Print Friendly
ਜੋਤਿਬਾ ਫੂਲੇ – ਇੱਕ ਮਹਾਨ ਭਾਰਤੀ ਵਿਚਾਰਕ ਅਤੇ ਸਮਾਜ ਸੇਵਕ (11 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਜੋਤਿਬਾ ਫੂਲੇ – ਇੱਕ ਮਹਾਨ ਭਾਰਤੀ ਵਿਚਾਰਕ ਅਤੇ ਸਮਾਜ ਸੇਵਕ (11 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਜਯੋਤੀ ਰਾਓ ਗੋਬਿੰਦ ਰਾਓ ਫੂਲੇ (11 ਅਪਰੈਲ 1827 – 28 ਨਵੰਬਰ 1890), ਜ‍ਯੋਤੀਬਾ ਫੂਲੇ ਦੇ ਨਾਮ ਨਾਲ ਵਿਖਿਆਤ 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕਰਾਂਤੀਕਾਰੀ ਕਾਰਕੁਨ ਸਨ। ਸਤੰਬਰ 1873 ਵਿੱਚ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਸੱਤਿਆਸ਼ੋਧਕ ਸਮਾਜ ਨਾਮਕ ਸੰਸਥਾ ਦਾ ਗਠਨ ਕੀਤਾ। ਔਰਤਾਂ ਅਤੇ ਦਲਿਤਾਂ ਦੀ ਉੱਨਤੀ ਦੇ ਲਈ ਉਨ੍ਹਾਂ ਨੇ ਅਨੇਕ ਕਾਰਜ ਕੀਤੇ। ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਇਹ ਪ੍ਰਬਲ ਸਮਥਰਕ ਸਨ। ਉਨ੍ਹਾਂ ਨੂੰ ਮਹਾਤਮਾ ਫੂਲੇ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।

ਸਤਿਆਸ਼ੋਧਕ ਸਮਾਜ 24 ਸਤੰਬਰ 1873 ਵਿੱਚ ਜੋਤੀਬਾ ਫੁਲੇ ਦੁਆਰਾ ਸਥਾਪਤ ਇੱਕ ਪੰਥ ਹੈ। ਇਹ ਇੱਕ ਛੋਟੇ ਜਿਹੇ ਸਮੂਹ ਦੇ ਰੂਪ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਉਦੇਸ਼ ਸ਼ੂਦਰ ਅਤੇ ਅਸਪਰਸ਼ ਜਾਤੀ ਦੇ ਲੋਕਾਂ ਨੂੰ ਅਜ਼ਾਦ ਕਰਨਾ ਸੀ। ਸਤਿਆਸ਼ੋਧਕ ਸਮਾਜ ਨੇ ਤਰਕਸ਼ੀਲ ਸੋਚ ਦੇ ਪਰਸਾਰ ਦੇ ਲਈ ਪ੍ਰਚਾਰ-ਮੁਹਿੰਮ ਚਲਾਈ ਅਤੇ ਇੱਕ ਪੁਰੋਹਿਤ ਦੀ ਲੋੜ ਨੂੰ ਰੱਦ ਕਰ ਦਿੱਤਾ। ਸਾਵਿਤਰੀਬਾਈ ਇਸ ਦੇ ਇਸਤਰੀ ਵਿੰਗ ਦੀ ਮੁਖੀ ਸੀ, ਜਿਸ ਵਿੱਚ ਨੱਬੇ ਔਰਤਾਂ ਸ਼ਾਮਲ ਸਨ।

