Print Friendly
ਰਾਸ਼ਟਰੀ ਵਿਗਿਆਨ ਦਿਵਸ ’ਤੇ ਵਿਸ਼ੇਸ਼ – 28 ਫਰਵਰੀ

ਰਾਸ਼ਟਰੀ ਵਿਗਿਆਨ ਦਿਵਸ ’ਤੇ ਵਿਸ਼ੇਸ਼ – 28 ਫਰਵਰੀ

ਹਰ ਸਾਲ ਸਮੁੱਚੇ ਭਾਰਤ ਵਿੱਚ  28 ਫਰਵਰੀ ਨੂੰ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਅਧਿਆਪਕ ਇਸ ਦਿਨ ਦੀ ਮਹੱਤਤਾ ਬਾਰੇ ਸਕੂਲੀ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਵਿੱਚ  ਦੱਸਦੇ ਹਨ। ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਸੈਮੀਨਾਰ, ਚਾਰਟ, ਭਾਸ਼ਨ, ਲੇਖ, ਮਾਡਲ, ਪ੍ਰਾਜੈਕਟ, ਪ੍ਰਦਰਸ਼ਨੀ, ਵਿਗਿਆਨਕ ਟੂਰ ਆਯੋਜਿਤ ਕਰ ਇਸ ਦਿਵਸ ਦੀ ਮਹਾਨਤਾ ਤੇ ਪੁੰਗਰਦੇ ਵਿਗਿਆਨੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ। ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਚੰਡੀਗੜ੍ਹ ਇਸ ਦਿਵਸ ਨੂੰ ਮਨਾਉਣ ਸਬੰਧੀ ਰਾਸ਼ੀ ਵੀ ਪ੍ਰਦਾਨ ਕਰਦੀ ਆ ਰਹੀ ਹੈ।
ਵਿਗਿਆਨ ਤੋਂ ਭਾਵ ਭੌਤਿਕ ਵਿਗਿਆਨ, ਰਸਾਇਣਿਕ ਵਿਗਿਆਨ, ਜੀਵ ਵਿਗਿਆਨ ਪੜ੍ਹਨਾ ਹੀ ਨਹੀਂ ਸਗੋਂ ਹਰ ਵਰਤਾਰੇ ਨੂੰ ਕੀ, ਕਿਉਂ ਤੇ ਕਿਵੇਂ ਦੀ ਕਸਵੱਟੀ ਉੱਪਰ ਸੋਚਣਾ, ਲੈਣਾ ਹੀ ਵਿਗਿਆਨ ਹੈ।¢ਸਾਇੰਸ ਸਦਾ ਤੋਂ ਹੀ ਮਨੁੱਖਤਾ ਦੇ ਕਲਿਆਣ ਦਾ ਵਸੀਲਾ ਰਹੀ ਹੈ।¢ਸਾਇੰਸਦਾਨਾਂ ਨੇ ਆਪਣੀਆਂ ਵਡਮੱੁਲੀਆਂ ਕਾਢਾਂ ਰਾਹੀਂ ਮਨੁੱਖ ਨੂੰ ਖ਼ੁਸ਼ਹਾਲ, ਸੁਵਿਧਾਜਨਕ ਅਤੇ ਅਨੰਦਮਈ ਜੀਵਨ ਪ੍ਰਦਾਨ ਕੀਤਾ ਹੈ।¢ਦੁਨੀਆਂ ਨੂੰ ਵਿਕਾਸ ਦੇ ਰਾਹ ’ਤੇ ਤੋਰਨ ਲਈ ਇਨ੍ਹਾਂ ਸਾਇੰਸਦਾਨਾਂ ਨੂੰ ਲੰਮੀ ਘਾਲਣਾ, ਤਿਆਗ ਅਤੇ ਦਰਪੇਸ਼ ਚੁਣੌਤੀਆਂ ਜਿਹੇ ਕੌੜੇ ਯਥਾਰਥ ਦੀ ਸੰਘਰਸ਼ਮਈ ਜ਼ਿੰਦਗੀ ਬਤੀਤ ਕਰਨੀ ਪਈ ਹੈ।