Print Friendly
ਆਓ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਅ ਕੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਕਰੀਏ ਕਾਮਯਾਬ – ਵਿਜੈ ਗੁਪਤਾ

ਆਓ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਅ ਕੇ ਤੰਦਰੁਸਤ ਪੰਜਾਬ ਮਿਸ਼ਨ ਨੂੰ ਕਰੀਏ ਕਾਮਯਾਬ – ਵਿਜੈ ਗੁਪਤਾ

ਕੌਮਾਂਤਰੀ ਵਾਤਾਵਰਣ ਦਿਵਸ 5 ਜੂਨ ਤੇ ਵਿਸ਼ੇਸ਼

ਅੱਜ ਦਾ ਦਿਨ ਸਾਰੀ ਦੁਨੀਆਂ ਵਿੱਚ ਵਿਸ਼ਵ ਵਾਤਾਵਰਣ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੰਯੁਕਤ ਸੰਘ ਵੱਲੋਂ ਸਾਲ 1974 ਤੋਂ ਅੱਜ ਦਾ ਦਿਨ ‘‘ਕੌਮਾਂਤਰੀ ਵਾਤਾਵਰਣ ਦਿਵਸ’’ ਵਜੋਂ ਮਨਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਦਿਨ ਨੂੰ ਮਨਾਉਣ ਪਿੱਛੇ ਸੋਵੀਅਤ ਸੰਘ ਦਾ ਮੁੱਖ ਮੰਤਵ ਸਾਰੀ ਦੁਨੀਆ ਦਾ ਧਿਆਨ ਵਾਤਾਵਰਣ ਦੀ ਸ਼ੁੱਧਤਾ ਵੱਲ ਦਿਵਾਉਣਾ ਸੀ। ਇਹ ਦਿਨ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆਂ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
ਹਰ ਸਾਲ ਇਸ ਦਿਨ ਵੱਖ ਵੱਖ ਸ਼ਹਿਰਾਂ, ਪਿੰਡਾਂ, ਸਕੂਲਾਂ ਅਤੇ ਕਾਲਜਾਂ ਵਿੱਚ ਵਾਤਾਵਰਣ ਦੀ ਸੰਭਾਲ ਲਈ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ। ਹਰ ਨਾਗਰਿਕ ਨੂੰ ਸਾਲ ਦਾ ਹਰ ਦਿਨ ਵਿਸ਼ਵ ਵਾਤਾਵਰਣ ਦਿਵਸ ਹੀ ਲੱਗਣਾ ਚਾਹੀਦਾ ਹੈ। ਇੱਕਲੀ ਸਰਕਾਰ ਵੀ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਕੁਝ ਨਹੀਂ ਕਰ ਸਕਦੀ। ਸਾਨੂੰ ਸਾਰਿਆਂ ਨੂੰ ਵਾਤਾਵਰਣ ਦੇ ਪ੍ਰਤਿ ਸੁਹਿਰਦ ਹੋਣ ਦੀ ਲੋੜ ਹੈ। ਸਾਨੂੰ ਸਭ ਨੂੰ ਚਾਹੀਦਾ ਹੈ ਕਿ ਅਸੀਂ ਸਭ ਅੱਜ ਦੇ ਦਿਨ ਸੰਕਲਪ ਕਰੀਏ ਕਿ ਅਸੀਂ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਰਹਿਤ ਕਰਨ ਲਈ ਆਪਣੇ ਪੱਧਰ ਤੇ ਕਦਮ ਚੁੱਕਾਂਗੇ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸ਼ੁੱਧ ਹਵਾ ਵਿੱਚ ਸਾਹ ਲੈਣ ਦਾ ਮੌਕਾ ਦੇਵਾਂਗੇ। ਹਰ ਸਾਲ ਵਾਤਾਵਰਣ ਦਿਵਸ ਲਈ ਵੱਖ ਵੱਖ ਥੀਮ ਹੁੰਦੇ ਹਨ। ਸਾਲ 2018 ਲਈ ਸੰਯੁਕਤ ਰਾਸ਼ਟਰ ਸੰਘ ਵੱਲੋਂ ਜਾਰੀ ਕੀਤਾ ਥੀਮ ਹੈ – ਪਲਾਸਟਿਕ ਪ੍ਰਦੂਸ਼ਨ ਨੂੰ ਖਤਮ ਕਰਨਾ। ਇਹ ਥੀਮ ਸਰਕਾਰਾਂ, ਉਦਯੋਗ, ਭਾਈਚਾਰੇ ਅਤੇ ਵਿਅਕਤੀਆਂ ਨੂੰ ਅਰਜੋਈਆਂ ਕਰਦਾ ਹੈ ਕਿ ਉਹ ਇਕੱਠੇ ਹੋਣ ਅਤੇ ਟਿਕਾਊ ਵਿਕਲਪਾਂ ਦੀ ਪੜਚੋਲ ਕਰਨ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਸਾਡੇ ਸਮੁੰਦਰਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਇਕੋ-ਵਰਤੋਂ ਵਾਲੇ ਪਲਾਸਟਿਕ ਦੇ ਬਹੁਤ ਜ਼ਿਆਦਾ ਵਰਤੋਂ ਨੂੰ ਘਟਾਉਣ ਜੋ ਸਾਡੇ ਸਮੁੰਦਰੀ ਜੀਵਨ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਮਨੁੱਖੀ ਸਿਹਤ ਲਈ ਵੀ ਲਗਾਤਾਰ ਖਤਰਾ ਬਣਿਆ ਹੋਇਆ ਹੈ।

