Print Friendly

ਅਧਿਆਪਕ ਦਾ ਸਮਾਜ ਵਿੱਚ ਰੋਲ

ਜਸਵਿੰਦਰ ਸਿੰਘ ਰੂਪਾਲ
ਅਧਿਆਪਕ ਦਾ ਰੁਤਬਾ ਬਹੁਤ ਮਹਾਨ ਹੈ।ਭਗਤ ਕਬੀਰ ਜੀ ਨੇ ਤਾਂ ਇੱਥੋਂ ਤੱਕ ਲਿਖਿਆ ਹੈ,ਕਿ ਪ੍ਰਮਾਤਮਾ ਨੂੰ ਮਿਲਾਣ ਵਾਲਾ ਹੋਣ ਕਾਰਨ ਮੈਂ ਤਾਂ ਪ੍ਰਭੂ ਨਾਲੋਂ ਵੀ ਪਹਿਲਾਂ ਗੁਰੂੁ (ਅਧਿਆਪਕ) ਨੂੰ ਸੀਸ ਨਿਵਾਵਾਂਗਾ। ਬਿਨਾ ਸ਼ੱਕ ਅਸੀਂ ਅੱਜ ਵੀ ਅਧਿਆਪਕ ਨੂੰ ‘‘ਕੌਮ ਦਾ ਨਿਰਮਾਤਾੂ ਆਖਦੇ ਹਾਂ। ਇਸ ਲੇਖ ਵਿੱਚ ਅਸੀਂ ਅਧਿਆਪਕ ਦੀ ਭੂਮਿਕਾ ਤੇ ਵਿਚਾਰ ਕਰਾਂਗੇ। ਸਭ ਤੋਂ ਪਹਿਲਾਂ ਅਧਿਆਪਕ ਦਾ ਸੰਬੰਧ ਵਿਦਿਆਰਥੀ ਨਾਲ ਹੈ। ਵਿਦਿਆਰਥੀ ਹੀ ਉਸ ਦਾ ‘ਕੱਚਾ ਮਾਲ’ ਹੈ ਅਤੇ ਵਿਦਿਆਰਥੀ ਹੀ ਉਸ ਦਾ ਆਖਰੀ ਉਤਪਾਦਨ। ਪ੍ਰਾਇਮਰੀ ਸਿੱਖਿਆ ਤੋਂ ਲੈ ਕੇ ਯੂਨੀਵਰਸਿਟੀ ਦੀ ਸਿੱਖਿਆ ਤੱਕ ਦੀ ਵਿੱਦਿਆ ਵਿੱਚ ਵਿਦਿਆਰਥੀ ਦੀ ਸ਼ਖਸ਼ੀਅਤ ਨੂੰ ਮੁੱਖ ਰੂਪ ਵਿੱਚ ਪ੍ਰਭਾਵਿਤ ਕਰਨ ਵਾਲਾ ਅਧਿਆਪਕ ਹੀ ਹੈ। ਉਹ ਆਪਣੇ ਵਿਦਿਆਰਥੀ ਦੀ ਸਰੀਰਕ, ਮਾਨਸਿਕ, ਵਿਦਿਅਕ, ਭਾਵਕ, ਸਮਾਜਿਕ ਅਤੇ ਅਧਿਆਤਮਕ ਵਿਕਾਸ ਦਾ ਵੀ ਜਿੰਮੇਵਾਰ ਹੈ ਵਧੀਆ ਅਧਿਆਪਕ ਹਮੇਸ਼ਾ ਵਧੀਆ ਸ਼ਾਗਿਰਦ ਦੇਵੇਗਾ,ਜਿਹੜੇ ਬਹੁਤ ਵਧੀਆ ਨਾਗਰਿਕ ਅਤੇ ਵਧੀਆ ਇਨਸਾਨ ਬਣ ਕੇ ਸਮਾਜ ਵਿੱਚ ਵਿਚਰਨਗੇ।  