Print Friendly
ਬੱਚੇ ਕਿਸੇ ਵੀ ਦੇਸ਼ ਦੇ ਕੌਮੀ ਸਰਮਾਇਆ ਅਤੇ ਬੇਸ਼ਕੀਮਤੀ ਕੁਦਰਤੀ ਸਾਧਨ ਹੁੰਦੇ ਹਨ – 14 ਨਵੰਬਰ ਬਾਲ ਦਿਵਸ ਤੇ ਵਿਸ਼ੇਸ਼

ਬੱਚੇ ਕਿਸੇ ਵੀ ਦੇਸ਼ ਦੇ ਕੌਮੀ ਸਰਮਾਇਆ ਅਤੇ ਬੇਸ਼ਕੀਮਤੀ ਕੁਦਰਤੀ ਸਾਧਨ ਹੁੰਦੇ ਹਨ – 14 ਨਵੰਬਰ ਬਾਲ ਦਿਵਸ ਤੇ ਵਿਸ਼ੇਸ਼

ਅੱਜ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਹੈ। 1964 ਈਸਵੀ ਵਿੱਚ ਨਹਿਰੂ ਜੀ ਦੀ ਮੌਤ ਤੋਂ ਬਾਅਦ ਦੇਸ਼ ਨੇ ਆਪਣੇ ਮਹਾਨ ਨੇਤਾ ਦੇ ਬੱਚਿਆਂ ਪ੍ਰਤੀ ਪਿਆਰ ਨੂੰ ਦੇਖਦੇ ਹੋਏ ਉਨ੍ਹਾਂ ਦੇ ਜਨਮ ਦਿਨ ਨੂੰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ। ਬੱਚਿਆਂ ਦੀ ਸਿੱਖਿਆ, ਸਿਹਤ ਅਤੇ ਹੱਕਾਂ ਪ੍ਰਤੀ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ। ਨਹਿਰੂ ਜੀ ਦੀਆਂ ਅੱਖਾਂ ‘ਚ ਬੱਚਿਆਂ ਲਈ ਬੇਹੱਦ ਪ੍ਰੇਮ ਸੀ ਅਤੇ ਬਾਹਾਂ ਸਦਾ ਹੀ ਬੱਚਿਆਂ ਨੂੰ ਗੋਦੀ ਚੁੱਕਣ ਲਈ ਬੇਤਾਬ ਰਹਿੰਦੀਆਂ ਸਨ। ਪੰਡਿਤ ਜਵਾਹਰ ਲਾਲ ਨਹਿਰੂ ਆਪ ਵੀ ਭਾਰਤ ਦੇ ‘ਸਪੈਸ਼ਲ-ਬਾਲਕ’ ਵਜੋਂ ਉੱਭਰੇ ਅਤੇ ਦੇਸ਼ ਦੀ ਆਜ਼ਾਦੀ ਲਈ ਕੀਤੇ ਲੰਬੇ ਸੰਘਰਸ਼ ਮਗਰੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਹੋਣ ਦਾ ਮਾਣ ਹਾਸਲ ਕੀਤਾ। ਉਹ ਮਹਿਸੂਸ ਕਰਦੇ ਸਨ ਕਿ ਕੁੜੀਆਂ ਨੂੰ ਵੀ ਮੁੰਡਿਆਂ ਵਾਂਗ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ । ਉਨ੍ਹਾਂ ਨੇ ਬੇਟੀ ਇੰਦਰਾ ਦੀ ਹਰ ਪੱਖੋਂ ਮੁਕੰਮਲ ਪਰਵਰਿਸ਼ ਕਰਕੇ ਇਹ ਗੱਲ ਸਿੱਧ ਕਰ ਵਿਖਾਈ, ਜੋ ਅੱਗੇ ਜਾ ਕੇ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ।
