Print Friendly
ਧਰਤੀ ਦਾ ਸ਼ਿੰਗਾਰ ਅਤੇ ਵਾਤਾਵਰਨ ਦੀ ਸ਼ਾਹਰਗ ਹਨ ਜਲਗਾਹਾਂ – (ਕੌਮਾਂਤਰੀ ਜਲਗਾਹ ਦਿਵਸ 2 ਫਰਵਰੀ ਤੇ ਵਿਸ਼ੇਸ਼)

ਧਰਤੀ ਦਾ ਸ਼ਿੰਗਾਰ ਅਤੇ ਵਾਤਾਵਰਨ ਦੀ ਸ਼ਾਹਰਗ ਹਨ ਜਲਗਾਹਾਂ – (ਕੌਮਾਂਤਰੀ ਜਲਗਾਹ ਦਿਵਸ 2 ਫਰਵਰੀ ਤੇ ਵਿਸ਼ੇਸ਼)

ਜਲਗਾਹਾਂ ਦਿਵਸ (ਵੈਟਲੈਂਡ ਦਿਵਸ) ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਆਧੁਨਿਕ ਕਾਲ ਵਿਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਹੋਈ । ਇਨ੍ਹਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਕਾਨਫ਼ਰੰਸ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ । ਇਸ ਦਾ ਉਦੇਸ਼ ਵਿਸ਼ਵ ਵਿਚ ਜਲਗਾਹਾਂ ਨੂੰ ਬਚਾਉਣਾ ਸੀ। ਤਦ ਤੋਂ ਹੀ ਹਰ ਸਾਲ 2 ਫਰਵਰੀ ਨੂੰ ਅੰਤਰਰਾਸ਼ਟਰੀ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ। ਹਰ ਸਾਲ ਇਸ ਦਿਨ ਨੂੰ ਮਨਾਉਣ ਲਈ ਵੱਖਰੇ ਵੱਖਰੇ ਥੀਮ ਨਿਸ਼ਿਚਤ ਕੀਤੇ ਜਾਂਦੇ ਹਨ। ਇਸ ਸਾਲ 2017 ਦਾ ਥੀਮ ਹੈ – ਜਲਗਾਹਾਂ, ਆਫ਼ਤਾਂ ਦੇ ਜ਼ੋਖਮ ਨੂੰ ਘੱਟ ਕਰਨ ਲਈ ।
ਜਲਗਾਹਾਂ ਜ਼ਮੀਨੀ ਅਤੇ ਜਲ-ਪ੍ਰਣਾਲੀਆਂ ਵਿਚਕਾਰ ਉਹ ਜਗ੍ਹਾ ਹਨ, ਜਿੱਥੇ ਪਾਣੀ ਦਾ ਪੱਧਰ ਧਰਤੀ ਦੀ ਸਤ੍ਹਾ ਦੇ ਨੇੜੇ ਹੁੰਦਾ ਹੈ ਜਾਂ ਪਾਣੀ ਘੱਟ ਡੂੰਘਾ ਹੁੰਦਾ ਹੈ। ਧਰਤੀ ਦੇ ਕੁੱਲ ਜ਼ਮੀਨੀ-ਪੁੰਜ ਦਾ ਲਗਪਗ 6 ਫ਼ੀਸਦੀ ਹਿੱਸਾ ਜਲਗਾਹਾਂ ਨੇ ਘੇਰਿਆ ਹੈ। ਪੰਜਾਬ ਵਿਚ ਕੁੱਲ ਭੂਗੋਲਿਕ ਖ਼ੇਤਰ ਦਾ ਸਿਰਫ 0.5 ਫੀਸਦੀ ਜਲਗਾਹਾਂ ਅਧੀਨ ਹੈ ਜਦੋਂ ਕਿ ਰਾਸ਼ਟਰੀ ਪੱਧਰ ‘ਤੇ 1.5 ਫੀਸਦੀ ਭੂਗੋਲਿਕ ਖ਼ੇਤਰ ਵਿਚ ਜਲਗਾਹਾਂ ਹਨ। ਜਲਗਾਹ, ਜੰਗਲ ਅਤੇ ਸਮੁੰਦਰ ਧਰਤੀ ਦੀ ਜਲਵਾਯੂ ਦੇ 3 ਮਹੱਤਵਪੂਰਨ ਸੋਮੇ ਹਨ। ਭਾਰਤ ਵਿਚ ਜਲਗਾਹਾਂ 4,053,537 ਹੈਕਟੇਅਰ ਰਕਬੇ ‘ਚ ਫੈਲੀਆਂ ਹੋਈਆਂ ਹਨ।
ਪੰਜਾਬ ਵਿੱਚ 22976 ਹੈਕਟੇਅਰ ਖੇਤਰਫਲ ਜਲਗਾਹਾਂ ਅਧੀਨ ਆਉਂਦਾ ਹੈ। ਪੰਜਾਬ ਵਿਚੋਂ ਤਿੰਨ ਰਾਮਸਰ ਸੂਚੀ ਵਿੱਚ ਸ਼ਾਮਿਲ ਹਨ ਹਰੀਕੇ, ਕਾਂਜਲੀ ਅਤੇ ਰੋਪੜ ਜਲਗਾਹ। ਇਨ੍ਹਾਂ ਵਿੱਚੋਂ ਦੋ ਰਾਸ਼ਟਰੀ ਜਲਗਾਹਾਂ ਵਜੋਂ ਮਾਨਤਾ ਪ੍ਰਾਪਤ ਹਨ। ਸਾਲ 1940 ਵਿੱਚ ਪੰਜਾਬ ਵਿੱਚ ਕਈ ਹੋਰ ਜਲਗਾਹਾਂ ਵੀ ਸਨ। ਇਨ੍ਹਾਂ ਵਿੱਚੋਂ ਬਹੁਤੀਆਂ ਅਲੋਪ ਹੋ ਚੁੱਕੀਆਂ ਹਨ ਜਾਂ ਸੁੰਗੜ ਕੇ ਛੱਪੜ ਰਹਿ ਗਈਆਂ ਹਨ। ਕਸ਼ਮੀਰ ਦੀ ਵੁਲਾਰ ਝੀਲ ਏਸ਼ੀਆ ਦੀ ਸਭ ਤੋਂ ਵੱਡੀ ਜਲਗਾਹ ਹੈ।
ਹਰੀਕੇ ਜਲਗਾਹ ਸਤਲੁਜ ਅਤੇ ਬਿਆਸ ਦਰਿਆ ਦੇ ਸੰਗਮ ਉਪਰ ਉਸਾਰੇ ਬੰਨ੍ਹ ਕਾਰਨ 1952 ਵਿੱਚ ਹੋਂਦ ’ਚ ਆਈ। ਇਸ ਦਾ ਖੇਤਰਫਲ 41 ਵਰਗ ਕਿਲੋਮੀਟਰ ਹੈ। ਹਰੀਕੇ ਜਲਗਾਹ ਵਿੱਚ ਦੁਰਲਭ ਪ੍ਰਜਾਤੀ ਦੀ ਚਿੜੀ ‘ਜੋਰਤਨ ਬੈਬਲਰ’ ਦਿਖਾਈ ਦਿੱਤੀ ਹੈ। ਹਰੀਕੇ ਜਲਗਾਹ ਵਿੱਚ ਡੌਲਫਨ ਮੱਛੀਆਂ ਅਤੇ ਦੁਰਲੱਭ ਪ੍ਰਜਾਤੀ ਦਾ ਕੱਛੂਕੁੰਮਾ ਵੀ ਦੇਖਿਆ ਗਿਆ। ਸਰਦ ਰੁੱਤ ਦੌਰਾਨ ਸਾਇਬੇਰੀਆ ਤੋਂ ਹਜ਼ਾਰਾਂ ਕਿਲੋਮੀਟਰ ਸਫ਼ਰ ਤੈਅ ਕਰ ਕੇ ਵੱਡੀ ਗਿਣਤੀ ਵਿੱਚ ਪਰਵਾਸੀ ਪੱਛੀ ਹਰੀਕੇ ਜਲਗਾਹ ’ਤੇ ਆਉਂਦੇ ਹਨ। ਕਾਂਜਲੀ ਜਲਗਾਹ ਕਪੂਰਥਲਾ ਤੋਂ 4 ਕਿਲੋਮੀਟਰ ਦੂਰੀ ’ਤੇ ਕਾਲੀ ਵੇਈਂ ’ਤੇ ਸਾਲ 1870 ਵਿੱਚ ਬੰਨ੍ਹ ਸਦਕਾ ਹੋਂਦ ’ਚ ਆਈ। ਰੋਪੜ ਜਲਗਾਹ ਸਤਲੁਜ ਦਰਿਆ ’ਤੇ ਬਣੀ ਹੋਈ ਹੈ।
