Print Friendly
ਬੜਾ ਸੁੱਚਾ, ਪਵਿੱਤਰ ਅਤੇ ਰੱਬ ਵਰਗਾ ਰਿਸ਼ਤਾ ਹੁੰਦਾ ਹੈ ਦੋਸਤੀ ਦਾ – ਅੱਜ ਮਿੱਤਰਤਾ ਦਿਵਸ ਤੇ ਵਿਸ਼ੇਸ਼

ਬੜਾ ਸੁੱਚਾ, ਪਵਿੱਤਰ ਅਤੇ ਰੱਬ ਵਰਗਾ ਰਿਸ਼ਤਾ ਹੁੰਦਾ ਹੈ ਦੋਸਤੀ ਦਾ – ਅੱਜ ਮਿੱਤਰਤਾ ਦਿਵਸ ਤੇ ਵਿਸ਼ੇਸ਼

ਜਦੋਂ ਤੋਂ ਮਨੁੱਖ ਨੇ ਸਮਾਜਿਕ ਜੀਵਨ ਜਿਊਣਾ ਸ਼ੁਰੂ ਕੀਤਾ ਦੋਸਤੀ ਦੇ ਸਬੂਤ ਉਦੋਂ ਤੋਂ ਵੇਖਣ ਨੂੰ ਮਿਲਦੇ ਹਨ। ਇਨਸਾਨ ਮੋਹ ਭਰੇ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਬੱਝਾ ਹੋਇਆ ਹੈ। ਇਹਨਾਂ ਵਿੱਚੋਂ ਕੁੱਝ ਰਿਸ਼ਤੇ ਤਾਂ ਕੁੱਦਰਤ ਦੀ ਦੇਣ ਹਨ, ਜਿੰਨਾਂ ਨੂੰ ਅਸੀਂ ਖੂਨ ਦੇ ਰਿਸ਼ਤੇ ਵੀ ਕਹਿ ਦਿੰਦੇ ਹਾਂ। ਪਰ ਇੱਕ ਰਿਸ਼ਤਾ ਅਜਿਹਾ ਹੈ, ਜਿਸ ਨੂੰ ਇਨਸਾਨ ਆਪ ਬਣਾਉਂਦਾ ਹੈ ’ਤੇ ਉਹ ਹੈ ਦੋਸਤੀ ਦਾ ਰਿਸ਼ਤਾ।ਦੋਸਤ ਨੂੰ ਜੇ ਪਰਭਾਸ਼ਿਤ ਕਰੀਏ ਤਾਂ ਦੋ-ਸਤ ਤੋਂ ਬਣਿਆ ਲਭਜ ਹੈ ਦੋਸਤ । ਪਿਆਰ ਅਤੇ ਵਿਸ਼ਵਾਸ਼ ਦਾ ਪ੍ਰਤੀਕ ਹੈ ਦੋਸਤੀ । ਸਚਾਈ ਅਤੇ ਵਿਸ਼ਵਾਸ਼ ਦੇ ਧੁਰੇ ਤੇ ਘੁੰਮਦਾ ਹੈ ਦੋਸਤੀ ਦਾ ਰਿਸ਼ਤਾ। ਦੋਸਤੀ ਦੀਆਂ ਕਦਰਾਂ-ਕੀਮਤਾਂ ਨੂੰ ਵੇਖਦਿਆਂ ਯੂਨਾਈਟਿਡ ਸਟੇਟਸ ਕਾਂਗਰਸ ਨੇ 1935 ‘ਚ ਅਗਸਤ ਦੇ ਪਹਿਲੇ ਐਤਵਾਰ ਨੂੰ ਫਰੈਂਡਸ਼ਿਪ ਡੇ ਮਨਾਉਣ ਦਾ ਸੱਦਾ ਦਿੱਤਾ ਸੀ। ਜਿਵੇਂ ਹੀ ਦੋਸਤੀ ਨੂੰ ਇਕ ਦਿਨ ਸਮਰਪਿਤ ਹੋਇਆ ਤਾਂ ਪੂਰੀ ਦੁਨੀਆ ਨੇ ਇਸਨੂੰ ਦੋਸਤੀ ਦੇ ਮਹੱਤਵਪੂਰਨ ਦਿਨ ਦੇ ਰੂਪ ‘ਚ ਮਨਾਉਣਾ ਸ਼ੁਰੂ ਕਰ ਦਿੱਤਾ। ਸਾਡੇ ਪ੍ਰਾਚੀਨ ਗ੍ਰੰਥਾਂ ‘ਚ ਵੀ ਦੋਸਤੀ ਨੂੰ ਉੱਚੀ ਥਾਂ ਦਿੱਤੀ ਗਈ ਹੈ। ਇਹ ਇਕ ਅਜਿਹਾ ਰਿਸ਼ਤਾ ਹੈ ਜੋ ਮਨੁੱਖ ਖੁਦ ਚੁਣਦਾ ਹੈ ਤੇ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਨਹੀਂ ਵੇਖਦਾ। ਸੋਦਾਮਾ-ਕ੍ਰਿਸ਼ਨ ਦੀ ਦੋਸਤੀ ਇਕ ਮਿਸਾਲ ਹੈ। ਭਗਵਾਨ ਹੁੰਦੇ ਹੋਏ ਵੀ ਸ਼੍ਰੀ ਕ੍ਰਿਸ਼ਨ ਨੇ ਆਪਣੇ ਗਰੀਬ ਦੋਸਤ ਦੇ ਪੈਰਾਂ ਨੂੰ ਧੋ ਕੇ ਚਰਨਾਮਿਤ ਪੀਤਾ ਸੀ। ਦੋਸਤ ਜੇਕਰ ਕੋਲ ਹੋਣ ਤਾਂ ਵੱਡੇ ਤੋਂ ਵੱਡਾ ਦੁਖ ਸਹਿਜੇ ਹੀ ਟਲ ਜਾਂਦਾ ਹੈ।
ਉਮਰ ਦੇ ਵੱਖ-ਵੱਖ ਪੜ੍ਹਾਵਾਂ ਦੇ ਚੱਲਦਿਆਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਅਤੇ ਉਹਨਾਂ ਨਾਲ ਵਿਚਰਦੇ ਹਾਂ। ਇਹਨਾਂ ਵਿੱਚੋਂ ਕੁੱਝ ਲੋਕ ਸਾਡੇ ਦੋਸਤ ਬਣ ਜਾਂਦੇ ਹਨ ਅਤੇ ਪਲਾਂ ਵਿਚ ਪਈ ਸਾਂਝ ਉਮਰ ਭਰ ਦੀ ਦੋਸਤੀ ਵਿਚ ਬਦਲ ਜਾਂਦੀ ਹੈ। ਬਚਪਨ ਵਿਚ ਸਭ ਤੋਂ ਪਹਿਲੀ ਦੋਸਤ ਬੱਚੇ ਦੀ ਮਾਂ ਹੁੰਦੀ ਹੈ ਅਤੇ ਉਸ ਤੋਂ ਬਾਅਦ ਭੈਣ-ਭਰਾ ਜਿੰਨ੍ਹਾਂ ਨਾਲ ਉਹ ਘਰ ਵਿਚ ਖੇਡਦਿਆਂ ਹੋਇਆਂ ਕਿਲਕਾਰੀਆਂ ਮਾਰਕੇ ਖੁਸ਼ ਹੁੰਦਾ ਹੈ। ਪਿਤਾ ਦੀ ਉਂਗਲੀ ਪਕੜ ਜਦੋਂ ਆਂਡ-ਗੁਆਂਡ ਵਿਚ ਜਾਂਦਾ ਹੈ ਤਾਂ ਉਥੋਂ ਦੇ ਬੱਚੇ ਵੀ ਉਸਦੇ ਦੋਸਤ ਬਣ ਜਾਂਦੇ ਹਨ। ਸਕੂਲ ਅਤੇ ਕਾਲਜ ਵਿਚ ਪੜ੍ਹ ਰਹੇ ਸਹਿਪਾਠੀ ਅਤੇ ਨੌਕਰੀ ਦੌਰਾਨ ਮਿਲੇ ਸਹਿਕਰਮੀ ਅਜਿਹੇ ਦੋਸਤ ਹਨ ਜੋ ਉਮਰ ਦੇ ਵੱਖ-ਵੱਖ ਪੜ੍ਹਾਅ ਦੇ ਨਾਲ ਸਾਡੇ ਸੰਪਰਕ ਵਿਚ ਆਉਂਦੇ ਹਨ।ਅੱਜ ਕੱਲ ਤਾਂ ਬਹੁਤ ਸਾਰੀਆਂ ਸ਼ੋਸਲ ਸਾਈਟ ਆ ਗਈਆ ਹਨ।