Print Friendly
ਵਿਸ਼ਵ ਵਿਰਾਸਤ ਦਿਵਸ (18 ਅਪਰੈਲ) ਤੇ ਵਿਸ਼ੇਸ਼

ਵਿਸ਼ਵ ਵਿਰਾਸਤ ਦਿਵਸ (18 ਅਪਰੈਲ) ਤੇ ਵਿਸ਼ੇਸ਼

ਵਿਰਾਸਤ ਸਾਡੇ ਅਤੀਤ ਦੀ ਉਹ ਸੰਪਤੀ ਹੈ,ਜਿਸ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਸ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਜਾਂਦੇ ਹਾਂ । ਸਾਡੀ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੋਵੇਂ ਜਿੰਦਗੀ ਅਤੇ ਪ੍ਰੇਰਨਾ ਦੇ ਨਾ-ਬਦਲਣਯੋਗ ਸੋਮੇ ਹਨ । ਪੂਰਬੀ ਅਫਰੀਕਾ ਦੇ ਸੈਰੈਂਗੇਟੀ ਦੇ ਜੰਗਲ ,ਈਜੀਪਿਟ ਦੇ ਮੀਨਾਰ ,ਆਸਟਰੇਲੀਆ ਵਿੱਚ ਗਰੇਟ ਬੈਰੀਅਰ ਰੀਫ ਅਤੇ ਲੈਟਿਨ ਅਮਰੀਕਾ ਦੇ ਬੌਰੌਕ ਕੈਥਡਰਲ ਵਰਗੀਆਂ ਵਿਲੱਖਣ ਅਤੇ ਵਿਵਿਧ ਥਾਵਾਂ ਸਾਡੇ ਸੰਸਾਰ ਦੀ ਵਿਰਾਸਤ ਹਨ ।

ਵਿਸ਼ਵ ਵਿਰਾਸਤ ਦਾ ਸੰਕਲਪ ਇਸੇ ਦਾ ਬ੍ਰਹਿਮੰਡੀ ਪ੍ਰਯੋਗ ਹੈ । ਵਿਸ਼ਵ ਵਿਰਾਸਤ ਸੰਸਾਰ ਦੇ ਸਾਰੇ ਲੋਕਾਂ ਲਈ ,ਭਾਵੇਂ ਉਹ ਵਿਸ਼ਵ ਦੇ ਕਿਸੇ ਵੀ ਖਿੱਤੇ ਨਾਲ ਸੰਬੰਧ ਰੱਖਦੇ ਹੋਣ, ਸਾਂਝੀ ਹੁੰਦੀ ਹੈ । ਵਿਸ਼ਵ ਵਿਰਾਸਤ ਥਾਵਾਂ ਉਹ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈਆਂ ਥਾਵਾਂ ਹਨ ਜਿਹੜੀਆਂ ਸਾਡੇ ਕੁਦਰਤੀ ਸੰਸਾਰ ਅਤੇ ਸਾਡੀ ਸਭਿਅਤਾ ਬਾਰੇ ਸਾਡੇ ਪ੍ਰਤੱਖ ਗਿਆਨ ਦੇ ਮਿਆਰਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ । ਵਿਸ਼ਵ ਵਿਰਾਸਤ ਦੀ ਸੰਸਥਾ ਦਾ ਉਦੇਸ਼ ਸੰਸਾਰ ਉਤੇ ਵੱਖ ਵੱਖ ਸਭਿਆਚਾਰਾਂ ਪ੍ਰਤੀ ਪ੍ਰਸੰਸਾਤਮਕ ਸੋਚ ਅਪਣਾ ਕੇ ਸੰਸਾਰ ਦੇ ਲੋਕਾਂ ਨੂੰ ਇੱਕ ਦੂਜੇ ਪ੍ਰਤੀ ਸਤਿਕਾਰ ਨਾਲ ਰਹਿਣਾ ਸਿਖਾਉਣਾ ਹੈ । ਇਹ ਕੁਦਰਤੀ ਆਲੇ ਦੁਆਲੇ ਚੋਂ ਸ਼ਾਹਕਾਰ ਅਤੇ ਵਿਲੱਖਣ ਹਿੱਸਿਆਂ ਦੀ ਉਤਮ ਵਿਸ਼ਵ-ਕੀਮਤ ਤੇ ਰੋਸ਼ਨੀ ਪਾਉਂਦੇ ਹੋਏ ਇਸ ਖਜ਼ਾਨੇ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਕਿ ਉਨ੍ਹਾਂ ਨੂੰ ਭੌਤਿਕ ,ਸੁਹਜਾਤਮਕ ਅਤੇ ਸੰਕਲਪੀ ਹਮਲਿਆਂ ਤੋਂ ਬਚਾਇਆ ਜਾ ਸਕੇ ।

