Print Friendly
ਅਮਰ ਸ਼ਹੀਦ ਚੰਦਰ ਸ਼ੇਖਰ ਆਜ਼ਾਦ (ਅੱਜ ਜਨਮ ਦਿਨ ਤੇ ਵਿਸ਼ੇਸ਼)

ਅਮਰ ਸ਼ਹੀਦ ਚੰਦਰ ਸ਼ੇਖਰ ਆਜ਼ਾਦ (ਅੱਜ ਜਨਮ ਦਿਨ ਤੇ ਵਿਸ਼ੇਸ਼)

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮਾਤਾ ਜਗਰਾਨੀ ਅਤੇ ਪਿਤਾ ਸੀਤਾਰਾਮ ਦੇ ਘਰ ਪਿੰਡ ਬਦਰਕਾ ਜ਼ਿਲ੍ਹਾ ਉਂਨਾਵ ਵਿਖੇ ਹੋਇਆ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ ਲੱਗਿਆ ਅਤੇ ਉਹ ਸੰਸਕ੍ਰਿਤ ਪੜ੍ਹਣ ਲਈ ਵਾਰਾਨਸੀ ਆ ਗਏ। 14-15 ਸਾਲ ਦੀ ਉਮਰ ਦੇ ਦੌਰਾਨ ਇਨ੍ਹਾਂ ਦੇ ਜੀਵਨ ਦੀ ਵਿੱਚ ਇੱਕ ਬਹੁਤ ਮਹੱਤਵਪੂਰਨ ਘਟਨਾ ਘਟੀ। ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਬਾਲ ਆਜ਼ਾਦ ਅੰਦੋਲਨ ਲਈ ਚੱਲ ਪਏ। ਉਸ ਨੇ ਨਿਸ਼ਾਨਾ ਲਗਾ ਕੇ ਪੁਲੀਸ ਅਧਿਕਾਰੀ ਉੱਤੇ ਪੱਥਰ ਮਾਰਿਆ ਜਿਸ ਕਾਰਨ ਉਸ ਦਾ ਸਿਰ ’ਤੇ ਸੱਟ ਲੱਗੀ। ਬਾਲ ਆਜ਼ਾਦ ਉੱਥੋਂ ਗਾਇਬ ਹੋ ਗਿਆ।
ਕੁਝ ਦਿਨ ਬਾਅਦ ਪੁਲੀਸ ਨੇ ਆਜ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੰਦਰਾਂ ਬੈਂਤ ਮਾਰਨ ਦੀ ਸਜ਼ਾ ਦਿੱਤੀ। ਪੁਲੀਸ ਅਧਿਕਾਰੀਆਂ ਨੇ ਪੁੱਛਿਆ-  ਤੇਰਾ ਨਾਮ ਕੀ ਹੈ ਤਾਂ ਆਜ਼ਾਦ ਨੇ ਜੁਆਬ ਦਿੱਤਾ- ਆਜ਼ਾਦ। ਪਿਤਾ ਦਾ ਨਾਮ ਪੁੱਛਣ ’ਤੇ ਆਜ਼ਾਦ ਨੇ ਜੁਆਬ ਦਿੱਤਾ- ਸਵਾਧੀਨ, ਮਾਂ ਦਾ ਨਾਮ ਪੁੱਛੇ ਜਾਣ ’ਤੇ ਉਸ ਨੇ ਕਿਹਾ- ਭਾਰਤ ਮਾਤਾ ਅਤੇ ਇੰਜ ਹੀ ਘਰ ਦਾ ਪਤਾ-  ਜੇਲ੍ਹਖਾਨਾ ਦੱਸਿਆ। ਉਦੋਂ ਤੋਂ ਇਹ ਬਾਲ ਚੰਦਰ ਸ਼ੇਖਰ ਆਜ਼ਾਦ ਦੇ ਨਾਂ ਨਾਲ ਮਕਬੂਲ ਹੋ ਗਿਆ।
ਅਸਹਿਯੋਗ ਅੰਦੋਲਨ ਦੇ ਬੰਦ ਹੋਣ ਤੋਂ ਬਾਅਦ ਆਜ਼ਾਦ ਕ੍ਰਾਂਤੀਵਾਦੀ ਗਤੀਵਿਧੀਆਂ ਨਾਲ ਜੁੜ ਕੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣੇ। ਇਸ ਸੰਸਥਾ ਵੱਲੋਂ ਉਨ੍ਹਾਂ ਰਾਮ ਪ੍ਰਸਾਦ ਬਿਸਮਿਲ  ਦੀ ਅਗਵਾਈ ਵਿੱਚ  9 