Print Friendly
ਗੁੱਡ ਫਰਾਈਡੇ ‘ਤੇ ਵਿਸ਼ੇਸ਼ (30 ਮਾਰਚ) : ਮੁਕਤੀ ਦਾ ਮਾਰਗ-ਯਿਸੂ ਮਸੀਹ

ਗੁੱਡ ਫਰਾਈਡੇ ‘ਤੇ ਵਿਸ਼ੇਸ਼ (30 ਮਾਰਚ) : ਮੁਕਤੀ ਦਾ ਮਾਰਗ-ਯਿਸੂ ਮਸੀਹ

ਪਵਿੱਤਰ ਬਾਈਬਲ ਵਿਚ ਬਹੁਤ ਸਾਰੀਆਂ ਕੁਰਬਾਨੀਆਂ ਦਾ ਜਿ਼ਕਰ ਹੈ ਪਰ ਪ੍ਰਭੂ ਯਿਸੂ ਮਸੀਹ ਦੀ ਕੁਰਬਾਨੀ ਨੂੰ ਹੀ ਸਰਵਸ੍ਰੇਸ਼ਠ ਮੰਨਿਆ ਗਿਆ ਹੈ, ਕਿਉਂਕਿ ਪ੍ਰਭੂ ਯਿਸੂ ਮਸੀਹ ਦੇ ਦੁਨੀਆ ਵਿਚ ਮਨੁੱਖ ਦੇ ਰੂਪ ਵਿਚ ਆਉਣ, ਸਲੀਬੀ ਮੌਤ ਅਤੇ ਮਾਨਤਾ ਅਨੁਸਾਰ ਉਸ ਦੇ ਤੀਸਰੇ ਦਿਨ ਮੁੜ ਜਿਊਦੇ ਹੋ ਉੱਠਣ ਵਿਚ ਸਭ ਪ੍ਰਮੇਸ਼ਵਰ ਦੀ ਯੋਜਨਾ ਸੀ . ਪ੍ਰਭੂ ਯਿਸੂ ਮਸੀਹ ਬਾਰੇ ਪ੍ਰਮੇਸ਼ਵਰ ਨੇ ਆਪਣੇ ਭੇਜੇ ਹੋਏ ਨਬੀਆਂ ਦੇ ਜ਼ਰੀਏ ਉਨ੍ਹਾਂ ਦੀ ਜ਼ਬਾਨੀ ਹਜ਼ਾਰਾਂ ਸਾਲ ਪਹਿਲਾਂ ਹੀ ਭਵਿੱਖਬਾਣੀਆਂ ਕਰ ਦਿੱਤੀਆਂ ਸਨ, ਜੋ ਪਵਿੱਤਰ ਬਾਈਬਲ ਦੇ ਪੁਰਾਣੇ ਅਹਿਦਨਾਮੇ ਵਿਚ ਦਰਜ ਹਨ । ਪਵਿੱਤਰ ਬਾਈਬਲ ਦਾ ਪੁਰਾਣਾ ਅਹਿਦਨਾਮਾ ਮਸੀਹ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਨਬੀਆਂ ਨੇ ਪ੍ਰਮੇਸ਼ਵਰ ਦੀ ਅਗਵਾਈ ਹੇਠ ਲਿਖਿਆ ਸੀ ਕਿਉਂਕਿ ਪਵਿੱਤਰ ਬਾਈਬਲ ਅਨੁਸਾਰ ਪ੍ਰਮੇਸ਼ਵਰ ਆਪਣੇ ਨਬੀਆਂ ਨਾਲ ਸਿੱਧੀ ਗੱਲ ਕਰਦਾ ਸੀ . ਦੂਸਰਾ ਇਹ ਕਿ ਪਵਿੱਤਰ ਬਾਈਬਲ ਵਿਚ ਨਬੀਆਂ ਅਤੇ ਪਰਮੇਸ਼ਰ ਨੇ ਖ਼ੁਦ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਰ ਦਾ ਪੁੱਤਰ ਕਿਹਾ ਹੈ
ਪ੍ਰਭੂ ਯਿਸੂ ਮਸੀਹ ਨੇ ਖ਼ੁਦ ਆਪਣੀ ਸਲੀਬੀ ਮੌਤ ਬਾਰੇ ਇਥੋਂ ਤੱਕ ਕਿ ਉਹਨੇ ਆਪਣੇ ਫੜਵਾਉਣ ਵਾਲੇ ਦਾ ਨਾਂਅ, ਜਿਹੜਾ ਕਿ ਉਨ੍ਹਾਂ ਦੇ ਬਾਰਾਂ ਚੇਲਿਆਂ ਵਿਚੋਂ ਸੀ, ਚੇਲਿਆਂ ਨੂੰ ਦੱਸ ਦਿੱਤਾ ਸੀ .
