Print Friendly
ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਵਸ 27 ਫਰਵਰੀ ਤੇ ਯਾਦ ਕਰਦਿਆਂ

ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸ਼ਹੀਦੀ ਦਿਵਸ 27 ਫਰਵਰੀ ਤੇ ਯਾਦ ਕਰਦਿਆਂ

ਚੰਦਰ ਸ਼ੇਖਰ ਆਜ਼ਾਦ ਦਾ ਜਨਮ 23 ਜੁਲਾਈ 1906 ਨੂੰ ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਰਿਆਸਤ ਦੇ ਪਿੰਡ ਭਾਵਰਾ ਵਿਚ ਸ੍ਰੀਮਤੀ ਜਗਰਾਣੀ ਦੇਵੀ ਦੀ ਕੁੱਖੋਂ ਹੋਇਆ।ਇਨ੍ਹਾ ਦੇ ਪਿਤਾ ਦਾ ਨਾਂਅ ਸੀਤਾਰਾਮ ਸੀ। ਇਨ੍ਹਾਂ ਦੇ ਪੂਰਵਜ ਕਾਨਪੁਰ ਦੇ ਨੇੜੇ ਪਿੰਡ ਬਦਰਕਾ ਜ਼ਿਲ੍ਹਾ ਉਂਨਾਵ (ਉੱਤਰ ਪ੍ਰਦੇਸ਼) ਤੋਂ ਸਨ। ਚੰਦਰ ਸ਼ੇਖਰ ਦਾ ਮਨ ਸਕੂਲ ਦੀ ਸਿੱਖਿਆ ਵਿੱਚ ਨਾ ਲੱਗਿਆ ਅਤੇ ਉਹ ਸੰਸਕ੍ਰਿਤ ਪੜ੍ਹਣ ਲਈ ਵਾਰਾਨਸੀ ਆ ਗਏ। 14-15 ਸਾਲ ਦੀ ਉਮਰ ਦੇ ਦੌਰਾਨ ਇਨ੍ਹਾਂ ਦੇ ਜੀਵਨ ਦੀ ਵਿੱਚ ਇੱਕ ਬਹੁਤ ਮਹੱਤਵਪੂਰਨ ਘਟਨਾ ਘਟੀ। ਅੰਗਰੇਜ਼ਾਂ ਦਾ ਵਿਰੋਧ ਕਰਦੇ ਹੋਏ ਬਾਲ ਆਜ਼ਾਦ ਅੰਦੋਲਨ ਲਈ ਚੱਲ ਪਏ। ਉਸ ਨੇ ਨਿਸ਼ਾਨਾ ਲਗਾ ਕੇ ਪੁਲੀਸ ਅਧਿਕਾਰੀ ਉੱਤੇ ਪੱਥਰ ਮਾਰਿਆ ਜਿਸ ਕਾਰਨ ਉਸ ਦਾ ਸਿਰ ’ਤੇ ਸੱਟ ਲੱਗੀ। ਬਾਲ ਆਜ਼ਾਦ ਉੱਥੋਂ ਗਾਇਬ ਹੋ ਗਿਆ।
ਕੁਝ ਦਿਨ ਬਾਅਦ ਪੁਲੀਸ ਨੇ ਆਜ਼ਾਦ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਪੰਦਰਾਂ ਬੈਂਤ ਮਾਰਨ ਦੀ ਸਜ਼ਾ ਦਿੱਤੀ। ਪੁਲੀਸ ਅਧਿਕਾਰੀਆਂ ਨੇ ਪੁੱਛਿਆ-  ਤੇਰਾ ਨਾਮ ਕੀ ਹੈ ਤਾਂ ਆਜ਼ਾਦ ਨੇ ਜੁਆਬ ਦਿੱਤਾ- ਆਜ਼ਾਦ। ਪਿਤਾ ਦਾ ਨਾਮ ਪੁੱਛਣ ’ਤੇ ਆਜ਼ਾਦ ਨੇ ਜੁਆਬ ਦਿੱਤਾ- ਸਵਾਧੀਨ, ਮਾਂ ਦਾ ਨਾਮ ਪੁੱਛੇ ਜਾਣ ’ਤੇ ਉਸ ਨੇ ਕਿਹਾ- ਭਾਰਤ ਮਾਤਾ ਅਤੇ ਇੰਜ ਹੀ ਘਰ ਦਾ ਪਤਾ-  ਜੇਲ੍ਹਖਾਨਾ ਦੱਸਿਆ। ਉਦੋਂ ਤੋਂ ਇਹ ਬਾਲ ਚੰਦਰ ਸ਼ੇਖਰ ਆਜ਼ਾਦ ਦੇ ਨਾਂ ਨਾਲ ਮਕਬੂਲ ਹੋ ਗਿਆ।
