Print Friendly

ਪੰਜਾਬ ਹੁਣ ਦੇਸ਼ 'ਚ ਸਭ ਤੋਂ ਵੱਧ 'ਸੜਕ-ਮੌਤਾਂ' ਵਾਲੇ ਪਹਿਲੇ ਤਿੰਨ ਸੂਬਿਆਂ 'ਚ ਸ਼ੁਮਾਰ

ਚੰਡੀਗੜ੍ਹ, 21 ਸਤੰਬਰ (ਗੁਰਸੇਵਕ ਸਿੰਘ ਸੋਹਲ)-ਸ਼ਾਇਦ ਇਹ ਪੜ੍ਹ ਕੇ ਘੂਕ ਸੁੱਤੀ ਸੂਬਾ ਸਰਕਾਰ ਜਾਗ ਪਵੇ | ‘ਪੰਜਾਬ ਹੁਣ ਦੇਸ਼ ਵਿਚ ਸਭ ਤੋਂ ਵੱਧ ‘ਸੜਕ-ਮੌਤਾਂ’ ਵਾਲੇ ਪਹਿਲੇ 3 ਸੂਬਿਆਂ ‘ਚ ਸ਼ਾਮਿਲ ਹੋ ਗਿਆ ਹੈ |’ ਕੇਵਲ ਪਿਛਲੇ 2 ਮਹੀਨਿਆਂ ਦਾ ਸਮਾਂ ਹੀ ਪੰਜਾਬ ਵਿਚ ਲੱਗਭਗ 42 ‘ਸੜਕ-ਮੌਤਾਂ’ ਦੀ ਗਵਾਹੀ ਭਰਦਾ ਹੈ | ਕੇਂਦਰੀ ਸੜਕ ਮੰਤਰਾਲੇ ਦੇ ਖੋਜ ਵਿੰਗ ਵੱਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ‘ਰੋਡ ਐਕਸੀਡੈਂਟਸ ਇਨ ਇੰਡੀਆ’ ‘ਚ ਖੁਲਾਸੇ ਹੋਏ ਹਨ ਕਿ 1 ਸਾਲ ਦੇ ਸਮੇਂ ‘ਚ ਪੰਜਾਬ ਵਿਚ 4 ਹਜ਼ਾਰ 820 ਵਿਅਕਤੀਆਂ ਨੂੰ ਸੜਕ ਹਾਦਸਿਆਂ ਦੌਰਾਨ ਮੌਤ ਆਪਣੇ ਕਲਾਵੇ ‘ਚ ਲੈ ਗਈ, ਦੇਸ਼ ਦੇ 50 ਨਾਮੀ ਅਤੇ ਵੱਡੇ ਸ਼ਹਿਰਾਂ ‘ਚੋਂ ਅੰਮਿ੍ਤਸਰ ਅਤੇ ਲੁਧਿਆਣਾ ਸ਼ਹਿਰ ਅਜਿਹੇ ਹਨ, ਜਿਨ੍ਹਾਂ ਦੀਆਂ ਸੜਕਾਂ ‘ਤੇ ਸਭ ਤੋਂ ਵੱਧ ਹਾਦਸੇ ਹੋਏ | ਹਾਲਾਂਕਿ, ਸੂਬਾ ਸਰਕਾਰ ਨੇ ਸੜਕੀ ਮੌਤਾਂ ਦੇ ਮੱਦੇਨਜ਼ਰ ਕਦੇ ਪੰਜਾਬ ਰਾਜ ਸੜਕ ਸੁਰੱਖਿਆ ਕੌਾਸਲ ਦਾ ਗਠਨ ਕੀਤਾ ਸੀ, ਪ੍ਰੰਤੂ ਇਸ ਕੌਾਸਲ ਦੀ ਹੋਂਦ ਪੰਜਾਬ ਸਰਕਾਰ ਦੀ ਸਰਕਾਰੀ ਡਾਇਰੀ ਵਿਚ ਹੀ ਨਜ਼ਰ ਆਉਂਦੀ ਹੈ | ਇਸ ਤੋਂ ਇਲਾਵਾ ਕਿਸੇ ਵੇਲੇ ਸੜਕੀ ਮੌਤਾਂ ਸੰਬੰਧੀ ਪੰਜਾਬ ਵਿਧਾਨ ਸਭਾ ਕਮੇਟੀ ਅਤੇ ਪੰਜਾਬ ਪ੍ਰਸ਼ਾਸਕੀ ਸੁਧਾਰ ਕਮਿਸ਼ਨ ਨੇ ਸਰਕਾਰ ਨੂੰ ਕੁਝ ਸਿਫ਼ਾਰਿਸ਼ਾਂ ਕੀਤੀਆਂ ਸਨ, ਜੋਕਿ ਅਜੇ ਤੱਕ ਫਾਈਲਾਂ ਵਿਚ ਹੀ ਕਿਧਰੇ ਦਫ਼ਨ ਹਨ | ਰਿਪੋਰਟ ਅਨੁਸਾਰ ਸਾਲ 2012 ਵਿਚ ਸ਼ਹਿਰੀ ਖੇਤਰਾਂ ਦੀਆਂ ਸੜਕਾਂ ‘ਤੇ ਹੋਏ ਹਾਦਸਿਆਂ ਕਾਰਨ 1320 ਮੌਤਾਂ ਹੋਈਆਂ, ਜਦਕਿ ਪੇਂਡੂ ਖੇਤਰਾਂ ਦੀਆਂ ਸੜਕਾਂ ‘ਤੇ ਹੋਏ ਹਾਦਸੇ 3500 ਵਿਅਕਤੀਆਂ ਦੀ ਜਾਨ ਲੈ ਗਏ, ਇਨ੍ਹਾਂ ਹਾਦਸਿਆਂ ਦੀ ਲਪੇਟ ‘ਚ ਆ ਕੇ ਪੈਦਲ ਤੁਰਨ ਵਾਲੇ 468 ਵਿਅਕਤੀ ਮੌਤ ਦੇ ਮੂੰਹ ਜਾ ਪਏ, ਸੜਕਾਂ ‘ਤੇ ਜਾਂਦੇ 287 ਸਾਈਕਲ ਸਵਾਰ ਵਿਅਕਤੀ ਵੀ ਇਸ ਇਕ ਸਾਲ ਵਿਚ ਹੀ ਮੌਤ ਦੇ ਘੇਰੇ ‘ਚ ਆ ਗਏ | ਇਸ ਸਮੇਂ ਦੌਰਾਨ ਸੂਬੇ ‘ਚ 556 ਬੱਸ ਹਾਦਸੇ ਹੋਏ, ਜਿਨ੍ਹਾਂ ਵਿਚ 403 ਵਿਅਕਤੀਆਂ ਦੀ ਮੌਤ ਹੋਈ, ਜਦਕਿ 410 ਵਿਅਕਤੀ ਜ਼ਖਮੀ ਹੋ ਗਏ | 200 ਸੜਕ ਹਾਦਸੇ ਆਟੋ ਰਿਕਸ਼ਿਆਂ ਦੇ ਸਨ, ਜਿਨ੍ਹਾਂ ਵਿਚ 171 ਵਿਅਕਤੀਆਂ ਦੀ ਮੌਤ ਹੋ ਗਈ | ਰਾਜ ਵਿਚ ਕਾਰਾਂ/ਟੈਕਸੀਆਂ ਦੇ 1584 ਸੜਕ ਹਾਦਸੇ ਹੋਏ, ਜਿਨ੍ਹਾਂ ਵਿਚ 1121 ਵਿਅਕਤੀਆਂ ਦੀ ਮੌਤ ਹੋ ਗਈ | ਇਸ ਤੋਂ ਇਲਾਵਾ ਟਰੱਕਾਂ, ਟੈਂਪੂਆਂ ਅਤੇ ਟ੍ਰੈਕਟਰ-ਟਰਾਲੀਆਂ ਦੇ 1567 ਹਾਦਸਿਆਂ ਵਿਚ 1256 ਵਿਅਕਤੀਆਂ ਨੂੰ ਮੌਤ ਲੈ ਗਏ | ਦੋ ਪਹੀਆ ਵਾਹਨਾਂ ਜਾਂ ਕਾਰਾਂ-ਬੱਸਾਂ ਦੇ ਡਰਾਇਵਰਾਂ ਦੇ ਨਸ਼ੇ ‘ਚ ਹੋਣ ਕਾਰਨ 328 ਵਿਅਕਤੀਆਂ ਦੀ ਮੌਤ ਹੋ ਗਈ | ਰਿਪੋਰਟ ਅਨੁਸਾਰ ਪੰਜਾਬ ਪ੍ਰਤੀ ਲੱਖ ਜਨਸੰਖਿਆ ਪਿੱਛੇ ਸਭ ਤੋਂ ਵੱਧ ਸੜਕੀ ਮੌਤਾਂ ਵਾਲੇ ਦੇਸ਼ ਦੇ ਪਹਿਲੇ 3 ਸੂਬਿਆਂ ‘ਚ ਸ਼ੁਮਾਰ ਹੋ ਗਿਆ ਹੈ, ਬਾਕੀ 2 ਜ਼ਿਲ੍ਹੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ਹਨ | ਉਂਜ ਸੂਬਾ ਸਰਕਾਰ ਨੇ ਕਿਸੇ ਵੇਲੇ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 9ਵੀਂ ਅਤੇ 10ਵੀਂ ਜਮਾਤ ‘ਚ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੜਕ ਸੁਰੱਖਿਆ ਸੰਬੰਧੀ ਵਿਸ਼ਾ ਪੜ੍ਹਾਉਣ ਲਈ ਕਿਹਾ ਸੀ | ਇਸ ਤੋਂ ਇਲਾਵਾ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨਵੀਂ ਦਿੱਲੀ ਵੀ ਯੂਨੀਵਰਸਿਟੀਆਂ ਨੂੰ ਸੜਕ ਸੁਰੱਖਿਆ ਸੰਬੰਧੀ ਵਿਸ਼ਾ ਪੜ੍ਹਾਉਣ ਦੀ ਹਦਾਇਤ ਜਾਰੀ ਕਰ ਚੁੱਕਾ ਹੈ | ਇਸ ਤੋਂ ਇਲਾਵਾ 5 ਸਾਲਾਂ ਵਿਚ 3 ਵਾਰ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦਾ ਲਾਇਸੈਂਸ ਰੱਦ ਕਰਨ ਵਰਗੀਆਂ ਕਈ ਸਿਫ਼ਾਰਿਸ਼ਾਂ ਅਜੇ ਤੱਕ ਲਾਗੂ ਨਹੀਂ ਹੋ ਸਕੀਆਂ |