ਅਗਸਤ 1925 ਨੂੰ ਕਾਕੋਰੀ ਕਾਂਡ ਵਿੱਚ ਭਾਗ ਲਿਆ ਪਰ ਪੁਲੀਸ ਦੇ ਹੱਥ ਨਾ ਆਏ। ਇਸ ਤੋਂ ਬਾਅਦ ਸੰਨ 1927 ਵਿੱਚ ਬਿਸਮਿਲ ਅਤੇ ਉਸ ਦੇ ਚਾਰ ਸਾਥੀਆਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੇ ਉੱਤਰ ਭਾਰਤ ਦੇ ਸਾਰੇ ਕ੍ਰਾਂਤੀਕਾਰੀ  ਸੰਗਠਨਾਂ ਨੂੰ ਮਿਲਾ ਕੇ ਇੱਕ ਕਰਦਿਆਂ  ਹੋਇਆਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਭਗਤ ਸਿੰਘ ਦੇ ਨਾਲ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ। ਆਪ ਦਿੱਲੀ ਪਹੁੰਚ ਕੇ ਅਸੈਂਬਲੀ ਬੰਬ ਕਾਂਡ ਦੇ ਵੀ ਸਾਥੀ ਬਣੇ।
ਆਜ਼ਾਦ ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਖ਼ੁਦ ਵੀ ਕਰਦੇ ਸਨ ਅਤੇ ਆਪਣੇ ਸਾਥੀਆਂ ਤੋਂ ਵੀ ਕਰਵਾਉਂਦੇ ਸਨ। ਇੱਕ ਵਾਰ ਜੰਗਲ ਵਿੱਚ ਸਾਧੂ ਵੇਸ਼ ਵਿੱਚ ਬੈਠੇ ਆਜ਼ਾਦ  ਕੋਲ ਪੁਲੀਸ ਪਹੁੰਚ ਗਈ। ਪੁਲੀਸ ਨੇ ਸਾਧੂ ਵੇਸ਼ ਧਾਰੀ ਬੈਠੇ ਆਜ਼ਾਦ ਨੂੰ ਪੁੱਛਿਆ- ‘‘ਬਾਬਾ, ਤੁਸੀਂ ਆਜ਼ਾਦ ਨੂੰ ਵੇਖਿਆ?’’ ਸਾਧੂ ਵੇਸ਼ ਧਾਰੀ ਬੈਠੇ ਆਜ਼ਾਦ ਬੋਲੇ, ‘‘ ਆਜ਼ਾਦ ਨੂੰ ਕੀ ਵੇਖਣਾ, ਅਸੀਂ ਤਾਂ ਹਮੇਸ਼ਾ ਆਜ਼ਾਦ ਰਹਿੰਦੇ ਹਾਂ, ਅਸੀਂ ਵੀ ਆਜ਼ਾਦ ਹਾਂ।’’ ਪੁਲੀਸ ਕੁਝ ਵੀ ਨਹੀਂ ਸਮਝ ਸਕੀ ਅਤੇ ਹੱਥ ਜੋੜ ਕੇ ਵਾਪਸ ਆ ਗਈ।
ਆਜ਼ਾਦ ਨੇ ਬਹਾਦਰੀ ਦੀ ਨਵੀਂ ਪਰਿਭਾਸ਼ਾ ਲਿਖੀ। ਉਨ੍ਹਾਂ ਆਪਣਾ ਆਜ਼ਾਦ ਰਹਿਣ ਦਾ ਸੰਕਲਪ ਪੂਰਾ ਕੀਤਾ। 27 ਫਰਵਰੀ 1931 ਨੂੰ ਇਲਾਹਾਬਾਦ ਦੇ ਏਲਫਰੇਡ ਪਾਰਕ ਵਿੱਚ ਪੁਲੀਸ ਨੇ ਆਜ਼ਾਦ ਨੂੰ ਘੇਰ ਲਿਆ। ਆਜ਼ਾਦ ਨੇ ਪੁਲੀਸ ਦਾ  ਡਟ ਕੇ ਮੁਕਾਬਲਾ ਕੀਤਾ ਅਤੇ ਜਦੋਂ ਰਿਵਾਲਵਰ ਵਿੱਚ ਆਖ਼ਰੀ ਗੋਲੀ ਰਹਿ ਗਈ ਤਾਂ ਆਪ ਨੇ ਸ਼ਹੀਦੀ ਦਾ ਜਾਮ ਪੀ ਲਿਆ। ਅੱਜ ਚੰਦਰ ਸ਼ੇਖਰ ਆਜ਼ਾਦ ਦਾ ਜਨਮ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।

