Print Friendly

104ਵੇਂ ਔਰਤ ਅੰਤਰਰਾਸ਼ਟਰੀ ਦਿਵਸ 'ਤੇ ਵਿਸ਼ੇਸ਼

ਸਾਰੀ ਦੁਨੀਆਂ ਵਿਚ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦਾ ਦਿਨ 104ਵਾਂ ਔਰਤ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਪ੍ਰਤੀ ਜੇ ਸਹੀ ਤਰੀਕੇ ਨਾਲ ਸੋਚਿਆ ਜਾਵੇ ਤਾਂ ਸਿਰਫ 8 ਮਾਰਚ ਹੀ ਕਿਉਂ? ਹਰ ਦਿਨ ਹੀ ਔਰਤਾਂ ਦਾ ਦਿਨ ਹੈ। ਹਰ ਦਿਨ ਹੀ ਔਰਤਾਂ ਨੂੰ ਵਧੇਰੇ ਮਾਣ ਸਨਮਾਨ ਮਿਲਣਾ ਚਾਹੀਦਾ ਹੈ।
ਇਸ ਦਿਨ ਔਰਤਾਂ ਨੂੰ ਵਧਾਈ ਦੇਣਾ ਜਰੂਰੀ ਨਹੀਂ, ਕਿਉਂਕਿ ਔਰਤਾਂ ਹਰ ਦਿਨ ਹੀ ਉੱਤਮ ਹਨ। ਹਰ ਔਰਤ ਆਪਣੇ ਆਪ ਵਿਚ ਸਰਵਉੱਤਮ ਹੈ, ਚਾਹੇ ਉਹ ਘਰ ਸੰਭਾਲਣ ਵਾਲੀ ਹੋਵੇ ਜਾਂ ਘਰ ਤੋਂ ਬਾਹਰ ਕੰਮ ਕਰਨ ਵਾਲੀ, ਕਿਉਂਕਿ ਘਰ ਸੰਭਾਲਣਾ ਵੀ ਆਪਣੇ ਆਪ ਵਿਚ ਇਕ ਬਹੁਤ ਵੱਡੀ ਜਿੰਮੇਵਾਰੀ ਹੈ। ਹਰ ਦਿਨ ਔਰਤਾਂ ਦਾ ਦਿਨ ਹੁੰਦਾ ਹੈ, ਕੋਈ ਵੀ ਔਰਤ ਤੋਂ ਬਿਨਾਂ ਇਕ ਦਿਨ ਵੀ ਨਹੀਂ ਗੁਜਾਰ ਸਕਦਾ, ਚਾਹੇ ਉਹ ਮਾਂ, ਪਤਨੀ, ਭੈਣ ਜਾਂ ਫਿਰ ਕੰਮ ਵਾਲੀ ਕਰਮਚਾਰੀ ਹੋਵੇ। ਔਰਤਾਂ ਦਾ ਦਿਨ ਮਨਾਉਣ ਦਾ ਮਹੱਤਵ ਤਾਂ ਹੀ ਹੈ ਜੇਕਰ ਉਨ੍ਹਾਂ ਨੂੰ ਇੱਜਤ, ਅਜਾਦੀ ਅਤੇ ਉਨ੍ਹਾਂ ਦੇ ਹੱਕ ਬਰਾਬਰ ਦਿੱਤੇ ਜਾਣ।
ਔਰਤਾਂ ਵੀ ਪੁਰਸ਼ਾਂ ਤੀ ਤਰ੍ਹਾਂ ਸੁਤੰਤਰ, ਮਜਬੂਤ ਅਤੇ ਆਪਣੇ ਆਪ ਵਿਚ ਸੰਪੂਰਨ ਹਨ। ਅੱਜ ਦੇ ਸਮੇਂ ਵਿਚ ਜਦੋਂ ਔਰਤਾਂ ਚੰਦ ਉੱਪਰ ਵੀ ਪਹੁੰਚ ਗਈਆਂ ਹਨ, ਉਹ ਆਪਣੇ ਹਰ ਸੁਪਨੇ ਨੂੰ ਸਾਕਾਰ ਕਰਨ ਦੀ ਸਮਰੱਥਾ ਰੱਖਦੀਆਂ ਹਨ, ਤਾਂ ਫਿਰ ਕਿਉਂ ਸਿਰਫ ਇਕ ਦਿਨ ਹੀ ਔਰਤਾਂ ਦਾ ਦਿਨ ਗਿਣਿਆ ਜਾਵੇ?
