Print Friendly

ਮੁਹਾਵਰੇਦਾਰ ਵਾਕੰਸ਼

(ੳ)

 ਉਸਤਰਿਆਂ ਦੀ ਮਾਲਾ – ਉਖਿਆਈ ਵਾਲਾ ਕੰਮ ਜਾਂ ਪਦਵੀ।

(ਮੁੱਖ ਮੰਤਰੀ ਦੀ ਪਦਵੀ ਤਾਂ ਉਸਤਰਿਆਂ ਦੀ ਮਾਲਾ ਹੈ, ਦਿਨ ਰਾਤ ਵਖਤ ਪਾ ਛਡਦੀ ਹੈ।)

ਉਹਡ਼-ਪੁਹਡ਼ – ਮਾਡ਼ਾ ਮੋਟਾ ਇਲਾਜ।

ਉੱਕਡ਼-ਦੁੱਕਡ਼ – ਵਿਰਲਾ ਵਿਰਲਾ।

ਉੱਕਾ-ਪੁੱਕਾ – ਸਾਰੇ ਦਾ ਸਾਰਾ।

ਉਚਾਵਾਂ ਚੁਲ੍ਹਾ – ਇਕ ਥਾਂ ਟਿਕ ਕੇ ਨਾ ਰਹਿਣ ਵਾਲਾ ਬੰਦਾ।

(ਗੋਪੀ ਦਾ ਕੋਈ ਖਾਸ ਟਿਕਾਣਾ ਨਹੀਂ, ਉਹ ਤਾਂ ਉਚਾਵਾਂ ਚੁਲ੍ਹਾ ਹੈ, ਅੱਜ ਏਥੇ, ਭਲਕੇ ਔਥੇ, ਤੇ ਪਰਸੋਂ ਪਤਾ ਨਹੀਂ ਕਿਥੇ।)

ਉੱਨੀ-ਇੱਕੀ (ਉੱਨੀ-ਵੀਹ) ਦਾ ਫਰਕ – ਬਹੁਤ ਥੋਡ਼੍ਹਾ ਫਰਕ।

(ਇਹ ਦੋਵੇਂ ਜਵਾਨ ਇੱਕੋ ਜਿੱਡੇ ਹੀ ਹਨ, ਕਿਤੇ ਉੱਨੀ-ਇੱਕੀ ਦਾ ਫਰਕ ਭਾਵੇਂ ਹੋਵੇ)

ਉਰਲਾ-ਪਰਲਾ – ਨਿੱਕਾ – ਮੋਟਾ, ਫੁਟਕਲ।

ਉਰਾ-ਪਰਾ – ਟਾਲ ਮਟੋਲ ਬਹਾਨੇ।

(ਮੇਰੀ ਬਣਦੀ ਰਕਮ ਹੁਣੇ ਢੇਰੀ ਕਰ, ਉਰਾ-ਪਰੇ ਕਰੇਂਗਾ, ਤਾਂ ਛਿੱਤਰ ਤਿਆਰ ਈ।)

ਊਲ-ਜਲੂਲ – ਬਕਵਾਸ, ਬੇਸ਼ਰਮੀ ਭਰੇ ਬਚਨ।

ਓਡਾ-ਕੇਡਾ – ਜਿੱਡਾ ਸੀ ਓਡਾ ਹੀ, ਜਿੰਨਾ ਸੀ ਉੱਨਾ ਹੀ।

 

(ਅ)

