Print Friendly
ਮੇਜਰ ਧਿਆਨ ਚੰਦ – ਹਾਕੀ ਦਾ ਜਾਦੂਗਰ (ਅੱਜ 29 ਅਗਸਤ ਨੂੰ ਕੌਮੀ ਖੇਡ ਦਿਵਸ ਤੇ ਵਿਸ਼ੇਸ਼)

ਮੇਜਰ ਧਿਆਨ ਚੰਦ – ਹਾਕੀ ਦਾ ਜਾਦੂਗਰ (ਅੱਜ 29 ਅਗਸਤ ਨੂੰ ਕੌਮੀ ਖੇਡ ਦਿਵਸ ਤੇ ਵਿਸ਼ੇਸ਼)

ਧਿਆਨ ਚੰਦ ਇੱਕ ਭਾਰਤੀ ਹਾਕੀ ਖਿਡਾਰੀ ਸੀ ਜਿਸਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਿੰਨ ਓਲਿੰਪਿਕ ਗੋਲਡ ਮੈਡਲਾਂ (1928, 1932, and 1936) ਲਈ ਮਸ਼ਹੂਰ ਹੈ, ਉਸ ਸਮੇਂ ਭਾਰਤੀ ਟੀਮ ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ। ਕੌਮੀ ਖੇਡ ਦਿਵਸ, ਭਾਰਤ ਦੀ ਕੌਮੀ ਹਾਕੀ ਟੀਮ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਵਸ ਵਜੋਂ ਮਨਾਇਆ ਜਾਂਦਾ ਹੈ।

