Print Friendly
ਅੰਤਰਰਾਸ਼ਟਰੀ ਯੋਗ ਦਿਵਸ – 21 ਜੂਨ ਤੇ ਵਿਸ਼ੇਸ਼

ਅੰਤਰਰਾਸ਼ਟਰੀ ਯੋਗ ਦਿਵਸ – 21 ਜੂਨ ਤੇ ਵਿਸ਼ੇਸ਼

ਯੋਗਾ ਪ੍ਰਾਚੀਨ ਭਾਰਤੀ ਪਰੰਪਰਾ ਦੀ ਇੱਕ ਅਮੁੱਲ ਦਾਤ ਹੈ। ਇਹ ਮਨ ਅਤੇ ਸਰੀਰ ਵਿਚਕਾਰ ਸਦਭਾਵਨਾ ਲਿਆਉਣ ਦਾ ਇੱਕ ਰੂਹਾਨੀ ਜਾਂ ਅਧਿਆਤਮਿਕ ਅਨੁਸ਼ਾਸਨ ਹੈ। ਗਲੋਬਲ ਭਾਈਚਾਰੇ ਰਾਹੀਂ ਵਿਸ਼ਵ ਭਰ ਵਿਚ ਯੋਗਾ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਗਿਆ ਹੈ| 11 ਦਸੰਬਰ, 2014 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੀ ਵਿਧਾਨ-ਸਭਾ ਬੈਠਕ ਵਿਚ  21 ਜੂਨ  ਨੂੰ ਯੋਗਾ ਅੰਤਰਰਾਸ਼ਟਰੀ ਦਿਵਸ ਦੇ ਤੌਰ ’ਤੇ ਮਨਾਉਣ ਦਾ ਐਲਾਨ ਕੀਤਾ ਗਿਆ| ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ, ਸ਼੍ਰੀ ਨਰਿੰਦਰ ਮੋਦੀ ਜੀ ਦੀ ਅਪੀਲ ਤੇ ਸੰਯੁਕਤ ਰਾਸ਼ਟਰ ਮਹਾਸਭਾ (ਯੂ.ਐਨ.ਜੀ.ਏ) ਨੇ 21 ਜੂਨ ਨੂੰ ‘ਯੋਗਾ ਅੰਤਰਰਾਸ਼ਟਰੀ ਦਿਵਸ’ ਦੇ ਤੌਰ ’ਤੇ ਮਨਾਉਣ ਦਾ ਮਤਾ ਅਪਣਾਇਆ। ਇਸ ਅਨੁਸਾਰ, ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸੰਸਾਰ ਭਰ ਵਿਚ ਮਨਾਇਆ ਜਾਂਦਾ ਹੈ। ਮਾਨਯੋਗ ਪ੍ਰਧਾਨਮੰਤਰੀ ਨੇ ਬਿਮਾਰੀ ਦੀ ਰੋਕਥਾਮ, ਸਿਹਤ ਤਰੱਕੀ ਅਤੇ ਕਈ ਪ੍ਰਕਾਰ ਦੀ ਜੀਵਨ ਸ਼ੈਲੀ ਨਾਲ ਸਬੰਧਤ ਵਿਕਾਰ ਦੇ ਪ੍ਰਬੰਧਨ ਲਈ ਯੋਗਾ ਦੀ ਮਹੱਤਤਾ ਤੇ ਇਸ ਦੀ ਭੂਮਿਕਾ ਤੇ ਜ਼ੋਰ ਦਿੱਤਾ ਹੈ।

