Print Friendly

ਮਹਾਂ ਸ਼ਿਵਰਾਤਰੀ ਦਾ ਮਹਾਤਮ

ਮਹਾਂ ਸ਼ਿਵ ਰਾਤਰੀ ਦਾ ਤਿਉਹਾਰ ਭਗਵਾਨ ਸ਼ੰਕਰ ਜੀ ਦਾ ਸਰਵੋਤਮ ਦਿਨ ਮੰਨਿਆ ਜਾਂਦਾ ਹੈ। ਇਸ ਦਾ ਵਰਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਚੌਦਸ ਨੂੰ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਸ਼ੰਕਰ ਇਸ ਦਿਨ ਦੇਸ਼ ਦੇ ਸਭ ਸ਼ਿਵ ਲਿੰਗਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਦਿਨ ਹਰ ਥਾਂ ’ਤੇ ਸ਼ਿਵ ਮੰਦਰਾਂ ਵਿੱਚ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੜਾ ਪ੍ਰਾਣੀ ਇਸ ਸ਼ਿਵ ਰਾਤਰੀ ਨੂੰ ਨਿਰਜਲ ਰਹਿ ਕੇ ਵਰਤ ਕਰਦਾ ਹੈ, ਸ਼ਿਵ ਜੀ ਦੀ ਪੂਜਾ ਕਰਦਾ ਹੈ, ਰਾਤ ਭਰ ਜਾਗਰਣ ਕਰਕੇ ਸਤਸੰਗ ਅਤੇ ਕੀਰਤਨ ਕਰਦਾ ਹੈ, ਉਸ ਨੂੰ ਸ਼ਿਵ ਲੋਕ ਦੀ ਪ੍ਰਾਪਤੀ ਹੁੰਦੀ ਹੈ।
ਬ੍ਰਾਹਮਣ, ਵੈਸ਼, ਕਸ਼ੱਤਰੀ, ਅਛੂਤ, ਸੂਦਰ, ਨਰ, ਨਾਰੀ, ਜਵਾਨੀ ਅਤੇ ਬੁਢਾਪੇ ਵਿੱਚ ਸਭ ਲੋਕੀ ਇਸ ਵਰਤ ਨੂੰ ਕਰਦੇ ਹਨ। ਸ਼ਿਵ ਰਾਤਰੀ ਦਾ ਇਹ ਦਿਹਾੜਾ ਦੇਸ਼ ਭਰ ਵਿੱਚ ਮਨਾਇਆ ਜਾਂਦਾ ਹੈ ਪਰ ਕਾਸ਼ੀ ਵੈਦ ਨਾਥ ਧਾਮ ਅਤੇ ਉਜੈਨ ਆਦਿ ਥਾਵਾਂ ’ਤੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।
ਇਸ ਸਬੰਧੀ ਕਥਾ ਅਨੁਸਾਰ ਪ੍ਰਤਯੰਤ ਦੇਸ਼ ਦਾ ਇਕ ਸ਼ਿਕਾਰੀ ਜਿਹੜਾ ਜੀਵਾਂ ਨੂੰ ਮਾਰ ਕੇ ਜਾਂ ਜਿਊਂਦੇ ਫੜ ਕੇ ਵੇਚ ਕੇ ਆਪਣਾ ਕਾਰੋਬਾਰ ਚਲਾਉਂਦਾ ਸੀ। ਇਸ ਸ਼ਿਕਾਰੀ ਨੇ ਸ਼ਾਹੂਕਾਰ ਦਾ ਕਰਜ਼ਾ ਦੇਣਾ ਸੀ। ਕਰਜ਼ੇ ਦੀ ਮਾਰ ਕਾਰਨ ਸ਼ਾਹੂਕਾਰ ਨੇ ਸ਼ਿਕਾਰੀ ਨੂੰ ਸ਼ਿਕਾਰ ਲਈ ਇਕ ਅਜਿਹੀ ਥਾਂ ਜਾਣ ਲਈ ਮਜਬੂਰ ਕਰ ਦਿੱਤਾ ਸੀ ਜਿੱਥੇ ਕਿ ਇਕ ਤਲਾਬ ਦੇ ਕਿਨਾਰੇ ਬੇਲ ਦੇ ਦਰੱਖਤ ਦੇ ਹੇਠਾਂ ਸ਼ਿਵ ਲਿੰਗ ਦੇ ਕੋਲ ਬੈਠ ਕੇ ਹਿਰਨ ਆਰਾਮ ਕਰਦੇ ਸਨ। ਉੱਥੇ ਦਰੱਖਤ ’ਤੇ ਬੈਠ ਕੇ ਸ਼ਿਕਾਰੀ ਸ਼ਿਕਾਰ ਦਾ ਇੰਤਜ਼ਾਰ ਕਰਨ ਲੱਗਾ।
ਇਤਨੇ ਨੂੰ ਉੱਥੇ ਇਕ ਹਿਰਨੀ ਆਈ ਜਿਹੜੀ ਕਿ ਗਰਭਵਤੀ ਸੀ। ਉਸ ਨੂੰ ਦੇਖ ਕੇ ਸ਼ਿਕਾਰੀ ਨੇ ਆਪਣੇ ਧਨੁੱਖ ’ਤੇ ਤੀਰ ਚੜ੍ਹਾਇਆ ਹੀ ਸੀ ਕਿ ਹਿਰਨੀ ਨੇ ਕਿਹਾ ਕਿ ਮੈਂ ਗਰਭਵਤੀ ਹਾਂ ਅਤੇ ਬੱਚਿਆਂ ਨੂੰ ਜਨਮ ਦੇਣ ਦਾ ਸਮਾਂ ਨਜ਼ਦੀਕ ਹੈ। ਜੇਕਰ ਆਪ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ ਮੇਰਾ ਸ਼ਿਕਾਰ ਕਰ ਲਵੋ ਤਾਂ ਕਿਹਾ ਚੰਗਾ ਹੋਵੇ। ਇਹ ਸੁਣ ਕੇ ਸ਼ਿਕਾਰੀ ਮੰਨ ਗਿਆ ਅਤੇ ਹਿਰਨੀ ਚਲੀ ਗਈ।
ਕੁਝ ਸਮੇਂ ਬਾਅਦ ਉੱਥੇ ਦੂਜੀ ਹਿਰਨੀ ਆਈ ਜਿਸ ਦਾ ਕਿ ਅਜੇ ਤੱਕ ਆਪਣੇ ਪਤੀ ਨਾਲ ਸੰਗ ਨਹੀਂ ਸੀ ਹੋਇਆ। ਸ਼ਿਕਾਰੀ ਨੂੰ ਤੀਰ ਚੜ੍ਹਾਉਂਦਾ ਦੇਖ ਕੇ ਉਹ ਬੋਲੀ ਕਿ ਜੇਕਰ ਹੁਣ ਮੇਰੀ ਮੌਤ ਹੋ ਗਈ ਤਾਂ ਮੈਂ ਅਗਲੇ ਜਨਮ ਵਿੱਚ ਕਾਮੁਕ ਸੁਭਾਅ ਵਾਲੀ ਬਣਾਂਗੀ ਕਿਉਂਕਿ ਅਜੇ ਮੇਰੀ ਕਾਮ ਤ੍ਰਿਸ਼ਨਾ ਬਾਕੀ ਹੈ। ਜੇਕਰ ਆਪ ਮੈਨੂੰ ਹੁਣ ਜਾਣ ਦਿਓ ਤਾਂ ਮੈਂ ਆਪਣੇ ਪਤੀ ਦਾ ਸੰਗ ਕਰਕੇ ਤ੍ਰਿਸ਼ਨਾ ਪੂਰੀ ਕਰਕੇ ਆ ਜਾਣ ਤੇ ਮੇਰਾ ਸ਼ਿਕਾਰ ਕਰ ਲੈਣਾ ਸ਼ਿਕਾਰੀ ਨੇ ਉਸ ਨੂੰ ਭੀ ਜਾਣ ਦਿੱਤਾ।