ਇਸ ਲਈ ਉਸ ਨੂੰ ਰੋਲ ਮਾਡਲ ਬਣਨਾ ਬਹੁਤ ਜਰੂਰੀ ਹੈ। ਉਸ ਦੇ ਆਪਣੇ ਵਿੱਚ ਗੁਣ ਹੋਣਗੇ, ਤਦ ਹੀ ਉਹ ਇਹ ਗੁਣ ਵਿਦਿਆਰਥੀਆਂ ਨੂੰ ਦੇ ਸਕੇਗਾ। ਆਉਣ ਵਾਲੇ ਸਮਾਜ ਦੇ ਉਸਰੱਈਏ ਵਜੋਂ ਉਸਦੀ ਭੂਮਿਕਾ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ।
ਅਧਿਆਪਕ ਲਈ ਵਿਦਿਆਰਥੀਆਂ ਨੂੰ ਅੱਖਰੀ ਗਿਆਨ ਜਾਂ ਆਪਣੇ ਵਿਸ਼ੇ ਦਾ ਗਿਆਨ ਦੇਣਾ ਹੀ ਕਾਫ਼ੀ ਨਹੀਂ, ਉਸ ਨੇ ਇਤਿਹਾਸ ਵਿੱਚੋਂ ਪ੍ਰੇਰਕ ਪ੍ਰਸੰਗ ਵਿਦਿਆਰਥੀ ਨੂੰ ਦੱਸਣੇ ਹਨ,ਸਮਾਜ ਦੀ ਵਰਤਮਾਨ ਰਾਜਨੀਤਿਕ ,ਆਰਥਿਕ ਹਾਲਤ ਤੋਂ ਵੀ ਆਪਣੇ ਵਿਦਿਆਰਥੀਆਂ ਨੂੰ ਵਾਕਫ਼ ਕਰਵਾਉਣਾ ਹੈ ਅਤੇ ਉਨ੍ਹਾਂ ਨੂੰ ਆਊਣ ਵਾਲੇ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਯੋਗ ਵੀ ਬਣਾਉਣਾ ਹੈ। ਜਿੱਥੇ ਉਸ ਨੇ ਵਿਦਿਆਰਥੀਆਂ ਨੂੰ ਕੈਰੀਅਰ ਅਗਵਾਈ ਦੇਣੀ ਹੈ,ਆਤਮ ਨਿਰਭਰ ਬਣਨ ਵਿੱਚ ਉਸ ਦੀ ਮੱਦਦ ਕਰਨੀ ਹੈ,ਉਥੇ ਉਸ ਨੇ ਉਨ੍ਹਾਂ ਨੂੰ ‘ਇੱਕ ਸੱਚਾ ਸੁੱਚਾ ਜੀਵਨ’ ਜਿਊਣ ਲਈ ਵੀ ਤਿਆਰ ਕਰਨਾ ਹੈ-ਇੱਕ ਅਜਿਹਾ ਜੀਵਨ, ਜਿਸ ਵਿੱਚ ਝੂਠ, ਧੋਖਾ, ਹਿੰਸਾ, ਕਾਮ,

