Print Friendly
ਦੇਸ਼ ਦੇ ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੀ 22 ਮਈ ਨੂੰ 246ਵੀਂ ਜਯੰਤੀ ਦੇ ਮੌਕੇ ‘ਤੇ ਯਾਦ ਕਰਦਿਆਂ…

ਦੇਸ਼ ਦੇ ਮਹਾਨ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੀ 22 ਮਈ ਨੂੰ 246ਵੀਂ ਜਯੰਤੀ ਦੇ ਮੌਕੇ ‘ਤੇ ਯਾਦ ਕਰਦਿਆਂ…

ਰਾਜਾ ਰਾਮ ਮੋਹਨ ਰਾਏ ਨੇ 19ਵੀਂ ਸਦੀ ‘ਚ ਸਮਾਜ ਸੁਧਾਰ ਦੇ ਲਈ ਬਹੁਤ ਸਾਰੇ ਅੰਦੋਲਨ ਚਲਾਏ ਸੀ, ਜਿਨ੍ਹਾਂ ‘ਚ ਸਤੀ ਪ੍ਰਥਾ, ਬਾਲ ਵਿਆਹ ਵਰਗੇ ਅੰਦੋਲਨ ਸਭ ਤੋਂ ਅਹਿਮ ਸਨ। ਇਨ੍ਹਾਂ ਸਾਰੀਆਂ ਕੁਰੀਤੀਆਂ ਦਾ ਸਭ ਤੋਂ ਜਿਆਦਾ ਨੁਕਸਾਨ ਔਰਤਾਂ ਨੂੰ ਝੱਲਣਾ ਪੈ ਰਿਹਾ ਸੀ।
ਰਾਜਾ ਰਾਮ ਮੋਹਨ ਰਾਏ ਨੇ ਭਾਰਤੀ ਸਮਾਜ ‘ਚ ਫੈਲੀਆਂ ਇਨ੍ਹਾਂ ਬੁਰਾਈਆਂ ਦਾ ਵਿਰੋਧ ਕੀਤਾ। ਬ੍ਰਹਮ ਸਮਾਜ ਦੇ ਸੰਸਥਾਪਕ ਰਾਜਾ ਰਾਮ ਮੋਹਨ ਰਾਏ ਦਾ ਜਨਮ 22 ਮਈ 1772 ਨੂੰ ਪੱਛਮੀ ਬੰਗਾਲ ‘ਚ ਹੁਗਲੀ ਜ਼ਿਲੇ ਦੇ ਰਾਧਾਨਗਰ ਪਿੰਡ ‘ਚ ਹੋਇਆ ਸੀ ਅਤੇ ਸਿਰਫ 15 ਸਾਲ ਦੀ ਉਮਰ ‘ਚ ਉਨ੍ਹਾਂ ਨੇ ਬੰਗਾਲੀ, ਸੰਸਕ੍ਰਿਤ, ਅਰਬੀ ਅਤੇ ਫਾਰਸੀ ਭਾਸ਼ਾ ਦਾ ਗਿਆਨ ਪ੍ਰਾਪਤ ਕਰ ਲਿਆ ਸੀ।
ਉਨ੍ਹਾਂ ਨੇ ਛੋਟੀ ਜਿਹੀ ਉਮਰ ‘ਚ ਕਾਫੀ ਭਰਮਾਂ ਦਾ ਖੰਡਨ ਕੀਤਾ ਸੀ ਅਤੇ 17 ਸਾਲ ਦੀ ਉਮਰ ‘ਚ ਉਨ੍ਹਾਂ ਨੇ ਮੂਰਤੀ ਪੂਜਾ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਉਹ ਨਾ ਸਿਰਫ ਸਮਾਜ ‘ਚ ਫੈਲੀਆਂ ਬੁਰੀਆਂ ਕੁਰੀਤੀਆਂ ਨੂੰ ਦੂਰ ਕਰਨ ‘ਚ ਸਭ ਤੋਂ ਅੱਗੇ ਰਹੇ ਸਗੋਂ ਉਨ੍ਹਾਂ ਨੇ ਦੇਸ਼ ਨੂੰ ਅੰਗਰੇਜਾਂ ਤੋਂ ਮੁਕਤ ਕਰਵਾਉਣ ਲਈ ਲੜਾਈ ‘ਚ ਵੱਧ-ਚੜ ਕੇ ਹਿੱਸਾ ਲਿਆ ਸੀ।

ਅਜਿਹੇ ਸਮਾਜ ਸੁਧਾਰਕ ਨੂੰ ਸਾਡਾ ਕੋਟਿਨ ਕੋਟ ਪ੍ਰਣਾਮ !!!

Print Friendly

About author

Vijay Gupta
Vijay Gupta1097 posts

State Awardee, Global Winner

You might also like