 ਸ਼ਬਦ “ਯੋਗਾ” ਸੰਸਕ੍ਰਿਤ ਦੇ ਸ਼ਬਦ ‘ਯੁਜ’ ਤੋਂ ਲਿਆ ਗਿਆ ਹੈ, ਜਿਸ ਦਾ ਸ਼ਾਬਦਿਕ ਅਰਥ ਹੈ ‘ਸ਼ਾਮਿਲ ਹੋਣਾ’ ਜਾਂ ‘ਜੋੜਨ ਲਈ’। ਯੋਗਾ ਕਿਸੇ ਇਕ ਦੇ ਸਰੀਰ, ਮਨ, ਭਾਵਨਾ ਅਤੇ ਊਰਜਾ ਦੇ ਪੱਧਰ ਤੇ ਕੰਮ ਕਰਨ ਵਾਲਾ ਇੱਕ ਵਿਆਪਕ ਸੰਪੂਰਨ ਸੰਕਲਪ ਹੈ। ਇਸ ਦੇ ਇਸ ਸ਼ਾਬਦਿਕ ਸੰਕਲਪ ਨੇ ਯੋਗਾ ਦੇ ਚਾਰ ਵਿਆਪਕ ਵਰਗੀਕਰਣ ਨੂੰ ਹੋਰ ਅੱਗੇ ਵੱਧਾ ਦਿੱਤਾ ਹੈ ਜਿਵੇਂ : ਕਰਮ ਯੋਗਾ- ਜਿਸ ਵਿਚ ਅਸੀਂ ਸਰੀਰ ਦਾ ਪ੍ਰਯੋਗ ਕਰਦੇ ਹਾਂ; ਗਿਆਨ ਯੋਗਾ- ਜਿੱਥੇ ਅਸੀਂ ਮਨ ਨੂੰ ਵਰਤਦੇ ਹਾਂ; ਭਗਤੀ ਯੋਗਾ- ਜਿੱਥੇ ਅਸੀਂ ਭਾਵਨਾਵਾਂ ਦਾ ਪ੍ਰਯੋਗ ਕਰਦੇ ਹਾਂ ਅਤੇ ਕਿਰਿਆ ਯੋਗਾ- ਜਿੱਥੇ ਅਸੀਂ ਊਰਜਾ ਨੂੰ ਵਰਤਦੇ ਹਾਂ।

 ਪਤੰਜਲੀ ਰਿਸ਼ੀ, ਨੇ ਯੋਗਾ ਦੇ ਵਿਗਿਆਨ ਨੂੰ ਨਿਮਯਬੱਧ ਕੀਤਾ ਤੇ ਇਸ ਦੇ ਅੱਠ ਅੰਗਾਂ ਦਾ ਵਰਣਨ ਕੀਤਾ ਹੈ ਜਿਸ ਨੂੰ “ਅਸ਼ਠਾਂਗ ਯੋਗਾ” ਕਿਹਾ ਜਾਂਦਾ ਹੈ। ਇਹ ਯਮ, ਨਿਯਮ, ਆਸਨ, ਪ੍ਰਣਾਯਾਮ, ਪ੍ਰਤਿਆਹਾਰ, ਧਾਰਣਾ, ਧਿਆਨ ਅਤੇ ਸਮਾਧੀ ਹਨ। ਯੋਗਾ ਦਾ ਸਾਧਾਰਣ ਰੂਪ ਵਿਭਿੰਨ ਪ੍ਰਕਾਰ ਦੇ ਆਸਨ ਹਨ ਜੋ ਕਿ ਸਰੀਰ ਅਤੇ ਮਨ ਵਿਚ ਸਥਿਰਤਾ ਲਿਆਉਣ ਲਈ ਬਹੁਤ ਜਰੂਰੀ ਹਨ। ਹਰ ਆਸਨ ਦੇ ਵਿਵਿਧ ਲਾਭ ਹਨ। ਇਹ ਆਸਨ ਆਪਣੀ ਸਮਰਥਾ ਅਨੁਸਾਰ ਅਤੇ ਕਿਸੇ ਯੋਗ ਗੁਰੂ (ਇੰਸਟ੍ਰਕਟਰ) ਦੀ ਅਗਵਾਈ ਹੇਠ ਕੀਤੇ ਜਾਣੇ ਚਾਹੀਦੇ ਹਨ।

