Print Friendly

ਵਿਦਿਆ ਬੇਚਾਰੀ, ਪਰ-ਉਪਕਾਰੀ

ਵਿਦਿਆ ਤੋਂ ਭਾਵ ਕੁਝ ਪੜ੍ਹਨ-ਲਿਖਣ, ਦੇਖਣ , ਕੁਝ ਸਮਝਣ ਜਾਂ ਗਿਆਨ ਹਾਸਲ ਕਰਨ ਲਈ ਮਨ ਬਣਾਉਣ ਤੋਂ ਹੈ। ਇਸ ਨੂੰ ਅੰਗਰੇਜ਼ੀ ਭਾਸ਼ਾ ਵਿੱਚ ”ਸਟੱਡੀ” ਜਾਂ ਅਧਿਅਨ ਵੀ ਕਿਹਾ ਜਾ ਸਕਦਾ ਹੈ। ਵਿਦਿਆ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦੀ ਹੈ। ਵਿਦਿਆ ਨੂੰ ਮਨੁੱਖ ਦਾ ‘ਤੀਜਾ ਨੇਤਰ’ ਮੰਨਿਆ ਜਾਂਦਾ ਹੈ। ਲੇਕਿਨ ਜੇਕਰ ਵਿਦਿਆ ਪ੍ਰਾਪਤ ਤੋਂ ਬਾਅਦ ਵੀ ਅਸੀਂ ਅਗਿਆਨੀ ਪੁਰਖਾਂ ਦੀ ਤਰ੍ਹਾਂ ਦਾ ਵਿਹਾਰ ਰੱਖਦੇ ਹਾਂ। ਇਸ ਤਰ੍ਹਾਂ ਦੀ ਵਿਦਿਆ ਦੀ ਪ੍ਰਾਪਤੀ ਕੋਈ ਵੀ ਮਾਇਨੇ ਨਹੀਂ ਰੱਖਦੀ।ਹੁਣ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵਿਦਿਆ ਦੀ ਪ੍ਰਾਪਤੀ ਤੋਂ ਬਗੈਰ ਮਨੁੱਖੀ ਜੀਵਨ ਬੇ-ਅਰਥ ਹੈ। ਵਿਦਿਆ ਦੀ ਬਦੌਲਤ ਹੀ ਅੱਜ ਦਾ ਇਹ ਮਨੁੱਖ ਚੰਨ ‘ਤੇ ਵੀ ਪਹੁੰਚਣ ਦੇ ਯੋਗ ਹੋ ਸਕਿਆ ਹੈ। ਵਿਦਿਆ ਹਾਸਲ ਕਰ ਕੇ ਹੀ ਮਨੁੱਖੀ ਜੀਵ ਸਾਇੰਸਦਾਨ, ਨਿਆ-ਧੀਸ, ਲੈਕਚਰਾਰ ਤੇ ਡਾਕਟਰ ਆਦਿ ਵਰਗੀਆਂ ਪਦਵੀਆਂ ਹਾਸਲ ਕਰਨ ਦੇ ਯੋਗ ਹੋ ਸਕਿਆ ਹੈ।ਵਿਦਿਆ ਦੀ ਬਦੌਲਤ ਹੀ ਮਨੁੱਖ ਨੇ ਵਿਗਿਆਨਕ ਖੇਤਰ ਵਿੱਚ ਵੀ ਕਾਫ਼ੀ ਮੱਲ੍ਹਾਂ ਮਾਰੀਆਂ ਹਨ। ਇਸ ਨੇ ਮਨੁੱਖ ਨੂੰ ਮਨੁੱਖ ਦੇ ਨਜ਼ਦੀਕ ਲੈ ਆਂਦਾ ਹੈ। ਅੱਜ ਦੀ ਇਹ ਵਿਦਿਆ ਦਾ ਢੰਗ ਤੇ ਤਰੀਕਾ ਪ੍ਰੰਪ੍ਰਾਗਤ ਢੰਗ ਤੇ ਤਰੀਕੇ ਤੋਂ ਬਿਲਕੁਲ ਉਲਟ ਹੈ। ਪਹਿਲਾਂ ਸਮਿਆਂ ਵਿੱਚ ਵਿਦਿਆ ਦੇਣ ਵਾਲੇ ਨੂੰ ਰੱਬ ਜਾਂ ਭਗਵਾਨ ਦਾ ਦੂਜਾ ਰੂਪ ਮੰਨਿਆਂ ਜਾਦਾ ਸੀ। ਪਰ ਅੱਜ ਇਸ ਦੇ ਬਿਲਕੁਲ ਉਲਟ ਹੈ। ਇਹ ਇੱਕ ਕਹਾਵਟ ਵੀ ਪ੍ਰਚਲਤ ਹੈ:

”ਗੁਰੂ ਬਿਨੁ ਗਤਿ ਨਹੀ, ਸਾਹ ਬਿਨਾਂ ਪਤ ਨਹੀਂ। ”

ਪਰ ਅੱਜ ਜੋ ਗੁਰੂਆਂ ਭਾਵ ਟੀਚਰਾਂ ਦੀ ਜੋ ਬੇ-ਅੱਦਬੀ ਹੋ ਰਹੀ ਹੈ, ਉਸ ਤੋਂ ਤਾਂ ਸਾਰੇ ਭਲੀ-ਭਾਂਤੀ ਵਾਕਿਫ਼ ਹੀ ਹਨ। ਟੀਚਰਾਂ ਉੱਪਰ ਹੀ ਲਾਠੀਆਂ ਦਾ ਮੀਂਹ ਵਰਾਇਆ ਜਾਂਦਾ ਹੈ। ਜਿੱਥੇ ਪੁਰਾਣੇ ਸਮਿਆਂ ਵਿੱਚ ਅਸ਼ਤਰ-ਸ਼ਸ਼ਤਰ ਵਿਦਿਆ ਦੇ ਨਾਲ ਨਾਲ ਨੈਤਿਕ ਗੁਣਾਂ ਦੀ ਵਿਦਿਆ ਵੀ ਦਿੱਤੀ ਜਾਂਦੀ ਸੀ। ਅੱਜ ਅਜਿਹਾ ਨਹੀਂ ਹੈ। ਅੱਜ ਦੀ ਵਿਦਿਆ ਤੇ ਪ੍ਰੰਪਾਗਤ ਵਿਦਿਆ ਵਿੱਚ ਜ਼ਮੀਨ-ਆਸਮਾਨ ਦਾ ਫ਼ਰਕ ਦੇਖਣ ਨੂੰ ਮਿਲਦਾ ਹੈ। ਟੀਚਰ ਭਾਵ ਗੁਰੂ ਨੂੰ ਹੀ ਧਮਕੀਆਂ ਮਿਲਣ ਲੱਗ ਪਈਆਂ ਹਨ।

ਕਈ ਕਈ ਸਾਲਾਂ ਦੀ ਮੇਹਨਤ ਕਰਨ ਦੇ ਬਾਵਜ਼ੂਦ ਇਹ ਪੜਿਆ-ਲਿਖਿਆ ਤੇ ਵਿਦਿਆ ਪ੍ਰਾਪਤ ਇਨਸ਼ਾਨ ਬੇਕਾਰੀ ਦੀ ਜੀਵਨ ਬਤੀਤ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇੱਕ ਅਨਪੜ੍ਹ ਦੀ ਪੂਛ ਫੜ੍ਹ ਕੇ ਤਾਂ ਉਸ ਨੂੰ ਸੜਕ ਪਾਰ ਕਰਾਉਣ ਲਈ ਵੀ ਰਾਜ਼ੀ ਹੋ ਜਾਂਦੇ ਹਾਂ। ਪੜ੍ਹ ਇੱਕ ਵਿਦਿਆ ਪ੍ਰਾਪਤ ਇਨਸਾਨ ਨੂੰ ਅਸੀਂ ਗੱਡੀ ਥੱਲੇ ਧਕੇਲਨ ਤੋਂ ਵੀ ਗੁਰੇਜ਼ ਨਹੀਂ ਕਰਦੇ।

ਹੁਣ ਅਫ਼ਸੋਸ ਵਾਲੀ ਗੱਲ ਤਾਂ ਇਹ ਹੈ ਕਿ ਜਿੱਥੇ ਵਿਦਿਆ ਦੀ ਮਨੁੱਖੀ ਜੀਵਨ ਨੂੰ ਜੋ ਦੇਣ ਹੈ, ਉਸ ਦੇ ਮੁਕਾਬਲੇ ਅੱਜ ਦਾ ਇਹ ਮਨੁੱਖ ਇਸ ਵਿਦਿਆ ਨੂੰ ਕੀ ਦੇ ਰਿਹਾ ਹੈ। ਅਸੀਂ ਵਿਦਿਆ ਨੂੰ ਉਤਸ਼ਾਹਿਤ ਕਰਨ ਦੀ ਬਜ਼ਾਇ ਉਸਨੂੰ ਨਿਰ-ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਵਿਦਿਆ ਦੀ ਨਿਰਾਦਰੀ ਕਰਨ ਦਾ ਝੁਕਾਅ ਸਾਡੇ ਇਸ ਅਧੁਨਿਕ ਸਮਾਜ ਵਿੱਚ ਦੇਖਣ ਨੂੰ ਮਿਲਦਾ ਹੈ। ਅੱਜ ਦੇ ਸਮੇਂ ਵਿੱਚ ਵਿਦਿਆ ਇੰਨੀ ਪਰ-ਉਪਕਾਰੀ ਹੋਣ ਦੇ ਬਾਵਜ਼ੂਦ ਬੇਚਾਰੀ ਬਣ ਕੇ ਰਹਿ ਗਈ ਹੈ।

ਜੇਕਰ ਅਸੀਂ ਤਨਖ਼ਾਹ ਦੇ ਪੱਖ ਤੋਂ ਹੀ ਲਈਆ ਤਾਂ ਇਹ ਦੇਖਣ ਨੂੰ ਮਿਲਦਾ ਹੈ ਕਿ ਜ਼ਿਆਦਾ ਪੜ੍ਹੇ ਲਿਖੇ ਦਾ ਤਨਖ਼ਾਹ ਗਰੇਡ ਘੱਟ ਪੜ੍ਹੇ-ਲਿਖੇ ਤੋਂ ਘੱਟ ਹੀ ਹੁੰਦਾ ਹੈ। ਇਹ ਵਿਦਿਆ ਪ੍ਰਾਪਤ ਮਨੁੱਖ ਅਨ-ਪੜ੍ਹ ਦੇ ਮੁਕਾਬਲੇ ਇੱਕ ਬੇਚਾਰਾ ਬਣ ਕੇ ਰਹਿ ਜਾਂਦੇ ਹੈ। ਇੱਥੇ ਫਿਰ ਇਹ ਗੱਲ ਕਰਨੀ ਢੁਕਦੀ ਹੈ:

” ਜੋ ਸੁੱਖ ਸੱਜੂ ਦੇ ਚੁਬਾਰੇ, ਸੋ ਬਲਖ਼ ਨਾ ਬੁਖ਼ਾਰੇ। ”