ਜਿੱਥੇ ਬਿਨ੍ਹਾਂ ਕਿਸੇ ਪੁੱਛ-ਪੜਤਾਲ ਦੇ ਦੋਸਤ ਬਣਾਏ ਜਾਂਦੇ ਹਨ। ਪਰ ਅਜਿਹੇ ਰਿਸ਼ਤੇ ਜਿਆਦਾਤਰ ਚਿਰਸੰਜੀਵੀ ਨਹੀਂ ਰਹਿੰਦੇ ।ਇੱਕ ਚੰਗਾ ਦੋਸਤ ਤਾਂ ਅੰਧੇਰੇ ਵਿੱਚ ਲੱਗੇ ਉਸ ਟਿਊਬਲੈਂਪ ਦੀ ਤਰ੍ਹਾਂ ਹੈ ਜੋ ਹਮੇਸ਼ਾ ਸਾਡਾ ਮਾਰਗਦਰਸ਼ਨ ਕਰਦਾ ਹੈ। ਆਮ ਤੌਰ ਤੇ ਦੇਖਣ ਵਿਚ ਆਇਆ ਹੈ ਕਿ ਇਕਸਾਰ ਰੁੱਚੀਆਂ ਵਾਲੇ ਅਤੇ ਹਮਖਿਆਲ ਲੋਕ ਅਕਸਰ ਚੰਗੇ ਦੋਸਤ ਬਣਦੇ ਹਨ। ਕਈ ਵਾਰ ਤਾਂ ਹਲਾਤ ਅਜਿਹੇ ਹੁੰਦੇ ਹਨ, ਜਿੱਥੇ ਸਕੇ ਸਬੰਧੀ ਵੀ ਸਾਥ ਛੱਡ ਦਿੰਦੇ ਹਨ ਉਥੇ ਚੰਗੇ ਦੋਸਤ ਹੀ ਕੰਮ ਆਉਂਦੇ ਹਨ। ਅਜਿਹੇ ਦੋਸਤਾਂ ਨੂੰ ਸਮਰਪਿਤ ਹੈ ਅਗਸਤ ਮਹੀਨੇ ਦਾ ਪਹਿਲਾ ਐਤਵਾਰ ਜੋ ਭਾਰਤ ਅਤੇ ਇਸਦੇ ਨਾਲ ਲਗਦੇ ਕਈ ਦੇਸ਼ਾ ਵਿਚ ਫਰੈਂਡਸ਼ਿਪ ਡੇ ਵਜੋਂ ਮਨਾਇਆ ਜਾਂਦਾ ਹੈ।
ਫ਼ਰੈਡਸ਼ਿਪ ਡੇ ਦੀ ਸ਼ੁਰੂਆਤ 1935 ਵਿੱਚ ਯੂ.ਐਸ. ਕਾਂਗਰਸ ਦੁਆਰਾ ਕੀਤੀ ਗਈ।ਮੰਨਿਆਂ ਜਾਂਦਾ ਹੈ ਕਿ ਇਸ ਦਿਨ ਦੀ ਸ਼ੁਰੂਆਤ ਪਹਿਲੇ ਵਿਸ਼ਵ ਯੁੱਧ ਦੌਰਾਨ ਪੈਦਾ ਹੋਏ ਮਨ-ਮੁਟਾਵ ਨੂੰ ਦੂਰ ਕਰਨ ਲਈ ਕੀਤੀ ਗਈ ।ਇਸ ਸਮੇਂ ਦੌਰਾਨ ਵੱਖ-ਵੱਖ ਦੇਸ਼ ਅਤੇ ਉਹਨਾਂ ਵਿਚ ਰਹਿ ਰਹੇ ਲੋਕ ਇੱਕ ਦੂਜੇ ਤੋਂ ਕਾਫ਼ੀ ਦੂਰ ਹੋ ਗਏ ਸਨ। ਇਹਨਾਂ ਨੂੰ ਆਪਸ ਵਿੱਚ ਮਿਲਾਉਣ ਲਈ ਇੱਕ ਅਜਿਹੇ ਦਿਨ ਦੀ ਲੋੜ ਸੀ ਜਿਸ ਨਾਲ ਗਿਲੇ ਸ਼ਿਕਵੇ ਦੂਰ ਹੋ ਕੇ ਆਪਸੀ ਸਬੰਧ ਹੋਰ ਮਜ਼ਬੂਤ ਹੋ ਸਕਣ। ਪਹਿਲੀ ਵਾਰ ਵਿਸ਼ਵ ਪੱਧਰ ਤੇ 1958 ਵਿਚ ਦੋਸਤੀ ਦਾ ਇਹ ਦਿਨ ਮਨਾਇਆ ਗਿਆ।
