੀ ਲਗ ਕੋਈ ਆਵਾਜ਼ ਦੇ ਸਕਦੀ ਹੈ। ਆਵਾਜ਼ ਪ੍ਰਗਟ ਕਰਨ ਲਈ ਅੱਖਰਾਂ ਤੇ ਲਗਾਂ ਦਾ ਮੇਲ ਹੀ ਕੰਮ ਦੇਂਦਾ ਹੈ।

 

ਸ਼ਬਦ – ਕੋਈ ਸਾਫ਼-ਸਾਫ਼ ਗੱਲ ਪ੍ਰਗਟ ਕਰਨ ਲਈ ਜੋ ਵੱਖਰੇ-ਵੱਖਰੇ ਬੋਲ ਵਰਤੇ ਜਾਂਦੇ ਹਨਉਨ੍ਹਾਂ ਨੂੰ ਸ਼ਬਦ ਆਖਦੇ ਹਨ। ਜਿਵੇਂ ਕਿ – ਨੇਕ ਬੰਦੇ ਕਿਸੇ ਦਾ ਬੁਰਾ ਨਹੀਂ ਕਰਦੇਵਿਚ ਨੇਕ’, ‘ਬੰਦੇ’, ‘ਦਾ’, ‘ਬੁਰਾ, ‘ਨਹੀਂ’ ਤੇ ਕਰਦੇ’ ਸਭ ਸ਼ਬਦ ਹਨ। ਸ਼ਬਦ ਆਵਾਜ਼ਾਂ ਜਾਂ ਅੱਖਰਾਂ ਤੇ ਲਗਾਂ ਦੇ ਮੇਲ ਤੋਂ ਬਣਦੇ ਹਨ।

 

ਸਾਰਥਕ ਤੇ ਨਿਰਾਰਥਕ ਸ਼ਬਦ – ਸ਼ਬਦਾਂ ਦੇ ਖ਼ਾਸ-ਖ਼ਾਸ ਅਰਥ ਹੁੰਦੇ ਹਨ। ਇਹਨਾਂ ਨੂੰ ਸੁਣ ਕੇ ਸਾਨੂੰ ਖ਼ਾਸ-ਖ਼ਾਸ ਸ਼ੈ ਦਾ ਗਿਆਨ ਹੁੰਦਾ ਹੈ। ਪਰ ਬੋਲ-ਚਾਲ ਵਿਚ ਕਈ ਵੇਰ ਅਜੇਹੇ ਸ਼ਬਦ ਵੀ ਵਰਤੇ ਲਏ ਜਾਂਦੇ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਹੁੰਦਾਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਜਿਵੇਂ ਕਿ – ਰੋਟੀ ਰਾਟੀ ਛਕ ਛੁਕ ਕੇ ਅਤੇ ਪਾਣੀ ਧਾਣੀ ਪੀ ਪੂ ਕੇ ਉਹ ਤੁਰ ਗਿਆ ਵਿਚ ਰਾਟੀਛੁਕਧਾਣੀ ਤੇ ਪੂ ਅਜੇਹੇ ਸ਼ਬਦ ਹਨ ਜਿਨ੍ਹਾਂ ਦਾ ਅਰਥ ਕੋਈ ਨਹੀਂ ਜੋ ਕਿਸੇ ਸ਼ੈ ਦਾ ਗਿਆਨ ਨਹੀਂ ਦੇਂਦੇ। ਬਾਕੀ ਦੇ ਸ਼ਬਦ ਅਰਥਾਂ ਵਾਲੇ ਹਨ। ਜਿਨ੍ਹਾਂ ਸ਼ਬਦਾਂ ਦਾ ਕੁਝ ਅਰਥ ਹੋਵੇਉਨ੍ਹਾਂ ਨੂੰ ਸਾਰਥਕ ਜਾਂ ਵਾਚਕ ਸ਼ਬਦ ਆਖਦੇ ਹਨ। ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਨਾ ਹੋਵੇ ਉਨ੍ਹਾਂ ਨੂੰ ਨਿਰਾਰਥਕ ਸ਼ਬਦ ਆਖਦੇ ਹਨ।

 

