Print Friendly
ਮਾਘੀ ਦਾ ਮੇਲਾ – 14 ਜਨਵਰੀ, ਜਦੋਂ ਦਸਮ ਪਾਤਸ਼ਾਹ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆ !

ਮਾਘੀ ਦਾ ਮੇਲਾ – 14 ਜਨਵਰੀ, ਜਦੋਂ ਦਸਮ ਪਾਤਸ਼ਾਹ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆ !

ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਇਸ ਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ। ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ ਮੇਲਾ ਕਿਸੇ ਤਿਉਹਾਰ, ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ। ਸੁਖਦੇਵ ਮਾਦਪੁਰੀ ਅਨੁਸਾਰ, “ ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ।ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉੰਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਬਣਜਾਰਾ ਬੇਦੀ ਅਨੁਸਾਰ ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ,ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਭਾਵਮਈ ਇਕਸੁਰਤਾ ਹਨ।ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ,ਲੋਕ ਪ੍ਰਤਿਭਾ ਨਿਖਰਦੀ ਤੇ ਚਰਿਤਰ ਦਾ ਨਿਰਮਾਣ ਹੁੰਦਾ ਹੈ। ਪੰਜਾਬ ਵਿੱਚ ਬਹੁਤ ਸਾਰੇ ਮੇਲੇ ਲਗਦੇ ਹਨ। ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਕਿਸੇ ਨਾ ਕਿਸੇ ਸਾਧੂ,ਸੰਤ,ਪੀਰ ਫਕੀਰ ਆਦਿ ਦੀ ਸਮਾਧ ਤੇ ਕੋਈ ਨਾ ਕੋਈ ਮੇਲਾ ਸਥਾਨਕ ਤੌਰ ਤੇ ਲਗਦਾ ਹੈ। ਮੱਸਿਆ,ਪੁਨਇਆ ਤੇ ਸੰਗਰਾਂਦ ਅਨੇਕਾ ਥਾਵਾਂ ਤੇ ਮੇਲੇ ਭਰਦੇ ਹਨ। ਪਰ ਗੁਰਪੁਰਬ ਸ਼ਹੀਦੀ ਜੋੜ ਮੇਲੇ, ਸ਼੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮੁਹਲਾ, ਛਪਾਰ ਦਾ ਮੇਲਾ, ਜਗਰਾਵਾਂ ਦੀ ਰੋਸ਼ਨੀ ਅਤੇ ਮੁਕਤਸਰ ਦਾ ਮਾਘੀ ਮੇਲਾ ਮਸ਼ਹੂਰ ਹਨ ਜਿਹੜੇ ਸਭਿਆਚਾਰ ਅਤੇ ਸੰਸਕ੍ਰਿਤ ਮਹਤਵ ਰਖਦੇ ਹਨ।