ਦੋਸਤੀ ਦਾ ਇਹ ਦਿਨ ਦੋਸਤਾਂ ਨੂੰ ਗਰੀਟਿੰਗ ਕਾਰਡ, ਤੋਹਫ਼ੇ ਅਤੇ ਫ਼ਰੈਡਸ਼ਿਪ ਬੈਂਡ ਦੇ ਕੇ ਮਨਾਇਆ ਜਾਂਦਾ ਹੈ।ਪਰ ਇਹਨਾਂ ਸਭ ਦੇ ਪਿੱਛੇ ਛਿਪਿਆ ਹੁੰਦਾ ਹੈ ਦੋਸਤ ਦਾ ਸੰਨੇਹ ਅਤੇ ਪਿਆਰ। ਅੱਜ ਦੇ ਤਕਨੀਕੀ ਦੌਰ ਵਿੱਚ ਅਸੀਂ ਇਲੈਕਟ੍ਰੌਨਿਕ ਮੀਡੀਆ ਰਾਹੀ ਦੇਸ਼ਾ-ਵਿਦੇਸ਼ਾ ਵਿੱਚ ਬੈਠੇ ਆਪਣੇ ਦੋਸਤਾਂ ਨੂੰ ਕਾਰਡ ਅਤੇ ਸੰਦੇਸ਼ ਭੇਜ਼ ਸਕਦੇ ਹਾਂ। ਇਹ ਰਿਸ਼ਤਾ ਬੜਾ ਸੁੱਚਾ, ਪਵਿੱਤਰ ਅਤੇ ਰੱਬ ਵਰਗਾ ਹੁੰਦਾ ਹੈ ਅਤੇ ਲੋੜ ਪੈਣ ‘ਤੇ ਮਿੱਤਰ ਤੋਂ ਕੁਰਬਾਨ ਹੋਣਾ ਵੀ ਜਾਣਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਮਿੱਤਰ ਉਹ ਜੋ ਮੁਸੀਬਤ ਦੇ ਸਮੇਂ ਕੰਮ ਆਵੇ। ਸੱਚਾ ਮਿੱਤਰ ਖੁਸ਼ੀਆਂ ਨੂੰ ਕਈ ਗੁਣਾਂ ਵਧਾ ਦਿੰਦਾ ਹੈ ਅਤੇ ਦੁੱਖਾਂ ਨੂੰ ਘਟਾ ਦਿੰਦਾ ਹੈ। ਸਾਨੂੰ ਹਮੇਸ਼ਾ ਮਿੱਤਰਤਾ ਸਾਵਧਾਨੀ ਅਤੇ ਇਮਾਨਦਾਰੀ ਨਾਲ ਨਿਭਾਉਣੀ ਚਾਹੀਦੀ ਹੈ ਕਿਉਂਕਿ ਇਸ ਰਿਸ਼ਤੇ ਦੀ ਬੁਨਿਆਦ ਵਿਸ਼ਵਾਸ ‘ਤੇ ਟਿਕੀ ਹੁੰਦੀ ਹੈ, ਇਸ ਲਈ ਮਿੱਤਰਤਾ ਵਿਚ ਕਦੀ ਵੀ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਲੱਗਣੀ ਚਾਹੀਦੀ। ਇਕ-ਦੂਜੇ ਨਾਲ ਕੀਤੇ ਗਏ ਵਾਅਦੇ ਹਮੇਸ਼ਾ ਪੂਰੇ ਕਰਨੇ ਚਾਹੀਦੇ ਹਨ। ਆਪਣੇ ਮਿੱਤਰ ਦੀ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਜਾਂ ਕਮਜ਼ੋਰੀ ਸਾਰਿਆਂ ਦੇ ਸਾਹਮਣੇ ਦੱਸਣ ਦੀ ਬਜਾਏ ਇਕੱਲੇ ਵਿਚ ਦੱਸਣੀ ਚਾਹੀਦੀ ਹੈ। ਜੇ ਕਦੀ ਕੋਈ ਗ਼ਲਤ-ਫਹਿਮੀ ਹੋ ਵੀ ਜਾਵੇ ਤਾਂ ਬੜੀ ਸੂਝ-ਬੂਝ ਨਾਲ ਉਸ ਨੂੰ ਦੂਰ ਕਰ ਲੈਣਾ ਚਾਹੀਦਾ ਹੈ। ਜੀਵਨ ਵਿਚ ਤਰ੍ਹਾਂ-ਤਰ੍ਹਾਂ ਦੇ ਮਿੱਤਰ ਮਿਲਦੇ ਹਨ, ਇਥੋਂ ਤੱਕ ਕਿ ਹੁਣ ਤਾਂ ਫੇਸਬੁਕ, ਨੈੱਟ, ਵਟਸਐਪ ‘ਤੇ ਵੀ ਬਹੁਤ ਮਿੱਤਰ ਮਿਲ ਜਾਂਦੇ ਹਨ। ਪਰ ਹਰ ਮਿੱਤਰ ਦੇ ਜੀਵਨ ਵਿਚ ਕੋਈ ਨਾ ਕੋਈ ਅਹਿਮੀਅਤ ਜ਼ਰੂਰ ਹੁੰਦੀ ਹੈ ਪਰ ਕੁਝ ਮਿੱਤਰ ਜੀਵਨ ਦਾ ਅਟੁੱਟ ਅੰਗ ਬਣ ਜਾਂਦੇ ਹਨ, ਜਿਨ੍ਹਾਂ ਤੋਂ ਬਿਨਾਂ ਜੀਵਨ ਨੀਰਸ ਹੋ ਜਾਂਦਾ ਹੈ ਪਰ ਉਨ੍ਹਾਂ ਦੇ ਸਾਥ ਨਾਲ ਜੀਵਨ ਵਿਚ ਵਡਮੁੱਲੇ ਰੰਗ ਭਰੇ ਜਾਂਦੇ ਹਨ। ਕਈ ਵਾਰ ਤਾਂ ਸੱਚੀ ਮਿੱਤਰਤਾ ਸਾਹਮਣੇ ਖ਼ੂਨ ਦੇ ਰਿਸ਼ਤੇ ਵੀ ਕਮਜ਼ੋਰ ਪੈ ਜਾਂਦੇ ਹਨ। ਇਸ ਰਿਸ਼ਤੇ ਨੂੰ ਹੋਰ ਮਜ਼ਬੂਤੀ ਦੇਣ ਵਾਸਤੇ ਸਾਨੂੰ ਅਕਸਰ ਇਕ-ਦੂਜੇ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ। ਇਸ ਰਿਸ਼ਤੇ ਦੇ ਮਾਣ-ਸਨਮਾਨ, ਪ੍ਰੇਮ ਬਣਾਏ ਰੱਖਣ ਵਾਸਤੇ ਮਿੱਠੀ ਬੋਲੀ, ਨਿਮਰਤਾ, ਵਿਸ਼ਵਾਸ, ਸਹਿਣਸ਼ੀਲਤਾ ਅਤੇ ਸੱਚ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਇਨ੍ਹਾਂ ਗੁਣਾਂ ‘ਤੇ ਟਿਕੀ ਹੋਈ ਮਿੱਤਰਤਾ ਜੀਵਨ ਭਰ ਅਤੇ ਜੀਵਨ ਤੋਂ ਬਾਅਦ ਵੀ ਨਿਭਾਈ ਜਾਂਦੀ ਹੈ। ਸੰਦੇਸ਼ ਭੇਜਣ ਦਾ ਤਰੀਕਾ ਚਾਹੇ ਕੋਈ ਵੀ ਹੋਵੇ, ਪਰ ਉਸ ਨੂੰ ਭੇਜਣ ਵਾਲੇ ਦਾ ਪਿਆਰ ਆਪਣੇ ਦੋਸਤ ਤੱਕ ਪਹੁੰਚ ਹੀ ਜਾਂਦਾ ਹੈ।