¢ਵਿਗਿਆਨੀਆਂ ਦੀ ਕਰੜੀ ਮਿਹਨਤ, ਸਿਦਕ, ਸਿਰੜ, ਲਗਾਤਾਰਤਾ, ਦ੍ਰਿੜ੍ਹ ਨਿਸ਼ਚੇ, ਲਗਨ ਕਰਕੇ, ਸਮਾਜ ਭਲਾਈ ਦੇ ਅੰਦਰੂਨੀ ਜਜ਼ਬੇ ਕਾਰਨ ਹਰ ਵਰਤਾਰੇ ਨੂੰ ਤਰਕ ਦੀ ਜਗਾ ਲਿਆ ਖੜ੍ਹਾ ਕਰਕੇ ਸਮਾਜ ਦੇ ਹਰ ਪ੍ਰਾਣੀ ਨੂੰ ਹੈਰਾਨ ਕਰ ਦਿੱਤਾ ਹੈ। ਸਮਾਜ ਵਿੱਚ ਤਿੰਨ ਤਰ੍ਹਾਂ ਦੇ ਲੋਕ ਰਹਿੰਦੇ ਹਨ¢ਪਹਿਲੇ ਜੋ ਆਪਣੇ ਲਈ ਜਿਊਂਦੇ ਹਨ। ਦੂਜੇ ਜੋ ਆਪਣੇ ਆਪ ਦੇ ਨਾਲ-ਨਾਲ ਆਪਣੇ ਪਰਿਵਾਰ ਲਈ ਵੀ ਕੁਝ ਕਰਦੇ ਹਨ। ਤੀਜੇ ਕੁਝ ਵਿਰਲੇ ਲੋਕ ਹੀ ਹੁੰਦੇ ਹਨ ਜੋ ਆਪਣੇ ਆਪ ਨੂੰ ਭੁੱਲ ਕੇ ਸਮਾਜ ਤੇ ਲੋਕਾਂ ਲਈ ਵਿਲੱਖਣ ਕੰਮਾਂ ਵਿੱਚ ਆਪਣੀ ਪੂਰੀ ਜ਼ਿੰਦਗੀ ਲਾ ਦਿੰਦੇ ਹਨ। ਸਮਾਜ ਹਮੇਸ਼ਾਂ ਉਨ੍ਹਾਂ ਨੂੰ ਯਾਦ ਕਰਦਾ ਹੈ।¢ਅਜਿਹੇ ਜੀਵਨ ਤੋਂ ਹਰੇਕ ਨੂੰ ਪ੍ਰੇਰਨਾ ਮਿਲਦੀ ਹੈ।
ਇਸ ਦਿਨ ਦੀ ਮਹਾਨਤਾ ਨਾਲ ਜੁੜੇ ਮਹਾਨ ਵਿਗਿਆਨੀ  ਡਾਕਟਰ ਚੰਦਰਸ਼ੇਖਰ ਵੈਕਟਰਮਨ ਦਾ ਜਨਮ 7 ਨਵੰਬਰ 1888 ਨੂੰ ਤਿਰੂਚਿਰਾਪਲੀ (ਤਾਮਿਲਨਾਡੂ) ਦੇ ਨੇੜੇ ਪਿੰਡ ਅਇਨਪਟੇਈ ਵਿੱਚ ਹੋਇਆ। ਉਹ ਪੈ੍ਰਜ਼ੀਡੈਂਸੀ ਕਾਲਜ ਮਦਰਾਸ ਵਿੱਚ ਪ੍ਰਤਿਭਾਸ਼ਾਲੀ ਵਿਦਿਆਰਥੀ ਦੇ ਨਾਂ ਨਾਲ ਪ੍ਰਸਿੱਧ ਹੋਏ ਅਤੇ ਉੱਥੇ ਹੀ ਭੌਤਿਕ ਵਿਗਿਆਨ ਦੇ ਵਿਸ਼ੇ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ। ਡਾਕਟਰ ਰਮਨ ਦਾ 16 ਸਾਲ ਦੀ ਉਮਰ ਵਿੱਚ ਪਹਿਲਾਂ ਵਿਗਿਆਨ ਸੋਧ ਲੇਖ ਲੰਡਨ ਦੀ ਫਿਲੋਸਫੀਕਲ ਮੈਗਜ਼ੀਨ ਵਿੱਚ ਛਪਿਆ। ਇਸ ਸਾਇੰਸਦਾਨ ਦੇ ਦੋ ਮੁੱਖ ਵਿਸ਼ੇ- ਪ੍ਰਕਾਸ਼ ਅਤੇ ਧੁਨੀ ਵਿਗਿਆਨ ਸਨ। ਸੰਨ 1921 ਵਿੱਚ ਆਪ ਯੂਨੀਵਰਸਿਟੀ ਕਾਂਗਰਸ ਵਿੱਚ ਹਿੱਸਾ ਲੈਣ ਲਈ ਇੰਗਲੈਂਡ ਗਏ। ਸਮੁੰਦਰ ਨੇ ਨੀਲੇ ਰੰਗ ਤੋਂ ਪ੍ਰਭਾਵਿਤ ਹੋ ਕੇ ਉਸ ਉੱਪਰ ਖੋਜ ਆਰੰਭ ਕੀਤੀ। ਸੰਨ 1925 ਵਿੱਚ ਇਸ ਮਹਾਨ ਸਾਇੰਸਦਾਨ ਦੇ ਇਸ ਦੇ ਕਾਰਨਾਂ ਦੀ ਖੋਜ ਕੀਤੀ ਜੋ ਰਮਨ ਪ੍ਰਭਾਵ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਸ ਨੂੰ ਪੂਰਨ 28 ਫਰਵਰੀ 1927 ਨੂੰ ਕੀਤਾ ਗਿਆ। ਆਪ ਜੀ ਨੂੰ ਰਮਨ ਪ੍ਰਭਾਵ ਉੱਪਰ ਨੋਬੇਲ ਪੁਰਸਕਾਰ ਮਿਲਿਆ। ਇਸ ਸਮੇਂ ਤੋਂ ਬਾਅਦ ਇਸ ਦਿਨ ਨੂੰ ਵਿਗਿਆਨ ਦਿਵਸ ਦੇ ਤੌਰ ’ਤੇ ਮਨਾਇਆ ਜਾਣ ਲੱਗਿਆ। ਡਾਕਟਰ ਰਮਨ ਨੇ ਬੰਗਲੌਰ ਵਿਖੇ ਰਮਨ ਰਸਰਚ ਇੰਸਟੀਚਿਊਟ ਦੀ ਸਥਾਪਨਾ ਕੀਤੀ। ਸੰਨ 1954 ਵਿੱਚ ਭਾਰਤ ਸਰਕਾਰ ਨੇ ਇਸ ਮਹਾਨ ਵਿਗਿਆਨੀ ਦੀਆਂ ਵਿਲੱਖਣ ਪ੍ਰਾਪਤੀਆਂ ਨੂੰ ਵੇਖਦੇ ਹੋਏ ਭਾਰਤ ਰਤਨ ਦੀ ਉਪਾਧੀ ਨਾਲ ਸਨਮਾਨ ਕੀਤਾ। 21 ਨਵੰਬਰ 1970 ਨੂੰ ਇਸ ਮਹਾਨ ਵਿਗਿਆਨੀ ਨੇ ਇਸ ਸੰਸਾਰ ਨੂੰ ਅਲਵਿਦਾ ਆਖੀ। ਰਹਿੰਦੀ ਦੁਨੀਆਂ ਤਕ ਇਸ ਵਿਗਿਆਨੀ ਨੂੰ ਯਾਦ ਰੱਖਿਆ ਜਾਵੇਗਾ ਅਤੇ ਦਿਨ ਮਨਾਇਆ ਜਾਵੇਗਾ। ਇਸ ਵਿਗਿਆਨੀ ਨੂੰ ਡਾਕਟਰ ਰਮਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਰੇ ਦੇਸ਼ ਵਿੱਚ ਰਮਨ ਸਾਇੰਸ ਕਲੱਬ ਸਥਾਪਤ ਕੀਤੇ ਗਏ ਹਨ ਜੋ ਵਿਗਿਆਨਕ ਚੇਤਨਾ ਲਈ ਕੰਮ ਕਰ ਰਹੇ ਹਨ। ਸਭ ਤੋਂ ਪਹਿਲਾਂ ਇਸ ਵਿਗਿਆਨ ਦਿਵਸ 28 ਫਰਵਰੀ 1987 ਨੂੰ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦਿੱਲੀ ਨੇ ਵਿਗਿਆਨ ਦੇ ਸੰਚਾਰ ਅਤੇ ਪ੍ਰਸਾਰ ਹਿੱਤ ਵਿਲੱਖਣ ਕੰਮ ਕਰਨ ਵਾਲੇ ਵਿਅਕਤੀ, ਸੰਸਥਾਵਾਂ ਨੂੰ ਇਨਾਮ ਦੇਣਾ ਸ਼ੁਰੂ ਕੀਤੇ ਸਨ। ਇਸ ਲਈ ਇਸ ਵਿਗਿਆਨ ਦਿਵਸ ਵਰਗੇ ਮਹੱਤਵਪੂਰਨ ਦਿਨਾਂ ਉੱਪਰ ਸਾਨੂੰ ਆਪਣੇ ਆਪ ਅੰਦਰ ਧੁਰ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਅਸੀਂ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਘੋਰ ਹਨੇਰੇ ਵਿੱਚੋਂ ਕੱਢ ਕੇ ਚਾਨਣ ਦੀ ਇਸ ਦੁਨੀਆ ਵਿੱਚ ਲੈ ਕੇ ਆਈਏ।¢ਇਸ ਸਮਾਜ ਨੂੰ ਨਰੋਆ ਵਿਗਿਆਨਕ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਅਮਲੀ ਰੂਪ ਵਿੱਚ ਪਾਈਏ।