29 ਅਗਸਤ 1905 ਨੂੰ ਅਲਾਹਾਬਾਦ ਵਿਖੇ ਪੈਦਾ ਹੋਏ ਧਿਆਨ ਚੰਦ ਦੇ ਖੂਨ ਵਿਚ ਹੀ ਹਾਕੀ ਸੀ। ਪਿਤਾ ਰਾਮੇਸ਼ਵਰ ਦੱਤ ਬ੍ਰਿਟਿਸ਼ ਇੰਡੀਅਨ ਆਰਮੀ ਵਿਚ ਕੰਮ ਕਰਦਾ ਸੀ ਅਤੇ ਆਰਮੀ ਵਿਚ ਹੀ ਹਾਕੀ ਖੇਡਦਾ ਸੀ। ਪਿਤਾ ਦੀ ਆਰਮੀ ਦੀ ਨੌਕਰੀ ਕਾਰਨ ਲਗਾਤਾਰ ਬਦਲੀਆਂ ਹੁੰਦੀਆਂ ਰਹੀਆਂ, ਜਿਸ ਕਰਨ ਧਿਆਨ ਸਿੰਘ ਕੇਵਲ 6 ਕੁ ਸਾਲ ਹੀ ਪੜ੍ਹ ਸਕਿਆ। ਅੰਤ ਉਨ੍ਹਾਂ ਦਾ ਪਰਿਵਾਰ ਝਾਂਸੀ ਵਿਖੇ ਟਿਕ ਗਿਆ, ਜਿਥੇ ਉਸ ਦੇ ਪਿਤਾ ਨੂੰ ਆਰਮੀ ਦੀ ਨੌਕਰੀ ਕਾਰਨ ਸਰਕਾਰ ਵੱਲੋਂ ਥੋੜ੍ਹੀ ਜਿਹੀ ਜ਼ਮੀਨ ਮਿਲ ਗਈ। 16 ਸਾਲ ਦੀ ਉਮਰੇ ਧਿਆਨ ਸਿੰਘ ਵੀ ਫੌਜ ਵਿਚ ਸਿਪਾਹੀ ਭਰਤੀ ਹੋ ਗਿਆ। 1922 ਤੋਂ 1926 ਤੱਕ ਲਗਾਤਾਰ ਆਪਣੀ ਰੈਜਮੈਂਟ ਵੱਲੋਂ ਹਾਕੀ ਖੇਡ-ਖੇਡ ਕੇ ਉਹ ਰਾਸ਼ਟਰੀ ਚੋਣ-ਕਤਰਾਵਾਂ ਦੀਆਂ ਨਜ਼ਰਾਂ ਵਿਚ ਆ ਗਿਆ। ਫਿਰ ਉਸ ਨੇ ਨਿਊਜ਼ੀਲੈਂਡ ਜਾਣ ਵਾਲੀ ਇੰਡੀਅਨ ਆਰਮੀ ਦੀ ਟੀਮ ਵਿਚ ਜਗ੍ਹਾ ਬਣਾਈ। ਇਸ ਟੀਮ ਨੇ ਕੁੱਲ 18 ਮੈਚ ਜਿੱਤੇ, ਦੋ ਬਰਾਬਰੀ ‘ਤੇ ਰੋਕੇ ਅਤੇ ਕੇਵਲ ਇਕ ਹਾਰਿਆ। ਫੇਰ ਉਹ 1928 ਦੀਆਂ ਏਮਸਟਰਡਮ ਉਲੰਪਿਕ ਵਾਸਤੇ ਭਾਰਤੀ ਟੀਮ ਵਾਸਤੇ ਚੁਣਿਆ ਗਿਆ। ਉਲੰਪਿਕ ਵਿਚ 1 ਮਈ 1928 ਨੂੰ ਭਾਰਤੀ ਟੀਮ ਨੇ ਪਹਿਲੀ ਵਾਰ ਉਲੰਪਿਕ ਮੈਚ ਅਸਟ੍ਰੀਆ ਦੇ ਖਿਲਾਫ ਖੇਡਿਆ ਅਤੇ 6-0 ਨਾਲ ਜਿੱਤਿਆ, ਜਿਸ ਵਿਚ ਧਿਆਨ ਚੰਦ ਨੇ 3 ਗੋਲ ਕੀਤੇ। ਅਗਲੇ ਦਿਨ ਬੈਲਜ਼ੀਅਮ ਨੂੰ 9-0 ਨਾਲ ਹਰਾਇਆ ਪਰ ਚੰਦ ਸਿਰਫ ਇਕ ਗੋਲ ਕਰ ਸਕਿਆ, 20 ਮਈ ਨੂੰ ਡੈਨਮਾਰਕ ਦੇ ਖਿਲਾਫ ਖੇਡਦਿਆਂ 5-0 ਨਾਲ ਜਿੱਤ ਦਰਜ ਕੀਤੀ, ਜਿਸ ਵਿਚ ਚੰਦ ਦੇ 3 ਗੋਲ ਸ਼ਾਮਿਲ ਸਨ। ਦੋ ਦਿਨ ਬਾਅਦ ਸਵਿਟਜ਼ਰਲੈਂਡ ਨਾਲ ਸੈਮੀਫਾਈਨਲ ਮੈਚ ਖੇਡਦਿਆਂ ਟੀਮ ਨੇ 6 ਗੋਲ ਕੀਤੇ, ਜਿਸ ਵਿਚ ਚੰਦ ਦੇ 4 ਗੋਲ ਸ਼ਾਮਿਲ ਸਨ। ਫਾਈਨਲ ਮੈਚ 26 ਮਈ ਨੂੰ ਘਰੇਲੂ ਟੀਮ ਨੀਦਰਲੈਂਡ ਨਾਲ ਸੀ। ਭਾਰਤੀ ਟੀਮ ਨੇ 3-0 ਨਾਲ ਜਿੱਤ ਪ੍ਰਾਪਤ ਕੀਤੀ, ਜਿਸ ਵਿਚ ਧਿਆਨ ਚੰਦ ਦੇ 2 ਗੋਲ ਸ਼ਾਮਿਲ ਸਨ। ਭਾਰਤੀ ਟੀਮ ਨੇ ਉਲੰਪਿਕ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਅਤੇ ਨਾਲ ਹੀ ਗੋਲ ਕੀਪਰ ਨੇ ਸਾਰੇ ਟੂਰਨਾਮੈਂਟ ਵਿਚ ਕੋਈ ਵੀ ਗੋਲ ਨਾ ਖਾਣ ਦਾ ਰਿਕਾਰਡ ਵੀ ਕਾਇਮ ਕਰ ਦਿੱਤਾ।