ਭਾਰਤ 2018 ਦੇ ਵਿਸ਼ਵ ਵਾਤਾਵਰਣ ਦਿਵਸ ਦਾ ਵਿਸ਼ਵ ਮੇਜ਼ਬਾਨ ਹੈ, ਜੋ ਕਿ 5 ਜੂਨ, 2018 ਨੂੰ ਹੋਵੇਗਾ.”ਭਾਰਤ ਇਸ ਸਾਲ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹੈ। ਭਾਰਤੀ ਦਰਸ਼ਨ ਅਤੇ ਜੀਵਨਸ਼ੈਲੀ ਲੰਬੇ ਸਮੇਂ ਤੋਂ ਕੁਦਰਤ ਨਾਲ ਸਹਿ-ਹੋਂਦ ਦੇ ਸੰਕਲਪ ਵਿੱਚ ਜੁੜੇ ਹੋਏ ਹਨ। ਅਸੀਂ ਆਪਣੀ ਧਰਤੀ ਨੂੰ ਕਲੀਨਰ ਅਤੇ ਹਰਿਆਲੀ ਬਣਾਉਣ ਲਈ ਵਚਨਬੱਧ ਹਾਂ । ਭਾਰਤ ਇਕ ਨੇਤਾ ਵਜੋਂ ਉਭਰ ਰਿਹਾ ਹੈ, ਕਿਉਂਕਿ ਇੱਥੇ ਦੁਨੀਆ ਵਿਚ ਰੀਸਾਈਕਲਿੰਗ ਦੀਆਂ ਸਭ ਤੋਂ ਉੱਚੀਆਂ ਦਰਾਂ ਹਨ। ਇਹ ਪਲਾਸਟਿਕ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਵਿੱਚ ਸਹਾਇਕ ਹੋ ਸਕਦਾ ਹੈ। ਵਿਸ਼ਵ ਵਾਤਾਵਰਣ ਦਿਵਸ 2018 ਦੀ ਮੇਜ਼ਬਾਨੀ ਕਰ ਕੇ, ਭਾਰਤ ਦੀ ਸਰਕਾਰ ਬਹੁਤ ਮਜਬੂਤ ਦੇ ਇੱਕ ਮੁੱਦੇ ‘ਤੇ ਆਪਣੀ ਲੀਡਰਸ਼ਿਪ ਨੂੰ ਵਧਾ ਰਿਹਾ ਹੈ। ਭਾਰਤ ਸਰਕਾਰ ਨੇ ਸਰਗਰਮ ਗਤੀਵਿਧੀਆਂ ਅਤੇ ਸਰਗਰਮ ਜਨਤਕ ਹਿੱਤਾਂ ਅਤੇ ਸ਼ਮੂਲੀਅਤ ਪੈਦਾ ਕਰਨ ਵਾਲੀਆਂ ਲੜੀਵਾਂ ਦੀ ਲੜੀ ਰਾਹੀਂ ਵਿਸ਼ਵ ਵਾਤਾਵਰਣ ਦਿਵਸ ਦੇ ਜਸ਼ਨਾਂ ਦਾ ਆਯੋਜਨ ਅਤੇ ਪ੍ਰਚਾਰ ਕਰਨ ਲਈ ਵਚਨਬੱਧ ਕੀਤਾ ਹੈ. ਪਬਲਿਕ ਖੇਤਰਾਂ ਵਿਚ ਪੈਨ-ਇੰਡੀਅਨ ਪਲਾਸਟਿਕ ਦੀਆਂ ਸਾਫ-ਸਫ਼ਾਈ ਦੀਆਂ ਗਤੀਵਿਧੀਆਂ ਤੋਂ, ਕੌਮੀ ਭੰਡਾਰਾਂ ਅਤੇ ਜੰਗਲਾਂ ਨੂੰ ਇਕੋ ਸਮੇਂ ਸਮੁੰਦਰੀ ਸਫ਼ਾਈ ਦੀਆਂ ਗਤੀਵਿਧੀਆਂ ਵਿਚ ਲਿਆਉਣ ਲਈ – ਭਾਰਤ ਇਕ ਮਿਸਾਲ ਕਾਇਮ ਕਰਕੇ ਪਹਿਲਕਦਮੀ ਕਰੇਗਾ।

ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਵਰਤੋਂ ਕਰਕੇ ਆਪਣੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ । ਭਾਵੇਂ ਕਿ ਉਸਦੇ ਅਜਿਹਾ ਕਰਨ ਨਾਲ ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਿਤੇ ਹੜ੍ਹ ਆ ਰਹੇ ਹਨ ਅਤੇ ਕਿਤੇ ਸੋਕਾ ਪੈ ਰਿਹਾ ਹੈ, ਧਰੁਵਾਂ ਤੇ ਬਰਫ਼ ਪਿਘਲ ਰਹੀ ਹੈ, ਸਮੁੰਦਰੀ ਜਲ ਸਤਹ ਵਧ ਰਹੀ ਹੈ। ਪਿਛਲੇ ਕੁਝ ਸਮੇਂ ਤੋਂ ਕੁਦਰਤੀ ਆਫ਼ਤਾਂ ਜਿਵੇਂ ਕਿ ਸੁਨਾਮੀ, ਭੂਚਾਲ ਆਦਿ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਭਾਵੇਂ ਕਿ ਇਨ੍ਹਾਂ ਕੁਦਰਤੀ ਆਫਤਾਂ ਨੂੰ ਕੰਟਰੋਲ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਹਨਾਂ ਦੇ ਮਾਰੂ ਪ੍ਰਭਾਵਾਂ ਨੂੰ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ। ਵਾਤਾਵਰਣ ਦਾ ਪ੍ਰਦੂਸ਼ਣ ਪਿਛਲੇ ਕਈ ਸਾਲਾਂ ਤੋਂ ਗੰਭੀਰ ਸਮੱਸਿਆ ਬਣ ਕੇ ਸਾਨੂੰ ਚੇਤਾਵਨੀਆਂ ਦੇ ਰਿਹਾ ਹੈ। ਪਰ ਮਨੁੱਖ ਨੇ ਆਪਣੇ ਸੁਆਰਥਾਂ ਦੀ ਖਾਤਰ ਇਸਨੂੰ ਅਣਗੌਲਿਆਂ ਕਰ ਛੱਡਿਆ ਹੈ। ਸਦੀਆਂ ਤੋਂ ਵਾਤਾਵਰਣ ਦਾ ਕੁਦਰਤੀ ਸੰਤੁਲਨ ਵਿਗੜ ਗਿਆ ਹੈ।
ਪ੍ਰਦੂਸ਼ਣ ਹਵਾ,ਧਰਤੀ ਅਤੇ ਪਾਣੀ ਦੇ ਭੌਤਿਕ,ਰਸਾਇਣਕ ਜੀਵਕ ਗੁਣਾਂ ਵਿੱਚ ਬੇਲੋੜੀ ਤਬਦੀਲੀ ਕਾਰਨ ਹੁੰਦਾ ਹੈ। ਵਾਤਾਵਰਣ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਕੋਈ ਇੱਕ ਵਿਅਕਤੀ ਜਾਂ ਕੋਈ ਇੱਕ ਪ੍ਰਕਿਰਿਆ ਜ਼ਿੰਮੇਵਾਰ ਨਹੀਂ ਹੈ । ਧਰਤੀ ਨੂੰ ਪਲੀਤ ਕਰਨ ਪਿੱਛੇ ਸਭ ਤੋਂ ਵੱਡਾ ਹੱਥ ਰਸਾਇਣਕ ਜ਼ਹਿਰਾਂ ਦਾ ਹੈ ਅਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਲਈ ਉਦਯੋਗਿਕ ਇਕਾਈਆਂ ਅਤੇ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਵੀ ਜ਼ਿੰਮੇਵਾਰ ਹੈ।