ਵਿਸ਼ਵ ਵਿਰਾਸਤ ਦਿਵਸ ਮਨਾਉਣ ਦਾ ਸੁਝਾਅ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕੌਂਸਲ ਆਨ ਮੋਨੂਮੈਂਟਸ ਐਂਡ ਸਾਈਟਸ (ICOMOS) ਨੇ ਤੁਨੀਸ਼ੀਆ ਦੇ ਸੰਮੇਲਨ ਵਿੱਚ 18 ਅਪ੍ਰੈਲ 1982 ਨੂੰ ਰੱਖਿਆ ਸੀ । ਯੂਨੈਸਕੋ (ੂਂਓੰਛੌ) ਦੀ ਪ੍ਰਬੰਧਕੀ ਕਮੇਟੀ ਨੇ ਇਹ ਸੁਝਾਅ ਪ੍ਰਵਾਨ ਕਰ ਲਿਆ ਅਤੇ 22 ਨਵੰਬਰ 1983 ਨੂੰ ਜਨਰਲ ਕਾਨਫਰੰਸ ਨੇ ਇਸ ਨੂੰ ਪੂਰਨ ਮਾਣਤਾ ਦੇ ਦਿੱਤੀ ਅਤੇ 18 ਅਪ੍ਰੈਲ ਨੂੰ ‘ਅੰਤਰਰਾਸ਼ਟਰੀ ਇਮਾਰਤਾਂ ਅਤੇ ਥਾਵਾਂ ਦਾ ਦਿਨ’ ਐਲਾਨਿਆ ਜੋ ਕਿ ‘ਵਿਸ਼ਵ ਵਿਰਾਸਤ ਦਿਵਸ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ।

