Print Friendly

ਹਿੰਮਤ ਨਹੀਂ ਹਾਰੀ, ਮੁਸ਼ਕਲਾਂ ਨੂੰ ਪਾਰ ਕਰ ਕੇ ਕੀਤੀ ਪੜ੍ਹਾਈ

ਜਲੰਧਰ- ਕਹਿੰਦੇ ਨੇ ਜੇਕਰ ਮਨ ਵਿਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਸਾਰੀਆਂ ਮੁਸ਼ਕਲਾਂ ਵੀ ਛੋਟੀਆਂ ਪੈ ਜਾਂਦੀਆਂ ਹਨ। ਚੁਣੌਤੀਆਂ ਨੂੰ ਪਾਰ ਕਰ ਕੇ ਅੱਗੇ ਵਧਣਾ ਅਤੇ ਮੰਜ਼ਲ ਨੂੰ ਪਾ ਲੈਣਾ ਹੀ ਜ਼ਿੰਦਗੀ ਹੈ। ਕੁਝ ਇਸ ਤਰ੍ਹਾਂ ਦੀ ਕਹਾਣੀ ਹੈ, ਇਨ੍ਹਾਂ ਦੋ ਭਰਾਵਾਂ ਦੀ ਜਿਨਾਂ ਨੇ ਦਿਨ-ਰਾਤ ਪੜ੍ਹਾਈ ਦੇ ਨਾਲ-ਨਾਲ ਸਖਤ ਮਿਹਨਤ ਕਰ ਕੇ ਉਸ ਮੁਕਾਮ ਤੱਕ ਪਹੁੰਚੇ। ਇਹ ਦੋ ਭਰਾ ਹਨ ਅਮਿਤ ਅਤੇ ਸੁਮਿਤ। ਪਿਛਲੇ ਸਾਲ ਇਨ੍ਹਾਂ ਦੋਹਾਂ ਭਰਾਵਾਂ ਦੀ ਕਹਾਣੀ ਅਣਸੁਣੀ ਹੀ ਰਹਿ ਗਈ। ਉਨ੍ਹਾਂ ਨੂੰ ਆਈ. ਆਈ. ਟੀ. ਖੜਗਪੁਰ ਅਤੇ ਰੂੜਕੀ ਵਿਚ ਸੀਟਾਂ ਮਿਲ ਗਈਆਂ ਸਨ ਪਰ ਪਿਤਾ ਚਾਹ ਦੀ ਰੇਹੜੀ ਲਗਾਉਂਦੇ ਹਨ ਜਿਸ ਕਾਰਨ ਉਹ ਫੀਸ ਨਹੀਂ ਭਰ ਸਕੇ। ਇਸ ਦੇ ਬਾਵਜੂਦ ਦੋਹਾਂ ਭਰਾਵਾਂ ਨੇ ਹਿੰਮਤ ਨਹੀਂ ਹਾਰੀ।
ਆਈ. ਆਈ. ਟੀ. ਦੇ ਪੇਪਰ ਸਿਰ ‘ਤੇ ਸਨ ਤਾਂ ਉਸ ਸਮੇਂ ਹੀ ਪਿਤਾ ਦਾ ਐਕਸੀਡੈਂਟ ਹੋ ਗਿਆ। ਪਿਤਾ ਤੁਰਨ-ਫਿਰਨ ਨਹੀਂ ਸਕਦੇ ਸਨ। ਇਸ ਲਈ ਅਮਿਤ ਤੇ ਸੁਮਿਤ ਨੇ ਹਿੰਮਤ ਨਹੀਂ ਹਾਰੀ। ਦੋਹਾਂ ਨੇ ਖੁਦ ਹੀ ਚਾਹ ਦੀ ਦੁਕਾਨ ਸੰਭਾਲੀ। ਬਸ ਇੰਨਾ ਹੀ ਨਹੀਂ ਇਨ੍ਹਾਂ ਦੋਹਾਂ ਭਰਾਵਾਂ ਨੇ ਇਕ ਹੀ ਕਮਰੇ ਵਿਚ ਰਹਿ ਕੇ ਲਗਾਤਾਰ ਦੂਜੇ ਸਾਲ ਆਈ. ਆਈ. ਟੀ. ਪੂਰੀ ਕੀਤੀ ਅਤੇ ਇਸ ਸਾਲ ਬਿਹਤਰ ਰੈਂਕ ਨਾਲ ਪਾਸ ਕੀਤੀ।
ਪਿਤਾ ਦਾ ਕਹਿਣਾ ਹੈ ਕਿ ਫੀਸ ਨਾ ਭਰ ਸਕਣ ਕਾਰਨ ਉਨ੍ਹਾਂ ਨੇ ਆਪਣੇ ਬੇਟਿਆਂ ਨੂੰ ਕਿਹਾ ਕਿ ਅਗਲੇ ਸਾਲ ਦੇਖਾਂਗੇ। ਪਰਮਾਤਮਾ ਦੀ ਕ੍ਰਿਪਾ ਹੈ ਤਾਂ ਅੱਗੇ ਵੀ ਉਹ ਹੀ ਰਾਹ ਦਿਖਾਉਣਗੇ। ਪਿਤਾ ਦਾ ਆਸ਼ੀਰਵਾਦ ਸਦਕਾ ਅੱਜ ਦੋਵੇਂ ਅੱਗੇ ਦੀ ਪੜ੍ਹਾਈ ਕਰਨਗੇ।