ਲਕਸ਼ਮੀ ਕਾਂਤਾ ਚਾਵਲਾ
* ਸੰਪਰਕ:94172-76242

http://punjabitribuneonline.com/2012/07

Print Friendly

About author

Vijay Gupta
Vijay Gupta1092 posts

State Awardee, Global Winner

You might also like

Important Days0 Comments

ਜਲਵਾਯੂ ਤਬਦੀਲੀ ਦੇ ਨਾਲ ਵਾਤਾਵਰਨ ਨੁਕਸਾਨ, ਪਾਣੀ ਨਾਲ ਸਬੰਧਤ ਸੰਕਟ ਆਲਮੀ ਪੱਧਰ ਤੇ ਵਧ ਰਿਹੈ – (22 ਮਾਰਚ ਵਿਸ਼ਵ ਜਲ ਦਿਵਸ ਤੇ ਵਿਸ਼ੇਸ਼)

ਵਿਸ਼ਵ ਜਲ ਦਿਵਸ, ਹਰ ਸਾਲ 22 ਮਾਰਚ ਨੂੰ ਮਨਾਇਆ ਜਾਂਦਾ ਹੈ। ਸਾਲ 1992 ਵਿੱਚ ਸੰਯੁਕਤ ਰਾਸ਼ਟਰ ਦੀ ਵਾਤਾਵਰਣ ਤੇ ਵਿਕਾਸ ਸਬੰਧੀ ਹੋਈ ਕਾਨਫੰਰਸ ਵਿੱਚ ਸ਼ੁੱਧ ਤੇ ਸਾਫ ਪਾਣੀ ਲਈ ਅੰਤਰਰਾਸ਼ਟਰੀ


Print Friendly
Important Days0 Comments

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਯਾਦ ਕਰਦਿਆਂ (ਅੱਜ ਸ਼ਹੀਦੀ ਦਿਨ ਤੇ)

ਦੇਸ਼ ਲਈ ਆਪਣਾ ਸਭ ਕੁਝ ਕੁਰਬਾਨ ਕਰ ਦੇਣ ਵਾਲੇ  ਕ੍ਰਾਂਤੀਕਾਰੀ ਯੋਧਿਆਂ ਵਿੱਚ ਚੰਦਰ ਸ਼ੇਖਰ ਆਜ਼ਾਦ ਦਾ ਨਾਂ ਬਹੁਤ ਹੀ ਸ਼ਰਧਾ ਨਾਲ ਲਿਆ ਜਾਂਦਾ ਹੈ। ਆਜ਼ਾਦ ਨੇ ਦੇਸ਼ ਨੂੰ ਆਜ਼ਾਦ ਕਰਵਾਉਣ


Print Friendly
Great Men0 Comments

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ (17 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਲਾਲਾ ਲਾਜਪਤ ਰਾਏ ਦਾ ਜਨਮ ਨਾਨਕੇ ਘਰ ਪਿੰਡ ਢੁਡੀਕੇ ਵਿਖੇ ਫਾਰਸੀ ਦੇ ਅਧਿਆਪਕ ਲਾਲਾ ਰਾਧਾਕ੍ਰਿਸ਼ਨ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ 28 ਜਨਵਰੀ 1865 ਨੂੰ ਹੋਇਆ। ਲਾਲਾ ਜੀ ਬਚਪਨ ਵਿੱਚ


Print Friendly