 ਅੱਜ ਯੋਗਾ ਦੁਨੀਆ ਭਰ ਵਿਚ ਸਿਰਫ਼ ਨਿਰੋਧਕ ਜਾਂ ਪ੍ਰੋਤਸਾਹਕ ਦੇ ਰੂਪ ਵਿਚ ਹੀ ਪ੍ਰਸਿੱਧ ਨਹੀਂ ਹੈ ਬਲਕਿ ਵਿਭਿੰਨ ਜੀਵਨ ਸ਼ੈਲੀ ਨਾਲ ਸਬੰਧਤ ਰੋਗ ਅਤੇ ਵਿਕਾਰ ਦੇ ਪ੍ਰਬੰਧਕ ਦੀ ਭੂਮਿਕਾ ਵੀ ਅਦਾ ਕਰ ਰਿਹਾ ਹੈ। ਇਹ ਖਾਸ ਕਰਕੇ ਮਾਨਸਿਕ ਤੇ ਜਜ਼ਬਾਤੀ  ਬਿਪਤਾ ਪ੍ਰਬੰਧਨ ਵਿੱਚ ਲਾਭਦਾਇਕ ਹੈ। ਇਸ ਲਈ, ਅੱਜ ਕੱਲ ਯੋਗਾ ਦਾ ਅਭਿਆਸ ਦੁਨੀਆ ਭਰ ਵਿਚ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ।

 ਅੱਜ ਦੀ ਜੀਵਨ ਸ਼ੈਲੀ ਵਿੱਚ ਜਦੋਂ ਸਿਹਤ ਸਮੱਸਿਆ ਜਿਵੇਂ ਕਿ ਮੋਟਾਪਾ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਚਿੰਤਾ ਸੰਬੰਧੀ ਵਿਕਾਰ ਬਹੁਤ ਹੀ ਪ੍ਰਚਲਿਤ ਹਨ ਅਜਿਹੇ ਵੇਲੇ ਯੋਗਾ ਸੰਪੂਰਣ ਸਿਹਤ ਅਭਿਆਸ ਹੈ। ਯੋਗਾ, ਸਰੀਰਕ ਤੰਦਰੁਸਤੀ, ਮਾਨਵ ਪ੍ਰਣਾਲੀ ਦੇ ਕੰਮਕਾਜ ਅਤੇ ਕਾਰਡੀਓ-ਨਾੜੀ ਲਈ ਲਾਭਦਾਇਕ ਹਨ। ਇਹ ਸ਼ੂਗਰ, ਸਾਹ ਦੀ ਬਿਮਾਰੀ, ਹਾਈਪਰਟੈਨਸ਼ਨ ਅਤੇ ਜੀਵਨ ਸ਼ੈਲੀ ਨਾਲ ਸੰਬੰਧਿਤ ਕਈ ਵਿਕਾਰਾਂ ਦੇ ਪ੍ਰਬੰਧਨ ਵਿੱਚ ਬਹੁਤ ਹੀ ਲਾਭਦਾਇਕ ਹੁੰਦਾ ਹੈ। ਇਹ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਤਣਾਉ ਨੂੰ ਘੱਟ ਕਰਨ ਵਿਚ ਵੀ  ਮਦਦ ਕਰਦਾ ਹੈ।

 ਯੋਗਾ ਅੰਤਰਰਾਸ਼ਟਰੀ ਦਿਵਸ, ਯੋਗਾ ਦੇ ਵਿਭਿੰਨ ਤਰੀਕਿਆਂ ਅਤੇ ਪਹਿਲੂਆਂ ਦੀ ਜਾਣਕਾਰੀ ਬਾਰੇ ਪ੍ਰਸਾਰ ਕਰਨ ਦੇ ਸਾਧਨਾਂ ਲਈ ਬਹੁਤ ਗੁੰਜਾਇਸ਼ ਦਿੰਦਾ ਹੈ।