http://www.jagbani.com/news/article_335832/?channelId&channelListId&mediaId=8d8f2cc6ca764cbea7db5ccc56ca2628

Print Friendly

About author

Vijay Gupta
Vijay Gupta1095 posts

State Awardee, Global Winner

You might also like

ਬਾਲ ਗੀਤ / ਨਵਾਂ ਸਾਲ

  ਖੁਸ਼ੀਆਂ ਦਾ ਚੜ੍ਹੇ ਨਵਾਂ ਸਾਲ ਬੱਚਿਓ, ਕਰਨੀ ਪੜ੍ਹਾਈ ‘ਚ ਕਮਾਲ ਬੱਚਿਓ | ਕਲੀਆਂ ਦੇ ਵਾਂਗ ਤੁਸੀਂ ਰਹੋ ਟਹਿਕਦੇ, ਫੁੱਲਾਂ ਵਾਂਗੂੰ ਤੁਸੀਂ ਸਦਾ ਰਹੋ ਮਹਿਕਦੇ | ਹੋਵੇ ਨਾ ਤੁਹਾਡਾ ਵਿੰਗਾ


Print Friendly

ਸ਼੍ਰੀਲੰਕਾ ਵਿਖੇ ਹਾਲੇ ਵੀ ਤਾਬੂਤ 'ਚ ਬੰਦ ਪਈ ਹੈ ਰਾਵਣ ਦੀ ਵਿਸ਼ਾਲ ਮ੍ਰਿਤਕ ਦੇਹ

ਖੰਨਾ, (ਕਮਲ)- ਸਵੈ-ਸੇਵੀ ਸੰਸਥਾ ਸੇਵਾ (ਸੈਲਫ ਇੰਪਲਾਈਡ ਵਾਲੰਟੀਅਰਜ਼ ਐਸੋਸੀਏਸ਼ਨ) ਵਲੋਂ ਵਿਸ਼ਵ ਦੇ ਮਹਾਨ ਗ੍ਰੰਥ ਸ੍ਰੀ ਰਾਮਾਇਣ ਬਾਰੇ ਕੁਝ ਨਵੇਂ ਤੱਥ ਅਤੇ ਜਾਣਕਾਰੀ ਜੁਟਾਉਣ ਵਲ ਪਹਿਲਕਦਮੀ ਕੀਤੀ ਹੈ। ਇਸ ਸਬੰਧੀ ਵਿਸ਼ਵ


Print Friendly