ਇਹ ਹੀ ਦੇਖ ਲਓ ਕਿ ਰੁਜ਼ਗਾਰ ਦੇ ਮਾਮਲੇ ਵਿੱਚ ਵੀ ਵਿਦਿਆ ਦੇ ਮੁਕਾਬਲੇ ਪੈਸਾ ਜਾਂ ਫਿਰ ਕਿਸੇ ਅਨਪੜ੍ਹ ਰਾਜਨੇਤਾ ਦੀ ਸਿਫ਼ਾਰਸ ਦੀ ਲੋੜ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਤਰ੍ਹਾਂ ਕਰ ਕੇ ਅਸੀਂ ਵਿਦਿਆ ‘ਤੇ ਕੀ ਉਪਕਾਰ ਕਰ ਰਹੇ ਹਾਂ। ਮਨੁੱਖ ਦੀ ਵਿਦਿਅਕ ਯੋਗਤਾ ਦੇਖਣ ਦੀ ਬਜਾਇ ਉਸ ਦੀ ਕਿਸੇ ਰਾਜਨੇਤਾ ਨਾਲ ਵਾਕਫ਼ੀਅਤ ਨੂੰ ਪਹਿਲੇ ਦੇ ਆਧਾਰ ਤੇ ਲਿਆ ਗਿਆ ਹੈ।

ਏਥੇ ਤਾਂ ”ਗਧਾ ਘੋੜਾ, ਇੱਕ ਬਰਾਬਰ” ਵਾਲੀ ਗੱਲ ਢੁਕਦੀ ਨਜ਼ਰ ਆਉਂਦੀ ਹੈ। ਪੜ੍ਹ-ਲਿਖ ਕੇ ਕਈ ਵਾਰ ਕਿਤੇ ਪਾਸੇ ਨੌਕਰੀਪੇਸ਼ਾ ਵਾਲੇ ਬੰਦਿਆਂ ਨੂੰ ਬੱਸਾਂ ਗੱਡੀਆਂ ਆਦਿ ਦੇ ਧੱਕਿਆਂ ਦਾ ਸ਼ੁਆਦ ਵੀ ਚਖਣਾ ਪੈਂਦਾ ਹੈ। ਬੱਸਾਂ ਦੇ ਡਰਾਇਵਰਾਂ-ਕੰਡਕਟਰਾਂ ਦੇ ਦੁਰ-ਵਿਵਹਾਰ ਤੱਕ ਨੂੰ ਵੀ ਸਹਿਣ ਕਰਨਾ ਹੈ। ਇੱਕ ਅੱਠ ਦਸ ਪੜ੍ਹਿਆ ਹੋਇਆ ਬੀ.ਏ. ਐਮ. ਏ. ਨਾਲੋਂ ਜ਼ਿਆਦਾ ਤਨਖ਼ਾਹ ਭੱਤਾ ਪ੍ਰਾਪਤ ਕਰ ਰਿਹਾ ਹੈ। ਇਸ ਤਰ੍ਹਾਂ ਨਾਲ ਸਾਡੇ ਇਸ ਸਮਾਜ ਵਿੱਚ ”ਉਲਟੀ ਗੰਗਾ ਵਹਿਣ” ਵਾਲੀ ਗੱਲ ਹੋ ਰਹੀ ਹੈ।

ਇਹ ਗੱਲ ਤਾਂ ਇਹ ਸਾਬਤ ਕਰਦੀ ਹੈ ਕਿ ਵਿਦਿਅਕ ਸੰਸਥਾਵਾਂ ਬੰਦ ਕਰ ਕੇ ਰਾਜਨੇਤਾਵਾਂ ਦੇ ਘਰਾਂ ‘ਚ ਜਾ ਕੇ ਡੇਰੇ ਲਾ ਲਏ ਜਾਣ। ਹੁਣ ਵਿਦਿਅਕ ਥਾਵਾਂ ਤੋਂ ਕਈ ਕਈ ਸਾਲ ਬਰਬਾਦ ਕਰ ਕੇ ਤੇ ਵਿਦਿਆ-ਪੜ੍ਹਾਈ ‘ਤੇ ਖ਼ਰਚ ਕਰਨ ਤੋਂ ਬਾਅਦ ਮਨੁੱਖ ਦੇ ਹੱਥ ਕੀ ਲਗਦਾ ਹੈ? ਉਹੀ ਮਜ਼ਬੂਰੀ ਤੇ ਲਾਚਾਰੀ। ਸਾਡੇ ਇੰਡੀਆਂ ਦਾ ਇਹ ਇੱਕ ਬਹੁਤ ਵੱਡਾ ਦੁਖਾਂਤ ਹੈ ਕਿ ਵਿਦਿਆ ਬੇਚਾਰੀ , ਸੱਚ-ਮੁੱਚ ਦੀ ਬੇਚਾਰੀ ਬਣ ਕੇ ਰਹਿ ਗਈ ਹੈ।

