Print Friendly
ਸਪਰਸ਼ ਨਾਲ ਕੋਹੜ ਨਹੀਂ ਸਗੋਂ ਪਿਆਰ ਫੈਲਦਾ ਹੈ – ਕੌਮਾਂਤਰੀ ‘ਕੁਸ਼ਟ ਨਿਵਾਰਨ ਦਿਵਸ’ 30 ਜਨਵਰੀ ਮੌਕੇ ਵਿਸ਼ੇਸ਼

ਸਪਰਸ਼ ਨਾਲ ਕੋਹੜ ਨਹੀਂ ਸਗੋਂ ਪਿਆਰ ਫੈਲਦਾ ਹੈ – ਕੌਮਾਂਤਰੀ ‘ਕੁਸ਼ਟ ਨਿਵਾਰਨ ਦਿਵਸ’ 30 ਜਨਵਰੀ ਮੌਕੇ ਵਿਸ਼ੇਸ਼

ਜਦੋਂ ਵੀ ਅਸੀਂ ਕੋਈ ਦਿਨ ਜਾਂ ਤਿਉਹਾਰ ਮਨਾਉਂਦੇ ਹਾਂ ਤਾਂ ਉਸ ਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ। ਅੱਜ ਰਾਸ਼ਟਰੀ ਕੁਸ਼ਟ ਨਿਵਾਰਨ ਦਿਵਸ ਮਨਾਉਣ ਦਾ ਮਕਸਦ ਲੋਕਾਂ ਅੰਦਰ ਸਿਹਤ ਜਾਗਰੂਕਤਾ ਪੈਦਾ ਕਰਨਾ ਅਤੇ ਕੋੜ੍ਹ ਰੋਗ ਸੰਬੰਧੀ ਸਮਾਜ ਵਿੱਚ ਵਿਆਪਤ ਭਰਮ-ਭੁਲੇਖੇ ਦੂਰ ਕਰਨਾ ਹੈ। ਮਹਾਤਮਾ ਗਾਂਧੀ ਇੱਕ ਮਹਾਨ ਵਿਦਵਾਨ, ਸਿਆਸਤਦਾਨ, ਕਾਨੂੰਨ ਦੇ ਗਿਆਤਾ, ਸਮਾਜ ਸੁਧਾਰਕ ਅਤੇ ਸੱਚ ਤੇ ਅਹਿੰਸਾ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਅਕਤੀ ਸਨ। ਭਾਰਤ ਦੇ ਨਾਲ ਨਾਲ ਸਮੁੱਚੇ ਸੰਸਾਰ ਵੱਲੋਂ ਹਰ ਸਾਲ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਮੌਕੇ ਕੋਹੜ ਵਿਰੋਧੀ ਦਿਵਸ ਮਨਾ ਕੇ ਉਨ੍ਹਾਂ ਦੁਆਰਾ ਸਾਬਰਮਤੀ ਆਸ਼ਰਮ ਵਿਖੇ ਕੁਸ਼ਟ ਰੋਗ ਨਾਲ ਪੀੜਤ ਵਿਅਕਤੀਆਂ ਦੀ ਨਿਸਵਾਰਥ ਭਾਵ ਨਾਲ ਕੀਤੀ ਸੇਵਾ ਨੂੰ ਯਾਦ ਕੀਤਾ ਜਾਂਦਾ ਹੈ। ਬਾਕੀ ਦੇਸ਼ਾਂ ਵਿੱਚ ਇਹ ਦਿਨ 30 ਜਨਵਰੀ ਜਾਂ ਇਸ ਦੇ ਨਜ਼ਦੀਕ ਪੈਂਦੇ ਐਤਵਾਰ ਨੂੰ ਮਨਾਇਆ ਜਾਂਦਾ ਹੈ।
ਕੁਸ਼ਟ ਰੋਗ ਸੂਖਮ ਕੀਟਾਣੂਆਂ ਦੁਆਰਾ ਫੈਲਦਾ ਹੈ। ਇਹ ਇੱਕ ਬਹੁਤ ਹੀ ਘੱਟ ਛੂਤ ਰੋਗ ਪਰ ਪੂਰਨ ਰੂਪ ਵਿੱਚ ਇਲਾਜਯੋਗ ਹੈ। ਕੁਸ਼ਟ ਰੋਗ ਬਾਰੇ ਦੱਸ ਦੇਈਏ ਇਹ ਮੁੱਖ ਤੌਰ ਤੇ ਚਮੜੀ ਅਤੇ ਨਸਾਂ ਉੱਤੇ ਅਸਰ ਕਰਦਾ ਹੈ ਅਤੇ ਹੌਲੀ ਹੌਲੀ ਵਧਦਾ ਹੈ। ਜੇਕਰ ਚਮੜੀ ‘ਤੇ ਹਲਕੇ ਪੀਲੇ ਰੰਗ ਦੇ ਨਿਸ਼ਾਨ ਪੈ ਜਾਣ ਜੋ ਕਿ ਸੁੰਨ ਹੁੰਦੇ ਹੋਣ ਅਤੇ ਜਿਨ੍ਹਾਂ ਤੇ ਗਰਮ ਤੇ ਠੰਡੇ ਦਾ ਪਤਾ ਨਾ ਲੱਗੇ, ਉਗਲੀਆਂ ਦਾ ਟੇਢਾ ਮੇਢਾ ਹੋ ਜਾਣਾਂ ਜਾਂ ਝੜ ਜਾਣਾ ਆਦਿ ਕੁਸ਼ਟ ਰੋਗ ਦੇ ਲੱਛਣ ਹੋ ਸਕਦੇ ਹਨ। ਪਰ ਹੁਣ ਮਲਟੀ ਡਰੱਗ ਟਰੀਟਮੈਂਟ (ਐਮ.ਡੀ.