Print Friendly

ਭਾਰਤ ਦੀਆਂ ਗੁਆਚ ਚੁੱਕੀਆਂ 220 ਭਾਸ਼ਾਵਾਂ

ਸਾਡਾ ਦੇਸ਼ ਇਸ ਤਰ੍ਹਾਂ ਭੂਗੋਲਿਕ ਅਤੇ ਸੱਭਿਆਚਾਰਕ ਵਿਭਿੰਨਤਾਵਾਂ ਨਾਲ ਭਰਿਆ ਹੈ ਕਿ ਹਰ ਦੋ ਮੀਲ ਦੇ ਫ਼ਾਸਲੇ ’ਤੇ ਪਾਣੀ ਬਦਲ ਜਾਂਦਾ ਹੈ ਅਤੇ ਹਰ ਚਾਰ ਮੀਲ ਬਾਅਦ ਬੋਲੀ। ਸਾਡੇ ਇੱਥੇ ਜਿੰਨੀਆਂ ਬੋਲੀਆਂ ਅਤੇ ਭਾਸ਼ਾਵਾਂ ਹਨ, ਓਨੀਆਂ ਸ਼ਾਇਦ ਹੀ ਦੁਨੀਆ ਵਿੱਚ ਕਿਸੇ ਇਲਾਕੇ ਵਿੱਚ ਹੋਰ ਹੋਣ। ਇਸ ਗੱਲ ’ਤੇ ਮੁਸ਼ਕਲ ਨਾਲ ਯਕੀਨ ਹੁੰਦਾ ਹੈ ਕਿ ਇਨ੍ਹਾਂ ਦੀ ਸੰਖਿਆ ਹਜ਼ਾਰਾਂ ਵਿੱਚ ਹੈ ਅਤੇ ਕਰੀਬ 220 ਭਾਸ਼ਾਵਾਂ ਤਾਂ ਪਿਛਲੇ ਪੰਜ ਦਹਾਕਿਆਂ ਵਿੱਚ ਲੋਪ ਹੋ ਚੁੱਕੀਆਂ ਹਨ। ਦੁੱਖ ਦੀ ਗੱਲ ਤਾਂ ਇਹ ਹੈ ਕਿ ਭਾਸ਼ਾਵਾਂ ਦੇ ਖ਼ਤਮ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਵਡੋਦਰਾ ਸਥਿਤ ਭਾਸ਼ਾ ਰਿਸਰਚ ਅਤੇ ਪਬਲੀਕੇਸ਼ਨ ਸੈਂਟਰ ਦੇ ਤਿੰਨ ਹਜ਼ਾਰ ਸਵੈ-ਸੇਵਕਾਂ ਦੁਆਰਾ ਚਾਰ ਸਾਲ ਵਿੱਚ ਕੀਤੇ ਗਏ ਸਰਵੇ ਦੇ ਆਧਾਰ ’ਤੇ ਇਹ ਗੱਲ ਸਾਹਮਣੇ ਆਈ ਹੈ। ਖ਼ਤਮ ਹੋ ਚੁੱਕੀਆਂ ਵਧੇਰੇ ਭਾਸ਼ਾਵਾਂ ਵਣਜਾਰਿਆਂ ਅਤੇ ਖਾਨਾਬਦੋਸ਼ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਸਨ। ਸਾਲ 1961 ਦੀ ਜਨਗਣਨਾ ਅਨੁਸਾਰ ਉਸ ਵਕਤ ਭਾਰਤ ਵਿੱਚ 1651 ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਪਰ ਬਾਅਦ ਵਿੱਚ ਭਾਰਤ ਸਰਕਾਰ ਨੇ ਇਸ ਅੰਕੜੇ ਨੂੰ ਠੀਕ ਕਰ ਕੇ 1100 ਦੱਸਿਆ ਸੀ। ਫਿਰ ਸਾਲ 1971 ਦੀ ਜਨਗਣਨਾ ਦੌਰਾਨ ਸਰਕਾਰ ਨੇ ਇਹ ਫ਼ੈਸਲਾ ਕੀਤਾ ਕਿ ਸਿਰਫ਼ ਉਸ ਭਾਸ਼ਾ ਦਾ ਹੀ ਰਿਕਾਰਡ ਰੱਖਿਆ ਜਾਵੇਗਾ ਜਿਸ ਨੂੰ ਬੋਲਣ ਵਾਲੇ ਘੱਟੋ-ਘੱਟ ਦਸ ਹਜ਼ਾਰ ਹੋਣ। ਇਸ ਨੀਤੀ ਦੇ ਚਲਦਿਆਂ ਬਹੁਤ ਸਾਰੀਆਂ ਭਾਸ਼ਾਵਾਂ ਦੀ ਗਿਣਤੀ ਹੋ ਹੀ ਨਹੀਂ ਸਕੀ। ਨਤੀਜੇ ਵਜੋਂ ਇਹ ਭਾਸ਼ਾਵਾਂ ਪੂਰੀ ਤਰ੍ਹਾਂ ਖ਼ਤਮ ਹੁੰਦੀਆਂ ਗਈਆਂ। ਸਾਲ 1971 ਦੀ ਜਨਗਣਨਾ ਵਿੱਚ ਸਿਰਫ਼ 108 ਭਾਸ਼ਾਵਾਂ ਨੂੰ ਸੂਚੀਬੱਧ ਕੀਤਾ ਗਿਆ। ਦਸ ਹਜ਼ਾਰ ਤੋਂ ਘੱਟ ਲੋਕਾਂ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਬਾਕੀ ਭਾਸ਼ਾਵਾਂ ਦੇ ਖਾਨੇ ਵਿੱਚ ਪਾ ਦਿੱਤਾ ਗਿਆ।
ਸਰਵੇ ਵਿੱਚ ਦੱਸਿਆ ਗਿਆ ਕਿ ਇਸ ਸਮੇਂ ਭਾਰਤ ਵਿੱਚ ਕਰੀਬ 880 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਜਨਜਾਤੀ ਅਤੇ ਕਬੀਲਾ ਭਾਸ਼ਾਵਾਂ ਵੀ ਸ਼ਾਮਲ ਹਨ। ਖ਼ਤਮ ਹੋ ਗਈਆਂ ਭਾਸ਼ਾਵਾਂ ਤਿੰਨ ਜਾਂ ਚਾਰ ਫ਼ੀਸਦ ਭਾਰਤੀਆਂ ਭਾਵ ਕਰੀਬ ਪੰਜ ਕਰੋੜ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ‘ਭਾਸ਼ਾ ਰਿਸਰਚ ਅਤੇ ਪਬਲੀਕੇਸ਼ਨ ਸੈਂਟਰ’ ਦੁਆਰਾ ਕਰਵਾਏ ਗਏ ‘ਪੀਪਲ ਲਿੰਗਵਿਸਟਿਕ ਸਰਵੇ’ ਦੇ ਮੁੱਖ ਕਾਰਜ ਕਰਤਾ ਗਣੇਸ਼ ਡੇਵੀ ਨੇ ਦੱਸਿਆ ਕਿ 1961 ਦੀ ਜਨਗਣਨਾ ਸੂਚੀ ਅਨੁਸਾਰ ਸਾਨੂੰ ਸਰਵੇਖਣ ਵਿੱਚ 1100 ਭਾਸ਼ਾਵਾਂ ਮਿਲਣੀਆਂ ਚਾਹੀਦੀਆਂ ਸਨ ਪਰ ਸਾਨੂੰ ਸਿਰਫ਼ 880 ਭਾਸ਼ਾਵਾਂ ਹੀ ਮਿਲੀਆਂ।  ਭਾਵ ਕਰੀਬ 220 ਭਾਸ਼ਾਵਾਂ ਖ਼ਤਮ ਹੋ ਗਈਆਂ। ਇਸ ਦਾ ਕਾਰਨ ਹੈ ਕਿ ਤੱਟੀ ਇਲਾਕਿਆਂ ਦੇ ਲੋਕ ਮੱਛੀ ਫੜਨ ਦੀ ਤਕਨੀਕ ਵਿੱਚ ਬਦਲਾਓ ਆਉਣ ਨਾਲ ਸ਼ਹਿਰਾਂ ਵੱਲ ਚਲੇ ਗਏ ਅਤੇ ਸ਼ਹਿਰਾਂ ਵਿੱਚ ਜਾ ਕੇ ਉਨ੍ਹਾਂ ਦੀਆਂ ਮੂਲ ਭਾਸ਼ਾਵਾਂ ਛੁੱਟ ਗਈਆਂ। ਅਜਿਹੀਆਂ 190 ਖਾਨਾਬਦੋਸ਼ ਜਾਤੀਆਂ ਹਨ। ਜਿਨ੍ਹਾਂ ਦੀਆਂ ਭਾਸ਼ਾਵਾਂ ਲੋਪ ਹੋਈਆਂ ਹਨ। ਹਰ ਭਾਸ਼ਾ ਵਿੱਚ ਉਸ ਦੇ ਵਾਤਾਵਰਣ ਨਾਲ ਜੁੜਿਆ ਗਿਆਨ ਹੁੰਦਾ ਹੈ ਜਦੋਂ ਇੱਕ ਭਾਸ਼ਾ ਚਲੀ ਜਾਂਦੀ ਹੈ ਤਾਂ ਉਸ ਨੂੰ ਬੋਲਣ ਵਾਲੇ ਪੂਰੇ ਸਮੂਹ ਦਾ ਗਿਆਨ ਲੋਪ ਹੋ ਜਾਂਦਾ ਹੈ। ਇਹ ਇੱਕ ਬਹੁਤ ਵੱਡੀ ਮਨੁੱਖੀ ਹਾਨੀ ਹੈ। ਭਾਸ਼ਾ ਹੀ ਅਜਿਹਾ ਮਾਧਿਅਮ ਹੈ, ਜਿਸ ਰਾਹੀਂ ਲੋਕ ਆਪਣੀ ਸਮੂਹਿਕ ਯਾਦਦਾਸ਼ਤ, ਅਨੁਭਵ ਅਤੇ ਗਿਆਨ ਨੂੰ ਜੀਵਿਤ ਰੱਖਦੇ ਹਨ। ਭਾਸ਼ਾਵਾਂ ਦਾ ਇਤਿਹਾਸ 70 ਹਜ਼ਾਰ ਸਾਲ ਪੁਰਾਣਾ ਹੈ, ਜਦੋਂਕਿ ਭਾਸ਼ਾਵਾਂ ਨੂੰ ਲਿਖਣ ਦਾ ਇਤਿਹਾਸ ਸਿਰਫ਼ ਚਾਰ ਹਜ਼ਾਰ ਸਾਲ ਪੁਰਾਣਾ। ਇਸ ਲਈ ਬਹੁਤੀਆਂ ਭਾਸ਼ਾਵਾਂ ਲਿਖੀਆਂ ਨਹੀਂ ਗਈਆਂ। ਜਿਨ੍ਹਾਂ ਭਾਸ਼ਾਵਾਂ ਦੀਆਂ ਲਿਪੀਆਂ ਨਹੀਂ ਹਨ, ਉਨ੍ਹਾਂ ਨੂੰ ਭਾਸ਼ਾ ਦੇ ਦਰਜੇ ਤੋਂ ਖ਼ਾਰਜ ਨਹੀਂ ਕੀਤਾ ਜਾ ਸਕਦਾ। ਅੰਗਰੇਜ਼ੀ ਦੀ ਵੀ ਆਪਣੀ ਕੋਈ ਲਿਪੀ ਨਹੀਂ ਹੈ। ਇਸ ਨੂੰ ਰੋਮਨ ਲਿਪੀ ਵਿੱਚ ਲਿਖਿਆ ਜਾਂਦਾ ਹੈ, ਇਸੇ ਤਰ੍ਹਾਂ ਉਰਦੂ ਨੂੰ ਅਰਾਬਿਕ ਲਿਪੀ ਵਿੱਚ। ਭਾਸ਼ਾਵਾਂ ਛੇ ਹਜ਼ਾਰ ਹਨ, ਜਦੋਂਕਿ ਲਿਪੀਆਂ ਸਿਰਫ਼ ਤਿੰਨ ਸੌ। ਭਾਸ਼ਾ ਲਈ ਸਿਰਫ਼ ਇੱਕ ਹੀ ਸ਼ਰਤ ਬਹੁਤ ਹੈ- ਬਾਕੀ ਭਾਸ਼ਾਵਾਂ ਤੋਂ ਉਸ ਦਾ ਵੱਖਰਾ ਵਿਆਕਰਣ ਹੋਣਾ। ਸਾਲ1952 ਤੋਂ ਬਾਅਦ ਦੇਸ਼ ਵਿੱਚ ਭਾਸ਼ਾਵਾਰ ਰਾਜ ਬਣੇ, ਭਾਵ ਹਰ ਰਾਜ ਇੱਕ ਵਿਸ਼ੇਸ਼ ਭਾਸ਼ਾ ਦਾ ਰਾਜ ਹੈ। ਅਸੀਂ ਅਨੁਸੂਚੀ ਵਿੱਚ ਸਿਰਫ਼ 22 ਭਾਸ਼ਾਵਾਂ ਰੱਖੀਆਂ ਹਨ। ਸਿਰਫ਼ ਉਨ੍ਹਾਂ ਨੂੰ ਹੀ ਸੁਰੱਖਿਆ ਦੇਣ ’ਤੇ ਜ਼ੋਰ ਦਿੱਤਾ ਜਾਂਦਾ ਹੈ, ਜਦੋਂਕਿ ਸਾਰੀਆਂ ਭਾਸ਼ਾਵਾਂ ਨੂੰ ਬਿਨਾਂ ਭੇਦਭਾਵ ਸੁਰੱਖਿਆ ਦੇਣ ਦੀ ਜ਼ਰੂਰਤ ਹੈ।
ਭਾਸ਼ਾ ਰਿਸਰਚ ਤੇ ਪਬਲੀਕੇਸ਼ਨ ਸੈਂਟਰ (ਵਡੋਦਰਾ) ਨੇ ਭਾਰਤੀ ਭਾਸ਼ਾਵਾਂ ਦੇ ਸਰਵੇਖਣ ਦੀ ਮਹੱਤਵਪੂਰਨ ਅਤੇ ਚੁਣੌਤੀਪੂਰਨ ਕੰਮ ਆਪਣੇ ਹੱਥ ਵਿੱਚ ਲਿਆ। ਉਸ ਨੇ ਇਸ ਨੂੰ 3000 ਸਵੈ-ਸੇਵਕਾਂ ਅਤੇ 2000 ਭਾਸ਼ਾ-ਵਿਗਿਆਨੀਆਂ ਦੀ ਮਦਦ ਨਾਲ ਚਾਰ ਸਾਲ ’ਚ ਪੂਰਾ ਕਰ ਲਿਆ। ਇਸ ਸਰਵੇਖਣ ਵਿੱਚ ਇੱਕ ਕਰੋੜ ਰੁਪਏ ਤੋਂ ਵੀ ਘੱੱਟ ਖ਼ਰਚ ਆਇਆ।
ਸਰਵੇਖਣ ਦਾ ਵਰਨਣ ਅਤੇ ਨਤੀਜੇ 35000 ਪੰਨਿਆਂ ਅਤੇ 50 ਭਾਗਾਂ ਵਿੱਚ ਪ੍ਰਕਾਸ਼ਿਤ ਹੋਏ। ਇਸ ਸਰਵੇਖਣ ਅਨੁਸਾਰ ਅਰੁਣਾਚਲ ਪ੍ਰਦੇਸ਼ ਅਜਿਹਾ ਰਾਜ ਹੈ, ਜਿੱਥੇ ਸਭ ਤੋਂ ਵਧੇਰੇ 66 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸਰਵੇਖਣ ਵਿੱਚ ਸ਼ਾਮਲ ਭਾਸ਼ਾਵਾਂ ਵਿੱਚ 22 ਅਨੁਸੂਚਿਤ ਭਾਸ਼ਾਵਾਂ ਹਨ, 480 ਭਾਸ਼ਾਵਾਂ ਘੁਮੱਕੜ ਆਦਿਵਾਸੀਆਂ ਦੁਆਰਾ ਬੋਲੀਆਂ ਜਾਂਦੀਆਂ ਹਨ। 80 ਤੱਟੀ ਭਾਸ਼ਾਵਾਂ ਹਨ ਅਤੇ ਬਾਕੀ ‘ਹੋਰ ਸਮੂਹਾਂ’ ਦੁਆਰਾ ਬੋਲੀਆਂ ਜਾਣ ਵਾਲੀਆਂ। ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਸ ਨੂੰ 40 ਕਰੋੜ ਲੋਕ ਬੋਲਦੇ ਹਨ। ਪੰਜ ਸਾਲ ਪਹਿਲਾਂ 37 ਕਰੋੜ ਲੋਕ ਹਿੰਦੀ ਬੋਲਦੇ ਸਨ ਅਤੇ ਪੰਜਾਹ ਸਾਲ ਪਹਿਲਾਂ 14 ਕਰੋੜ।
 ਸਗੀਰ ਕਿਰਮਾਨੀ
-ਅਨੁਵਾਦ: ਜਸਵੀਰ ਕੌਰ
ਮੋਬਾਈਲ: 89686-26836


