Print Friendly
ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣ – ਵਿਜੈ ਗੁਪਤਾ (ਕੌਮਾਂਤਰੀ ਨਸ਼ਾ ਵਿਰੋਧੀ ਦਿਵਸ – 26 ਜੂਨ ‘ਤੇ ਵਿਸ਼ੇਸ਼)

ਨੌਜਵਾਨ ਆਪਣੀ ਊਰਜਾ ਨੂੰ ਉਸਾਰੂ ਕੰਮਾਂ ਵਿੱਚ ਲਗਾਉਣ – ਵਿਜੈ ਗੁਪਤਾ (ਕੌਮਾਂਤਰੀ ਨਸ਼ਾ ਵਿਰੋਧੀ ਦਿਵਸ – 26 ਜੂਨ ‘ਤੇ ਵਿਸ਼ੇਸ਼)

ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਇਆ ਜਾਂਦਾ ਹੈ। ਨਸ਼ਿਆਂ ਦੀ ਸਮਸਿਆ ਨੇ ਪੂਰੇ ਵਿਸ਼ਵ ਨੂੰ ਅਪਣੀ ਜਕੜ ਵਿੱਚ ਲਿਆ ਹੋਇਆ ਹੈ। ਨਸ਼ਿਆਂ ਦੀ ਸਮਸਿਆ ਬਹੁਤ ਪੁਰਾਣੀ ਹੈ ਪਰ ਹੋਲੀ ਹੋਲੀ ਨਸ਼ਿਆਂ ਦਾ ਰੂਪ ਬਦਲਦਾ ਜਾ ਰਿਹਾ ਹੈ। ਨਸ਼ਿਆਂ ਦੀ ਵਧਦੀ ਵਰਤੋਂ ਅਤੇ ਸਮਾਜ ਤੇ ਪੈ ਰਹੇ ਕੁਪ੍ਰਭਾਵਾਂ ਨੂੰ ਵੇਖਦਿਆਂ ਹੀ ਸੰਯੁਕਤ ਰਾਸ਼ਟਰ ਸੰਘ ਵਲੋਂ ਸਾਲ 1987 ਵਿੱਚ ਨਸ਼ਾ ਵਿਰੋਧੀ ਦਿਵਸ ਹਰ ਸਾਲ 26 ਜੂਨ ਨੂੰ ਮਨਾਉਣ ਦਾ ਮਤਾ ਪਾਸ ਕੀਤਾ ਗਿਆ ਸੀ। ਹਰ ਸਾਲ ਇਸ ਦਿਨ ਲਈ ਵੱਖ ਵੱਖ ਵਿਸ਼ਿਆਂ ਦੀ ਚੋਣ ਕੀਤੀ ਜਾਂਦੀ ਹੈ। ਇਸ ਸਾਲ ਦਾ ਵਿਸ਼ਾ ਹੈ – ਪਹਿਲਾਂ ਸੁਣੋ। ਅਣਭੋਲ ਬੱਚੇ ਅਤੇ ਨੌਜਵਾਨਾਂ ਦੀ ਗੱਲ ਸੁਣਨਾ ਹੀ ਉਹਨ੍ਹਾਂ ਦੇ ਸੁਰਖਿੱਅਤ ਅਤੇ ਸਿਹਤਮੰਦ ਵਿਕਾਸ ਲਈ ਪਹਿਲਾ ਕਦਮ ਹੈ।
ਨਸ਼ਿਆਂ ਦੀ ਸਮੱਸਿਆ ਸਾਡੇ ਸੂਬੇ ਲਈ ਬਹੁਤ ਹੀ ਗੰਭੀਰ ਸਮੱਸਿਆ ਬਣੀ ਹੋਈ ਹੈ ਅਤੇ ਜੇਕਰ ਜਲਦੀ ਹੀ ਇਸ ਬਿਮਾਰੀ ਦਾ ਕੋਈ ਠੋਸ ਹੱਲ ਨਾ ਕੀਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਸ ਦੇ ਪ੍ਰਭਾਵਾਂ ਨਾਲ ਸਾਰਾ ਪੰਜਾਬ ਤਬਾਹ ਹੋ ਜਾਵੇਗਾ। ਭਾਵੇਂ ਹਰ ਸਾਲ 26 ਜੂਨ ਨੂੰ ਕੌਮਾਂਤਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਪਰ ਤਲਖ ਹਕੀਕਤ ਇਹ ਹੈ ਕਿ ਅੱਜ ਹਾਲਾਤ ਦਿਨੋਂ-ਦਿਨ ਨਿੱਘਰਦੇ ਜਾ ਰਹੇ ਹਨ। ਇਸ ਸਮੇਂ ਸਾਡੇ ਸੂਬੇ ਦੇ ਲਗਭਗ 70 ਫੀਸਦੀ ਨੌਜਵਾਨ ਨਸ਼ਿਆਂ ਵਿੱਚ ਗਰਕ ਹਨ ਜਿੰਨਾਂ ਨੂੰ ਬਚਾਉਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਨਸ਼ਿਆਂ ਵਰਗੀ ਨਾਮੁਰਾਦ ਬਿਮਾਰੀ ਦੇ ਮਾੜੇ ਪ੍ਰਭਾਵਾਂ ਅਤੇ ਇਸਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮਾਜ ਵਿੱਚ ਵੱਧ ਤੋੱ ਵੱਧ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ।