ਜਲਗਾਹਾਂ ਸਾਡੇ ਵਾਤਾਵਰਨ ਦਾ ਮਹੱਤਵਪੂਰਣ ਅੰਗ ਹਨ। ਮਨੁੱਖੀ ਜੀਵਨ ਵਿੱਚ ਇਨ੍ਹਾਂ ਦੀ ਬਹੁਤ ਮਹੱਤਤਾ ਹੈ। ਮਨੁੱਖੀ ਹੋਂਦ ਲਈ ਇਹ ਬਹੁਤ ਜ਼ਰੂਰੀ ਹਨ। ਇਹ ਦੁਨੀਆਂ ਦੇ ਸਭ ਤੋਂ ਉਪਜਾਊ ਵਾਤਾਵਰਨ ਦਾ ਹਿੱਸਾ ਹਨ ਜਿਸ ‘ਤੇ ਬੇਅੰਤ ਜੀਅ-ਜੰਤ, ਰੁੱਖ ਅਤੇ ਪਸ਼ੂ-ਪੰਛੀ ਅਤੇ ਖੁਰਾਕੀ ਲੋੜਾਂ ਪੂਰੀਆਂ ਕਰਦੇ ਹਨ। ਜਲਗਾਹਾਂ ਦੇ ਮਨੁੱਖਤਾ ਨੂੰ ਵੀ ਬਹੁਤ ਸਾਰੇ ਫ਼ਾਇਦੇ ਹਨ ਜਿਵੇਂ ਤਾਜ਼ਾ ਪਾਣੀ, ਭੋਜਨ ਦੇਣਾ, ਇਮਾਰਤੀ ਸਾਜੋ-ਸਮਾਨ ਦੇਣਾ, ਹੜ੍ਹਾਂ ਨੂੰ ਰੋਕਣਾ, ਜ਼ਮੀਨ ਹੇਠਲੇ ਪਾਣੀ ਦੀ ਪੂਰਤੀ ਕਰਨਾ ਅਤੇ ਪੌਣਪਾਣੀ ਤਬਦੀਲੀ ਨੂੰ ਠੱਲ ਪਾਉਣੀ ਆਦਿ ਮੁੱਖ ਹਨ। ਇਨ੍ਹਾਂ ਜਲਗਾਹਾਂ ’ਤੇ ਦੁਰਲੱਭ ਮੱਛੀਆਂ, ਮੁਰਗਾਬੀਆਂ ਅਤੇ ਹੋਰ ਜਲ ਜੰਤੂ ਮਿਲਦੇ ਹਨ। ਪ੍ਰਕਿਰਤੀ ਵਿਚ ਇਹ ਗੁਰਦਿਆਂ ਦਾ ਕੰਮ ਕਰਦੀਆਂ ਹਨ। ਜਲਗਾਹਾਂ ਨੂੰ ਧਰਤੀ ਦਾ ਸ਼ਿੰਗਾਰ ਅਤੇ ਵਾਤਾਵਰਨ ਦੀ ਸ਼ਾਹਰਗ ਕਿਹਾ ਗਿਆ ਹੈ।
ਇਹ ਜਲਗਾਹਾਂ ਸੈਲਾਨੀਆਂ ਨੂੰ ਵੀ ਆਪਣੇ ਵੱਲ ਖਿੱਚਦੀਆਂ ਹਨ। ਹਰ ਸਾਲ ਲੱਖਾਂ ਸੈਲਾਨੀ ਇਨ੍ਹਾਂ ਜਲਗਾਹਾਂ ਨੂੰ ਵੇਖਣ ਆਉਦੇ ਹਨ ਅਤੇ ਕੁਦਰਤ ਦਾ ਅਨੰਦ ਮਾਣਦੇ ਹਨ। ਜਲਗਾਹਾਂ ਮਨੋਰੰਜਨ ਦਾ ਕੁਦਰਤੀ ਸਾਧਨ ਹਨ। ਇਹ ਹੜ੍ਹਾਂ ਨੂੰ ਆਪਣੇ ਅੰਦਰ ਸਮੋਣ ਦੀ ਸ਼ਕਤੀ ਰੱਖਦੀਆਂ ਹਨ। ਲੋਪ ਹੋ ਰਹੇ ਜੀਵਾਂ ਲਈ ਸੁਰੱਖਿਆਂ ਪ੍ਰਦਾਨ ਕਰਦੀਆਂ ਹਨ। ਜਲਗਾਹਾਂ ਵਿਸ਼ੇਸ ਪਦਾਰਥਾਂ ਰੱਸੇ, ਉਸਾਰੀ, ਬਾਲਣ, ਆਦਿ ਅਤੇ ਕਮਲ, ਸਿੰਘਾੜਾ ਆਦਿ ਦੀਆਂ ਸ੍ਰੋਤ ਵੀ ਹੁੰਦੀਆਂ ਹਨ। ਪੀਣ ਵਾਲੇ ਪਾਣੀ ਅਤੇ ਸਿੰਚਾਈ ਦਾ ਸੋਮਾ ਹੁੰਦੀਆਂ ਹਨ। ਭੂਮੀ ਹੇਠਲੇ ਪਾਣੀ ਦੇ ਭੰਡਾਰ ਦੀ ਮੁੜ ਭਰਾਈ ਕਰਕੇ ਪਾਣੀ ਦੇ ਹੋ ਰਹੇ ਨੀਵੇਂ ਪੱਧਰ ਨੂੰ ਰੋਕਦੀਆਂ ਹਨ।
