Print Friendly

ਭਾਈ ਲਾਲੋ (ਅੱਜ ਜਨਮ ਦਿਹਾੜੇ ਤੇ ਵਿਸ਼ੇਸ਼) ਅਤੇ ਮਲਕ ਭਾਗੋ

ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੀ ਯਾਤਰਾ ਕਰ ਰਹੇ ਸਨ। ਉਹ ਹਰ ਯਾਤਰਾ ਲਈ ਆਪਣੇ ਪਿਆਰੇ ਮਿੱਤਰ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਜਾਂਦੇ ਸਨ। ਪਿੰਡ ਪਿੰਡ ਜਾਕੇ ਲੋਕਾਂ ਨਾਲ ਵਿਚਾਰਾਂ ਕਰਦੇ ਅਤੇ ਲੋਕਾਂ ਨੂੰ ਸੱਚ ਬੋਲਣਾ, ਧਰਮ ਦੀ ਕਮਾਈ ਕਰਨਾ, ਆਪਸ ਵਿੱਚ ਪਿਆਰ ਨਾਲ ਰਹਿਣਾ ਅਤੇ ਰੱਬ ਨੂੰ ਯਾਦ ਰੱਖਣ ਦਾ ਸੰਦੇਸ਼ ਦੇ ਕੇ ਗੁਰ ਜੀ ਅੱਗੇ ਤੁਰ ਪੈਂਦੇ ਸਨ। ਇਸ ਤਰਾਂ ਉਹ 1521 ਈ: ਵਿੱਚ ਏਮਨਾਬਾਦ ਪਹੁੰਚੇ।ਏਮਨਾਬਾਦ ਹੁਣ ਪੂਰਬੀ ਪਾਕਿਸਤਾਨ ਵਿੱਚ ਹੈ।ਏਮਨਾਬਾਦ ਦਾ ਪਹਿਲਾ ਨਾਮ ਸੈਦਪੁਰ ਸੀ।

ਭਾਈ ਲਾਲੋ ਨਾਮ ਦਾ ਇੱਕ ਮਨੁੱਖ ਏਮਨਾਬਾਦ ਵਿੱਚ ਰਹਿੰਦਾ ਸੀ। ਭਾਈ ਲਾਲੋ ਇੱਕ ਬਹੁਤ ਪਿਆਰ ਵਾਲਾ ਮਨੁੱਖ ਸੀ। ਬੜੇ ਸਬਰ ਅਤੇ ਸੰਤੋਖ ਵਾਲਾ ਜੀਵਨ ਬਤੀਤ ਕਰ ਰਿਹਾ ਸੀ। ਉਹ ਕਦੇ ਝੂਠ ਨਹੀ ਸੀ ਬੋਲਦਾ ਅਤੇ ਕਿਸੇ ਦਾ ਹੱਕ ਨਹੀ ਸੀ ਮਾਰਦਾ। ਆਪਣੀ ਦਸਾਂ ਨਹੂੰਆਂ ਦੀ ਮੇਹਨਤ ਅਤੇ ਸੱਚ ਦੀ ਕਮਾਈ ਨਾਲ ਪਰਵਾਰ ਪਾਲਦਾ ਸੀ। ਆਪਣੀ ਕਮਾਈ ਵਿੱਚੋਂ ਹਿੱਸਾ ਕਢਕੇ ਲੋੜਵੰਦਾਂ ਦੀ ਸਹਾਇਤਾ ਵੀ ਕਰਦਾ ਸੀ। ਲੋਕ ਉਸਨੂੰ ਸਤਿਕਾਰ ਅਤੇ ਪਿਆਰ ਦੇਂਦੇ ਸਨ। ਕਿੱਤੇ ਵਜੋਂ ਉਹ ਕਾਰੀਗਰ ਸੀ ਅਤੇ ਲੁਹਾਰਾ, ਤਰਖਾਨਾ ਕੰਮ ਕਰਦਾ ਸੀ। ਉਹ ਇੱਕ ਐਸਾ ਮਨੁਖ ਸੀ ਜੋ ਕੰਮ ਕਰਦਿਆਂ ਹੋਇਆਂ ਹਰ ਵਕਤ ਪ੍ਰਮਾਤਮਾਂ ਨੂੰ ਯਾਦ ਕਰਦਾ ਰਹਿੰਦਾ ਸੀ। ਉਹ ਆਏ ਹੋਏ ਯਾਤਰੀਆਂ ਦੀ ਸੇਵਾ ਕਰਦਾ ਸੀ। ਭਾਈ ਲਾਲੋ ਨੇ ਗੁਰੂ ਜੀ ਅਤੇ ਭਾਈ ਮਰਦਾਨਾ ਨੂੰ ਆਪਣੇ ਘਰ ਰਹਿਣ ਲਈ ਜੀ ਆਇਆਂ ਕਿਹਾ।

ਏਮਨਾਬਾਦ ਵਿੱਚ ਇੱਕ ਮਲਕ ਭਾਗੋ ਨਾਮ ਦਾ ਮਨੁੱਖ ਵੀ ਰਹਿੰਦਾ ਸੀ ।ਮਲਕ ਭਾਗੋ ਬਹੁਤ ਪੈਸੇ ਵਾਲਾ ਸੀ ਅਤੇ ਆਲੇ ਦੁਆਲੇ ਦੇ ਸਭ੍ਹ ਪਿੰਡਾਂ ਵਿੱਚ ਜਾਣਿਆਂ ਜਾਂਦਾ ਸੀ। ਮਲਕ ਭਾਗੋ ਵਪਾਰ ਕਰਦਾ ਸੀ ਅਤੇ ਉਸਦੇ ਕਈ ਨੌਕਰ ਚਾਕਰ ਸਨ। ਉਹ ਆਪਣੇ ਨੌਕਰਾਂ ਨੂੰ ਪੂਰੀ ਤਨਖਾਹ ਨਹੀਂ ਸੀ ਦੇਂਦਾ ਅਤੇ ਉਹਨਾਂ ਕੋਲੋਂ ਬਹੁਤ ਕੰਮ ਲੈਂਦਾ ਸੀ। ਇਸਤਰਾਂ ਕਰਕੇ ਉਸਨੇ ਬਹੁਤ ਪੈਸੇ ਇੱਕਠੇ ਕਰ ਲਏ ਸਨ। ਬੜਾ ਅਮੀਰ ਅਤੇ ਬੜਾ ਹੰਕਾਰੀ ਵੀ ਸੀ। ਕਿਸੇ ਦੀ ਸਹਾਇਤਾ ਨਹੀਂ ਸੀ ਕਰਦਾ। ਗਰੀਬ ਲੋਕਾਂ ਨਾਲ ਉਸਦਾ ਵਤੀਰਾ ਵਿਹਾਰ ਠੀਕ ਨਹੀਂ ਸੀ।ਬ ਹੁਤੇ ਲੋਕ ਉਸ ਤੋਂ ਡਰਦੇ ਸਨ ਅਤੇ ਉਸਨੂੰ ਚੰਗਾ ਮਨੁੱਖ ਨਹੀ ਸਨ ਜਾਣਦੇ।

ਆਪਣੇ ਪੈਸਿਆਂ ਦਾ ਦਿਖਾਵਾ ਕਰਦਾ ਸੀ ਅਤੇ ਲੋਕਾਂ ਕੋਲੋਂ ਆਪਣੀ ਸੋਭ੍ਹਾ (ਵਡਿਆਈ) ਕਰਵਾ ਕੇ ਖੁੱਸ਼ ਹੁੰਦਾ ਸੀ। ਇਸ ਲਈ ਉਹ ਕਦੇ ਕਦੇ ਆਪਣੇ ਘਰ ਲੰਗਰ ਬਣਵਾ ਕੇ ਏਮਨਾਬਾਦ ਦੇ ਲੋਕਾਂ ਨੂੰ ਆਪਣੇ ਘਰ ਖਾਣੇ ਲਈ ਸੱਦਾ ਦੇਂਦਾ ਸੀ। ਮਲਕ ਭਾਗੋ ਨੂੰ ਖੁੱਸ਼ ਕਰਨ ਲਈ, ਕਈ ਲੋਕ ਖਾਣੇ ਦੇ ਸੱਦੇ ‘ਤੇ ਜਾਂਦੇ ਅਤੇ ਉਸ ਲਈ ਕਈ ਮਹਿੰਗੀਆਂ ਵਸਤੂਆਂ ਤੁਹਫੇ (ਗਿਫਟ) ਵੱਜੋਂ ਲਿਆਉਂਦੇ ਸਨ। ਮਲਕ ਭਾਗੋ ਦੇ ਘਰ ਖਾਣਾ ਖਾ ਕੇ ਲੋਕ ਉਸਦੀ ਬਹੁਤ ਝੂਠੀ ਸੋਭ੍ਹਾ (ਵਡਿਆਈ ਜਾਂ ਉਸਤਤ) ਕਰਦੇ ਅਤੇ ਕਹਿੰਦੇ ਕਿ ਮਲਕ ਭਾਗੋ ਤੂੰ ਬਹੁਤ ਦਾਨੀ ਅਤੇ ਚੰਗਾ ਮਨੁੱਖ ਹੈਂ।

ਇਸ ਵੇਰਾਂ, ਜਦ ਬਹੁਤ ਸਾਰੇ ਲੋਕ ਖਾਣਾ ਖਾ ਗਏ ਤਾਂ ਮਲਕ ਭਾਗੋ ਨੇ ਆਪਣੇ ਨੌਕਰਾਂ ਤੋਂ ਪੁੱਛਿਆ ਕਿ ਪਿੰਡ ਵਿੱਚ ਕੋਈ ਹੈ ਜੋ ਮੇਰੇ ਘਰ ਖਾਣਾ ਖਾਣ ਲਈ ਨਹੀ ਆਇਆ? ਨੌਕਰਾਂ ਨੇ ਉਤਰ ਦਿੱਤਾ ਕਿ ਭਾਈ ਲਾਲੋ ਅਤੇ ਉਸਦੇ ਘਰ ਠਹਿਰੇ ਹੋਏ ਦੋ ਪਰਾਹੁਣੇ ਨਹੀ ਆਏ।

ਮਲਕ ਭਾਗੋ ਨੂੰ ਇਹ ਸੁਣਕੇ ਅਚੰਬਾ ਅਤੇ ਕੁੱਝ ਦੁੱਖ ਵੀ ਹੋਇਆ। ਉਸ ਨੇ ਕਿਹਾ ਕਿ ਉਹ ਕਿਉਂ ਨਹੀ ਆਏ? ਜਾਉ, ਉਹਨਾਂ ਨੂੰ ਜਾ ਕੇ ਦੱਸੋ ਕਿ ਮੈਂ ਕਿੰਨੇ ਸਵਾਦੀ ਅਤੇ ਕੀਮਤੀ ਭੋਜਨ ਬਨਵਾਏ ਹਨ ਅਤੇ ਕਹੋ ਕਿ ਉਹ ਵੀ ਆ ਕੇ ਖਾਣਾ ਖਾ ਕੇ ਮਲਕ ਭਾਗੋ ਦੀਆਂ ਖੁੱਸ਼ੀਆਂ ਲੈਣ। ਨੌਕਰਾਂ ਨੇ ਜਾ ਕੇ ਭਾਈ ਲਾਲੋ ਅਤੇ ਗੁਰੂ ਜੀ ਨੂੰ ਮਲਕ ਭਾਗੋ ਵਲੋਂ ਫਿਰ ਸੱਦਾ ਦਿੱਤਾ ਅਤੇ ਇਹ ਵੀ ਕਿਹਾ ਕਿ ਜੇ ਉਹ ਨਾਂ ਆਏ ਤਾਂ ਮਲਕ ਭਾਗੋ ਉਹਨਾਂ ਨਾਲ ਗੁੱਸੇ ਹੋ ਜਾਵੇਗਾ।

ਗੁਰੂ ਜੀ ਨੌਕਰਾਂ ਦੀ ਇਹ ਗਲ ਸੁਣਕੇ, ਮਲਕ ਭਾਗੋ ਦੇ ਘਰ ਚਲੇ ਗਏ ਪਰ ਖਾਣਾ ਖਾਣ ਤੋਂ ਨਾਂਹ ਕਰ ਦਿੱਤੀ। ਇਹ ਸੁਣਕੇ ਮਲਕ ਭਾਗੋ ਨਾਰਾਜ਼ ਹੋ ਕੇ ਕਹਿਣ ਲੱਗਾ ਕਿ ਤੁਸੀਂ ਮੇਰੇ ਘਰ ਖਾਣਾ ਕਿਉਂ ਨਹੀ ਖਾਂਦੇ। ਮੈਂ ਇੱਕ ਧਨੀ ਮਨੁਖ ਹਾਂ ਅਤੇ ਸਾਰੇ ਇਲਾਕੇ ਦੇ ਲੋਕ ਮੈਨੂੰ ਜਾਣਦੇ ਹਨ। ਜਿਸਦੇ ਘਰ ਠਹਿਰੇ ਹੋ ਮੈਂ ਉਸ ਨਾਲੋਂ ਬਹੁਤ ਧਨੀ ਹਾਂ। ਤੁਸੀਂ ਉਸਦੇ ਘਰ ਦਾ ਭੋਜਨ ਖਾਣਾ ਪਸੰਦ ਕਰਦੇ ਹੋ ਜਦੋਂ ਕਿ ਮੇਰੇ ਘਰ ਬੜੇ ਸਵਾਦੀ ਅਤੇ ਕੀਮਤੀ ਭੋਜਨ ਤਿਆਰ ਕੀਤੇ ਹੋਏ ਹਨ। ਤੁਸੀਂ ਮੇਰੇ ਘਰ ਭੋਜਨ ਨਾ ਖਾ ਕੇ ਮੇਰੀ ਹੇਠੀ ਕਰ ਰਹੇ ਹੋ।

ਗੁਰੂ ਜੀ ਨੇ ਝੱਟ ਸਮਝ ਲਿਆ ਕਿ ਮਲਕ ਭਾਗੋ ਦੇ ਹੰਕਾਰ ਨੂੰ ਬੜੀ ਸੱਟ ਵੱਜੀ ਹੈ। ਗੁਰੂ ਜੀ ਗਲ ਬਾਤ ਕਰਨ ਵਿੱਚ ਬਹੁਤ ਨਿਪੁੰਨ ਸਨ। ਗੁਰੂ ਜੀ ਨੇ ਪਿਆਰ ਨਾਲ ਪਰ ਬੜੀ ਦ੍ਰਿੜਤਾ ਅਤੇ ਬੜੇ ਹੀ ਚੰਗੇ ਤਰੀਕੇ ਨਾਲ ਮਲਕ ਭਾਗੋ ਨੂੰ ਸਮਝਾਇਆ ਅਤੇ ਕਿਹਾ ਕਿ ਮਲਕ ਭਾਗੋ ਤੂੰ ਆਪਣੇ ਧੰਨ ਦਾ ਮਾਣ ਕਰਦਾ ਹੈਂ। ਕੋਈ ਵੀ ਬਹੁਤੇ ਧਨ ਕਰਕੇ ਚੰਗਾ ਨਹੀ ਆਖਿਆ ਜਾ ਸਕਦਾ। ਆਪਣੀ ਮੇਹਨਤ ਦੀ ਕਮਾਈ ਕਰਕੇ ਧੰਨ ਕਮਾਣਾ ਚੰਗਾ ਹੁੰਦਾ ਹੈ, ਲੋਕਾਂ ਦਾ ਹੱਕ ਮਾਰਕੇ ਨਹੀਂ। ਚੰਗੇ ਕੰਮ ਕਰਨ ਅਤੇ ਗਰੀਬਾਂ ਦੀ ਸਹਾਇਤਾ ਕਰਨ ਨਾਲ ਚੰਗਾ ਮਨੁੱਖ ਬਣਦਾ ਹੈ। ਤੂੰ ਲੋਕਾਂ ਦੀ ਹੱਕ ਦੀ ਕਮਾਈ ਮਾਰਕੇ ਧਨੀ ਬਣਿਆ ਹੈ। ਇਸ ਤਰਾਂ ਤੂੰ ਪਾਪ ਦੀ ਕਮਾਈ ਕਰਦਾ ਹੈਂ ਅਤੇ ਫਿਰ ਉਹਨਾਂ ਲੋਕਾਂ ਨੂੰ ਖਾਣਾ ਖੁਆ ਕੇ ਉਹਨਾਂ ਤੋਂ ਆਪਣੀ ਵਡਿਆਈ ਅਤੇ ਬੱਲੇ ਬੱਲੇ (ਸੋਭ੍ਹਾ) ਕਰਵਾਂਦਾ ਹੈ। ਗੁਰੂ ਜੀ ਨੇ ਮਲਕ ਭਾਗੋ ਨੂੰ ਦੱਸਿਆ ਕਿ ਇਸ ਨਾਲ ਉਸਦਾ ਹੰਕਾਰ ਹੋਰ ਵੱਧਦਾ ਹੈ ਜਿਹੜਾ ਕਿ ਪ੍ਰਮਾਤਮਾਂ ਨੂੰ ਮਨਜ਼ੂਰ ਨਹੀ।

