Print Friendly
ਜੈਵਿਕ ਵਿਭਿੰਨਤਾ ਪ੍ਰਤੀ ਸਮਾਜ ਨੂੰ ਹੋਰ ਜਾਗਰੂਕ ਕਰਨ ਦੀ ਲੋੜ – ਵਿਜੈ ਗੁਪਤਾ (ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ 22 ਮਈ ‘ਤੇ ਵਿਸ਼ੇਸ਼)

ਜੈਵਿਕ ਵਿਭਿੰਨਤਾ ਪ੍ਰਤੀ ਸਮਾਜ ਨੂੰ ਹੋਰ ਜਾਗਰੂਕ ਕਰਨ ਦੀ ਲੋੜ – ਵਿਜੈ ਗੁਪਤਾ (ਅੰਤਰਰਾਸ਼ਟਰੀ ਜੈਵ-ਵਿਭਿੰਨਤਾ ਦਿਵਸ 22 ਮਈ ‘ਤੇ ਵਿਸ਼ੇਸ਼)

ਕੌਮਾਂਤਰੀ ਸੰਸਥਾ ਸੰਯੁਕਤ ਰਾਸ਼ਟਰ ਸੰਘ ਵੱਲੋਂ 1992 ਤੋਂ 22 ਮਈ ਨੂੰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਐਲਾਨਿਆ ਹੈ। ਇਸ ਸਾਲ 2018 ਲਈ ਜੈਵਿਕ ਵਿਭਿੰਨਤਾ ਦਿਵਸ ਦੇ 25 ਵਰ੍ਹੇ ਪੂਰ ਹੋਣ ਤੇ, ਵਿਸ਼ਾ ਹੈ ‘ਜੈਵਿਕ ਵਿਭਿੰਨਤਾ ਲਈ 25 ਸਾਲਾਂ ਤੋਂ ਐਕਸ਼ਨ ਦਾ ਜਸ਼ਨ’। ਇਸ ਥੀਮ ਦਾ ਸੰਕੇਤ, ਬਾਇਓਲੌਜੀਕਲ ਡਾਇਵਰਸਿਟੀ (ਸੀ.ਬੀ.ਡੀ.) ਦੇ ਕਨਵੈਨਸ਼ਨ ਦੇ ਸੰਚਾਲਕ ਦੁਆਰਾ ਦਰਸਾਇਆ ਗਿਆ ਹੈ।