ਮਾਘ ਮਹੀਨੇ ਦੇ ਪਹਿਲੇ ਦਿਨ ਮਨਾਇਆ ਜਾਂਦਾ ਤਿਉਹਾਰ ‘ਮਾਘੀ’ ਦੇ ਨਾਂ ਨਾਲ ਪ੍ਰਸਿਧ ਹੈ। ਇਸ ਤੋਂ ਇਕ ਦਿਨ ਪਹਿਲਾਂ ਲੋਹੜੀ ਦਾ ਤਿਉਹਾਰ ਆਉਂਦਾ ਹੈ। ਭਾਰਤੀ ਸਭਿਆਚਾਰ ਵਿਚ ਮਿਥਿਹਾਸਕ ਬਿਰਤਾਂਤਾਂ ‘ਤੇ ਉਸਰੇ ਇਹ ਪ੍ਰਸਿਧ ਤਿਉਹਾਰ ਹਨ। ਸਿਖ ਸਭਿਆਚਾਰ ਵਿਚ ਨਾ ਤਾਂ ਕਿਸੇ ਦਿਨ ਨੂੰ ਖ਼ਾਸ ਮੰਨਿਆ ਜਾਂਦਾ ਹੈ ਅਤੇ ਨਾ ਹੀ ਹੂਬਹੂ ਭਾਰਤੀ ਤਿਉਹਾਰਾਂ ਨੂੰ ਮਨਾਉਣ ਦੀ ਰਵਾਇਤ ਹੈ। ਜੇ ਸਿਖ ਸਭਿਆਚਾਰ ਵਿਚ ਕੁਝ ਉਤਸਵ ਮਨਾਏ ਜਾਂਦੇ ਹਨ ਤਾਂ ਉਹਨਾਂ ਦਾ ਆਧਾਰ ਸਿਖ ਸਿਧਾਂਤ ਹਨ ਅਤੇ ਉਹਨਾਂ ਦਾ ਗੌਰਵਸ਼ਾਲੀ ਇਤਿਹਾਸਿਕ ਪਿਛੋਕੜ ਵੀ ਹੈ। ਮਾਘੀ ਦਾ ਤਿਉਹਾਰ ਉਹਨਾਂ ਵਿਚੋਂ ਇਕ ਹੈ।
ਸਿਖ ਸਭਿਆਚਾਰ ਵਿਚ ਮਾਘੀ ਦਾ ਇਤਿਹਾਸਿਕ ਮਹਤਵ ਵੀ ਬੜਾ ਗੌਰਵਸ਼ਾਲੀ ਹੈ। ਇਸ ਦਾ ਪਿਛੋਕੜ ਸ੍ਰੀ ਮੁਕਤਸਰ ਸਾਹਿਬ (ਪੁਰਾਤਨ ਖਿਦਰਾਣੇ ਦੀ ਢਾਬ) ਵਿਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਬੇਦਾਵਾ ਦੇਣ ਵਾਲੇ ਚਾਲੀ ਸਿੰਘਾਂ ਦੁਆਰਾ ਇਥੇ ਮੁਗਲ ਫੌਜ ਦਾ ਸਰਵਥਾ ਟਾਕਰਾ ਕਰਨ ਉਪਰੰਤ ਬੇਦਾਵਾ ਪੜਵਾ ਕੇ ਟੁਟੀ ਗੰਢਾਉਣ ਦੀ ਇਤਿਹਾਸਿਕ ਘਟਨਾ ਤੋਂ ਸ਼ੁਰੂ ਹੁੰਦਾ ਹੈ। ਇਹ 40 ਸਿੰਘ ਮੁਸ਼ਕਿਲਾ ਤੋਂ ਤੰਗ ਆ ਕੇ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ਤੇ ਬੇਦਾਵਾ – ਲਿਖ ਕੇ ਦੇ ਗਏ ਸਨ ਕਿ ਅਸੀ ਤੇਰੇ ਸਿੱਖ ਨਹੀ ਤੇ ਤੁਸੀ ਸਾਡੇ ਗੁਰੂ ਨਹੀ, ਪਰ ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਵਾਪਸ ਆ ਕੇ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋਏ। ਵੈਸਾਖ ਸੰਮਤ 1762 (1705 ਈ.) ਨੂੰ ਸਰਹੰਦ ਦਾ ਸੂਬਾ ਵਜੀਰ ਖਾਂ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦਾ ਮਾਲਵੇ ਆਇਆ ਤਦ ਸਿੰਘਾਂ ਨੇ ਖਿਦਰਾਣੇ ਦੇ ਤਾਲ (ਢਾਬ) ਨੂੰ ਕਬਜੇ ਵਿਚ ਲੈ ਕੇ ਵੈਰੀ ਦਾ ਮੁਕਾਬਲਾ ਕੀਤਾ। ਮਾਈ ਭਾਗੋ ਅਤੇ ਉਸ ਦੇ ਸਾਥੀ ਸਿੰਘਾਂ ਨੇ ਇਸ ਮੁਕਾਬਲੇ ਵਿਚ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ।
ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਨੇ ਜੋ ਇਸ ਜੰਗ ਸਮੇਂ ਟਿਬੀ ਸਾਹਿਬ ਤੋਂ ਹੀ ਦੁਸ਼ਮਣ ਤੀਰਾਂ ਦੀ ਵਰਖਾ ਕਰ ਰਹੇ ਸਨ ਅਚਾਨਕ ਦੁਸ਼ਮਣ ਦੇ ਸਿਪਾਹੀਆਂ ਨੂੰ ਭਾਜੜ ਪਈ ਦੇਖ ਕੇ ਖਿਦਰਾਣੇ ਜਿਥੇ ਉਹਨਾਂ ਨੇ ਜਖਮੀ ਸਿੰਘਾਂ ਦੀ ਸ਼ੰਭਾਲ ਕੀਤੀ ਅਤੇ 40 ਮੁਕਤਿਆਂ ਵਿੱਚੋ ਹਰੇਕ ਯੋਧੇ ਨੂੰ ਜੋ ਸ਼ਹੀਦ ਹੋ ਚੁੱਕੇ ਸਨ ਇਹ ਮੇਰਾ 4 ਹਜਾਰੀ ਹੈ ਤੇ 5 ਹਜਾਰੀ ਹੈ ਦਾ ਵਰਦਾਨ ਦੇ ਕੇ ਸਨਮਾਨਿਆ ਤੇ ਆਖਰ ਭਾਈ ਮਹਾਂ ਸਿੰਘ ਕੋਲ ਪੁੱਜੇ ਜੋ ਹਾਲੇ ਸਹਿਕ ਰਹੇ ਸੀ ਤਾ ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਕਿਹਾ ਭਾਈ ਕੁਝ ਮੰਗ ਜੋ ਤੇਰੀ ਦਿਲੀ ਇੱਛਾ ਹੋਵੇ । ਅੱਗੋਂ ਇਸ ਦੇ ਉੱਤਰ ਵਿੱਚ ਭਾਈ ਸਾਹਿਬ ਦੇ ਮੁੰਹੋ ਇਹ ਸ਼ਬਦ ਸੁਣ ਕੇ ਕਿ ਮਹਾਰਾਜ ਜੇ ਢਾਡੇ ਪ੍ਰਸੰਨ ਹੋ ਤਾਂ ਉਹ ਗੁਰਸਿਖੀ ਤੋ ਬੇਦਾਵੇ ਦਾ ਕਾਗਜ਼ ਪਾੜ ਦਿਉ ਅਤੇ ਟੁੱਟੀ ਗੰਢੋ । ਗੁਰੂ ਜੀ ਨੇ ਉਹ ਬੇਦਾਵੇ ਦਾ ਕਾਗਜ਼ ਜੇਬ ਵਿਚੋ ਕੱਢ ਕੇ ਪਾੜ ਦਿੱਤਾ । ਭਾਈ ਮਹਾਂ ਸਿੰਘ ਨੂੰ ਨਾਮਦਾਨ ਬਖਸ਼ ਕੇ ਉਹਨਾਂ ਅੰਤਲੀ ਮਨੋਭਾਵਾਨਾ ਪੂਰੀ ਕੀਤੀ ਅਤੇ ਇਸ ਸਥਾਨ ਦਾ ਨਾਂ ਖਿਦਰਾਣੇ ਦੀ ਢਾਭ ਬਦਲ ਕੇ ਮੁਕਤਸਰ (ਹੁਣ ਸ਼੍ਰੀ ਮੁਕਤਸਰ ਸਾਹਿਬ) ਰੱਖਿਆ ।
ਇਸ ਤੋਂ ਬਾਅਦ ਜਦ ਭਾਈ ਮਹਾਂ ਅਕਾਲ ਚਲਾਣਾ ਕਰ ਗਏ ਤਾਂ ਗੁਰੂ ਸਾਹਿਬ ਨੇ ਸਾਰੇ ਸ਼ਹੀਦ ਸਿੱਖਾਂ ਦੀ ਮ੍ਰਿਤਕ ਸਰੀਰਾਂ ਨੂੰ ਰਣ ਭੂਮੀ ਵਿਚੋਂ ਇਕੱਤਰ ਕੀਤੇ ਅਤੇ ਉਸੇ ਥਾਂ ਲਕੜੀਆਂ ਇਕੱਠੀਆਂ ਕਰਕੇ ਵੱਡੀ ਸਾਰੀ ਚਿਖਾ ਬਣਾ ਕੇ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਜਿਥੇ 40 ਮੁਕਤੇ ਸ਼ਹੀਦ ਹੋਏ ਉਸ ਸਥਾਨ ਦਾ ਨਾਂ ਉਸ ਸਮੇਂ ਤੋਂ ਸ੍ਰੀ ਮੁਕਤਸਰ ਸਾਹਿਬ ਜਿਸ ਸ਼ਥਾਨ ਤੇ ਗੁਰੂ ਸਾਹਿਬ ਨੇ 40 ਮੁਕਤਿਆਂ ਦਾ ਮ੍ਰਿਤਕ ਦੇਹਾਂ ਦਾ ਸੰਸਕਾਰ ਕੀਤਾ ਉਹ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂ ਨਾਲ ਮਸ਼ਹੂਰ ਹੈ । ਜਿਥੇ 40 ਮੁਕਤਿਆਂ ਨੇ ਮੁਗਲਾਂ ਦੀਆਂ ਫੌਜਾਂ ਦਾ ਮੁਕਾਬਲਾ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਉਸ ਜਗ੍ਹਾ ਸ਼੍ਰੀ ਗੁਰੂਦੁਆਰਾ ਟੁੱਟੀ ਗੰਢੀ ਸਾਹਿਬ ਦੀ ਉਸਾਰੀ ਕੀਤੀ ਜਿਥੇ ਹਰ ਸਾਲ ਪਹਿਲੀ ਮਾਘ ਨੂੰ ਬੜਾ ਭਾਰੀ ਮੇਲਾ ਲਗਦਾ ਹੈ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਦੇ ਨਾਲ ਹੀ ਉਹ ਪਵਿੱਤਰ ਦਰੱਖਤ ਹੈ ਜਿਸ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ। ਸ਼ਹੀਦ ਹੋਏ ਇਹਨਾਂ ਚਾਲੀ ਸਿੰਘਾਂ ਨੂੰ ਸਿਖ ਪੰਥ ਵਿਚ ‘ਚਾਲੀ ਮੁਕਤਿਆਂ’ ਦੇ ਸਤਿਕਾਰਤ ਦੇ ਪਵਿਤਰ ਪਦ ਨਾਲ ਯਾਦ ਕੀਤਾ ਜਾਂਦਾ ਹੈ। ‘ਟੁਟੀ ਸਿਖੀ ਗੰਢੀ’ ਦੇ ਮੁਹਾਵਰੇ ਨਾਲ ਯਾਦ ਕੀਤੀ ਜਾਂਦੀ ਇਹ ਘਟਨਾ ਗੁਰੂ ਦੁਆਰਾ ਮਨੁਖ ਦੀ ਟੁਟੀ ਗੰਢਣ ਦੇ ਸਿਧਾਂਤ ਦਾ ਅਮਲੀ ਵਰਤਾਰਾ ਹੈ, ਜਿਸ ਦਾ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਈ ਥਾਂ ਕਥਨ ਹੈ। ਮਾਘੀ ਵਾਲੇ ਦਿਨ ਹਜਾਰਾਂ ਦੀ ਗਿਣਤੀ ਵਿੱਚ ਲੋਕ ਗੁਰੂਦੁਆਰਾ ਸਾਹਿਬ ਦੇ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਇਹਨਾਂ ਬਹਾਦਰ ਸਿੰਘਾਂ ਨੂੰ ਸ਼ਰਧਾ ਸਨਮਾਨ ਭੇਂਟ ਕਰਦੇ ਹਨ ।
ਮਾਘੀ ਦਾ ਉਤਸਵ ਸਿਖ ਔਰਤ ਦੀ ਬਹਾਦਰੀ ਦੇ ਸਿਖਰ ਦਾ ਇਤਿਹਾਸਿਕ ਉਤਸਵ ਹੈ, ਜਿਸ ਵਿਚ ਸਿਖ ਔਰਤ ਨੇ ਖ਼ਾਲਸਾ ਫੌਜ ਦੀ ਅਗਵਾਈ ਕਰਦਿਆਂ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਆਏ ਸਿਖਾਂ ਨੂੰ ਪਛਤਾਵੇ ਲਈ ਮਜਬੂਰ ਕੀਤਾ ਅਤੇ ਘਰ ਵਾਪਸੀ ਲਈ ਉਤਸਾਹਤ ਕੀਤਾ। ਇਹ ਮਾਈ ਭਾਗੋ ਦਾ 40 ਸਿਖਾਂ ‘ਤੇ ਕੀਤਾ ਉਪਕਾਰ ਸੀ। ਰਾਜ ਅਤੇ ਸਮਾਜ ਵਿਚ ਔਰਤਾਂ ਨੂੰ ਬਰਾਬਰੀ ਦੇ ਹੱਕ ਦੇਣ ਦੀ ਗੱਲ ਤਾਂ ਆਮ ਹੁੰਦੀ ਹੈ ਲੇਕਿਨ ਮਰਦਾਂ ਨੂੰ ਲਲਕਾਰ ਕੇ ਮੈਦਾਨ-ਏ-ਜੰਗ ਵਿਚ ਉਹਨਾਂ ਦੀ ਅਗਵਾਈ ਕਰਨੀ ਮਾਤਾ ਭਾਗ ਕੌਰ (ਮਾਈ ਭਾਗੋ) ਦੇ ਹੀ ਹਿਸੇ ਆਇਆ ਹੈ। ਇਸ ਘਟਨਾ ਨੇ ਔਰਤ ਵਿਚਲੇ ਸਵੈਮਾਣ, ਗੈਰਤ ਅਤੇ ਅਣਖ ਦੇ ਗੁਣਾਂ ਦਾ ਪ੍ਰਤਖ ਜਲਵਾ ਰੂਪਮਾਨ ਕੀਤਾ। ਇਸ ਪ੍ਰਸੰਗ ਵਿਚ ਮਾਘੀ ਦਾ ਤਿਉਹਾਰ ਔਰਤ ਦੇ ਮਾਣ-ਸਨਮਾਨ ਨੂੰ ਮਨੁਖੀ ਮਾਨਸਿਕਤਾ ਵਿਚ ਹਮੇਸ਼ਾਂ ਲਈ ਤਰੋ ਤਾਜ਼ਾ ਰਖੇਗਾ।
ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਗੁਰਦੁਆਰਿਆਂ ਅਤੇ ਗੁਰੂ ਗੋਬਿੰਦ ਸਿੰਘ ਪਾਰਕ ਤੋਂ ਇਲਾਵਾ ਦੇਖਣ ਯੋਗ ਸਥਾਨ ਮੁਕਤੇ ਮੀਨਾਰ ਹੈ, ਜੋ ਕਈ ਕੋਹਾਂ ਤੋਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ । ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਮਾਘੀ ਨੂੰ ਭਾਰੀ ਜੋੜ ਮੇਲਾ ਲਗਦਾ ਹੈ ਅਤੇ ਇਥੇ ਇਸ ਦਿਨ ਕੀਰਤਨ, ਕਥਾ, ਢਾਡੀ ਵਾਰਾਂ ਅਤੇ ਗੁਰਮਤਿ ਵਿਚਾਰਾਂ ਦਾ ਪ੍ਰਵਾਹ ਚਲਦਾ ਹੈ। ਸਿਖ ਸ਼ਰਧਾਲੂ ਇਸ ਦਿਨ ਪਵਿਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ ਅਤੇ ਇਤਿਹਾਸਿਕ ਲੜਾਈ ਨਾਲ ਸੰਬੰਧਤ ਥਾਵਾਂ ਦੇ ਦਰਸ਼ਨ ਕਰਦੇ ਹਨ ਅਤੇ ਆਪਣਾ ਜੀਵਨ ਸਫਲ ਬਣਾਉਂਦੇ ਹਨ।