– ਬਰਜਿੰਦਰਪਾਲ ਸਿੰਘ ਬਰਨ
ਸੰਪਰਕ: 98141-21926

http://punjabitribuneonline.com/

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਹੈਨਰੀ ਡਿਊਨਾ ਅਤੇ ਭਾਈ ਘੱਨ੍ਹਈਆ ਜੀ ਦੇ ਨਿਸ਼ਕਾਮ ਆਦਰਸ਼ਾਂ ਨੂੰ ਘਰ ਘਰ ਪਹੁੰਚਾਉਣ ਦੀ ਲੋੜ (8 ਮਈ ਰੈਡ ਕਰਾਸ ਦਿਵਸ ਤੇ ਵਿਸ਼ੇਸ਼)

ਸੰਸਾਰ ਭਰ ਵਿਚ 8 ਮਈ ਦਾ ਦਿਹਾੜਾ ਰੈਡ ਕਰਾਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਦੇ ਜਨਮ ਦਿਨ ਦੀ ਯਾਦ ਵਿਚ ‘ਵਿਸ਼ਵ ਰੈਡ ਕਰਾਸ-ਰੈਡ ਕਰੀਸੈਂਟ ਦਿਵਸ’ ਵਜੋਂ ਮਨਾਇਆ ਜਾਂਦਾ


Print Friendly
Great Men0 Comments

ਭਟਕੇ ਲੋਕ ਮਹਾਨ ਰੂਸੀ ਲੇਖਕ ਟਾਲਸਟਾਏ ਦੇ ਜੀਵਨ ਤੋਂ ਪ੍ਰੇਰਣਾ ਲੈਣ (9 ਸਤੰਬਰ ਜਨਮ ਦਿਨ ਤੇ ਵਿਸ਼ੇਸ਼)

ਮਹਾਨ ਰੂਸੀ ਲੇਖਕ ਲਿਓ ਟਾਲਸਟਾਏ ਦਾ ਜਨਮ ਮਾਸਕੋ ਤੋਂ ਲੱਗਭੱਗ 100 ਮੀਲ ਦੱਖਣ ਪਰਵਾਰਿਕ ਰਿਆਸਤ ਵਿਖੇ ਇੱਕ ਅਮੀਰ ਅਤੇ ਮਸ਼ਹੂਰ ਘਰਾਣੇ ਵਿੱਚ 09 ਸਤੰਬਰ, 1828 ਨੂੰ ਯਾਸਨਾਇਆ ਪੋਲੀਆਨਾ ਵਿੱਚ ਹੋਇਆ


Print Friendly
Important Days0 Comments

23 ਮਾਰਚ ਲਈ :ਇਨਕਲਾਬੀ ਸੂਰਮਾ ਸ਼ਹੀਦ ਭਗਤ ਸਿੰਘ

ਸ਼ਹੀਦ ਭਗਤ ਸਿੰਘ ਇਨਕਲਾਬ ਦਾ ਇੱਕ ਅਜਿਹਾ ਬਿੰਬ ਹੈ, ਜੋ ਪੰਜਾਬੀਆਂ ਦੇ ਅਚੇਤਨ ਵਿੱਚ ਮਸ਼ਾਲ ਵਾਂਗ ਬਲਦਾ ਹੈ। ਇਸ ਯੋਧੇ ਦਾ ਜਨਮ 28 ਸਤੰਬਰ ਨੂੰ ਪਿੰਡ ਬੰਗਾ ਚੱਕ ਨੰਬਰ 106


Print Friendly