ਗੁਰੂ ਜੀ ਨੇ ਮਲਕ ਭਾਗੋ ਨੂੰ ਕਿਹਾ ਇਹ ਕਮਾਈ ਉਸਦੀ ਆਪਣੀ ਮਿਹਨਤ ਦੀ ਕਮਾਈ ਨਹੀਂ ਹੈ।ਇਹ ਵੀ ਕਿਹਾ ਕਿ ਉਸਦੀ ਕਮਾਈ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੈ ਅਤੇ ਇਹੋ ਜਿਹੀ ਕਮਾਈ ਵਿੱਚੋਂ ਤਿਆਰ ਕੀਤਾ ਭੋਜਨ ਖਾ ਕੇ ਮੇਰੀ ਆਤਮਾਂ ਨੂੰ ਦੂੱਖ ਹੋਵੇਗਾ ਅਤੇ ਮੇਰਾ ਮਨ ਪ੍ਰਮਾਤਮਾ ਦੀ ਭਗਤੀ ਵਿੱਚ ਨਹੀਂ ਲੱਗੇਗਾ।

ਗੁਰੂ ਜੀ ਨੇ ਉਸਨੂੰ ਦੱਸਿਆ ਕਿ ਭਾਈ ਲਾਲੋ ਇੱਕ ਨਿਰਮਾਨ ਅਤੇ ਭਲਾ ਮਨੁੱਖ ਹੈ। ਉਸ ਦੀ ਕਮਾਈ ਧਰਮ ਅਤੇ ਸੱਚ ਦੀ ਕਮਾਈ ਹੈ। ਭਾਈ ਲਾਲੋ ਦੇ ਘਰ ਦੀ ਰੋਟੀ ਖਾ ਕੇ ਮੇਰਾ ਮਨ ਸ਼ਾਂਤ ਰਹੇਗਾ ਅਤੇ ਮੈਂ ਪ੍ਰਮਾਤਮਾ ਦੀ ਭਗਤੀ ਵਿੱਚ ਮਨ ਜੋੜ ਸਕਾਂਗਾ। ਇਹ ਸੁਣਕੇ ਮਲਕ ਭਾਗੋ ਸ਼ਰਮਿੰਦਾ ਹੋਇਆ ਅਤੇ ਗੁਰੂ ਜੀ ਦੇ ਪੈਰੀ ਪੈ ਕੇ ਮਾਫੀ ਮੰਗ ਲਈ। ਉਸਨੇ ਗੁਰੂ ਜੀ ਨਾਲ ਵਾਇਦਾ ਕੀਤਾ ਕਿ ਉਹ ਅੱਗੇ ਤੋਂ ਮੇਹਨਤ ਅਤੇ ਸੱਚ ਦੀ ਕਮਾਈ ਕਰੇਗਾ। ਲੋਕਾਂ ਨਾਲ ਪਿਆਰ ਅਤੇ ਨਿਆਂ ਦਾ ਵਤੀਰਾ ਕਰੇਗਾ ਅਤੇ ਆਪਣਾ ਹੰਕਾਰ ਤਿਆਗ ਦੇਵੇਗਾ।

