Print Friendly
ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਵਿਸ਼ੇਸ਼ (5 ਅਕਤੂਬਰ)

ਅੰਤਰਰਾਸ਼ਟਰੀ ਅਧਿਆਪਕ ਦਿਵਸ ਤੇ ਵਿਸ਼ੇਸ਼ (5 ਅਕਤੂਬਰ)

ਦੁਨੀਆਂ ਵਿੱਚ ਅਧਿਆਪਕ ਦਿਵਸ ਮਨਾਉਣ ਦੀ ਪਰੰਪਰਾ ਅਰਜਨਟਾਇਨਾ ਤੋਂ ਸ਼ੁਰੂ ਹੋਈ ਸੀ ਜਿਸ ਦੇ ਲੋਕਾਂ ਨੇ ਆਪਣੇ ਆਦਰਸ਼ ਅਧਿਆਪਕ ਦੇਸਿੰਗੇ ਫਾਸਟਿਨ ਸਰਮੀਐਂਟ ਦੇ ਅਕਾਲ ਚਲਾਣਾ ਹੋਣ ’ਤੇ 11 ਸਿਤੰਬਰ 1915 ਤੋਂ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਜੋ ਨਿਰੰਤਰ ਜਾਰੀ ਹੈ । ਦੁਨੀਆਂ ਦੇ ਵੱਖ-ਵੱਖ ਦੇਸ਼ ਅਧਿਆਪਕ ਦਿਵਸ ਵੱਖ-ਵੱਖ ਤਾਰੀਖਾਂ ਨੂੰ ਮਨਾਉਂਦੇ ਹਨ । ਵਿਸ਼ਵ ਅਧਿਆਪਕ ਦਿਵਸ 1964 ਵਿੱਚ ਯਨੇਸਨੋ ਦੁਆਰਾ ਸਥਾਪਿਤ ਕੀਤਾ ਗਿਆ ਅਤੇ 1966 ਵਿੱਚ ਸੰਯੁਕਤ ਹਸਤਾਖਰ (ਯੁਨੇਸਕੋ/ਆਈ.ਐਲ.ਓ.) ਇਸ ਨੂੰ ਸ਼ੁਰੂ ਦੁਬਾਰਾ ਕੀਤਾ ਗਿਆ । ਯੂਨੈਸਕੋ ਨੇ 5 ਅਕਤੂਬਰ ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਘੋਸ਼ਿਤ ਕੀਤਾ ਸੀ। ਸਾਲ 1994 ਤੋਂ ਅੰਤਰਰਾਸ਼ਟਰੀ ਅਧਿਆਪਕ ਦਿਵਸ ਹਰ ਸਾਲ 05 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਸੰਸਾਰ ਦੇ ਵੱਖ ਵੱਖ ਦੇਸ਼ਾਂ ਵਿੱਚ ਵੱਖ ਵੱਖ ਮਿਤੀਆਂ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅਧਿਆਪਕਾਂ ਦੇ ਪ੍ਰਤੀ ਸਹਿਯੋਗ ਨੂੰ ਵਧਾਵਾ ਦੇਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅਧਿਆਪਕਾਂ ਦੇ ਮਹੱਤਵ ਦੇ ਪ੍ਰਤੀ ਜਾਗਰੂਕਤਾ ਲਿਆਉਣ ਦੇ ਮਕਸਦ ਨਾਲ ਇਸਦੀ ਸ਼ੁਰੂਆਤ ਕੀਤੀ ਗਈ ਸੀ। ਇਸ ਮੌਕੇ ਤੇ ਵਿਦਿਆਰਥੀ ਆਪਣੇ ਅਧਿਆਪਕਾਂ ਦਾ ਸਨਮਾਨ ਕਰਦੇ ਹਨ। ਵਿਦਿਆਰਥੀ-ਵਿਦਿਆਰਥਣਾਂ ਆਪਣੇ ਗੁਰੂ ਦੇ ਦੱਸੇ ਰਸਤੇ ਤੇ ਚੱਲਣ ਦਾ ਸੰਕਲਪ ਲੈਂਦੇ ਹਨ। ਇਸ ਮੌਕੇ ਤੇ ਲੱਗਭੱਗ ਸਾਰੇ ਵਿਦਿਅਕ ਅਦਾਰਿਆਂ ਵਿੱਚ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ ਅਤੇ ਅਧਿਆਪਕ ਦੀ ਮਹੱਤਤਾ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਇਸ ਵਿੱਚ 100 ਤੋਂ ਵੱਧ ਦੇਸ਼ ਇਸ ਦਿਨ ਅਧਿਆਪਕਾਂ ਨੂੰ ਸਨਮਾਨ ਦੇਣ ਲਈ ਮਨਾਉਂਦੇ ਹਨ । ਅਧਿਆਪਕਾਂ ਨੂੰ ਉਹਨਾਂ ਦੁਆਰਾ ਸਮਾਜ ਨੂੰ ਦਿੱਤੀ ਦੇਣ ਦੇ ਲਈ ਸਨਮਾਨਿਤ ਕੀਤਾ ਜਾਂਦਾ ਹੈ ।
ਭਾਰਤ ਵਿੱਚ ਅਧਿਆਪਕ ਦਿਵਸ ਦੇਸ਼ ਦੇ ਦੂਜੇ ਰਾਸ਼ਟਰਪਤੀ ਸਰਵਪਾਲੀ ਡਾ. ਰਾਧਾ ਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਹੈ ਤੇ ਇਹ 5 ਸਤੰਬਰ 1962 ਤੋਂ ਨਿਰੰਤਰ ਮਨਾਇਆ ਜਾ ਰਿਹਾ ਹੈ । ਡਾ. ਰਾਧਾ ਕ੍ਰਿਸ਼ਨਨ ਇਕ ਆਦਰਸ਼ ਅਧਿਆਪਕ ਅਤੇ ਮਹਾਨ ਦਾਰਸ਼ਨਿਕ ਵੀ ਸਨ । ਸਿਖਿਆ ਦੇ ਖੇਤਰ ਵਿੱਚ ਸਮਰਪਿਤ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ । ਰਾਸ਼ਟਰ ਪੱਧਰ ਦਾ ਅਧਿਆਪਕ ਦਿਵਸ ਰਾਸ਼ਟਰਪਤੀ ਭਵਨ ਵਿੱਚ ਮਨਾਇਆ ਜਾਂਦਾ ਹੈ ਅਤੇ ਅਧਿਆਪਕਾਂ ਨੂੰ ਭਾਰਤ ਦੇ ਰਾਸ਼ਟਰਪਤੀ 5 ਸਿਤੰਬਰ ਨੂੰ ਰਾਸ਼ਟਰਪਤੀ ਭਵਨ ਵਿੱਚ ਸਨਮਾਨਿਤ ਕਰਦੇ ਹਨ । ਭਾਰਤੀ ਪਰੰਪਰਾ ਅਨੁਸਾਰ ਅਧਿਆਪਕ ਨੂੰ ਭਗਵਾਨ ਦੇ ਤੁਲ ਮਾਨਤਾ ਦਿੱਤੀ ਹੈ । ਧਾਰਮਿਕ ਗ੍ਰੰਥਾਂ ਵਿੱਚ ਇਸ ਨੂੰ ਗੁਰੂ ਦੀ ਉਪਾਧੀ ਦਿੱਤੀ ਗਈ ਹੈ । ਦੁਨੀਆਂ ਦਾ ਕੋਈ ਵੀ ਮਹਾਨ ਤੋਂ ਮਹਾਨ ਅਤੇ ਛੋਟੇ ਤੋਂ ਛੋਟਾ ਵਿਅਕਤੀ ਨਹੀਂ ਹੋਵੇਗਾ । ਜਿਸ ਨੇ ਕਿਸੇ ਅਧਿਆਪਕ ਤੋਂ ਸਿੱਖਿਆ ਪ੍ਰਾਪਤ ਨਾ ਕੀਤੀ ਹੋਵੇ । ਇਹ ਅਧਿਆਪਕ ਹੀ ਹੈ ਜੋ ਇੱਕ ਆਦਰਸ਼ ਸਮਾਜ ਦੀ ਸਿਰਜਨਾ ਕਰਦਾ ਹੈ ਅਤੇ ਇੱਕ ਆਦਰਸ਼ ਰਾਸ਼ਟਰ ਦਾ ਨਿਰਮਾਤਾ ਹੈ ।