ਅਸੀਂ ਸਾਰੇ ਜਾਣਦੇ ਹਾਂ ਕਿ ਬੱਚੇ ਕਿਸੇ ਵੀ ਦੇਸ਼ ਦੇ ਕੌਮੀ ਸਰਮਾਇਆ ਅਤੇ ਬੇਸ਼ਕੀਮਤੀ ਕੁਦਰਤੀ ਸਾਧਨ ਹੁੰਦੇ ਹਨ। ਬੱਚੇ ਕਿਸੇ ਵੀ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਜੇਕਰ ਅਸੀਂ ਅਪਣਾ ਭਵਿੱਖ ਸੁਨਿਹਰੀ ਬਣਾਉਣਾਂ ਚਾਹੁੰਦੇ ਹਾਂ ਤਾਂ ਦੇਸ਼ ਦੇ ਬੱਚਿਆਂ ਨੂੰ ਵਧੀਆ ਖੁਸ਼ਹਾਲ ਬਚਪਨ ਦੇਣਾ ਪਵੇਗਾ। ਬੇਸ਼ਕ ਪੂਰੇ ਭਾਰਤ ਵਿੱਚ ਹਰ ਸਾਲ 14 ਨਵੰਬਰ ਨੂੰ ਬਾਲ ਦਿਵਸ ਮਨਾਇਆ ਜਾਂਦਾ ਹੈ ਅਤੇ ਵੱਖ ਵੱਖ ਥਾਵਾਂ ਤੇ ਬੱਚਿਆਂ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਅਤੇ ਇਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਹਨ, ਸੈਮੀਨਾਰ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਆਮ ਬੱਚਿਆਂ ਦੀ ਖਸਤਾ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ। ਭਾਰਤ ਦੀ 40 ਫੀਸਦੀ ਜਨ-ਸੰਖਿਆ 18 ਸਾਲ ਤੋਂ ਘੱਟ ਉਮਰ ਵਰਗ ਦੀ ਹੈ। 17 ਮਿਲੀਅਨ ਬਾਲ ਮਜ਼ਦੂਰਾਂ ਨਾਲ ਭਾਰਤ ਵਿਸ਼ਵ ‘ਚੋਂ ਸਭ ਤੋਂ ਅੱਗੇ ਹੈ | ਬੱਚੇ ਕਿਸੇ ਵੀ ਰਾਸ਼ਟਰ ਦੀ ਧਰੋਹਰ ਹਨ ਪਰ ਸ਼ਿਸ਼ੂ ਮਿ੍ਤੂ ਦਰ, ਬਾਲ-ਕੁਪੋਸ਼ਣ, ਬਾਲ-ਅਪੰਗਤਾ, ਬਾਲ-ਦੁਰਉਪਯੋਗ, ਬਾਲ-ਮਜ਼ਦੂਰੀ, ਬਾਲ-ਵੇਸਵਾਪੁਣਾ, ਜਬਰਨ-ਬਾਲ ਵਿਆਹ ਜਾਂ ਬਿਨਾਂ ਵੇਤਨ ਮਜ਼ਦੂਰੀ ਆਦਿ ਦੇ ਅੰਕੜੇ ਗਵਾਹ ਹਨ ਕਿ ਭਾਰਤ ‘ਚ ਨਿੱਕੇ ਮਾਸੂਮਾਂ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ । ਬਾਲ-ਮਜ਼ਦੂਰੀ ਐਕਟ ਬਣੇ ਹੋਣ ਦੇ ਬਾਵਜੂਦ ਅੱਜ ਤੱਕ ਕਿਸੇ ਨੂੰ ਬਾਲ ਮਜ਼ਦੂਰੀ ਕਰਵਾਉਣ ਬਦਲੇ ਕੋਈ ਸਜ਼ਾ ਨਹੀਂ ਹੋਈ । ਬਾਲ ਮਜ਼ਦੂਰੀ ਨਾਲ ਨਾ ਸਿਰਫ਼ ਬੱਚਿਆਂ ਦਾ ਸਰੀਰਕ, ਮਾਨਸਿਕ, ਬੌਧਿਕ ਅਤੇ ਨੈਤਿਕ ਵਿਕਾਸ ਰੁਕ ਜਾਂਦਾ ਹੈ, ਬਲਕਿ ਇਹ ਮਾਸੂਮ ਸ਼ੋਸ਼ਣ ਦਾ ਸ਼ਿਕਾਰ ਹੋ ਕੇ, ਸਿੱਖਿਆ ਵਰਗੇ ਬੁਨਿਆਦੀ ਹੱਕਾਂ ਤੋਂ ਵੀ ਸੱਖਣੇ ਰਹਿ ਜਾਂਦੇ ਹਨ । ਇਕ ਅੰਤਰਰਾਸ਼ਟਰੀ ਅੰਦਾਜ਼ੇ ਅਨੁਸਾਰ ਘੱਟੋ-ਘੱਟ 1-2 ਮਿਲੀਅਨ ਬੱਚੇ ਗੈਰ-ਕਾਨੂੰਨੀ ਵਪਾਰ ਲਈ ਵਰਤੇ ਜਾਂਦੇ ਹਨ । ਉਪਰੋਕਤ ਸਾਰੇ ਅੰਕੜੇ ਸਰਕਾਰੀ ਹਨ ਪਰ ਅਸਲੀ ਗਿਣਤੀ ਇਸ ਤੋਂ ਕਈ ਗੁਣਾ ਜ਼ਿਆਦਾ ਹੈ । ਉਪਰੋਕਤ ਸਮੱਸਿਆਵਾਂ ਦੀ ਤਹਿ ਤੱਕ ਜਾ ਕੇ ਇਨ੍ਹਾਂ ਨੂੰ ਜੜ੍ਹੋਂ ਉਖੇੜਨ ਦੀ ਲੋੜ ਹੈ ।
ਸਰਕਾਰ ਵਲੋਂ ਸਿੱਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਅੱਜ ਵੀ ਗਰੀਬ ਘਰਾਂ ਦੇ ਬੱਚੇ ਸਕੂਲ ਜਾਣ ਦੀ ਬਜਾਏ ਕੰਮ ਕਰਨ ਨੂੰ ਚੰਗਾ ਸਮਝਦੇ ਹਨ। ਸਰਕਾਰ ਵਲੋਂ ਬਾਲ ਮਜ਼ਦੂਰਾਂ ਤੋਂ ਕਿਸੇ ਵੀ ਤਰਾਂ ਦੀ ਮਜ਼ਦੂਰੀ ਲੈਣਾ ਗੈਰ ਕਨੂੰਨੀ ਕਰਾਰ ਦਿਤਾ ਗਿਆ ਹੈ ਅਤੇ ਬਾਲ ਮਜ਼ਦੂਰੀ ਕਰਵਾਉਣ ਲਈ ਜਿੰਮੇਵਾਰ ਅਧਿਕਾਰੀਆਂ ਅਤੇ ਲੋਕਾਂ ਖਿਲਾਫ ਸਜਾ ਅਤੇ ਜ਼ੁਰਮਾਨਾ ਰੱਖਿਆ ਗਿਆ ਹੈ। ਇਸ ਤਰਾਂ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨਨ ਜ਼ੁਰਮ ਮੰਨਿਆ ਗਿਆ ਹੈ। ਪੰਜਾਬ ਰਾਜ ਜੋ ਕਿ ਵਿਕਸਿਤ ਸੂੱਬਾ ਮੰਨਿਆ ਜਾਂਦਾ ਹੈ ਅਤੇ ਅਪਣੇ ਰਾਜ ਵਿੱਚ ਰਹਿ ਰਹੇ ਲੋਕਾਂ ਦੇ ਵਿਕਾਸ ਲਈ ਸਮੇ-ਸਮੇ ਦੀਆਂ ਸਰਕਾਰਾਂ ਵਲੋਂ ਸਕੀਮਾ ਬਣਾਈਆਂ ਜਾਂਦੀਆ ਹਨ ਅਤੇ ਇਹਨਾਂ ਵਿਕਾਸ ਦੀਆਂ ਸਕੀਮਾ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਸਰਕਾਰ ਵਲੋਂ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਸਮੇ-ਸਮੇ ਤੇ ਬਾਲ ਮਜ਼ਦੂਰਾਂ ਬਾਰੇ ਵੀ ਅੰਕੜੇ ਇੱਕਠੇ ਕੀਤੇ ਜਾਂਦੇ ਹਨ ਅਤੇ ਬਾਲ ਮਜਦੂਰੀ ਰੋਕਣ ਲਈ ਨੀਤੀਆਂ ਵੀ ਬਣਾਈਆਂ ਜਾਂਦੀਆਂ ਹਨ। ਪਰ ਇਹਨਾਂ ਬਾਲ ਮਜਦੂਰਾਂ ਨੂੰ ਅਜੇ ਤੱਕ ਬਾਲ ਦਿਵਸ ਦੇ ਦਿਹਾੜ੍ਹੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ ਅਤੇ ਨਾਂ ਹੀ ਕਿਸੇ ਸਰਕਾਰੀ ਅਧਿਕਾਰੀ ਨੇ ਇਹਨਾਂ ਵੱਲ ਦੇਖਿਆ ਹੈ।
ਬੇਸ਼ੱਕ ਸਰਕਾਰ ਵਲੋਂ ਸਕੂਲੀ ਬੱਚਿਆਂ ਅਤੇ ਲੜਕੀਆਂ ਦੀ ਸੁਰੱਖਿਆ ਲਈ ਕਈ ਤਰ੍ਹਾਂ ਦੇ ਸ਼ਲਾਘਾਯੋਗ ਕਦਮ ਚੁੱਕੇ ਜਾ ਰਹੇ ਹਨ। ਸਕੂਲੀ ਵਿਦਿਆਰਥੀਆਂ ਲਈ ਹਰ ਤਰਾਂ ਦੀਆਂ ਸਿਹਤ ਸੇਵਾਵਾਂ ਮੁੱਫਤ ਦੇਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਪੋਕਸੋ ਕਾਨੂੰਨ ਵੀ ਲਾਗੂ ਕੀਤਾ ਗਿਆ ਹੈ ਅਤੇ ਬੱਚਿਆਂ ਨੂੰ ਸਮੇਂ ਸਮੇਂ ਸਿਰ ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਜਾਗਰੂਕ ਵੀ ਕੀਤਾ ਜਾਂਦਾ ਹੈ। ਸਰਕਾਰ ਵਲੋਂ ਬੱਚਿਆਂ ਦੇ ਅਧਿਕਾਰਾਂ ਲਈ ਬਾਲ ਆਯੋਗ ਬਣਾਇਆ ਗਿਆ ਹੈ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਮੱਦਦ ਲਈ ਚਾਇਲਡ ਹੈਲਪਲਾਇਨ 1098 ਸ਼ੁਰੁ ਕੀਤੀ ਗਈ ਹੈ ਜਿਸ ਅਧੀਨ ਵੱਖ ਵੱਖ ਰਾਜਾਂ ਦੇ ਵੱਖ ਵੱਖ ਜਿਲ੍ਹਿਆਂ ਵਿੱਚ ਦੱਫਤਰ ਖੋਲੇ ਗਏ ਹਨ ਜਿੱਥੇ ਇਸ ਨੰਬਰ ਤੇ ਬੱਚੇ ਆਪਣੇ ਨਾਲ ਵਾਪਰਨ ਵਾਲੀਆਂ ਅਪਰਾਧਿਕ ਘਟਨਾਵਾ ਸਬੰਧੀ ਸ਼ਿਕਾਇਤਾ ਦਰਜ਼ ਕਰਵਾ ਸਕਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਤੇ ਤੁਰੰਤ ਅਮਲ ਕਰਨ ਦੀ ਗੱਲ ਕਹੀ ਗਈ ਹੈ, ਪਰੰਤੂ ਫਿਰ ਵੀ ਜ਼ਮੀਨੀ ਪੱਧਰ ਤੇ ਹਾਲੇ ਬਹੁਤ ਕੁੱਝ ਕਰਨਾ ਬਾਕੀ ਹੈ।