ਇੱਕ ਰੀਲੀਜ਼ ਵਿੱਚ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਨੇ ਕਿਹਾ, “ਕਨਵੈਨਸ਼ਨ ਵਿੱਚ ਤਿੰਨ ਟੀਚੇ ਹਨ: ਜੀਵ ਜੰਤੂਆਂ ਅਤੇ ਪੌਦਿਆਂ ਦੀ ਵਿਆਪਕ ਸੰਭਾਲ, ਇਸਦੀ ਸਥਾਈ ਵਰਤੋਂ ਅਤੇ ਇਸਦੇ ਲਾਭਾਂ ਦਾ ਬਰਾਬਰ ਵੰਡਣਾ. ਇਹਨਾਂ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਅਟੁੱਟ ਹੈ, ਜੋ ਨਿਰੰਤਰ ਵਿਕਾਸ ਲਈ ਸਾਡੇ ਟੀਚਿਆਂ ਨੂੰ ਪੂਰਾ ਕਰਨ ਲਈ ਹੈ। ਵਾਤਾਵਰਣ ਪ੍ਰਣਾਲੀ ਨੂੰ ਬਚਾਉਣਾ ਅਤੇ ਮੁੜ ਬਹਾਲ ਕਰਨਾ ਅਤੇ ਬਹੁਤ ਜ਼ਿਆਦਾ ਗਰੀਬੀ ਅਤੇ ਭੁੱਖ ਨੂੰ ਖ਼ਤਮ ਕਰਨ ਲਈ ਵਾਤਾਵਰਣ ਸੇਵਾਵਾਂ ਤੱਕ ਪਹੁੰਚ ਯਕੀਨੀ ਬਣਾਉਣ ਲਈ ਜ਼ਰੂਰੀ ਹਨ। ਵਾਤਾਵਰਨ ਤਬਦੀਲੀ ਨੂੰ ਘਟਾਉਣ ਲਈ ਜੰਗਲਾਂ ਦੀ ਕਟੌਤੀ ਅਤੇ ਜ਼ਮੀਨ ਦੇ ਪਤਨ ਨੂੰ ਘਟਾਉਣਾ ਅਤੇ ਜੰਗਲਾਂ, ਸੁੱਕੀ ਜ਼ਹਾਜ਼, ਬੀਜਾਂ ਅਤੇ ਖੇਤੀ ਦੇ ਖੇਤਰਾਂ ਵਿਚ ਕਾਰਬਨ ਸਟਾਕਾਂ ਨੂੰ ਵਧਾਉਣਾ ਹੈ। ਅਤੇ ਜੰਗਲਾਂ ਅਤੇ ਵਾਟਰਸ਼ੇਟਾਂ ਦੀ ਬਾਇਓਡਾਇਵਰਿਵਿਟੀ ਦੀ ਸੁਰੱਖਿਆ ਨੂੰ ਸਾਫ ਅਤੇ ਬਹੁਤ ਜ਼ਿਆਦਾ ਪਾਣੀ ਸਪਲਾਈ ਦਾ ਸਮਰਥਨ ਕਰਦਾ ਹੈ। ਇਹ ਬਾਇਓਡਾਇਵੈਂਟੀ ਦੇ ਕੁਝ ਲਾਭ ਹਨ ਫਿਰ ਵੀ, ਇਸ ਸਮਝ ਦੇ ਬਾਵਜੂਦ, ਦੁਨੀਆ ਭਰ ਵਿੱਚ ਬਾਇਓਡਾਇਵਰਸਿਟੀ ਦੇ ਨੁਕਸਾਨ ਲਗਾਤਾਰ ਜਾਰੀ ਰਹੇ ਹਨ। ਇਸ ਦਾ ਉਦੇਸ਼ ਯਤਨ ਤੇਜ਼ ਕਰਨਾ ਹੈ ਅਤੇ ਸਫਲਤਾਵਾਂ ‘ਤੇ ਨਿਰਮਾਣ ਕਰਨਾ ਹੈ. “

“ਇਸ ਸਾਲ, ਕਨਵੈਨਸ਼ਨਾਂ ਦੇ ਪਾਰਟੀਆਂ ਇਹ ਯਕੀਨੀ ਬਣਾਉਣ ਲਈ ਇੱਕ ਨਵੀਂ ਕਾਰਜ ਯੋਜਨਾ ਤੇ ਕੰਮ ਸ਼ੁਰੂ ਕਰ ਸਕਦੀਆਂ ਹਨ ਕਿ, 2050 ਤੱਕ, ਬਾਇਓਡਾਇਵਰਸਿਟੀ ਦੇ ਸਾਰੇ ਲੋਕਾਂ ਦੇ ਲਾਭ ਲਈ ਵਰਤੀ ਜਾਣ ਵਾਲੀ, ਸੰਤੁਸ਼ਟ, ਪੁਨਰ ਸਥਾਪਿਤ ਅਤੇ ਸਮਝਦਾਰੀ ਨਾਲ ਵਰਤੋਂ ਕੀਤੀ ਜਾਏਗੀ ਸਾਰੀ ਦੁਨੀਆਂ ਨੂੰ ਇਸ ਯਤਨ ਵਿਚ ਸ਼ਾਮਲ ਹੋਣ ਦੀ ਲੋੜ ਹੈ. ਜੀਵ ਵਿਗਿਆਨਿਕ ਵਿਭਿੰਨਤਾ ਲਈ ਇਸ ਅੰਤਰਰਾਸ਼ਟਰੀ ਦਿਵਸ ‘ਤੇ, ਮੈਂ ਸਰਕਾਰਾਂ, ਕਾਰੋਬਾਰਾਂ ਅਤੇ ਹਰ ਜਗ੍ਹਾ ਲੋਕਾਂ ਨੂੰ ਪ੍ਰੇਰਿਤ ਕਰਦਾ ਹਾਂ ਕਿ ਉਹ ਸਾਡੀ ਪ੍ਰਣਾਲੀ ਦੀ ਰੱਖਿਆ ਲਈ ਕੰਮ ਕਰੇ. ਸਾਡਾ ਸਮੂਹਿਕ ਭਵਿੱਖ ਇਸ ‘ਤੇ ਨਿਰਭਰ ਕਰਦਾ ਹੈ,

