Print Friendly
ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ ‘ਤੇ ਵਿਸ਼ੇਸ਼ (22 ਮਈ)

ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ ‘ਤੇ ਵਿਸ਼ੇਸ਼ (22 ਮਈ)

*ਜੈਵ-ਵਿਭਿੰਨਤਾ ਕਾਇਮ ਰੱਖਣ ਲਈ ਆਪਣਾ ਫ਼ਰਜ਼ ਪਛਾਣੋ

ਧਰਤੀ ਦਾ ਉਹ ਖੇਤਰ ਹੀ ਖੁਸ਼ਹਾਲ ਮੰਨਿਆ ਜਾਂਦਾ ਹੈ, ਜੋ ਵੱਖ-ਵੱਖ ਜਾਤੀਆਂ ਦੇ ਜੰਤੂਆਂ ਅਤੇ ਪੌਦਿਆਂ ਦੀ ਵਿਭਿੰਨਤਾ ਨਾਲ ਭਰਪੂਰ ਹੋਵੇ। ਸਾਡੇ ਦੇਸ਼ ਭਾਰਤ ਲਈ ਇਹ ਮਾਣ ਦੀ ਗੱਲ ਹੈ ਕਿ ਦੁਨੀਆ ਦੀ 8 ਫ਼ੀਸਦੀ ਜੈਵਿਕ ਵਿਭਿੰਨਤਾ ਇਥੇ ਪਾਈ ਜਾਂਦੀ ਹੈ, ਭਾਵੇਂ ਭਾਰਤ ਦਾ ਭੂਗੋਲਿਕ ਖੇਤਰਫਲ ਦੁਨੀਆ ਦਾ ਕੇਵਲ 2 ਫ਼ੀਸਦੀ ਹੈ। ਭਾਰਤ ਵਿਚ ਦੁਨੀਆ ਦਾ ਸਭ ਤੋਂ ਗਰਮ, ਸਭ ਤੋਂ ਠੰਢਾ, ਸਭ ਤੋਂ ਨਮੀ ਵਾਲਾ ਅਤੇ ਸਭ ਤੋਂ ਸੁੱਕਾ ਖੇਤਰ ਮੌਜੂਦ ਹੈ। ਵੱਖ-ਵੱਖ ਤਰ੍ਹਾਂ ਦੇ ਭੂਗੋਲਿਕ ਖੇਤਰ ਹੀ ਵੱਖ-ਵੱਖ ਤਰ੍ਹਾਂ ਦੀ ਜੈਵਿਕ ਵਿਭਿੰਨਤਾ ਲਈ ਨਿਵਾਸ ਸਥਾਨ ਬਣਦੇ ਹਨ। ਭਾਰਤ ਵਿਚ 16 ਕਿਸਮਾਂ ਦੇ ਜੰਗਲ ਪਾਏ ਜਾਂਦੇ ਹਨ ਜੋ ਇਥੋਂ ਦੇ 23 ਫ਼ੀਸਦੀ ਖੇਤਰਫਲ ਨੂੰ ਢੱਕਦੇ ਹਨ। ਦੁਨੀਆ ਦੀ ਪਸ਼ੂ ਵਿਭਿੰਨਤਾ ਦਾ 7 ਫ਼ੀਸਦੀ ਭਾਰਤ ਵਿਚ ਪਾਇਆ ਜਾਂਦਾ ਹੈ। ਇਥੇ 91,200 ਤੋਂ ਵੱਧ ਜੀਵਾਂ ਦੀਆਂ ਜਾਤੀਆਂ ਪਾਈਆਂ ਜਾਂਦੀਆਂ ਹਨ। ਦੁਨੀਆ ਵਿਚ 25 ਜੈਵਿਕ ਵਿਭਿੰਨਤਾ ਭਰਪੂਰ ਖੇਤਰ ਜਾਂ ‘ਹੌਟ-ਸਪੌਟਸ’ ਹਨ, ਜਿਨ੍ਹਾਂ ਵਿਚੋਂ ਦੋ ਭਾਰਤ ਵਿਚ ਹਨ। ਇਹ ਹਨ ਦੱਖਣੀ ਘਾਟ ਅਤੇ ਉੱਤਰ-ਪੂਰਬੀ ਹਿਮਾਲਾ ਖੇਤਰ। ਭਿੰਨ-ਭਿੰਨ ਫਸਲਾਂ ਵਿਚ ਦੁਨੀਆ ਦੇ ਪ੍ਰਮੁੱਖ 8 ਕੇਂਦਰਾਂ ਵਿਚੋਂ ਇਕ ਭਾਰਤ ਹੈ।

