Print Friendly
ਬੱਚੇ – ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਸਾਧਨ (ਬਾਲ ਦਿਵਸ ਤੇ ਵਿਸ਼ੇਸ਼)

ਬੱਚੇ – ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਸਾਧਨ (ਬਾਲ ਦਿਵਸ ਤੇ ਵਿਸ਼ੇਸ਼)

ਪਿਆਰੇ ਬੱਚਿਓ! ਅੱਜ ਬਾਲ ਦਿਵਸ ਹੈ, ਤੁਹਾਡਾ ਆਪਣਾ ਪਿਆਰਾ ਦਿਨ | ਤੁਸੀਂ ਜਾਣਦੇ ਹੋ ਕਿ ਅੱਜ ਤੁਹਾਡੇ ਪਿਆਰੇ ‘ਚਾਚਾ ਨਹਿਰੂ ਜੀ’ ਦਾ ਜਨਮ ਦਿਨ ਹੈ, ਜਿਨ੍ਹਾਂ ਦੀਆਂ ਅੱਖਾਂ ‘ਚ ਬੱਚਿਆਂ ਲਈ ਬੇਹੱਦ ਪ੍ਰੇਮ ਸੀ ਅਤੇ ਬਾਹਾਂ ਸਦਾ ਹੀ ਬੱਚਿਆਂ ਨੂੰ ਗੋਦੀ ਚੁੱਕਣ ਲਈ ਬੇਤਾਬ ਰਹਿੰਦੀਆਂ ਸਨ | ਪੰਡਿਤ ਜਵਾਹਰ ਲਾਲ ਨਹਿਰੂ ਆਪ ਵੀ ਭਾਰਤ ਦੇ ‘ਸਪੈਸ਼ਲ-ਬਾਲਕ’ ਵਜੋਂ ਉੱਭਰੇ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੇ ਲੰਬੇ ਸੰਘਰਸ਼ ਮਗਰੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਹਾਸਲ ਕੀਤਾ | ਉਹ ਮਹਿਸੂਸ ਕਰਦੇ ਸਨ ਕਿ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਬਰਾਬਰ ਅਵਸਰ ਮਿਲਣੇ ਚਾਹੀਦੇ ਹਨ | ਉਨ੍ਹਾਂ ਨੇ ਬੇਟੀ ਇੰਦਰਾ ਦੀ ਹਰ ਪੱਖੋਂ ਮੁਕੰਮਲ ਪਰਵਰਿਸ਼ ਕਰਕੇ ਇਹ ਗੱਲ ਸਿੱਧ ਕਰ ਵਿਖਾਈ, ਜੋ ਅੱਗੇ ਜਾ ਕੇ ਭਾਰਤ ਦੀ ਪਹਿਲੀ ਇਸਤਰੀ ਪ੍ਰਧਾਨ ਮੰਤਰੀ ਬਣੀ | ਉਹ ਬੱਚਿਆਂ ਨੂੰ ਸੁਨਹਿਰੇ ਭਵਿੱਖ ਦਾ ਨਿਰਮਾਤਾ ਸਮਝਦੇ ਸਨ | ਦੇਸ਼ ਦੀ ਆਜ਼ਾਦੀ ਖਾਤਰ ਜਦੋਂ ਉਹ ਜੇਲ੍ਹ ਗਏ ਤਾਂ ਉਨ੍ਹਾਂ ਨੇ ਜ਼ਿਆਦਾਤਰ ਸਮਾਂ ਪੱਤਰ ਲਿਖਣ ‘ਚ ਬਤੀਤ ਕੀਤਾ |
ਉਹ ਲਿਖਦੇ ਹਨ-ਹਰ ਸਮੇਂ ਤੁਹਾਡੇ ਦਰਮਿਆਨ ਰਹਿਣਾ ਮੈਨੂੰ ਚੰਗਾ ਲਗਦਾ ਹੈ, ਤੁਹਾਡੇ ਨਾਲ ਗੱਲਾਂ ਕਰਨ ਅਤੇ ਖੇਡਣ ਵਿਚ ਮੈਨੂੰ ਬਹੁਤ ਮਜ਼ਾ ਆਉਂਦਾ ਹੈ, ਥੋੜ੍ਹੀ ਦੇਰ ਲਈ ਮੈਂ ਇਹ ਭੁੱਲ ਜਾਂਦਾ ਹਾਂ ਕਿ ਮੈਂ ਬੁੱਢਾ ਹੋ ਗਿਆ ਹਾਂ ਅਤੇ ਬਚਪਨ ਮੇਰੇ ਤੋਂ ਕੋਹਾਂ ਦੂਰ ਹੋ ਗਿਆ ਹੈ | ਸਾਡਾ ਦੇਸ਼ ਮਹਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਆਪਣੇ ਦੇਸ਼ ਦੀ ਖੁਸ਼ਹਾਲੀ ਲਈ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਹੈ | ਜੇਕਰ ਹਰ ਕੋਈ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਏ ਤਾਂ ਸਾਡਾ ਮੁਲਕ ਨਿਰਸੰਦੇਹ ਤਰੱਕੀ ਦੀ ਰਾਹ ‘ਤੇ ਅੱਗੇ ਵਧਦਾ ਜਾਵੇਗਾ |
