Print Friendly
ਡੇਂਗੂ ਨੂੰ ਨਜ਼ਰਅੰਦਾਜ਼ ਨਾ ਕਰੀਏ, ਚਲੋ ਬਣਾਈਏ ਸਵੱਛ ਭਾਰਤ, ਤੰਦਰੁਸਤ ਭਾਰਤ – 16 ਮਈ ਕੌਮੀ ਡੇਂਗੂ ਦਿਵਸ ਤੇ ਵਿਸ਼ੇਸ਼

ਡੇਂਗੂ ਨੂੰ ਨਜ਼ਰਅੰਦਾਜ਼ ਨਾ ਕਰੀਏ, ਚਲੋ ਬਣਾਈਏ ਸਵੱਛ ਭਾਰਤ, ਤੰਦਰੁਸਤ ਭਾਰਤ – 16 ਮਈ ਕੌਮੀ ਡੇਂਗੂ ਦਿਵਸ ਤੇ ਵਿਸ਼ੇਸ਼

ਡੇਂਗੂ ਦੀ ਰੋਕਥਾਮ ਅਤੇ ਇਸ ਨੂੰ ਕ਼ਾਬੂ ਕਰਨਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ; ਅਸੀਂ ਇਕੱਠੇ ਇਸ ਸਮੱਸਿਆ ਦਾ ਹੱਲ ਲਭ ਸਕਦੇ ਹਾਂ| ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਭਾਰਤ ਸਰਕਾਰ (ਐਮ.ਓ.ਐਚ.ਐਫ.ਡਬਲਿਊ) ਦੁਆਰਾ ਮਈ 16, 2016 ਨੂੰ ਰਾਸ਼ਟਰੀ ਡੇਂਗੂ ਦਿਵਸ ਦੇ ਰੂਪ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ| ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਡੇਂਗੂ ਨੂੰ ਕ਼ਾਬੂ ਕਰਨ ਲਈ ਇਸ ਬਾਰੇ ਜਾਗਰੂਕਤਾ ਪੈਦਾ ਕਰਨਾ,  ਇਸ ਦੀ ਰੋਕਥਾਮ ਦੀ ਕਾਰਵਾਈ ਸ਼ੁਰੂਆਤ ਕਰਨਾ ਅਤੇ ਜਦੋਂ ਤੱਕ ਇਸ ਦਾ ਸੰਚਾਰ ਖ਼ਤਮ ਨਾ ਹੋ ਜਾਏ ਇਸ ਬਾਰੇ ਦਿੱਤੀ ਜਾਣ ਵਾਲੀ ਜਾਣਕਾਰੀ ਨੂੰ ਜਾਰੀ ਰੱਖਣਾ ਹੈ|

ਡੇਂਗੂ ਇਕ ਵਾਇਰਲ ਬਿਮਾਰੀ ਹੈ, ਜੋ ਕਿ ਏਡੀਜ਼ ਏਜੀਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦੀ ਹੈ| ਇਹ ਦੋ ਰੂਪਾਂ ਵਿਚ ਹੁੰਦਾ ਹੈ: ਪਹਿਲੀ ਅਵਸਥਾ ਸਾਧਾਰਣ ਡੇਂਗੂ ਬੁਖ਼ਾਰ ਹੈ, ਜਿਸ ਨੂੰ ਕਲਾਸੀਕਲ ਡੇਂਗੂ ਬੁਖ਼ਾਰ ਜਾਂ ਹੱਡੀ ਤੋੜ ਬੁਖ਼ਾਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ| ਕਿਉਂਕਿ ਗੰਭੀਰ ਦਰਦ ਦੇ ਕਾਰਣ, ਇਹ ਮਰੀਜ਼ ਦੇ ਜੋੜਾਂ ਵਿਚ ਵਿਕਸਿਤ ਹੋ ਜਾਂਦਾ ਹੈ| ਡੇਂਗੂ ਦੀ ਦੂਜੀ ਅਵਸਥਾ ਹੈਮ੍ਰੇਜਿਕ ਬੁਖ਼ਾਰ ਦੀ ਹੈ, ਜੋ ਕਿ ਨਾ ਸਿਰਫ਼ ਦੁੱਖਦਾਈ ਹੈ, ਬਲਕਿ ਜਾਨਲੇਵਾ ਵੀ ਹੁੰਦਾ ਹੈ| ਆਮ ਤੌਰ ’ਤੇ ਨਤੀਜੇ ਵਜੋਂ ਅਸਾਧਾਰਣ ਰੂਪ ਵਿਚ ਨੱਕ, ਗੱਮ ਜਾਂ ਪਿਸ਼ਾਬ ਵਿੱਚ ਖ਼ੂਨ ਆਉਣ ਲੱਗ ਪੈਂਦਾ ਹੈ|