ਦੁਨੀਆ ਦੀ ਬਨਸਪਤੀ ਵਿਭਿੰਨਤਾ ਦਾ 11 ਫ਼ੀਸਦੀ ਭਾਰਤ ਵਿਚ ਹੈ। ਇਥੇ 45500 ਤੋਂ ਵੀ ਵੱਧ ਪ੍ਰਜਾਤੀਆਂ ਦੇ ਪੌਦੇ (ਬਨਸਪਤੀ ਵਿਭਿੰਨਤਾ) ਪਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ੈਵਾਲ ਵਰਗੇ ਅਲਗੀ ਤੋਂ ਲੈ ਕੇ ਫੁੱਲਦਾਰ ਪੌਦਿਆਂ ਤੱਕ ਸ਼ਾਮਿਲ ਹਨ। ਇਥੇ 14,500 ਕਿਸਮ ਦੀਆਂ ਉੱਲੀਆਂ ਅਤੇ 2223 ਕਿਸਮ ਦੇ ਲਾਈਕੇਨ ਦੀਆਂ ਪ੍ਰਜਾਤੀਆਂ ਮੌਜੂਦ ਹਨ। ਜੇ ਪਾਲਤੂ ਪਸ਼ੂਆਂ ਦੀ ਵਿਭਿੰਨਤਾ ਦੀ ਗੱਲ ਕਰੀਏ ਤਾਂ ਦੁਨੀਆ ਦੀਆਂ ਸਾਰੀਆਂ ਨਸਲਾਂ ਦੀਆਂ ਮੱਝਾਂ ਭਾਰਤ ਵਿਚ ਪਾਈਆਂ ਜਾਂਦੀਆਂ ਹਨ। ਸਾਰੀਆਂ ਗਾਵਾਂ ਦੀਆਂ ਨਸਲਾਂ ਦੀ ਉਤਪਤੀ ਭਾਰਤੀ ਮੂਲ ਦੀਆਂ ਗਾਵਾਂ ਤੋਂ ਹੋਈ ਹੈ। ਭਾਰਤ ਦੀਆਂ ਮੁਰਗਿਆਂ ਦੀਆਂ ਪ੍ਰਜਾਤੀਆਂ ਇਕੋ ਹੀ ਲਾਲ ਰੰਗ ਦੇ ਜੰਗਲੀ ਮੁਰਗੇ ਤੋਂ ਵਿਕਸਿਤ ਹੋਈਆਂ ਨੇ।

ਆਧੁਨਿਕ ਯੁੱਗ ਵਿਚ ਵਿਗਿਆਨਕ ਤਰੱਕੀ ਅਤੇ ਮਨੁੱਖ ਦੀ ਵਾਤਾਵਰਨ ਪ੍ਰਤੀ ਅਣਗਹਿਲੀ ਕਾਰਨ ਜੈਵਿਕ ਵਿਭਿੰਨਤਾ ਘਟਦੀ ਜਾ ਰਹੀ ਹੈ, ਕਿਉਂਕਿ ਮਨੁੱਖੀ ਵਿਕਾਸ ਦੀਆਂ ਮਜਬੂਰੀਆਂ ਕਾਰਨ ਖੇਤਾਂ ਅਤੇ ਜੰਗਲਾਂ ਨੂੰ ਸਾਫ਼ ਕਰਕੇ ਘਰੇਲੂ ਜਾਂ ਉਦਯੋਗਿਕ ਨਿਰਮਾਣ ਲਈ ਵਰਤਿਆ ਜਾ ਰਿਹਾ ਹੈ। ਵਾਤਾਵਰਨ ਪ੍ਰਤੀ ਗ਼ੈਰ-ਜ਼ਿੰਮੇਵਾਰ ਵਤੀਰੇ ਕਾਰਨ ਕੁਦਰਤੀ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਹੋ ਰਹੀ ਹੈ। ਵਪਾਰ ਵੀ ਬੇਕਾਬੂ ਹੈ ਅਤੇ ਜੰਗਲੀ ਜੀਵਾਂ ਦੇ ਗ਼ੈਰ-ਕਾਨੂੰਨੀ ਸ਼ਿਕਾਰ ਕਾਰਨ ਵੀ ਜੈਵਿਕ ਵਿਭਿੰਨਤਾ ਘਟਦੀ ਜਾ ਰਹੀ ਹੈ। ਵਿਦੇਸ਼ੀ ਪੌਦੇ ਜਿਵੇਂ ਕਿ ਲੈਂਟੇਨਾ ਜਾਂ ਲਾਲਟੇਨ ਬੂਟੀ, ਵਲੈਤੀ ਕਿੱਕਰ ਅਤੇ ਗਾਜਰ ਘਾਹ ਵਰਗੇ ਪੌਦਿਆਂ ਨੇ ਸਥਾਨਕ ਜੈਵਿਕ ਵਿਭਿੰਨਤਾ ਨੂੰ ਹਾਨੀ ਪਹੁੰਚਾਈ ਹੈ।