 ਦੇਸ਼ ਦੇ ਵੱਖ-ਵੱਖ ਹਿੱਸਿਆਂ ਅਤੇ ਸੰਸਾਰ ਭਰ ਵਿੱਚ ਬਹੁਤ ਸਾਰੀਆਂ  ਗਤੀਵਿਧੀਆਂ ਅਤੇ ਸਰਗਰਮੀਆਂ ਦੀ ਯੋਜਨਾ ਬਣਾਈ ਜਾਂਦੀ ਹੈ।

  “ਯੋਗਾ ਦੇ ਅਰਥ ਸਿਰਫ਼ ਕਸਰਤ ਨਹੀਂ ਹੈ ਬਲਕਿ ਇਹ ਤਾਂ ਦੁਨੀਆ ਅਤੇ ਪ੍ਰਕਿਰਤੀ ਨਾਲ ਖ਼ੁਦ ਵਿਚ ਇੱਕਜੁੱਟਤਾ ਦੀ ਭਾਵਨਾ ਦਾ ਵਿਕਾਸ ਕਰਨਾ ਹੈ”- ਸ਼੍ਰੀ ਨਰਿੰਦਰ ਮੋਦੀ,

 ਸ੍ਰੋਤ – http://pa.nhp.gov.in/

Print Friendly

About author

Vijay Gupta
Vijay Gupta1090 posts

State Awardee, Global Winner

You might also like

Important Days0 Comments

ਦੇਸ਼ ਦੇ ਪਹਿਲੇ ਸਭ ਤੋਂ ਵੱਡੇ ਵਿਦਵਾਨ ਅਤੇ ਸੰਵਿਧਾਨ ਨਿਰਮਾਤਾ – ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ (14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਔਖੇ ਸਮੇਂ ਤੋਂ ਨਿਕਲ ਕੇ ਆਪਣਾ ਜੀਵਨ ਸੰਵਾਰਨਾ ਤਾਂ ਹਰ ਕੋਈ ਚਾਹੁੰਦਾ ਹੈ, ਆਪਣੀ ਖੁਸ਼ੀਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੀ ਹਰ ਕੋਈ ਲੜ ਲੈਂਦਾ ਹੈ ਪਰ ਬਾਬਾ ਸਾਹਿਬ ਡਾ.


Print Friendly
Important Days0 Comments

ਗੁੱਡ ਫਰਾਈਡੇ ‘ਤੇ ਵਿਸ਼ੇਸ਼ (14 ਅਪ੍ਰੈਲ) : ਮੁਕਤੀ ਦਾ ਮਾਰਗ-ਯਿਸੂ ਮਸੀਹ

ਪਵਿੱਤਰ ਬਾਈਬਲ ਵਿਚ ਬਹੁਤ ਸਾਰੀਆਂ ਕੁਰਬਾਨੀਆਂ ਦਾ ਜਿ਼ਕਰ ਹੈ ਪਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਹੀ ਸਰਵਸ੍ਰੇਸ਼ਠ ਮੰਨਿਆ ਗਿਆ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਦੁਨੀਆ ਵਿਚ ਮਨੁੱਖ ਦੇ


Print Friendly

ਈਦ ਦਾ ਤਿਉਹਾਰ ਈਦ-ਉਲ-ਜ਼ੁਹਾ ਭਾਵ ਬਕਰੀਦ

ਸਾਰੀ ਦੁਨੀਆਂ ਨੂੰ ਚਾਰ ਜ਼ਾਤਾਂ ਜਾਂ ਧਰਮਾਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਵਿੱਚ ਹਿੰਦੂ, ਮੁਸ਼ਲਮਾਨ, ਸਿੱਖ ਤੇ ਈਸਾਈ ਧਰਮਾਂ ਦਾ ਨਾਂਅ ਦਿੱਤਾ ਗਿਆ ਹੈ। ਹਰ ਇੱਕ ਧਰਮ ਆਪਣੇ ਆਪਣੇ ਰੀਤੀ-ਰਿਵਾਜ਼ਾਂ,


Print Friendly