ਨੌਜਵਾਨਾਂ ਵਿੱਚ ਨਸ਼ਿਆਂ ਦਾ ਵਧ ਰਿਹਾ ਰੁਝਾਨ ਬੇਹੱਦ ਚਿੰਤਾਜਨਕ ਹੈ ਅਤੇ ਇਹ ਸਾਡੇ ਆਉਣ ਵਾਲੇ ਬੁਰੇ ਵਕਤ ਦੀ ਨਿਸ਼ਾਨੀ ਹੈ। ਨੌਜਵਾਨ ਵਰਗ ਰੁਜ਼ਗਾਰ ਦੇ ਵਸੀਲਿਆਂ ਦੀ ਅਣਹੋਂਦ ਕਾਰਨ ਵਿਹਲ ਤੋਂ ਅੱਕਿਆ ਤੇ ਭਵਿੱਖ ਪ੍ਰਤੀ ਨਿਰਾਸ਼ ਹੈ ਜਿਸ ਕਾਰਨ ਨਸ਼ਿਆਂ ਦੀ ਗੋਦ ਵਿੱਚ ਬੈਠ ਕੇ ਆਪਣੇ ਆਪ ਨੂੰ ਭੁੱਲਣਾ ਚਾਹ ਰਿਹਾ ਹੈ। ਨਸ਼ੇ ਆਦਮੀ ਅੰਦਰਲੀ ਕੁਦਰਤੀ ਸ਼ਕਤੀ ਦਾ ਨਾਸ਼ ਕਰ ਦਿੰਦੇ ਹਨ। ਸਾਡੇ ਸਮਾਜ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ ਮੰਗਣੀ, ਵਿਆਹ, ਨੌਕਰੀ, ਰਿਟਾਇਰਮੈਂਟ ਆਦਿ ਕੋਈ ਵੀ ਰਸਮ ਨਸ਼ੇ ਬਿਨਾਂ ਪੂਰੀ ਨਹੀਂ ਹੁੰਦੀ। ਅਸਲ ਵਿੱਚ ਰਾਜ ਕਰਨ ਵਾਲੀਆਂ ਸਰਕਾਰਾਂ ਵੀ ਚਾਹੁੰਦੀਆਂ ਹਨ ਕਿ ਲੋਕ ਨਸ਼ਾ ਕਰਕੇ ਤੁਰੇ ਫਿਰਨ ਤੇ ਉਹਨਾਂ ਸਾਹਮਣੇ ਕੋਈ ਸਵਾਲ ਖੜਾ ਨਾ ਕਰ ਸਕਣ। ਅੱਜ ਸ਼ਾਇਦ ਹੀ ਕੋਈ ਸ਼ਹਿਰ, ਪਿੰਡ, ਗਲੀ, ਮੁਹੱਲਾ ਅਜਿਹਾ ਬਚਿਆ ਹੋਵੇ ਜਿੱਥੇ ਨਸ਼ੇ ਦੀ ਭਰਮਾਰ ਨਾ ਹੋਵੇ। ਨੌਜਵਾਨ ਪੀੜ•ੀ ਲਈ ਨਸ਼ਾ ਇੱਕ ਫੈਸ਼ਨ ਬਣ ਗਿਆ ਹੈ। ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਨਸ਼ਿਆਂ ਦੀ ਵਰਤੋਂ ਹੋਰ ਵੀ ਖ਼ਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ। ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੇ ਨਸ਼ਿਆਂ ਦੀ ਵਰਤੋਂ ਦਾ ਰੁਝਾਨ ਜ਼ਿਆਦਾ ਹੈ। ਨੌਜਵਾਨ ਮੁੰਡਿਆਂ ਤੋਂ ਇਲਾਵਾ ਨੌਜਵਾਨ ਕੁੜੀਆਂ ਵੀ ਨਸ਼ੇ ਦੇ ਦਲਦਲ ਵਿੱਚ ਫਸਦੀਆਂ ਜਾ ਰਹੀਆਂ ਹਨ। ਨਸ਼ਿਆਂ ਦੇ ਆਦੀ ਹੋਏ ਨੌਜਵਾਨ ਅਪਰਾਧਾਂ ਦੀ ਦੁਨੀਆਂ ਵਿੱਚ ਧਸਣ ਲੱਗ ਪਏ ਹਨ। ਕਿਸੇ ਸਮਾਜ ਦੇ ਨਿਰਮਾਣ ਵਿੱਚ ਨੀਂਹ ਦਾ ਕੰਮ ਕਰਨ ਵਾਲੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਦੇ ਵੱਸ ਪੈ ਕੇ ਆਪਣੇ ਉਦੇਸ਼ ਤੋਂ ਭਟਕ ਚੁੱਕੀ ਹੈ ਅਤੇ ਜੇਕਰ ਕਿਸੇ ਸਮਾਜ ਦੀ ਨੀਂਹ ਹੀ ਕਮਜੋਰ ਹੋਵੇ ਤਾਂ ਉਸਦੀ ਮਜਬੂਤੀ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਸਾਡੇ ਸੱਭਿਆਚਾਰ ਉੱਤੇ ਭਾਰੂ ਹੋ ਰਹੇ ਪੱਛਮੀਕਰਨ ਕਾਰਨ ਬੱਚਿਆਂ ਦੇ ਜੀਵਨ ਵਿੱਚੋਂ ਮਾਂ ਬਾਪ ਦੀ ਦਖਲਅੰਦਾਜੀ ਘਟ ਗਈ ਹੈ ਜਿਸ ਨਾਲ ਬੱਚਿਆਂ ਦੀਆਂ ਆਦਤਾਂ ਵਿਗੜਨੀਆਂ ਸ਼ੁਰੂ ਹੋ ਗਈਆਂ ਹਨ। ਆਧੂਨਿਕਤਾ ਦੇ ਪਸਾਰੇ ਦੇ ਨਾਂਅ ਹੇਠ ਬਹੁਤ ਸਾਰੇ ਨੌਜਵਾਨ ਨਸ਼ਿਆਂ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਇਹਨਾਂ ਨੂੰ ਬਚਾਉਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਨਸ਼ਿਆਂ ਦੀ ਰੋਕਥਾਮ ਲਈ ਸਰਕਾਰਾਂ ਵੱਲੋਂ ਕਾਨੂੰਨ ਤਾਂ ਬਣਾਏ ਜਾਂਦੇ ਹਨ ਪਰ ਉਹਨਾਂ ਨੂੰ ਸਖਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ ਜਿਸਦੇ ਸਿੱਟੇ ਵਜੋਂ ਨਸ਼ਿਆਂ ਦੀ ਵਿੱਕਰੀ ਬੇਰੋਕ ਜਾਰੀ ਰਹਿੰਦੀ ਹੈ। ਜੇਕਰ ਸਰਕਾਰ ਚਾਹੇ ਤਾਂ ਸੂਬੇ ਅੰਦਰ ਨਸ਼ਿਆਂ ਦੀ ਵਰਤੋਂ ‘ਤੇ ਪਾਬੰਦੀ ਲਗਾ ਕੇ ਇਸ ਕੋਹੜ ਨੂੰ ਸਮਾਜ ਵਿੱਚੋਂ ਪੂਰੀ ਤਰਾਂ ਖਤਮ ਕਰ ਸਕਦੀ ਹੈ ਪਰ ਅਫਸੋਸ ਅਜਿਹਾ ਕੀਤਾ ਨਹੀਂ ਜਾ ਰਿਹਾ। ਨਸ਼ਿਆਂ ਰੂਪੀ ਕੋਹੜ ਨੂੰ ਖਤਮ ਕਰਨ ਲਈ ਹਰ ਇਨਸਾਨ ਦਾ ਸਹਿਯੋਗ ਜਰੂਰੀ ਹੈ। ਸਾਡੇ ਆਲੇ-ਦੁਆਲੇ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਵਰਤੋਂ ਕਰਦਾ ਹੈ ਤਾਂ ਸਾਡਾ ਮੁੱਢਲਾ ਫਰਜ਼ ਹੈ ਕਿ ਉਸ ਵਿਅਕਤੀ ਨੂੰ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂੰ ਕਰਵਾ ਕੇ ਇਸਦੀ ਵਰਤੋਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਕੋਹੜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਹਰ ਸੰਭਵ ਸਹਿਯੋਗ ਦੇਣ ਕਿਉਂਕਿ ਸਾਂਝੇ ਉੱਦਮਾਂ ਸਦਕਾ ਹੀ ਦੇਸ਼ ਵਿੱਚੋਂ ਨਸ਼ਿਆਂ ਨੂੰ ਖਤਮ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕਦਾ ਹੈ।
