ਅੱਜ ਸਾਰੇ ਸੰਸਾਰ ਵਿੱਚ ਹੋਣਗੇ ਦਿਨ ਅਤੇ ਰਾਤ ਬਰਾਬਰ – (21 ਮਾਰਚ)
ਸਾਰੇ ਸੰਸਾਰ ਵਿੱਚ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਕਿਉਂਕਿ ਇਨ੍ਹਾਂ ਦੋਹਾਂ ਦਿਨਾਂ ਨੂੰ ਕੋਈ ਵੀ ਧਰੁਵ ਸੂਰਜ ਵੱਲ ਝੁਕਿਆ ਨਹੀਂ ਹੁੰਦਾ, ਇਨ੍ਹਾਂ ਨੂੰ ਵਿਸੂਵੀ ਆਖਦੇ ਹਨ। ਵਿਸੂਵੀ ਉਹ ਸਮਾਂ ਹੁੰਦਾ ਹੈ ਜਦੋਂ ਸੂਰਜ ਦੀਆਂ ਕਿਰਨਾਂ ਭੂ-ਮੱਧ ਰੇਖਾ ਤੇ ਸਿੱਧੀਆਂ ਪੈਦੀਆਂ ਹਨ ਤੇ ਦਿਨ ਰਾਤ ਦੀ ਲੰਬਾਈ ਬਰਾਬਰ ਹੁੰਦੀ ਹੈ। 21 ਮਾਰਚ ਨੂੰ ਉੱਤਰੀ ਅਰਧ ਗੋਲੇ ਵਿੱਚ ਬਸੰਤ ਰੁੱਤ ਸ਼ੁਰੂ ਹੁੰਦੀ ਹੈ। ਇਸ ਲਈ ਇਸ ਨੂੰ ਬਸੰਤ ਵਿਸੂਵੀ ਆਖਦੇ ਹਨ। ਭੂ ਮੱਧ ਰੇਖਾ ਉੱਤੇ ਸਾਲ ਭਰ ਦਿਨ-ਰਾਤ ਬਰਾਬਰ ਹੁੰਦੇ ਹਨ , ਇਸ ਲਈ ਇਸਨੂੰ ਵਿਸ਼ੁਵਤ ਰੇਖਾ ਵੀ ਕਹਿੰਦੇ ਹਨ। ਕਿਉਂਕਿ ਧਰਤੀ ਆਪਣੇ ਧੁਰੇ ਦੁਆਲੇ 23.5 ਡਿਗਰੀ ਝੁਕੀ ਹੋਈ ਹੈ, ਜਿਸ ਕਾਰਨ ਸਾਰੀ ਧਰਤੀ ਤੇ ਦਿਨ ਅਤੇ ਰਾਤ ਛੋਟੇ ਅਤੇ ਵੱਡੇ ਹੁੰਦੇ ਰਹਿੰਦੇ ਹਨ। ਸਾਲ ਵਿੱਚ ਕੇਵਲ ਇਹ ਦੋ ਦਿਨ ਹੀ ਹੁੰਦੇ ਹਨ ਜਦੋਂ ਸਾਰੀ ਧਰਤੀ ਉਪੱਰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ।
ਹਰ ਸਾਲ ਹੋਣ ਵਾਲੀ ਖਗੋਲੀ ਘਟਨਾ ਦੇ ਅਧੀਨ ਅੱਜ 21 ਮਾਰਚ ਨੂੰ ਦਿਨ ਅਤੇ ਰਾਤ ਬਰਾਬਰ ਹੋਣਗੇ। ਅੱਜ ਤੋਂ ਬਾਅਦ ਦਿਨ ਵੱਡੇ ਹੋਣ ਲੱਗਣਗੇ। ਹਰ ਸਾਲ 21 ਮਾਰਚ, 21 ਜੂਨ, 23 ਸਤੰਬਰ ਅਤੇ 22 ਦਸੰਬਰ ਨੂੰ ਚਾਰ ਵਾਰ ਖਗੋਲੀ ਘਟਨਾ ਹੋਣ ਦੇ ਨਾਲ ਹੀ ਧਰਤੀ ਦੀਆਂ ਗਤੀਵਿਧੀਆਂ ‘ਚ ਤਬਦੀਲੀ ਹੁੰਦੀ ਹੈ। ਅੱਜ 21 ਮਾਰਚ ਤੋਂ ਬਾਅਦ ਸੂਰਜ ਉੱਤਰੀ ਗੋਲਾਰਧ ਵਿੱਚ ਪ੍ਰਵੇਸ਼ ਕਰੇਗਾ।