ਸੰਪਰਕ 977 990 3800

ਵਿਜੈ ਗੁਪਤਾ, ਸ. ਸ. ਅਧਿਆਪਕ

ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1095 posts

State Awardee, Global Winner

You might also like

Important Days0 Comments

ਤੰਬਾਕੂ ਤੋਂ ਤੋਬਾ ਕਰਨਾ ਸਮੇਂ ਦੀ ਲੋੜ – ਵਿਜੈ ਗੁਪਤਾ (31 ਮਈ ਵਿਸ਼ਵ ਤੰਬਾਕੂ ਦਿਵਸ ਤੇ ਵਿਸ਼ੇਸ਼)

ਵਿਸ਼ਵ ਸਿਹਤ ਸੰਗਠਨ ਦੀ ਅਗਵਾਈ ‘ਚ ‘ਵਿਸ਼ਵ ਤੰਬਾਕੂ ਮੁਕਤ ਦਿਵਸ’ ਹਰ ਸਾਲ 31 ਮਈ ਨੂੰ ਪੂਰੀ ਦੁਨੀਆਂ ‘ਚ ਇਹ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ


Print Friendly
Important Days0 Comments

On July 20, 1969, Neil Armstrong stepped onto the moon’s rocky surface

When President Kennedy was sworn into office in 1961, he vowed to put a man on the moon before the decade was out. Although he did not live long enough


Print Friendly
Important Days0 Comments

Promoting Unity, Peace and Harmony across the Nation should be our utmost priority – Anti-terrorism day on May 21

Martyrdom of former Prime Minister Rajiv Gandhi, also known as Anti Terrorism Day is observed across India on 21 May. The date so chosen is to commemorate the death anniversary


Print Friendly