1. ਪਰ ਇਹ ਨਿਰਾਰਥਕ ਸ਼ਬਦ ਹਰ ਥਾਂ ਵਾਧੂ ਜਾਂ ਬਿਲਕੁਲ ਬੇਅਰਥ ਨਹੀਂ ਹੁੰਦੇ। ਸਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਇਹ ਆਦਿ ਜਾਂ ਆਦਿਕ ਦਾ ਅਰਥ ਪ੍ਰਗਟ ਕਰਦੇ ਹਨ। ਪਾਣੀ ਛਕੋ ਤੇ ਪਾਣੀ ਧਾਣੀ ਛਕੋ ਵਿਚ ਅੰਤਰ ਹੈ। ਪਾਣੀ ਛਕਣ ਵਾਲੇ ਨੂੰ ਨਿਰਾ ਪਾਣੀ ਹੀ ਮਿਲੇਗਾ ਪਰ ਪਾਣੀ ਧਾਣੀ ਛਕਣ ਵਾਲੇ ਨੂੰ ਪਾਣੀ ਦੇ ਨਾਲ ਹੋਰ ਕੁਝ ਵੀ ਲੱਡੂਪਿੰਨੀਬਰਫ਼ੀਪਰੌਂਠਾ ਆਦਿ ਦਿੱਤਾ ਜਾਵੇਗਾ। ਪਾਣੀ ਵੀ ਸ਼ਾਇਦ ਸ਼ਰਬਤਕੱਚੀ ਲੱਸੀਕੋਕਾ-ਕੋਲਾ ਆਦਿਕ ਹੋਵੇ। ਇਹੋ ਹਾਲ ਰੋਟੀ ਤੇ ਰੋਟੀ ਰਾਟੀ ਮੰਜੀ ਤੇ ਮੰਜੀ ਮੁੰਜੀਤੇਲ ਤੇ ਤੇਲ ਸ਼ੇਲਕੁਕਡ਼ ਤੇ ਕੁਕਡ਼ ਸ਼ੁੱਕਡ਼ ਦਾ ਹੈ। ਅਜਿਹੇ ਨਿਰਾਰਥਕ ਸ਼ਬਦਾਂ ਦੀ ਥਾਂ ਜੇ ਆਦਿ ਜਾਂ ਆਦਿਕ ਵਰਤ ਲਈਏ ਤਾਂ ਵੀ ਭਾਵ ਉਹੋ ਪ੍ਰਗਟ ਹੋਵੇਗਾ।

 

2. ਨਿਰਾਰਥਕ ਸ਼ਬਦ ਸਦਾ ਸਾਰਥਕ ਸ਼ਬਦਾਂ ਦੇ ਨਾਲ ਉਨ੍ਹਾਂ ਦੇ ਮਗਰ ਆਉਂਦੇ ਹਨ। ਇਹ ਇਕੱਲੇ ਨਹੀਂ ਵਰਤੇ ਜਾਂਦੇ।

 

3. ਨਿਰਾਰਥਕ ਸ਼ਬਦ ਬਹੁਤ ਕਰਕੇ ਬੋਲ-ਚਾਲ ਵਿਚ ਵਰਤੇ ਜਾਂਦੇ ਹਨ।

 

ਵਾਕ – ਜਦ ਅਸੀਂ ਕੋਈ ਸਾਫ਼ ਤੇ ਪੂਰੀ ਗੱਲ ਕਰਨੀ ਹੁੰਦੀ ਹੈਤਾਂ ਅਸੀਂ ਕੁਝ ਸ਼ਬਦਾਂ ਨੂੰ ਇੱਕ ਥਾਂ ਜੋਡ਼ ਕੇ ਬੋਲਦੇ ਹਾਂ। ਜਿਵੇਂ – ਸਾਡਾ ਪਿਆਰਾ ਦੇਸ ਹੁਣ ਆਜ਼ਾਦ ਹੈ,ਸਾਡੀ ਪਿਆਰੀ ਮਾਂ-ਬੋਲੀ ਪੰਜਾਬੀ ਹੈਸ਼ਬਦਾਂ ਦੇ ਅਜੇਹੇ ਇਕੱਠ ਨੂੰ ਜਿਸ ਤੋਂ ਪੂਰੀ ਪੂਰੀ ਤੇ ਸਾਫ਼ ਗੱਲ ਬਣ ਜਾਵੇਸਮਝ ਵਿਚ ਆ ਜਾਵੇਵਾਕ ਆਖਦੇ ਹਨ।

 