ਨਾਬਰਾਬਰੀ, ਭਿੰਨ ਭੇਦ,ਰਿਸ਼ਵਤ ਆਦਿ ਵਰਗੀਆਂ ਬੁਰਾਈਆਂ ਨਾ ਹੋਣ। ਅਜੋਕੇ ਵਿਦਿਆਰਥੀਆਂ ਨੂੰ ਸੱਚ ਤੇ ਦ੍ਰਿੜਤਾ ਨਾਲ ਖੜ੍ਹਨ ਦੀ ਜਾਚ ਅਧਿਆਪਕ ਹੀ ਸਿਖਾ ਸਕਦਾ ਹੈ। ਜਿਸ ਵਿਦਿਆਰਥੀ ਨੂੰ ਅਧਿਆਪਕ ਦੀ ਅਗਵਾਈ ਅਤੇ ਹੌਂਸਲਾ ਅਫ਼ਜ਼ਾਈ ਮਿਲ ਰਹੀ ਹੈ,ਉਹ ਜਿੰਦਗੀ ਦੀ ਔਖੀ ਤੋਂ ਔਖੀ ਘਾਟੀ ਵੀ ਆਸਾਨੀ ਨਾਲ ਪਾਰ ਕਰ ਲਵੇਗਾ। ਵਿਦਿਆਰਥੀਆਂ ਨੂੰ ਅੰਧ ਵਿਸ਼ਵਾਸ਼ਾਂ ਤੋਂ ਦੂਰ ਰੱਖ ਕੇ ਉਨ੍ਹਾਂ ਨੂੰ ਵਿਗਿਆਨਕ ਲੀਹਾਂ ਤੇ ਤੋਰਨਾ,ਲੁੱਟਣ ਅਤੇ ਲੁੱਟੇ ਜਾਣ ਤੋਂ ਰੋਕਣਾ,ਦਾਜ,ਨਸ਼ੇ,ਮਾਦਾ ਭਰੂਣ ਹੱਤਿਆ, ਏਡਜ਼ ਵਰਗੀਆਂ ਬੁਰਾਈਆਂ ਤੋਂ ਦੂਰ ਰਹਿਣ ਦੀ ਜਾਚ ਅਧਿਆਪਕ ਨੇ ਹੀ ਦੇਣੀ ਹੈ।
ਸਮਾਜ ਵਿੱਚ ਵੀ ਅਧਿਆਪਕ ਇੱਕ ਸਤਿਕਾਰਯੋਗ ਵਿਅਕਤੀ ਹੋਣ ਕਰਕੇ ਉਹ ਬਹੁਤ ਕੁਝ ਕਰ ਸਕਣ ਦੀ ਸਮਰੱਥਾ ਰੱਖਦਾ ਹੈ। ਵਿਦਿਆਰਥੀ ਦੇ ਮਾਪਿਆਂ ਨਾਲ ਸਿੱਧੇ ਰੂਪ ਵਿੱਚ ਜੁੜਿਆ ਹੋਣ ਕਰਕੇ, ਜਿੱਥੇ ਉਸ ਨੇ ਵਿਦਿਆਰਥੀ ਦਾ ਮਨੋਵਿਸ਼ਲੇਸ਼ਣ ਕਰਕੇ ਉਸਦੀ ਰਿਪੋਰਟ ਦੇਣੀ ਹੈਅਤੇ ਅੱਛਾ ਇਨਸਾਨ ਬਣਨ ਲਈ ਆਪ ਯਤਨਕਰਨੇ ਹਨ,ਉਥੇਜਰੂਰੀ ਹੈ ਕਿ ਵਿਦਿਆਰਥੀ ਦੇ ਵਾਤਾਵਰਨ,ਜਿਸ ਵਿੱਚ ਸਭ ਤੋਂ ਪਹਿਲਾਂ ਉਸ ਦੇ ਮਾਪੇ ਤੇ ਪਰਿਵਾਰ ਹੈ,ਨੂੰ ਵੀ ਇਸ ਤਰਾਂ ਸੁਧਾਰਿਆ ਜਾਵੇ ਕਿ ਉਸ ਦਾ ਕੋਈ ਕੁਪ੍ਰਭਾਵ ਵਿਦਿਆਰਥੀ ਦੀ ਸ਼ਖਸ਼ੀਅਤ ਤੇ ਨਾ ਪੈ ਸਕੇ।ਅੰਧਵਿਸ਼ਵਾਸ਼ਾਂ ਤੇ ਰੂੜ੍ਹੀਵਾਦੀ ਵਿਚਾਰਾਂ ਤੋਂ ਮਾਪਿਆਂ ਨੂੰ ਦੂਰ ਕਰਨਾ ਅਧਿਆਪਕ ਦੀ ਜਿੰਮੇਵਾਰੀ ਬਣਦੀ ਹੈ।