ਵਾਤਾਵਰਣ ਦੀ ਅਸ਼ੁੱਧਤਾ ਕਾਰਨ ਜੀਵਨ ਨੂੰ ਹੀ ਗੰਭੀਰ ਖਤਰਾ ਪੈਦਾ ਹੋ ਗਿਆ ਹੈ । ਵਾਯੂਮੰਡਲ ਦੀ ਬਣਤਰ ਵਿੱਚ 78 ਪ੍ਰਤੀਸ਼ਤ ਨਾਈਟਰੋਜਨ, 21 ਪ੍ਰਤੀਸ਼ਤ ਆਕਸੀਜਨ ਅਤੇ 1 ਪ੍ਰਤੀਸ਼ਤ ਹੋਰ ਗੈਸਾਂ ਹਨ,ਜਿਸ ਵਿੱਚ 003 ਪ੍ਰਤੀਸ਼ਤ ਕਾਰਬਨਡਾਈਕਸਾਈਡ ਹੈ। ਪਿਛਲੇ ਕੁਝ ਕੁ ਸਾਲਾਂ ਤੋਂ ਗਰੀਨ ਹਾਊਸ ਗੈਸਾਂ ਜਿਵੇਂ ਕਿ ਕਾਰਬਨ ਡਾਇਆਕਸਾਈਡ, ਮੀਥੇਨ ਅਤੇ ਕਲੋਰੋਫਲੋਰੋਕਾਰਬਨ ਦੀ ਮਾਤਰਾ ਵਾਯੂ ਮੰਡਲ ਵਿਚ ਲਗਾਤਾਰ ਵਧ ਰਹੀ ਹੈ। ਗਰੀਨ ਹਾਉਸ ਗੈਸਾਂ ਦੇ ਵਾਯੂ ਮੰਡਲ ਵਿਚ ਵਧਣ ਦਾ ਕਾਰਨ ਵਾਹਨਾਂ ਦਾ ਧੂੰਆਂ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਖਾਦਾਂ ਦੀ ਅਸੰਤੁਲਿਤ ਮਾਤਰਾ ਵਿਚ ਵਰਤੋਂ ਹੈ। ਇਸ ਸਭ ਦੇ ਕਾਰਨ ਤਾਪਮਾਨ ਵੀ ਵੱਧ ਰਿਹਾ ਹੈ ਕਿਉਂਕਿ ਸੂਰਜ ਦੀ ਗਰਮੀ ਨਾਲ ਗਰਮ ਧਰਤੀ ਜਦੋਂ ਠੰਢੀ ਹੋਣ ਲੱਗਦੀ ਹੈ ਤਾਂ ਗਰਮੀ ਧਰਤੀ ਤੋਂ ਬਾਹਰ ਵੱਲ ਫੈਲਦੀ ਹੈ,ਪਰ ਇਹ ਗੈਸਾਂ ਇਸ ਨੂੰ ਵਾਯੂਮੰਡਲ ਵਿੱਚ ਨਹੀ ਜਾਣ ਦਿੰਦੀਆਂ ਅਤੇ ਇਸ ਗਰਮੀ ਦਾ ਕਾਫੀ ਹਿੱਸਾ ਵਾਪਸ ਧਰਤੀ ਵੱਲ ਹੀ ਭੇਜ ਦਿੰਦੀਆਂ ਹਨ। ਜਿਸ ਨਾਲ ਵਾਯੂਮੰਡਲ ਦਾ ਤਾਪਮਾਨ ਵਧ ਰਿਹਾ ਹੈ ਅਤੇ ਇਸੇ ਨੂੰ ਗਰੀਨ ਹਾਊਸ ਪ੍ਰਭਾਵ ਕਿਹਾ ਜਾਂਦਾ ਹੈ।
ਵਾਤਾਵਰਣ ਬਾਰੇ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹਲਾਤ ਬਹੁਤੇ ਸਾਜਗਰ ਨਜ਼ਰ ਨਹੀਂ ਆਉਂਦੇ ਦੇਸ਼ ਦੀਆਂ ਲਗਭਗ ਸਾਰੀਆਂ ਨਦੀਆਂ ਤੇ ਦਰਿਆਵਾਂ ਤੇ ਪਾਣੀ ਦੇ ਹੋਰ ਕੁਦਰਤੀ ਸੋਮਿਆਂ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਦੇਸ਼ ਵਿੱਚ ਜੋ ਕੈਮੀਕਲਾਂ ਤੇ ਕੀਟ ਨਾਸ਼ਕ ਦਵਾਈਆਂ ਦੀ ਧੱੜਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਸਾਡੇ ਖਾਣ ਵਾਲੇ ਪਦਾਰਥਾਂ ਨੂੰ ਵੀ ਜ਼ਹਿਰੀਲੇ ਬਣਾ ਦਿਤਾ ਹੈ ਅਤੇ ਇਹ ਜ਼ਹਿਰਾਂ ਹੌਲੀ ਹੌਲੀ ਧਰਤੀ ਹੇਠਲੇ ਪਾਣੀ ਤੱਕ ਵੀ ਪਹੁੰਚ ਗਈਆਂ ਹਨ। ਭਾਰਤ ਜਿਸ ਵਿੱਚ ਕੁਦਰਤੀ ਸੋਮਿਆਂ ਦਾ ਬਹੁਤ ਹੀ ਸਨਮਾਨ ਕੀਤਾ ਜਾਂਦਾ ਹੈ। ਕੁੰਭ ਦੇ ਮੇਲਿਆਂ ਵਿੱਚ ਕਰੋੜਾਂ ਲੋਕ ਦਰਿਆਵਾਂ ਦੇ ਸੰਗਮਾਂ ਵਿੱਚ ਸ਼ਰਧਾ ਵਿੱਚ ਇਸ਼ਨਾਨ ਕਰਦੇ ਹਨ ਪਰ ਅਫਸੋਸ ਦੀ ਗੱਲ ਹੈ ਕਿ ਇਹਨਾਂ ਦਰਿਆਵਾਂ ਵਿੱਚ ਦੇਸ਼ ਦੇ ਕਰੋੜਾਂ ਲੋਕਾਂ ਨੂੰ ਪ੍ਰਦੂਸ਼ਿਤ ਪਾਣੀ ਵਿੱਚ ਹੀ ਇਸ਼ਨਾਨ ਕਰਨੇ ਪੈ ਰਹੇ ਹਨ ਜੋ ਲੋਕਾਂ ਦੀ ਸ਼ਰਧਾ ਨਾਲ ਸਿੱਧਾ ਖਿਲਵਾੜ ਹੈ। ਵਿਗਿਆਨੀਆਂ ਦਾ ਅਨੁਮਾਨ ਹੈ ਕਿ ਗਰੀਨ ਹਾਊਸ ਗੈਸਾਂ ਦੇ ਵਧਣ ਨਾਲ ਸਾਡੇ ਦੇਸ਼ ਵਿੱਚ ਗਰਮੀਆਂ ਵਿੱਚ ਸੰਨ 2050 ਤੱਕ 32 ਡਿਗਰੀ ਸੈਂਟੀਗਰੇਡ ਅਤੇ ਸੰਨ 2080 ਤੱਕ 45 ਡਿਗਰੀ ਸੈਂਟੀਗਰੇਡ ਤੱਕ ਤਾਪਮਾਨ ਵੱਧ ਸਕਦਾ ਹੈ । ਵਧੇਰੇ ਗਰਮੀ ਅਤੇ ਵੱਧ ਤਾਪਮਾਨ ਉੱਤਰੀ ਭਾਰਤ ਵਿੱਚ ਪਹਿਲਾਂ ਹੀ ਆਪਣੇ ਰੰਗ ਦਿਖਾ ਰਿਹਾ ਹੈ। ਇਨ੍ਹਾਂ ਬਦਲਾਵਾਂ ਕਰਕੇ ਫਸਲਾਂ ਉਪਰ ਕੀੜਿਆਂ ਅਤੇ ਬੀਮਾਰੀਆਂ ਦਾ ਹਮਲਾ ਵਧ ਗਿਆ ਹੈ। ਫ਼ਸਲਾਂ ਦੇ ਝਾੜ ਵਿੱਚ ਅਸੰਤੁਲਨ ਪੈਦਾ ਹੋ ਗਿਆ ਹੈ ਖੇਤੀਬਾੜੀ ਵਿਗਿਆਨੀਆਂ ਦੀ ਖੋਜ ਅਨੁਸਾਰ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਵਿੱਚ ਕਣਕ ਪੱਕਣ ਦੇ ਸਮੇਂ ਦਾ ਤਾਪਮਾਨ 0.5 ਡਿਗਰੀ ਸੈਂਟੀਗਰੇਡ ਵੱਧ ਜਾਂ ਘੱਟ ਜਾਵੇ ਤਾਂ ਕਣਕ ਦਾ ਝਾੜ 5 ਪ੍ਰਤੀਸ਼ਤ ਤੱਕ ਘੱਟ ਜਾਂਦਾ ਹੈ ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਣਕ-ਝੋਨਾ ਪੰਜਾਬ ਦਾ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਵਿੱਚ ਹਾੜ੍ਹੀ ਦੀ ਰੁੱਤ ਵਿੱਚ ਕਣਕ ਅਤੇ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ ਵੀਰ ਕਣਕ ਅਤੇ ਝੋਨੇ ਦੇ ਮੁੱਢਾਂ ਨੂੰ ਸਾੜ ਦਿੰਦੇ ਹਨ ਅਤੇ ਇਸ ਕਰਕੇ ਅਕਸਰ ਹੀ ਸਾਰੇ ਪੰਜਾਬ ਵਿੱਚ ਆਸਮਾਨ ਤੇ ਇੱਕ ਗਹਿਰ ਜਿਹੀ ਚੜ੍ਹ ਜਾਂਦੀ ਹੈ। ਇਸ ਗਹਿਰ ਕਰਕੇ ਅਕਸਰ ਹੀ ਬਹੁਤ ਸਾਰੇ ਲੋਕਾਂ ਨੂੰ ਸਾਹ ਦੀਆਂ ਬੀਮਾਰੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਖੇਤੀ ਵਿਗਿਆਨੀ ਕਿਸਾਨਾਂ ਨੂੰ ਨਾੜ ਤੇ ਪਰਾਲੀ ਨੂੰ ਸਾੜਣ ਤੋਂ ਬਾਰ ਬਾਰ ਰੋਕ ਰਹੇ ਹਨ ਪਰ ਕਿਸਾਨ ਵੀਰ ਤਾਂ ਬੱਸ ਉਹੀ ਢੰਗ ਅਪਣਾਉਂਦੇ ਹਨ ਜੋ ਉਹਨਾਂ ਨੂੰ ਸੌਖਾ ਲੱਗੇ। ਇਸੇ ਤਰ੍ਹਾਂ ਸਾਉਣੀ ਰੁੱਤ ਦੌਰਾਨ ਕਿਸਾਨ ਵੀਰ ਝੋਨੇ ਦੀ ਫਸਲ ਵਿੱਚ ਲਗਾਤਾਰ ਕਈ ਕਈ ਦਿਨ ਤੱਕ ਪਾਣੀ ਖੜ੍ਹਾ ਰੱਖਦੇ ਹਨ ਜਿਸ ਕਰਕੇ ਹਵਾ ਵਿੱਚ ਮੀਥੇਨ ਗੈਸ ਦੀ ਮਾਤਰਾ ਬਹੁਤ ਵਧ ਜਾਂਦੀ ਹੈ। ਗਲੋਬਲ ਵਾਰਮਿੰਗ ਵਿੱਚ ਇਹ ਗੈਸ ਅਹਿਮ ਹਿੱਸਾ ਪਾਉਂਦੀ ਹੈ। ਝੋਨੇ ਦੀ ਲਗਾਤਾਰ ਬਿਜਾਈ ਕਰਕੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਡਿੱਗ ਰਿਹਾ ਹੇ ਜੋ ਕਿ ਬਹੁਤ ਖਤਰਨਾਕ ਸਾਬਿਤ ਹੋ ਰਿਹਾ ਹੈ। ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੇ ਨਾਲ ਨਾਲ ਬਾਸਮਤੀ ਅਤੇ ਦਾਲਾਂ ਦੇ ਥੱਲੇ ਵੀ ਰਕਬਾ ਵਧਾ ਲੈਣ। ਇਸ ਤੋਂ ਇਲਾਵਾ ਜ਼ਰੂਰਤ ਤੋਂ ਵੱਧ ਖਾਦਾਂ ਦੀ ਵਰਤੋਂ ਕਰਕੇ ਹਵਾ ਵਿੱਚ ਨਾਈਟਰੋਜਨ ਦੀ ਮਾਤਰਾ ਵੀ ਵਧ ਰਹੀ ਹੈ।ਇਹ ਨਾਈਟਰੋਜਨ ਹਵਾ ਵਿੱਚ ਮੌਜੂਦ ਆਕਸੀਜਨ ਨਾਲ ਮਿਲ ਕੇ ਨਾਈਟਰਸ ਆਕਸਾਈਡ ਦੇ ਰੂਪ ਵਿੱਚ ਸਾਡੇ ਜੀਵਨ ਤੇ ਹਾਨੀਕਾਰਕ ਪ੍ਰਭਾਵ ਪਾ ਰਹੀ ਹੈ। ਫ਼ਸਲਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਸਰਬਪੱਖੀ ਕੀਟ ਕੰਟਰੋਲ ਵਿਧੀ ਦੀ ਵਰਤੋਂ ਕਰਕੇ ਵੀ ਅਸੀਂ ਆਪਣੀ ਫ਼ਸਲ ਨੂੰ ਕੀੜਿਆਂ ਤੋਂ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ।
ਖੇਤੀਬਾੜੀ ਤੋਂ ਇਲਾਵਾ ਸਾਡੇ ਜ਼ਿੰਦਗੀ ਜੀਣ ਦੇ ਢੰਗ ਤਰੀਕੇ ਵੀ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੇ ਹਨ। ਜਿਵੇਂ ਕਿ ਗਰਮੀਆਂ ਵਿੱਚ ਅਸੀਂ ਗਰਮੀ ਤੋਂ ਬਚਣ ਲਈ ਏਅਰ ਕੰਡੀਸ਼ਨਰ ਦੀ ਮਦਦ ਲੈਂਦੇ ਹਾਂ। ਏਅਰ ਕੰਡੀਸ਼ਨਰ ਦੇ ਲਗਾਤਾਰ ਚੱਲਣ ਕਰਕੇ ਹਵਾ ਵਿੱਚ ਕਈ ਹਾਨੀਕਾਰਕ ਗੈਸਾਂ ਦੀ ਮਾਤਰਾ ਵਧ ਜਾਂਦੀ ਹੈ। ਇਸੇ ਤਰ੍ਹਾਂ ਸਰਦੀਆਂ ਵਿੱਚ ਲਗਾਤਾਰ ਹੀਟਰ ਦੀ ਵਰਤੋਂ ਜਾਂ ਘਰਾਂ ਵਿੱਚ ਅੰਗੀਠੀਆਂ ਦੀ ਵਰਤੋਂ ਕਰਨ ਕਰਕੇ ਵੀ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸ ਤੋਂ ਇਲਾਵਾ ਦਿਨੋ ਦਿਨ ਵਧ ਰਹੀਆਂ ਕਾਰਾਂ, ਗੱਡੀਆਂ ਵੀ ਹਵਾ ਵਿੱਚ ਪ੍ਰਦੂਸ਼ਣ ਵਧਾ ਰਹੀਆਂ ਹਨ। ਵਧ ਰਹੇ ਉਦਯੋਗੀਕਰਣ, ਸ਼ਹਿਰੀਕਰਣ ਦੇ ਕਰਕੇ ਵੀ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਅੱਜ ਕੱਲ ਵਧ ਰਹੇ ਟਰੈਫਿਕ ਨੂੰ ਕੰਟਰੋਲ ਵਿੱਚ ਕਰਨ ਲਈ ਸੜਕਾਂ ਦੀ ਚੌੜਾਈ ਵਧਾਉਣ ਲਈ ਸੜਕਾਂ ਦੇ ਦੋਹਾਂ ਪਾਸਿਆਂ ਤੋਂ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ ਜੋ ਕਿ ਪ੍ਰਦੂਸ਼ਣ ਵਧਾਉਣ ਵਿੱਚ ਬਹੁਤ ਜ਼ਿੰਮੇਂਵਾਰ ਹੋਵੇਗੀ। ਕਿਉਂਕਿ ਰੁੱਖ ਹਵਾ ਵਿੱਚੋਂ ਹਾਨੀਕਾਰਕ ਗੈਸਾਂ ਨੂੰ ਚੂਸ ਕੇ ਵਾਤਾਵਰਣ ਨੂੰ ਸਾਡੇ ਲਈ ਸਾਫ਼ ਕਰਦੇ ਹਨ।