ਅਸਮਾਨੀ ਗੋਲਾ – ਅਚਨਚੇਤ ਆ ਪਈ ਕੁਦਰਤੀ ਬਿਪਤਾ।

ਅਕਲ ਦਾ ਅੰਨ੍ਹਾ – ਅਕਲ ਦਾ ਸੂਰਾ, ਅਕਲ ਦਾ ਕੋਟ।

ਅਕਲ ਦਾ ਵੈਰੀ – ਮੂਰਖ, ਬੇਅਕਲ।

ਅੱਖ ਦਾ ਫੇਰ – ਬਹੁਤ ਥੋਡ਼੍ਹਾ ਸਮਾਂ।

ਅੱਗ ਦਾ ਗੋਲਾ (ਭਾਂਬਡ਼) – ਬਹੁਤ ਕਰੋਧੀ।

ਅੱਗ ਦੇ ਭਾ – ਬਹੁਤ ਮਹਿੰਗਾ।

ਅੱਗ ਪਾਣੀ ਦਾ ਵੈਰ – ਸੁਭਾਅ ਵਿਚ ਰਚਿਆ ਤੇ ਕੁਦਰਤੀ ਵੈਰ, ਨਾ ਮਿਟਣ ਵਾਲੀ ਦੁਸ਼ਮਣੀ।

ਅਗਲਾ ਪੋਚ – ਹੁਣ ਦੇ ਨੌਜਵਾਨ ਜੋ ਸਮਾਂ ਪਾ ਕੇ ਸਿਆਣੇ ਹੋਣ ਵਾਲੇ ਹਨ।

ਅਗਲੇ ਵਾਰੇ ਦਾ – ਬਹੁਤ ਪੁਰਾਣਾ।

ਅਟਕਲ ਪੱਚੂ – ਅਟਾ-ਸਟਾ, ਅੰਦਾਜਾ।

ਅੰਨ੍ਹੀ ਖੱਟੀ – ਫਜ਼ੂਲ ਜਾਂ ਬੇਹਿਸਾਬੀ ਆਮਦਨ।

ਅੰਨ੍ਹੇਵਾਹ – ਬਿਨਾ ਸੋਚੇ ਵਿਚਾਰੇ।

ਅਲਫ਼-ਨੰਗਾ – ਬਿਲਕੁਲ ਨੰਗਾ।

ਅਲੋਕਾਰ ਦਾ – ਅਨੋਖਾ

ਆਟੇ ਦਾ ਦੀਵਾ – ਬਹੁਤ ਕਮਜ਼ੋਰ

ਆਟੇ ਵਿਚ ਲੂਣ – ਬਹੁਤ ਥੋਡ਼੍ਹਾ।

(ਸਾਰੇ ਭਾਰਤ ਦੀ ਵਸੋਂ ਵਿਚ ਸਿੱਖ ਮਸਾਂ ਆਟੇ ਵਿਚ ਲੂਣ ਹੀ ਹਨ)

ਆਪ ਮੁਹਾਰੇਆ ਮੁਹਾਰੇ – ਕਿਸੇ ਦੀ ਸਲਾਹ ਲੈਣ ਤੋਂ ਬਿਨਾਂ।

 

(ੲ)

ਇੱਕੜ-ਦੁੱਕੜ – ਇੱਕ-ਇੱਕ, ਦੋ-ਦੋ ਕਰ ਕੇ।

ਇੱਕ-ਮਿੱਕਇੱਕ ਮੁੱਠ – ਪੂਰਨ ਏਕਤਾ ਤੇ ਪ੍ਰੇਮ ਵਾਲੇ।

ਇੱਕੋ ਢਿੱਡ ਦੇ – ਇੱਕੋ ਮਾਂ ਦੀ ਔਲਾਦ।

ਇੱਟ-ਕੁੱਤੇ (ਇੱਟ-ਘਡ਼ੇ) ਦਾ ਵੈਰ – ਸੁਭਾਵਕ ਤੇ ਡੂੰਘਾ ਵੈਰ।

ਇੱਟ ਖੜਿੱਕਾ– ਲੜਾਈ, ਝਗੜਾ, ਫਸਾਦ।

ਈਦ ਦਾ ਚੰਦ – ਜਿਸ ਦੀ ਬਹੁਤ ਚਾਹ ਨਾਲ ਉਡੀਕ ਕੀਤੀ ਜਾਵੇ ਤੇ ਜੋ ਕਦੀ ਕਦਾਈਂ ਚਿਰਾਂ ਪਿਛੋਂ ਮਿਲੇ।

 (ਸ)

ਸਹਿਜ ਸੁੱਭਾ (ਸੁਭਾਅ) – ਸੌਖੇ ਹੀ, ਸੁਭਾਵਿਕ ਹੀ।

ਸੱਗਾ ਰਿੱਤਾ – ਨੇੜੇ ਦਾ ਤੇ ਆਦਰ ਭਾੱ ਦਾ ਹੱਕਦਾਰ ਸੰਬੰਧੀ

ਸੱਤਰ੍ਹਿਆ ਬਹੱਤਰ੍ਹਿਆ – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।

ਸੱਥਰ ਦਾ ਚੋਰ – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।

ਸ਼ਰਮੋਂ ਕੁਸ਼ਰਮੀ – ਆਪਣੀ ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।

ਸਾਨ੍ਹਾਂ (ਸੰਢਿਆਂ) ਦਾ ਭੇੜ – ਵੱਡਿਆਂ (ਡਾਢਿਆਂ) ਬੰਦਿਆਂ ਦੀ ਲੜਾਈ।

ਸਿਆਪੇ ਦੀ ਨੈਣ – ਕਲ੍ਹਾ ਦਾ ਮੂਲ, ਦੋਹਂ ਧਿਰਾਂ ਵਿਚ ਵਰ ਪਾਉਣ ਵਾਲਾ।

ਸਿਰ ਸਡ਼ਿਆ – ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।

ਸਿਰ ਕੱਢ – ਪ੍ਰਸਿੱਧ।

ਸਿਰ ਨਾ ਪੈਰ – ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।

ਸਿਰ ਪਰਨੇ – ਸਿਰ ਦੇ ਭਾਰ।

ਸਿਰ ਮੱਥੇ ਤੇ – ਬਡ਼ੀ ਖੁਸ਼ੀ ਨਾਲ।

ਸੁੱਖੀਂ ਲੱਧਾ – ਛਿੰਦਾ – ਸੁੱਖ – ਸੁੱਖ ਕੇ ਲੱਭਾ ਹੋਇਆ।

 

(ਹ)

ਹੱਕਾ ਬੱਕਾ – ਹੈਰਾਨ ਪਰੇਸ਼ਾਨ।

ਹੱਟਾ ਕੱਟਾ – ਮੋਟਾ ਤਾਜ਼ਾ, ਰਿਸ਼ਟ ਪੁਸ਼ਟ।

ਹੱਡਾਂ ਦਾ ਸੁੱਚਾ – ਨਰੋਆ, ਸਰੀਰਕ ਕੱਜ ਤੋਂ ਰਹਿਤ।

ਹੱਡਾਂ ਦਾ ਸਾਡ਼ – ਦੁਖੀ ਕਰਨ ਵਾਲਾ, ਜਿਸ ਬਾਰੇ ਚਿੰਤਾ ਲੱਗੀ ਰਹੇ।

ਹੱਡਾਂ ਪੈਰਾਂ ਦਾ ਖੁੱਲ੍ਹਾ – ਉੱਚਾ ਲੰਮਾ ਜਵਾਨ।

ਹੱਡੀਆਂ ਦੀ ਮੁੱਠ – ਬਹੁਤ ਹੀ ਲਿੱਸਾ।

ਹੱਥ ਠੋਕਾ – ਵੇਲੇ ਕੁਵੇਲੇ ਕੰਮ ਆਉਣ ਵਾਲਾ।

ਹੱਥ ਦਾ ਸੁੱਚਾ – ਕੰਮ ਵਿਚ ਸੁਚੱਜਾ।

ਹੱਥ-ਉਧਾਰ – ਲਿਖ ਲਿਖਾ ਤੋਂ ਬਿਨਾਂ ਥੋੜ੍ਹੇ ਚਿਰ ਲਈ ਹੁਦਾਰ ਦਿੱਤੀ, ਲਈ ਰਕਮ।

ਹੱਥਾਂ ਦੀ ਮੈਲ – ਹੱਥਾਂ ਨਾਲ ਕਮਾਈ ਜਾ ਸਕਣ ਵਾਲੀ ਸ਼ੈ, ਧਨ।

ਹਨੇਰ ਖਾਤਾ – ਜਿਸ ਵਿਹਾਰ ਦਾ ਕੋਈ ਹਿਸਾਬ ਕਿਤਾਬ ਨਾ ਹੋਵੇ, ਜਿਸ ਵਿਚ ਬੇਈਮਾਨੀ ਵਰਤੀ ਜਾਂਦੀ ਹੋਵੇ।