ਉਹ ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਦਾ ਹੈ। ਵਿਦਿਆਰਥੀਆਂ ਦੇ ਉਜਲ ਭਵਿੱਖ ਨੂੰ ਮੁੱਖ ਰੱਖ ਕੇ ਫ਼ੈਸਲੇ ਲੈਣ ਵਿੱਚ ਮਾਪਿਆਂ ਦੀ ਮੱਦਦ ਕਰਦਾ ਹੈ।ਦੂਰਵਰਤੀ ਸਿੱਖਿਆ ਅਤੇ ਈ-ਲਰਨਿੰਗ ਤੋਂ ਵਿਦਿ. ਦੇ ਮਾਪਿਆਂ ਨੂੰ ਜਾਣੂ ਕਰਵਾਉਂਦਾ ਹੈ,ਤਾਂਕਿ ਜਿਹੜੇ ਮਾਪੇਕਿਸੇ ਕਾਰਨ ਬੱਚਿਆਂ ਨੂੰ ਰੈਗੂਲਰ ਅੱਗੇ ਪੜ੍ਹਾ ਨਹੀਂ ਸਕਦੇ,ਉਹ ਵੀ ਉਨ੍ਹਾਂ ਦ ਿਪੜ੍ਹਾਈ ਜ਼ਾਰੀ ਰੱਖ ਸਕਣ।
ਅਧਿਆਪਕ ਦਾ ਬਹੁਤ ਮਹੱਤਵਪੂਰਨ ਯੋਗਦਾਨ ਜੋ ਅੱਜ ਦੇ ਸਮੇਂ ਵਿੱਚ ਹੈ,ਉਹ ਹੈ ਬੱਚੇ ਨੂੰ ਡਿਪਰੈਸ਼ਨ ਤੋਂ ਬਚਾਅ ਕੇ ਰੱਖਣਾ ਅਤੇ ਉਸਦੀਆਂ ਭਾਵਨਾਤਮਕ ਰੁਚੀਆਂ ਨੂੰ ਸੰਤੁਲਿਤ ਕਰਨਾ।ਇੱਕ ਪਾਸੇਔਖੀਆਂ ਪੜ੍ਹਾਈਆਂ ਅਤੇ ਮੁਕਾਬਲੇ ਦੇ ਇਮਤਿਹਾਨ ਹਨ,ਸਾਹਮਣੇ ਬੇਰੁਜ਼ਗਾਰੀ ਦਾ ਦੈਂਤ ਹੈ,ਤੇ ਮੰਜਿਲ ਦਿਸਦੀ ਨਾ ਹੋਣ ਕਾਰਨ ਵਿਦਿਆਰਥੀ ਨਿਰਾਸ਼ਾ ਦੇ ਆਲਮ ਵਿੱਚ ਆ ਜਾਂਦਾ ਹੈ।ਕਈ ਵਾਰ ਤਾਂ ਆਤਮ ਹੱਤਿਆ ਦੀ ਨੌਬਤ ਆ ਜਾਂਦੀ ਹੇ। ਇਸ ਨੂੰ ਰੋਕਣ ਲਈ ਅਧਿਆਪਕ ਉਸ ਨੂੰ ‘ਕਿਰਤ ਸਭਿਆਚਾਰ’ਅਤੇ ‘ਚੜ੍ਹਦੀ ਕਲਾ’ਸਮਝਾਏਗਾ ਅਤੇ ਮਾਪਿਆਂ ਨੂੰ ਵੀ ‘ਵੱਡੀਆਂ ਆਸਾਂ ਨਾ ਰੱਖਣ’ ਅਤੇ ਬੱਚੇ ਦੀ ਰੁਚੀ ਅਨੁਸਾਰ ਕੰਮ ਕਰਨ ਦੇਣ ਦੀ ਸਲਾਹ ਦੇਵੇਗਾ।  ਦੂਜਾ ਮਹੱਤਵਪੂਰਨ ਪੱਖ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਠੀਕ ਰਸਤੇ ਤੇ ਪਾਉਣਾ ਹੈ।ਨਸ਼ੇ,ਫ਼ੈਸ਼ਨਪ੍ਰਸਤੀ,ਅਵਾਰਾਗਰਦੀ ਦਿਨੋ ਦਿਨ ਵਧ ਰਹੀ ਹੇ। ਮੁੰਡੇ ਕੁੜੀਆਂ ਦਾ ਇਸ਼ਕ ਅਤੇ ਖੁੱਲ ,ਕਾਲਜਾਂ ਯੂਨੀਵਰਸਿਟੀਆਂ ਤੱਕ ਨਾ ਰਹਿ ਕੇ ਸਕੂਲਾਂ ਵਿੱਚ ਵੀ ਦਾਖਲ ਹੋ ਗਈ ਹੈ।