ਪੰਜਾਬ ਨੂੰ ਮੁੜ ਅੱਵਲ ਦਰਜੇ ਦਾ ਸੂਬਾ ਬਣਾਉਣ ਲਈ ਸੂਬਾ ਵਾਸੀਆਂ ਦੀ ਤੰਦਰੁਸਤੀ ਲਾਜ਼ਮੀ ਹੈ। ਇਸੇ ਟੀਚੇ ਤਹਿਤ ਪੰਜਾਬ ਵਾਸੀਆਂ ਨੂੰ ਮਿਲਾਵਟੀ ਵਸਤਾਂ ਤੇ ਗੰਧਲੇ ਵਾਤਾਵਰਣ ਤੋਂ ਬਚਾਅ ਕੇ ਮਿਆਰੀ ਹਵਾ, ਪਾਣੀ ਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਬਹੁਪੱਖੀ ਸੰਭਾਲ ਲਈ 5 ਜੂਨ ਨੂੰ ਸੂਬੇ ‘ਚ ‘ਤੰਦਰੁਸਤ ਪੰਜਾਬ’ ਮਿਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੋਹਾਲੀ ਤੋਂ ਕੀਤੀ ਜਾ ਰਹੀ ਹੈ, ਜਿਸ ਦੀ ਕਾਮਯਾਬੀ ਲਈ ਲੋਕਾਂ ਦਾ ਸਹਿਯੋਗ ਅਤਿ ਲੋੜੀਂਦਾ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਅਸੀਂ ਸਾਰਿਆਂ ਨੇ ਆਪ ਹੀ ਵਾਤਾਵਰਣ ਦਾ ਅਸੰਤੁਲਨ ਪੈਦਾ ਕਰਨ ਵਿਚ ਰੋਲ ਅਦਾ ਕੀਤਾ ਹੈ ਪ੍ਰੰਤੂ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ । ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੰਤ ਸੇਵਾ ਸਿੰਘ ਖਡੂਰ ਸਾਹਿਬ ਦੇ ਯਤਨਾਂ ਤੋਂ ਇਲਾਵਾ ਪੰਜਾਬ ਵਿੱਚ ਵਾਤਾਵਰਣ ਦੀ ਸੰਭਾਲ ਲਈ ਹੋਰ ਵੀ ਪ੍ਰੋਜੈਕਟ ਚੱਲ ਰਹੇ ਹਨ ਸੋ ਆਓ, ਆਪਾਂ ਸਾਰੇ ਸਿਰਫ਼ ਰੁੱਖ ਲਗਾਉਣ ਤੱਕ ਹੀ ਸੀਮਤ ਨਾ ਰਹੀਏ ਸਗੋਂ ਇਹਨਾਂ ਰੁੱਖਾਂ ਨੂੰ ਪਾਲ ਕੇ ਆਪਣੇ ਵਾਤਾਵਰਣ ਨੂੰ ਸੰਭਾਲੀਏ ਤੰਦਰੁਸਤ ਪੰਜਾਬ ਮਿਸ਼ਨ ਨੂੰ ਕਾਮਯਾਬ ਕਰੀਏ। ਜੈ ਹਿੰਦ !

