Print Friendly
ਵਾਤਾਵਰਨ ਤੇ ਸਿਹਤ ਲਈ ਘਾਤਕ ਨੇ ਪਟਾਕੇ

ਵਾਤਾਵਰਨ ਤੇ ਸਿਹਤ ਲਈ ਘਾਤਕ ਨੇ ਪਟਾਕੇ

ਦਿਨੋਂ-ਦਿਨ ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੇਂ ਦੀ ਲੋੜ ਹੈ ਕਿ ਪ੍ਰਦੂਸ਼ਣ-ਰਹਿਤ ਦੀਵਾਲੀ ਮਨਾਈ ਜਾਵੇ | ਦੀਵਾਲੀ ਅਤੇ ਹੋਰ ਤਿਉਹਾਰਾਂ ਮੌਕੇ ਦੇਸ਼ ਭਰ ਵਿਚ ਅਰਬਾਂ ਰੁਪਏ ਦੀ ਆਤਿਸ਼ਬਾਜ਼ੀ ਕੀਤੀ ਜਾਂਦੀ ਹੈ | ਪਟਾਕੇ ਚਲਾਉਣ ਨਾਲ ਜਿੱਥ ੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉੱਥ ੇ ਇਨ੍ਹਾਂ ਤੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਮਾਰੂ ਬਿਮਾਰੀਆਂ ਦਾ ਕਾਰਨ ਵੀ ਬਣਦੀਆਂ ਹਨ | ਪਟਾਕਿਆਂ ਨਾਲ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਨੂੰ ਜਾਣਦੇ ਹੋਏ ਵੀ ਅਸੀਂ ਦੀਵਾਲੀ ਨੂੰ ਦੀਵਿਆਂ ਦੇ ਤਿਉਹਾਰ ਵਜੋਂ ਨਾ ਮਨਾ ਕੇ ਪਟਾਕਿਆਂ ਦੇ ਤਿਉਹਾਰ ਵਜੋਂ ਜ਼ਿਆਦਾ ਮਨਾਉਂਦੇ ਹਾਂ ਜੋ ਕਿ ਇਕ ਗੰਭੀਰ ਵਿਸ਼ਾ ਹੈੇ | ਅਸੀਂ ਪਲ ਭਰ ਦੀ ਖੁਸ਼ੀ ਲਈ ਵਾਤਾਵਰਨ ਨੂੰ ਕਿੰਨਾ ਪ੍ਰਦੂਸ਼ਿਤ ਕਰ ਦਿੰਦੇ ਹਾਂ, ਇਸ ਦਾ ਕੋਈ ਲੇਖਾ ਜੋਖਾ ਹੀ ਨਹੀਂ ਹੈ | ਪਟਾਕਿਆਂ ਨਾਲ ਅੱਗ ਲੱਗਣਾ, ਜਾਨੀ ਨੁਕਸਾਨ ਤੇ ਦੁਰਘਟਨਾ ਹੋਣਾ ਆਮ ਗੱਲ ਹੁੰਦੀ ਜਾ ਰਹੀ ਹੈ | ਇਕ ਅਨੁਮਾਨ ਅਨੁਸਾਰ ਪਟਾਕਿਆਂ ਨਾਲ ਹਰ ਸਾਲ ਲਗਭਗ 13000 ਲੋਕ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਹੁੰਦੇ ਹਨ, ਦੁਰਘਟਨਾ ਦਾ ਸ਼ਿਕਾਰ ਹੁੰਦੇ ਹਨ | ਖੁਸ਼ੀ ਦੇ ਮੌਕੇ ‘ਤੇ ਪਟਾਕੇ ਚਲਾ ਕੇ ਅਸੀਂ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਾਂ | ਇਸ ਲਈ ਇਸ ਨੂੰ ਪੂਰੀ ਤਰ੍ਹਾਂ ਬੰਦ ਵੀ ਨਹੀਂ ਕੀਤਾ ਜਾ ਸਕਦਾ ਪਰ ਇਸ ਦੀ ਵਰਤੋਂ ਨੂੰ ਘੱਟ ਤਾਂ ਕੀਤਾ ਜਾ ਸਕਦਾ ਹੈ | ਸਮੇਂ ਦੀ ਮੰਗ ਹੈ ਕਿ ਪਟਾਕਿਆਂ ਦੀ ਅੰਨ੍ਹੇਵਾਹ ਵਰਤੋਂ ਬੰਦ ਕੀਤੀ ਜਾਵੇ ਅਤੇ ਭੀੜ ਵਾਲੇ ਇਲਾਕਿਆਂ ਵਿਚ ਪਟਾਕੇ ਵੇਚਣ ‘ਤੇ ਪਾਬੰਦੀ ਲਾਈ ਜਾਵੇ ਤਾਂ ਜੋ ਦੁਰਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ |
ਪਟਾਕੇ ਬਣਾਉਣ ਦੇ ਮਸਾਲੇ ਵਿਚ 75 ਫ਼ੀਸਦੀ ਪੋਟਾਸ਼ੀਅਮ ਨਾਈਟਰੇਟ, 10 ਫ਼ੀਸਦੀ ਕੋਇਲਾ, 10 ਫ਼ੀਸਦੀ ਗੰਧਕ ਤੋਂ ਇਲਾਵਾ 5 ਫ਼ੀਸਦੀ ਮਾਤਰਾ ਸ਼ੀਸ਼ੇ ਤੇ ਹੋਰ ਪਦਾਰਥਾਂ ਦੀ ਹੁੰਦੀ ਹੈ | ਪਟਾਕਿਆਂ ਨੂੰ ਚਲਾਉਣ ਨਾਲ ਨਿਲਕਣ ਵਾਲੀਆਂ ਜ਼ਹਿਰੀਲੀਆਂ ਗੈਸਾਂ 6 ਤੋਂ 8 ਘੰਟੇ ਤੱਕ ਵਾਤਾਵਰਨ ਵਿਚ ਮੌਜੂਦ ਰਹਿੰਦੀਆਂ ਹਨ ਤੇ ਅਨੇਕਾਂ ਹੀ ਮਾਰੂ ਬਿਮਾਰੀਆਂ ਨੂੰ ਜਨਮ ਦਿੰਦੀਆਂ ਹਨ |
ਇਸ ਤੋਂ ਇਲਾਵਾ ਪਟਾਕੇ ਚਲਾਉਣ ਨਾਲ ਵਾਤਾਵਰਨ ਵਿਚ ਸਸਪੈਂਡਡ ਆਰਟੀਕਲਜ਼ ਵੀ ਵਧਦੇ ਹਨ, ਜਿਸ ਨਾਲ ਅੱਖਾਂ, ਨੱਕ ਤੇ ਗਲੇ ਦੀਆਂ ਅਨੇਕਾਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ | ਇਸ ਨਾਲ ਪੁਰਾਣੀ ਫੇਫੜਿਆਂ ਦੀ ਬਿਮਾਰੀ (ਬ੍ਰੋਨਕਾਇਟਸ, ਅਸਥਮਾ) ਤੇਜ਼ੀ ਨਾਲ ਹੁੰਦੀ ਹੈ ਜੋ ਹੋਰ ਕਈ ਤਰ੍ਹਾਂ ਨਾਲ ਸਿਹਤ ‘ਤੇ ਮਾਰੂ ਅਸਰ ਕਰਦੀ ਹੈ |
ਪਟਾਕੇ ਚਲਾਉਣ ਨਾਲ ਜ਼ਹਿਰੀਲੀਆਂ ਗੈਸਾਂ ਦੇ ਨਾਲ-ਨਾਲ 80 ਡੀ.ਬੀ. ਤੋਂ ਵਧੇਰੇ ਮਾਤਰਾ ਸ਼ੋਰ ਪੈਦਾ ਹੁੰਦਾ ਹੈ ਜੋ ਆਰਜ਼ੀ ਤੌਰ ‘ਤੇ ਬੋਲੇਪਣ ਦਾ ਕਾਰਨ ਹੋ ਸਕਦਾ ਹੈ | ਇਸ ਨਾਲ ਉੱਚ ਖ਼ੂਨ ਦਾ ਦਬਾਅ, ਦਿਲ ਦਾ ਦੌਰਾ ਤੇ ਉਨੀਂਦਰਾ ਵੀ ਹੋ ਸਕਦਾ ਹੈ | ਵਧੇਰੇ ਸ਼ੋਰ ਨਾਲ ਬੱਚੇ, ਗਰਭਵਤੀ ਮਹਿਲਾਵਾਂ ਅਤੇ ਸਾਹ ਦੀ ਬਿਮਾਰੀ ਨਾਲ ਪੀੜਤ ਆਦਮੀ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ |
ਪੁਰਾਣੇ ਰੀਤੀ ਰਿਵਾਜਾਂ ਨੂੰ ਛੱਡਦੇ ਹੋਏ ਦੀਵਾਲੀ ਤੇ ਵਿਆਹ ਮੌਕੇ ਲੋਕੀਂ ਸ਼ਰੇਆਮ ਤੇਜ਼ ਸ਼ੋਰ ਤੇ ਧਮਾਕੇ ਵਾਲੇ ਬੰਬ ਚਲਾਉਂਦੇ ਹਾਂ | ਵੇਖਦਿਆਂ-ਵੇਖਦਿਆਂ ਅਰਬਾਂ ਰੁਪਏ ਦੇ ਪਟਾਕੇ ਚਲਾ ਦਿੱਤੇ ਜਾਂਦੇ ਹਨ | ਸਾਧਾਰਨ ਕਿਸਮ ਦੇ ਪਟਾਕਿਆਂ ਨੂੰ ਤਾਂ ਕੋਈ ਵਰਤਦਾ ਹੀ ਨਹੀਂ, ਹਰ ਕੋਈ ਮਹਿੰਗੇ ਤੋਂ ਮਹਿੰਗੇ ਅਤੇ ਵੱਧ ਸ਼ੋਰ, ਧਮਾਕਾ ਤੇ ਰੌਸ਼ਨੀ ਕਰਨ ਵਾਲੇ ਪਟਾਕੇ ਆਦਿ ਚਲਾਉਣ ਵਿਚ ਹੀ ਖੁਸ਼ੀ ਮਹਿਸੂਸ ਕਰਦਾ ਹੈ | ਸ਼ਰਾਰਤੀ ਅਨਸਰਾਂ ਵੱਲੋਂ ਪਟਾਕਿਆਂ ਨੂੰ ਜਲਾ ਕੇ ਦੂਜੇ ਲੋਕਾਂ ‘ਤੇ ਸੁੱਟਣਾ ਵੀ ਆਮ ਗੱਲ ਹੋ ਗਈ ਹੈ, ਜਿਸ ਨਾਲ ਦੁਰਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ |
ਇਕ ਅਨੁਮਾਨ ਅਨੁਸਾਰ ਹਰ ਸਾਲ ਦੀਵਾਲੀ ਮੌਕੇ ਪਟਾਕਿਆਂ ਦੇ ਰੂਪ ਵਿਚ ਲਗਭਗ 350 ਟਨ ਕਾਗ਼ਜ਼ ਸਾੜ ਦਿੱਤਾ ਜਾਂਦਾ ਹੈ ਜੋ ਕਿ ਲਗਭਗ 20000 ਦਰੱਖ਼ਤਾਂ ਨੂੰ ਕੱਟਣ ਤੋਂ ਪ੍ਰਾਪਤ ਹੁੰਦਾ ਹੈ | ਇੰਜ ਪਟਾਕਿਆਂ ਨੂੰ ਤਿਆਰ ਕਰਨ ਵੇਲੇ ਵੀ ਵਾਤਾਵਰਨ ਦਾ ਨੁਕਸਾਨ ਹੁੰਦਾ ਹੈ | ਵਾਤਾਵਰਨ ਵਿਚ ਫੈਲੇ ਪ੍ਰਦੂਸ਼ਣ ਕਰਕੇ ਮਨੁੱਖ ਨੂੰ ਭਿਆਨਕ ਬਿਮਾਰੀਆਂ ਨੇ ਆਪਣੀ ਜਕੜ ਵਿਚ ਲੈ ਲਿਆ ਹੈ | ਜੇਕਰ ਹਾਲੇ ਵੀ ਵਾਤਾਵਰਨ ਨੂੰ ਬਚਾਉਣ ਲਈ ਅਸੀਂ ਸੁਚੇਤ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਧਰਤੀ ‘ਤੇ ਸਾਹ ਲੈਣਾ ਵੀ ਔਖਾ ਹੋ ਜਾਵੇਗਾ | ਇਸ ਲਈ ਆਓ ਇਸ ਵਾਰ ਦੀਵਾਲੀ ਤੇ ਹੋਰ ਤਿਉਹਾਰਾਂ ਮੌਕੇ ਪਟਾਕਿਆਂ ਤੇ ਬੰਬਾਂ ਨੂੰ ਨਾਂਹ ਆਖਦੇ ਹੋਏ ਇਸ ਤਿਉਹਾਰ ਨੂੰ ਸਹੀ ਅਰਥਾਂ ਵਿਚ ਦੀਵੇ ਬਾਲ ਕੇ ਦੀਵਿਆਂ ਦਾ ਤਿਉਹਾਰ ਮਨਾਈਏ ਤੇ ਵਾਤਾਵਰਨ ਨੂੰ ਹੋਰ ਪ੍ਰਦੂਸ਼ਿਤ ਹੋਣ ਤੋਂ ਬਚਾਈਏ |
-ਨੇੜੇ ਰਾਧਾ ਕ੍ਰਿਸ਼ਨ ਮੰਦਰ, ਸੁਰਗਾਪੁਰੀ, ਕੋਟਕਪੂਰਾ-151204
ਮੋਬਾਈਲ : 098150-22585