ਨੌਜਵਾਨ ਵਰਗ ਕਹਿਣਾ ਮੰਨਣਾ ਨਹੀਂ ਜਾਣਦਾ,ਵੱਡਿਆਂ ਦਾ ਸਤਿਕਾਰ ਅਤੇ ਨੈਤਿਕ ਕਦਰਾਂ ਕੀਮਤਾਂ ਭੁੱਲ ਕੇ,ਪੱਛਮੀ ਸਭਿਆਚਾਰ ਦੀ ਚਕਾਚੌਂਧ ਤੇ ਅਸ਼ਲੀਲਤਾ ਵਿੱਚ ਗਰਕ ਹੋ ਰਿਹਾ ਹੈ।ਸਰਮਾਏਦਾਰੀ ਨਿਜ਼ਾਮ ਲੁੱਟ ਰਹੇ ਹਨਇਸ ਲੁੱਟ ਤੋਂ ਅਧਿਆਪਕ ਹੀ ਬਚਾ ਸਕਦਾ ਹੈ।ਸਮਾਜ ਵਿੱਚ ਉਹ ਗੈਰ ਵਿਦਿਅਕ ਪਰ ਉਸਾਰੂ ਸਮਾਜਿਕ ਕਾਰਜਾਂ ਵਿੱਚ ਸ਼ਮੂਲੀਅਤ ਕਰ ਕੇ ਵੀ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾ ਸਕਦਾ ਹੈ।
ਸਥਾਨਕ ਧਾਰਮਿਕ,ਸਾਹਿਤਿਕ ਜਾਂ ਸਮਾਜਿਕ ਪ੍ਰੋਗਰਾਮਾਂ ਅਤੇ ਸੈਮੀਨਾਰਾਂ ਸਮੇਂ ਅਧਿਆਪਕ ਵਲੋਂ ਬੋਲਿਆ ਗਿਆ ਇੱਕ ਸ਼ਬਦ ਵੀ ਖਾਸ ਅਰਥ ਰੱਖਦਾ ਹੈ। ਇਸ ਲਈ ਉਸ ਨੂੰ ਪਿੰਡ ਜਾਂ ਸ਼ਹਿਰ ਜਿੱਥੇ ਵੀ ਉਹ ਹੈ, ਉਸ ਥਾਂ ਤੇ ਹਰ ਸਰਕਾਰੀ ਜਾਂ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਬਹੁਤ ਜਰੂਰੀ ਹੈ ਕਿ ਅਧਿਆਪਕ ਆਪਣੇ ਆਪ ਨੂੰ ਰਾਜਨੀਤਿਕ ਪ੍ਰੋਗਰਾਮਾਂ ਤੋਂ ਅਲੱਗ ਥਲੱਗ ਹੀ ਰੱਖੇ। ਹਾਂ,ਸਮਾਜਿਕ,ਵਾਤਾਵਰਨ, ਸਿਹਤ ਸੰਬੰਧੀ, ਨਸ਼ੇ ਰੋਕਣ ਲਈ  ਅਤੇ ਹੋਰ ਇਸੇ ਤਰਾਂ ਦੇ ਕੈਂਪਾਂ ਆਦਿ ਵਿੱਚ ਉਸ ਨੂੰ ਸ਼ਾਮਲ ਵੀ ਹੋਣਾ ਚਾਹੀਦਾ ਹੈ ਅਤੇ ਖੁਦ ਵੀ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ।ਪਿੰਡਾਂ ਵਿੱਚ ਲਾਇਬਰੇਰੀਆਂ ਸਥਾਪਿਤ ਕਰਨਾ,ਵਧੀਆ ਤੇ ਉਸਾਰੂ ਸਾਹਿਤ ਇਨ੍ਹਾਂ ਲਾਇਬਰੇਰੀਆਂ ਵਿੱਚ ਮੁਹੱਈਆ ਕਰਵਾਉਣ ਵਿੱਚ ਉਹ ਕਾਫ਼ੀ ਯੋਗਦਾਨ ਪਾ ਸਕਦਾ ਹੈ। ਮੀਡੀਆ ਰਾਹੀਂ ਉਹ ਸਮਾਜ ਤੇ ਉਸਾਰੂ ਟਿੱਪਣੀ ਜਾਰੀ ਰੱਖੇ,ਅਖਬਾਰਾਂ ਮੈਗਜ਼ੀਨਾਂ ਲਈ ਲੇਖ ਲਿਖੇ, ਰੇਡਿਓ ਅਤੇ ਟੀ.ਵ.ਿ ਤੇ ਪ੍ਰੋਗਰਾਮ ਭੇਜੇ,ਜਿਨ੍ਹਾਂ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ ਅਤੇ ਸਮਾਜਿਕ ਬੁਰਾਈਆਂ ਦਾ ਖਾਤਮਾ ਹੋ ਸਕੇ।
ਉਪਰ ਅਸੀਂ ਵਿਚਾਰ ਕੀਤੀ ਹੈ ਕਿ ਇੱਕ ਅਧਿਆਪਕ ਵਿਦਿਆਰਥੀ,ਮਾਪਿਆਂ ਅਤੇ ਸਮਾਜ ਨੂੰ ਸੇਧ ਦੇਣ ਲਈ ਕੀ ਕਰ ਸਕਦਾ ਹੈਜਾਂ ਉਸ ਨੂੰ ਕੀ ਕਰਨਾ ਚਾਹੀਦਾ ਹੈ। ਪਰ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਜਿਸ ਤਰਾਂ ਦੀ ਅਧਿਆਪਕ ਤੋਂ ਆਸ ਕੀਤ ਿਜਾਂਦੀ ਹੈ,ਉਹ ਉਸ ਵਿੱਚ ਪੂਰਾ ਨਹੀਨ ਉਤਰ ਰਿਹਾ। ਜਿੱਥੇ ਵਿੱਦਿਆ ਦਾ ਵਪਾਰੀਕਰਨ ਹੋ ਰਿਹਾ ਹੈ,ਪਦਾਰਥਵਾਦੀ ਰੁਚੀਆਂ ਭਾਰੂ ਹਨ,ਪੈਸੇ ਦੀ ਦੌੜ੍ਹ ਅਤੇ ਇੱਕ ਦੂਜੇ ਤੋਂ ਅੱਗੇ ਨਿਕਲਣ ਦਾ ਗਲ਼-ਘੋਟੂ ਮੁਕਾਬਲਾ ਹੈ, ਇਸੇ ਸਮਾਜ ਦਾ ਅੰਗ ਹੋਣ ਕਰਕੇ ਅਧਿਆਪਕ ਵੀ ਆਪਣੇ ਆਪ ਨੂੰ ਇਸ ਬਿਰਤੀ ਤੋਂ ਬਚਾ ਕੇ ਨਹੀਨ ਰੱਖ ਸਕਿਆ।ਉਹ ਜੱਥੇਬੰਦੀਆਂ ਰਾਹੀਂ ਆਪਣੀਆਂ ਤਨਖਾਹਾਂ ਗਰੇਡਾਂ ਦ ਿਤਾਂ ਗੱਲ ਕਰਦਾ ਹੈ,ਪਰ ਡਿਊਟੀ ਪ੍ਰਤੀ ਪ੍ਰਤੀਬੱਧਤਾ ਦਿਖਾਈ ਨਹੀਂ ਦੇ ਰਹੀ।ਸ਼ਾਇਦ ਹੀ ਕੋਈ ਅਜਿਹਾ ਅਧਿਆਪਕ ਹੋਵੇ, ਜਿਹੜਾ ਡਿਊਟ ਿਤੋਂ ਅਲੱਗ, ਬਿਨਾਂ ਕਿਸੇ ਮਿਹਨਤਾਨੇ ਦੇ ਅਤੇ ਬਿਨਾਂ ਪ੍ਰਸੰਸਾ ਭਰੇ ਸ਼ਬਦਾਂ ਦੀ ਆਸ ਕੀਤੇ ਚੁੱਪ ਚਾਪ ਸਮਾਜ ਦੀ ਉਸਾਰੀ ਲਈ ਵਿਦਿਆਰਥੀ ਦੀ ਘਾੜਤ ਘੜ੍ਹਨ ਲਈ ਓਵਰ ਟਾਈਮ ਵੀ ਲਗਾ ਰਿਹਾ ਹੋਵੇ। ‘‘ਕੋਈ ਹਰਿਆ ਬੂਟ ਰਹਿਓ ਰੀੂ ਵਾਂਗ ਕੁੱਝ ਕੁ ਜੋ ਬਚੇ ਹੋਏ ਹਨ,ਉਨ੍ਹਾਂ ਨੂੰ ਦਿਲੋਂ ਨਮਸਕਾਰ ਹੈ।  ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਰਕਾਰ ਨੇ ਅਤੇ ਸਮਾਜ ਨੇ ਵੀ ਅਧਿਆਪਕ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ। ‘‘ਕੌਮ ਦਾ ਨਿਰਮਾਤਾੂ ਖ਼ੁਦ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹੈ। ਬੇਅੰਤ ਸਮੱਸਿਆਵਾਂ ਸਾਡੇ ਵਿਦਿਅਕ ਢਾਂਚੇ ਵਿੱਚ ਹਨ। ਸਿਸਟਮ ਹੀ ਤਬਦੀਲੀ ਦੀ ਮੰਗ ਕਰਦਾ ਹੈ। ਫਿਰ ਵੀ ਅਸੀਂ ਚਾਹੁੰਦੇ ਹਾਂ ਕਿ ਅਧਿਆਪਕ ਆਪਣੇ ਆਦਰਸ਼ਾਂ ਤੇ ਡਟਿਆ ਰਹੇ।ਕਿਉਂਕਿ ਉਸ ਕੋਲ ਠੀਕ ਸੋਚ,ਠੀਕਅਗਵਾਈ ਤੇ ਵਿਦਿਆਰਥੀਆਂ ਦੇ ਰੂਪ ਵਿੱਚ ਠੀਕ ਨਿਸ਼ਾਨੇ ਤੇ ਵਾਰ ਕਰਨ ਵਾਲੀ ਬੜੀ ਵੱਡੀ ਫ਼ੌਜ ਹੈ।ਉਹ ਆਪਣੇ ਫ਼ਰਜ਼ ਨੂੰ ਪਹਿਚਾਣੇ, ਆਪਣੇ ਸੁਧ ਅਤੇ ਨੇਕ ਵਿਚਾਰਾਂ ਨੂਮ ਤਰੋ ਤਾਜ਼ਾ ਕਰਦਾ ਰਵ੍ਹੇ। ਆਪਣਾ ਅਧਿਐਨ ਵਧਾਵੇ,ਤਰਕਸ਼ੀਲ ਅਤੇ ਵਿਗਿਆਨਕ ਸੋਚ ਅਪਣਾਵੇ ,ਇਹੀ ਸੋਚ ਅੱਗੇ ਬੱਚਿਆਂ ਨੂੰ ਦੇਵੇ ਅਤੇ ਉਨ੍ਹਾਂ ਰਾਹੀਂ ਇੱਕ ਜਾਗ੍ਰਿਤੀ –ਲਹਿਰ ਖੜ੍ਹੀ ਕਰ ਦੇਵੇ।ਇਹ ਲਹਿਰ ਸਮਾਜ ਦੇ ਹੋਰ ਲੋਕਾਂ ਨੂੰ ਵੀ ਨਾਲ ਲਵੇਗੀ ਅਤੇ ਨਿਸ਼ਚੇ ਹੀ ਸਮਾਜਿਕ ਕੂੜ ਕਬਾੜਾ ਇਨ੍ਹਾਂ ਵਿਚਾਰਾਂ ਦੇ ਵਗਦੇ ਦਰਿਆ ਅੱਗੇ ਠਹਿਰ ਨਹੀਂ ਸਕੇਗਾ। ‘‘ਕ੍ਰਾਂਤੀੂ ਉਡੀਕ ਰਹੀ ਹੈ, ਬੱਸ ਇੱਕ ਕਦਮ ਪੁੱਟਣ ਦੀ ਲੋੜ ਹੈ,ਆਓ ਅੱਜ ਤੋਂ ਹੀ ਸੁਰੂ ਕਰੀਏ।