ਹਰ ਮਸਾਲੇ ਪਿਪਲਾ ਮੂਲ – ਹਰ ਕੰਮ ਨੂੰ ਹੱਥ ਪਾਉਣ ਵਾਲਾ ਤੇ ਹਰ ਥਾਂ ਸਿਰ ਡਾਹੁਣ ਵਾਲਾ।

ਹਡ਼੍ਹਬਾਂ ਦਾ ਭੇਡ – ਵਾਧੂ ਨਕੰਮਾ ਝਗੜਾ।

ਹਿੱਕ ਦਾ ਧੱਕਾ – ਜ਼ੋਰਾਵਰੀ, ਜਬਰ।

ਹਿੱਕ ਦੇ ਜ਼ੋਰ (ਤਾਣ) – ਆਪਣੇ ਬਲ ਨਾਲ।

 

(ਕ)

ਕਹਿਣ ਦੀਆਂ ਗੱਲਾਂ – ਲਾਰੇ, ਇਕਰਾਰ ਜੋ ਪੂਰੇ ਨਹੀਂ ਕੀਤੇ ਜਾਣੇ।

ਕੰਨਾਂ ਦਾ ਕੱਚਾ – ਹਰ ਕਿਸੇ ਦੀ ਗੱਲ ਉੱਤੇ ਇਤਬਾਰ ਕਰ ਲੈਣ ਵਾਲਾ।

ਕੰਮ-ਕੋਸਕੰਮ ਚੋਰ – ਜੋ ਜੀ ਲਾ ਕੇ ਕੰਮ ਨਾ ਕਰੇ।

ਕਲਮ ਦਾ ਧਨੀ – ਬੜਾ ਸਫਲ ਲਿਖਾਰੀ।

ਕਾਠ ਦਾ ਉੱਲੂ – ਮੂਰਖ।

ਕਾਠ ਦੀ ਹਾਂਡੀ – ਝੂਠ, ਫਰੇਬ, ਦਗਾ, ਛੇਤੀ ਖਤਮ ਹੋ ਜਾਣ ਵਾਲਾ ਵਿਖਾਵਾ।

ਕਿਸਮਤ ਦਾ ਧਨੀ (ਜਾਂ ਬਲੀ) – ਭੈੜੀ ਕਿਸਮਤ ਵਾਲਾ, ਮੰਦਭਾਗਾ।

ਕਿਸਮਤ ਦੇ ਕਡ਼ਛੇ – ਚੰਗੇ ਭਾਗਾਂ ਦੇ ਕਾਰਨ ਖੁਲ੍ਹੇ ਡੁਲ੍ਹੇ ਮਿਲੇ ਗੱਫੇ।

 

(ਖਘ)

