Print Friendly

ਜੋ ਕਰ ਸਕਦਾ ਹੈ, ਕਰਦਾ ਹੈ, ਜੋ ਨਹੀਂ, ਉਹ ਪੜ੍ਹਾਉਣਾ ਸ਼ੁਰੂ ਕਰ ਦਿੰਦਾ ਹੈ

ਖ਼ੁਸ਼ੀ ਦੀ ਭਾਲ ਵਿਚ
ਇਹ ਸ਼ਬਦ ਪ੍ਰਸਿੱਧ ਨਾਟਕਕਾਰ ਜਾਰਜ ਬਰਨਾਰਡ ਸ਼ਾਅ ਦੇ ਹਨ। ਇਹ ਸਹੀ ਹੈ ਕਿ ਹੱਥੀਂ ਕੰਮ ਕਰਨ ਵਾਲਾ ਕੰਮ ਕਰਦਾ ਹੈ, ਬਾਕੀ ਦੇ ਬੰਦੇ ਲੈਕਚਰ ਦੇਣਾ, ਫਜ਼ੂਲ ਨਸੀਹਤਾਂ ਦੇਣਾ, ਹਦਾਇਤਾਂ ਦੇਣਾ, ਹੁਕਮ ਦੇਣਾ ਜਾਂ ਆਪਣੀ ਬਿਨਾਂ ਮੰਗੀ ਰਾਇ ਦੇਣਾ ਜਾਂ ਸਿੱਖਿਆ ਦੇਣਾ ਸ਼ੁਰੂ ਕਰ ਦਿੰਦੇ ਹਨ, ਜਿਸ ਦਾ ਮੋਟੇ ਜਿਹੇ ਸ਼ਬਦਾਂ ਵਿਚ ਅਰਥ ਇਹੋ ਹੀ ਹੁੰਦਾ ਹੈ ਕਿ ਉਹ ਲੋਕਾਂ ਨੂੰ ਪੜ੍ਹਾਉਣ ਲੱਗ ਪੈਂਦੇ ਹਨ। ਇਸ ਵਾਕ ਨੂੰ ਸਾਰੇ ਸਕੂਲੀ ਜਾਂ ਕਾਲਜ ਟੀਚਰਾਂ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਪਰ 30-35 ਫੀਸਦੀ ਟੀਚਰ ਜ਼ਰੂਰ ਅਜਿਹੇ ਹਨ, ਜਿਨ੍ਹਾਂ ਉਤੇ ਇਹ ਵਾਕ-A bad workman quarrels with his tools ਸਹੀ ਢੁਕਦਾ ਹੈ, ਉਹ ਪੜ੍ਹਾਉਣਾ ਜਾਣਦੇ ਨਹੀਂ, ਇਸ ਕਰਕੇ ਉਹ ਕਦੇ ਬੋਰਡ ਨਾਲ, ਕਦੇ ਚਾਕ ਨਾਲ, ਕਦੇ ਸਿਲੇਬਸ ਨਾਲ, ਕਦੇ ਕਿਸੇ ਸਾਥੀ ਅਧਿਆਪਕ ਜਾਂ ਸਿੱਖਿਆ ਮਹਿਕਮੇ ਨਾਲ ਨਾਰਾਜ਼ ਹੋ ਕੇ ਅਵਾ-ਤਵਾ ਬੋਲ ਕੇ, ਕਦੇ ਕਿਸੇ ਬੱਚੇ ਉਤੇ ਥੱਪੜ ਨਾਲ ਨਾਰਾਜ਼ਗੀ ਕੱਢ ਕੇ ਹੀ ਸਮਾਂ ਜ਼ਾਇਆ ਕਰ ਦਿੰਦੇ ਹਨ, ਹਰ ਰੋਜ਼ ਉਹ ਜ਼ਰੂਰ ਫਰਮਾਇਸ਼ਾਂ ਕਰਦੇ ਹਨ, ਕਮਰਾ ਸਾਫ਼ ਹੋਣਾ ਚਾਹੀਦਾ ਹੈ, ਹਿਸਾਬ ਅਹਿਮੀਅਤ ਵਾਲਾ ਵਿਸ਼ਾ ਹੈ ਆਦਿ। ਦੂਜੀ ਇੰਟਰਨੈਸ਼ਨਲ ਸਿੱਖਿਆ ਕਮਿਸ਼ਨ (Delore’s International Education 1996) ਨੇ ਆਪਣੀ ਰਿਪੋਰਟ-Learning about the Treasure within ਵਿਚ ਸਿੱਖਿਆ ਦਾ ਪਹਿਲਾ ਮਕਸਦ ਤੇ :Learning to know ਤੇ ਦੂਜਾ ਹੀ Learning to do  ਹੀ ਲਿਖਿਆ ਹੈ। ਹੁਣ ਟੀਚਰ ਦਾ ਕੰਮ ਪੜ੍ਹਾਉਣਾ ਨਹੀਂ ਰਿਹਾ ਸਗੋਂ ਵਿਦਿਆਰਥੀ ਦੀ ਮਦਦ ਇਹ ਜਾਣਨ ਵਿਚ ਕਰਨਾ ਹੈ ਕਿ ਜਾਣਕਾਰੀ ਕਿੱਥੋਂ-ਕਿੱਥੋਂ ਤੇ ਕਿਵੇਂ ਪ੍ਰਾਪਤ ਹੁੰਦੀ ਹੈ, ਜਾਣਕਾਰੀ ਪ੍ਰਾਪਤ ਤਾਂ ਬੱਚੇ ਨੇ ਆਪ ਕਰਨੀ ਹੈ, ਟੀਚਰ ਨੇ ਕੋਈ ਜਾਣਕਾਰੀ ਨਹੀਂ ਦੇਣੀ। ਪਰ ਅਫ਼ਸੋਸ ਦੀ ਗੱਲ ਹੈ ਕਿ ਸਾਡਾ ਟੀਚਰ ਤਾਂ ਕੰਪਿਊਟਰ, ਇੰਟਰਨੈੱਟ, ਸਪੈਸ਼ਲ ਸੀ ਡੀਜ਼ ਆਦਿ ਤੋਂ ਵੀ ਜਾਣੂ ਨਹੀਂ, ਨਾ ਹੀ ਉਹ ਜਾਣੂ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ।