ਅੱਜ ਕੱਲ ਅਜਿਹੀਆਂ ਖਬਰਾਂ ਆਮ ਹੀ ਹਨ ਕਿ ਨਸ਼ੇ ਦੀ ਖਾਤਰ ਪੁੱਤ ਨੇ ਮਾਂ ਨੂੰ ਮਾਰਿਆ, ਨਸ਼ੇ ਲਈ ਪੈਸੇ ਨਾ ਦੇਣ ਤੇ ਪਿਓ ਦਾ ਗਲ ਵੱਢ ਦਿੱਤਾ, ਨਸ਼ੇ ਖਾਤਰ ਭੈਣ ਦੀ ਇੱਜ਼ਤ ਨਿਲਾਮ ਕਰ ਦਿੱਤੀ। ਅੱਜ ਕੱਲ ਕੁੜੀਆਂ ਵੀ ਘੱਟ ਨਹੀਂ ਅਤੇ ਨਸ਼ੇ ਖਾਤਰ ਕੋਈ ਧੀ ਬਾਪ ਦੀ ਪੱਗ ਨੂੰ ਪੈਰਾਂ ਹੇਠ ਰੋਲ ਦਿੰਦੀ ਹੈ। ਨਸ਼ੇ ਦੀ ਖਾਤਰ ਹੀ ਕੋਈ ਬਾਪ ਧੀ ਦਾ ਮਾਸ ਵੇਚਣ ਤੋਂ ਸੰਕੋਚ ਨਹੀਂ ਕਰਦਾ ਹੈ। ਨਸ਼ਾ ਸਿਰਫ ਘਰ ਨੂੰ ਹੀ ਨਹੀਂ ਸਗੋਂ ਪੂਰੇ ਸਮਾਜ ਨੂੰ ਨਰਕ ਬਣਾ ਦਿੰਦਾ ਹੈ। ਆਰਥਿਕ ਵਿਕਾਸ ਦੇ ਨਾਂ ਤੇ ਨਵੀਆਂ ਸਕੀਮਾਂ ਦਾ ਅਸਰ ਕੁਝ ਕੁ ਥਾਂਵਾਂ ਤੱਕ ਹੀ ਸੀਮਿਤ ਰਹਿ ਜਾਣ ਕਰਕੇ, ਪੜਿ•ਆ ਲਿਖਿਆ ਤੇ ਅਨਪੜ• ਖਾਸ ਕਰਕੇ ਪੇਂਡੂ ਨੌਜਵਾਨ ਆਪਣੀਆਂ ਆਸਾਂ ਦੀ ਪੂਰਤੀ ਨਾ ਹੋ ਸਕਣ ਕਾਰਨ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕਿਆ ਹੈ।
ਇਹ ਠੀਕ ਹੈ ਕਿ ਅੱਜ ਵਿਸ਼ਵ ਭਰ ਵਿੱਚ ਨਸ਼ਾ ਵਿਰੋਧੀ ਦਿਵਸ ਰਸਮੀ ਤੌਰ ‘ਤੇ ਮਨਾਇਆ ਜਾ ਰਿਹਾ ਹੈ। ਨਸ਼ਾ ਸਿਹਤ ਅਤੇ ਸਮਾਜ ਦੋਵਾਂ ਲਈ ਹਾਨੀਕਾਰਕ ਹੈ, ਇਸ ਲਈ ਦੁਨੀਆ ਭਰ ਦੇ ਸਾਰੇ ਸਿਆਣੇ ਲੋਕ ਚਾਹੁੰਦੇ ਹਨ ਕਿ ਸਮਾਜ ‘ਚ ਨਸ਼ੇ ਦੀ ਵਰਤੋਂ ਨਾ ਹੋਵੇ ਅਤੇ ਇਸੇ ਕਾਰਣ ਹੀ 26 ਜੂਨ ਨੂੰ ਵਿਸ਼ਵ ਭਰ ਵਿੱਚ ਨਸ਼ਾ ਵਿਰੋਧੀ ਦਿਵਸ ਇਹ ਸੁਨੇਹਾ ਦੇਣ ਲਈ ਮਨਾਇਆ ਜਾਂਦਾ ਹੈ। ਪ੍ਰੰਤੂ ਨਸ਼ਿਆਂ ਨੂੰ ਲੈ ਕੇ ਵਿਸ਼ਵ ਅਤੇ ਪੰਜਾਬ ਦੀ ਤਸਵੀਰ ਅਤੇ ਹਾਲਾਤ ਵੱਖੋ-ਵੱਖਰੇ ਹਨ। ਸਮੁੱਚੇ ਵਿਸ਼ਵ ‘ਚ ਨਸ਼ਾ ਬੁਰਾਈ ਹੈ। ਜਦੋਂ ਕਿ ਪੰਜਾਬ ਨੂੰ ਇਹ ਮਾਰੂ ਅਤੇ ਭਿਆਨਕ ਰੋਗ ਬਣ ਕੇ ਚੁੰਬੜ ਚੁੱਕਾ ਹੈ, ਜਿਹੜਾ ਪੰਜਾਬ ਦੀ ਜੁਆਨੀ ਨੂੰ ਘੁਣ ਵਾਂਗ ਖਾ ਰਿਹਾ ਹੈ। ਅੱਜ ਜਦੋਂ ਇਸ ਸਾਫ਼ ਹੋ ਚੁੱਕਾ ਹੈ ਕਿ ਜੇ ਨਸ਼ਿਆਂ ਦੇ ਰੁਝਾਨ ਨੂੰ ਪੰਜਾਬ ‘ਚ ਨਾ ਰੋਕਿਆ ਗਿਆ ਤਾਂ 2020 ਤੱਕ ਪੰਜਾਬ ਦੀ 14 ਤੋਂ 40 ਸਾਲ ਤੱਕ ਦੀ ਮੁੱਛ ਫੁੱਟ ਅਤੇ ਭਰ ਜੁਆਨੀ ਸਿਵਿਆ ਦੇ ਰਾਹ ਚਲੀ ਜਾਵੇਗੀ। ਉਸ ਸਮੇਂ ਪੰਜਾਬ ‘ਚ ਨਸ਼ਾ ਵਿਰੋਧੀ ਦਿਵਸ ਨੂੰ ਵੀ ਜੇ ਅਸੀਂ ਹਾਲੇਂ ਰਸਮੀ ਰੂਪ ਵਿੱਚ ਹੀ ਮਨਾਈ ਗਏ ਤਾਂ ਫਿਰ ਇਸ ਦਾ ਇਹ ਅਰਥ ਹੋਵੇਗਾ ਕਿ ਅਸੀਂ ਪੰਜਾਬ ਦੀ ਤਬਾਹੀ ਤੋਂ ਅੱਖਾਂ ਮੀਚੀ ਬੈਠੇ ਹਾਂ। ਨਸ਼ਾ ਹੀ ਉਹ ਸ਼ਿਉਕ ਹੈ, ਜੋ ਮਨੁੱਖ ਨੂੰ ਬਿਨਾਂ ਆਵਾਜ਼ ਕੀਤੇ ਮਿੱਟੀ ਨਾਲ ਮਿੱਟੀ ਕਰ ਦਿੰਦਾ ਹੈ ਅਤੇ ਇਸ ਤਬਾਹੀ ਦੇ ਦੋਸ਼ੀ ਦੀ ਨਿਸ਼ਾਨਦੇਹੀ ਕਰਨ ਦੀ ਵੀ ਲੋੜ ਨਹੀਂ ਰਹਿੰਦੀ। ਇਸ ਵੇਲੇ ਨਸ਼ਿਆਂ ਦੀ ਲਹਿਰ ਨੇ ਪੰਜਾਬ ਦੇ 70 ਫ਼ੀਸਦੀ ਗੱਭਰੂਆਂ ਅਤੇ 17 ਫ਼ੀਸਦੀ ਮੁਟਿਆਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇੱਥੋਂ ਤੱਕ ਕਿ ਹੁਣ ਸ਼ਰਾਬ ਨੂੰ ਤਾਂ ਨਸ਼ਾ ਹੀ ਨਹੀਂ ਸਮਝਿਆ ਜਾਂਦਾ।
ਸੰਯੁਕਤ ਰਾਸ਼ਟਰ ਸੰਘ ਦੇ ਨਸ਼ਾ ਵਿਰੋਧੀ ਅਤੇ ਕਰਾਈਮ ਬ੍ਰਾਂਚ ਦਾ ਮੰਨਣਾ ਹੈ ਕਿ ਕੌਮਾਂਤਰੀ ਪੱਧਰ ਤੇ ਲਗਭੱਗ 200 ਮਿਲੀਅਨ ਲੋਕ ਖਤਰਨਾਕ ਨਸ਼ਿਆਂ ਦੇ ਚੁੰਗਲ ਵਿੱਚ ਫਸੇ ਹੋਏ ਹਨ। ਨਸ਼ੇ ‘ਚ ਸਮੈਕ, ਹੈਰੋਇਨ, ਕੋਕੀਨ, ਕੈਮੀਕਲ ਨਸ਼ੇ ਦੀਆਂ ਸ਼ੀਸ਼ੀਆਂ, ਗੋਲੀਆਂ, ਕੈਪਸੂਲ, ਟੀਕੇ ਅਤੇ ਹੋਰ ਖ਼ਤਰਨਾਕ ਰਸਾਇਣਕ ਨਸ਼ੇ ਅੱਜ ਨੌਜਵਾਨ ਵਰਗ ਵਿੱਚ ਪ੍ਰਚੱਲਿਤ ਹਨ। ਨੌਜਵਾਨ ਪੀੜ੍ਹੀ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕੀ ਹੈ, ਕੋਈ ਸਸਤਾ ਨਸ਼ਾ ਕਰ ਰਿਹਾ ਹੈ ਅਤੇ ਕੋਈ ਮਹਿੰਗਾ। ਨਸ਼ਿਆਂ ਨੇ ਹਜ਼ਾਰਾਂ ਘਰ ਬਰਬਾਦ ਕਰ ਦਿੱਤੇ ਹਨ। ਅੱਜ ਪੰਜਾਬ ‘ਚ ਤਕੜੇ ਜੁੱਸੇ ਵਾਲੇ ਗੱਭਰੂ ਲੱਭਣੇ ਔਖੇ ਹੋ ਗਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਪਿੰਡਾਂ ਵਿੱਚ ਵਸਦੇ 70 ਫ਼ੀਸਦੀ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੀ ਆਦਤ ਦਾ ਸ਼ਿਕਾਰ ਹਨ। ਨਸ਼ੇੜੀ ਬਣ ਰਹੇ ਨੌਜਵਾਨਾਂ ਦੀ ਉਮਰ 14 ਤੋਂ 38 ਸਾਲ ਦੇ ਵਿਚਕਾਰ ਹੈ। ਵਧੇਰੇ ਨੌਜਵਾਨ ਸਮੈਕ, ਹੀਰੋਇਨ, ਚਰਸ, ਅਫੀਮ, ਸ਼ਰਾਬ, ਗੁਟਕਾ, ਤੰਬਾਕੂ, ਬੀੜੀ, ਸਿਗਰਟ ਦੇ ਨਾਲ-ਨਾਲ ਰਸਾਇਣਕ ਨਸ਼ਿਆਂ ਦੀ ਵਰਤੋਂ ਕਰਦੇ ਹਨ। ਨਸ਼ਿਆਂ ਦੀ ਪੂਰਤੀ ਲਈ ਨਸ਼ੇ ਵਾਲੇ ਟੀਕੇ ਵੀ ਲਗਾਏ ਜਾਂਦੇ ਹਨ। ਆਏ ਦਿਨ ਕੋਈ ਨਾ ਕੋਈ ਨਵਾਂ ਅਤੇ ਖ਼ਤਰਨਾਕ ਨਸ਼ਾ ਸਾਹਮਣੇ ਆ ਰਿਹਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਗਿਣਤੀ ਵੀ ਇਸ ਰੁਝਾਨ ਵੱਲ ਵਧ ਰਹੀ ਹੈ। ਲੜਕੀਆਂ ਦੇ ਕੁਝ ਕਾਲਜਾਂ ਵਿੱਚ ਨਸ਼ਾ ਸ਼ਰੇਆਮ ਹੋਣ ਲੱਗਾ ਹੈ। ਕਈ ਕਾਲਜਾਂ ਦੀਆਂ ਕੰਨਟੀਨਾਂ ਨਸ਼ਿਆਂ ਦਾ ਅੱਡਾ ਬਣ ਚੁੱਕੀਆਂ ਹਨ। ਜੇਕਰ ਸਾਰਾ ਲੇਖਾ-ਜੋਖਾ ਕਰੀਏ ਤਾਂ ਪੜਿਆਂ-ਲਿਖਿਆਂ ਵਰਗ ਵੀ ਨਸ਼ਿਆਂ ਦੀ ਲਪੇਟ ਵਿੱਚ ਆ ਚੁੱਕਾ ਹੈ। ਪੰਜਾਬ ਦੇ ਵਿੱਚ ਇਕ ਪਾਸੇ ਮਾੜੀ ਆਰਥਿਕ ਹਾਲਤ ਕਾਰਣ ਨਸ਼ੇੜੀ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਦੂਜੇ ਪਾਸੇ ਮਹਿੰਗੇ ਭਾਅ ਵਿਕਦੀਆਂ ਜ਼ਮੀਨਾਂ ਕਾਰਣ ਜੱਟਾਂ ਦੇ ਮੁੰਡੇ ਐਸ਼ਪ੍ਰਸਤੀ ਦੀ ਖੇਡ ਵਿੱਚ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ। ਅਖੌਤੀ ਬਾਬਿਆਂ ਦੇ ਡੇਰੇ ਵੀ ਨਸ਼ਿਆਂ ਦੇ ਅੱਡੇ ਬਣੇ ਹੋਏ ਹਨ। ਬਹੁਤ ਸਾਰੇ ਬਾਬੇ ਨਵੇਂ ਮੁੰਡਿਆਂ ਨੂੰ ਨਸ਼ਿਆਂ ਦੀ ਆੜ ਵਿੱਚ ਆਪਣੇ ਚੇਲੇ ਬਣਾ ਕੇ ਉਨ੍ਹਾਂ ਦੀ ਜ਼ਿੰਦਗੀ ਨਾਲ ਖੇਡ ਰਹੇ ਹਨ। ਮਿਲੀਆਂ ਰਿਪੋਰਟਾਂ ਅਨੁਸਾਰ ਹਰ 13 ਸਕਿੰਟ ਬਾਅਦ ਇਕ ਭਾਰਤੀ ਦੀ ਮੌਤ ਨਸ਼ੇ ਕਰਕੇ ਹੁੰਦੀ ਹੈ, ਅਤੇ ਪੰਜਾਬ ‘ਚ ਹਰ 8 ਘੰਟਿਆਂ ਬਾਅਦ ਇਕ ਨੌਜਵਾਨ ਨਸ਼ੇੜੀ ਮੁੰਡਾ ਮੌਤ ਦੇ ਮੂੰਹ ਜਾ ਰਿਹਾ ਹੈ। ਪੰਜਾਬ ਜਿਹੜਾ ਕਦੇ ਆਪਣੇ ਛੈਲ-ਛਬੀਲੇ ਗੱਭਰੂਆਂ ਅਤੇ ਵਿਕਾਸ ਪੱਖੋਂ ਨੰਬਰ ਇਕ ਸੂਬਾ ਹੁੰਦਾ ਸੀ, ਹੁਣ ਨਸ਼ਿਆਂ ‘ਚ ਸਭ ਤੋਂ ਮੋਹਰੀ ਬਣ ਚੁੱਕਾ ਹੈ। ਅੱਜ ਨਸ਼ੇ ਕਾਰਣ ਕਈ ਘਰਾਂ ਦੀ ਜ਼ਮੀਨ ਤੇ ਇੱਥੋਂ ਤੱਕ ਘਰ ਦੇ ਭਾਂਡੇ ਤੱਕ ਵਿਕਣ ਲੱਗ ਪਏ ਹਨ। ਚੋਰੀਆਂ ਅਤੇ ਲੁੱਟਾਂ-ਖੋਹਾਂ ਹੋਣ ਦੇ ਨਾਲ-ਨਾਲ ਆਪਣਿਆਂ ਦਾ ਕਤਲ ਕਰਨਾ ਆਮ ਗੱਲ ਹੋ ਗਈ ਹੈ। ਜੁਰਮ ਵੱਧ ਰਿਹਾ ਹੈ। ਅੱਜ ਸਥਿਤੀ ਇੱਥੋਂ ਤੱਕ ਪੁੱਜ ਗਈ ਹੈ ਕਿ ਪੰਜਾਬੀ ਜਿਹੜੇ ਪਹਿਲਾ ਦਾਰੂ ਪੀ ਕੇ ਅਤੇ ਕੁੱਕੜ ਖਾ ਕੇ ਘੁਰਾੜੇ ਮਾਰਦੇ ਸਨ, ਹੁਣ ਇਕ ਪੁੜੀ ਨਾਲ ਸਵਰਗ ਦੇ ਝੂਟੇ ਲੈਣ ਲੱਗ ਪਏ ਹਨ ਅਤੇ ਇਹ ਪੁੜੀ ਹਰ ਨਸ਼ੇੜੀ ਗੱਭਰੂ ਦੀ ਜਵਾਨੀ ਦੀ ਉਮਰ ਨੂੰ ਸਿਰਫ਼ 10 ਸਾਲ ਤੱਕ ਸੀਮਤ ਕਰ ਦਿੰਦੀ ਹੈ। ਅੱਜ ਪੰਜਾਬ ਵਿੱਚ ਜ਼ਮੀਨਾਂ ਘੱਟ ਰਹੀਆਂ ਹਨ ਅਤੇ ਖ਼ਰਚੇ ਵੱਧ ਰਹੇ ਹਨ। ਜੇ ਇਹ ਸਾਰਾ ਕੁਝ ਵਾਪਰਦਾ ਹੈ ਤਾਂ ਫਿਰ ਸਾਡੇ ਪੰਜਾਬ ਦਾ ਭਵਿੱਖ ਕੀ ਰਹਿ ਗਿਆ? ਨਸ਼ਿਆਂ ਵਿਰੁੱਧ ਇਕ ਲਹਿਰ ਪ੍ਰਚੰਡ ਰੂਪ ਵਿੱਚ ਚਲਾਈ ਜਾਵੇ। ਕਿਉਂਕਿ ਨਸ਼ੇ ਵੇਚਣ ਵਾਲੇ ਅੱਜ ਆਰਥਿਕ ਤੌਰ ‘ਤੇ ਇੰਨ੍ਹੇ ਸਮਰੱਥ ਹੋ ਚੁੱਕੇ ਹਨ ਕਿ ਉਹ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਅਸਾਨੀ ਨਾਲ ਆਪਣਾ ਗੁਲਾਮ ਬਣਾ ਲੈਂਦੇ ਹਨ। ਲੋੜ ਹੈ ਕਿ ਅੱਜ ਸਮੁੱਚੇ ਪੰਜਾਬੀ ਜਾਗਰੂਕ ਹੋਣ ਅਤੇ ਨਸ਼ਾ ਵਿਰੋਧੀ ਲਹਿਰ ਵਿੱਚ ਸ਼ਾਮਲ ਹੋਣ ਅਤੇ ਨਸ਼ਿਆਂ ਦੇ ਫੈਲਾਅ ਬਾਰੇ ਸਿਆਸੀ ਆਗੂਆਂ ਨੂੰ ਘੇਰਿਆ ਜਾਵੇ। ਇਲਾਕੇ ਦੇ ਸਮਾਜ ਸੁਧਾਰਕਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਉਨ੍ਹਾਂ ਦੇ ਰੋਲ ਬਾਰੇ ਪੁੱਛਿਆ ਜਾਵੇ। ਹੁਣ ਸਮਾਂ ਜ਼ੁਬਾਨੀ ਜਮ੍ਹਾ ਖਰਚ ਕਰਨ ਵਾਲਾ ਨਹੀਂ, ਸਾਨੂੰ ਸਾਰਿਆਂ ਨੂੰ ਡੱਟ ਕੇ ਹੀ ਲਹਿਰ ਦਾ ਹਿੱਸਾ ਬਣਨਾ ਪਵੇਗਾ, ਅਧਿਆਪਕਾਂ, ਸਮਾਜ ਸੇਵੀ ਸੰਸਥਾਵਾਂ ਅਤੇ ਆਮ ਆਦਮੀ ਨੂੰ ਵਿਅਕਤੀਗਤ ਰੂਪ ਵਿੱਚ ਜਾਗਰੂਕ ਹੋਣਾ ਪਵੇਗਾ ਨਹੀਂ ਤਾਂ ਅੱਜ ਜਾਂ ਕੱਲ੍ਹ ਇਸ ਨਸ਼ੇ ਦੇ ਅਜਗਰ ਨੇ ਸਾਡੀਆਂ ਰਗਾਂ ਨੂੰ ਵੀ ਆਪਣੇ ਨਾਗ ਵਲ ਵਿੱਚ ਲਪੇਟ ਲੈਣਾ ਹੈ। ਇਸ ਅੱਗ ਦਾ ਸੇਕ ਹਰ ਘਰ ਵਿੱਚ ਪੁੱਜਣਾ ਹੈ। ਫੈਸਲਾ ਆਪਣੇ ਹੱਥ ਹੈ ਕਿ ਅਸੀਂ ਪੰਜਾਬ ਦੇ ਵਾਰਿਸ ਜਿਊਂਦੇ ਰੱਖਣੇ ਹਨ ਜਾਂ ਉਨ੍ਹਾਂ ਨੂੰ ਨਸ਼ਿਆਂ ਦੇ ਦਰਿਆ ਵਿੱਚ ਰੁੜ ਜਾਣ ਦੇਣਾ ਹੈ। ਅੰਤ ਵਿੱਚ ਇਹੀ ਕਹਿਣਾ ਚਾਹਾਗਾਂ ਕਿ ਆਓ, ਸਾਰੇ ਮਿਲ ਕੇ ਨਸ਼ਿਆਂ ਦੇ ਖਿਲਾਫ ਵੱਧ ਤੋਂ ਵੱਧ ਜਾਗਰੂਕਤਾ ਫੈਲਾਈਏ, ਨਸ਼ਿਆਂ ਦੀ ਆਦਤ ਦਾ ਸ਼ਿਕਾਰ ਨੌਜਵਾਨ ਅਤੇ ਅਲ੍ਹੜ ਬੱਚਿਆਂ ਦੀ ਗੱਲ ਸੁਣੀਏ ਤਾਂ ਜੋ ਆਪਾਂ ਸਾਰੇ ਸਿਹਤਮੰਦ ਸਮਾਜ ਦੀ ਸਿਰਜਨਾ ਕਰ ਸਕੀਏ।