ਵਿਦਿਆ ਪੜ੍ਹਾਈ ਦੀ ਇੰਨੀ ਬੇ-ਅਦਬੀ ਕਿਉਂ ?ਇੱਕ ਕਹਾਵਤ ਫੈਲੇ ਵਿਦਿਆ ਚਾਨਣ ਹੋਇਆ, ਹੋਇਆ ਦੂਰ ਹਨ੍ਹੇਰਾ। ਇਹ ਕਹਾਵਤ ਕਿੱਥੋਂ ਤੱਕ ਸੱਚ ਹੋ ਨਿੱਬੜੀ ਹੈ ਕੀ ਇਸ ਬਾਬਤ ਕਦੇ ਕਿਸੇ ਨਾਲ ਗਹੁ ਨਾਲ ਸੋਚ ਵਿਚਾਰ ਕੇ ਦੇਖਿਆ ਹੈ? ਬੇਸ਼ੱਕ ਅੱਜ ਸਰਵ-ਸਿਖਿਆ ਤਹਿਤ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤੇ ਇਨ੍ਹਾਂ ਨੂੰ ਲਾਗੂ ਕਰਨ ਦੀ ਗੱਲ ਨੇ ਵੀ ਤੂਲ ਪਕੜੀ ਰੱਖੀ ਹੈ। ਜਾਂ ਇਸ ਨੂੰ ਲਾਗੂ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਪਰ ਕੀ ਹੁਣ ਤੱਕ ਇਸ ਸਮਾਜ ਵਿੱਚ ਪਸਰ ਚੁੱਕੇ ਹਨ੍ਹੇਰੇ ਨੂੰ ਦੂਰ ਕਰ ਪਾਏ ਹਾਂ?ਇੱਕ ਪਾਸੇ ਤਾਂ ਇੱਥੇ ਸਰਵ-ਸਿੱਖਿਆ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਸ ਦੁਆਰਾ ਲਾਠੀ-ਚਾਰਜ ਕਰ ਕੇ ਉਨ੍ਹਾਂ ‘ਤੇ ਤਸ਼ੱਦਦ ਢਾਏ ਜਾ ਰਹੇ ਹਨ। ਇਹ ਵਿਦਿਆ ਵਿਦਿਆ ਪੜ੍ਹਾਈ ਦੀ ਇੰਨੀ ਬੇ-ਅਦਬੀ ਕਿਉਂ ?ਨਾਲ ਕਿਹੋ ਜਿਹਾ ਇਨਸਾਫ਼ ਹੈ। ਜਿਹੜਾ ਪੈਸਾ ਲੀਡਰ ਲੋਕਾਂ ਦੁਆਰਾ ਘਪਲੇ ਕਰਕੇ ਹੜੱਪ ਕੀਤਾ ਜਾ ਬਿਹਾ ਹੈ, ਜੇ ਇਹ ਪੈਸਾ ਵਿਦਿਆ ਤੇ ਖਰਚ ਕੀਤਾ ਜਾਵੇ ਕਿ ਇਸ ਨਾਲ ਸਮਾਜ ਦਾ ਭਲਾ ਨਹੀਂ ਹੋਵੇਗਾ?ਇਹ ਗਬਨ ਕਰਨ ਵਾਲੇ ਰਾਜ-ਨੇਤਾਵਾਂ ਨੂੰ ਪਾਰਟੀ ਤੱਕ ਦੀ ਪ੍ਰਧਾਨਗੀ ਦਿੱਤੀ ਜਾ ਰਹੀ ਕੀ ਉਹ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਕੀ ਇੱਥੇ ”ਅੰਨ੍ਹੀ ਪੀਸੇ, ਕੁੱਤਾ ਚੱਟੇ” ਵਾਲੀ ਕਹਾਵਤ ਢੁਕਦੀ ਹੋਈ ਨਜ਼ਰ ਨਹੀਂ ਆ ਰਹੀ? ਇਸ ‘ਤੇ ਸੋਚ ਵਿਚਾਰ ਕਰਨ ਦੀ ਲੋੜ ਹੈ। ਕਿੱਥੇ ਸਮਾ ਹੁੰਦਾ ਸੀ ਅਧਿਆਪਕ ਭਾਵ ਗੁਰੂ ਨੂੰ ਰੱਬ ਦਾ ਦਰਜ਼ਾ ਦੇ ਕੇ ਸਤਿਕਾਰਿਆ ਜਾਂਦਾ ਸੀ। ਅੱਜ ਅਧਿਆਪਕਾਂ ਭਾਵ ਗੁਰੂ ਦਾ ਉਹ ਆਦਰ ਸਤਿਕਾਰ ਖ਼ਤਮ ਹੋ ਗਿਆ ਹੈ। ਇਸ ਸਭ ਵਾਸਤੇ ਕੌਣ ਦੋਸ਼ੀ ਹੈ?

ਇਹ ਸਭ ਕੁਝ ਦੇਖਦੇ ਹੋਏ ਇਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਸਾਡੇ ਇਸ ਅਧੁਨਿਕ ਸਮਾਜ ਵਿੱਚ ਵਿਦਿਆ ਦੇ ਪ੍ਰਚਾਰ ਅਥਵਾ ਪ੍ਰਸਾਰ ਦਾ ਹੋਣਾ ਕਿੰਨੀ ਲਾਜ਼ਵੀਂ ਬਣ ਗਿਆ ਹੈ। ਅਧਿਆਪਕਾਂ ਦੀ ਹੋ ਰਹੀ ਬੇ-ਅਦਵੀਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਗੱਲ ਸਾਰੇ ਸਮਾਜ ਨੂੰ ਬੜੀ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਇਸ ਸਮਾਜ ਨੂੰ ਇੱਕ ਚੰਗੇ ਗੁਰੂ ਦੀ ਲੋੜ ਹੈ ਜਿਹੜਾ ਕਿ ਇਸ ਸਾਰੇ ਅਨਰਥ ਤੇ ਨਿਰੰਕੁਸ਼ ਲਗਾ ਸਕੇ।

ਕੁਝ ਇੱਕ ਬਾਹਰਲੇ ਮੁਲਕਾਂ ਵਿੱਚ ਇਥੋੱ ਤੱਕ ਵੀ ਸੁਣਨ ਨੂੰ ਮਿਲਿਆ ਹੈ ਕਿ ਉੱਚ-ਵਿਦਿਆ ਦੀ ਪ੍ਰਾਪਤੀ ਲਈ ਦਾ ਖ਼ਰਚ ਇਕੱਠਾ ਕਰਨ ਲਈ ਵਿਦਿਆਰਥੀ ਮੁਜ਼ਬੂਰੀ ਵਸ ਵੇਸ਼ਵਾਵਾਂ ਦੇ ਕੁੱਤੇ ਨੂੰ ਗ੍ਰਹਿਣ ਕਰ ਲੈਂਦੇ ਹਨ। ਆਪਣੇ ਸਰੀਰ ਅਤੇ ਆਪਣੀ ਆਤਮਾ ਤੱਕ ਨੂੰ ਗਿਰਵੀਂ ਰੱਖ ਦਿੰਦੇ ਹਨ। ਇਹ ਵਿਦਿਆਰਥੀਆਂ ਨਾਲ ਕਿਹੋ ਜਿਹਾ ਇਨਸਾਫ਼ ਹੈ? ਅੱਜ ਦੇ ਅਧਨਿਕ ਪੜ੍ਹੇ ਲਿਖੇ ਸਮਾਜ ਵਿੱਚ ਵੀ ਕਾਮੁਕ ਪ੍ਰਵਿਰਤੀ ਹੀ ਭਾਰੂ ਹੈ।