ਹਰ ਸਾਲ 18 ਅਪ੍ਰੈਲ ਵਾਲੇ ਦਿਨ ਲਈ ਇੱਕ ਖਾਸ ਵਿਸ਼ਾ ਰੱਖਿਆ ਜਾਂਦਾ ਹੈ ਅਤੇ ਸਾਰਾ ਸਾਲ ਇਸ ਵਿਸ਼ੇ ਅਨੁਸਾਰ ਸਰਗਰਮੀਆਂ ਹੁੰਦੀਆਂ ਹਨ । ਸਾਲ 2016 ਲਈ ਆਈਕੌਮੌਸ (ICOMOS)ਵਲੋਂ ਦਿੱਤਾ ਗਿਆ ਵਿਸ਼ਾ (ਥੀਮ) ਹੈ  ਖੇਡਾਂ ਦੀ ਵਿਰਾਸਤ। ਵਿਸ਼ੇ ਦੀ ਚੋਣ ਦਾ ਆਧਾਰ ਬ੍ਰਾਜ਼ੀਲ ਵਿਖੇ ਉਲਅਪਿੰਕ ਖੇਡਾਂ ਦਾ ਅਗਸਤ 2016 ਤੋਂ ਆਰੰਭ ਹੋਣਾ ਹੈ । ਆਈਕੌਮੌਸ ਸਾਲ 2016 ਨੂੰ ਖੇਡ ਵਿਰਸੇ ਨੂੰ ਉਦੋਂ ਤੋਂ ਸਮਰਪਿਤ ਕਰਨਾ ਚਾਹੁੰਦੀ ਹੈ ਜਦੋਂ ਤੋਂ ਖੇਡ ਵਿਰਸੇ ਦਾ ਜਨਮ ਹੋਇਆ ਹੈ। ਖੇਡ ਵਿਰਸੇ ਦਾ ਇਤਿਹਾਸ ਵੀ ਮਨੁੱਖੀ ਸਭਿੱਅਤਾ ਵਾਂਗ ਬਹੁਤ ਪੁਰਾਣਾ ਹੈ। ਪੂਰਵ ਇਤਿਹਾਸ ਕਾਲ ਸਮੇਂ ਦੀਆਂ ਗੁਫਾਵਾਂ ਵਿੱਚ ਬਣੀਆਂ ਪੇਟਿੰਗਜ਼ ਦੱਸਦੀਆਂ ਹਨ ਕਿ ਉਸ ਵਕਤ ਤੈਰਾਕੀ, ਰੈਸਲਿੰਗ, ਐਥਲੈਟਿਕਸ ਅਤੇ ਬਾੱਲ ਨਾਲ ਸੰਬੰਧਤ ਖੇਡਾਂ ਪ੍ਰਾਚੀਨ ਮਿਸਰ ਵਿੱਚ ਕਾਫੀ ਪ੍ਰਚਲਿੱਤ ਸਨ। 776 ਈ. ਪੂਰਵ ਵਿੱਚ ਪ੍ਰਾਚੀਨ ਯੂਨਾਨ ਦੇ ਸ਼ਹਿਰ ਉਲੰਪੀਆ ਵਿੱਚ ਪਹਿਲਾ ਖੇਡਾਂ ਨਾਲ ਸੰਬੰਧਤ ਸਕੂਲ ਰਸਮੀ ਤੌਰ ਤੇ ਖੋਲਿਆ ਗਿਆ ਜਿਹੜਾ ਕਿ 393 ਈ. ਤੱਕ ਬਖੂਬੀ ਚੱਲਿਆ। ਮੱਧਕਾਲੀਨ ਯੁੱਗ ਵਿੱਚ ਇੰਗਲੈਡ ਅਤੇ ਆਇਰਲੈਂਡ ਦੇ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਇੱਕ ਦੂਜੇ ਨਾਲ ਕਈ ਤਰ੍ਹਾਂ ਦੀਆਂ ਖਿੱਦੋ ਨਾਲ ਸੰਬੰਧਤ ਖੇਡਾਂ ਖੇਡਦੇ ਸਨ। ਆਧੁਨਿਕ ਖੇਡ ਭਾਵਨਾ ਦਾ ਜਨਮ ਹਾਲਾਂਕਿ ਇੱਕ ਵਾਦ ਵਿਵਾਦ ਦਾ ਵਿਸ਼ਾ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਸੰਸਾਰ ਵਿੱਚ ਖੇਡ ਭਾਵਨਾ ਨੂੰ ਹਲੂਣਾ ਦੇਣ ਦਾ ਕੰਮ ਯੂਰਪੀਅਨ ਬਸਤੀਵਾਦ ਅਤੇ ਉਦਯੋਗਿਕ ਕ੍ਰਾਂਤੀ ਨੇ ਕੀਤਾ ਹੈ। ਉਦਯੋਗਿਕ ਕ੍ਰਾਤੀ ਦੇ ਕਾਰਨ ਮਨੁੱਖ ਕੋਲ ਵਿਹਲ ਹੁੰਦੀ ਸੀ ਸੋ ਉਸ ਨੇ ਨਵੀਆਂ-੨ ਖੇਡਾਂ ਦਾ ਤਜ਼ਰਬਾ ਕੀਤਾ। ਇਹ ਆਮ ਲੋਕਾਂ ਤੱਕ ਘੱਟ ਪੂੰਜੀ ਵਿੱਚ ਜ਼ਿਆਦਾ ਮਨੋਰੰਜਨ ਕਰਨ ਵਾਲਾ ਸੀ। ਸੰਨ 1896 ਤੋਂ ਲੈ ਕੇ ਹੁਣ ਤੱਕ ਆਧੁਨਿਕ ਖੇਡਾਂ, ਕੌਮਾਂਤਰੀ ਫੁਟਬਾੱਲ ਕੱਪ ਸਮੇਤ ਜਿਹੜਾ ਕਿ ਪਹਿਲੀ ਵਾਰੀ 1930 ਈਸਵੀ ਵਿੱਚ ਖੇਡਿਆ ਗਿਆ ਸੀ, ਕੌਮਾਂਤਰੀ ਪੱਧਰ ਤੇ ਦੋ ਮਹਤੱਵਪੂਰਨ ਘਟਨਾਵਾਂ ਬਣ ਗਈਆਂ ਹਨ। ਟੈਨਿਸ ਅਤੇ ਮੋਟਰ ਰੇਸ ਮੁਕਾਬਲਿਆਂ ਨੇ ਵੀ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