ਸੂਰਜ ਦੀ ਇਸ ਚਾਲ ਕਾਰਨ ਹੁਣ ਉੱਤਰੀ ਗੋਲਾਰਧ ‘ਚ ਦਿਨ ਹੌਲੀ-ਹੌਲੀ ਵੱਡੇ ਅਤੇ ਰਾਤਾਂ ਛੋਟੀਆਂ ਹੋਣ ਲੱਗਣਗੀਆਂ। ਅੱਜ 21 ਮਾਰਚ ਨੂੰ ਸੂਰਜ ਵਿਸ਼ੁਵਤ ਰੇਖਾ (ਭੂ-ਮੱਧ ਰੇਖਾ) ‘ਤੇ ਵਰਟੀਕਲ ਹੋ ਜਾਵੇਗਾ। ਇਸ ਘਟਨਾ ਨੂੰ ਬਸੰਤ ਵਿਸੂਵੀ ਕਹਿੰਦੇ ਹਨ। ਅੱਜ ਤੋਂ ਬਾਅਦ ਉੱਤਰੀ ਗੋਲਾਰਧ ਵਿੱਚ ਗਰਮੀ ਦੀ ਰੁੱਤ ਸ਼ੁਰੂ ਹੋ ਜਾਵੇਗੀ ਅਤੇ ਇਸ ਦੇ ਉਲਟ ਦੱਖਣੀ ਗੋਲਾਰਧ ਵਿੱਚ ਸਰਦੀ ਦੀ ਰੁੱਤ ਸ਼ੁਰੂ ਹੋਵੇਗੀ।
ਵਿਜੈ ਗੁਪਤਾ, ਸ. ਸ. ਅਧਿਆਪਕ
977 990 3800
About author
You might also like
ਦੁਨੀਆਂ ਦਾ ਮਹਾਨ ਭੌਤਿਕ ਵਿਗਿਆਨੀ – ਅਲਬਰਟ ਆਈਨਸਟਾਈਨ ( 14 ਮਾਰਚ ਜਨਮ ਦਿਨ ‘ਤੇ ਵਿਸ਼ੇਸ਼ )
‘‘ਅਲਬਰਟ, ਅਲਬਰਟ ਓਏ ਸੁਸਤ ਕੁੱਤਿਆ, ਤੇਰਾ ਪੜ੍ਹਾਈ ਵਿੱਚ ਉੱਕਾ ਹੀ ਧਿਆਨ ਨਹੀਂ।’’ ਇਹ ਸ਼ਬਦ, ਗਣਿਤ ਪ੍ਰੋਫੈਸਰ ਦੇ ਉਸ ਮਹਾਨ ਵਿਅਕਤੀ ਬਾਰੇ ਸਨ ਜੋ ਦੁਨੀਆ ਦੇ ਉਨ੍ਹਾਂ ਤਿੰਨ ਯਹੂਦੀਆਂ ਵਿੱਚੋਂ ਇੱਕ
ਇਸ ਨੂੰ ਮੈਲੀ ਨਾ ਕਰਿਓ, ਇਹ ਮੇਰੇ ਪੰਜਾਬ ਦੀ ਮਿੱਟੀ ਹੈ – 5 ਦਸੰਬਰ ਕੌਮਾਂਤਰੀ ਮਿੱਟੀ ਦਿਵਸ ਤੇ ਵਿਸ਼ੇਸ਼
ਵਿਸ਼ਵ ਮਿੱਟੀ ਦਿਵਸ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ ਹਰ ਸਾਲ 5 ਦਸੰਬਰ ਨੂੰ ਇਹ ਦਿਨ ਮਨਾਇਆ ਜਾਂਦਾ ਹੈ ਤਾਂ ਕਿ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ
ਚੋਣਾਂ ਦੇ ਨਤੀਜੇ ਤੈਅ ਕਰਨ ਵਿੱਚ ਨੌਜਵਾਨ ਵੋਟਰਾਂ ਦਾ ਰੋਲ ਅਹਿਮ – 25 ਜਨਵਰੀ ਰਾਸ਼ਟਰੀ ਵੋਟਰ ਦਿਵਸ ਤੇ ਵਿਸ਼ੇਸ਼
ਹਰ ਸਾਲ 25 ਜਨਵਰੀ ਨੂੰ ਪੂਰੇ ਭਾਰਤ ਵਿਚ ਰਾਸ਼ਟਰੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ । ਸਭ ਤੋ ਪਹਿਲਾ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਨੂੰ ਮਨਾਇਆ ਗਿਆ ਸੀ। 25