ਜਿਹੜੀ ਵਿਦਿਆ ਗ੍ਰਹਿਣ ਕੀਤੀ ਜਾਂਦੀ ਹੈ, ਉਸ ਦਾ ਵੀ ਪ੍ਰਯੋਗ ਗ਼ਲਤ ਹੀ ਹੋ ਰਿਹਾ ਹੈ। ਧਾਰਮਿਕ ਕਿਤਾਬਾਂ ਜਾਂ ਗ੍ਰੰਥ ਆਦਿ ਦੇ ਅਧਿਅਨ ਨਾਲੋਂ ਜ਼ਿਆਦਾ ਜੋਰ ਕਾਮੂਕ ਪ੍ਰਵਿਰਤੀ ਨੂੰ ਬੜਾਵਾ ਦੇਣ ਵਾਲੀ ਸਮੱਗਰੀ ਨੂੰ ਪੜ੍ਹਿਆ-ਸੁਣਿਆ ਜਾਂਦਾ ਹੈ। ਫਿਰ ਇਹ ਵਿਦਿਆ ਦਾ ਅਪਮਾਨ ਹੈ ਜਾਂ ਅਸੀਂ ਇਸਨੂੰ ਸਨਮਾਨਿਤ ਕਰ ਰਹੇ ਹਾਂ। ਜਰਾ ਮਨ ਲਗਾ ਕੇ ਸੋਚ ਵਿਚਾਰ ਕਰਨ ਦੀ ਲੋੜ ਹੈ।

ਕਈ ਵਾਰ ਤਾਂ ਇਹ ਵੀ ਦੇਖਣ ਸੁਣਨ ਨੂੰ ਮਿਲਿਆ ਹੈ ਕਿ ਵਿਦਿਆ ਦੇ ਖੇਤਰ ਵਿੱਚ ਹੀ ਆਪਣੀ ਉੱਚ ਪਦਵੀ ਦੀ ਆੜ ਲੈ ਕੇ ਵਿਦਿਆਰਥੀਆਂ ਨੂੰ ਤਸੀਹੇ ਦਿੱਤੇ ਜਾਂਦੇ ਹਨ। ਇਹ ਲੜਕੀਆਂ ਦੇ ਮਾਮਲੇ ਵਿੱਚ ਹੁੰਦਾ ਹੈ। ਕੀ ਇਹ ਸ਼ਰਮ ਵਾਰੀ ਗੱਲ ਨਹੀਂ ਹੈ ਕਿ ਉਨ੍ਹਾਂ ਨੂੰ ਆਪਣੇ ਕਾਲਜ ਜਾਂ ਸਕੂਲ ਵਾਲੇ ਦੇ ਅਧਿਆਪਕ ਜਾਂ ਪ੍ਰਿੰਸੀਪਲ ਦੀ ਵਾਸ਼ਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ।

ਇੱਥੇ ਹੀ ਬਸ ਨਹੀਂ ਹੈ ਇੱਥੇ ਵਿਦਿਆ ਨੂੰ ਅਨ੍ਹਪੜ੍ਹਤਾ ਦੇ ਅੱਗੇ ਝੁਕਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਕਈ ਵਾਰੀ ਇਹ ਸੁਣਨ ਨੂੰ ਮਿਲਿਆ ਹੈ ਕਿ ਇੱਕ ਅਨਪੜ੍ਹ ਨੇਤਾ ਕੋਲ ਕੁਝ ਕੁਝ ਪੜ੍ਹੀਆਂ ਲਿਖੀਆਂ ਕੁੜੀਆਂ ਜਾਂਦੀਆਂ ਹਨ ਤੇ ਉਹ ਨੇਤਾ ਜਾਂ ਲੀਡਰ ਉਨ੍ਹਾਂ ਦੀ ਇਸ ਮਜ਼ਬਰੀ ਦਾ ਖੂਬ ਨਜ਼ਾਇਜ਼ ਫਾਇਦਾ ਉਠਾਉਂਦਾ ਹੈ ਤੇ ਉਸ ਦੀ ਇੱਜ਼ਤ ਨਾਲ ਖੇਡਦਾ ਹੈ।

ਸੋਚ ਵਿਚਾਰ ਕਰ ਕੇ ਦੇਖਣ ਦੀ ਲੋੜ ਹੈ ਕੀ ਕਦੇ ਜਨਤਾ ਨੇ ਵੋਟਾਂ ਮੰਗਣ ਗਏ ਨੇਤਾਵਾਂ ਤੋਂ ਵੀ ਇ ਨ੍ਹਾਂ ਦੀਆਂ ਧੀਆਂ-ਭੈਣਾ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਇਵਜ਼ ਵਿੱਚ ਵੋਟਾਂ ਦੇਣ ਦਾ ਵਾਅਦਾ ਕੀਤਾ ਹੈ? ਇਸ ਤਰ੍ਹਾਂ ਵਿਦਿਆਂ ਦੀ ਹੋ ਰਹੀ ਬੇਇੱਜ਼ਤੀ ਨੂੰ ਰੋਕਣ ਲਈ ਕੌਣ ਅੱਗੇ ਆਏਗਾ? ਕੀ ਇਸ ਸਾਰੇ ਵਰਤਾਰੇ ਨੂੰ ਰੋਕਣ ਵਿੱਚ ਇੱਕ-ਮਿੱਕ ਹੋ ਕੇ ਇਸ ਨੂੰ ਰੋਕਣ ਦਾ ਯਤਨ ਕਰ ਸਕਦਾ ਹੈ?