ਵਧਦਾ ਹੋਇਆ ਵਾਤਾਵਰਨ ਦਾ ਪ੍ਰਦੂਸ਼ਣ ਅਤੇ ਵਧਦੇ ਗ੍ਰੀਨ ਹਾਊਸ ਪ੍ਰਭਾਵ ਕਾਰਨ ਹੋ ਰਹੇ ਜਲਵਾਯੂ ਪਰਿਵਤਨ ਨੇ ਵੀ ਜੈਵਿਕ ਵਿਭਿੰਨਤਾ ਨੂੰ ਘਟਾਇਆ ਹੈ। ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਵੀ ਧਰਤੀ ਤੇ ਸੂਖਮ ਜੀਵਾਂ ਦੀ ਵੰਨਗੀ ਘਟ ਰਹੀ ਹੈ। ਅਣਉਚਿਤ ਖੇਤੀ ਜਿਵੇਂ ਕੇਵਲ ਇਕ ਹੀ ਕਿਸਮ ਦੀ ਫਸਲ ਨਾਲ ਫਸਲੀ ਜੈਵ-ਵਿਭਿੰਨਤਾ ਘਟੀ ਹੈ। ਜਿਥੇ ਅੱਜ ਸਰਦੀਆਂ ਵਿਚ ਕੇਵਲ ਕਣਕ ਦੀ ਫਸਲ ਪੈਦਾ ਹੁੰਦੀ ਹੈ, ਉਥੇ ਪਹਿਲਾਂ ਕਣਕ ਦੇ ਨਾਲ ਛੋਲੇ, ਮਸਰ, ਅਲਸੀ, ਸਰੋਂ, ਤਾਰਾਮੀਰਾ, ਜੌਂ, ਜਵੀ ਵਰਗੀਆਂ ਫਸਲਾਂ ਵੀ ਬੀਜੀਆਂ ਜਾਂਦੀਆਂ ਸਨ, ਜਿਨ੍ਹਾਂ ਨਾਲ ਫਸਲੀ ਜੈਵ-ਵਿਭਿੰਨਤਾ ਕਾਇਮ ਰਹਿੰਦੀ ਸੀ। ਇਸੇ ਤਰ੍ਹਾਂ ਸਾਉਣੀ ਜਾਂ ਖਰੀਫ ਦੀ ਫਸਲ ਸਮੇਂ, ਮੱਕੀ ਦੇ ਨਾਲ ਮਾਂਹ, ਮੂੰਗੀ, ਰੌਂਗੀ, ਤਿੱਲ, ਘੀਆ, ਫੁੱਟਾਂ ਆਦਿ ਬੀਜੀਆਂ ਜਾਂਦੀਆਂ ਸਨ ਪਰ ਅੱਜ ਕੇਵਲ ਝੋਨਾ ਜਾਂ ਕੇਵਲ ਮੱਕੀ।

