Print Friendly
ਕਾਰਗਿਲ ਵਿਜੇ ਦਿਵਸ

ਕਾਰਗਿਲ ਵਿਜੇ ਦਿਵਸ

ਨਵੀਂ ਦਿੱਲੀ- ਅੱਜ ਦਾ ਦਿਨ ਤਾਂ ਤੁਹਾਨੂੰ ਯਾਦ ਹੀ ਹੋਵੇਗਾ ਅੱਜ ਦਾ ਦਿਨ ਕਾਰਗਿਲ ਦੀ ਜੰਗ ਦਾ ਜਿੱਤ ਦਾ ਦਿਨ ਹੈ। ਅੱਜ ਕਾਰਗਿਲ ਦੀ ਜੰਗ ਨੂੰ 16 ਸਾਲ ਪੂਰੇ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਕਾਰਗਿਲ ਦੀ ਜੰਗ ‘ਚ ਜਿੱਤ ਸਾਲ 1999 ‘ਚ ਮਿਲੀ ਸੀ। ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਆਰਮੀ ਚੀਫ ਜਨਰਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

ਇਸ ਦਿਨ ਨੂੰ ਯਾਦ ਕਰਦੇ ਹੋਏ ਇਸ ਦੇ ਕਾਰਨ ‘ਤੇ ਗੌਰ ਕਰੀਏ ਤਾਂ ਪਹਿਲਾਂ ਪਾਕਿਸਤਾਨ ਸੈਨਾ ਨੇ ਕਾਰਗਿਲ ਸੈਕਟਰ ‘ਚ ਘੁਸਪੈਠਿਆਂ ਦੀ ਸ਼ਕਲ ‘ਚ ਦਾਖਲ ਹੋ ਕੇ ਉਨ੍ਹਾਂ ਨੇ ਕੰਟਰੋਲ ਰੇਖਾ ਪਾਰ ਕਰਕੇ ਸਾਡੀ ਕਈ ਚੋਟੀਆਂ ‘ਤੇ ਕਬਜ਼ਾ ਕਰ ਲਿਆ ਸੀ। ਦੁਸ਼ਮਣ ਦੀ ਇਸ ਹਰਕਤ ਦਾ ਜਵਾਬ ਦੇਣ ਲਈ ਆਰਮੀ ਨੇ ‘ਆਪਰੇਸ਼ਨ ਵਿਜੇ’ ਸ਼ੁਰੂ ਕੀਤਾ, ਜਿਸ ‘ਚ 30000 ਭਾਰਤੀ ਸੈਨਾ ਸ਼ਾਮਲ ਸੀ। ਇਸ ਦੇ ਬਾਅਦ ਏਅਰਫੋਰਸ ਨੇ ਆਰਮੀ ਨੂੰ ਸਪੋਰਟ ਕਰਨ ਲਈ 26 ਮਈ ਨੂੰ ‘ਆਪਰੇਸ਼ਨ ਸਫੇਦ ਸਾਗਰ’ ਸ਼ੁਰੂ ਕੀਤਾ, ਜਦਕਿ ਨੌ ਸੈਨਾ ਨੇ ਕਰਾਚੀ ਤਕ ਪਹੁੰਚਣ ਵਾਲੇ ਸਮੁੰਦਰੀ ਮਾਰਗ ਤੋਂ ਸਪਲਾਈ ਰੋਕਣ ਲਈ ਆਪਣੇ ਪੂਰਬੀ ਇਲਾਕਿਆਂ ‘ਚ ਜਹਾਜ਼ੀ ਬੇੜੇ ਨੂੰ ਅਰਬ ਸਾਗਰ ‘ਚ ਲਿਆ ਖੜ੍ਹਾ ਕੀਤਾ।

26 ਜੁਲਾਈ 1999 ਨੂੰ ਭਾਰਤੀ ਸੈਨਾ ਨੇ ਕਾਰਗਿਲ ਨੂੰ ਪਾਕਿਸਤਾਨੀ ਸੈਨਾ ਦੇ ਕਬਜ਼ੇ ‘ਚੋਂ ਪੂਰੀ ਤਰ੍ਹਾਂ ਮੁਕਤ ਕਰਵਾ ਲਿਆ। ਅੱਜ ਵੀ ਦੇਸ਼ ਇਸ ਦਿਨ ਨੂੰ ਭੁੱਲ ਨਹੀਂ ਸਕਦਾ। ਸੁਰੱਖਿਆ ਮੰਤਰੀ ਨੇ ਵੀ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਦੁਨੀਆਂ ਦੇ ਹਾਥੀ ਗੰਭੀਰ ਮੁਸੀਬਤ ਵਿੱਚ – ਵਿਜੈ ਗੁਪਤਾ (ਕੌਮਾਂਤਰੀ ਹਾਥੀ ਦਿਵਸ 12 ਅਗਸਤ ਤੇ ਵਿਸ਼ੇਸ਼)

ਕੌਮਾਤਰੀ ਹਾਥੀ ਦਿਵਸ ਹਰ ਸਾਲ 12 ਅਗਸਤ ਨੂੰ ਮਨਾਇਆ ਜਾਣ ਵਾਲਾ ਇਕ ਕੌਮਾਂਤਰੀ ਪ੍ਰੋਗਰਾਮ ਹੈ, ਜੋ ਸੰਸਾਰ ਭਰ ਦੇ ਹਾਥੀਆਂ ਦੀ ਰੱਖਿਆ ਅਤੇ ਸੁਰੱਖਿਆ ਲਈ ਸਮਰਪਿਤ ਹੈ। ਕੈਨਜਵੈਸਟ ਪਿਕਚਰਸ ਦੇ


Print Friendly
Important Days0 Comments

ਵਿਸ਼ਵ ਤੰਬਾਕੂ ਮੁਕਤ ਦਿਵਸ – (31 ਮਈ ‘ਤੇ ਵਿਸ਼ੇਸ਼)

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ


Print Friendly

ਸੱਭਿਆਚਾਰਕ ਤਿਉਹਾਰ – ਬਸੰਤ ਪੰਚਮੀ

ਭਾਰਤ ਨੂੰ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਆਖਿਆ ਜਾਂਦਾ ਹੈ। ਇਹ ਉਨ੍ਹਾਂ ਦੇ ਮਨੋਰੰਜਨ ਦੇ ਪ੍ਰਮੁੱਖ ਸਾਧਨ ਹੀ ਨਹੀਂ ਬਲਕਿ ਇਹ ਭਾਰਤੀ ਸੰਸਕ੍ਰਿਤੀ ਅਤੇ ਸੱਭਿਆਚਾਰ ਦੇ ਦਰਪਣ ਵੀ ਹਨ। ਦੀਵਾਲੀ,


Print Friendly