ਖਰਗੀਨ ਦੀ ਭਰਤੀ – ਨਕੰਮੇ ਬੰਦਿਆਂ ਦਾ ਇਕੱਠ।

ਗੱਦੋਂ ਖੁਰਕੀ – ਗੌਂ ਗਰਜ਼ ਦੀ ਖਾਤਰ ਕੀਤੀ ਟਹਿਲ ਖੁਸ਼ਾਮਦ।

ਗੋਦਡ਼ੀ ਵਿਚ ਲਾਲ – ਗੁੱਝਾ ਗੁਣਵਾਨ ਬੰਦਾ, ਵੇਖਣ ਨੂੰ ਸਿੱਧਾ-ਸਾਦਾ ਪਰ ਯੋਗਤਾ ਵਿਚ ਬਹੁਤ ਉੱਚਾ।

ਗੋਬਰ ਗਣੇਸ਼ – ਮੋਟਾ ਮੂਰਖ ਬੰਦਾ।

ਘਡ਼ੀ ਦਾ ਪਰਾਹੁਣਾਘਡ਼ੀਆਂ ਪਲਾਂ ਤੇਦਮ ਦਾ ਪਰਾਹੁਣਾਅਖੀਰਲੇ ਦਮਾਂ ਤੇ – ਮਰਨਾਊ, ਮਰਨ ਕਿਨਾਰੇ।

ਘਡ਼ੇ ਜਿੱਡਾ ਮੋਤੀ – ਬਹੁਤ ਉੱਘਾ, ਚੰਗਾ ਆਦਮੀ।

ਘਡ਼ੇ ਦੀ ਮੱਛੀ – ਜੋ ਹਰ ਵੇਲੇ ਹੱਥਾਂ ਹੇਠ ਹੋਵੇ ਤੇ ਜਦ ਜੀ ਕਰੇ ਵਰਤਿਆ ਜਾ ਸਕੇ, ਛੇਤੀ ਕਾਬੂ ਆ ਸਕਣ ਵਾਲਾ ਬੰਦਾ, ਵੱਸ ਵਿਚ।

ਘੇਗਲ ਕੰਨਾ – ਘੇਸਲਾ, ਸੁਣ ਕੇ ਘੇਸਲ ਮਾਰ ਛੱਡਣ ਵਾਲਾ।

 

(ਚਜ)

ਚੰਡਾਲ ਚੌਂਕਡ਼ੀਲੁੱਚ ਮੰਡਲੀ –ਭੈੜੇ ਤੇ ਲੁੱਚੇ ਬੰਦਿਆਂ ਦੀ ਟੋਲੀ।

ਚਹੁੰ ਚੋਰਾਂ ਦੀ ਮਾਰ – ਬਹੁਤ ਵਧੇਰੇ ਕੁੱਟ ਮਾਰ।

ਚੱਤੇ ਪਹਿਰ – ਹਰ ਵੇਲੇ।

ਚਾਪਡ਼ ਚੁੱਲ੍ਹਾ – ਮੋਟਾ, ਬੇਸ਼ਕਲ ਬੰਦਾ।

ਚਾਰ ਅੱਖਰ – ਥੋਡ਼੍ਹੀ ਜਿਹੀ ਪੜ੍ਹਾਈ।

ਚਿਡ਼ੀਆਂ ਦਾ ਦੁੱਧ – ਅਣਹੋਣੀ ਸ਼ੈ।

ਚੌਡ਼ ਚਾਨਣ – ਅਵਾਰਾ, ਨਿਕੰਮਾ ਮਨੁੱਖ।

ਛੋਹਰ ਛਿੰਨਾ – ਹੋਛਾ।

ਜਬਾਨੀ ਜਮ੍ਹਾਂ ਖਰਚ – ਫੋਕੀਆਂ ਗੱਲਾਂ।

ਜਿਗਰ ਦਾ ਟੋਟਾ – ਪੁੱਤਰ।

ਜੁੱਤੀ ਦਾ ਯਾਰ – ਜੋ ਮਾਰ ਖਾ ਕੇ ਜਾਂ ਮਾਰ ਕੇ ਡਰ ਕਰ ਕੇ ਕੰਮ ਕਰੇ।

 

(ਡਤ)

ਡੱਡ ਮੱਛ – ਚੰਗੀ ਮਾੜ ਸਭ ਸ਼ੈ, ਵੱਡੇ ਛੋਟੇ ਸਭ ਬੰਦੇ।

ਡਾਵਾਂ-ਡੋਲ – ਉਦਾਸ, ਥਿੜਕਿਆ ਹੋਇਆ।

ਢਲਦਾ ਪਰਛਾਵਾਂ – ਜੋ ਸਦਾ ਇੱਕ-ਰੱਸ ਨਾ ਰਹੇ, ਜੋ ਵਧਦਾ ਘਟਦਾ ਰਹੇ।

ਤਰਲੋ ਮੱਛੀ – ਪਾਣੀਓਂ ਬਾਹਰ ਕੱਢੀ ਮੱਛੀ ਵਾਂਙ ਤੜਫ ਰਿਹਾ।

ਤਾਰਿਆਂ ਦੀ ਛਾਵੇਂ – ਤੜਕੇ, ਬਹੁਤ ਸਵੇਰੇ।

ਤੇਲੀਆ ਬੁੱਧ – ਸਿਆਣਾ ਬੰਦਾ, ਤੇਜ ਸਮਝ।

 