ਧਰਤੀ ਦਾ ਉਹ ਖੇਤਰ ਹੀ ਖੁਸ਼ਹਾਲ ਮੰਨਿਆ ਜਾਂਦਾ ਹੈ, ਜੋ ਵੱਖ-ਵੱਖ ਜਾਤੀਆਂ ਦੇ ਜੰਤੂਆਂ ਅਤੇ ਪੌਦਿਆਂ ਦੀ ਵਿਭਿੰਨਤਾ ਨਾਲ ਭਰਪੂਰ ਹੋਵੇ। ਸਾਡੇ ਦੇਸ਼ ਭਾਰਤ ਲਈ ਇਹ ਮਾਣ ਦੀ ਗੱਲ ਹੈ ਕਿ ਦੁਨੀਆ ਦੀ 8 ਫ਼ੀਸਦੀ ਜੈਵਿਕ ਵਿਭਿੰਨਤਾ ਇਥੇ ਪਾਈ ਜਾਂਦੀ ਹੈ, ਭਾਵੇਂ ਭਾਰਤ ਦਾ ਭੂਗੋਲਿਕ ਖੇਤਰਫਲ ਦੁਨੀਆ ਦਾ ਕੇਵਲ 2.2 ਫ਼ੀਸਦੀ ਹੈ। ਭਾਰਤ ਵਿਚ ਦੁਨੀਆ ਦਾ ਸਭ ਤੋਂ ਗਰਮ, ਸਭ ਤੋਂ ਠੰਢਾ, ਸਭ ਤੋਂ ਨਮੀ ਵਾਲਾ ਅਤੇ ਸਭ ਤੋਂ ਸੁੱਕਾ ਖੇਤਰ ਮੌਜੂਦ ਹੈ। ਵੱਖ-ਵੱਖ ਤਰ੍ਹਾਂ ਦੇ ਭੂਗੋਲਿਕ ਖੇਤਰ ਹੀ ਵੱਖ-ਵੱਖ ਤਰ੍ਹਾਂ ਦੀ ਜੈਵਿਕ ਵਿਭਿੰਨਤਾ ਲਈ ਨਿਵਾਸ ਸਥਾਨ ਬਣਦੇ ਹਨ। ਭਾਰਤ ਵਿਚ 16 ਕਿਸਮਾਂ ਦੇ ਜੰਗਲ ਪਾਏ ਜਾਂਦੇ ਹਨ ਜੋ ਇਥੋਂ ਦੇ 23 ਫ਼ੀਸਦੀ ਖੇਤਰਫਲ ਨੂੰ ਢੱਕਦੇ ਹਨ। ਦੁਨੀਆ ਦੀ ਪਸ਼ੂ ਵਿਭਿੰਨਤਾ ਦਾ 7 ਫ਼ੀਸਦੀ ਭਾਰਤ ਵਿਚ ਪਾਇਆ ਜਾਂਦਾ ਹੈ। ਇਥੇ 91,200 ਤੋਂ ਵੱਧ ਜੀਵਾਂ ਦੀਆਂ ਜਾਤੀਆਂ ਪਾਈਆਂ ਜਾਂਦੀਆਂ ਹਨ। ਦੁਨੀਆ ਵਿਚ 25 ਜੈਵਿਕ ਵਿਭਿੰਨਤਾ ਭਰਪੂਰ ਖੇਤਰ ਜਾਂ ‘ਹੌਟ-ਸਪੌਟਸ’ ਹਨ, ਜਿਨ੍ਹਾਂ ਵਿਚੋਂ ਦੋ ਭਾਰਤ ਵਿਚ ਹਨ। ਇਹ ਹਨ ਦੱਖਣੀ ਘਾਟ ਅਤੇ ਉੱਤਰ-ਪੂਰਬੀ ਹਿਮਾਲਾ ਖੇਤਰ। ਭਿੰਨ-ਭਿੰਨ ਫਸਲਾਂ ਵਿਚ ਦੁਨੀਆ ਦੇ ਪ੍ਰਮੁੱਖ 8 ਕੇਂਦਰਾਂ ਵਿਚੋਂ ਇਕ ਭਾਰਤ ਹੈ।