ਸਰਕਾਰ ਵਲੋਂ ਬਾਲ ਦਿਵਸ ਸਬੰਧੀ ਹਰ ਸਾਲ ਲੱਖਾਂ ਰੁਪਏ ਖਰਚਕੇ ਕਰਵਾਏ ਜਾਣ ਵਾਲੇ ਸਮਾਗਮ ਵੀ ਇਨ੍ਹਾਂ ਗਰੀਬ ਬੱਚਿਆਂ ਤੋਂ ਦੂਰ ਹੀ ਰਹਿੰਦੇ ਹਨ ਅਤੇ ਅਜਿਹੇ ਸਮਾਗਮਾਂ ਦਾ ਇਨ੍ਹਾ ਨੂੰ ਕੋਈ ਵੀ ਲਾਭ ਨਹੀਂ ਹੁੰਦਾ ਹੈ। ਜੇਕਰ ਸਮਾਜ ਅਤੇ ਸਰਕਾਰ ਦੇਸ਼ ਦਾ ਭਵਿੱਖ ਮੰਨੇ ਜਾਣ ਵਾਲੇ ਬੱਚਿਆਂ ਦਾ ਵਿਕਾਸ ਕਰਨਾ ਚਾਹੁੰਦੇ ਹਨ ਅਤੇ ਬੱਚਿਆਂ ਨੂੰ ਪੇਸ ਆਣ ਵਾਲੀਆਂ ਸਮੱਸਿਆਵਾਂ ਦਾ ਠੋਸ ਹੱਲ ਕਰਨਾ ਚਾਹੁੰਦੇ ਹਨ ਤਾਂ ਬੱਚਿਆਂ ਦੇ ਵਿਕਾਸ ਲਈ ਅਤੇ ਸਮਸਿਆਵਾਂ ਦੇ ਹੱਲ ਅਤੇ ਸੁਰਖਿੱਆ ਲਈ ਠੋਸ ਨੀਤੀਆਂ ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ, ਇਨ੍ਹਾਂ ਨੀਤੀਆਂ ਵਿੱਚ ਦੇਰੀ ਕਰਨ ਵਾਲੇ ਅਧਿਕਾਰੀਆਂ ਖਿਲਾਫ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਨਹੀਂ ਤਾਂ 14 ਨਵੰਬਰ ਨੂੰ ਮਨਾਇਆ ਜਾਣ ਵਾਲਾ ਇਹ ਬਾਲ ਦਿਵਸ ਹੋਰ ਸਮਾਗਮਾਂ ਦੀ ਤਰ੍ਹਾ ਹੀ ਇੱਕ ਖਾਨਾਪੂਰਤੀ ਬਣਕੇ ਰਹਿ ਜਾਵੇਗਾ ਤੇ ਦੇਸ਼ ਦਾ ਭਵਿੱਖ ਜੋਕਿ ਬੱਚਿਆ ਦੇ ਹੱਥਾਂ ਵਿੱਚ ਹੈ ਅੰਧਕਾਰਮਈ ਹੋਵੇਗਾ। ਦੇਸ਼ ਦੇ ਸਮੂਹ ਬੱਚਿਆਂ ਲਈ ਬਾਲ ਦਿਵਸ ਦਾ ਕਦੋਂ ਮਹੱਤਵ ਹੋਉਗਾ ਇਹ ਅਜੇ ਤੱਕ ਵੀ ਇੱਕ ਵੱਡੀ ਬੁਝਾਰਤ ਹੀ ਹੈ। ਬਾਲ ਦਿਵਸ ਦਾ ਦਿਹਾੜਾ ਮਨਾਉਣ ਦਾ ਅਸਲੀ ਮਕਸਦ ਉਦੋਂ ਹੀ ਪੂਰਾ ਹੋਵੇਗਾ ਜਦੋਂ ਬੱਚਿਆ ਦੇ ਹੱਕ ਪੂਰੀ ਤਰਾਂ ਸੁਰਖਿਅਤ ਹੋਣਗੇ, ਉਨ੍ਹਾ ਦੀ ਹੋ ਰਹੀ ਲੁਟ ਖਸੁੱਟ ਬੰਦ ਹੋਵੇਗੀ ਅਤੇ ਸਾਰੇ ਬੱਚੇ ਸਕੂਲਾਂ ਵਿੱਚ ਜਾਕੇ ਵਿਦਿਆ ਹਾਸਲ ਕਰਨਗੇ ਅਤੇ ਸਰਕਾਰਾਂ ਦੇ ਨਾਨ ਨਾਲ ਸਮਾਜ ਵੀ ਬੱਚਿਆਂ ਪ੍ਰਤੀ ਆਪਣਾ ਬਣਦਾ ਫਰਜ਼ ਅਦਾ ਕਰੇਗਾ। ਜੈ ਹਿੰਦ !!

ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1093 posts

State Awardee, Global Winner

You might also like

Important Days0 Comments

ਲੋਹ ਪੁਰਖ ਸਰਦਾਰ ਵੱਲਭ ਭਾਈ ਪਟੇਲ – 31 ਅਕਤੂਬਰ ਜਨਮ ਦਿਨ ਤੇ ਵਿਸ਼ੇਸ਼

ਸਰਦਾਰ ਵੱਲਭਭਾਈ ਪਟੇਲ ਭਾਰਤ ਦੇ ਇੱਕ ਬੈਰਿਸਟਰ ਅਤੇ ਰਾਜਨੀਤੀਵਾਨ, ਇੰਡੀਅਨ ਨੈਸ਼ਨਲ ਕਾਂਗਰਸ ਦੇ ਵੱਡੇ ਨੇਤਾਵਾਂ ਵਿੱਚੋਂ ਇੱਕ ਅਤੇ ਭਾਰਤ ਗਣਰਾਜ ਦੇ ਬਾਨੀਆਂ ਵਿੱਚੋਂ ਇੱਕ ਸੀ। ਉਸਨੂੰ ਅਕਸਰ ਸਰਦਾਰ ਦੇ ਵਿਸ਼ੇਸ਼ਣ


Print Friendly
Important Days0 Comments

25 ਜਨਵਰੀ ਰਾਸ਼ਟਰੀ ਵੋਟਰ ਦਿਵਸ ਤੇ ਵਿਸ਼ੇਸ਼

ਆਓ,ਵੋਟਰ ਹੋਣ ਤੇ ਮਾਣ ਕਰੀਏ 25 ਜਨਵਰੀ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ ।ਸਭ ਤੋ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ


Print Friendly
Important Days0 Comments

ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਅਤੇ ਅਣਖੀ ਸੂਰਬੀਰ ਯੋਧਾ – ਦੁੱਲਾ ਭੱਟੀ (13 ਜਨਵਰੀ ਲੋਹੜੀ ਤੇ ਵਿਸ਼ੇਸ਼)

ਪੰਜਾਬ ਦੀ ਪਵਿੱਤਰ ਧਰਤੀ ਉਪਰ ਇੱਕ ਤੋਂ ਵੱਧ ਕੇ ਇੱਕ ਸੂਰਮੇ ਅਤੇ ਵੱਡੀਆਂ –ਵੱਡੀਆਂ ਸ਼ਖ਼ਸੀਅਤਾਂ ਹੋਈਆਂ ਹਨ ਇਹਨਾਂ ਵਿੱਚੋਂ ਬਹੁਤ ਅਜਿਹੇ ਵੀ ਹੋਏ ਹਨ ਜਿੰਨ੍ਹਾਂ ਦਾ ਜ਼ਿਕਰ ਬਹੁਤ ਘੱਟ ਹੋਇਆ


Print Friendly