http://beta.ajitjalandhar.com/news/20130922/2/298161.cms#298161

Print Friendly

About author

Vijay Gupta
Vijay Gupta1097 posts

State Awardee, Global Winner

You might also like

ਦਸ਼ਾ ਤੇ ਦਿਸ਼ਾ ਬਦਲਣ ਵਾਲੇ ਪਲ

ਮੈਨੂੰ ਪੜ੍ਹਾਈ ਦਾ ਬਹੁਤ ਘੱਟ ਸ਼ੌਕ ਸੀ। ਸੁਨਾਮ ਮੰਡੀ ਵਿੱਚ 1976 ’ਚ ਮੈਂ ਇਕ ਦੁਕਾਨ ’ਤੇ 125 ਰੁਪਏ ਮਹੀਨਾ ਤਨਖਾਹ ਉਤੇ ਕੰਮ ਕਰਨ ਲਗ ਪਿਆ। ਮੈਂ ਸਵੇਰੇ ਅਖ਼ਬਾਰਾਂ ਡੋਰ-ਟੂ-ਡੋਰ ਦੇਣ


Print Friendly

प्रकृति नहीं, मनुष्य कर रहा है मनमानी कोप से बचना है तो यह कविता पढ़ लीजिए

स माचार चैनल का संवाददाता जोर?जोर से चिल्ला रहा है, मां गंगा को विध्वंसिनी और सुरसा बता रहा है, प्रकृति कर रही है अपनी मनमानी गांव, शहर और सड़क तक


Print Friendly