ਜਦੋਂ ਸਾਰੇ ਇਨਸਾਨ ਬਰਾਬਰ ਹਨ ਤਾਂ ਫਿਰ ਕਿਉਂ ਇਕ ਦਿਨ ਕਿਸੇ ਇਕ ਵਰਗ ਲਈ ਅਲੱਗ ਕੱਢਿਆ ਜਾਵੇ। ਹਰ ਇਨਸਾਨ ਨੂੰ ਆਪਣੀ ਜਿੰਦਗੀ ਵਿਚ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਹਰ ਦਿਨ ਹੀ ਜਸ਼ਨ ਮਨਾ ਸਕੇ।
ਇਹ ਇਕ ਕੌੜਾ ਸੱਚ ਹੈ ਸਾਡੇ ਮਹਾਨ ਭਾਰਤ ਵਿਚ ਇਕੱਲੀਆਂ ਔਰਤਾਂ ਸੁਰੱਖਿਅਤ ਨਹੀਂ ਹਨ। ਪਤਾ ਨਹੀਂ ਕਿਉਂ? ਕਿਸੇ ਇਕੱਲੀ ਮਜਬੂਰ ਔਰਤ ਨੂੰ ਦੇਖ ਕੇ ਪੁਰਸ਼ਾਂ ਨੂੰ ਆਪਣੀ ਮਰਦਾਨਗੀ ਦਿਖਾਉਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਔਰਤ ਨੂੰ ਆਪਣਾ ਸ਼ਿਕਾਰ ਬਨਾਉਣਾ ਚਾਹੁੰਦਾ ਹੈ। ਦੂਜੇ ਪਾਸੇ ਜਦੋਂ ਆਪਣੇ ਘਰ ਦੀ ਕਿਸੇ ਔਰਤ ਦੀ ਗੱਲ ਚੱਲਦੀ ਹੈ ਤਾਂ ਉਸਨੂੰ ਉਹ ਪੂਰੀ ਤਰਾਂ ਸੁਰੱਖਿਅਤ ਚਾਹੁੰਦਾ ਹੈ। ਜੇਕਰ ਅਸੀਂ ਸਹੀ ਅਰਥਾਂ ਵਿਚ ਔਰਤ ਦਿਵਸ ਮਨਾਉਣਾ ਚਾਹੁੰਦੇ ਹਾਂ ਤਾਂ ਇਸ ਦੌਗਲੀ ਨੀਤੀ ਵਾਲੇ ਕੋਹੜ ਨੂੰ ਆਪਣੇ ਅੰਦਰੋ ਕੱਢ ਕੇ ਸਾਰੀਆਂ ਹੀ ਔਰਤਾਂ ਨੂੰ ਬਰਾਬਰ ਸਨਮਾਨ ਦੇਣਾ ਜਰੂਰੀ ਹੈ।
ਜਿਹੜੇ ਦੇਸ਼ ਵਿਚ ਇਕ ਔਰਤ ਦੇ ਗਰਭ ਵਿਚ ਬੇਟੀ ਨੂੰ ਕਤਲ ਕਰਵਾ ਦਿੱਤਾ ਜਾਂਦਾ ਹੈ, ਦਾਜ ਲਈ ਨੂੰਹਾਂ ਨੂੰ ਜਿਉਂਦਾ ਸਾੜ ਦਿੱਤਾ ਜਾਂਦਾ ਹੈ, ਬੱਚੀਆਂ ਨੂੰ ਰਿਸ਼ਤੇਦਾਰਾਂ ਦੁਆਰਾ ਹੀ ਬਲਾਤਕਾਰ ਦਾ ਸ਼ਿਕਾਰ ਬਣਾਇਆ ਜਾਂਦਾ ਹੈ, ਅਜਿਹੇ ਦੇਸ਼ ਵਿਚ ਔਰਤ ਦਿਵਸ ਮਨਾਉਣਾ ਸਿਰਫ ਖਾਨਾਪੂਰਤੀ ਨਹੀਂ ਤਾਂ ਹੋਰ ਕੀ ਹੈ?
ਛੋਟੀ ਸੋਚ ਦੇ ਕੁਝ ਵਿਅਕਤੀ ਬਲਾਤਕਾਰ ਵਰਗੇ ਅਪਰਾਧਾਂ ਵਿਚ ਵੀ ਔਰਤ ਨੂੰ ਹੀ ਦੋਸ਼ੀ ਠਹਿਰਾਉਂਦੇ ਹਨ, ਉਹ ਇਸ ਲਈ ਔਰਤ ਦੇ ਪੱਛਮੀ ਪਹਿਰਾਵੇ ਨੂੰ ਦੋਸ਼ੀ ਮੰਨਦੇ ਹਨ, ਪਰ ਸਵਾਲ ਇਹ ਉੱਠਦਾ ਹੈ ਕਿ ਕੀ ਜੇਕਰ ਔਰਤ ਨੇ ਪੱਛਮੀ ਪਹਿਰਾਵਾ ਪਾਇਆ ਹੈ ਤਾਂ ਅਪਰਾਧੀਆਂ ਨੂੰ ਅਪਰਾਧ ਕਰਨ ਲਈ ਇਹ ਸਰਟੀਫਿਕੇਟ ਪ੍ਰਾਪਤ ਹੋ ਜਾਂਦਾ ਹੈ ਕਿ ਹੁਣ ਉਹ ਅਪਰਾਧ ਕਰ ਸਕਦੇ ਹਨ, ਇਸ ਲਈ ਉਨ੍ਹਾਂ ਦਾ ਕੋਈ ਦੋਸ਼ ਨਹੀਂ ਹੈ?