Teachers are an investment for the future of countries. What today’s children will face in adult life cannot be predicted and so the teachers of today and tomorrow need the skills, knowledge and support that will enable them to meet the diverse learning needs of every girl and boy.

 UNESCO and partners working to provide every learner with professionally-trained, motivated and well-supported teachers ..

Irina Bokova, UNESCO Director-General

This year on 5 October , we celebrate the 20th anniversary of World Teachers’ Day. The day commemorates the adoption of the ILO/UNESCO Recommendation concerning the status of teachers in 1966.  This recommendation is morally binding for all countries.

In many countries, the quality of education is undermined by a deficit of teachers. 1.4 million teachers are missing in classrooms – and they are needed to achieve universal primary education (UPE) by 2015, according to the UNESCO Institute for Statistics.

Added to the challenge of numbers is one of quality: all too often, teachers work without resources or proper training. The stakes are high, because we face today a global learning crisis, with 250 million children not acquiring basic skills of reading and writing

As countries accelerate towards 2015 and the new development agenda is shaped, it is essential that teachers remain a priority.

 

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਵਿਸ਼ਵ ਤੰਬਾਕੂ ਮੁਕਤ ਦਿਵਸ – (31 ਮਈ ‘ਤੇ ਵਿਸ਼ੇਸ਼)

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਪਹਿਲੀ ਵਾਰ 7 ਅਪ੍ਰੈਲ 1988 ਨੂੰ ਮਨਾਇਆ ਗਿਆ ਸੀ। ਇਸ ਤੋਂ ਬਾਅਦ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ


Print Friendly
Important Days0 Comments

ਸਾਡੀ ਮਾਨਸਿਕਤਾ ਅਤੇ ਧੰਨ ਦੀ ਅਸਮਾਨ ਵੰਡ ਸਮਾਜਿਕ ਨਿਆਂ ਦੇ ਰਾਹ ਵਿੱਚ ਵੱਡੀ ਰੁਕਾਵਟ (20 ਫਰਵਰੀ ਕੌਮਾਂਤਰੀ ਸਮਾਜਿਕ ਨਿਆਂ ਦਿਵਸ ਤੇ ਵਿਸ਼ੇਸ਼)

ਸਮਾਜਿਕ ਨਿਆਂ ਦਾ ਭਾਵ ਬਿਨਾਂ ਕਿਸੇ ਭੇਦ ਭਾਵ ਦੇ ਸਭ ਨੂੰ ਵਿਕਸਿਤ ਹੋਣ ਦੇ ਇੱਕੋ ਜਿਹੇ ਮੋਕੇ ਪ੍ਰਦਾਨ ਕਰਨਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਵਿਕਾਸ ਦੀ ਦੋੜ


Print Friendly
Important Days0 Comments

Freedom of Information Day is celebrated on March 16

On March 16th 1751, in a nation that was heading towards a rebellion that would change the world forever, James Madison Jr. was born in Port Conway, Virginia. He was raised


Print Friendly