ਇਸਦੇ ਬਾਵਜੂਦ ਵੀ ਹਰ ਅਧਿਐਨ ਇਹ ਦਰਸਾਉਂਦਾ ਹੈ ਕਿ ਵਿਸ਼ਵ ਭਰ ਵਿੱਚੋਂ ਜਲਗਾਹਾਂ ਹੇਠਲਾ ਰਕਬਾ ਅਤੇ ਇਸਦੀ ਕੁਆਲਟੀ ਘਟਦੀ ਜਾ ਰਹੀ ਹੈ। ਪਿਛਲੀ ਸਦੀ ਵਿੱਚ ਜਲਗਾਹਾਂ ਅਧੀਨ ਰਕਬੇ ਵਿਚ 64% ਕਮੀ ਆਈ ਹੈ। ਇਸ ਨਾਲ ਇਹਨਾਂ ਦੇ ਮਨੁੱਖਤਾ ਅਤੇ ਜੀਵ-ਜੰਤੂਆਂ ਨੂੰ ਹੋਣ ਵਾਲੇ ਫ਼ਾਇਦਿਆਂ ਵਿਚ ਵੀ ਕਮੀ ਆਈ ਹੈ। ਉਦਯੋਗੀ ਨਿਕਾਸ, ਖੇਤਾਂ ਦਾ ਕਾਸ਼ਤੀ ਵਹਿਣ (ਰਸਾਇਣਕ ਖਾਦਾਂ) ਕਾਸ਼ਤ ਲਈ ਵਰਤੋਂ, ਜਲਕੁੰਭੀ (ਜਾਂ ਕਲਾਲੀ), ਘਰੇਲੂ ਨਿਕਾਸ, ਬ੍ਰਿਛ ਬੂਟਿਆਂ ਦੀ ਘਾਟ, ਚਰਗਾਹਾਂ ਵਜੋਂ ਸ਼ੋਸਣ, ਮਿੱਟੀ ਦਾ ਖੁਰਨਾ, ਸ਼ਿਕਾਰ ਨਜਾਇਜ ਕਬਜ਼ੇ, ਪ੍ਰਦੂਸ਼ਣ ਆਦਿ ਜਲਗਾਹਾਂ ਲਈ ਵੱਡੇ ਖ਼ਤਰੇ ਹਨ। ਜਲਗਾਹਾਂ ਨੂੰ ਬਚਾਉਣ ਲਈ ਯਤਨਾਂ ਦੀ ਲੋੜ ਹੈ। ਹਰੀਕੇ ਪੱਤਣ ਤੇ ਕਾਂਝਲੀ ਜਲਗਾਹਾਂ ‘ਤੇ ਨਜ਼ਰਸਾਨੀ ਕਰਨ ਵਾਲੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਹੈ ਕਿ ਜਦੋਂ ਤੱਕ ਜ਼ਹਿਰੀਲੇ ਪਾਣੀਆਂ ਦਾ ਪੱਕਾ ਪ੍ਰਬੰਧ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਨ੍ਹਾਂ ਜਲਗਾਹਾਂ ਦੇ ਜਲਚਰ ਜੀਵਾਂ ਨੂੰ ਬਚਾਉਣਾ ਮੁਸ਼ਕਿਲ ਹੈ।
‘ਜਲ ਸੋਮਿਆਂ ਦੀ ਸੰਭਾਲ’ ਦਿਵਸ ਮਨਾਉਣ ਦਾ ਮਕਸਦ ਇਹੀ ਹੈ ਕਿ ਅਸੀਂ ਇਹਨਾਂ ਸੋਮਿਆਂ ਪ੍ਰਤੀ ਵਿਸ਼ੇਸ਼ ਧਿਆਨ ਦੇਈਏ ਜਿਸ ਨਾਲ ਮਨੁੱਖ ਜਾਤੀ ਸਮੇਤ ਅਨੇਕਾਂ ਹੋਰ ਜਲਚਰ ਜੀਵਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਪਿਛਲੇ ਸਮੇਂ ਤੋਂ ਤਰੱਕੀ ਦੇ ਨਾਮ ਤੇ ਮਨੁੱਖ ਦੁਆਰਾ ਫੈਲਾਏ ਜਾ ਰਹੇ ਪ੍ਰਦੂਸ਼ਣ ਨੇ ਜਿੱਥੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਵਿਚ ਵੀ ਭਾਰੀ ਵਾਧਾ ਹੋਇਆ ਹੈ। ਪਾਣੀ ਦੇ ਪ੍ਰਦੂਸ਼ਣ ਨਾਲ ਅਨੇਕਾਂ ਜਲਚਰ ਜੀਵ ਖ਼ਤਮ ਹੋ ਰਹੇ ਹਨ। ਧਰਤੀ ਦੀ ਸਾਰੀ ਪ੍ਰਕਿਰਤੀ ਅਤੇ ਜੀਵਾਂ ਦੀ ਜ਼ਿੰਦਗੀ ਤੇ ਇਸ ਦਾ ਬੂਰਾ ਅਸਰ ਪਿਆ ਹੈ। ਦਰਖਤਾਂ ਦੀ ਘਾਟ, ਰਸਾਇਣਿਕ ਖਾਂਦਾ, ਗੰਦਾ ਘਰੇਲੂ ਨਿਕਾਸ, ਫ਼ੈਕਟਰੀਆਂ ਦਾ ਗੰਦਾ ਪਾਣੀ, ਜਲਕੁੰਭੀ ਵਰਗੇ ਨਦੀਨ ਅਤੇ ਮਿੱਟੀ ਦਾ ਖੁਰਨਾ ‘ਪਾਣੀ ਦੇ ਸੋਮਿਆਂ’ ਲਈ ਨਵੇਂ ਖ਼ਤਰੇ ਪੈਦਾ ਕਰ ਰਿਹਾ ਹੈ। ਕੀਟਨਾਸ਼ਕ ਜਹਿਰਾਂ ਅਤੇ ਰਸਾਣਿਕ ਖਾਂਦਾ ਨੇ ਧਰਤੀ ਹੇਠਲੇ ਪਾਣੀ ਦਾ ਮੁੱਖ ਸੋਮੇ ਨੂੰ ਖ਼ਰਾਬ ਕਰ ਦਿੱਤਾ ਹੈ। ਨਜਾਇਜ਼ ਕਬਜ਼ਿਆਂ ਅਤੇ ਮਨੁੱਖ ਦੁਆਰਾ ਆਪਣੇ ਹੋਰ ਗ਼ਲਤ ਤਰੀਕਿਆਂ ਸਦਕਾ ਪਾਣੀ ਦੇ ਸੋਮੇ ਵਿਚ 32 ਜਲਗਾਹਾਂ ਸਨ ਜਿਹੜੀਆਂ ਹੁਣ ਸਿਰਫ਼ 10 ਰਹਿ ਗਈਆਂ ਹਨ। ਪੰਜਾਬ ਵਿਚ ਸੁੰਗੜ ਰਹੀਆਂ ‘ਪਾਣੀ ਰੱਖਾਂ’ ਅਤੇ ਪ੍ਰਦੂਸ਼ਣ ਕਰਕੇ ਪ੍ਰਵਾਸੀ ਪੰਛੀਆਂ ਦੇ ਆਉਣ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਹੈ। ਮਜਬੂਰੀ ਵਸ ਪ੍ਰਵਾਸੀ ਪੰਛੀ ਪਿੰਡਾਂ ਦੇ ਛੱਪੜਾਂ ਵੱਲ ਧਾਈ ਕਰਦੇ ਹਨ ਪਰ ਪਿੰਡਾਂ ਦੇ ਛੱਪੜਾਂ ਦੇ ਪਾਣੀ ਵੀ ਖ਼ਰਾਬ ਹੋਣ ਕਰਕੇ ਉਹ ਵਿਚਾਰੇ ਓਥੋਂ ਵੀ ਭੁੱਖੇ-ਤਿਹਾਏ ਵਾਪਸ ਚਲੇ ਜਾਂਦੇ ਹਨ । ਇਸ ਲਈ ਸਮੇਂ ਦੀਆਂ ਹਾਕਮ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਪਿੰਡਾਂ ਦੇ ਛੱਪੜਾਂ ਨੂੰ ਵੀ ਘਰੇਲੂ ਜਲਗਾਹਾਂ ਘੋਸ਼ਿਤ ਕਰੇ । ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਧਰਤੀ ਦੇ ਜਨ-ਜੀਵਾਂ ਦੇ ਵਾਸਤੇ ਜਲ ਸੋਮਿਆਂ ਦੀ ਸੰਭਾਲ ਪ੍ਰਤੀ ਆਪਣੇ ਫ਼ਰਜ਼ਾਂ ਦਾ ਸਤਿਕਾਰ ਕਰੀਏ ਕਿਉਂਕਿ ਪੌਣ ਪਾਣੀ ਦੀ ਸੁਰੱਖਿਆ ਅਤੇ ਗੁਣਵੱਤਾ ਬਰਕਰਾਰ ਰੱਖ ਕੇ ਹੀ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਹੋ ਸਕਦੀ ਹੈ। ਇਸ ਲਈ ਦੇਸ਼ ਦੇ ਨੌਜਵਾਨਾਂ ਨੂੰ ਵੱਖ ਵੱਖ ਗਤੀਵਿਧੀਆਂ ਰਾਹੀਂ ਵਣਜੀਵਾਂ ਪ੍ਰਤੀ ਜਾਗਰੂਕ ਕਰਨ ਦੀ ਲੋੜ ਹੈ। ਜੈ ਹਿੰਦ !!