ਭਾਰਤ ਦੀ 40 ਫੀਸਦੀ ਜਨ-ਸੰਖਿਆ 18 ਸਾਲ ਤੋਂ ਘੱਟ ਉਮਰ ਵਰਗ ਦੀ ਹੈ | 17 ਮਿਲੀਅਨ ਬਾਲ ਮਜ਼ਦੂਰਾਂ ਨਾਲ ਭਾਰਤ ਵਿਸ਼ਵ ‘ਚੋਂ ਸਭ ਤੋਂ ਅੱਗੇ ਹੈ | ਬੱਚੇ ਕਿਸੇ ਵੀ ਰਾਸ਼ਟਰ ਦੀ ਧਰੋਹਰ ਹਨ ਪਰ ਸ਼ਿਸ਼ੂ ਮਿ੍ਤੂ ਦਰ, ਬਾਲ-ਕੁਪੋਸ਼ਣ, ਬਾਲ-ਅਪੰਗਤਾ, ਬਾਲ-ਦੁਰਉਪਯੋਗ, ਬਾਲ-ਮਜ਼ਦੂਰੀ, ਬਾਲ-ਵੇਸਵਾਪੁਣਾ, ਜਬਰਨ-ਬਾਲ ਵਿਆਹ ਜਾਂ ਬਿਨਾਂ ਵੇਤਨ ਮਜ਼ਦੂਰੀ ਆਦਿ ਦੇ ਅੰਕੜੇ ਗਵਾਹ ਹਨ ਕਿ ਭਾਰਤ ‘ਚ ਨਿੱਕੇ ਮਾਸੂਮਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ | ਬਾਲ-ਮਜ਼ਦੂਰੀ ਐਕਟ ਬਣੇ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਨੂੰ ਬਾਲ ਮਜ਼ਦੂਰੀ ਕਰਵਾਉਣ ਬਦਲੇ ਕੋਈ ਸਜ਼ਾ ਨਹੀਂ ਹੋਈ | ਬਾਲ ਮਜ਼ਦੂਰੀ ਨਾਲ ਨਾ ਸਿਰਫ਼ ਬੱਚਿਆਂ ਦਾ ਸਰੀਰਕ, ਮਾਨਸਿਕ, ਬੌਧਿਕ ਅਤੇ ਨੈਤਿਕ ਵਿਕਾਸ ਰੁਕ ਜਾਂਦਾ ਹੈ, ਬਲਕਿ ਇਹ ਮਾਸੂਮ ਸ਼ੋਸ਼ਣ ਦਾ ਸ਼ਿਕਾਰ ਹੋ ਕੇ, ਸਿੱਖਿਆ ਵਰਗੇ ਬੁਨਿਆਦੀ ਹੱਕਾਂ ਤੋਂ ਵੀ ਸੱਖਣੇ ਰਹਿ ਜਾਂਦੇ ਹਨ | ਇਕ ਅੰਤਰਰਾਸ਼ਟਰੀ ਅੰਦਾਜ਼ੇ ਅਨੁਸਾਰ ਘੱਟੋ-ਘੱਟ 1-2 ਮਿਲੀਅਨ ਬੱਚੇ ਗੈਰ-ਕਾਨੂੰਨੀ ਵਪਾਰ ਲਈ ਵਰਤੇ ਜਾਂਦੇ ਹਨ | ਉਪਰੋਕਤ ਸਾਰੇ ਅੰਕੜੇ ਸਰਕਾਰੀ ਹਨ ਪਰ ਅਸਲੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ | ਉਪਰੋਕਤ ਸਮੱਸਿਆਵਾਂ ਦੀ ਤਹਿ ਤੱਕ ਜਾ ਕੇ ਇਨ੍ਹਾਂ ਨੂੰ ਜੜ੍ਹੋਂ ਉਖੇੜਨ ਦੀ ਲੋੜ ਹੈ |
ਆਓ! ਚਾਚਾ ਨਹਿਰੂ ਜੀ ਦੇ ‘ਸੁਪਨਿਆਂ ਦੇ ਭਾਰਤ’ ਦੀ ਸਿਰਜਣਾ ਲਈ ਉਨ੍ਹਾਂ ਵੱਲੋਂ ਦਿੱਤੇ ਆਦਰਸ਼ਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਈਏ ਅਤੇ ਭਾਰਤ ਦੇ ਚੰਗੇ ਨਾਗਰਿਕ ਹੋਣ ਦੇ ਫ਼ਰਜ਼ ਅਦਾ ਕਰੀਏ |