ਕੁਝ ਚਿਰ ਮਗਰੋਂ ਤੀਜੀ ਹਿਰਨੀ ਉੱਥੇ ਆਈ ਅਤੇ ਸ਼ਿਕਾਰੀ ਨੂੰ ਦੇਖ ਕੇ ਉਸ ਨੇ ਭੀ ਕਿਹਾ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਨਾਲ ਮੇਰੇ ਬੱਚੇ ਹਨ। ਜੇਕਰ ਹੁਣੇ ਆਪ ਨੇ ਮੈਨੂੰ ਮਾਰ ਦਿੱਤਾ ਤਾਂ ਇਹ ਬੇ-ਸਹਾਰਾ ਹੋ ਜਾਣਗੇ। ਮੈਂ ਇਨ੍ਹਾਂ ਨੂੰ ਆਪਣੇ ਪਤੀ ਕੋਲ ਛੱਡ ਆਵਾਂ ਅਤੇ ਵਾਪਸ ਆਉਣ ’ਤੇ ਆਪ ਨੇ ਮੇਰਾ ਸ਼ਿਕਾਰ ਕਰ ਲੈਣਾ। ਸ਼ਿਕਾਰੀ ਨੇ ਇਸ ਨੂੰ ਭੀ ਛੱਡ ਦਿੱਤਾ। ਕੁਝ ਚਿਰ ਮਗਰੋਂ ਉੱਥੇ ਇਕ ਹਿਰਨ ਆਇਆ ਸ਼ਿਕਾਰੀ ਨੂੰ ਦੇਖ ਕੇ ਉਹ ਬੋਲਿਆ ਕਿ ਜੇਕਰ ਆਪ ਨੇ ਮੈਥੋਂ ਪਹਿਲਾਂ ਆਉਣ ਵਾਲੀਆਂ ਤਿੰਨ ਹਿਰਨੀਆਂ ਨੂੰ ਮਾਰ ਦਿੱਤਾ ਹੈ ਤਾਂ ਮੈਨੂੰ ਭੀ ਮਾਰ ਦਿਓ ਕਿਉਂਕਿ ਉਨ੍ਹਾਂ ਤੋਂ ਬਿਨਾਂ ਮੇਰਾ ਜੀਵਨ ਬੇਕਾਰ ਹੈ। ਜੇਕਰ ਆਪ ਨੇ ਉਨ੍ਹਾਂ ਨੂੰ ਨਹੀਂ ਮਾਰਿਆ ਤਾਂ ਮੈਨੂੰ ਭੀ ਛੱਡ ਦਿਓ। ਮੈਂ ਜਾ ਕੇ ਉਨ੍ਹਾਂ ਨੂੰ ਮਿਲ ਆਵਾਂ। ਉਹ ਸਭ ਮੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ। ਜੇਕਰ ਆਪ ਨੇ ਹੁਣੇ ਮੈਨੂੰ ਮਾਰ ਦਿੱਤਾ ਤਾਂ ਉਨ੍ਹਾਂ ਦੀ ਪ੍ਰਤਿਗਿਆ ਪੂਰੀ ਨਹੀਂ ਹੋਵੇਗੀ। ਇਸ ਤਰ੍ਹਾਂ ਮੈਂ ਜਾ ਕੇ ਉਨ੍ਹਾਂ ਸਭਨਾਂ ਨੂੰ ਨਾਲ ਲੈ ਆਵਾਂਗਾ। ਆਪ ਨੇ ਸਾਨੂੰ ਸਭ ਨੂੰ ਹੀ ਮਾਰ ਦੇਣਾ। ਸ਼ਿਕਾਰੀ ਨੇ ਉਸ ਨੂੰ ਭੀ ਛੱਡ ਦਿੱਤਾ।
ਸ਼ਿਕਾਰੀ ਦੇ ਇਸ ਵਿਵਹਾਰ ਦਾ ਕਾਰਨ ਇਹ ਸੀ ਕਿ ਸੇਠ ਦਾ ਕਰਜ਼ਾ ਨਾ ਚੁਕਾ ਸਕਣ ਕਾਰਨ ਉਸ ਨੂੰ ਇਕ ਰਾਤ ਸ਼ਿਵ ਮੰਦਿਰ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਹ ਰਾਤ ਫੱਗਣ ਮਹੀਨੇ ਦੇ ਪਹਿਲੇ ਪੱਖ ਦੀ ਤੇਰਸ ਦੀ ਸੀ। ਇਸ ਦਿਨ ਭਗਵਾਨ ਸ਼ਿਵ  ਦੀ ਪੂਜਾ ਹੋ ਰਹੀ ਸੀ। ਰਾਤ ਭਰ ਜਾਗਣ ਕਾਰਨ ਉਸ ਸ਼ਿਵ ਪੂਜਾ ਦਾ ਫਲ ਪ੍ਰਾਪਤ ਹੋਇਆ ਅਤੇ ਅਗਲੇ ਦਿਨ ਸੇਠ ਦੇ ਹੁਕਮ ਨਾਲ ਕਰਜ਼ਾ ਚੁਕਾਉਣ ਲਈ ਸ਼ਿਕਾਰੀ ਇਸ ਥਾਂ ’ਤੇ ਆਇਆ।
ਸੰਯੋਗ ਦੀ ਗੱਲ ਸੀ ਕਿ ਜਿਸ ਦਰੱਖਤ ’ਤੇ ਸ਼ਿਕਾਰੀ ਬੈਠਾ ਸੀ ਉਹ ਦਰੱਖਤ ਬੇਲ ਦਾ ਸੀ ਅਤੇ ਉਸ ਦੇ ਨੀਚੇ ਸ਼ਿਵ ਲਿੰਗ ਬਣਿਆ ਹੋਇਆ ਸੀ। ਦਰੱਖਤ ’ਤੇ ਬੈਠਣ ਲਈ ਜਗ੍ਹਾ ਬਣਾਉਂਦੇ ਹੋਏ ਜੋ ਪੱਤੇ ਹੇਠਾਂ ਡਿੱਗੇ ਉਨ੍ਹਾਂ ਨਾਲ ਸ਼ਿਵਲਿੰਗ ਢੱਕਿਆ ਗਿਆ ਸੀ ਜਿਸ ਕਾਰਨ ਭੁੱਖੇ ਰਹਿਣ ਕਾਰਨ ਉਸ ਦਾ ਵਰਤ ਭੀ ਹੋ ਗਿਆ। ਇਨ੍ਹਾਂ ਤਿੰਨਾਂ ਫਲਾਂ ਦੇ ਪ੍ਰਾਪਤ ਹੋ ਜਾਣ ਕਾਰਨ ਹੀ ਉਸ ਦੀ ਅੰਤਰ-ਆਤਮਾ ਪਵਿੱਤਰ ਹੋ ਗਈ ਸੀ ਅਤੇ ਉਸ ਦੇ ਮਨ ਵਿੱਚ ਪ੍ਰੇਮ ਭਾਵ ਅਤੇ ਦਯਾ ਭਾਵ ਉਤਪੰਨ ਹੋ ਗਿਆ ਸੀ ਅਤੇ ਉਸ ਦੇ ਅੰਦਰ ਦਯਾ ਅਤੇ ਪ੍ਰੇਮ ਭਾਵ ਦੀ ਜਯੋਤੀ ਪ੍ਰਚੰਡ ਹੋ ਚੁੱਕੀ ਸੀ। ਇਹ ਜਯੋਤੀ ਜਵਾਲਾ ਇਤਨੀ ਪ੍ਰਚੰਡ ਸੀ ਕਿ ਜਦੋਂ ਹਿਰਨ, ਹਿਰਨੀਆਂ ਅਤੇ ਬੱਚਿਆਂ ਸਮੇਤ ਉੱਥੇ ਆਈਆਂ ਤਾਂ ਸ਼ਿਕਾਰੀ ਨੇ ਕਿਸੇ ਦਾ ਭੀ ਸ਼ਿਕਾਰ ਨਾ ਕੀਤਾ। ਮਹਾਂ ਸ਼ਿਵ ਰਾਤਰੀ ਦੀ ਪੂਜਾ ਅਤੇ ਵਰਤ ਦਾ ਪੁੰਨ ਮਿਲਣ ਕਾਰਨ ਭਗਵਾਨ ਸ਼ਿਕਾਰੀ ’ਤੇ ਅਤਿਅੰਤ ਪ੍ਰਸੰਨ ਹੋ ਹੀ ਗਏ ਸਨ ਅਤੇ ਹੁਣ ਉਸ ਦੇ ਦਯਾ ਭਾਵ ’ਤੇ ਭਗਵਾਨ ਸ਼ਿਵ ਗਦ-ਗਦ ਹੋ ਉੱਠੇ ਅਤੇ ਸ਼ਿਕਾਰੀ ਨੂੰ ਆਪਣੇ ਧਾਮ ਦਾ ਸੁੱਖ ਪ੍ਰਦਾਨ ਕੀਤਾ ਅਤੇ ਇਸ ਦੇ ਨਾਲ ਹੀ ਬਚਨ ਪਾਲਕ ਹਿਰਨ ਪਰਿਵਾਰ ਨੂੰ ਭੀ ਸ਼ਿਵ ਲੋਕ ਦੀ ਪ੍ਰਾਪਤੀ ਹੋਈ।