vijay photo
ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1089 posts

State Awardee, Global Winner

You might also like

Important Days0 Comments

ਜੋਤਿਬਾ ਫੂਲੇ – ਇੱਕ ਮਹਾਨ ਭਾਰਤੀ ਵਿਚਾਰਕ ਅਤੇ ਸਮਾਜ ਸੇਵਕ (11 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਜਯੋਤੀ ਰਾਓ ਗੋਬਿੰਦ ਰਾਓ ਫੂਲੇ (11 ਅਪਰੈਲ 1827 – 28 ਨਵੰਬਰ 1890), ਜ‍ਯੋਤੀਬਾ ਫੂਲੇ ਦੇ ਨਾਮ ਨਾਲ ਵਿਖਿਆਤ 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ


Print Friendly
Important Days0 Comments

ਦੁਨੀਆਂ ਦੇ ਖੇਡ ਜਗਤ ‘ਚ ਧਿਆਨ ਚੰਦ ਦਾ ਉਹ ਸਥਾਨ ਹੈ, ਜੋ ਅੰਬਰ ਵਿੱਚ ਚੰਦਰਮਾ ਦਾ (29 ਅਗਸਤ ਕੌਮੀ ਖੇਡ ਦਿਵਸ ਤੇ ਵਿਸ਼ੇਸ਼)

ਹਾਕੀ ਦੇ ਮੈਦਾਨ ‘ਚ ਗੇਂਦ ਧਿਆਨ ਚੰਦ ਦੀ ਹਾਕੀ ਨੂੰ ਇੰਝ ਚਿੰਬੜਦੀ ਕਿ ਲੋਕਾਂ ਨੂੰ ਆਪਣੀਆਂ ਅੱਖਾਂ ਨਾਲ ਵੇਖ ਕੇ ਵੀ ਯਕੀਨ ਕਰਨਾ ਔਖਾ ਲਗਦਾ ਸੀ। ਅਜਿਹੇ ਹੀ ਇਕ ਮੈਚ


Print Friendly
Important Days0 Comments

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਅਨੋਖਾ ਸਾਕਾ !!! (26 ਦਸੰਬਰ ਤੇ ਵਿਸ਼ੇਸ਼)

ਸੰਸਾਰ ਵਿਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ, ਜੋ ਤਵਾਰੀਖ਼ ਅੰਦਰ ਸਦੀਵੀ ਰੂਪ ਵਿਚ ਅੰਕਿਤ ਹੋ ਜਾਂਦੀਆਂ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਇਕ ਅਜਿਹਾ ਪੱਤਰਾ ਹੈ, ਜੋ


Print Friendly