Print Friendly

ਅਧਿਆਪਨ ਸਿਰਫ਼ ਰੁਜ਼ਗਾਰ ਦਾ ਸਾਧਨ ਨਹੀਂ

ਸਾਡੇ ਸਾਮਾਜਿਕ ਢਾਂਚੇ ਨੂੰ ਠੀਕ ਢੰਗ ਨਾਲ ਚਲਦਾ ਰੱਖਣ ਲਈ ਕਈ ਤਰ੍ਹਾਂ ਦੇ ਕਾਰੀਗਰ ਹੁੰਦੇ ਹਨ ਜੋ ਆਪੋ-ਆਪਣੀ ਮੁਹਾਰਤ ਦੇ ਮੁਤਾਬਕ ਕੰਮ ਕਰਦੇ ਹਨ, ਵਸਤਾਂ ਤਿਆਰ ਕਰਦੇ ਹਨ ਜਾਂ ਉਨ੍ਹਾਂ ਨੂੰ ਢਾਲ ਕੇ ਇੱਕ ਨਵਾਂ ਰੂਪ ਦਿੰਦੇ ਹਨ। ਜਿਵੇਂ ਇੱਕ ਲੱਕੜੀ ਦਾ ਕਾਰੀਗਰ  ਦਰਵਾਜ਼ੇ, ਮੇਜ਼ ਤੇ ਕੁਰਸੀਆਂ ਆਦਿ ਬਣਾ ਕੇ ਲੋਕਾਂ ਦੀਆਂ ਜ਼ਰੂਰਤਾਂ ਪੂਰੀਆ ਕਰਦਾ ਹੈ ਤੇ ਲੋਹੇ ਦਾ ਕਾਰੀਗਰ ਗਰਿੱਲਾਂ, ਦਾਤੀਆਂ, ਜਾਲੀਆਂ ਆਦਿ ਬਣਾ ਕੇ ਦੁਨੀਆਂਦਾਰੀ ਵਿੱਚ ਆਪਣਾ ਹਿੱਸਾ ਪਾਉਂਦਾ ਹੈ, ਇਸੇ ਤਰ੍ਹਾਂ ਕੱਪੜੇ ਬਣਾਉਣ ਦਾ ਕਾਰੀਗਰ ਵੱਖ-ਵੱਖ ਪ੍ਰਕਾਰ ਦੇ ਕੱਪੜੇ ਬਣਾ ਕੇ ਮਨੱੁਖੀ ਸਰੀਰ ਨੂੰ ਢਕਣ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ।
ਇਸ ਰੰਗ-ਬਰੰਗੀ ਦੁਨੀਆਂ ਵਿੱਚ ਸਾਰੇ ਰਲ-ਮਿਲ ਕੇ ਚੱਲ ਰਹੇ ਹਨ। ਹਰ ਵਿਅਕਤੀ ਕਿਸੇ ਨਾ ਕਿਸੇ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ। ਇਨ੍ਹਾਂ ਸਾਰੇ ਕਾਰੀਗਰਾਂ ਦੁਆਰਾ ਕੀਤੀ ਗ਼ਲਤੀ ਜਾਂ ਭੁੱਲ ਨੂੰ ਸੁਧਾਰਨ ਦਾ ਮੌਕਾ ਥੋੜ੍ਹੇ ਬਹੁਤ ਨੁਕਸਾਨ ਨਾਲ ਹੋ ਸਕਦਾ ਹੈ ਪਰ ਇੱਕ ਅਜਿਹਾ ਕਾਰੀਗਰ ਹੈ ਜਿਸ ਦੁਆਰਾ ਕੀਤੀ ਭੁੱਲ ਜਾਂ ਗ਼ਲਤ ਤਰਾਸ਼ਕਾਰੀ ਨੂੰ ਉਸੇ ਰੂਪ ਵਿੱਚ ਠੀਕ ਕਰਨ ਦਾ ਦੂਜਾ ਮੌਕਾ ਨਹੀਂ ਮਿਲਦਾ, ਜਿਸ ਨੂੰ ਆਪਣਾ ਹਰ ਇੱਕ ਕੰਮ ਬਹੁਤ ਹੀ ਸਹੀ ਤਰੀਕੇ ਨਾਲ ਚਲਾਉਣ ਦੀ ਜ਼ਰੂਰਤ ਹੈ, ਉਹ ਹੈ ਬੱਚਿਆਂ ਦਾ ਭਵਿੱਖ ਬਣਾਉਣ ਵਾਲਾ ਕਾਰੀਗਰ ਅਧਿਆਪਕ।
ਇਹ ਸੱਚ ਹੈ ਕਿ ਬਹੁਤੇ ਵਿਅਕਤੀ ਰੁਜ਼ਗਾਰ ਦੇ ਮਸਲੇ ਕਰ ਕੇ ਹੀ ਅਧਿਆਪਨ ਦੇ ਕਾਰਜ ਵਿੱਚ ਆ ਰਹੇ ਹਨ। ਰੁਜ਼ਗਾਰ ਅੱਜ ਸਾਡੇ ਸਮਾਜ ਦੀ ਹਾਲਤ ਮੁਤਾਬਕ ਮਿਲਣਾ ਔਖਾ ਹੋ ਚੱਕਾ ਹੈ। ਹਰ ਵਿਅਕਤੀ ਨੌਕਰੀ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਹੀ ਕਰਦਾ ਹੈ ਪਰ ਅਧਿਆਪਨ ਇੱਕ ਅਜਿਹਾ ਕਿੱਤਾ ਹੈ ਜੋ ਕੇਵਲ ਰੁਜ਼ਗਾਰ ਦਾ ਸਾਧਨ ਹੀ ਨਾ ਹੋ ਕਿ ਰੁਜ਼ਗਾਰ ਦੇ ਨਾਲ-ਨਾਲ ਸੇਵਾ ਕਾਰਜ ਵੀ ਹੈ। ਵਿਦਿਆਰਥੀ ਇੱਕ ਕੋਰਾ ਕਾਗ਼ਜ਼ ਹੁੰਦਾ ਹੈ ਅਤੇ ਅਧਿਆਪਕ ਉਹ ਸਿਆਹੀ ਹੈ ਜਿਸ ਦਾ ਰੰਗ ਗੂੜ੍ਹਾ, ਫਿੱਕਾ ਚਾੜ੍ਹਨਾ ਇੱਕ ਅਧਿਆਪਕ ਦੀ ਸੋਚ ਅਤੇ ਕਾਬਲੀਅਤ ’ਤੇ ਨਿਰਭਰ ਕਰਦਾ ਹੈ। ਇੱਕ ਸਿੱਖਿਆਰਥੀ ਲਈ ਅਧਿਆਪਕ ਜਾਂ ਗੁਰੂ ਨੂੰ ਪਰਮਾਤਮਾ ਤੋਂ ਪਹਿਲਾਂ ਮੰਨਿਆ ਗਿਆ ਹੈ। ਪਰਮਾਤਮਾ ਜੀਵਨ ਦਾਤਾ ਹੈ ਅਤੇ ਉਸ ਜੀਵਨ ਨੂੰ ਸਾਂਚੇ ਵਿੱਚ ਢਾਲਣ ਵਾਲਾ ਅਤੇ ਕਿਸ ਪੰਧ ’ਤੇ ਕਿਵੇਂ ਚੱਲਣਾ ਹੈ, ਇਹ ਇੱਕ ਅਧਿਆਪਕ ਹੀ ਦੱਸਦਾ ਹੈ ਜੋ ਕਿ ਬੱਚੇ ਦਾ ਭਵਿੱਖ ਨਿਰਮਾਤਾ ਹੁੰਦਾ ਹੈ।
ਜਿਸ ਤਰ੍ਹਾਂ ਵਿਦਿਆਰਥੀਆਂ ਵਿੱਚ ਅਧਿਆਪਕ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਘਟਣਾ ਚਿੰਤਾ ਦਾ ਵਿਸ਼ਾ ਹੈ, ਠੀਕ ਉਸੇ ਤਰ੍ਹਾਂ ਅਧਿਆਪਕ ਦਾ ਇਸ ਕਾਰਜ ਨੂੰ ਕੇਵਲ ਨੌਕਰੀ ਤਕ ਸੀਮਤ ਕਰਨਾ ਵੀ ਚਿੰਤਾ ਦਾ ਵਿਸ਼ਾ ਹੈ। ਆਪਣੇ ਕਿੱਤੇ ਅਤੇ ਬੱਚਿਆਂ ਨਾਲ ਇਨਸਾਫ਼ ਕਰਨ ਵਾਲੇ ਅਧਿਆਪਕਾਂ ਦਾ ਸਤਿਕਾਰ ਸਾਰੀ ਉਮਰ ਬਣਿਆ ਰਹਿੰਦਾ ਹੈ ਅਤੇ ਆਪਣੇ ਫ਼ਰਜ਼ਾਂ ਤੋਂ ਭਟਕੇ ਅਧਿਆਪਕ ਕਦੇ ਵੀ ਸੱਚੇ ਦਿਲੋਂ ਹੋਣ ਵਾਲੇ ਸਤਿਕਾਰ ਦੇ ਹੱਕਦਾਰ ਨਹੀਂ ਬਣ ਪਾਉਂਦੇ। ਅਜਿਹੇ ਅਧਿਆਪਕ ਕਦੇ ਦੂਜਿਆਂ ਦੇ ਤਾਂ ਕੀ ਆਪਣੇ ਕਿੱਤੇ ਪ੍ਰਤੀ ਪੈਦਾ ਹੋਣ ਵਾਲੇ ਆਪਣੇ ਅੰਦਰਲੇ ਸੁਆਲਾਂ ਦੇ ਖ਼ੁਦ ਨੂੰ ਵੀ ਜੁਆਬ ਦੇਣ ਦੇ ਕਾਬਲ ਨਹੀਂ ਹੁੰਦੇ।
ਆਧਿਆਪਨ ਅਜਿਹਾ ਕਾਰਜ ਹੈ ਜਿਸ ਵਿੱਚ ਹੈ ਜਿਸ ਵਿੱਚ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਲਾਗੂ ਹੁੰਦੀ ਹੈ। ਮਾਪੇ ਆਧਿਆਪਕ ੳੱੁਪਰ ਬਹੁਤ ਜ਼ਿਆਦਾ ਭਰੋਸਾ ਕਰਦੇ ਹਨ। ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਭਰੋਸੇ ਨੂੰ ਕਾਇਮ ਰੱਖਣ ਅਤੇ ਦੇਸ਼ ਦੇ ਭਵਿੱਖ ਨੂੰ ਤਰਾਸ਼ਣ ਲਈ ਆਪਣੇ ਅੰਦਰਲੇ ਗਿਆਨ ਦੇ ਭੰਡਾਰ ਨੂੰ ਸੱਚੇ ਮਨੋਂ ਵਿਦਿਆਰਥੀਆਂ ਵਿੱਚ ਲਈ ਵੰਡ, ਆਪਣੇ ਪਾਕ ਪਵਿੱਤਰ ਕਿੱਤੇ ਨੂੰ ਦਾਗ਼ ਨਾ ਲੱਗਣ ਦੇਣ ਅਤੇ ਇਸ ਕਾਰਜ ਨੂੰ ਕੇਵਲ ਤੇ ਕੇਵਲ ਰੁਜ਼ਗਾਰ ਦਾ ਸਾਧਨ ਹੀ ਨਾ ਮੰਨ ਕੇ ਚੱਲਣ।