http://akalisingh-sikhsociety.ca/AKBhaiLalo.html

ਭਾਈ ਲਾਲੋ ਬਨਾਮ ਮਲਕ ਭਾਗੋ

(ਭਾਗ-12) ਕਿਤਾਬ: ਸੰਸਾਰ ਦਾ ਚੋਣਵਾਂ ਸਾਖੀ ਸਾਹਿਤ, ਪ੍ਰੋ. ਇੰਦਰ ਸਿੰਘ ਘੱਗਾ

ਬਹੁਤ ਸਮੇਂ ਅਰਸੇ ਤੋਂ ਮਲਕ ਭਾਗੋ ਵੱਲੋਂ ਕੀਤੇ ‘‘ਬ੍ਰਹਮ ਭੋਜ’’ ਵਾਲੀ ਸਾਖੀ ਪੜ੍ਹਦੇ-ਸੁਣਦੇ ਆ ਰਹੇ ਹਾਂ। ਹੁਣ ਭਾਵੇਂ ਤਸਵੀਰਾਂ ਬਣੀਆਂ ਨਜ਼ਰ ਨਹੀਂ ਆਉਂਦੀਆਂ। ਪਰ ਪਹਿਲਾਂ ਇਸ ਤਰ੍ਹਾਂ ਦੀਆਂ ਤਸਵੀਰਾਂ ਆਮ ਵੇਖੀਦੀਆਂ ਸਨ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਦੋਵਾਂ ਹੱਥਾਂ ਨਾਲ ਇੱਕ ਕੌਤਕ ਵਰਤਾ ਰਹੇ ਹਨ। ਸੱਜੇ ਹੱਥ ਵਿੱਚ ਰੁੱਖੀ-ਸੁੱਕੀ ਬਾਜਰੇ (ਕੋਧਰੇ) ਦੀ ਰੋਟੀ ਹੈ। ਖੱਬੇ ਹੱਥ ਵਿੱਚ ਪੂਰੀਆਂ-ਕਚੋਰੀਆਂ ਹਨ। ਸੱਜੇ ਪਾਸੇ ਨਿਮਰਤਾ ਨਾਲ ਸਿਰ ਝੁਕਾਈ ਭਾਈ ਲਾਲੋ ਖੜਾ ਹੈ। ਦੂਜੇ ਬੰਨੇ ਹੰਕਾਰ ਵਿੱਚ ਆਕੜਿਆ ਮਲਕ ਭਾਗੋ ਦਿਸਦਾ ਹੈ। ਲਾਲੋ ਵਾਲੀ ਸੁੱਕੀ ਰੋਟੀ ਵਿੱਚੋਂ ਦੁੱਧ ਸਿੰਮਦਾ ਪਿਆ ਹੈ ਤੇ ਮਲਕ ਭਾਗੋ ਵਾਲੇ ਪੂੜਿਆਂ ਵਿੱਚੋਂ ਖੂਨ ਵੱਗ ਰਿਹਾ ਹੈ। ਗ਼ਰੀਬ ਅਤੇ ਕਿਰਤੀ ਭਾਈ ਲਾਲੋ ਨੂੰ ਸਤਿਗੁਰੂ ਜੀ ਨੇ ਵਡਿਆਈ ਦਿੱਤੀ। ਮਲਕ ਭਾਗੋ ਨੂੰ ਸਤਿਕਾਰ ਨਾ ਦਿੱਤਾ। ਅਸਿੱਧੇ ਤਰੀਕੇ ਅਪਮਾਨ ਕੀਤਾ। ਸਾਰੇ ਆਪੋ ਆਪਣੇ ਘਰ ਚਲੇ ਗਏ… ਧੰਨ ਗੁਰੂ ਨਾਨਕ … ਬੋਲੋ ਜੀ ਵਾਹਿਗੁਰੂ।
ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ‘‘ਕਰਾਮਾਤੀ’’ ਸ਼ਕਤੀ ਨਾਲ ਰੋਟੀ ਵਿੱਚੋਂ ਦੁੱਧ ਅਤੇ ਖ਼ੂਨ ਨਿਚੋੜ ਕੇ ਵਿਖਾ ਦਿੱਤਾ। ਫਿਰ ਸਾਨੂੰ ਕੀ ਫ਼ਾਇਦਾ ਹੋਇਆ? ਕੀ ਸਿੱਖਿਆ ਮਿਲੀ ਇਸ ਕਹਾਣੀ ਵਿੱਚੋਂ? ਕੀ ਗੁਰੂ ਨਾਨਕ ਸਾਹਿਬ ਜੀ ਸੰਸਾਰ ਵਿੱਚ ਇਸੇ ਤਰ੍ਹਾਂ ਦੇ ਕੌਤਕ ਵਿਖਾਉਣ ਆਏ ਸਨ? ਇਸ ਦਾ ਮਤਲਬ ਕਿ ਗੁਰੂ ਨਾਨਕ ਸਾਹਿਬ ਦੁਨੀਆਂ ਵਿੱਚ ਆਏ, ਕੁੱਝ ਕਰਾਮਾਤਾਂ ਵਿਖਾਈਆਂ, ਆਪਣੀ ਜੈ ਜੈ ਕਾਰ ਕਰਵਾਈ ਤੇ ਖੇਲ ਖ਼ਤਮ? ਬਾਬਾ ਜੀ ਅੱਗੇ ਚੱਲ ਪਏ?
ਜਿਤਨੀ ਕੁ ਸਾਖੀ ਅੱਜ ਤੱਕ ਸੁਣੀ ਜਾਂ ਪੜ੍ਹੀ ਹੈ, ਉਸ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਦਾ। ਆਮ ਇਨਸਾਨ ਨੂੰ ਉਸ ਤੋਂ ਕੋਈ ਸਿੱਖਿਆ ਨਹੀਂ ਮਿਲਦੀ। ਪੁਸਤਕਾਂ ਦੇ ਅਨੰਤ ਪੰਨੇ ਕਾਲੇ ਕੀਤੇ ਪਏ ਹਨ ਅਜਿਹੀਆਂ ਬੇ-ਸਿਰ, ਪੈਰ ਦੀਆਂ ਸਾਖੀਆਂ ਨਾਲ। ਕਥਾਕਾਰਾਂ ਵੱਲੋਂ ਲੋਕਾਂ ਦਾ ਬੇਅੰਤ ਕੀਮਤੀ ਸਮਾਂ ਇਨ੍ਹਾਂ ਕਹਾਣੀਆਂ ਦੁਆਰਾ ਨਸ਼ਟ ਕੀਤਾ ਜਾ ਚੁੱਕਿਆ ਹੈ। ਅਸਲ ਵਿਚਾਰਨਜੋਗ ਮਸਲਾ ਸੀ ਕਿ ¦ਮਾ ਪੈਂਡਾ ਤਹਿ ਕਰ ਕੇ, ਗੁਰੂ ਨਾਨਕ ਸਾਹਿਬ ਐਮਨਾਬਾਦ ਭਾਈ ਲਾਲੋ ਦੇ ਘਰ ਪਹੁੰਚੇ। ਲਾਲੋ ਆਪਣੇ ਇਲਾਕੇ ਵਿੱਚ ਇੱਕ ਨੇਕ ਪੁਰਸ਼, ਧਰਮੀ ਇਨਸਾਨ ਦੇ ਰੂਪ ਵਿੱਚ ਕਾਫ਼ੀ ਪਛਾਣ ਰੱਖਦਾ ਸੀ। ਮਲਕ ਭਾਗੋ ਵੱਲੋਂ ਕੀਤੇ ਜਾ ਰਹੇ ਬ੍ਰਹਮ ਭੋਜ ’ਤੇ ਕੀਤੇ ਸ਼ਾਨਦਾਰ ‘‘ਧਾਰਮਕ’’ ਇਕੱਠ ਦੀਆਂ ਖ਼ਬਰਾਂ ਭੀ ਦੂਰ-ਨੇੜੇ ਪੁੱਜ ਗਈਆਂ ਸਨ। ਧਾਰਮਕ ਲਿਬਾਸ ਪਹਿਨ ਕੇ ਮੁਫ਼ਤ ਦੀਆਂ ਛਕਣ ਵਾਲੇ, ਗੁਰੂ ਨਾਨਕ ਸਾਹਿਬ ਦੇ ਦੁਆਲੇ ਭੀ ਇਕੱਠੇ ਹੋਏ ਸਨ। ਬਿਨਾਂ ਵਜਾਹ ਵੀਹ ਰੁਪਏ ਦਾ ਅੰਨ-ਪਾਣੀ ਡਕਾਰ ਕੇ ਢਿੱਡ ਪਲੋਸ ਕੇ ਚਲਦੇ ਬਣੇ। ਪਿਤਾ ਜੀ ਦੀ ਨਾਰਾਜ਼ਗੀ ਗੁਰੂ ਨਾਨਕ ਸਾਹਿਬ ਜੀ ਨੂੰ ਝੱਲਣੀ ਪਈ। ਮੁਫ਼ਤ ਦੀਆਂ ਖਾਣ ਵਾਲੇ ਹੱਡ ਹਰਾਮੀ ਸਾਧ ਬਹੁਤ ਸਨ, ਜੋ ਬ੍ਰਹਮ ਭੋਜ ਵਿਚਲੇ ਸੁਆਦੀ, ਪਦਾਰਥ ਛੱਕ ਕੇ, ‘‘ਵਰਦਾਨਾਂ’’ ਦੀਆਂ ਝੜੀਆਂ ਲਾ ਦਿਆ ਕਰਦੇ ਸਨ। ਮਾਲ੍ਹ-ਪੂੜੇ ਤੇ ਖੀਰਾਂ ਛਕ ਕੇ ‘‘ਵੱਡਾ ਦਾਨੀ ਤੇ ਮਹਾਨ ਧਰਮੀ ਪੁਰਖ’’ ਦਾ ਖਿਤਾਬ ਬਖ਼ਸ਼ਦਿਆਂ ਦੇਰ ਨਹੀਂ ਲਾਉਂਦੇ ਸਨ। ਦੁਨੀਆਂ ਵਿੱਚ ਪਾਪ ਕਰਮ ਇਤਨਾ ਨਾ ਫੈਲਦਾ ਜੇ ਧਰਮੀ ਅਖਵਾਉਣ ਵਾਲੇ ਸਾਧ-ਸੰਤ, ਜਾਲਮ ਹਾਕਮਾਂ ਵਿਰੁੱਧ ਸੱਚ ਦੀ ਆਵਾਜ਼ ਬੁ¦ਦ ਕਰਦੇ। ਉਨ੍ਹਾਂ ਵੱਲੋਂ ਕੀਤੀ ਜਾ ਰਹੀ ਲੁੱਟ ਜਾ ਅਧਰਮ ਬਾਰੇ ਆਮ ਲੋਕਾਈ ਨੂੰ ਸਮੇਂ ਸਿਰ ਚੇਤਾਵਨੀ ਦਿੰਦੇ। ਦਬੇ-ਕੁਚਲੇ ਲੋਕਾਂ ਨੂੰ ਖੋਹੇ ਗਏ ਆਪਣੇ ਹੱਕ ਪ੍ਰਾਪਤ ਕਰਨ ਦੀ ਜੁਗਤ ਸਮਝਾਉਂਦੇ। ਪਰ ਅਜਿਹਾ ਨਹੀਂ ਹੋਇਆ।