ਪ੍ਰਭੂ ਯਿਸੂ ਮਸੀਹ ਦਾ ਦੁਨੀਆ ‘ਤੇ ਆਉਣ ਦਾ ਸਿਰਫ ਇਕ ਹੀ ਮਕਸਦ ਪਾਪੀਆਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਮੁਕਤ ਕਰਨਾ ਸੀ . ਉਸ ਨੇ ਆਪਣੇ ਪਾਪ ਰਹਿਤ ਸਰੀਰ ਦੀ ਪਾਪੀਆਂ ਵਾਸਤੇ ਕੁਰਬਾਨੀ ਦੇ ਦਿੱਤੀ . ਉਹ ਜਿਹੜੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਇਹ ਸਵੀਕਾਰ ਕਰਦੇ ਹਨ ਕਿ ਪ੍ਰਭੂ ਯਿਸੂ ਮਸੀਹ ਨੇ ਉਨ੍ਹਾਂ ਦੇ ਪਾਪਾਂ ਦੇ ਬਦਲੇ ਵਿਚ ਪ੍ਰਮੇਸ਼ਵਰ ਦੇ ਖਾਤੇ ਵਿਚ ਪੂਰੀ ਅਦਾਇਗੀ ਕਰ ਦਿੱਤੀ ਹੈ . ਪ੍ਰਭੂ ਯਿਸੂ ਨੇ ਆਪਣੇ ਜੀਵਨ ਦੇ 30 ਸਾਲ ਆਪਣੇ ਮਾਤਾ-ਪਿਤਾ ਦੀ ਸੇਵਾ ਵਿਚ ਗੁਜ਼ਾਰੇ ਅਤੇ ਆਖਰੀ ਸਾਢੇ ਤਿੰਨ ਸਾਲ ਮਨੁੱਖਤਾ ਦੀ ਰੂਹਾਨੀ ਸੇਵਾ ਕੀਤੀ .ਪ੍ਰਭੂ ਯਿਸੂ ਮਸੀਹ ਨੇ ਦੁਨੀਆ ‘ਤੇ ਆਉਣ ਵਾਲੀਆਂ ਅਗਾਮੀ ਔਕੜਾਂ ਬਾਰੇ ਮਨੁੱਖ ਨੂੰ ਸੁਚੇਤ ਕਰਦਿਆਂ ਪਾਪਾਂ ਤੋਂ ਤੌਬਾ ਕਰਕੇ ਸਵਰਗ ਦੇ ਰਾਜ ਲਈ ਤਿਆਰ ਹੋਣਦਾ ਸੱਦਾ ਦਿੱਤਾ . ਪਰ ਉਸ ਵੇਲੇ ਦੇ ਧਰਮ ਦੇ ਠੇਕੇਦਾਰਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਲੋਕਾਂ ਅਤੇ ਉਸ ਵੇਲੇ ਦੇ ਹਾਕਮਾਂ ਨੂੰ ਇਸ ਰੱਬੀ ਰੂਹ ਵਿਰੁੱਧ ਗੁੰਮਰਾਹ ਕਰਕੇ ਉਸ ਉੱਤੇ ਲਾਏ ਗ਼ਲਤ ਦੋਸ਼ਾਂ ਤਹਿਤ ਸਲੀਬੀ ਮੌਤ ਦੇਣ ਲਈ ਮਜਬੂਰ ਕਰ ਦਿੱਤਾ ਪ੍ਰਭੂ ਯਿਸੂ ਮਸੀਹ ਦਾ ਬਲੀਦਾਨ ਦਿਵਸ ‘ਗੁੱਡ ਫਰਾਈਡੇ’ ਦੇ ਤੌਰ ‘ਤੇ ਸਾਰੀ ਦੁਨੀਆ ਦੇ ਮਸੀਹੀ ਵਿਸ਼ਵਾਸੀ ਬੜੀ ਸ਼ਰਧਾ ਨਾਲ ਮਨਾਉਂਦੇ ਹਨ . ਉਸ ਦੀ ਯਾਦ ਵਿਚ ਚਾਲ੍ਹੀ ਰੋਜ਼ੇ ਵੀ ਰੱਖਦੇ ਹਨ .ਅੱਜ ਦੇ ਦਿਨ ਦੁਨੀਆ ਦੇ ਅਨੇਕਾਂ ਦੇਸ਼ਾਂ ਵਿਚ ਮਸੀਹ ਵਿਸ਼ਵਾਸੀ ਰੋਜ਼ਾ ਰੱਖ ਕੇ ਗਿਰਜਾ ਘਰਾਂ ਵਿਚ ਆਯੋਜਿਤ ਸ਼ੋਕ ਸਭਾਵਾਂ ਵਿਚ ਸ਼ਾਮਿਲ ਹੁੰਦੇ ਹਨ . ਇਨ੍ਹਾਂ ਪ੍ਰਾਰਥਨਾ ਸਭਾਵਾਂ ਵਿਚ, ਯਿਸੂ ਮਸੀਹ ਨੇ ਜੋ ਮਨੁੱਖਤਾ ਦੇ ਭਲੇ ਲਈ ਦੁੱਖ ਉਠਾਏ, ਉਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ . ਸਾਨੂੰ ਅੱਜ ਦੇ ਪਵਿੱਤਰ ਦਿਨ ‘ਤੇ ਪਾਪਾਂ ਤੋਂ ਤੌਬਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1090 posts