ਮਨੁੱਖ ਦੀ ਫ਼ਿਤਰਤ ਰਹੀ ਹੈ ਕਿ ਉਹ ਕਦੀ ਇੱਕਲਾ ਨਹੀਂ ਰਹਿ ਸਕਦਾ। ਜ਼ਿੰਦਗੀ ਜਿਉਣ ਲਈ ਚੰਗੇ ਦੋਸਤਾਂ ਦਾ ਹੋਣਾ ਬਹੁਤ ਜਰੂਰੀ ਹੈ। ਪਰ ਕਈ ਵਾਰ ਬੱਚੇ ਖਾਸ ਤੌਰ ਤੇ ਨੌਜਵਾਨ ਵਰਗ ਗਲਤ ਦੋਸਤਾਂ ਦੀ ਸੋਭਤ ਵਿਚ ਆ ਕੇ ਕੁਰਾਹੇ ਪੈ ਜਾਂਦੇ ਹਨ। ਇਹਨਾਂ ਵਿੱਚੋ ਬਹੁਤ ਸਾਰੇ ਅਜਿਹੇ ਹੁੰਦੇ ਹਨ ਜੋ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਸਮੇਂ ਮਾਤਾ-ਪਿਤਾ ਦਾ ਫ਼ਰਜ ਬਣਦਾ ਹੈ ਕਿ ਉਹ ਬੱਚਿਆਂ ਦੇ ਦੋਸਤਾਂ ਬਾਰੇ ਪੂਰੀ ਜਾਣਕਾਰੀ ਰੱਖਣ ਦੇ ਨਾਲ -ਨਾਲ ਉਹਨਾ ਨੂੰ ਸਹੀ ਅਤੇ ਗਲਤ ਦੀ ਪਹਿਚਾਣ ਕਰਾਉਣ।ਅੱਜ ਸਮਾਂ ਹੈ ਮਾਂ-ਬਾਪ ਨੂੰ ਬੱਚਿਆਂ ਦੇ ਚੰਗੇ ਦੋਸਤ ਬਣਨ ਦਾ।ਇਸ ਦੇ ਨਾਲ ਹੀ ਜੇ ਅੱਜ ਦੇ ਅਧੁਨਿਕ ਯੁੱਗ ਵਿਚ ਪਤੀ-ਪਤਨੀ ਆਪਸ ਵਿੱਚ ਚੰਗੇ ਦੋਸਤ ਬਣ ਕੇ ਰਹਿਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਨਿਕਲ ਆਵੇਗਾ।
ਕਈ ਵਾਰ ਸਾਡੇ ਬਹੁਤ ਪਿਆਰੇ ਦੋਸਤ ਕਿਸੇ ਨਾ ਕਿਸੇ ਗੱਲ ਤੇ ਸਾਡੇ ਨਾਲ ਨਰਾਜ਼ ਹੋ ਜਾਂਦੇ ਹਨ। ਦੋਸਤੀ ਦਾ ਇਹ ਦਿਨ ਸਾਰੇ ਗਿਲੇ ਸ਼ਿਕਵੇ ਭੁਲਾ ਇੱਕ ਹੋਣ ਦਾ ਦਿਨ ਹੈ। ਇਹ ਦੋਸਤੀ ਕੇਵਲ ਇਨਸਾਨਾਂ ਵਿਚ ਹੀ ਨਹੀਂ ਸਗੋਂ ਇੱਕ ਦੇਸ਼ ਦੀ ਦੂਜੇ ਦੇਸ਼ ਨਾਲ ਵੀ ਹੋਣੀ ਚਾਹੀਦੀ ਹੈ। ਅਜਿਹੀ ਦੋਸਤੀ ਅਤੇ ਵਿਦੇਸ਼ੀ ਸੰਧੀਆਂ ਨਾਲ ਜਿੱਥੇ 1935 ਵਿਚ ਦੋਸਤੀ ਦਾ ਇਹ ਦਿਨ ਸ਼ੁਰੂ ਕਰਨ ਦਾ ਮਨੋਰਥ ਪੂਰਾ ਹੋਵੇਗਾ ਉਥੇ ਸਾਰੇ ਦੇਸ਼ ਵੀ ਖੁਸ਼ਹਾਲ ਹੋ ਜਾਣਗੇ ਅਤੇ ਇਨਸਾਨ ਐਂਟਮੀ ਹਥਿਆਰਾਂ ਦੀ ਮਾਰ ਤੋਂ ਬੇਖੌਫ਼ ਹੋ ਸੁੱਖ ਦੀ ਜ਼ਿੰਦਗੀ ਬਤੀਤ ਕਰਨਗੇ।
ਵਿਜੈ ਗੁਪਤਾ, ਸਟੇਟ ਐਵਾਰਡੀ
ਸ੍ਰੋਤ – ਇੰਟਰਨੈੱਟ
977 990 3800

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਵੱਧਦੀ ਜਨਸੰਖਿਆ ਦੇਸ਼ ਦੀ ਤਰੱਕੀ ਲਈ ਘਾਤਕ – ਵਿਜੈ ਗੁਪਤਾ (11 ਜੁਲਾਈ ਕੌਮਾਂਤਰੀ ਵੱਸੋਂ ਦਿਵਸ ਤੇ ਵਿਸ਼ੇਸ਼)

ਵਿਸ਼ਵ ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਸਾਲ 1987 ਵਿੱਚ ਮਨਾਇਆ ਗਿਆ ਸੀ। ਬਾਅਦ ਵਿੱਚ ਇਸ ਦਿਨ ਦੀ ਮਹੱਤਤਾ ਨੂੰ ਵੇਖਦੇ ਹੋਏ ਸੰਯੁਕਤ


Print Friendly
Important Days0 Comments

International Day of Persons with Disabilities, 3 December

Theme –  Inclusion matters: access and empowerment for people of all abilities Quicklinks: Message of the United Nations Secretary-General (Arabic) (Chinese) (English) (French) (Russian) (Spanish) Background Events at UN Headquarters (Programme)


Print Friendly
Important Days0 Comments

ਗਰੀਨ ਦੀਵਾਲੀ ਮਨਾਉਣ ਲਈ ਚੇਤੰਨ ਹੋਣ ਦੀ ਲੋੜ – ਵਿਜੈ ਗੁਪਤਾ (7 ਨਵੰਬਰ ਦੀਵਾਲੀ ਤੇ ਵਿਸ਼ੇਸ਼)

ਦੀਵਾਲੀ ਜਾਂ ਦੀਪਾਵਲੀ ਭਾਰਤ ਦਾ ਇੱਕ ਤਿਉਹਾਰ ਹੈ ਜਿਹੜਾ ਹੋਰ ਵੀ ਕਈ ਦੇਸਾਂ ਵਿੱਚ ਮਨਾਇਆ ਜਾਂਦਾ ਹੈ। ਇਸਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਹਨ।


Print Friendly