ਭਾਈ ਲਾਲੋ ਦੇ ਘਰ ਸੰਗਤ ਜੁੜਨੀ ਸ਼ੁਰੂ ਹੋ ਗਈ। ਗੁਰੂ ਨਾਨਕ ਉਨ੍ਹਾਂ ਨੂੰ ਰੋਜ਼ਾਨਾ ਇਨਸਾਨ ਹੋਣ ਦਾ ਅਹਿਸਾਸ ਕਰਵਾ ਰਹੇ ਸਨ। ਆਪਣੇ ਖੋਹੇ ਜਾ ਚੁੱਕੇ ਅਧਿਕਾਰਾਂ ਬਾਰੇ ਜਾਗਰੂਕ ਕਰ ਰਹੇ ਸਨ। ਉਨ੍ਹਾਂ ਨੂੰ ਪਹਿਲਾਂ ਇਹੀ ਦੱਸਿਆ ਗਿਆ ਸੀ ਕਿ ਤੁਹਾਡੀ ਇਸ ਨਿੱਘਰੀ ਹੋਈ ਹਾਲਤ ਇਸ ਲਈ ਹੈ ਕਿਉਂਕਿ ਤੁਸੀਂ ‘‘ਪਿਛਲੇ ਜਨਮਾਂ’’ ਵਿੱਚ ਪਾਪ ਕੀਤੇ ਸਨ। ਭਗਤੀ ਤਪੱਸਿਆ ਨਹੀਂ ਕੀਤੀ, ਦਾਨ-ਪੁੰਨ ਨਹੀਂ ਕੀਤਾ। ਸਾਧੂਆਂ-ਸੰਤਾਂ ਅਤੇ ਪ੍ਰੋਹਿਤਾਂ ਦੀ ਸੇਵਾ ਨਹੀਂ ਕੀਤੀ, ਇਸੇ ਕਾਰਨ ਤੁਸੀਂ ਗ਼ਰੀਬ ਹੋ, ਲਾਚਾਰ ਹੋ। ਇਸ ਜਨਮ ਵਿੱਚ ‘‘ਧਰਮੀ ਪੁਰਖਾਂ’’ ਦੀ ਸੇਵਾ ਕਰੋ, ਦਾਨ ਕਰੋ, ਹੋ ਸਕਦਾ ਹੈ ਅਗਲੇ ਜਨਮ ਵਿੱਚ ਤੁਹਾਡੇ ਦੁੱਖ ਦਰਿਦਰ ਕੱਟੇ ਜਾਣ। ਗੁਰੂ ਨਾਨਕ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਉਣਾ ਸ਼ੁਰੂ ਕੀਤਾ- ‘‘ਐ ਮੇਰੇ ਭਾਈ ਜਨੋ! ਤੁਸੀਂ ਪਿਛਲੇ ਜਨਮਾਂ ਦੇ ਪਾਪਾਂ ਕਾਰਨ ਕੰਗਾਲ ਨਹੀਂ ਹੋ, ਸਗੋਂ ਬੜੀ ਸਾਜ਼ਿਸ਼ ਤਹਿਤ, ਤੁਹਾਡੇ ਹੱਕ ਹਥਿਆਏ ਗਏ ਹਨ। ਤੁਹਾਡੇ ਹਿੱਸੇ ਦੀ ਜ਼ਮੀਨ ਖੋਹ ਲਈ ਹੈ। ਚੰਗਾ ਘਰ ਬਣਾਉਣ ਲਈ ਤੁਹਾਡੇ ਕੋਲ ਪੈਸਾ ਨਹੀਂ ਹੈ। ਪਰਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ, ਘਰ ਵਿੱਚ ਅੰਨ-ਦਾਣਾ ਤੇ ਕੱਪੜਾ-ਲੀੜਾ ਨਹੀਂ ਹੈ। ਤੁਹਾਡੇ ਲਈ ਵਿੱਦਿਆ ਹਾਸਲ ਕਰਨ ਦੇ ਰਾਹ ਬੰਦ ਕਰ ਦਿੱਤੇ ਹਨ। ਤੁਹਾਨੂੰ ਹੋਰ ਨੀਵੇਂ ਤੇ ਨਖਿੱਧ ਦਰਸਾਉਣ ਲਈ ਜਨਮ ਤੋਂ ਹੀ ਨੀਵੀਂ ਜਾਤ ਵਾਲੇ ਹੋਣ ਦਾ ‘‘ਧਾਰਮਕ’’ ਹੁਕਮ ਸੁਣਾ ਦਿੱਤਾ ਹੈ। ਤੁਹਾਨੂੰ ਲੁੱਟ ਕੇ ਖਾਣ ਵਾਲੇ ਬੇਈਮਾਨ ਹਾਕਮ ਆਪਣੇ ਆਪ ਨੂੰ ਧਰਮੀ ਹੋਣ ਦਾ ਐਲਾਨ ਕਰਾਉਣ ਲਈ ਵਿਕਾਊ ਕਿਸਮ ਦੇ ‘‘ਧਰਮੀ’’ ਮਨੁੱਖਾਂ ਨੂੰ ਵਧੀਆ ਭੋਜਨ ਛਕਾਉਂਦੇ ਹਨ। ਇਨ੍ਹਾਂ ਤੋਂ ਆਪਣੀ ਪ੍ਰਸੰਸਾ ਕਰਵਾਉਂਦੇ ਹਨ। ਤੁਸੀਂ ਇਸ ਜਨਮ ਵਿੱਚ ਕੋਈ ਪਾਪ ਨਹੀਂ ਕੀਤਾ। ਤੁਹਾਡੇ ਕਿਸੇ ਵਡੇਰੇ ਨੇ ਭੀ ਕੋਈ ਬੁਰਾ ਕੰਮ ਨਹੀਂ ਕੀਤਾ। ਫਿਰ ਤੁਹਾਨੂੰ ਸਦੀਆਂ ਤੋਂ ਦੁੱਖ-ਭੁੱਖ ਨਾਲ ਕਿਉਂ ਵਿਆਕੁਲ ਹੋਣਾ ਪੈ ਰਿਹਾ ਹੈ? ਪੰਡਿਤ ਪ੍ਰੋਹਿਤ ਸਾਧ-ਸੰਤ ਆਦਿ ਕੋਈ ਚੰਗਾ ਕੰਮ ਨਹੀਂ ਕਰਦੇ। ਤੁਹਾਡੇ ਘਰਾਂ ਵਿੱਚੋਂ ਮੰਗ ਕੇ ਖਾਂਦੇ ਹਨ। ਰਾਜ ਕਰਨ ਵਾਲੇ ਲੋਕ ਜੰਤਾ ਦਾ ਖ਼ੂਨ ਪੀਂਦੇ ਹਨ। ਬਿਨਾਂ ਇਵਜਾਨਾ ਦਿੱਤੇ ਗ਼ਰੀਬਾਂ ਤੋਂ ਆਪਣੇ ਕੰਮ ਕਰਵਾਉਂਦੇ ਹਨ। ਉਨ੍ਹਾਂ ਨੂੰ ਜੀਵਨ ਦੇ ਕਿਸੇ ਖੇਤਰ ਵਿੱਚ ਇਨਸਾਫ਼ ਨਹੀਂ ਦਿੰਦੇ। ਉਨ੍ਹਾਂ ਤੋਂ ਦਾਨ ਲੈ ਕੇ ਪੁਜਾਰੀ ਟੋਲਾ ਪਾਪੀ ਹਾਕਮਾਂ ਨੂੰ ਧਰਮੀ ਹੋਣ ਦਾ ਢੰਡੋਰਾ ਪਿੱਟਦਾ ਹੈ। ਜੇ ਤੁਸੀਂ ਹਿੰਮਤ ਕਰੋ, ਜੇ ਤੁਸੀਂ ਸਿਆਣਪ ਦੀ ਵਰਤੋਂ ਕਰੋ। ਜੇ ਤੁਸੀਂ ਸਾਰੇ ਝਗੜੇ ਮਿਟਾ ਕੇ ਏਕਤਾ ਕਰ ਲਓ, ਫਿਰ ਇਹ ਖ਼ੂਨ ਪੀਣੇ ਮਲਕ ਭਾਗੋ  ਨਹੀਂ ਰਹਿਣਗੇ। ਧਰਮ ਦੇ ਨਾਂ ’ਤੇ ਤੁਹਾਨੂੰ ਲੁੱਟ ਕੇ ਖਾਣ ਵਾਲੇ ਪੁਜਾਰੀ ਟੋਲੇ ਤੁਹਾਡੀ ਹਵਾ ਵੱਲ ਨਹੀਂ ਵੇਖ ਸਕਣਗੇ। ਤੁਹਾਡਾ ਧਰਮ ਉਹ ਹੋਵੇਗਾ ਜਿਹੜਾ ਤੁਹਾਨੂੰ ਸੁੱਖ ਸ਼ਾਂਤੀ ਪ੍ਰਦਾਨ ਕਰੇ। ਰੱਬ ਤੁਹਾਡਾ ਉਹ ਹੋਵੇਗਾ ਜੋ ਤੁਹਾਡੀ ਸਹਾਇਤਾ ਕਰੇ। ਲੁਟੇਰਿਆਂ ਤੇ ਚੋਰਾਂ ਦੀ ਸਹਾਇਤਾ ਕਰਨ ਵਾਲਾ ਰੱਬ ਅਸਲੀ ਰੱਬ ਨਹੀਂ ਹੈ। ਸਦੀਆਂ ਤੋਂ ਤੁਸੀਂ ਦੁੱਖ ਸਹਿੰਦੇ ਆ ਰਹੇ ਹੋ, ਪਰ ਦੁੱਖ ਖ਼ਤਮ ਨਹੀਂ ਹੋਏ। ਹਾਕਮਾਂ ਅਤੇ ਪੁਜਾਰੀਆਂ ਦੀ ਸੇਵਾ ਕਰਦਿਆਂ ਨੂੰ ਜੁੱਗ ਬੀਤ ਗਏ, ਫਿਰ ਭੀ ਤੁਹਾਡੇ ਬੰਧਨ ਨਹੀਂ ਟੁੱਟੇ। ਜਾਲਮ ਰਾਜ ਦਾ ਸਦੀਆਂ ਬੀਤ ਜਾਣ ’ਤੇ ਭੀ ਖ਼ਾਤਮਾ ਨਹੀਂ ਹੋਇਆ। ਅਗਲੇ ਜਨਮ ਦੀ ਕੂੜੀ ਆਸ ਤਿਆਗ ਕੇ, ਤੁਹਾਨੂੰ ਇਸੇ ਜਨਮ ਵਿੱਚ ਬਹਾਦਰ ਬਣਨਾ ਪਵੇਗਾ। ਸ੍ਵੈਮਾਣ ਤੋਂ ਸੱਖਣੀ ਜ਼ਿੰਦਗੀ ਨਾਲੋਂ ਗ਼ੈਰਤ ਵਾਲੀ ਮੌਤ ਹਜ਼ਾਰ ਦਰਜੇ ਉ¤ਤਮ ਹੈ। ਤੁਹਾਨੂੰ ਅੱਜ ਤੱਕ ਨਾ ਜਿਉਣਾ ਆਇਆ ਨਾ ਮਰਨਾ ਆਇਆ। ਗ਼ੈਰਤ ਵਾਲੀ ਜ਼ਿੰਦਗੀ ਜਿਉਣੀ ਹੈ ਜਾਂ ਬਹਾਦਰਾਂ ਵਾਲੀ ਮੌਤ ਨੂੰ ਗਲਵਕੜੀ ਪਾਉਣੀ ਹੈ। ਤੁਸੀਂ ਖ਼ੁਦ ਭਾਵੇਂ ਸਾਰੇ ਸੁੱਖ ਨਾ ਵੇਖੋ ਸਕੋ। ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਵੱਸ਼ ਆਜ਼ਾਦੀ ਦਾ ਨਿੱਘ ਮਾਣਨਗੀਆਂ।’’
ਬਾਕੀ ਮੁਫ਼ਤ ਖੋਰੇ ਸਾਧਾਂ ਵਾਂਗ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਘਰ ਪ੍ਰਸ਼ਾਦਾ ਛਕਣ ਨਹੀਂ ਸਨ ਗਏ। ਮਲਕ ਨੇ ਬਾਰ-ਬਾਰ ਸੁਨੇਹੇ ਭੇਜੇ ਪਰ ਨਹੀਂ ਗਏ। ਅਖ਼ੀਰ ਮਲਕ ਭਾਗੋ ਨੇ ਆਪਣੇ ਦੋ ਸਿਪਾਹੀ ਭੇਜਦਿਆਂ ਹੁਕਮ ਦਿੱਤਾ ਕਿ ਜੇਕਰ ਨਾਨਕ ਤਪਾ ਬੁਲਾਏ ਤੋਂ ਨਹੀਂ ਆਉਂਦਾ ਤਾਂ ਬੰਨ੍ਹ ਕੇ ਲੈ ਆਉਣਾ। ਪਿਆਦੇ ਭਾਈ ਲਾਲੋ ਦੇ ਘਰ ਪਹੁੰਚ ਗਏ। ਗੁਰੂ ਨਾਨਕ ਸਾਹਿਬ ਨੂੰ ਮਲਕ ਭਾਗੋ ਦਾ ਹੁਕਮ ਸੁਣਾਇਆ। ਗੁਰੂ ਨਾਨਕ ਸਾਹਿਬ ਨਾਲ ਚੱਲ ਪਏ। ਆਪਣੇ ਸੰਗੀ ਸਾਥੀਆਂ ਦਾ ਕਾਫਲਾ ਭੀ ਨਾਲ ਟੁਰ ਪਿਆ। ਭਾਈ ਲਾਲੋ ਦੇ ਘਰੋਂ ਕੁੱਝ ਰੋਟੀਆਂ ਨਾਲ ਲੈ ਲਈਆਂ। ਮਲਕ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਨਾ ਆਉਣ ਦਾ ਕਾਰਨ ਪੁੱਛਿਆ? ਬਾਬਾ ਜੀ ਨੇ ਜੋ ਨਿਰਭੈਤਾ ਅਤੇ ਸਿਆਣਪ ਨਾਲ ਜੁਆਬ ਦਿੱਤਾ, ਗੁਰਬਾਣੀ ਵਿੱਚੋਂ ਉਸ ਦਾ ਸਾਰਅੰਸ਼ ਇਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ- ‘‘ਮਲਕ ਜੀ! ਤੁਸੀਂ ਆਪਣੀ ਪਰਜਾ ਦੀ ਰਾਖੀ ਕਰਨੀ ਸੀ। ਕੋਈ ਹੋਰ ਇਨਸਾਨ ਆਪਣੀ ਤਾਕਤ ਵਰਤ ਕੇ ਕਮਜ਼ੋਰਾਂ ਨੂੰ ਪ੍ਰੇਸ਼ਾਨ ਕਰਦਾ ਹੋਵੇ ਤਾਂ ਤੁਸੀਂ ਇਨਸਾਫ਼ ਦੇਣਾ ਸੀ। ਗ਼ਰੀਬਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਸੀ। ਟੈਕਸ (ਕਰ) ਅਜਿਹੇ ਤਰੀਕੇ ਨਾਲ ਲਾਏ ਜਾਂਦੇ ਤਾਂ ਕਿ ਸੌਖਿਆਂ ਭਰੇ ਜਾ ਸਕਦੇ। ਤੁਸੀਂ ਹਾਕਮ ਲੋਕ ਆਪਣੀਆਂ ਲੋੜਾਂ ਨੂੰ ਸੰਜਮ ਵਿੱਚ ਰੱਖਦੇ। ਗ਼ਰੀਬਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਧਨ ਇਕੱਠਾ ਕਰਨਾ, ਫਿਰ ਉਸ ਪੈਸੇ ਨਾਲ ਦਾਨ-ਪੁੰਨ ਕਰ ਕੇ ਧਰਮੀ ਹੋਣ ਦਾ ਵਿਖਾਵਾ ਕਰਨਾ, ਖ਼ੁਦਾ ਨੂੰ ਮਨਜ਼ੂਰ ਨਹੀਂ ਹੈ। ਪਰਾਇਆ ਹੱਕ ਖਾਣਾ ਮੁਰਦਾਰ ਖਾਣ ਦੀ ਨਿਆਈ ਹੈ। ਨਿਵਾਜ਼ਾਂ ਪੜ੍ਹਨੀਆਂ ਕਿਸੇ ਲੇਖੇ ਵਿੱਚ ਨਹੀਂ ਹਨ। ਹਰਾਮ ਦਾ ਮਾਸ, ਮਸਾਲੇ ਪਾਉਣ ਨਾਲ ਹਲਾਲ ਨਹੀਂ ਹੋ ਜਾਂਦਾ। ਬੇਈਮਾਨੀਆਂ ਤੇ ਚਤੁਰਾਈਆਂ ਨਾਲ ਬੰਦਾ ਧਰਮੀ ਨਹੀਂ ਮੰਨਿਆ ਜਾ ਸਕਦਾ। ਤੁਹਾਡਾ ਸਾਰਾ ਜੀਵਨ ਝੂਠ ’ਤੇ ਟਿੱਕਿਆ ਹੋਇਆ ਹੈ, ਖ਼ੁਦਾ ਨੂੰ ਕਿਵੇਂ ਚੰਗੇ ਲਗੋਗੇ?
ਹਕੁ ਪਰਾਇਆ ਨਾਨਕਾ, ਉਸੁ ਸੂਅਰੁ ਉਸੁ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ, ਜਾ ਮੁਰਦਾਰੁ ਨ ਖਾਇ॥
ਗਲੀ ਭਿਸਤਿ ਨ ਜਾਈਐ, ਛੁਟੈ ਸਚੁ ਕਮਾਇ॥ ਮਾਰਣ ਪਾਹਿ ਹਰਾਮ ਮਹਿ, ਹੋਇ ਹਲਾਲੁ ਨ ਜਾਇ॥
ਨਾਨਕ ਗਲੀ ਕੂੜੀਈ, ਕੂੜੋ ਪਲੈ ਪਾਇ॥          (141)
ਜੇ ਰਤੁ ਲਗੈ ਕਪੜੈ, ਜਾਮਾ ਹੋਇ ਪਲੀਤੁ॥ ਜੋ ਰਤੁ ਪੀਵਹਿ ਮਾਣਸਾ, ਤਿਨ ਕਿਉ ਨਿਰਮਲੁ ਚੀਤੁ॥
ਨਾਨਕ ਨਾਉ ਖੁਦਾਇ ਕਾ, ਦਿਲਿ ਹਛੈ ਮੁਖਿ ਲੇਹੁ॥ ਅਵਰਿ ਦਿਵਾਜੇ ਦੁਨੀ ਕੇ, ਝੂਠੇ ਅਮਲ ਕਰੇਹੁ॥       (140)
ਮਲਕ ਜੀ! ਜਿਨ੍ਹਾਂ ਮੁਫ਼ਤ ਖੋਰਾਂ ਨੂੰ ਤੁਸੀਂ ਸੰਤ, ਪੀਰ, ਮਹਾਤਮਾ ਆਦਿ ਜਾਣ ਕੇ, ਅਨੇਕ ਪ੍ਰਕਾਰ ਦੇ ਭੋਜਨ ਛਕਾ ਰਹੇ ਹੋ, ਕੀ ਤੁਹਾਨੂੰ ਇਤਨੀ ਸਮਝ ਨਹੀਂ ਕਿ ਇਹ ਸਾਰੇ ਧਰਮੀ ਨਹੀਂ ਹਨ, ਪਾਖੰਡੀ ਲੋਕ ਹਨ। ਜੇ ਇਹ ਅਸਲ ਧਰਮੀ ਹੁੰਦੇ ਤਾਂ ਗ਼ਰੀਬਾਂ ਦੇ ਖ਼ੂਨ ਵਰਗੇ (ਪਰਾਇਆ ਹੱਕ) ਪਦਾਰਥ ਛਕਣ ਤੋਂ ਨਾਂਹ ਕਰ ਦਿੰਦੇ। ਜੇ ਇਨ੍ਹਾਂ ਦੀ ਜ਼ਮੀਰ ਜੀਵਤ ਹੁੰਦੀ ਤਾਂ ਇਹ ਲੋਕ ਤੈਨੂੰ ਪਿਆਰ ਨਾਲ ਪਾਪ ਕਰਨੋਂ ਵਰਜਦੇ। ਜੇ ਤੂੰ ਫਿਰ ਭੀ ਜ਼ੁਲਮ ਕਰਨੋ ਨਾ ਟਲਦਾ ਤਾਂ ਤੇਰੇ ਵਿਰੁੱਧ ਬਗ਼ਾਵਤ ਕਰਦੇ। ਜਾਨ ਤਾਂ ਭਾਵੇਂ ਚਲੀ ਜਾਂਦੀ ਪਰ ਜ਼ਾਲਮ ਹਾਕਮ ਦੇ ਭਾਈਵਾਲ ਕਦੀ ਨਾ ਬਣਦੇ। ਆਹ ਮੇਰੇ ਨਾਲ ਭਾਈ ਲਾਲੋ ਅਤੇ ਹੋਰ ਕਿਰਤੀ ਲੋਕ ਆਏ ਹਨ। ਮੈਂ ਇਨ੍ਹਾਂ ਦੀ ਸੁੱਚੀ ਕਿਰਤ ਨੂੰ ਦੁੱਧ ਸਮਾਨ ਪਵਿੱਤਰ ਸਮਝਦਾ ਹਾਂ। ਤੇਰੇ ਵੱਲੋਂ ਤਿਆਰ ਕੀਤੇ ਅਣਗਿਣਤ ਪਦਾਰਥ, ਧਿੰਗੋ ਜੋਰੀ ਨਾਲ, ਦੂਜਿਆਂ ਦਾ ਹੱਕ ਖੋਹ ਕੇ, ਉਨ੍ਹਾਂ ਦੇ ਹੰਝੂਆਂ-ਹਉਕਿਆਂ ਅਤੇ ਬਦ ਦੁਆਵਾਂ ਵਿੱਚੋਂ ਧਨ ਇਕੱਠਾ ਕਰ ਕੇ ਤਿਆਰ ਕੀਤੇ ਗਏ ਹਨ। ਜਿਨ੍ਹਾਂ ਨੂੰ ਧਰਮੀ ਪੁਰਖ ਜਾਣ ਕੇ ਖੀਰ, ਪੂਰੀਆਂ ਖੁਆ ਰਿਹਾ ਹੈਂ, ਇਹ ਭੀ ਤੇਰੇ ਇਸ ਪਾਪ ਦੇ ਭਾਗੀਦਾਰ ਹਨ।
ਕੌੜੀਆਂ, ਕੁਸੈਲੀਆਂ ਸੁਣ ਕੇ ਮਲਕ ਭਾਗੋ ਬੜਾ ਪ੍ਰੇਸ਼ਾਨ ਹੋਇਆ। ਗੁੱਸੇ ਵਿੱਚ ਖ਼ੂਨ ਉਬਾਲੇ ਖਾਣ ਲੱਗਿਆ। ਜਿਸ ਮਨੁੱਖ ਨੂੰ ਆਲੇ-ਦੁਆਲੇ ਦੇ ਲੋਕਾਂ ਨੇ (ਸੱਚਾ ਜਾਂ ਝੂਠਾ) ਸਲਾਹਿਆ ਹੀ ਹੋਵੇ। ਜਿਸ ਨੇ ਆਪਣੇ ਵਿਰੁੱਧ ਕਦੀ ਕੋਈ ਟਿੱਪਣੀ ਨਾ ਸੁਣੀ ਹੋਵੇ। ਜੋ ਬ੍ਰਹਮ ਭੋਜ ਜਾਂ ਦਾਨ-ਪੁੰਨ ਕਰ ਰਿਹਾ ਹੋਵੇ। ਜਿਸ ਦੇ ਦਰ ’ਤੇ ਸੈਂਕੜੇ ‘‘ਧਰਮੀ’’ ਮਨੁੱਖ ਅਰਦਾਸਾਂ ਤੇ ਅਸ਼ੀਰਵਾਦ ਦੇਣ ਲਈ ਕਾਹਲੇ ਪਏ ਦਿਸਦੇ ਹੋਣ। ਜਿਸ ਨੂੰ ਸੁਰਗ ਵਿੱਚ ਪਰੀਆਂ ਉਡੀਕ ਰਹੀਆਂ ਦਿਸਦੀਆਂ ਹੋਣ। ਜੋ ਇਸ ਲੋਕ ਵਿੱਚ ਲੱਖਾਂ ਦਾ ਮਾਲਕ ਹੈ। ਅਗਲੇ ਜਨਮ ਵਿੱਚ ਫਿਰ ਬਹਿਸ਼ਤ ਦੇ ਦਰਵਾਜ਼ੇ ਖੁੱਲ੍ਹੇ ਹਨ। ਇੰਨੇ ਸਾਰੇ ਰੰਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬੁੱਕਾਂ ਭਰ-ਭਰ ਸੁਆਹ ਪਾ ਦਿੱਤੀ। ‘‘ਧਰਮ ਕਾਰਜਾਂ ਵਿੱਚ ਕੋਈ ਬਿਘਨ ਨਾ ਪਵੇ, ਕਿਸੇ ਸਾਧ-ਸੰਤ ਨੂੰ ਨਾਰਾਜ਼ ਨਹੀਂ ਕਰਨਾ’’, ਆਦਿ ਸੋਚ ਕੇ ਸਤਿਗੁਰੂ ਜੀ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ। ਸੁੱਖੀ-ਸਾਂਦੀ ਚਲੇ ਜਾਣ ਦਿੱਤਾ।