State Awardee, Global Winner

You might also like

Important Days0 Comments

ਸਾਰੀਆਂ ਸ਼ਕਤੀਆਂ ਤੁਹਾਡੇ ਅੰਦਰ ਹਨ, ਤੁਸੀਂ ਕੁਝ ਵੀ ਅਤੇ ਸਭ ਕੁਝ ਕਰ ਸਕਦੇ ਹੋ – 12 ਜਨਵਰੀ ਕੌਮੀ ਯੁਵਕ ਦਿਵਸ ਤੇ ਵਿਸ਼ੇਸ਼

ਕੌਮੀ ਯੁਵਕ ਦਿਵਸ ਦੇਸ਼ ਦੇ ਮਹਾਨ ਚਿੰਤਕ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਭਾਵ 12 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਸਵਾਮੀ ਵਿਵੇਕਾਨੰਦ ਅਜਿਹੇ ਸੂਰਜ ਸਨ, ਜਿਨ੍ਹਾਂ


Print Friendly
Great Men0 Comments

ਬੰਗਾਲ ਦੀ ਵੰਡ ਦਾ ਬਦਲਾ ਲੈਣ ਵਾਲਾ ਮਹਾਨ ਦੇਸ਼ ਭਗਤ ਮਦਨ ਲਾਲ ਢੀਂਗਰਾ (18 ਫਰਵਰੀ ਜਨਮ ਦਿਨ ਤੇ ਵਿਸ਼ੇਸ਼)

ਅੰਗਰੇਜ਼ ਹਕੂਮਤ ਤੋਂ ਭਾਰਤ ਦੇਸ਼ ਨੂੰ ਅਜ਼ਾਦ ਕਰਾਉਣ ਲਈ ਜੇ ਇਤਹਾਸ ਦੇ ਪੰਨੇ ਫਰੋਲੀਏ ਤਾਂ ਕਈ ਮਹਾਨ ਇਨਕਲਾਬੀਆਂ ਤੇ ਦੇਸ਼ ਭਗਤਾਂ ਦੇ ਨਾਂਅ ਸਾਹਮਣੇ ਆਉਣਗੇ। ਇਹਨਾਂ ਮਹਾਨ ਦੇਸ਼ ਭਗਤਾਂ ਨੇ


Print Friendly
Important Days0 Comments

ਅਣਖ, ਗੌਰਵ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ (ਅੱਜ ਪ੍ਰਕਾਸ਼ ਪੁਰਬ ਤੇ ਵਿਸ਼ੇਸ਼)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਨੂੰ ਕਲਮ ਦੀ ਬੰਦਿਸ਼ ਵਿਚ ਲਿਆਉਣਾ ਇਕ ਬੜਾ ਕਠਿਨ ਕੰਮ ਹੈ, ਕਿਉਂਕਿ ਹਰ ਲੇਖਕ/ਕਵੀ ਦੀ ਆਪਣੀ ਇਕ ਸੀਮਾ ਹੁੰਦੀ ਹੈ।


Print Friendly