ਦੁਨੀਆ ਦੀ ਬਨਸਪਤੀ ਵਿਭਿੰਨਤਾ ਦਾ 11 ਫ਼ੀਸਦੀ ਭਾਰਤ ਵਿਚ ਹੈ। ਇਥੇ 45500 ਤੋਂ ਵੀ ਵੱਧ ਪ੍ਰਜਾਤੀਆਂ ਦੇ ਪੌਦੇ (ਬਨਸਪਤੀ ਵਿਭਿੰਨਤਾ) ਪਾਏ ਜਾਂਦੇ ਹਨ, ਜਿਨ੍ਹਾਂ ਵਿਚ ਸ਼ੈਵਾਲ ਵਰਗੇ ਅਲਗੀ ਤੋਂ ਲੈ ਕੇ ਫੁੱਲਦਾਰ ਪੌਦਿਆਂ ਤੱਕ ਸ਼ਾਮਿਲ ਹਨ। ਇਥੇ 14,500 ਕਿਸਮ ਦੀਆਂ ਉੱਲੀਆਂ ਅਤੇ 2223 ਕਿਸਮ ਦੇ ਲਾਈਕੇਨ ਦੀਆਂ ਪ੍ਰਜਾਤੀਆਂ ਮੌਜੂਦ ਹਨ। ਜੇ ਪਾਲਤੂ ਪਸ਼ੂਆਂ ਦੀ ਵਿਭਿੰਨਤਾ ਦੀ ਗੱਲ ਕਰੀਏ ਤਾਂ ਦੁਨੀਆ ਦੀਆਂ ਸਾਰੀਆਂ ਨਸਲਾਂ ਦੀਆਂ ਮੱਝਾਂ ਭਾਰਤ ਵਿਚ ਪਾਈਆਂ ਜਾਂਦੀਆਂ ਹਨ। ਸਾਰੀਆਂ ਗਾਵਾਂ ਦੀਆਂ ਨਸਲਾਂ ਦੀ ਉਤਪਤੀ ਭਾਰਤੀ ਮੂਲ ਦੀਆਂ ਗਾਵਾਂ ਤੋਂ ਹੋਈ ਹੈ। ਭਾਰਤ ਦੀਆਂ ਮੁਰਗਿਆਂ ਦੀਆਂ ਪ੍ਰਜਾਤੀਆਂ ਇਕੋ ਹੀ ਲਾਲ ਰੰਗ ਦੇ ਜੰਗਲੀ ਮੁਰਗੇ ਤੋਂ ਵਿਕਸਿਤ ਹੋਈਆਂ ਨੇ।
ਆਧੁਨਿਕ ਯੁੱਗ ਵਿਚ ਵਿਗਿਆਨਕ ਤਰੱਕੀ ਅਤੇ ਮਨੁੱਖ ਦੀ ਵਾਤਾਵਰਨ ਪ੍ਰਤੀ ਅਣਗਹਿਲੀ ਕਾਰਨ ਜੈਵਿਕ ਵਿਭਿੰਨਤਾ ਘਟਦੀ ਜਾ ਰਹੀ ਹੈ, ਕਿਉਂਕਿ ਮਨੁੱਖੀ ਵਿਕਾਸ ਦੀਆਂ ਮਜਬੂਰੀਆਂ ਕਾਰਨ ਖੇਤਾਂ ਅਤੇ ਜੰਗਲਾਂ ਨੂੰ ਸਾਫ਼ ਕਰਕੇ ਘਰੇਲੂ ਜਾਂ ਉਦਯੋਗਿਕ ਨਿਰਮਾਣ ਲਈ ਵਰਤਿਆ ਜਾ ਰਿਹਾ ਹੈ। ਵਾਤਾਵਰਨ ਪ੍ਰਤੀ ਗ਼ੈਰ-ਜ਼ਿੰਮੇਵਾਰ ਵਤੀਰੇ ਕਾਰਨ ਕੁਦਰਤੀ ਸਰੋਤਾਂ ਦੀ ਲੋੜ ਤੋਂ ਵੱਧ ਵਰਤੋਂ ਹੋ ਰਹੀ ਹੈ। ਵਪਾਰ ਵੀ ਬੇਕਾਬੂ ਹੈ ਅਤੇ ਜੰਗਲੀ ਜੀਵਾਂ ਦੇ ਗ਼ੈਰ-ਕਾਨੂੰਨੀ ਸ਼ਿਕਾਰ ਕਾਰਨ ਵੀ ਜੈਵਿਕ ਵਿਭਿੰਨਤਾ ਘਟਦੀ ਜਾ ਰਹੀ ਹੈ। ਵਿਦੇਸ਼ੀ ਪੌਦੇ ਜਿਵੇਂ ਕਿ ਲੈਂਟੇਨਾ ਜਾਂ ਲਾਲਟੇਨ ਬੂਟੀ, ਵਲੈਤੀ ਕਿੱਕਰ ਅਤੇ ਗਾਜਰ ਘਾਹ ਵਰਗੇ ਪੌਦਿਆਂ ਨੇ ਸਥਾਨਕ ਜੈਵਿਕ ਵਿਭਿੰਨਤਾ ਨੂੰ ਹਾਨੀ ਪਹੁੰਚਾਈ ਹੈ।