3 ਦਸੰਬਰ 1979 ਨੂੰ ਧਿਆਨ ਚੰਦ ਦਿੱਲੀ ਦੀ ਸਰਬ ਭਾਰਤੀ ਡਾਕਟਰੀ ਵਿਗਿਆਨ ਸੰਸਥਾ ਵਿਖੇ ਰੱਬ ਨੂੰ ਪਿਆਰਾ ਹੋ ਗਿਆ। ਝਾਂਸੀ ਦੇ ਵਾਰ ਹੀਰੋ ਮੈਦਾਨ ਵਿਚ ਉਸ ਦਾ ਅੰਤਿਮ-ਸੰਸਕਾਰ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਭਾਰਤ ਸਰਕਾਰ ਵੱਲੋਂ 1956 ਵਿਚ ਉਸ ਨੂੰ ਪਦਮ ਭੂਸ਼ਣ ਨਾਲ ਨਿਵਾਜਿਆ ਗਿਆ। ਹੁਣ ਭਾਰਤ ਸਰਕਾਰ ਦੇ ਖੇਡ ਅਤੇ ਯੁਵਾ ਮੰਤਰਾਲੇ ਵੱਲੋਂ ਧਿਆਨ ਚੰਦ ਦਾ ਨਾਂਅ ਭਾਰਤ ਦੇ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਵਾਸਤੇ ਵੀ ਪੇਸ਼ ਕੀਤਾ ਗਿਆ ਹੈ। 2002 ਵਿਚ ਭਾਰਤ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿਚ ਉਮਰ ਭਰ ਵਿਲੱਖਣ ਕੰਮ ਕਰਨ ਲਈ ਸਰਬਉੱਚ ਖੇਡ ਸਨਮਾਨ ਸਥਾਪਤ ਕੀਤਾ ਗਿਆ, ਜਿਸ ਦਾ ਨਾਂਅ ‘ਧਿਆਨ ਚੰਦ ਅਵਾਰਡ’ ਰੱਖਿਆ ਗਿਆ।

Print Friendly

About author

Vijay Gupta
Vijay Gupta1087 posts

State Awardee, Global Winner

You might also like

Important Days0 Comments

ਪੰਜਾਬ ਕੇਸਰੀ ਲਾਲਾ ਲਾਜਪਤ ਰਾਏ (17 ਨਵੰਬਰ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਲਾਲਾ ਲਾਜਪਤ ਰਾਏ ਦਾ ਜਨਮ ਨਾਨਕੇ ਘਰ ਪਿੰਡ ਢੁਡੀਕੇ ਵਿਖੇ ਫਾਰਸੀ ਦੇ ਅਧਿਆਪਕ ਲਾਲਾ ਰਾਧਾਕ੍ਰਿਸ਼ਨ ਦੇ ਘਰ ਮਾਤਾ ਗੁਲਾਬ ਦੇਵੀ ਦੀ ਕੁੱਖੋਂ 28 ਜਨਵਰੀ 1865 ਨੂੰ ਹੋਇਆ। ਲਾਲਾ ਜੀ ਬਚਪਨ ਵਿੱਚ


Print Friendly
Social Studies0 Comments

ਵਰਣ ਵਿਵਸਥਾ ਦਾ ਇਤਿਹਾਸ

ਸ਼ੁਰੂਆਤੀ ਭਾਰਤ ’ਚ ਸਮਾਜਿਕ ਦਰਜੇਬੰਦੀ ਦੀ ਪ੍ਰਕਿਰਿਆ ਨੂੰ ਸਮਝਣ ਲਈ ਵਰਣ ਅਤੇ ਜਾਤ ਦੇ ਸਰੂਪ ਨੂੰ ਸਮਝਣਾ ਜਰੂਰੀ ਹੈ। ਵਰਣ ਅਤੇ ਜਾਤ ਬੁਨਿਆਦੀ ਤੌਰ ’ਤੇ ਇੱਕ ਤਰ੍ਹਾਂ ਦੇ ਹੁੰਦੇ ਹਨ। ਚਾਰ


Print Friendly
Important Days0 Comments

ਬੱਚੇ – ਦੇਸ਼ ਦੇ ਬੇਸ਼ਕੀਮਤੀ ਕੁਦਰਤੀ ਸਾਧਨ (ਬਾਲ ਦਿਵਸ ਤੇ ਵਿਸ਼ੇਸ਼)

ਪਿਆਰੇ ਬੱਚਿਓ! ਅੱਜ ਬਾਲ ਦਿਵਸ ਹੈ, ਤੁਹਾਡਾ ਆਪਣਾ ਪਿਆਰਾ ਦਿਨ | ਤੁਸੀਂ ਜਾਣਦੇ ਹੋ ਕਿ ਅੱਜ ਤੁਹਾਡੇ ਪਿਆਰੇ ‘ਚਾਚਾ ਨਹਿਰੂ ਜੀ’ ਦਾ ਜਨਮ ਦਿਨ ਹੈ, ਜਿਨ੍ਹਾਂ ਦੀਆਂ ਅੱਖਾਂ ‘ਚ ਬੱਚਿਆਂ


Print Friendly