ਅਧਿਆਪਕਾਂ ਨੂੰ ਮਾਤਾ-ਪਿਤਾ ਦਾ ਦਰਜਾ ਦਿੱਤਾ ਜਾਦਾ ਹੈ। ਅਧਿਆਪਕ ਵਰਗ ਦੂਜਾ ਰੱਬ ਮੰਨਿਆ ਜਾਂਦਾ ਹੈ। ਅਸੀਂ ਕਈ ਵਾਰ ਕਹਿ ਦਿੰਦੇ ਹਾ ਕਿ – ”ਹੇ ਪ੍ਰਮਾਤਮਾ! ਸਾਨੂੰ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਤੋਂ ਹਟਾ ਕੇ ਆਪਣੇ ਚਰਨਾਂ ਵਿੱਚ ਲਗਾਉਣਾ। ਕੀ ਇਸ ਗੱਲ ‘ਤੇ ਅਮਲ ਕੀਤਾ ਜਾ ਰਿਹਾ ਹੈ। ਉਪਰੋਂ ਰੱਬ ਤੇ ਦੋਸ਼ ਮੜ੍ਹਿਆ ਜਾ ਰਿਹਾ ਹੈ। ਇੱਕ ਪੜ੍ਹਿਆ ਲਿਖਿਆ ਇਨਸਾਨ ਵੀ ਇਸ ਸਭ ਤੋਂ ਬਚ ਨਹੀਂ ਸਕਿਆ। ਫਿਰ ਇਸ ਵਿੱਚ ਵਿਦਿਆ ਦਾ ਮਹੱਤਵ ਕਿਥੇ ਰਹਿ ਗਿਆ ਭਲਾ?

ਇਨਸਾਨ ਨੂੰ ਰੱਬ ਨੇ ਦੋ ਅੱਖਾ ਦੁਨੀਆਂ ਨੂੰ ਦੇਖਣ ਲਈ ਦਿੱਤੀਆਂ ਹੋਈਆਂ ਹਨ। ਕਿਹਾ ਜਾਂਦਾ ਹੈ ਕਿ ਇੱਕ ਹੋਰ ਤੀਜੀ ਅੱਖ ਮਨ ਦੀ ਅੱਖ ਹੈ। ਕ੍ਰਿਪਾ ਕਰਕੇ ਉਸ ਮਨ ਦੀ ਤੀਜ਼ੀ ਅੱਖ ਅਰਥਾਤ ਤੀਜਾ ਨੇਤਰ ਖੋਲ੍ਹ ਲਵੋ ਤਾਂ ਕਿ ਵਿਦਿਆ ਪੜ੍ਹਾਈ ਦੀ ਇਸ ਤਰ੍ਹਾਂ ਹੋ ਰਹੀ ਬੇਪੱਤੀ ਨੂੰ ਰੋਕਿਆ ਜਾ ਸਕੇ ਤੇ ਸਮਾਜ ਜੋ ਕਿ ਨਰਕ ਦੇ ਦੁਆਰ ਵੱਲ ਜਾ ਰਿਹਾ ਹੈ। ਉਸ ਵੱਲ ਧਿਆਲ ਦਿੱਤਾ ਜਾ ਸਕੇ ਤੇ ਇਸ ਸਮਾਜ ਵਿੱਚੋਂ ਅੰਧੇਰੇ ਨੂੰ ਦੂਰ ਕਰ ਕੇ ਗਿਆਨ ਦਾ ਚਾਰਨ ਪ੍ਰਕਾਸ਼ਮਾਨ ਕੀਤਾ ਜਾ ਸਕੇ।

ਅਧਿਆਪਕ ਦਿਵਸ ਵਿਸ਼ੇਸ਼ – ਅਧਿਆਪਕਾਂ ਦੇ ਸਨਮਾਨ ਨੂੰ ਅਸੀਂ ਕਿੱਥੋਂ ਤੱਕ ਬਰਕਰਾਰ ਰੱਖ ਸਕੇ ਹਾਂਅਧਿਆਪਕ ਦਿਵਸ ਜਿਸਨੂੰ ਕਿ ਰਾਸ਼ਟਰੀ ਅਧਿਆਪਕ ਦਿਵਸ, ਅੰਗਰੇਜ਼ੀ ‘ਚ ਟੀਚਰਸ ਡੇ, ਆਦਿ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦਿਵਸ ਦਾ ਪੂਰੀ ਦੁਨੀਆਂ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਟੀਚਰ ਜਾਂ ਗੁਰੂ ਦੇਸ਼ ਦਾ ਭਵਿੱਖ ਬਣਾਉਂਦੇ ਹਨ। ਇਹ ਵੀ ਧਾਰਨਾ ਹੈ ਕਿ ਟੀਚਰਾਂ ਜਾਂ ਅਧਿਆਪਕਾਂ ਦਾ ਦਰਜ਼ਾ ਮਾਤ-ਪਿਤਾ ਤੋਂ ਵੀ ਉਪਰ ਦਾ ਹੁੰਦਾ ਹੈ।ਹੁਣ ਸੋਚ-ਵਿਚਾਰ ਕੇ ਦੇਖਿਆ ਜਾਵੇ ਤਾਂ ਹਰ ਇੱਕ ਮਾਤ-ਪਿਤਾ ਪੜ੍ਹਿਆ ਲਿਖਿਆ ਨਾ ਹੋਣ ਕਰਕੇ ਇਹ ਟੀਚਰ , ਜਾਂ ਗੁਰੂ ਜਾਂ ਅਧਿਆਪਕ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸ਼ਿਸ਼ ਭਾਵ ਚੇਲਿਆਂ–ਬਾਲਕਿਆਂ ਨੂੰ ਸਹੀ ਸਿੱਖਿਆ ਦੇ ਕੇ ਸਮਾਜ ਵਿੱਚ ਆਪਣਾ ਕੈਰੀਅਰ ਬਣਾਉਣ ਤੇ ਸਹੀ ਰਾਸਤੇ ‘ਤੇ ਚੱਲ ਕੇ ਦੇਸ਼ ਜਾਂ ਮੁਲਕ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਣ ਦੀ ਜੀਅ ਜ਼ਾਨ ਲਾ ਕੇ ਕੋਸ਼ਿਸ਼ ਕੀਤੀ ਜਾ ਸਕੇ।ਜੇਕਰ ਦੇਖਿਆ ਜਾਵੇ ਤਾਂ ਇਹ ਦਿਵਸ ਟੀਚਰਾਂ, ਅਧਿਆਪਕਾਂ ਅਰਥਾਤ ਗੁਰੂਆਂ ਨੂੰ ਸਨਮਾਨਿਤ ਕਰਨ ਦਾ ਇੱਕ ਦਿਨ ਹੈ ਜੋ ਅਲਗ ਦੇਸ਼ਾਂ ਜਾਂ ਮੁਲਕਾਂ ਦੁਆਰਾ ਅਲਗ-ਅਲਗ ਮਹੀਨੇ ਦੇ ਦਿਨਾਂ ਵਿੱਚ ਸ਼ੈਲੀਬ੍ਰੇਟ ਕੀਤਾ ਜਾਂਦਾ ਹੈ ਭਾਵ ਮਨਾਇਆ ਜਾਂਦਾ ਹੈ। ਸਾਡੇ ਮੁਲਕ ਭਾਰਤ ਦੀ ਗੱਲ ਕਰੀਏ ਤਾਂ ਸਾਡੇ ਭਾਰਤ ਵਿੱਚ ਇਹ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।