ਡਬਲਿਊ.ਐਚ.ਓ ਅਨੁਸਾਰ ਇਸ ਬਿਮਾਰੀ ਕਾਰਣ 100 ਤੋਂ ਵੱਧ ਦੇਸ਼ ਜਿਨ੍ਹਾਂ ਵਿਚੋਂ ਪ੍ਰਮੁੱਖ ਰੂਪ ਵਿਚ ਅਫ਼ਰੀਕਾ, ਅਮਰੀਕਾ, ਪੂਰਬੀ ਮੈਡੀਟੇਰੀਅਨ, ਦੱਖਣੀ-ਪੂਰਬੀ ਏਸ਼ੀਆ ਅਤੇ ਪੱਛਮੀ ਆਸਟ੍ਰੇਲੀਆ ਪ੍ਰਭਾਵਿਤ ਹਨ, ਜਿਨ੍ਹਾਂ ਵਿਚੋਂ ਅਮਰੀਕਾ, ਦੱਖਣੀ-ਪੂਰਬੀ ਏਸ਼ੀਆ ਅਤੇ ਪੱਛਮੀ ਆਸਟ੍ਰੇਲੀਆ ਦਾ ਖੇਤਰ ਦਾ ਗੰਭੀਰ ਰੂਪ ਵਿਚ ਇਸ ਸਮੱਸਿਆ ਨਾਲ ਪ੍ਰਭਾਵਿਤ ਹਨ|

ਬਰਸਾਤ ਦੇ ਮੌਸਮ ਵਿਚ ਭਾਰਤ ’ਚ ਡੇਂਗੂ ਬਹੁਤ ਹੀ ਆਮ ਬਿਮਾਰੀ ਹੈ| ਸਾਲ 2015 ਵਿਚ, ਰਾਸ਼ਟਰੀ ਵੈਕਟਰ ਰੋਗ ਕੰਟਰੋਲ ਪ੍ਰੋਗਰਾਮ (ਐਨ.ਵੀ.ਬੀ.ਦੀ.ਸੀ.ਪੀ) ਅਨੁਸਾਰ ਇਸ ਬਿਮਾਰੀ ਨਾਲ ਸੰਬੰਧਿਤ ਮਾਮਲਿਆਂ ਦੀ ਗਿਣਤੀ ਦਿੱਲੀ ਤੋਂ ਬਾਅਦ ਪੰਜਾਬ, ਹਰਿਆਣਾ, ਪੱਛਮੀ ਬੰਗਾਲ, ਗੁਜਰਾਤ, ਕਰਨਾਟਕ, ਮਹਾਰਾਸ਼ਟਰ, ਕੇਰਲਾ, ਤਾਮਿਲਨਾਡੂ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ, ਮੱਧ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਉਤਰਾਖੰਡ, ਤੇਲੰਗਾਨਾ ਅਤੇ ਹੋਰ ਰਾਜਾਂ ਵਿਚ ਵੱਧ ਰਹੀ ਹੈ|