(ਦਨ)

ਦਸਾਂ ਨਹੁੰਆਂ ਦੀ ਕਮਾਈ – ਹਕ ਹਲਾਲ ਦੀ ਕਮਾਈ।

ਦਮ ਦਾ ਪਰਾਹੁਣਾ – ਮਰਨਾਉ।

ਦਮਾਂ ਦਾ ਗਾਡ਼੍ਹਾ – ਧੀਰਜ ਜੇਹੇ ਵਾਲਾ ਬੰਦਾ, ਜੋ ਛੇਤੀ ਥੱਕੇ, ਅੱਕੇ ਨਾ।

ਦਿਲ ਦਾ ਦਰਿਆ – ਬੜਾ ਸਖੀ, ਖੁਲ੍ਹ ਦਿਲਾ।

ਦੁੱਧ ਦਾ ਉਬਾਲ – ਥੋੜ੍ਹ-ਚਿਰਾ ਜੋਸ਼।

ਦੋ ਪੁਡ਼ ਮਿਲਦੇ – ਤਰਕਾਲਾਂ ਵੇਲੇ, ਸੂਰਜ ਅਸਤਣ ਸਮੇਂ।

ਦੌਲਾ ਮੌਲਾ – ਲਾਪਰਵਾਹ।

ਧੁਖ-ਧੁਖੀ – ਚਿੰਤਾ, ਘਬਰਾਹਟ।

ਨਗਾਰੇ ਦੀ ਚੋਟ ਨਾਲ – ਗੱਜ ਵੱਜ ਕੇ, ਸਭ ਦੇ ਰੂਬਰੂ।

ਨਮਦਾ ਬੁੱਧ – ਥੋੜ੍ਹੀ ਅਕਲ ਵਾਲਾ, ਮੋਟੀ ਸਮਝ।

ਨਾਢੂ ਸਰਾਫਨਾਢੂ ਖਾਂ – ਆਕੜ ਖਾਂ, ਹੰਕਾਰੀ।

 

(ਪਬ)

 

ਪਾਣੀ ਦਾ ਬੁਲਬੁਲਾ – ਛੇਤੀ ਨਾਸ ਹੋ ਜਾਣ ਜਾਂ ਮਿਟ-ਮੁੱਕ ਜਾਣ ਵਾਲਾ।

ਪਿਤਾ ਪੁਰਖੀ – ਵੱਡ ਵਡੇਰਿਆਂ ਦੇ ਸਮੇਂ ਤੋਂ ਤੁਰੀ ਆਉਂਦੀ ਰੀਤ ਰਸਮ।

ਫਸਲੀ ਬਟੇਰਾ – ਜੋ ਆਪਣੀ ਗਰਜ਼ ਵੇਲੇ ਆ ਮੂੰਹ ਵਿਖਾਵੇ ਤੇ ਕੰਮ ਹੋ ਜਾਣ ਤੇ ਖਿਸਕੂੰ ਹੋ ਜਾਵੇ।

ਫਿੱਟਣੀਆਂ (ਫਿੱਟਡ਼ੀਆਂ) ਦਾ ਫੇਟ – ਲਡ਼ਾਈ ਕਰਾਉਣ ਵਾਲਾ, ਲਾਊ ਮਾਊ।

ਫੇਰਵਾਂ ਚੁੱਲ੍ਹਾ – ਸਦਾ ਹੀ ਧੜਾ ਜਾਂ ਖਿਆਲ ਬਦਲਦਾ ਰਹਿਣ ਵਾਲਾ।

ਬਗਲਾ ਭਗਤ – ਪਖੰਡੀ, ਵੇਖਣ ਨੂੰ ਬਡ਼ਾ ਭਲਾ ਪੁਰਸ਼ ਪਰ ਵਿਚੋਂ ਲੁੱਚਾ।

ਬੁੱਧੂ ਲਾਣਾ – ਮੂਰਖਾਂ ਦੀ ਟੋਲੀ, ਮੂਰਖ ਲੋਕ।

 