ਅਸਹਿਯੋਗ ਅੰਦੋਲਨ ਦੇ ਬੰਦ ਹੋਣ ਤੋਂ ਬਾਅਦ ਆਜ਼ਾਦ ਕ੍ਰਾਂਤੀਵਾਦੀ ਗਤੀਵਿਧੀਆਂ ਨਾਲ ਜੁੜ ਕੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਮੈਂਬਰ ਬਣੇ। ਇਸ ਸੰਸਥਾ ਵੱਲੋਂ ਉਨ੍ਹਾਂ ਰਾਮ ਪ੍ਰਸਾਦ ਬਿਸਮਿਲ  ਦੀ ਅਗਵਾਈ ਵਿੱਚ  9 ਅਗਸਤ 1925 ਨੂੰ ਕਾਕੋਰੀ ਕਾਂਡ ਵਿੱਚ ਭਾਗ ਲਿਆ ਪਰ ਪੁਲੀਸ ਦੇ ਹੱਥ ਨਾ ਆਏ। ਇਸ ਤੋਂ ਬਾਅਦ ਸੰਨ 1927 ਵਿੱਚ ਬਿਸਮਿਲ ਅਤੇ ਉਸ ਦੇ ਚਾਰ ਸਾਥੀਆਂ ਦੀ ਕੁਰਬਾਨੀ ਤੋਂ ਬਾਅਦ ਉਨ੍ਹਾਂ ਨੇ ਉੱਤਰ ਭਾਰਤ ਦੇ ਸਾਰੇ ਕ੍ਰਾਂਤੀਕਾਰੀ  ਸੰਗਠਨਾਂ ਨੂੰ ਮਿਲਾ ਕੇ ਇੱਕ ਕਰਦਿਆਂ  ਹੋਇਆਂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦਾ ਗਠਨ ਕੀਤਾ ਅਤੇ ਭਗਤ ਸਿੰਘ ਦੇ ਨਾਲ ਲਾਹੌਰ ਵਿੱਚ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਸਾਂਡਰਸ ਨੂੰ ਮੌਤ ਦੇ ਘਾਟ ਉਤਾਰ ਕੇ ਲਿਆ। ਆਪ ਦਿੱਲੀ ਪਹੁੰਚ ਕੇ ਅਸੈਂਬਲੀ ਬੰਬ ਕਾਂਡ ਦੇ ਵੀ ਸਾਥੀ ਬਣੇ।
ਆਜ਼ਾਦ ਨਿੱਜੀ ਜੀਵਨ ਵਿੱਚ ਨੈਤਿਕ ਕਦਰਾਂ-ਕੀਮਤਾਂ ਦਾ ਪਾਲਣ ਖ਼ੁਦ ਵੀ ਕਰਦੇ ਸਨ ਅਤੇ ਆਪਣੇ ਸਾਥੀਆਂ ਤੋਂ ਵੀ ਕਰਵਾਉਂਦੇ ਸਨ। ਇੱਕ ਵਾਰ ਜੰਗਲ ਵਿੱਚ ਸਾਧੂ ਵੇਸ਼ ਵਿੱਚ ਬੈਠੇ ਆਜ਼ਾਦ  ਕੋਲ ਪੁਲੀਸ ਪਹੁੰਚ ਗਈ। ਪੁਲੀਸ ਨੇ ਸਾਧੂ ਵੇਸ਼ ਧਾਰੀ ਬੈਠੇ ਆਜ਼ਾਦ ਨੂੰ ਪੁੱਛਿਆ- ‘‘ਬਾਬਾ, ਤੁਸੀਂ ਆਜ਼ਾਦ ਨੂੰ ਵੇਖਿਆ?’’ ਸਾਧੂ ਵੇਸ਼ ਧਾਰੀ ਬੈਠੇ ਆਜ਼ਾਦ ਬੋਲੇ, ‘‘ ਆਜ਼ਾਦ ਨੂੰ ਕੀ ਵੇਖਣਾ, ਅਸੀਂ ਤਾਂ ਹਮੇਸ਼ਾ ਆਜ਼ਾਦ ਰਹਿੰਦੇ ਹਾਂ, ਅਸੀਂ ਵੀ ਆਜ਼ਾਦ ਹਾਂ।’’ ਪੁਲੀਸ ਕੁਝ ਵੀ ਨਹੀਂ ਸਮਝ ਸਕੀ ਅਤੇ ਹੱਥ ਜੋੜ ਕੇ ਵਾਪਸ ਆ ਗਈ।
ਆਜ਼ਾਦ ਨੇ ਬਹਾਦਰੀ ਦੀ ਨਵੀਂ ਪਰਿਭਾਸ਼ਾ ਲਿਖੀ। ਉਨ੍ਹਾਂ ਆਪਣਾ ਆਜ਼ਾਦ ਰਹਿਣ ਦਾ ਸੰਕਲਪ ਪੂਰਾ ਕੀਤਾ। 27 ਫਰਵਰੀ 1931 ਨੂੰ ਇਲਾਹਾਬਾਦ ਦੇ ਏਲਫਰੇਡ ਪਾਰਕ ਵਿੱਚ ਪੁਲੀਸ ਨੇ ਆਜ਼ਾਦ ਨੂੰ ਘੇਰ ਲਿਆ। ਆਜ਼ਾਦ ਨੇ ਪੁਲੀਸ ਦਾ  ਡਟ ਕੇ ਮੁਕਾਬਲਾ ਕੀਤਾ ਅਤੇ ਜਦੋਂ ਰਿਵਾਲਵਰ ਵਿੱਚ ਆਖ਼ਰੀ ਗੋਲੀ ਰਹਿ ਗਈ ਤਾਂ ਆਪ ਨੇ ਸ਼ਹੀਦੀ ਦਾ ਜਾਮ ਪੀ ਲਿਆ। ਅੱਜ ਚੰਦਰ ਸ਼ੇਖਰ ਆਜ਼ਾਦ ਦੇ ਸ਼ਹੀਦੀ ਦਿਹਾੜੇ ਮੌਕੇ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ।

