Print Friendly
ਸਮੇਂ ਦੀ ਤੇਜ਼ ਚਾਲ ਨੇ ਪਛਾੜ ਦਿੱਤਾ ਤੀਆਂ ਦਾ ਤਿਉਹਾਰ

ਸਮੇਂ ਦੀ ਤੇਜ਼ ਚਾਲ ਨੇ ਪਛਾੜ ਦਿੱਤਾ ਤੀਆਂ ਦਾ ਤਿਉਹਾਰ

ਸਾਉਣ ਮਹੀਨੇ ਨੂੰ ਬਰਸਾਤ ਦੇ ਦਿਨਾਂ ਵਜੋਂ ਜਾਣਿਆ ਜਾਂਦਾ ਹੈ ਤੇ ਇਸ ਮਹੀਨੇ ਵਿਚ ਹੋਣ ਵਾਲੀਆਂ ਭਾਰੀ ਬਾਰਿਸ਼ਾਂ ਮੌਸਮ ਨੂੰ ਸੁਹਾਵਣਾ ਬਣਾ ਦਿੰਦੀਆਂ ਹਨ, ਜਿਸ ਕਾਰਨ ਇਸ ਮਹੀਨੇ ਦਾ ਹਰ ਇਕ ਨੂੰ ਇੰਤਜ਼ਾਰ ਰਹਿੰਦਾ ਹੈ ਤੇ ਪੰਜਾਬ ਅੰਦਰ ਇਸ ਮਹੀਨੇ ਨਾਲ ਕਈ ਤਰ੍ਹਾਂ ਦੇ ਤਿਉਹਾਰ ਤੇ ਮੇਲੇ ਸੰਬੰਧ ਰੱਖਦੇ ਹਨ। ਜਿਨ੍ਹਾਂ ਵਿਚੋਂ ਧੀਆਂ-ਧਿਆਣੀਆਂ ਵਲੋਂ ਮਨਾਇਆ ਜਾਣ ਵਾਲਾ ਤੀਆਂ ਦਾ ਤਿਉਹਾਰ ਕਾਫੀ ਮਸ਼ਹੂਰ ਹੈ ਪਰ ਸਮੇਂ ਦੀ ਤੇਜ਼ ਚਾਲ ਨੇ ਤੀਆਂ ਦੇ ਤਿਉਹਾਰ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਅੱਜਕਲ ਤੀਆਂ ਮਨਾਉਣ ਦਾ ਸ਼ੌਕ ਵੀ ਘੱਟ ਹੁੰਦਾ ਜਾ ਰਿਹਾ ਹੈ। ਜਿਸ ਦੇ ਚੱਲਦਿਆਂ ਪਿੰਡਾਂ ਆਦਿ ਵਿਚ ਤੀਆਂ ਮੌਕੇ ਲੱਗਣ ਵਾਲੀਆਂ ਰੌਣਕਾਂ ਹੁਣ ਘੱਟ ਹੀ ਦਿਖਾਈ ਦਿੰਦੀਆਂ ਹਨ ਤੇ ਇਸ ਤਿਉਹਾਰ ਦਾ ਰੰਗ ਪਹਿਲਾਂ ਜਿੰਨਾ ਗੂੜਾ ਨਹੀਂ ਰਿਹਾ। ਜ਼ਿਕਰਯੋਗ ਹੈ ਕਿ ਸਾਉਣ ਮਹੀਨੇ ਵਿਚ ਤੀਆਂ ਮਨਾਉਣ ਦਾ ਰਿਵਾਜ਼ ਪਿਛਲੇ ਜ਼ਮਾਨੇ ਤੋਂ ਚੱਲਦਾ ਆ ਰਿਹਾ ਹੈ ਤੇ ਤੀਆਂ ਦਾ ਤਿਉਹਾਰ ਲੜਕੀਆਂ ਵਲੋਂ ਬੜੇ ਹੀ ਚਾਵਾਂ ਤੇ ਖੁਸ਼ੀਆਂ ਨਾਲ ਮਨਾਇਆ ਜਾਂਦਾ ਰਿਹਾ ਹੈ। ਇਸ ਮਹੀਨੇ ਬਾਰਿਸ਼ਾਂ ਹੋਣ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਜਾਂਦਾ ਹੈ ਤੇ ਬਾਰਿਸ਼ ਵਿਚ ਨਹਾ ਕੇ ਰੁੱਖ-ਬੂਟੇ ਵੀ ਟਹਿਕਣ ਲੱਗ ਪੈਂਦੇ ਹਨ। ਅਜਿਹੇ ਵਿਚ ਆਪਣੇ ਪੇਕੇ ਘਰ ਆਈਆਂ ਨਵ-ਵਿਆਹੀਆਂ ਲੜਕੀਆਂ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਇਸ ਮਹੀਨੇ ਦਾ ਅਨੰਦ ਮਾਣਦੀਆਂ ਹਨ ਤੇ ਪਿੰਡ ਦੀ ਕਿਸੇ ਸਾਂਝੀ ਜਗ੍ਹਾ ਖੂਹ, ਨਹਿਰ ਆਦਿ ਦੇ ਕੰਢੇ ਲੱਗੇ ਦਰੱਖਤਾਂ ਨਾਲ ਰੱਸੇ ਦੀ ਸਹਾਇਤਾ ਨਾਲ ਪੀਂਘ ਪਾ ਕੇ ਪੀਘਾਂ ਝੂਟਦੀਆਂ ਹੋਈਆਂ ਅਸਮਾਨ ਨੂੰ ਹੱਥ ਲਗਾਉਣ ਦੀ ਚਾਹਤ ਰੱਖਦੀਆਂ ਹਨ ਅਤੇ ਰਲ-ਮਿਲ ਕੇ ਗਿੱਧਾ-ਕਿੱਕਲੀ ਪਾਉਂਦੀਆਂ ਹਨ। ਸਾਉਣ ਮਹੀਨੇ ਵਿਚ ਧੀਆਂ-ਧਿਆਣੀਆਂ ਨੂੰ ਵੰਗਾ ਚੜ੍ਹਵਾ ਕੇ ਦੇਣਾ ਵੀ ਪੁੰਨ ਦਾ ਕੰਮ ਮੰਨਿਆ ਜਾਂਦਾ ਹੈ ਪਰ ਅਜੋਕੇ ਸਮੇਂ ਵਿਚ ਪੰਜਾਬੀ ਸੱਭਿਆਚਾਰ ‘ਤੇ ਪੱਛਮੀ ਸੱਭਿਅਤਾ ਦੇ ਪਏ ਪ੍ਰਭਾਵ ਅਤੇ ਸਮੇਂ ਦੀ ਬਦਲਦੀ ਚਾਲ ਕਾਰਨ ਤੀਆਂ ਦਾ ਤਿਉਹਾਰ ਅਲੋਪ ਹੋਣ ਦੇ ਕੰਢੇ ਪਹੁੰਚ ਚੁੱਕਾ ਹੈ।  ਹੁਣ ਪਿੰਡਾਂ ਵਿਚ ਪਹਿਲਾਂ ਦੀ ਤਰ੍ਹਾਂ ਤੀਆਂ ਮੌਕੇ ਨਾ ਤਾਂ ਲੜਕੀਆਂ ਪੀਘਾਂ ਝੂਟਦੀਆਂ ਹਨ ਤੇ ਨਾ ਹੀ ਇਕੱਠੀਆਂ ਹੋ ਕੇ ਗਿੱਧਾ-ਕਿੱਕਲੀ ਪਾਉਂਦੀਆਂ ਹਨ। ਹੁਣ ਤਾਂ ਸਾਉਣ ਮਹੀਨੇ ਵਿਚ ਰੁੱਖਾਂ ਦੇ ਟਾਹਣੇ ਵੀ ਪੀਘਾਂ ਵਾਲੀਆਂ ਰੱਸੀਆਂ ਦੀ ਉਡੀਕ ਕਰਦੇ ਪ੍ਰਤੀਤ ਹੁੰਦੇ ਹਨ ਪਰ ਸਮੇਂ ਦੀ ਬਦਲਦੀ ਚਾਲ ਅੱਗੇ ਪੀਘਾਂ ਝੂਟਣ ਦਾ ਰਿਵਾਜ਼ ਹੁਣ ਗਾਇਬ ਹੋ ਰਿਹਾ ਹੈ। ਸਾਉਣ ਮਹੀਨੇ ਵਿਚ ਪੀਘਾਂ ਝੂਟਣ ਅਤੇ ਗਿੱਧਾ ਆਦਿ ਪਾਉਣ ਦੀ ਖਤਮ ਹੋ ਰਹੀ ਰੀਤ ਨੂੰ ਬਚਾਉਣਾ ਸਮੇਂ ਦੀ ਮੰਗ ਹੈ। ਇਸ ਲਈ ਵਰਤਮਾਨ ਪੀੜ੍ਹੀ ਨੂੰ ਅੱਗੇ ਆਉਂਦੇ ਹੋਏ ਪਿੰਡ-ਪਿੰਡ ਤੀਆਂ ਦੇ ਮੇਲੇ ਲਗਾਉਣ ਅਤੇ ਧੀਆਂ-ਧਿਆਣੀਆਂ ਨੂੰ ਇਨ੍ਹਾਂ ਮੇਲਿਆਂ ਵਿਚ ਭਾਗ ਲੈਣ ਦਾ ਮੌਕਾ ਦੇਣ ਦੀ ਲੋੜ ਹੈ ਤਾਂ ਜੋ ਪੰਜਾਬੀ ਸੱਭਿਆਚਾਰ ਦਾ ਇਹ ਅਨਮੋਲ ਅੰਗ ਗਾਇਬ ਨਾ ਹੋ ਸਕੇ।