ਵਿਜੈ ਗੁਪਤਾ, ਸਟੇਟ ਐਵਾਰਡੀ
977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1092 posts

State Awardee, Global Winner

You might also like

Important Days0 Comments

ਮਰਿਆਦਾ ਪੁਰਸ਼ੋਤਮ ਭਗਵਾਨ ਰਾਮ ਦੇ ਆਦਰਸ਼ ਸਾਨੂੰ ਯੁੱਗਾਂ ਤਕ ਪ੍ਰੇਰਿਤ ਕਰਦੇ ਰਹਿਣਗੇ – (25 ਮਾਰਚ ਰਾਮ ਨੌਮੀ ਤੇ ਵਿਸ਼ੇਸ਼)

ਰਾਮਨੌਮੀ ਹਿੰਦੂਆਂ ਜਾਂ ਹਿੰਦੁਸਤਾਨ ਲਈ ਹੀ ਨਹੀਂ, ਸਗੋਂ ਸਾਰੀ ਦੁਨੀਆ ਲਈ ਸੁਭਾਗਾ ਦਿਨ ਹੈ ਕਿਉਂਕਿ ਭਗਵਾਨ ਰਾਮ ਇਸੇ ਦਿਨ ਹੀ ਰਾਵਣ ਦੇ ਅੱਤਿਆਚਾਰਾਂ ਤੋਂ ਪੀੜਤ ਪ੍ਰਿਥਵੀ ਨੂੰ ਸੁਖੀ ਕਰਨ ਤੇ


Print Friendly
Important Days0 Comments

ਅਜੋਕੇ ਪੰਜਾਬੀ ਸੂਬੇ ਦੀ 51ਵੀਂ ਵਰ੍ਹੇਗੰਢ ਸਥਾਪਨਾ ਮੌਕੇ ਵਿਸ਼ੇਸ਼ – 1 ਨਵੰਬਰ

ਆਜ਼ਾਦੀ ਤੋਂ ਪਹਿਲਾਂ ਭਾਰਤ ਨੂੰ 562 ਰਾਜਵਾੜੇ ਸ਼ਾਹੀ ਰਿਆਸਤਾਂ ਅਤੇ 9 ਬਰਤਾਨਵੀ ਪ੍ਰਾਂਤਾਂ ਵਿੱਚ ਵੰਡਿਆ ਹੋਇਆ ਸੀ। 15 ਅਗਸਤ, 1947 ਨੂੰ ਲੰਬੇ ਸੰਘਰਸ਼ ਤੋਂ ਬਾਅਦ ਆਜ਼ਾਦੀ ਪ੍ਰਾਪਤ ਕਰ ਅਜੋਕਾ ਭਾਰਤ


Print Friendly
Important Days0 Comments

ਨੇਤਾ ਜੀ, ਜਿਨ੍ਹਾਂ ਦੀ ਕਹਿਣੀ ਤੇ ਕਰਨੀ ਪਾਰਦਰਸ਼ੀ ਸੀ (23 ਜਨਵਰੀ ਜਨਮ ਦਿਵਸ ’ਤੇ ਵਿਸ਼ੇਸ਼)

ਜਦੋਂ ਵੀ ਭਾਰਤ ਦੀ ਆਜ਼ਾਦੀ ਦੀ ਪ੍ਰਾਪਤੀ ਵਾਸਤੇ ਕੀਤੇ ਗਏ ਸੰਘਰਸ਼ ਦੀ ਗੱਲ ਚਲਦੀ ਹੈ ਤਾਂ ਜਿੱਥੇ 1857 ਈਸਵੀ ਦਾ ਸੰਗਰਾਮ, ਕੂਕਿਆਂ ਦਾ ਅੰਦੋਲਨ, ਗ਼ਦਰ ਲਹਿਰ, ਇੰਡੀਅਨ ਨੈਸ਼ਨਲ ਕਾਂਗਰਸ ਦੀ


Print Friendly