ਇੰਟਰਨੈਸ਼ਨਲ ਸੈਂਟਰ ਫਾੱਰ ਰਿਸਰਚ ਫਾੱਰ ਵੂਮੈਨ ਵੱਲੋਂ ਕੀਤੀ ਗਈ ਖੋਜ ਅਨੁਸਾਰ ਭਾਰਤ ਵਿਚ ਪ੍ਰਤੀ ਚਾਰ ਪੁਰਸ਼ਾਂ ਵਿਚੋਂ ਇਕ ਪੁਰਸ਼, ਔਰਤ ਦਾ ਸਰੀਰਕ ਅਤੇ ਮਾਨਸਿਕ ਸੋਸ਼ਣ ਕਰਦਾ ਹੈ। ਇਸ ਬਾਰੇ ਖੋਜ 8000 ਪੁਰਸ਼ਾਂ ਅਤੇ 3500 ਔਰਤਾਂ ਜਿਨ੍ਹਾਂ ਦੀ ਉਮਰ 18 ਤੋਂ 65 ਸਾਲ ਹੈ ‘ਤੇ ਕੀਤੀ ਗਈ।
ਸਿਰਫ ਭਾਰਤ ਵਿਚ ਨਹੀਂ ਬਲਕਿ ਔਰਤਾਂ ਨਾਲ ਵਿਤਕਰਾ ਵਿਸ਼ਵ ਪੱਧਰ ‘ਤੇ ਹੁੰਦਾ ਹੈ। ਔਰਤ ਨੂੰ ਬੈੱਡਰੂਮ ਵਿਚ ਵਰਤਣ ਦੀ ਵਸਤੂ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਜਦੋਂ ਔਰਤ ਗਰਭਵਤੀ ਹੋ ਜਾਵੇ ਤਾਂ ਉਸਦੀ ਨੌਕਰੀ ਖਤਰੇ ਵਿਚ ਪੈ ਜਾਂਦੀ ਹੈ। ਵਿਸ਼ਵ ਦੀਆਂ ਸਰਕਾਰਾਂ ਵੀ ਗਰਭਵਤੀ ਔਰਤ ਨੂੰ ਪਾਰਲੀਮੈਂਟ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੰਦੀਆਂ। ਔਰਤ ਦੇ ਅੰਗਾਂ ਦਾ ਪ੍ਰਦਰਸ਼ਨ ਮਾਚਿਸ ਦੀ ਡੱਬੀ ਤੋਂ ਲੈ ਕੇ ਹਵਾਈ ਜਹਾਜ ਬਨਾਉਣ ਵਾਲੀਆਂ ਕੰਪਨੀਆਂ ਆਪਣੇ ਇਸ਼ਤਿਹਾਰਾਂ ਵਿਚ ਕਰਦੀਆਂ ਹਨ। ਉਤਪਾਦ ਭਾਵੇਂ ਔਰਤ ਨਾਲ ਸਬੰਧਿਤ ਹੋਵੇ ਜਾਂ ਨਾ ਉਸਦੇ ਬਾਵਜੂਦ ਟੀਵੀ ‘ਤੇ ਚੱਲਣ ਵਾਲੇ ਇਸ਼ਤਿਹਾਰ ਨੂੰ ਔਰਤ ਵੱਲੋਂ ਹੀ ਪੇਸ਼ ਕਰਵਾਇਆ ਜਾਂਦਾ ਹੈ। ਵਿਕਸਤ, ਅਵਿਕਸਤ ਦੇਸ਼ ਅਜਿਹੀਆਂ ਨੀਤੀਆਂ ਨਹੀਂ ਬਣਾ ਸਕੇ, ਜਿਸ ਨਾਲ ਔਰਤ ਦੇ ਅੱਧ ਨੰਗੇ ਸਰੀਰ ਨੂੰ ਇਸ਼ਤਿਹਾਰ ਬਨਾਉਣ ‘ਤੇ ਰੋਕ ਲਗਾਈ ਜਾ ਸਕੇ। ਔਰਤ ਦਿਵਸ ਨੂੰ ਮਨਾਉਣ ਦਾ ਇਹ ਸਹੀ ਉਪਰਾਲਾ ਹੋਵੇਗਾ। ਜੇ ਸਮੂਹ ਲੁਕਾਈ ਅਜਿਹੀਆਂ ਬੁਰਾਈਆਂ ਦੇ ਖਿਲਾਫ ਅਵਾਜ ਬੁਲੰਦ ਕਰੇ।