ਇਕ ਸਿਆਣੇ ਅਤੇ ਪ੍ਰੈਕਟੀਕਲ ਮਸਖਰੇ ਨੇ ਬਰਨਾਰਡ ਸ਼ਾਅ ਦੇ ਫਿਕਰੇ ਵਿਚ ਦੋ ਗੱਲਾਂ ਹੋਰ ਜੋੜ ਦਿੱਤੀਆਂ ਹਨ। ਹੁਣ ਪੂਰਾ ਵਾਕ ਇਸ ਤਰ੍ਹਾਂ ਹੈ-He who can, does, he who cannot, teaches. He who cannot teach, teaches teachers and he who cannot teach teachers becomes an Educationist or an education Philosopher.
ਫਿਕਰੇ ਵਿਚ ਦੋਵੇਂ ਵਾਧੂ ਚੀਜ਼ਾਂ ਦੀ ਇਮੇਜਿਸ ਮਾਅਨੀ ਖੇਜ ਹੈ। ਬੀ.ਐੱਡ ਕਾਲਜਾਂ ਵਿਚ ਆਮ ਤੌਰ ‘ਤੇ ਅਜਿਹਾ ਸਟਾਫ ਹੈ, ਜੋ ਬੱਚਿਆਂ ਨੂੰ ਪੜ੍ਹਾਉਣ ਵਿਚ ਸ਼ਰਮ ਮਹਿਸੂਸ ਕਰਦਾ ਹੈ। ਜਿਹੜਾ ਸਿੱਖਿਆ ਦੇ ਖੇਤਰ ਵਿਚ ਕੋਈ ਵੀ ਕੰਮ ਨੇਪਰੇ ਨਹੀਂ ਚੜ੍ਹਾ ਸਕਿਆ। ਸਕੂਲ, ਕਾਲਜ ਜਾਂ ਅਕਾਦਮੀ ਖੋਲ੍ਹ ਕੇ ਬਹਿ ਗਿਆ ਹੈ ਤੇ ਆਪਣੇ-ਆਪ ਨੂੰ ਪ੍ਰਸਿੱਧ ਸਿੱਖਿਆ ਸ਼ਾਸਤਰੀ ਕਹਾਉਂਦਾ ਹੈ, ਹਾਲਾਂਕਿ ਉਸ ਨੇ ਸਿੱਖਿਆ ਦੇ ਵਿਸ਼ੇ ਦੀ ਇਕ ਪੁਸਤਕ ਵੀ ਪੜ੍ਹੀ ਨਹੀਂ ਹੁੰਦੀ।
ਵੈਸੇ ਸਾਰੇ ਅਧਿਆਪਕਾਂ ਨੂੰ ਪੜ੍ਹਨ ਦੀ ਆਦਤ ਨਹੀਂ ਹੈ, ਇਕ ਵਾਰ ਉਹ ਅਧਿਆਪਕ ਲੱਗ ਜਾਣ ਸਹੀ, ਫਿਰ ਸਮਝ ਲੈਂਦੇ ਹਨ ਕਿ ਹੁਣ ਕੁਝ ਵੀ ਪੜ੍ਹਨਾ ਉਨ੍ਹਾਂ ਲਈ ਜ਼ਰੂਰੀ ਨਹੀਂ। ਮੈਂ 1000 ਤੋਂ ਵੱਧ ਅਧਿਆਪਕਾਂ ਨੂੰ ਮਿਲ ਕੇ ਪੁੱਛ ਬੈਠਾ ਹਾਂ ਕਿ ਕੀ ਉਨ੍ਹਾਂ ਨੇ ਕਿਸੇ ਸਿੱਖਿਆ ਕਮਿਸ਼ਨ ਦੀ ਰਿਪੋਰਟ ਪੜ੍ਹੀ ਹੈ ਤੇ ਉਸ ਵਿਚ ਕੀ ਲਿਖਿਆ ਹੋਇਆ ਹੈ। ਕਿਸੇ ਨੇ ਵੀ ਹਾਂ ਵਿਚ ਉੱਤਰ ਨਹੀਂ ਦਿੱਤਾ। ਹੋਰ ਤਾਂ ਹੋਰ ਕਿਸੇ ਨੇ ਵੀ ਪ੍ਰੋਫੈਸਰ ਯਸ਼ਪਾਲ ਦੀ ਰਿਪੋਰਟ ਦੇਖੀ ਵੀ ਨਹੀਂ, ਪੜ੍ਹਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਸਰਿਆਂ ਨੂੰ ਮੱਤਾਂ ਦੇਣ ਨੂੰ ਹੀ ਟੀਚਿੰਗ ਕਿਹਾ ਜਾਂਦਾ ਹੈ। ਫਾਰਸੀ ਵਿਚ ਇਸ ਗੱਲ ਨੂੰ ‘ਖ਼ੁਦ ਮੀਆਂ ਫ਼ਜ਼ੀਅਤ ਔਰੋਂ ਕੋ ਨਸੀਹਤ’ ਕਿਹਾ ਜਾਂਦਾ ਹੈ।
ਟੀ. ਆਰ. ਸ਼ਰਮਾ

http://beta.ajitjalandhar.com/supplement/20131021/33.cms

Print Friendly

About author

Vijay Gupta
Vijay Gupta1097 posts

State Awardee, Global Winner

You might also like

12ਵੀਂ ਜਮਾਤ ਦਾ ਨਤੀਜਾ ਘੋਸ਼ਿਤ (ਲੁਧਿਆਣਾ ਦੀ ਮਹਿਕ ਤੇ ਮੁਕਤਸਰ ਦੀ ਮਨਿੰਦਰ ਕੌਰ ਪੰਜਾਬ ਭਰ 'ਚੋਂ ਅੱਵਲ)

ਅਜੀਤਗੜ੍ਹ, 18 ਮਈ (ਕੇ. ਐੱਸ. ਸ਼ੇਰਗਿੱਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਸ਼੍ਰੇਣੀ ਦੇ ਨਤੀਜੇ ਵਿੱਚ ਲੜਕੀਆਂ ਨੇ ਪਹਿਲੇ 6 ਸਥਾਨਾਂ ‘ਤੇ ਕਬਜ਼ਾ ਕਰਕੇ ਆਪਣੀ ਝੰਡੀ ਨੂੰ ਬਰਕਰਾਰ ਰੱਖਿਆ


Print Friendly
  • Anjna

    Very Nice Book(Khushi di bhaal vich)…Great thoughts…

  • Anjna

    Very Nice Book(Khushi di bhaal vich)…Great thoughts…

  • Anjna

    Very Nice Book(Khushi di bhaal vich)…Great thoughts…