– ਸੱਤ ਪ੍ਰਕਾਸ਼ ਸਿੰਗਲਾ

http://punjabitribuneonline.com/2014/02

Print Friendly

About author

Vijay Gupta
Vijay Gupta1097 posts

State Awardee, Global Winner

You might also like

ਆਓ ਬੱਚਿਓ, ਨਵੇਂ ਸਾਲ 'ਚ ਨਵੇਂ ਸੁਪਨੇ ਸਿਰਜੀਏ

ਸਮਾਂ ਪਰਿਵਰਤਨਸ਼ੀਲ ਹੈ | ਮਿੰਟ, ਸਕਿੰਟ, ਰਾਤ, ਦਿਨ, ਮਹੀਨੇ, ਸਾਲ ਤੇ ਸਦੀਆਂ ਸੋਮਵਾਰ, ਮੰਗਲਵਾਰ ਅਤੇ ਜਨਵਰੀ, ਫਰਵਰੀ ਕਰਦੇ-ਕਰਦੇ ਮਿੱਠੀਆਂ, ਕੌੜੀਆਂ ਯਾਦਾਂ ਛੱਡ ਕੇ ਲੰਘ ਰਹੇ ਹਨ | ਨਵਾਂ ਸਾਲ ਬੂਹੇ


Print Friendly
Important Days0 Comments

ਜਦੋਂ ਨਾਮਧਾਰੀ ਸਿੰਘਾਂ ਨੇ ਖੁਦ ਤੋਪਾਂ ਅੱਗੇ ਛਾਤੀਆਂ ਤਾਣ ਕੇ ਸ਼ਹੀਦੀਆਂ ਪਾਈਆਂ (ਖੂਨੀ ਸਾਕਾ 17 ਜਨਵਰੀ ਤੇ ਵਿਸ਼ੇਸ਼)

ਸਤਿਗੁਰੂ ਰਾਮ ਸਿੰਘ’ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਮੋਢੀ ਸਨ। ਆਪ ਨੇ ਅੰਗਰੇਜ਼ ਸਾਮਰਾਜ ਵਿਰੁੱਧ ਨਾ-ਮਿਲਵਰਤਨ ਅੰਦੋਲਨ ਚਲਾ ਕੇ ਆਜ਼ਾਦੀ ਦਾ ਮੁੱਢ ਬੰਨਿਆ ਅਤੇ ਲੋਕਾਂ ਨੂੰ ਭਾਰਤੀ ਬਣਨ, ਭਾਰਤੀ


Print Friendly

ਜ਼ਰਜ਼ਰ ਹੋ ਚੁੱਕੀ ਹੈ ਪੰਜਾਬ ਦੀ ਸਿੱਖਿਆ ਵਿਵਸਥਾ

ਪੰਜਾਬ ਦੇ ਸਿੱਖਿਆ ਪ੍ਰਬੰਧ ਵਿਚ ਲਗਾਤਾਰ ਆ ਰਹੇ ਵਿਗਾੜ ਨੂੰ ਦੇਖ ਕੇ ਸਿੱਖਿਆ ਦੇ ਭਵਿੱਖ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਮੌਜੂਦਾ ਸਮੇਂ ਹਾਲਤ ਇਹ ਹੋ ਗਈ ਹੈ


Print Friendly