(ਭਮ)

ਭੰਗ (ਭੋਹ) ਦੇ ਭਾਡ਼ੇ – ਅਜਾਈਂ ਵਿਅਰਥ, ਬਹੁਤ ਸਸਤਾ।

ਭਾਡ਼ੇ ਦਾ ਟੱਟੂ – ਉਜਰਤ ਲੈ ਕੇ ਕੰਮ ਕਰਨ ਵਾਲਾ, ਜੋ ਖੇਚਲ ਦਾ ਮੁੱਲ ਲਏ ਬਿਨਾਂ ਕੁਝ ਨਾ ਕਰੇ।

ਭੂੰਡਾਂ ਦੀ ਖੱਖਰ – ਬਹੁਤ ਲਡ਼ਾਕਾ, ਕੁਪੱਤਾ ਬੰਦਾ, ਬਹੁਤ ਲਡ਼ਾਕੇ ਕੱਪਤੇ ਬੰਦੇ।

ਭੇਡ ਚਾਲ – ਬਿਨਾਂ ਸੋਚੇ-ਵਿਚਾਰੇ ਕੀਤੀ ਰੀਸ।

ਮਾਤਾ ਦਾ ਮਾਲ – ਨਿਕੰਮਾ ਸ਼ੈ, ਬਹੁਤ ਕਮਜ਼ੋਰ ਆਦਮੀ।

ਮਿੱਟੀ ਦਾ ਮਾਧੋ – ਮੂਰਖ।

ਮਿੱਟੀ ਦੇ ਮੁੱਲ – ਬਹੁਤ ਸਸਤਾ।

ਮਿੱਠੀ ਛੁਰੀ – ਉੱਪਰੋਂ ਮਿੱਤਰ ਪਰ ਵਿਚੋਂ ਪੱਕਾ ਵੈਰੀ।

ਮੁੱਛ ਦਾ ਵਾਲ – ਸਦਾ ਨਾਲ ਰਹਿਣ ਵਾਲਾ ਇਤਬਾਰੀ ਬੰਦਾ।

ਮੂੰਹ ਦਾ ਮਿੱਠਾ – ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ।

ਮੂੰਹ ਫੱਟ – ਬਿਨਾ ਸੋਚੇ ਵਿਚਾਰੇ ਮਨ-ਆਈ ਗੱਲ ਕਹਿ ਦੇਣ ਵਾਲਾ।

ਮੂੰਹ ਮੀਟੀ ਪਰਾਕਡ਼ੀ – ਬਹੁਤ ਹੀ ਘੱਟ ਬੋਲਣ ਵਾਲਾ।

ਮੋਮ ਦਾ ਨੱਕ – ਜੋ ਕਿਸੇ ਗੱਲ ਤੇ ਪੱਕਾ ਜਾਂ ਕਾਇਮ ਨਾ ਰਹੇ।

 

(ਰਵ)