ਰੋਕਥਾਮ

 • ਡੇਂਗੂ ਦੀ ਰੋਕਥਾਮ ਦਾ ਸਭ ਤੋਂ ਚੰਗ ਤਰੀਕਾ ਮੱਛਰਾਂ ਦੇ ਕੱਟਣ ਤੋਂ ਬਚਣਾ ਅਤੇ ਆਪਣੇ ਘਰਾਂ ਦੇ ਆਲ-ਦੁਆਲੇ ਮੱਛਰਾਂ ਦੇ ਪ੍ਰਜਨਨ ਨੂੰ ਰੋਕਣਾ ਹੈ|
 • ਸੋ, ਇਸ ਲਈ ਕੀ ਕਰਨਾ ਹੈ?
 • ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰਦਾਨੀ ਜਾਂ ਮੱਛਰ ਭਜਾਉਣ ਵਾਲੇ ਸਾਧਨਾਂ ਦਾ ਪ੍ਰਯੋਗ ਕਰੋ|
 • ਸਰੀਰ ਨੂੰ ਮੱਛਰ ਦੇ ਕੱਟਣ ਤੋਂ ਬਚਾਉਣ ਲਈ ਕਪੜਿਆਂ ਤੇ ਡੀ.ਈ.ਈ.ਟੀ ਯੁਕਤ ਕੀੜੇ ਭਜਾਉਣ ਵਾਲੇ ਉਤਪਾਦ ਦਾ ਪ੍ਰਯੋਗ ਕਰੋ ਵਿਸ਼ੇਸ਼ ਰੂਪ ਵਿਚ ਜਦੋਂ ਤੁਸੀਂ ਡੇਂਗੂ ਪ੍ਰਭਾਵਿਤ ਥਾਵਾਂ ਵੱਲ ਜਾਂਦੇ ਹੋ ਤਾਂ ਸਰੀਰ ਦੇ ਹਿੱਸਿਆਂ ਨੂੰ ਉਜਾਗਰ ਨਾ ਕਰੋ|
 • ਅਜਿਹੇ ਕਪੜੇ ਪਾਉ ਜਿਸ ਵਿਚ ਹਥ-ਪੈਰ ਖੁਲੇ ਨਾ ਰਹਿਣ।
 • ਪਾਣੀ ਨੂੰ ਇਕ ਜਗਾਹ ਸਥਿਰ ਨਾ ਹੋਣ ਦੇਵੋ। ਆਮ ਤੌਰ ਤੇ ਮੱਛਰਾਂ ਦੇ ਪ੍ਰਜਨਨ ਦਾ ਸਥਾਨ ਪਲਾਸਟਿਕ ਦੇ ਭਾਂਡੇ, ਬਾਲਟੀ, ਗਡੀਆਂ ਦੇ ਟਾਇਰ, ਵਾਟਰ ਕੂੱਲਰ, ਪਾਲਤੂ ਜਾਨਵਰਾਂ ਦੇ ਪਾਣੀ ਪੀਣ ਵਾਲੇ ਭਾਂਡੇ ਤੇ ਫੁੱਲਦਾਨ ਹਨ। ਯਕੀਨੀ ਤੌਰ ਤੇ ਘੱਟੋ-ਘੱਟ ਹਫ਼ਤੇ ਵਿਚ ਇਕ ਵਾਰ ਇਨ੍ਹਾਂ ਨੂੰ ਸਾਫ਼ ਕੀਤਾ ਜਾਏ।ਆਪਣੇ ਆਲੇ-ਦੁਮਾਲੇ ਧੁੰਆ ਤੇ ਕੀੜੇਮਾਰ ਦਵਾਈਆਂ ਦਾ ਛਿੜਕਾਵ ਕਰੋ।ਮੌਜੂਦਾਂ  ਮੱਛਰਾਂ ਦੀ ਗਿਣਤੀ ਨੂੰ ਘੱਟ ਕਰਨ ਲਈ ਮੱਛਰਾਂ ਦੇ ਆਂਡਿਆਂ ਅਤੇ ਲਾਰਵਾ ਨੂੰ ਖਤਮ ਕਰਨਾ ਚਾਹੀਦਾ ਹੈ|
 • ਧੁੰਆ ਅਤੇ ਪੈਸਟੀਸਾਈਡ ਵੀ ਪ੍ਰਭਾਵੀ ਹੋ ਸਕਦੇ ਹਨ|

ਡੇਂਗੂ ਨੂੰ ਨਜ਼ਰਅੰਦਾਜ਼ ਨਾ ਕਰੋ| ਇਹ ਮੱਛਰ ਦੇ ਕੱਟਣ ਦੁਆਰਾ ਇਕ ਵਿਅਕਤੀ ਤੋਂ ਦੂਜੇ ਵਿਅਕਤੀ ਵਿਚ ਤੇਜ਼ੀ ਨਾਲ ਫੈਲ ਸਕਦਾ ਹੈ| ਇਹ ਮਾਰੂ ਵੀ ਹੋ ਸਕਦਾ ਹੈ! ਇਸ ਲਈ, ਬਰਸਾਤਾਂ ਦੇ ਮੌਸਮ ਦੌਰਾਨ ਥੋੜ੍ਹੇ ਜਿਹੇ ਬੁਖ਼ਾਰ ਨੂੰ ਵੀ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਹੈ|