ਹੁਣ ਅਸੀਂ ਦੂਸਰੇ ਦੇਸ਼ਾਂ ਵਿੱਚ ਇਸ ਦਿਵਸ ਨੂੰ ਸ਼ੈਲੀਬ੍ਰੇਟ ਕਰਨ ਦੀਆਂ ਤਰੀਕਾਂ ਵੱਲ ਨਜ਼ਰ ਮਾਰਦੇ ਹਾਂ ਤਾਂ ਇਹ ਪਤਾ ਚਲਦਾ ਹੈ ਕਿ ਆਸਟ੍ਰੇਲੀਆਂ ਜਿਹੇ ਮੁਲਕ ਵਿੱਚ ਇਹ ਦਿਵਸ ਅਕਤੂਬਰ ਦੇ ਮਹੀਨੇ ਆਖਰੀ ਸ਼ੁਕਰਵਾਰ ਮਨਾਇਆ ਜਾਂਦਾ ਹੈ। ਯੂਨਾਇਟਿਡ ਸਟੇਟ ਵਿੱਚ ਇਹ ਦਿਵਸ 3 ਮਈ ਨੂੰ ਸ਼ੈਲੀਬ੍ਰੇਟ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਅਧਿਆਪਕ ਦਿਵਸ ਜਾਂ ਅੰਤਰ-ਰਾਸਟਰੀ ਜਾਂ ਰਾਸਟਰੀ ਅਧਿਆਪਕ ਦਿਵਸ ਟੀਚਰ ਐਪਰੀਸ਼ੀਏਸ਼ਨ ਭਾਵ ਉਸ ਦੀ ਪ੍ਰਸ਼ੰਸ਼ਾ ਭਾਵ ਸਰਾਹੁਣ ਦਾ ਇੱਕ ਦਿਨ ਹੈ।

ਹੁਣ ਅਸੀਂ ਆਪਣੇ ਭਾਰਤ ਜਿਹੇ ਮੁਲਕ ਦੀ ਗੱਲ ਕਰਦੇ ਹਾਂ ਕਿ ਇੱਥੇ ਇਹ ਅਧਿਆਪਕ ਦਿਵਸ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਰਥਾਤ ਇਸ ਦਿਨ ਸਕੂਲਾਂ ਕਾਲਜ਼ਾਂ ਆਦਿ ‘ਚ ਛੁੱਟੀ ਹੁੰਦੀ ਹੈ। ਪਰ ਅਧਿਆਪਕ ਅਤੇ ਬੱਚੇ ਮਿਲ ਕੇ ਇਸ ਦਿਨ ਨੂੰ ਇਕੱਠੇ ਹੋ ਕੇ ਸ਼ੈਲੀਬ੍ਰੇਟ ਕਰਦੇ ਹਨ। ਮਠਿਆਈਆਂ ਤੇ ਖਾਣਾ ਆਦਿ ਵੰਡਿਆ ਜਾਂਦਾ ਹੈ। ਹੁਣ ਅਸਲ ਵਿੱਚ ਇਹ ਦਿਵਸ ਟੀਚਰ ਨੂੰ ਉਤਸ਼ਾਹਿਤ ਕਰਦਾ ਹੈ ਕਿ ਉਹ ਇੱਕ ਚੰਗਾ ਟੀਚਰ ਬਣ ਕੇ ਆਪਣੇ ਸਮਾਜ ਜਾਂ ਮੁਲਕ ਨੂੰ ਸਹੀ ਦਿਸ਼ਾ ਵੱਲ ਲਿਜ਼ਾ ਸਕੇ।