http://www.ajdiawaaz.com/

Print Friendly

About author

Vijay Gupta
Vijay Gupta1097 posts

State Awardee, Global Winner

You might also like

ਮਹਿਜ਼ ਖਾਨਾ-ਪੂਰਤੀ ਹੁੰਦੇ ਨੇ ਵਿਦਿਆਰਥੀ ਪ੍ਰਾਜੈਕਟ

ਦਿਨ-ਬ-ਦਿਨ ਵਧ ਰਹੀ ਮਹਿੰਗਾਈ ਦੇ ਬਾਵਜੂਦ ਬੱਚਿਆਂ ਨੂੰ ਮਿਆਰੀ ਵਿੱਦਿਆ ਦਿਵਾ ਕੇ ਚੰਗੇ ਨਾਗਰਿਕ ਬਣਾਉਣ ਲਈ ਸਾਰੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੰਗੇ ਤੋਂ ਚੰਗੇ ਸਕੂਲ ਵਿੱਚ ਪੜ੍ਹਾਉਣ ਦਾ ਹਰ ਸੰਭਵ


Print Friendly

ਪੜ੍ਹਾਈ ’ਚ ਰੁਚੀ ਵਧਾਉਣ ਲਈ ਨੁਕਤੇ

ਕੁਝ ਸਮੇਂ ਲਈ ਇਹ ਮੰਨ ਕੇ ਚੱਲਿਆ ਜਾਵੇ ਕਿ ਜਮਾਤ ਅੰਦਰ ਹਾਜ਼ਰ ਸਾਰੇ ਬੱਚੇ ਅਜਿਹੇ ਸਰੋਤੇ/ਦਰਸ਼ਕ ਹਨ ਜਿਨ੍ਹਾਂ ਦਾ ਜਮਾਤ ਵਿੱਚ ਹਾਜ਼ਰ ਹੋਣਾ ਬਹੁਤ ਲਾਜ਼ਮੀ ਹੈ। ਜੇ ਉਹ ਜਮਾਤ ਵਿੱਚ


Print Friendly