http://beta.ajitjalandhar.com/supplement/20131103/33.cms

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਮਹਾਨ ਤਪਸਵੀ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ (30 ਅਗਸਤ) ਤੇ ਵਿਸ਼ੇਸ਼

ਹਿੰਦ ਦੀ ਧਰਤੀ ਉਤੇ ਸਮੇਂ-ਸਮੇਂ ‘ਤੇ ਭਗਵਾਨ ਨੇ ਇਨਸਾਨੀਅਤ ਦੇ ਤਪਦੇ ਹਿਰਦਿਆਂ ਨੂੰ ਠਾਰਨ ਵਾਸਤੇ ਅਨੇਕ ਵਾਰ ਅਵਤਾਰ ਧਾਰਿਆ ਹੈ, ਜਿਨ੍ਹਾਂ ‘ਚ ਪ੍ਰਮਾਤਮਾ ਦਾ ਇਕ ਸਾਖ਼ਸ਼ਾਤ ਰੂਪ ਬਾਬਾ ਸ਼੍ਰੀ ਚੰਦ


Print Friendly
Important Days0 Comments

ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ – 10 ਦਸੰਬਰ ਤੇ ਵਿਸ਼ੇਸ਼

ਮਨੁੱਖੀ ਅਧਿਕਾਰ ਦਿਵਸ ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ 1948 ਨੂੰ ਮਨੁੱਖੀ ਅਧਿਕਾਰਾਂ ਦੇ ਆਲਮੀ ਐਲਾਨਨਾਮੇ (ਯੂਨੀਵਰਸਲ ਡਿਕਲੇਰੇਸ਼ਨ ਆਫ ਹਿਊਮਨ ਰਾਈਟਸ) ਨੂੰ


Print Friendly
Important Days0 Comments

ਮਹਾਂ ਸ਼ਿਵਰਾਤਰੀ ਤੇ ਵਿਸ਼ੇਸ਼ – 7 ਮਾਰਚ

ਮਹਾਂ ਸ਼ਿਵਰਾਤਰੀ ਇੱਕ ਹਿੰਦੂ ਤਿਉਹਾਰ ਹੈ ਜੋ ਸ਼ਿਵ ਜੀ ਪ੍ਰਤੀ ਪੂਜਾ ਭਾਵ ਕਰ ਕੇ ਹਰ ਸਾਲ ਮਨਾਇਆ ਜਾਂਦਾ ਹੈ। ਭਾਰਤੀ ਮਿਥ ਅਨੁਸਾਰ ਇਸ ਦਿਨ ਸ਼ਿਵ ਜੀ ਦਾਪਾਰਵਤੀ ਨਾਲ ਵਿਆਹ ਹੋਇਆ


Print Friendly