ਸਾਡੀ ਜੈਵਿਕ ਵਿਭਿੰਨਤਾ ਨੂੰ ਸਭ ਤੋਂ ਵੱਧ ਨੁਕਸਾਨ ਇਸ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਹੋ ਰਿਹਾ ਹੈ। ਇਸ ਲਈ ਵਿਅਕਤੀ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਕੋਸ਼ਿਸ਼ਾਂ ਦੀ ਲੋੜ ਹੈ। ਯੂ.ਐਨ.ਓ. ਵੱਲੋਂ 1992 ਤੋਂ 22 ਮਈ ਨੂੰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਐਲਾਨਿਆ ਹੈ। ਸਾਲ 2014 ਲਈ ਜੈਵਿਕ ਵਿਭਿੰਨਤਾ ਦਾ ਵਿਸ਼ਾ ਹੈ ‘ਟਾਪੂਆਂ ਦੀ ਜੈਵਿਕ ਵਿਭਿੰਨਤਾ।’ ਭਾਰਤ ਵਿਚ ਅੰਡੇਮਾਨ ਨਿਕੋਬਾਰ ਅਤੇ ਲਕਸ਼ਦੀਪ ਟਾਪੂ ਹਨ, ਜਿਨ੍ਹਾਂ ਵਿਚ ਲਕਸ਼ਦੀਪ ਤਾਂ ਜੈਵਿਕ ਵਿਭਿੰਨਤਾ ਨਾਲ ਭਰਪੂਰ ਹੈ। ਜੇ ਅਸੀਂ ਕਿਸੇ ਪੌਦੇ ਦੀ ਜਾਤੀ ਨੂੰ ਬਚਾਉਂਦੇ ਹਾਂ ਤਾਂ ਉਸ ‘ਤੇ ਨਿਰਭਰ ਸੂਖਮ ਜੀਵ ਕੀਟ, ਪਤੰਗੇ ਅਤੇ ਪੰਛੀਆਂ ਨੂੰ ਨਿਵਾਸ ਵੀ ਅਤੇ ਭੋਜਨ ਵੀ ਪ੍ਰਾਪਤ ਹੁੰਦਾ ਹੈ, ਜਿਸ ਨਾਲ ਜੈਵਿਕ ਵਿਭਿੰਨਤਾ ਦਾ ਵਾਧਾ ਹੁੰਦਾ ਹੈ। ਆਓ, ਅੱਜ ਅਸੀਂ ਵੀ ਜੈਵ-ਵਿਭਿੰਨਤਾ ਵਾਲੇ ਦਿਨ ਸਥਾਨਕ ਪੌਦੇ ਲਗਾਈਏ, ਜਿਸ ਨਾਲ ਜੈਵ-ਵਿਭਿੰਨਤਾ ਦਾ ਵਾਧਾ ਹੋਵੇ।

This year’s theme reflects the importance of efforts made at all levels to establish a set of Sustainable Development Goals (SDGs) as part of the United Nations Post-2016 Development Agenda for the period of 2015-2030.  Mainstreaming Biodiversity; Sustaining People and their Livelihoods

http://punjabipost.ca

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਲੀਪ ਦਾ ਸਾਲ 2016 : ਕੁੱਝ ਦਿਲਚਸਪ ਤੱਥ

2016 ਇਕ ਲੀਪ ਯੀਅਰ ਹੈ। ਹੋਰ ਸਾਲਾਂ ‘ਚ ਜਿਥੇ 365 ਦਿਨ ਹੁੰਦੇ ਹਨ, ਉਥੇ ਲੀਪ ਯੀਅਰ ‘ਚ 366 ਦਿਨ ਆਉਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਸ ਸਾਲ ਕਈ ਲੋਕਾਂ


Print Friendly
Important Days0 Comments

ਭਾਰਤੀ ਇਤਿਹਾਸ ‘ਚ ਅਹਿਮ ਥਾਂ ਰੱਖਦਾ ਹੈ 13 ਅਪ੍ਰੈਲ ਦਾ ਦਿਨ

ਭਾਰਤ ਬਹੁਰੰਗੇ ਤਿਉਹਾਰਾਂ ਦਾ ਦੇਸ਼ ਹੈ ਜਿਨ੍ਹਾਂ ਵਿਚੋਂ ਵਿਸਾਖੀ ਪੰਜਾਬੀਆਂ ਦਾ ਮੌਸਮੀ ਤਿਉਹਾਰ ਹੈ। ਇਹ ਸਮੁੱਚੀ ਦੁਨੀਆਂ ਵਿਚ ਜਿੱਥੇ ਵੀ ਪੰਜਾਬੀ ਬੈਠੇ ਹਨ, ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅੱਜ


Print Friendly
Important Days0 Comments

ਰਾਣੀ ਲਕਸ਼ਮੀਬਾਈ (19 ਨਵੰਬਰ ਜਨਮ ਦਿਨ ਤੇ ਵਿਸ਼ੇਸ਼)

ਝਾਂਸੀ ਦੀ ਰਾਣੀ ਦੇ ਲਕਬ ਨਾਲ ਮਸ਼ਹੂਰ ਲਕਸ਼ਮੀ ਬਾਈ ਇਸ ਬਗਾਵਤ ਦੀ ਮੁੱਖ ਪਾਤਰਾਂ ਵਿਚੋਂ ਇੱਕ ਸੀ। ਉਸ ਸਮੇਂ ਦੀ ਔਰਤ ਦੀ ਦਸ਼ਾ ਤੇ ਦਿਸ਼ਾ ਨੂੰ ਵੀ ਇਸ ਸੰਦਰਭ ਵਿਚ


Print Friendly