-ਮਾਸਟਰ ਰਾਜੇਸ਼ ਰਿਖੀ
ਸੰਪਰਕ: 93565-52000

http://punjabitribuneonline.com/2014/06

Print Friendly

About author

Vijay Gupta
Vijay Gupta1095 posts

State Awardee, Global Winner

You might also like

ਛੇਵੀਂ ਅਤੇ ਨੌਵੀਂ ਜਮਾਤ ਸੈਨਿਕ ਸਕੂਲ ਵਿੱਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਇਮਤਿਹਾਨ ਦੇਣ ਸੰਬੰਧੀ

ਛੇਵੀਂ ਅਤੇ ਨੌਵੀਂ ਜਮਾਤ ਸੈਨਿਕ ਸਕੂਲ ਵਿੱਚ ਦਾਖਲੇ ਲਈ ਆਲ ਇੰਡੀਆ ਸੈਨਿਕ ਸਕੂਲ ਇਮਤਿਹਾਨ ਦੇਣ ਸੰਬੰਧੀ ਪਤੱਰ ਵੇਖਣ ਲਈ ਹੇਠਾਂ ਦਿੱਤੇ ਿਲਿੰਕ ਤੇ ਕਲਿੱਕ ਕਰੋ ਜੀ http://download.ssapunjab.org/sub/Media/2013/RMSASchoolsAdvertisement29_09_2013.pdf Related


Print Friendly

ਦੇਸ਼ ਲਈ ਘਾਤਕ ਹੈ ਜਨਸੰਖਿਆ ਵਿਸਫੋਟ

ਸਾਡੇ ਮੁਲਕ ਨੂੰ ਦਰਪੇਸ਼ ਗੰਭੀਰ ਸਮੱਸਿਆਵਾਂ ਅਤੇ ਚੁਣੌਤੀਆਂ ਵਿੱਚ ਵਧਦੀ ਜਨਸੰਖਿਆ ਵੀ ਸ਼ਾਮਲ ਹੈ। ਇਹ ਇੱਕ ਅਜਿਹੀ ਸਮੱਸਿਆ ਹੈ, ਜਿਸਨੂੰ ਹੱਲ ਕਰਨ ਵਿੱਚ ਸਾਡੀਆਂ ਸਰਕਾਰਾਂ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ।


Print Friendly