ਪਾਠਕ ਜਨੋ! ਜ਼ਰਾ ਗਹਿਰਾਈ ਨਾਲ ਵਿਚਾਰ ਕਰੋ। ਕੀ ਗੁਰੂ ਨਾਨਕ ਸਾਹਿਬ ਸਾਨੂੰ ਗ਼ਰੀਬੀ ਵਿੱਚ ਰੱਖਣਾ ਚਾਹੁੰਦੇ ਨੇ? ਕੀ ਸਿੱਖ ‘‘ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ॥’’ (1379) ਰੁੱਖੀ-ਸੁੱਖੀ ਖਾ ਕੇ ਠੰਢਾ ਪਾਣੀ ਪੀ ਕੇ ਵਕਤ ਗੁਜ਼ਾਰਦਾ ਰਹੇ? ਚੰਗਾ ਖਾਣਾ ਪਹਿਨਣਾ ਮਨ੍ਹਾ ਹੈ? ਫਿਰ ਤਾਂ ਸਿੱਖਾਂ ਨੂੰ ਰਾਜ ਵਾਸਤੇ ਯਤਨ ਹੀ ਨਹੀਂ ਕਰਨਾ ਚਾਹੀਦਾ। ਜੇਕਰ ‘‘ਰੁੱਖੀ-ਸੁੱਖੀ’’ ਹੀ ਖਾਣੀ ਹੈ, ਫਿਰ ਸਰਕਾਰਾਂ ਨਾਲ (ਪਹਿਲਾਂ ਅਤੇ ਅੱਜ) ਝਗੜਾ ਕਾਹਦਾ? ਰੁੱਖੀ-ਸੁੱਖੀ ਤਾਂ ਮੰਗਤੇ ਭੀ ਖਾ ਹੀ ਲੈਂਦੇ ਹਨ। ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੇਕਾਰ ਸੀ। ਨਵਾਬੀਆਂ, ਸਰਦਾਰੀਆਂ, ਪ੍ਰਾਪਤ ਕਰਨ ਲਈ ਕਿਉਂ ਖ਼ੂਨ ਦੇ ਦਰਿਆ ਵਗਾਉਣੇ ਸਨ? ਰੁੱਖੀ-ਸੁੱਖੀ ਤਾਂ ਮੁਸਲਮਾਨਾਂ ਦੇ ਰਾਜ ਵਿੱਚ ਭੀ ਮਿਲਦੀ ਸੀ। ਅੰਗਰੇਜ਼ਾਂ ਦੇ ਰਾਜ ਵਿੱਚ ਭੀ ਤੇ ਅੱਜ ਹਿੰਦੂਆਂ ਦੇ ਰਾਜ ਵਿੱਚ ਭੀ ਮਿਲ ਰਹੀ ਹੈ। ਫਿਰ ‘‘ਖ਼ਾਲਸਾ ਰਾਜ, ਖ਼ਾਲਿਸਤਾਨ, ਆਨੰਦਪੁਰ ਦਾ ਮਤਾ, ਅਕਾਲੀ ਦਲ ਦੀ ਸਰਕਾਰ’’ ਆਦਿ ਕੀ ਫਿਰ ਬੇਮਾਹਨੀਆਂ ਗੱਲਾਂ ਨਹੀਂ? ਜੁਲਮੀ ਰਾਜ ਦੀ ਜੜ੍ਹ ਪੁੱਟ ਕੇ, ਗੁਰੂ ਸਾਹਿਬਾਨ ਨੇ ਜੋ ਹਲੇਮੀ ਰਾਜ ਦਾ ਸੰਕਲਪ ਦਿੱਤਾ, ਫਿਰ ਉਹ ਕਿਸੇ ਲੇਖੇ ਵਿੱਚ ਨਹੀਂ? ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਨੱਬੇ ਸਾਲ ਤੱਕ ਸਿੱਖ ਜਾਨਾ ਹੂਲ ਕੇ ਲੜਦੇ ਰਹੇ। ਘਰ ਉ¤ਜੜ ਗਏ, ਜੰਗਲੀ ਵਾਸਾ ਹੋ ਗਿਆ। ਅਣਗਿਣਤ ਸਿੱਖ ਮੌਤ ਦੇ ਮੂੰਹ ਵਿੱਚ ਜਾ ਪਏ। ¦ਮੀ ਜੰਗ ਤੋਂ ਮਗਰੋਂ ਜੁਲਮੀ ਰਾਜ ਦੀ ਸਫ ਵਲ੍ਹੇਟੀ ਗਈ। ਕੀ ਇਹ ਸਭ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦੇ ਉਲਟ ਕੰਮ ਕਰਦੇ ਰਹੇ?
ਅਸਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ, ਸਿੱਖਾਂ ਸੇਵਕਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਸੀ ਕਿ ਸਾਰੇ ਕਿਰਤੀ ਲੋਕਾਂ ਨੂੰ ਸਵੈਮਾਣ ਵਾਲਾ ਜੀਵਨ ਦੇਣਾ ਹੈ। ਲੁਟੇਰਿਆਂ, ਮੱਕਾਰਾਂ ਨੂੰ ਗੱਦੀ ਤੋਂ ਉਤਾਰਨਾ ਹੈ। ਜਾਲਮ ਅਤੇ ਮਜਲੂਮ ਦੀ ਸ਼ੁਰੂਆਤੀ ਸਿਧਾਂਤਕ ਜੰਗ ਗੁਰੂ ਨਾਨਕ ਨੇ ਸ਼ੁਰੂ ਕਰਵਾ ਦਿੱਤੀ ਸੀ। ਉ¤ਚਾ, ਨੀਵਾਂ ਕੋਈ ਨਹੀਂ, ਪੂਜਣਜੋਗ ਸੰਤ- ਮਹਾਤਮਾ ਕੋਈ ਨਹੀਂ, ਵੇਹਲੜ ਕੋਈ ਪ੍ਰਵਾਨ ਨਹੀਂ, ਧਰਮ ਦੇ ਨਾਂ ’ਤੇ ਪਾਖੰਡ ਪ੍ਰਵਾਨ ਨਹੀਂ। ਅਗਿਆਨਤਾ ਜਾਂ ਕਰਮ ਕਾਂਡ ਮਨਜ਼ੂਰ ਨਹੀਂ। ਗੁਣਾਂ ਨਾਲ ਭਰਪੂਰ ਇਨਸਾਨ ਬਣੋ ਤਾਂ ਹੀ ਸਵੈਮਾਣ ਨਾਲ ਜਿਉਂ ਸਕੋਗੇ। ਜੇਕਰ ਗੁਰਬਾਣੀ ਭਾਈ ਲਾਲੋ ਨੂੰ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ, ਗਿਆਨ ਅਤੇ ਹਿੰਮਤ ਨਹੀਂ ਬਖ਼ਸ਼ਦੀ। ਜੇਕਰ ਗੁਰਬਾਣੀ ਮਲਕ ਭਾਗੋਆਂ ਨੂੰ ਲਾਹਣਤਾਂ ਨਹੀਂ ਪਾਉਂਦੀ। ਜੇ ਗੁਰਬਾਣੀ ਪੜ੍ਹਨ ਵਾਲੇ ਜੁਲਮ ਅਤੇ ਲੁੱਟ ਦੇ ਵਿਰੋਧ ਵਿੱਚ ਹਿੱਕ ਤਾਣ ਕੇ ਨਹੀਂ ਅੜ ਖਲ੍ਹੋਂਦੇ। ਜੇਕਰ ਗੁਰਬਾਣੀ ਨੂੰ ਪੜ੍ਹਨ ਵਾਲਾ ਇਨਸਾਨ, ਮਜਲੂਮਾਂ ਦੇ ਹੱਕ ਵਿੱਚ ਆਵਾਜ਼ ਬੁ¦ਦ ਨਹੀਂ ਕਰਦਾ। ਜੇਕਰ ਪਾਠ ਕਰਨ ਵਾਲਾ ਮਨੁੱਖ ‘‘ਹਲੇਮੀ ਰਾਜ’’ ਵਾਸਤੇ ਸਮਰੱਥਾ ਅਨੁਸਾਰ ਆਪਣਾ ਯੋਗਦਾਨ ਨਹੀਂ ਪਾਉਂਦਾ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਜੇ ਤੱਕ ਗੁਰਬਾਣੀ ਪੜ੍ਹੀ ਹੀ ਨਹੀਂ ਗਈ, ਬਸ ਰਸਮ ਪੂਰਤੀ ਕੀਤੀ ਗਈ ਹੈ। ਗੁਰੂ ਨਾਨਕ ਦਾ ਉਪਦੇਸ਼ ਸੁਣ ਕੇ ਭਾਈ ਲਾਲੋ ਕਿੱਲੇ ਹੀ ਨਹੀਂ ਘੜਦਾ ਰਹੇਗਾ। ਆਪਣੇ ਆਪੇ ਨੂੰ ਘੜ-ਤਰਾਸ਼ ਕੇ, ਹਾਲਾਤ ਨਾਲ ਟੱਕਰ ਲੈਣ ਵਾਸਤੇ ਤਿਆਰ ਕਰੇਗਾ। ¦ਮੇਂ ਸਮੇਂ ਤੋਂ ਗਲ ਪਈ ਗ਼ੁਲਾਮੀ ਦੇ ਸੰਗਲ ਤੋੜ ਦੇਵੇਗਾ। ਗੁਰਬਾਣੀ ਦਾ ਸੱਚ ਜ਼ਿੰਦਗੀ ਦੇ ਹਰ ਪਹਿਲੂ ਵਿੱਚੋਂ ਪ੍ਰਗਟ ਹੋਵੇਗਾ। ਗੁਰਬਾਣੀ ਪੜ੍ਹਨ ਸੁਣਨ ਤੇ ਮੰਨਣ ਵਾਲਾ ਸਿੱਖ, ਝੂਠਿਆਂ ਮੱਕਾਰਾਂ ਦਾ ਸਾਥੀ ਨਹੀਂ ਬਣੇਗਾ।
ਕੂੜੁ ਬੋਲਿ ਮੁਰਦਾਰੁ ਖਾਇ॥ ਅਵਰੀ ਨੋ ਸਮਝਾਵਣਿ ਜਾਇ॥ ਮੁਠਾ ਆਪਿ ਮੁਹਾਏ ਸਾਥੈ॥ ਨਾਨਕ ਐਸਾ ਆਗੂ ਜਾਪੈ॥         (140)