ਟੀ.) ਦਵਾਈ ਨਾਲ ਕੁਸ਼ਟ ਰੋਗ ਦਾ ਇਲਾਜ ਕੀਤਾ ਜਾ ਸਕਦਾ ਹੈ। ਆਮ ਲੋਕਾਂ ਨੂੰ ਅਪੀਲ ਹੈ ਕਿ ਕੁਸ਼ਟ ਰੋਗ ਨੂੰ ਛੁਪਾਉਣਾ ਨਹੀਂ ਚਾਹੀਦਾ ਸਗੋਂ ਇਸ ਦਾ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ ਕਿਉਂਕਿ ਸਮੇਂ ਸਿਰ ਕੀਤਾ ਗਿਆ ਇਲਾਜ ਕੁਸ਼ਟ ਰੋਗ ਦੀ ਕਰੂਪਤਾ ਤੋਂ ਬਚਾਉਂਦਾ ਹੈ। ਇਸ ਲਈ ਆਪਣੀ ਨਿਯਮਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕਰਨਾ ਚਾਹੀਦਾ ਹੈ। ਲੋਕਾਂ ਅੰਦਰ ਇਹ ਗਲਤਫਹਿਮੀ ਹੁੰਦੀ ਹੈ ਕਿ ਕੁਸ਼ਟ ਰੋਗ ਕੋਈ ਮਾਤਾ ਦਾ ਸ਼ਰਾਪ ਜਾਂ ਪਿਛਲੇ ਜਨਮ ਦਾ ਪਾਪ ਹੁੰਦਾ ਹੈ, ਜੋ ਕਿ ਸਰਾਸਰ ਗਲਤ ਹੈ। ਕੁਸ਼ਟ ਰੋਗ ਦੀ ਜਾਂਚ ਅਤੇ ਦਵਾਈ ਹਰੇਕ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਮੁਫਤ ਦਿੱਤੀ ਜਾਂਦੀ ਹੈ ਅਤੇ ਇਸ ਬਿਮਾਰੀ ਕਾਰਨ ਅਪੰਗ ਹੋਏ ਵਿਅਕਤੀਆਂ ਦਾ ਇਲਾਜ ਵੀ ਓਪਰੇਸ਼ਨ ਰਾਹੀਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ।
ਸਭ ਤੋਂ ਅਹਿਮ ਗੱਲ ਹੈ ਕਿ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਇਲਾਜ ਨਾਲੋਂ ਪਰਹੇਜ਼ ਜ਼ਿਆਦਾ ਜ਼ਰੂਰੀ ਹੁੰਦਾ ਹੈ। ਅਸੀਂ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰ ਲਈਏ ਅਤੇ ਫਾਸਟ ਫੂਡ ਅਤੇ ਡਿੱਬਾਬੰਦ ਭੋਜਨ ਨੂੰ ਨਕਾਰ ਦੇਈਏ ਅਤੇ ਇਸ ਦੀ ਬਜਾਇ ਆਰਗੈਨਿਕ ਸਬਜ਼ੀਆਂ ਅਤੇ ਤਾਜ਼ਾ ਭੋਜਨ ਦਾ ਪ੍ਰਯੋਗ ਕਰੀਏ ਤਾਂ ਨਿਸ਼ਚਿਤ ਰੂਪ ਵਿੱਚ ਇਨ੍ਹਾਂ ਬਿਮਾਰੀਆਂ ਦੇ ਹਮਲੇ ਤੋਂ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤਾਜੇ ਫਲ, ਸਬਜੀਆ, ਪੁੰਗਰੀਆ ਹੋਈਆ ਦਾਲਾਂ ਆਦਿ ਦਾ ਪ੍ਰਯੋਗ ਅਤੇ ਸਵੇਰੇ ਸੂਰਜ ਨਿਕਲਨ ਸਮੇਂ ਲੱਗਭਗ ਅੱਧਾ ਘੰਟਾ ਕੁਸ਼ਟ ਰੋਗੀ ਸੂਰਜ ਵੱਲ ਮੂਹ ਕਰਕੇ ਲੰਬਾ ਸਾਹ ਲੈਣ ਤਾਂ ਕਿ ਸਾਫ ਹਵਾ ਅਤੇ ਸੂਰਜ ਤੋਂ ਪ੍ਰਾਪਤ ਇੰਟਰਰੈਡ ਕਿਰਨਾ ਇਨ੍ਹਾਂ ਲਈ ਬਹੁਤ ਲਾਭਦਾਇਕ ਹਨ।
ਹਰ ਸਾਲ ਸਟੇਟ ਲੈਪਰੋਸੀ ਅਫਸਰ, ਪੰਜਾਬ ਵੱਲੋਂ ਕੁਸ਼ਟ ਰੋਗ ਮੁਹਿੰਮ ਸਬੰਧੀ 30 ਜਨਵਰੀ ਤੋਂ 13 ਫ਼ਰਵਰੀ ਤੱਕ ਲੈਪਰੋਸੀ ਜਾਗਰੂਕਤਾ ਪੰਦਰਵਾੜਾ ਮਨਾਇਆ ਜਾਂਦਾ ਹੈ। ਇਸ ਪੰਦਰਵਾੜੇ ਦੌਰਾਨ ਸਕੂਲਾਂ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਵੱਲੋਂ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਪ੍ਰਣ ਲਿਆ ਜਾਂਦਾ ਹੈ:

ਮੈਂ ਅੱਜ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲਿਦਾਨ ਦਿਵਸ ਤੇ ਪ੍ਰਣ ਕਰਦਾ ਹਾਂ ਕਿ ਮੈਂ ਕੁਸ਼ਟ ਰੋਗ ਦੇ ਲੱਛਣ ਵਾਲੇ ਵਿਅਕਤੀ ਨੂੰ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਣ ਲਈ ਪ੍ਰੇਰਿਤ ਕਰਾਂਗਾ। ਮੈਂ ਇਹ ਵੀ ਯਕੀਨ ਦਿਵਾਉਂਦਾ ਹਾਂ ਕਿ ਜੇਕਰ ਉਸ ਨੂੰ ਕੁਸ਼ਟ ਰੋਗ ਹੈ ਤਾਂ ਉਸ ਦਾ ਇਲਾਜ ਕਰਵਾਉਣ ਵਿੱਚ ਉਸ ਦੀ ਪੂਰੀ ਮਦਦ ਕਰਾਂਗਾ।
ਜੇਕਰ ਮੇਰੀ ਨਜ਼ਰ ਵਿੱਚ ਮੇਰੇ ਪਰਿਵਾਰ, ਗਵਾਂਢ ਅਤੇ ਸਮਾਜ ਵਿੱਚ ਕੋਈ ਕੁਸ਼ਟ ਦਾ ਰੋਗੀ ਹੈ ਤਾਂ ਮੈਂ ਉਸਦੇ ਨਾਲ ਬੈਠਣ, ਖਾਣ-ਪੀਣ, ਘੁੰਮਣ-ਫਿਰਨ ਤੇ ਕਿਸੇ ਵੀ ਤਰ੍ਹਾਂ ਦਾ ਭੇਦ ਭਾਵ ਨਹੀਂ ਕਰਾਂਗਾ।
ਮੈਂ ਇਹ ਵੀ ਪ੍ਰਣ ਲੈਂਦਾ ਹਾਂ ਕਿ ਮੈਂ ਕੁਸ਼ਟ ਰੋਗੀ ਦੇ ਨਾਲ ਸਮਾਜਿਕ ਭੇਦ ਭਾਵ ਨੂੰ ਰੋਕਣ ਲਈ ਸਦਾ ਯਤਨਸ਼ੀਲ ਰਹਾਂਗਾ।
ਮੈਂ ਇਹ ਵੀ ਪ੍ਰਣ ਲੈਂਦਾ ਹਾਂ ਕਿ ਮੈਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ ਬਲਿਦਾਨ ਦਿਵਸ ਤੇ ਕੁਸ਼ਟ ਮੁਕਤ ਭਾਰਤ ਲਈ ਸਦਾ ਯਤਨਸ਼ੀਲ ਰਹਾਂਗਾ।

ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਆਓ ਸਾਰੇ ਮਿਲ ਕੇ ਕੋਹੜ ਰੋਗ ਨਾਲ ਪੀੜਤ ਵਿਅਕਤੀ ਨਾਲ ਸਮਾਜਿਕ ਭੇਦ ਭਾਵ ਨਾ ਕਰੀਏ ਅਤੇ ਉਸ ਨੂੰ ਜ਼ਿੰਦਗੀ ਜੀਣ ਲਈ ਉਤਸ਼ਾਹਿਤ ਕਰੀਏ। ਜੈ ਹਿੰਦ !!

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ : 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

WORLD THINKING DAY – February 22

World Thinking Day is a day of friendship, advocacy and fundraising for 10 million Girl guides and Girl Scouts around the world. Each year on February 22, girls participate in


Print Friendly
Important Days0 Comments

ਆਓ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਅ ਕੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਕਰੀਏ ਕਾਮਯਾਬ – ਵਿਜੈ ਗੁਪਤਾ

ਕੌਮਾਂਤਰੀ ਵਾਤਾਵਰਣ ਦਿਵਸ 5 ਜੂਨ ਤੇ ਵਿਸ਼ੇਸ਼ ਅੱਜ ਦਾ ਦਿਨ ਸਾਰੀ ਦੁਨੀਆਂ ਵਿੱਚ ਵਿਸ਼ਵ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੰਯੁਕਤ ਸੰਘ ਵੱਲੋਂ ਸਾਲ 1974 ਤੋਂ ਅੱਜ ਦਾ


Print Friendly
Important Days0 Comments

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ – 13 ਨਵੰਬਰ ਜਨਮ ਦਿਨ ਤੇ ਵਿਸ਼ੇਸ਼

ਸਾਡਾ ਪੰਜਾਬ ਮਹਾਨ ਗੁਰੂਆਂ, ਪੀਰਾਂ, ਫਕੀਰਾਂ ਅਤੇ ਅਣਖੀ ਯੋਧਿਆਂ ਦੀ ਪਵਿੱਤਰ ਧਰਤੀ ਹੈ। ਵਿਸ਼ਵ ਇਤਿਹਾਸ ’ਚ ਅਜਿਹੇ ਬਹੁਤ ਹੀ ਵਿਰਲੇ ਸ਼ਾਸ਼ਕ ਹੋਏ ਹਨ, ਜਿਨ੍ਹਾਂ ਆਪਣੇ ਸ਼ਾਸ਼ਨ ਦੌਰਾਨ ਲੋਕਾਂ ਦੇ ਦਿਲਾਂ


Print Friendly