ਮਨਿੰਦਰ ਕੌਰ
-ਲੈਕਚਰਾਰ ਫ਼ਿਜ਼ਿਕਸ, ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ, ਫ਼ਰੀਦਕੋਟ |

http://beta.ajitjalandhar.com/supplement/20131103/32.cms

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਅੱਜ ਦੇ ਦਿਨ ਹੀ ਇਸ ਸ੍ਰਸ਼ਟਿ ਦੀ ਰਚਨਾ ਅਰੰਭ ਹੋਈ ਸੀ (ਬਿਕਰਮੀ ਸੰਮਤ 2075 ਤੇ ਵਿਸ਼ੇਸ਼)

ਬਿਕਰਮੀ ਸੰਮਤ ਇੱਕ ਹਿੰਦੂ ਕਲੰਡਰ ਹੈ ਜਿਸਦੀ ਵਰਤੋਂ ਨੇਪਾਲ ਅਤੇ ਭਾਰਤ ਦੇ ਕੁਝ ਸੂਬਿਆਂ ਵਿੱਚ ਹੁੰਦੀ ਹੈ। ਨੇਪਾਲ ਵਿੱਚ ਇਸਨੂੰ ਸਰਕਾਰੀ ਕਲੰਡਰ ਦਾ ਦਰਜਾ ਹਾਸਿਲ ਹੈ। ਇਸਦੇ ਮਹੀਨੇ ਚੰਦ ਦੀ


Print Friendly
Important Days0 Comments

ਭਾਰਤੀ ਧਰਮ-ਇਤਿਹਾਸ ਦਾ ਧਰੂ ਤਾਰਾ – ਵੀਰ ਹਕੀਕਤ ਰਾਏ (ਬਸੰਤ ਪੰਚਮੀ ਬਲਿਦਾਨ ਦਿਵਸ ‘ਤੇ ਵਿਸ਼ੇਸ਼)

ਵੀਰ ਹਕੀਕਤ ਰਾਏ ਦਾ ਜਨਮ 22 ਮੱਘਰ ਸੰਨ 1716 ਈ: ਨੂੰ ਪਿਤਾ ਸ੍ਰੀ ਭਾਗਮਲ ਦੇ ਘਰ ਮਾਤਾ ਕੌਰਾਂ ਦੀ ਕੁੱਖੋਂ ਹੋਇਆ। ਉਨ੍ਹਾਂ ਦੇ ਦਾਦਾ ਦਾ ਨਾਂਅ ਸ੍ਰੀ ਨੰਦ ਲਾਲ ਸੀ।


Print Friendly
Important Days0 Comments

ਰੁੱਤਾਂ ਦੇ ਸੁਆਗਤ ਦਾ ਤਿਉਹਾਰ ਹੈ ਬਸੰਤ ਪੰਚਮੀ – ਬਸੰਤ ਪੰਚਮੀ ਤੇ ਵਿਸ਼ੇਸ਼

ਰੁੱਤਾਂ ਦੀ ਰਾਣੀ ਬਸੰਤ ਰੁੱਤ ਸਭ ਦੇ ਮਨਾਂ ਨੂੰ ਖੇੜੇ ਬਖਸ਼ਣ ਵਾਲ਼ੀ, ਫੁੱਲ-ਖੁਸ਼ਬੋਆਂ ਵੰਡਣ ਵਾਲ਼ੀ ਰੁੱਤ ਹੈ। ਬਸੰਤ ਰੁੱਤੇ ਹੀ ਆਉਣ ਵਾਲਾ ਤਿਉਹਾਰ ਹੈ ਬਸੰਤ ਪੰਚਮੀ। ਬਸੰਤ ਪੰਚਮੀ ਦਾ ਅਰਥ


Print Friendly