। ਆਓ ਇਸ ਦਿਨ ਆਪਣੇ ਮਹਾਨ ਵਿਰਸੇ ਨੂੰ ਸੰਭਾਲਣ ਦਾ ਅਤੇ ਮਾਣ ਕਰਨ ਦਾ ਸੰਕਲਪ ਲਈਏ ਅਤੇ ਭਾਵੀ ਪੀੜ੍ਹੀ ਨੂੰ ਟੀ.ਵੀ. ਅਤੇ ਮੋਬਾਈਲਾਂ ਗੇਮਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਮਹਾਨ ਵਿਰਸੇ ਨਾਲ ਜੋੜੀਏ ।

ਵਿਜੈ ਗੁਪਤਾ, ਸਟੇਟ ਐਵਾਰਡੀ

977 990 3800

Print Friendly

About author

Vijay Gupta
Vijay Gupta1094 posts

State Awardee, Global Winner

You might also like

ਵਿਗਿਆਨ ਦਿਵਸ 'ਤੇ ਵਿਸ਼ੇਸ਼-ਰਮਨ ਨੇ ਕਿੰਝ ਖੋਜਿਆ ਰਮਨ ਪ੍ਰਭਾਵ?

ਹਰ ਵਰ੍ਹੇ 28 ਫਰਵਰੀ ਦਾ ਦਿਨ ਕੌਮੀ ਵਿਗਿਆਨ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਪਹਿਲੇ ਨੋਬਲ ਪੁਰਸਕਾਰ ਜੇਤੂ ਵਿਗਿਆਨੀ ਡਾ: ਸੀ.ਵੀ. ਰਮਨ ਨੇ ਆਪਣੀ ਖੋਜ


Print Friendly

Remembering Maulana Abul Kalam Azad on his 126th Birth Anniversary !!!

Maulana Abul Kalam Azad’s real name was Abul Kalam Ghulam Muhiyuddin. He was popularly known as Maulana Azad. Maulana Abul Kalam Azad was one of the foremost leaders of Indian


Print Friendly
Great Men0 Comments

ਭਟਕੇ ਲੋਕ ਮਹਾਨ ਰੂਸੀ ਲੇਖਕ ਟਾਲਸਟਾਏ ਦੇ ਜੀਵਨ ਤੋਂ ਪ੍ਰੇਰਣਾ ਲੈਣ (9 ਸਤੰਬਰ ਜਨਮ ਦਿਨ ਤੇ ਵਿਸ਼ੇਸ਼)

ਮਹਾਨ ਰੂਸੀ ਲੇਖਕ ਲਿਓ ਟਾਲਸਟਾਏ ਦਾ ਜਨਮ ਮਾਸਕੋ ਤੋਂ ਲੱਗਭੱਗ 100 ਮੀਲ ਦੱਖਣ ਪਰਵਾਰਿਕ ਰਿਆਸਤ ਵਿਖੇ ਇੱਕ ਅਮੀਰ ਅਤੇ ਮਸ਼ਹੂਰ ਘਰਾਣੇ ਵਿੱਚ 09 ਸਤੰਬਰ, 1828 ਨੂੰ ਯਾਸਨਾਇਆ ਪੋਲੀਆਨਾ ਵਿੱਚ ਹੋਇਆ


Print Friendly