ਵਿਆਕਰਣ – ਕਿਸੇ ਬੋਲੀ ਨੂੰ ਠੀਕ-ਠੀਕ ਲਿਖਣਬੋਲਣ ਲਈ ਜਿਨ੍ਹਾਂ ਨੇਮਾਂ ਦਾ ਧਿਆਨ ਰੱਖਿਆ ਜਾਂਦਾ ਹੈਉਨ੍ਹਾਂ ਸਾਰਿਆਂ ਨੂੰ ਰਲਾ ਕੇ ਉਸ ਬੋਲੀ ਦੀ ਵਿਆਕਰਣ ਕਿਹਾ ਜਾਂਦਾ ਹੈ। ਪੰਜਾਬੀ ਬੋਲੀ ਨੂੰ ਠੀਕ ਠੀਕ ਲਿਖਣਬੋਲਣ ਦੇ ਸਭ ਨੇਮਾਂ ਨੂੰ ਰਲਾ ਕੇ ਪੰਜਾਬੀ ਵਿਆਕਰਣ ਆਖਦੇ ਹਨ। ਚੇਤਾ ਰੱਖਣਾ ਚਾਹੀਦਾ ਹੈ ਕਿ ਵਿਆਕਰਣ ਕੇਵਲ ਲਿਖਤੀ ਜਾਂ ਸਾਹਿਤਿਕ ਬੋਲੀ ਦਾ ਹੀ ਹੁੰਦਾ ਹੈਉਪ-ਬੋਲੀ ਜਾਂ ਬੋਲ-ਚਾਲ ਦੀ ਬੋਲੀ ਦਾ ਨਹੀਂ ਤੇ ਇਸ ਵਿਚ ਕੇਵਲ ਸਾਰਥਕ ਜਾਂ ਵਾਚਕ ਸ਼ਬਦਾਂ ਉੱਪਰ ਹੀ ਵਿਚਾਰ ਕੀਤਾ ਜਾਂਦਾ ਹੈ।

 

ਪੰਜਾਬੀ ਵਿਆਕਰਣ ਦੇ ਤਿੰਨ ਹਿੱਸੇ ਹਨ  ਵਰਣ ਬੋਧ, ਸ਼ਬਦ ਬੋਧ ਅਤੇ ਵਾਕ ਬੋਧ

 

ਧੰਨਵਾਦ ਸਹਿਤ:

http://www.veerpunjab.com/page.php?id=152&t=m

Print Friendly

About author

Vijay Gupta
Vijay Gupta1097 posts

State Awardee, Global Winner

You might also like

ਪੰਜਾਬੀ ਵਿਆਕਰਣ0 Comments

ਮੁਹਾਵਰੇ

ਹਰੇਕ ਬੋਲੀ ਵਿਚ ਸ਼ਬਦਾਂ ਦਾਂ ਸ਼ਬਦ-ਸਮੂਹਾਂ (ਵਾਕੰਸ਼ਾਂ) ਦੀ ਵਰਤੋਂ ਆਮ ਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ – ਸਧਾਰਨ ਤੇ ਖਾਸ ਜਾਂ ਮੁਹਾਵਰੇਦਾਰ। ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਹਨਾਂ ਦੇ ਅੱਖਰੀ ਅਰਥਾਂ ਵਿਚ


Print Friendly
ਪੰਜਾਬੀ ਵਿਆਕਰਣ0 Comments

ਅਖਾਉਤਾਂ ਜਾਂ ਅਖਾਣ

ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨ। ਲੋਕਾਂ ਦੇ ਮੂੰਹ ਚਡ਼੍ਹੀ ਹੋਈ ਗੱਲ


Print Friendly

ਪੰਜਾਬੀ ਦੀ ਜੀਵਨ ਰੇਖਾ ਨੂੰ ਲੰਮਾ ਕਿਵੇਂ ਕੀਤਾ ਜਾਏ

ਡਾ: ਟੀ. ਆਰ. ਸ਼ਰਮਾ  ਅਜੋਕੇ ਵਿਸ਼ਵੀਕਰਨ ਦੇ ਦੌਰ ਵਿਚ ਜਿਸ ਤਰ੍ਹਾਂ ਵੱਡੀਆਂ ਕਾਰੋਬਾਰੀ ਕੰਪਨੀਆਂ ਅਨੈਤਿਕ ਅਤੇ ਗ਼ੈਰ-ਬਰਾਬਰੀ ਵਾਲੇ ਮੁਕਾਬਲੇ ਵਿਚ ਉਲਝਾ ਕੇ ਛੋਟੀਆਂ ਕੰਪਨੀਆਂ ਨੂੰ ਨਿਗਲਦੀਆਂ ਜਾ ਰਹੀਆਂ ਹਨ, ਇਹੀ ਅਮਲ


Print Friendly