http://m.jagbani.punjabkesari.in/detail.aspx?news_id=350402

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਕੂਕਾ ਲਹਿਰ ਦੇ ਮੋਢੀ ਬਾਬਾ ਰਾਮ ਸਿੰਘ

ਅਹਿੰਸਾ, ਬਾਲ਼ ਵਿਆਹ ’ਤੇ ਰੋਕ, ਵਿਧਵਾ ਵਿਆਹ ਕਰਨ ਦੀ ਖੁੱਲ੍ਹ, ਜਾਤ-ਪਾਤ ਅਤੇ ਦਾਜ ਦਹੇਜ ਦਾ ਖ਼ਾਤਮਾ, ਅਨੰਦ ਕਾਰਜਾਂ ਦੀ ਰਸਮ ਚਾਲੂ, ਕੁੜੀ ਨੂੰ ਮਾਰਨ, ਵੇਚਣ ਅਤੇ ਵੱਟਾ ਕਰਨ ’ਤੇ ਸਖ਼ਤੀ


Print Friendly
Important Days0 Comments

10 ਮਈ 1857 ਈ. ਦੇ ਗਦਰ ਨੂੰ ਚੇਤੇ ਕਰਦਿਆਂ… ਵਿਜੈ ਗੁਪਤਾ

10 ਮਈ 1857 ਦਾ ਮਹਾਨ ‘ਗ਼ਦਰ’ ਭਾਰਤ ਦਾ ਪਹਿਲਾ ‘ਕੌਮੀ ਸੁਤੰਤਰਤਾ ਸੰਗਰਾਮ’ ਕਰਕੇ ਜਾਣਿਆ ਜਾਂਦਾ ਹੈ। ਇਸ ਸੰਗਰਾਮ ਨੂੰ ਅੰਗਰੇਜ਼ ਹਕੂਮਤ ਨੇ ਭਾਵੇਂ ਵਹਿਸ਼ੀਆਣਾ ਢੰਗ ਨਾਲ ਕੁਚਲ ਦਿੱਤਾ ਪਰ ਅੰਗਰੇਜ਼ਾਂ


Print Friendly
Important Days0 Comments

ਕੂਕਾ ਜਾਂ ਨਾਮਧਾਰੀ ਲਹਿਰ ਨਾਲ ਅੰਗਰੇਜ਼ਾਂ ਖਿਲਾਫ ਆਗਾਜ਼ ਕਰਨ ਵਾਲੇ ਪਹਿਲੇ ਭਾਰਤੀ – ਸਤਿਗੁਰੂ ਰਾਮ ਸਿੰਘ, 22 ਜਨਵਰੀ ਜਨਮ ਦਿਨ ਤੇ ਵਿਸ਼ੇਸ਼

ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਜਿਹੜੀਆਂ ਲਹਿਰਾਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਇੱਕ ਸਤਿਗੁਰੂ ਰਾਮ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਕੂਕਾ ਲਹਿਰ ਸੀ, ਜਿਸ


Print Friendly