ਵਧਦਾ ਹੋਇਆ ਵਾਤਾਵਰਨ ਦਾ ਪ੍ਰਦੂਸ਼ਣ ਅਤੇ ਵਧਦੇ ਗ੍ਰੀਨ ਹਾਊਸ ਪ੍ਰਭਾਵ ਕਾਰਨ ਹੋ ਰਹੇ ਜਲਵਾਯੂ ਪਰਿਵਤਨ ਨੇ ਵੀ ਜੈਵਿਕ ਵਿਭਿੰਨਤਾ ਨੂੰ ਘਟਾਇਆ ਹੈ। ਖਾਦ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਵੀ ਧਰਤੀ ਤੇ ਸੂਖਮ ਜੀਵਾਂ ਦੀ ਵੰਨਗੀ ਘਟ ਰਹੀ ਹੈ। ਅਣਉਚਿਤ ਖੇਤੀ ਜਿਵੇਂ ਕੇਵਲ ਇਕ ਹੀ ਕਿਸਮ ਦੀ ਫਸਲ ਨਾਲ ਫਸਲੀ ਜੈਵ-ਵਿਭਿੰਨਤਾ ਘਟੀ ਹੈ। ਜਿਥੇ ਅੱਜ ਸਰਦੀਆਂ ਵਿਚ ਕੇਵਲ ਕਣਕ ਦੀ ਫਸਲ ਪੈਦਾ ਹੁੰਦੀ ਹੈ, ਉਥੇ ਪਹਿਲਾਂ ਕਣਕ ਦੇ ਨਾਲ ਛੋਲੇ, ਮਸਰ, ਅਲਸੀ, ਸਰੋਂ, ਤਾਰਾਮੀਰਾ, ਜੌਂ, ਜਵੀ ਵਰਗੀਆਂ ਫਸਲਾਂ ਵੀ ਬੀਜੀਆਂ ਜਾਂਦੀਆਂ ਸਨ, ਜਿਨ੍ਹਾਂ ਨਾਲ ਫਸਲੀ ਜੈਵ-ਵਿਭਿੰਨਤਾ ਕਾਇਮ ਰਹਿੰਦੀ ਸੀ। ਇਸੇ ਤਰ੍ਹਾਂ ਸਾਉਣੀ ਜਾਂ ਖਰੀਫ ਦੀ ਫਸਲ ਸਮੇਂ, ਮੱਕੀ ਦੇ ਨਾਲ ਮਾਂਹ, ਮੂੰਗੀ, ਰੌਂਗੀ, ਤਿੱਲ, ਘੀਆ, ਫੁੱਟਾਂ ਆਦਿ ਬੀਜੀਆਂ ਜਾਂਦੀਆਂ ਸਨ ਪਰ ਅੱਜ ਕੇਵਲ ਝੋਨਾ ਜਾਂ ਕੇਵਲ ਮੱਕੀ। ਸਾਡੀ ਜੈਵਿਕ ਵਿਭਿੰਨਤਾ ਨੂੰ ਸਭ ਤੋਂ ਵੱਧ ਨੁਕਸਾਨ ਇਸ ਪ੍ਰਤੀ ਜਾਗਰੂਕਤਾ ਦੀ ਘਾਟ ਕਾਰਨ ਹੋ ਰਿਹਾ ਹੈ। ਇਸ ਲਈ ਵਿਅਕਤੀ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਕੋਸ਼ਿਸ਼ਾਂ ਦੀ ਲੋੜ ਹੈ।

ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1093 posts

State Awardee, Global Winner

You might also like

Important Days0 Comments

ਆਜ਼ਾਦੀ ਦਾ ਸੱਚਾ ਆਸ਼ਕ – ਆਜ਼ਾਦ (27 ਫਰਵਰੀ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼)

ਭਾਰਤ ਦੀ ਆਜ਼ਾਦੀ ਦੀ ਲੜਾਈ ‘ਚ ਅਹਿਮ ਯੋਗਦਾਨ ਪਾਉਣ ਵਾਲੇ ਚੰਦਰ ਸ਼ੇਖਰ ਆਜ਼ਾਦ ਦਾ ਅੱਜ ਸ਼ਹੀਦੀ ਦਿਹਾੜਾ ਹੈ। ਆਜ਼ਾਦ ਉਹ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ


Print Friendly
Important Days0 Comments

ਜਨਮ ਦਿਨ ‘ਤੇ ਵਿਸ਼ੇਸ਼-ਪਹਿਲੀ ਮਹਿਲਾ ਨੋਬਲ ਪੁਰਸਕਾਰ ਜੇਤੂ ਮੈਰੀ ਕਿਊਰੀ

ਦੁਨੀਆ ਦੀ ਪਹਿਲੀ ਔਰਤ, ਜਿਸ ਨੇ ਸਾਇੰਸ ਦੇ ਖੇਤਰ ਵਿਚ ਨੋਬਲ ਪੁਰਸਕਾਰ ਹਾਸਲ ਕੀਤਾ, ਪੋਲੈਂਡ ਦੇਸ਼ ਵਿਚ ਵਾਰਸਾ ਨਾਂਅ ਦੇ ਸ਼ਹਿਰ ਵਿਚ ਜੰਮੀ ਮੈਰੀ ਕਿਊਰੀ ਸੀ। ਮੈਰੀ ਕਿਊਰੀ ਦਾ ਅਸਲ


Print Friendly
Important Days0 Comments

ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਦਿਵਸ ਤੇ ਵਿਸ਼ੇਸ਼ – 24 ਅਕਤੂਬਰ

ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ, ਤਾਂਕਿ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ, ਆਰਥਕ ਵਿਕਾਸ, ਅਤੇ ਸਾਮਾਜਕ ਨਿਰਪਖਤਾ ਵਿੱਚ ਸਹਿਯੋਗ ਸਰਲ ਹੋ ਸਕੇ। ਇਹ ਸਥਾਪਨਾ ਸੰਯੁਕਤ


Print Friendly