ਸ੍ਰੋ਼ਤ – http://punjabitribuneonline.com

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਮਹਾਂਸ਼ਕਤੀ ਬਣ ਸਕਦੀ ਹੈ ਵਧਦੀ ਜਨਸੰਖਿਆ

ਜਨਸੰਖਿਆ ਕਿਸੇ ਵੀ ਦੇਸ਼ ਦੇ ਵਿਕਾਸ ਲਈ ਇੱਕ ਜ਼ਰੂਰੀ ਤੱਤ ਹੈ। ਰਾਜਨੀਤਕ ਵਿਦਵਾਨ ਕਿਸੇ ਵੀ ਰਾਜ ਦੀ ਸਥਾਪਨਾ ਲਈ ਚਾਰ ਤੱਤਾਂ, ਨਿਸ਼ਚਿਤ ਇਲਾਕਾ, ਜਨਸੰਖਿਆ, ਸਰਕਾਰ ਅਤੇ ਪ੍ਰਭੂਸੱਤਾ ਦੀ ਹੋਂਦ ਜ਼ਰੂਰੀ


Print Friendly
Important Days0 Comments

ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਹਨ, ਤੁਸੀਂ ਕੁਝ ਵੀ ਅਤੇ ਸਭ ਕੁਝ ਕਰ ਸਕਦੇ ਹੋ – 12 ਜਨਵਰੀ ਕੌਮੀ ਯੁਵਕ ਦਿਵਸ ਤੇ ਵਿਸ਼ੇਸ਼

ਕੌਮੀ ਯੁਵਕ ਦਿਵਸ ਦੇਸ਼ ਦੇ ਮਹਾਨ ਚਿੰਤਕ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਅਜਿਹੇ ਸੂਰਜ ਸਨ, ਜਿਨ੍ਹਾਂ


Print Friendly
Important Days0 Comments

ਭੈਣ-ਭਰਾ ਦੇ ਪਵਿੱਤਰ ਪਿਆਰ ਦਾ ਤਿਉਹਾਰ – ਰੱਖੜੀ

ਰੱਖੜੀ ਦਾ ਤਿਉਹਾਰ ਭੈਣ-ਭਰਾ ਦੇ ਅਨਮੋਲ ਅਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਉਣ ਮਹੀਨੇ ਦੀ ਪੂਰਨਮਾਸ਼ੀ ਨੂੰ ਅਤੇ ਅੰਗੇਰਜ਼ੀ ਮਹੀਨਿਆਂ ਵਿਚ ਅਗਸਤ ਵਿਚ ਮਨਾਇਆ ਜਾਂਦਾ ਹੈ। ਰੱਖੜੀ ਨੂੰ


Print Friendly