Print Friendly
ਵਿਰਾਸਤੀ ਖਜ਼ਾਨੇ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ ਨੂੰ ਉਤਸ਼ਾਹਿਤ ਕਰਦਾ ਹੈ ਵਿਸ਼ਵ ਵਿਰਾਸਤ ਦਿਵਸ – (18 ਅਪਰੈਲ) ਤੇ ਵਿਸ਼ੇਸ਼

ਵਿਰਾਸਤੀ ਖਜ਼ਾਨੇ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ ਨੂੰ ਉਤਸ਼ਾਹਿਤ ਕਰਦਾ ਹੈ ਵਿਸ਼ਵ ਵਿਰਾਸਤ ਦਿਵਸ – (18 ਅਪਰੈਲ) ਤੇ ਵਿਸ਼ੇਸ਼

ਵਿਰਾਸਤ ਸਾਡੇ ਅਤੀਤ ਦੀ ਉਹ ਸੰਪਤੀ ਹੈ, ਜਿਸ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਜਿਸ ਨੂੰ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡ ਜਾਂਦੇ ਹਾਂ । ਸਾਡੀ ਸਭਿਆਚਾਰਕ ਅਤੇ ਕੁਦਰਤੀ ਵਿਰਾਸਤ ਦੋਵੇਂ ਜਿੰਦਗੀ ਅਤੇ ਪ੍ਰੇਰਨਾ ਦੇ ਨਾ-ਬਦਲਣਯੋਗ ਸੋਮੇ ਹਨ । ਪੂਰਬੀ ਅਫਰੀਕਾ ਦੇ ਸੈਰੈਂਗੇਟੀ ਦੇ ਜੰਗਲ ,ਈਜੀਪਿਟ ਦੇ ਮੀਨਾਰ ,ਆਸਟਰੇਲੀਆ ਵਿੱਚ ਗਰੇਟ ਬੈਰੀਅਰ ਰੀਫ ਅਤੇ ਲੈਟਿਨ ਅਮਰੀਕਾ ਦੇ ਬੌਰੌਕ ਕੈਥਡਰਲ ਵਰਗੀਆਂ ਵਿਲੱਖਣ ਅਤੇ ਵਿਵਿਧ ਥਾਵਾਂ ਸਾਡੇ ਸੰਸਾਰ ਦੀ ਵਿਰਾਸਤ ਹਨ ।
ਵਿਸ਼ਵ ਵਿਰਾਸਤ ਦਾ ਸੰਕਲਪ ਇਸੇ ਦਾ ਬ੍ਰਹਿਮੰਡੀ ਪ੍ਰਯੋਗ ਹੈ । ਵਿਸ਼ਵ ਵਿਰਾਸਤ ਸੰਸਾਰ ਦੇ ਸਾਰੇ ਲੋਕਾਂ ਲਈ , ਭਾਵੇਂ ਉਹ ਵਿਸ਼ਵ ਦੇ ਕਿਸੇ ਵੀ ਖਿੱਤੇ ਨਾਲ ਸੰਬੰਧ ਰੱਖਦੇ ਹੋਣ, ਸਾਂਝੀ ਹੁੰਦੀ ਹੈ । ਵਿਸ਼ਵ ਵਿਰਾਸਤ ਥਾਵਾਂ ਉਹ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈਆਂ ਥਾਵਾਂ ਹਨ ਜਿਹੜੀਆਂ ਸਾਡੇ ਕੁਦਰਤੀ ਸੰਸਾਰ ਅਤੇ ਸਾਡੀ ਸਭਿਅਤਾ ਬਾਰੇ ਸਾਡੇ ਪ੍ਰਤੱਖ ਗਿਆਨ ਦੇ ਮਿਆਰਾਂ ਨੂੰ ਪਰਿਭਾਸ਼ਿਤ ਕਰਦੀਆਂ ਹਨ । ਵਿਸ਼ਵ ਵਿਰਾਸਤ ਦੀ ਸੰਸਥਾ ਦਾ ਉਦੇਸ਼ ਸੰਸਾਰ ਉਤੇ ਵੱਖ ਵੱਖ ਸਭਿਆਚਾਰਾਂ ਪ੍ਰਤੀ ਪ੍ਰਸ਼ੰਸ਼ਾਤਮਕ ਸੋਚ ਅਪਣਾ ਕੇ ਸੰਸਾਰ ਦੇ ਲੋਕਾਂ ਨੂੰ ਇੱਕ ਦੂਜੇ ਪ੍ਰਤੀ ਸਤਿਕਾਰ ਨਾਲ ਰਹਿਣਾ ਸਿਖਾਉਣਾ ਹੈ । ਇਹ ਕੁਦਰਤੀ ਆਲੇ ਦੁਆਲੇ ਚੋਂ ਸ਼ਾਹਕਾਰ ਅਤੇ ਵਿਲੱਖਣ ਹਿੱਸਿਆਂ ਦੀ ਉਤਮ ਵਿਸ਼ਵ-ਕੀਮਤ ਤੇ ਰੋਸ਼ਨੀ ਪਾਉਂਦੇ ਹੋਏ ਇਸ ਖਜ਼ਾਨੇ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣ ਨੂੰ ਉਤਸ਼ਾਹਿਤ ਕਰਦੀ ਹੈ ਤਾਂ ਕਿ ਉਨ੍ਹਾਂ ਨੂੰ ਭੌਤਿਕ ,ਸੁਹਜਾਤਮਕ ਅਤੇ ਸੰਕਲਪੀ ਹਮਲਿਆਂ ਤੋਂ ਬਚਾਇਆ ਜਾ ਸਕੇ ।