ਰੰਨ ਮੁਰੀਦ – ਵਹੁਟੀ ਦੇ ਅਧੀਨ।

ਰਾਤ ਦਾ ਜੰਮ – ਚੋਰੀ ਦਾ ਮਾਲ।

ਰਾਮ ਕਹਾਣੀ – ਦੁੱਖ ਭਰੀ ਲੰਮੀ ਵਾਰਤਾ।

ਲਹੂ (ਖੂਨ) ਦਾ ਤਿਹਾਇਆ – ਜਾਨੀ ਦੁਸ਼ਮਣ, ਜਾਨ ਦਾ ਵੈਰੀ।

ਲਗਰ (ਪੋਰੀ) ਵਰਗਾ ਜਵਾਨ – ਪਤਲਾ, ਲੰਮਾ ਤੇ ਸੋਹਣਾ ਜਵਾਨ।

ਲੰਗੋਟੀਆ ਯਾਰ – ਛੋਟੀ ਉਮਰ ਦਾ ਬਣਿਆ ਮਿੱਤਰ।

ਲੰਡਾ (ਚਿੜਾ) ਛੜਾ – ਜਿਸ ਦਾ ਟੱਬਰ ਨਾ ਹੋਵੇ, ਇੱਕਲਾ-ਕਾਰਾ।

ਲੰਡੀ ਬੁੱਚੀ – ਨੀਵੇਂ ਦਰਜੇ ਦੇ ਲੋਕ।

ਲਾਈ ਲੱਗ – ਬਿਨਾਂ ਸੋਚੇ ਵਿਚਾਰੇ ਹੋਰਨਾਂ ਦੇ ਕਹੇ ਤੇ ਤੁਰਨ ਵਾਲਾ।

ਲਪੌਡ਼ ਸੰਖਗਪੌਡ਼ ਸੰਖ – ਗੱਪਾਂ ਤੇ ਫਡ਼੍ਹਾਂ ਮਾਰਨ ਵਾਲਾ।

ਲਾਰੇ ਹੱਥਾ – ਝੂਠੇ ਇਕਰਾਰ ਕਰਨ ਵਾਲਾ।

ਲਾਲ ਬੁਝੱਕਡ਼ – ਜੋ ਆਪਣੇ ਆਪ ਨੂੰ ਬਹੁਤ ਸਿਆਣਾ ਸਮਝੇ।

ਵਾਹ ਲੱਗਦਿਆਂ – ਜਿਥੋਂ ਤੀਕ ਹੋ ਸਕੇ।

ਵਾਹੋ ਦਾਹੀ – ਬਹੁਤ ਛੇਤੀ-ਛੇਤੀ ਤੇ ਅਟਕਣ ਤੋਂ ਬਿਨਾਂ।

Print Friendly

About author

Vijay Gupta
Vijay Gupta1097 posts

State Awardee, Global Winner

You might also like

ਪੰਜਾਬੀ ਵਿਆਕਰਣ0 Comments

ਮੁਹਾਵਰੇ

ਹਰੇਕ ਬੋਲੀ ਵਿਚ ਸ਼ਬਦਾਂ ਦਾਂ ਸ਼ਬਦ-ਸਮੂਹਾਂ (ਵਾਕੰਸ਼ਾਂ) ਦੀ ਵਰਤੋਂ ਆਮ ਤੌਰ ਤੇ ਦੋ ਪ੍ਰਕਾਰ ਦੀ ਹੁੰਦੀ ਹੈ – ਸਧਾਰਨ ਤੇ ਖਾਸ ਜਾਂ ਮੁਹਾਵਰੇਦਾਰ। ਜਦ ਸ਼ਬਦਾਂ ਜਾਂ ਵਾਕੰਸ਼ਾਂ ਨੂੰ ਉਹਨਾਂ ਦੇ ਅੱਖਰੀ ਅਰਥਾਂ ਵਿਚ


Print Friendly
ਪੰਜਾਬੀ ਵਿਆਕਰਣ0 Comments

ਅਖਾਉਤਾਂ ਜਾਂ ਅਖਾਣ

ਹਰ ਦੇਸ ਵਿਚ ਕਈ ਅਜੇਹੇ ਵਾਕ ਜਾਂ ਟੱਪੇ ਪ੍ਰਚਲਤ ਹੁੰਦੇ ਹਨ ਜਿਨ੍ਹਾਂ ਵਿਚ ਉਥੋਂ ਦੇ ਤਜ਼ਰਬੇ ਤੋਂ ਪ੍ਰਾਪਤ ਹੋਏ ਸਿਧਾਂਤ ਜਾਂ ਸਿੱਟੇ ਭਰੇ ਹੁੰਦੇ ਹਨ। ਲੋਕਾਂ ਦੇ ਮੂੰਹ ਚਡ਼੍ਹੀ ਹੋਈ ਗੱਲ


Print Friendly
ਪੰਜਾਬੀ ਵਿਆਕਰਣ0 Comments

ਵਿਆਕਰਣ

ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨ, ਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ


Print Friendly