Print Friendly
ਵਿਚਾਰਾਂ ਦਾ ਡਾਕੀਆ !!!

ਵਿਚਾਰਾਂ ਦਾ ਡਾਕੀਆ !!!

ਹਾਂ! ਮੈਂ ਡਾਕੀਆ ਹਾਂ.
ਪਰ ਮੈਂ ਚਿੱਠੀਆਂ ਨਹੀਂ …ਗਿਆਨ ਵੰਡਦਾ ਹਾਂ..
ਮੈਂ ਹਰ ਵੇਲੇ ਆਪਣੇ ਬੱਚਿਆਂ ਵਿੱਚ ਮਸ਼ਗੂਲ ਰਹਿੰਦਾ ਹਾਂ..
ਜ਼ੁਬਾਨ ਦਾ ਹਾਂ ਕੌੜਾ ਜ਼ਰੂਰ..
ਸੁਭਾਅ ਦਾ ਵੀ ਭੈੜਾ ਹੋ ਸਕਦਾ ਹਾਂ..
ਐਪਰ ਹਰ ਵੇਲੇ ਰੱਬ ਕੋਲੋਂ
ਇੰਨਾਂ ਲਈ ਦੁਆਵਾਂ ਮੰਗਦਾ ਹਾਂ….
ਹਾਂ ਮੈਂ ਡਾਕੀਆ ਹਾਂ.
ਪਰ ਮੈਂ ਚਿੱਠੀਆਂ ਨਹੀਂ …ਗਿਆਨ ਵੰਡਦਾ ਹਾਂ..
ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ …
ਸਭ ਤੋਂ ਪਵਿੱਤਰ ਕਿੱਤੇ ਨਾਲ ਸਬੰਧ ਰੱਖਦਾ ਹਾਂ ..
ਰੱਬ ਨੂੰ ਦੇਖਿਆ ਹੀ ਨਹੀਂ ਕੇਵਲ…
ਮੈਂ ਰੱਬ ਦੇ ਨਾਲ ਰਹਿੰਦਾ ਹਾਂ..
ਗ਼ਰੀਬ ਬੱਚਿਆਂ ਦੀ ਕਿਸਮਤ ਦੀਆਂ ਡੋਰਾਂ ਮੈਂ ਗੰਢਦਾ ਹਾਂ ..
ਡਾਕੀਆ ਹਾਂ ਮੈਂ..
ਪਰ ਮੈਂ ਚਿੱਠੀਆਂ ਨਹੀਂ …ਗਿਆਨ ਵੰਡਦਾ ਹਾਂ..
ਸਹੂਲਤਾਂ ਨੇ ਥੋੜੀਆਂ ..ਪਰ ਫਿਰ ਵੀ..
ਸਖਤ ਮਿਹਨਤਾਂ ਮੈਂ ਕਰਦਾ ਹਾਂ ..
ਸਕੂਲ ਤੇ ਗੁਰੂ ਘਰ ਨੂੰ ਮੈਂ ..
ਇੱਕੋ ਤੱਕੜੀ ਚ ਰੱਖਦਾ ਹਾਂ …
ਔਖੇ ਹਾਲਾਤਾਂ ਚੋਂ ਮੈਂ ਅਕਸਰ ਹੀ ਲੰਘਦਾ ਹਾਂ…
ਹਾਂ ਮੈਂ ਡਾਕੀਆ ਹਾਂ.
ਪਰ ਚਿੱਠੀਆਂ ਨਹੀਂ … ਮੈਂ ਗਿਆਨ ਵੰਡਦਾ ਹਾਂ..
ਨਿਸ਼ਾ ਤੋਂ ਲਖਬੀਰ ਤੱਕ ..
ਸਭ ਨੇ ਮੇਰੀ ਨਿਗਾਹ ਵਿੱਚ ..
ਗੁਰਪ੍ਰੀਤ ਤੋਂ ਸੰਦੀਪ ਤੱਕ ..
ਸਭ ਨੇ ਮੇਰੇ ਖਿਆਲਵਿੱਚ …
ਸਭਨਾਂ ਨੂੰ ਮੈਂ ਪਿਆਰ ਦੇ ਰੰਗਾਂ ਚ ਰੰਗਦਾ ਹਾਂ…
ਹਾਂ ਮੈਂ ਡਾਕੀਆ ਹਾਂ.
ਪਰ ਮੈਂ ਚਿੱਠੀਆਂ ਨਹੀਂ …ਗਿਆਨ ਵੰਡਦਾ ਹਾਂ..

Vishesh Sachdeva.

Print Friendly

About author

Vijay Gupta
Vijay Gupta1095 posts

State Awardee, Global Winner

You might also like

10ਵੀਂ ਦੇ ਨਤੀਜੇ ਵਿਚ ਕੁੜੀਆਂ ਦੀ ਬੱਲੇ ਬੱਲੇ

ਲੁਧਿਆਣਾ ਦੀ ਰਿਆ ਅੱਵਲ, ਪਹਿਲੀਆਂ 3 ਥਾਵਾਂ ਵਿਦਿਆਰਥਣਾਂ ਨੇ ਮੱਲੀਆਂ ਅਜੀਤਗੜ੍ਹ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਸ਼੍ਰੇਣੀ ਦੀ ਮਾਰਚ- 2014 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ


Print Friendly
Motivational Stories0 Comments

Alphabetic advice for us:

A B C Avoid Bad Company.. D E F Don’t Entertain Fools.. G H I Go for High Ideas . J K L M Just Keep a friend like ME..


Print Friendly

ਸਾਇੰਸ ਲਈ ਰਾਸ਼ਟਰੀ ਸਕਾਲਰਸ਼ਿਪ ਸਕੀਮਾਂ

ਕਰੀਅਰ ਦੇ ਲਿਹਾਜ਼ ਨਾਲ ਸਾਡੇ ਆਲੇ-ਦੁਆਲੇ ਬਹੁਤ ਕੁਝ ਵਾਪਰ ਰਿਹਾ ਹੈ, ਜਿਸ ਦਾ ਲਾਭ ਲੈਣਾ ਹੈ ਤਾਂ ਉਸ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਇਨ੍ਹੀਂ ਦਿਨੀਂ ਦਸਵੀਂ ਤੋਂ ਬਾਅਦ ਚੁਣੇ ਜਾ


Print Friendly