ਵਿਸ਼ਵ ਵਿਰਾਸਤ ਦਿਵਸ ਮਨਾਉਣ ਦਾ ਸੁਝਾਅ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਕੌਂਸਲ ਆਨ ਮੋਨੂਮੈਂਟਸ ਐਂਡ ਸਾਈਟਸ (ICOMOS) ਨੇ ਤੁਨੀਸ਼ੀਆ ਦੇ ਸੰਮੇਲਨ ਵਿੱਚ 18 ਅਪ੍ਰੈਲ 1982 ਨੂੰ ਰੱਖਿਆ ਸੀ । ਯੂਨੈਸਕੋ ਦੀ ਪ੍ਰਬੰਧਕੀ ਕਮੇਟੀ ਨੇ ਇਹ ਸੁਝਾਅ ਪ੍ਰਵਾਨ ਕਰ ਲਿਆ ਅਤੇ 22 ਨਵੰਬਰ 1983 ਨੂੰ ਜਨਰਲ ਕਾਨਫਰੰਸ ਨੇ ਇਸ ਨੂੰ ਪੂਰਨ ਮਾਣਤਾ ਦੇ ਦਿੱਤੀ ਅਤੇ 18 ਅਪ੍ਰੈਲ ਨੂੰ ‘ਅੰਤਰਰਾਸ਼ਟਰੀ ਇਮਾਰਤਾਂ ਅਤੇ ਥਾਵਾਂ ਦਾ ਦਿਨ’ ਐਲਾਨਿਆ ਜੋ ਕਿ ‘ਵਿਸ਼ਵ ਵਿਰਾਸਤ ਦਿਵਸ’ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ।
ਹਰ ਸਾਲ 18 ਅਪ੍ਰੈਲ ਵਾਲੇ ਦਿਨ ਲਈ ਇੱਕ ਖਾਸ ਵਿਸ਼ਾ ਰੱਖਿਆ ਜਾਂਦਾ ਹੈ ਅਤੇ ਸਾਰਾ ਸਾਲ ਇਸ ਵਿਸ਼ੇ ਅਨੁਸਾਰ ਸਰਗਰਮੀਆਂ ਹੁੰਦੀਆਂ ਹਨ । ਸਾਲ 2018 ਲਈ ਆਈਕੌਮੌਸ (ICOMOS)ਵਲੋਂ ਦਿੱਤਾ ਗਿਆ ਵਿਸ਼ਾ (ਥੀਮ) ਹੈ  – ਪੀੜ੍ਹੀਆਂ ਲਈ ਵਿਰਾਸਤ। 18 ਅਪ੍ਰੈਲ ਨੂੰ ਪ੍ਰੋਗਰਾਮ ਦੇ ਆਈਕੌਮੌਸ ਇੰਟਰਨੈਸ਼ਨਲ ਕਲਚਰਲ ਸਪਾਟਾ ਕਮੇਟੀ ਅਤੇ ਸੰਸਾਰ ਭਰ ਦੇ ਆਈਕੌਮੌਸ ਨੈੱਟਵਰਕ ਦੀ ਸ਼ਮੂਲੀਅਤ ਦੀ ਅਗਵਾਈ ਕਰ ਰਿਹਾ ਹੈ। ਆਈਕੌਮੌਸ ਕਮੇਟੀ ਅੰਤਰਰਾਸ਼ਟਰੀ ਸਾਲ ਨੂੰ ਆਪਣੇ 18 ਅਪ੍ਰੈਲ ਦੇ ਕੰਮ ਨਾਲ ਸਬੰਧਤ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ
ਆਓ ਇਸ ਦਿਨ ਆਪਣੇ ਮਹਾਨ ਵਿਰਸੇ ਨੂੰ ਸੰਭਾਲਣ ਦਾ ਅਤੇ ਮਾਣ ਕਰਨ ਦਾ ਸੰਕਲਪ ਲਈਏ ਅਤੇ ਭਾਵੀ ਪੀੜ੍ਹੀ ਨੂੰ ਟੀ.ਵੀ. ਅਤੇ ਮੋਬਾਈਲਾਂ ਗੇਮਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਆਪਣੇ ਮਹਾਨ ਵਿਰਸੇ ਨਾਲ ਜੋੜੀਏ । ਜੈ ਹਿੰਦ !!!