http://www.singhsabhacanada.com/?p=10138

Print Friendly

About author

Vijay Gupta
Vijay Gupta1097 posts

State Awardee, Global Winner

You might also like

शरीर मे सारी बीमारियाँ वात-पित्त और कफ के बिगड़ने से ही होती हैं !

सबसे पहले आप हमेशा ये बात याद रखें कि शरीर मे सारी बीमारियाँ वात-पित्त और कफ के बिगड़ने से ही होती हैं ! अब आप पूछेंगे ये वात-पित्त और कफ


Print Friendly

ਵਿਚਾਰਾਂ ਦਾ ਡਾਕੀਆ !!!

ਹਾਂ! ਮੈਂ ਡਾਕੀਆ ਹਾਂ. ਪਰ ਮੈਂ ਚਿੱਠੀਆਂ ਨਹੀਂ …ਗਿਆਨ ਵੰਡਦਾ ਹਾਂ.. ਮੈਂ ਹਰ ਵੇਲੇ ਆਪਣੇ ਬੱਚਿਆਂ ਵਿੱਚ ਮਸ਼ਗੂਲ ਰਹਿੰਦਾ ਹਾਂ.. ਜ਼ੁਬਾਨ ਦਾ ਹਾਂ ਕੌੜਾ ਜ਼ਰੂਰ.. ਸੁਭਾਅ ਦਾ ਵੀ ਭੈੜਾ ਹੋ


Print Friendly
Social Studies0 Comments

ਛੇਵੀਂ ਜਮਾਤ, ਪਾਠ -11 (ਵੈਦਿਕ ਸਭਿੱਅਤਾ)

ਵੈਦਿਕ ਕਾਲ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ – ਰਿਗਵੈਦਿਕ ਜਾਂ ਆਰੰਭਿਕ ਵੈਦਿਕ ਸਭਿਅਤਾ ਅਤੇ ਉੱਤਰ ਵੈਦਿਕ ਸਭਿਅਤਾ ਚਾਰ ਵੇਦਾਂ ਦੇ ਨਾਂ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ ਹਨ। ਰਿਗਵੇਦ


Print Friendly