ਜੋਤੀਬਾ ਫੂਲੇ ਨੇ ਵਿਧਵਾਵਾਂ ਅਤੇ ਮਹਿਲਾਵਾਂ ਦੀ ਭਲਾਈ ਲਈ ਕੰਮ ਕੀਤਾ। ਉਸ ਨੇ ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਈ ਵੀ ਯਤਨ ਕੀਤਾ। ਔਰਤਾਂ ਦੀ ਸਥਿਤੀ ਸੁਧਾਰਨ, ਅਤੇ ਉਨ੍ਹਾਂ ਦੀ ਸਿੱਖਿਆ ਲਈ 1854 ਵਿੱਚ ਉਸ ਨੇ ਇੱਕ ਸਕੂਲ ਖੋਲ੍ਹਿਆ। ਇਹ ਇਸ ਤਰ੍ਹਾਂ ਦਾ ਦੇਸ਼ ਦਾ ਪਹਿਲਾ ਸਕੂਲ ਸੀ। ਅਧਿਆਪਕ ਨਾ ਮਿਲਿਆ ਤਾਂ ਕੁਝ ਦਿਨ, ਉਸ ਨੇ ਆਪ ਇਹ ਕੰਮ ਕਰ ਕੇ ਆਪਣੀ ਪਤਨੀ ਸਾਵਿਤਰੀਬਾਈ ਨੂੰ ਇਸ ਕੰਮ ਦੇ ਸਮਰਥ ਬਣਾਇਆ।

28 ਨਵੰਬਰ, 1890 ਈਸਵੀ ਪੂਨਾ ਵਿਖੇ ਉਹ ਇਸ ਫਾਨੀ ਦੁਨੀਆ ਨੂੰ ਹਮੇਸ਼ਾਂ ਲਈ ਅਲਵਿਦਾ ਆਖ ਗਏ। ਉਨ੍ਹਾਂ ਦੇ ਕੀਤੇ ਹੋਏ ਉਪਰਾਲਿਆਂ ਨੂੰ ਸਿੱਖਿਆ ਜਗਤ ਹਮੇਸ਼ਾਂ ਯਾਦ ਕਰਦਾ ਰਹੇਗਾ।

Source – Internet

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਕੂਕਾ ਲਹਿਰ ਦੇ ਮੋਢੀ ਬਾਬਾ ਰਾਮ ਸਿੰਘ

ਅਹਿੰਸਾ, ਬਾਲ਼ ਵਿਆਹ ’ਤੇ ਰੋਕ, ਵਿਧਵਾ ਵਿਆਹ ਕਰਨ ਦੀ ਖੁੱਲ੍ਹ, ਜਾਤ-ਪਾਤ ਅਤੇ ਦਾਜ ਦਹੇਜ ਦਾ ਖ਼ਾਤਮਾ, ਅਨੰਦ ਕਾਰਜਾਂ ਦੀ ਰਸਮ ਚਾਲੂ, ਕੁੜੀ ਨੂੰ ਮਾਰਨ, ਵੇਚਣ ਅਤੇ ਵੱਟਾ ਕਰਨ ’ਤੇ ਸਖ਼ਤੀ


Print Friendly
Social Studies0 Comments

ਅਣਖ, ਗੌਰਵ ਤੇ ਚੜ੍ਹਦੀ ਕਲਾ ਦੇ ਪ੍ਰਤੀਕ ਗੁਰੂ ਗੋਬਿੰਦ ਸਿੰਘ (ਅੱਜ ਗੁਰਪੁਰਬ ਤੇ ਵਿਸ਼ੇਸ਼)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਲੱਖਣ ਤੇ ਬਹੁਪੱਖੀ ਸ਼ਖ਼ਸੀਅਤ ਨੂੰ ਕਲਮ ਦੀ ਬੰਦਿਸ਼ ਵਿਚ ਲਿਆਉਣਾ ਇਕ ਬੜਾ ਕਠਿਨ ਕੰਮ ਹੈ, ਕਿਉਂਕਿ ਹਰ ਲੇਖਕ/ਕਵੀ ਦੀ ਆਪਣੀ ਇਕ ਸੀਮਾ ਹੁੰਦੀ ਹੈ।


Print Friendly
Important Days0 Comments

हिन्दी भाषा की कहानी : उस की अपनी ही जुबानी (14 सिंतबर हिंदी दिवस पर विशेष)

मैं हिन्दी हूं। बहुत दुखी हूं। स्तब्ध हूं। समझ में नहीं आता कहां से शुरू करूं? कैसे शुरू करूं? मैं, जिसकी पहचान इस देश से है, इसकी माटी से है।


Print Friendly