ਇਸ ਲਈ, ਚਲੋ ਬਣਾਈਏ ਸਵੱਛ ਭਾਰਤ, ਤੰਦਰੁਸਤ ਭਾਰਤ

ਡਾਊਨਲੋਡ ਮੋਬਾਈਲ ਐਪIndia Fights Dengue

“ਡੇਂਗੂ ਖ਼ਿਲਾਫ਼ ਮੁਕਾਬਲਾ: ਮੋਬਾਈਲ ਐਪ ਦੇ ਫ਼ੀਚਰ

 • ਪ੍ਰਯੋਗਕਰਤਾ ਡੇਂਗੂ ਦੇ ਲੱਛਣਾਂ ਨੂੰ ਚੈੱਕ ਕਰ ਸਕਦਾ ਹੈ |
 • ਪ੍ਰਯੋਗਕਰਤਾ ਆਪਣੀ ਮੌਜੂਦਾ ਭੂਗੋਲਿਕ ਸਥਿਤੀ ਦੇ ਅਨੁਸਾਰ ਨਜ਼ਦੀਕੀ ਹਸਪਤਾਲ/ਬਲੱਡ ਬੈਂਕ ਦੀ ਜਾਣਕਾਰੀ ਪ੍ਰਾਪਤ ਕਰਦਾ ਹੈ|
 • ਪ੍ਰਯੋਗਕਰਤਾ ਈਮੇਲ ਰਾਹੀਂ ਆਪਣੇ ਫੀਡਬੈਕ ਸ਼ੇਅਰ ਕਰ ਸਕਦਾ ਹੈ|
 • ਡੇਂਗੂ ਦੇ ਮੱਛਰ ਤੋਂ ਮੁਕਤ ਖੇਤਰ ਦਾ ਇੰਟਰਐਕਟਿਵ ਅਤੇ ਸਚਿੱਤਰ ਪ੍ਰਦਰਸ਼ਨ ਸੁਨਿਸ਼ਚਿਤ ਕਰਨਾ|
 • ਪ੍ਰਯੋਗਕਰਤਾ ਦੇਸ਼ ਦੇ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੁਆਰਾ ਕਹੀ ਮਨ ਦੀ ਗੱਲ ਦਾ ਆਡੀਓ ਨੂੰ ਸੁਣ ਸਕਦੇ ਹਨ|
 • ਪ੍ਰਯੋਗਕਰਤਾ ਡੇਂਗੂ ਬਾਤੇ ਕਾਲਪਨਿਕ ਮਿੱਥਾਂ ਅਤੇ ਤੱਥਾਂ ਨੂੰ ਡੇਂਗੂ ਐਪ ’ਤੇ ਚੈੱਕ ਕਰ ਸਕਦੇ ਹਨ|
 • ਪ੍ਰਯੋਗਕਰਤਾ ਡੇਂਗੂ ਦੀ ਰੋਕਥਾਮ ਲਈ ਕੀ ਕਰੀਏ? ਜਾਂ ਕੀ ਨਾ ਕਰੀਏ? ਨੂੰ ਡੇਂਗੂ ਐਪ ’ਤੇ ਦੇਖ ਸਕਦੇ ਹਨ|
 • ਡੇਂਗੂ ਨਾਲ ਸੰਬੰਧਿਤ ਅਕਸਰ ਪੁੱਛੇ ਸਵਾਲਾਂ ਨੂੰ ਡੇਂਗੂ ਐਪ ’ਤੇ ਦੇਖਿਆ ਜਾ ਸਕਦਾ ਹੈ|
 • ਪ੍ਰਯੋਗਕਰਤਾ ਡੇਂਗੂ ਖ਼ਿਲਾਫ਼ ਮੁਕਾਬਲੇ ਲਈ ਮੁੰਨਾਭਾਈ ਵਾਲੀ ਵੀਡੀਓ ਦੇਖ ਸਕਦੇ ਹਨ|

ਸ੍ਰੋਤ – https://pa.nhp.gov.in

Print Friendly

About author

Vijay Gupta
Vijay Gupta1093 posts

State Awardee, Global Winner

You might also like

ਆਧੁਨਿਕ ਅਧਿਆਪਕ (5 ਸਤੰਬਰ, ਅਧਿਆਪਕ ਦਿਵਸ ‘ਤੇ ਵਿਸ਼ੇਸ਼ ਲੇਖ)

ਇਸ ਦੁਨੀਆ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵਧ


Print Friendly
Important Days0 Comments

ਬਾਲ ਗੰਗਾਧਰ ਤਿਲਕ (ਅੱਜ 23 ਜੁਲਾਈ ਜਨਮ ਦਿਨ ਤੇ ਵਿਸ਼ੇਸ਼)

ਲੋਕਮਾਨੀਆ ਕੇਸਵ ਬਾਲ ਗੰਗਾਧਰ ਤਿਲਕ, 23 ਜੁਲਾਈ, 1856 – 1ਅਗਸਤ 1920) ਭਾਰਤ ਦੇ ਇੱਕ ਪ੍ਰਮੁੱਖ ਨੇਤਾ, ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਪਤੀ ਸਨ। ਇਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਪਹਿਲੇ ਲੋਕਪ੍ਰਿਅ ਨੇਤਾ


Print Friendly
Important Days0 Comments

ਕੌਮਾਂਤਰੀ ਓਜ਼ੋਨ ਦਿਵਸ – 16 ਸਤੰਬਰ ਤੇ ਵਿਸ਼ੇਸ਼

ਵਿਸ਼ਵ ਓਜ਼ੋਨ ਦਿਵਸ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੁਆਰਾ 16 ਸਤੰਬਰ ਸਾਲ 1994 ਤੋਂ ਹੋਈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਉੱਪਰ ਵਸ ਰਹੇ ਲੋਕਾਂ


Print Friendly