ਵਿਜੈ ਗੁਪਤਾ, ਸ. ਸ. ਅਧਿਆਪਕ
977 990 3800

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

“ਮਾਘੀ ਦਾ ਮੇਲਾ – 14 ਜਨਵਰੀ” ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਗੰਢੀ ਤੇ ਬੇਦਾਵਾ ਪਾੜਿਆਂ….

ਮਾਘੀ ਦਾ ਮੇਲਾ ਉਹਨਾਂ ਦੀ ਯਾਦ ਵਿੱਚ ਮਨਾਇਆ ਜਾਦਾਂ ਜੋ ਮੁਸ਼ਕਿਲਾ ਤੋਂ ਤੰਗ ਆ ਕੇ ਸ਼੍ਰੀ ਗੁਰੂ ਗੁਬਿੰਦ ਸਿੰਘ ਜੀ ਦਾ ਸਾਥ ਛੱਡ ਗਏ ਸਨ ਤੇ ਬੇਦਾਵਾ – ਲਿਖ ਕੇ


Print Friendly

ਵਿਸ਼ਵ ਸਿਹਤ ਦਿਵਸ ‘ਤੇ ਵਿਸ਼ੇਸ਼: ਸਿਹਤਮੰਦ ਸਮਾਜ ਦੀ ਸਿਰਜਣਾ (7 April)

ਦੁਨੀਆ ਦੇ ਲੋਕਾਂ ਨੂੰ ਸਿਹਤ ਸਬੰਧੀ ਵਿਸ਼ੇਸ਼ ਤੌਰ ‘ਤੇ ਜਾਗਰੂਕ ਕਰਨ ਲਈ ਵਿਸ਼ਵ ਸਿਹਤ ਸੰਗਠਨ ਦੁਆਰਾ ਸੰਨ 1950 ਤੋਂ ਹਰ ਸਾਲ 7 ਅਪ੍ਰੈਲ ਨੂੰ ਵਿਸ਼ਵ ਸਿਹਤ ਦਿਵਸ ਦੇ ਰੂਪ ਵਿਚ


Print Friendly
Important Days0 Comments

ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ – (14 ਅਪ੍ਰੈਲ ਜਨਮ ਦਿਨ ਤੇ ਵਿਸ਼ੇਸ਼)

ਔਖੇ ਸਮੇਂ ਤੋਂ ਨਿਕਲ ਕੇ ਆਪਣਾ ਜੀਵਨ ਸੰਵਾਰਨਾ ਤਾਂ ਹਰ ਕੋਈ ਚਾਹੁੰਦਾ ਹੈ, ਆਪਣੀ ਖੁਸ਼ੀਆਂ ਅਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਵੀ ਹਰ ਕੋਈ ਲੜ ਲੈਂਦਾ ਹੈ ਪਰ ਬਾਬਾ ਸਾਹਿਬ ਡਾ.


Print Friendly