http://punjabitribuneonline.com/2014/02
Print Friendly

About author

Vijay Gupta
Vijay Gupta1097 posts

State Awardee, Global Winner

You might also like

ਆਮ ਗਿਆਨ ਦਾ ਪ੍ਰਾਜੈਕਟ ਉਡਾਣ

ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਹਾਲ ਹੀ ਵਿੱਚ ਸ਼ੁਰੂ ਕੀਤਾ ਗਿਆ ਉਡਾਣ ਪ੍ਰਾਜੈਕਟ ਸਮੂਹ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਾਰਥਿਕ ਸਿੱਧ ਹੋਵੇਗਾ। ਇਸ ਪ੍ਰਾਜੈਕਟ ਅਧੀਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ


Print Friendly

ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਾਜ਼ਿਲਕਾ ਨੇ ਮਿਤੀ 12-12-12 ਨੂੰ ਕੀਤਾ ਇਸ ਵੈਬਸਾਈਟ ਨੂੰ ਲਾਂਚ

ਸ਼੍ਰੀ ਸੰਦੀਪ ਕੁਮਾਰ ਜੀ ਧੂੜੀਆ, ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਫਾਜ਼ਿਲਕਾ, ਸਟੇਟ ਐਵਾਰਡੀ ਅਧਿਆਪਕ ਵਿਜੈ ਗੁਪਤਾ ਵੱਲੋਂ ਬਣਾਈ ਗਈ ਵੈਬਸਾਈਟ ਨੂੰ  ਮਿਤੀ 12-12-12 ਨੂੰ ਉਨ੍ਹਾਂ ਦੇ ਸਕੂਲ ਸ.ਸ.ਸ.ਸ. ਅਰਨੀ ਵਾਲਾ ਸ਼ੇਖ


Print Friendly
Important Days0 Comments

ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ ’ਤੇ ਵਿਸ਼ੇਸ਼ – ਭਾਰਤ ਦਾ ਆਦਿ ਕਵੀ-ਮਹਾਂਰਿਸ਼ੀ

ਮਹਾਰਿਸ਼ੀ ਵਾਲਮੀਕਿ ਜੀ ਦੀ ਸੰਸਕ੍ਰਿਤ ’ਚ ਲਿਖੀ ਰਾਮਾਇਣ ਇੱਕ ਅਮਰ ਕਾਵਿ ਹੈ ਜੋ ਕਿ ਵਿਸ਼ਵ ਦੀਆਂ ਉੱਨਤ ਭਾਸ਼ਾਵਾਂ ਦੇ ਮਹਾਕਾਵਿ ਵਿਚ ਉਚੇਚਾ ਸਥਾਨ ਰੱਖਦੀ ਹੈ। 24 ਹਜ਼ਾਰ ਸਲੋਕਾਂ ਦਾ ਇਹ


Print Friendly