ਹੁਣ ਆਪਣੇ ਮੁਲਕ ਭਾਰਤ ਦੀ ਗੱਲ ਕਰਦੇ ਹਾਂ ਕਿ ਇੱਕ ਪਾਸੇ ਤਾਂ ਇੱਥੇ ਅਧਿਆਪਕ ਦਿਵਸ ਵਰਗਾ ਦਿਨ ਬੜੀ ਸ਼ਰਧਾ ਨਾ ਮਨਾਇਆ ਜਾਂਦਾ ਹੈ ਤੇ ਦੂਜੇ ਪਾਸੇ ਟੀਚਰਾਂ ਜਾਂ ਅਧਿਆਪਕਾਂ ਨੂੰ ਅਪਮਾਨਿਤ ਕਰਨ ਦੀ ਕੋਈ ਕਸਰ ਵੀ ਨਹੀਂ ਛੱਡੀ ਜਾਂਦੀ। ਜਦ ਵੀ ਟੀਚਰ ਆਪਣੇ ਹੱਕ ਦੀ ਲੜਾਈ ਲੜਨ ਲਈ ਸਾਹਮਣੇ ਆਏ ਹਨ ਉਨ੍ਹਾਂ ਉੱਤੇ ਤਸ਼ੱਦਦ ਢਾਇਆ ਗਿਆ ਹੈ। ਪੁਲਿਸ ਵਲੋਂ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ‘ਤੇ ਲਾਠੀਆਂ ਦੀ ਬੁਛਾਰ ਕੀਤੀ ਜਾਂਦੀ ਹੈ।

ਹੁਣ ਜਿਹੜੇ ਟੀਚਰਾਂ ਜਾਂ ਅਧਿਆਪਕਾਂ ‘ਤੇ ਪੁਲਿਸ ਵਾਲਿਆਂ ਵਲੋਂ ਲਾਠੀਆਂ ਦੀ ਵਰਸਾਤ ਕੀਤੀ ਜਾਂਦੀ ਹੈ ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਟੀਚਰਾਂ ਕੋਲ ਫਿਰ ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟੀਚਰਾਂ ਦਾ ਇਹੋ ਜਿਹਾ ਸਨਮਾਨ ਉਨ੍ਹਾਂ ਨੂੰ ਤੁਹਾਡੇ ਬੱਚਆਂ ਨੂੰ ਸਿੱਖਿਅਤ ਕਰਨ ਦੀ ਇਵਜ਼ ਵਿੱਚ ਦਿੱਤਾ ਜਾਂਦਾ ਹੈ ਕਿ ਇਹ ਅਸੀਂ ਆਪਣਾ ਕਲਯੁਗੀ ਇਨਸਾਨ ਹੋਣ ਦਾ ਦਾਅਵਾ ਪੇਸ਼ ਕਰਨ ਲਈ ਕਰਦੇ ਹਾਂ।

ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਏਕਲੱਵਿਆ ਨਹੀਂ ਰਹੇ ਕਿ ਉਹ ਟੀਚਰ ਜਾਂ ਆਪਣੇ ਗੁਰੂ ਦੇ ਕਹਿਣ ‘ਤੇ ਆਪਣਾ ਅੰਗੂਠਾ ਕੱਟ ਦੇਣ। ਏਥੇ ਤਾਂ ਇਹ ਵੀ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜੇਕਰ ਕੋਈ ਅਧਿਆਪਕ ਕਿਸੇ ਬੱਚੇ ਦੀ ਸਲਾਮਤੀ ਲਈ ਉਸਨੂੰ ਕੁਝ ਕਹਿ ਵੀ ਦੇਵੇ ਤਾਂ ਜਾਂ ਫਿਰ ਉਹ ਬੱਚਾ ਹੀ ਅਧਿਆਪਕਾਂ ਨੂੰ ਧਮਕੀਆਂ ਦੇਣ ਲੱਗ ਪਏਗਾ ਜਾਂ ਫਿਰ ਬੱਚੇ ਦੇ ਮਾਂ-ਪਿਓ ਆ ਕੇ ਟੀਚਰਾਂ ਨੂੰ ਬੁਰਾ ਭਲਾ ਕਹਿ ਕੇ ਕੋਸਣ ਲਗਦੇ ਹਨ।

ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਕੁਝ ਲਾਇਨਾਂ ਆਪ-ਮੁਹਾਰੇ ਮੇਰੇ ਮਨ ‘ਚੋਂ ਫੁੱਟ ਰਹੀਆਂ ਹਨ-

ਜਿਸਕੇ ਲਿਏ ਖ਼ੁਦਾ ਸੇ ਹਮ ਫ਼ਰਿਆਦ ਕਰਤੇ ਹੈ,
ਅਕਸਰ ਵੋਹੀ ਲੋਗ ਹਮਕੋ ਬਰਬਾਦ ਕਰਤੇ ਹੈ।

ਧੰਨਵਾਦ ਸਾਹਿਤ।

ਪਰਸ਼ੋਤਮ ਲਾਲ ਸਰੋਏ,
ਪਿੰਡ ਧਾਲੀਵਾਲ- ਕਾਦੀਆਂ,
ਡਾਕਘਰ- ਬਸਤੀ-ਗੁਜ਼ਾਂ।
ਜਲੰਧਰ-144002
ਮੋਬਾਇਲ ਨੰਬਰ:- 91-92175-44348
Print Friendly

About author

Vijay Gupta
Vijay Gupta1095 posts

State Awardee, Global Winner

You might also like

ਬੱਚੇ ਨੂੰ ਬੋਝ ਨਾ ਲੱਗੇ ਪੜ੍ਹਾਈ

ਗੁਰਵਿੰਦਰ ਸਿੰਘ ਮੋਬਾਈਲ: 99150-25567 ਆਮ ਤੌਰ ’ਤੇ ਵੇਖਣ ਵਿੱਚ ਆਉਂਦਾ  ਹੈ ਕਿ ਛੋਟੇ ਬੱਚਿਆਂ ਨੂੰ ਪੜ੍ਹਨ-ਲਿਖਣ ਦਾ ਬਹੁਤ ਸ਼ੌਕ ਹੁੰਦਾ ਹੈ। ਵੱਡਿਆਂ ਨੂੰ ਪੜ੍ਹਦੇ ਵੇਖ ਕੇ ਉਹ ਵੀ ਕਾਪੀ-ਪੈੱਨ ਫੜ


Print Friendly