– ਵਰਿੰਦਰ ਕੌਰ ਧਾਲੀਵਾਲ,

ਸ.ਸੰਪਾਦਕ

http://www.punjabexpress.info/

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਨੌਜਵਾਨਾਂ ਲਈ ਚਾਨਣ ਮੁਨਾਰਾ – ਚੰਦਰ ਸ਼ੇਖਰ ਆਜ਼ਾਦ (23 ਜੁਲਾਈ ਜਨਮ ਦਿਨ ਤੇ ਵਿਸ਼ੇਸ਼)

ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਜਨਮਦਿਨ ਹੈ। ਆਜ਼ਾਦ ਦਾ ਜਨਮ ਹੱਦ ਦਰਜੇ ਦੀ ਗਰੀਬੀ, ਅਗਿਆਨਤਾ, ਅੰਧਵਿਸ਼ਵਾਸ਼ ਅਤੇ ਧਾਰਮਿਕ


Print Friendly
Important Days0 Comments

ਸ਼ਹੀਦ ਸੈਨਿਕ ਪਰਿਵਾਰਾਂ ਲਈ ਦਿਲ ਖੋਲ ਕੇ ਦਾਨ ਦੇਣ ਦੇਸ਼ਵਾਸੀ – ਝੰਡਾ ਦਿਵਸ 7 ਦਸੰਬਰ ਤੇ ਵਿਸ਼ੇਸ਼

ਹਥਿਆਰਬੰਦ ਸੈਨਾ ਝੰਡਾ ਦਿਵਸ ਭਾਰਤ ਵਿੱਚ ਹਰ ਸਾਲ 7 ਦਸੰਬਰ ਨੂੰ ਮਨਾਇਆ ਜਾਂਦਾ ਹੈ। ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਮ ਪੀਣ


Print Friendly