ਵਿਜੈ ਗੁਪਤਾ, ਸ. ਸ. ਅਧਿਆਪਕ
ਸੰਪਰਕ – 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

हिन्दी दिवस विशेषांक: क्यों राष्ट्रभाषा नहीं बन पा रही है हिंदी !!

Hindi Diwas in India हर वर्ष 14 सितंबर को देश में हिन्दी दिवस मनाया जाता है. यह मात्र एक दिन नहीं बल्कि यह है अपनी मातृभाषा को सम्मान दिलाने का


Print Friendly
Important Days0 Comments

ਬੱਚੇ ਕਿਸੇ ਵੀ ਦੇਸ਼ ਦੇ ਕੌਮੀ ਸਰਮਾਇਆ ਅਤੇ ਬੇਸ਼ਕੀਮਤੀ ਕੁਦਰਤੀ ਸਾਧਨ ਹੁੰਦੇ ਹਨ – 14 ਨਵੰਬਰ ਬਾਲ ਦਿਵਸ ਤੇ ਵਿਸ਼ੇਸ਼

ਅੱਜ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਨਮ ਦਿਨ ਹੈ। 1964 ਈਸਵੀ ਵਿੱਚ ਨਹਿਰੂ ਜੀ ਦੀ ਮੌਤ ਤੋਂ ਬਾਅਦ ਦੇਸ਼ ਨੇ ਆਪਣੇ ਮਹਾਨ ਨੇਤਾ


Print Friendly

ਮਹਾਂਸ਼ਕਤੀ ਬਣ ਸਕਦੀ ਹੈ ਵਧਦੀ ਜਨਸੰਖਿਆ

ਜਨਸੰਖਿਆ ਕਿਸੇ ਵੀ ਦੇਸ਼ ਦੇ ਵਿਕਾਸ ਲਈ ਇੱਕ ਜ਼ਰੂਰੀ ਤੱਤ ਹੈ। ਰਾਜਨੀਤਕ ਵਿਦਵਾਨ ਕਿਸੇ ਵੀ ਰਾਜ ਦੀ ਸਥਾਪਨਾ ਲਈ ਚਾਰ ਤੱਤਾਂ, ਨਿਸ਼ਚਿਤ ਇਲਾਕਾ, ਜਨਸੰਖਿਆ, ਸਰਕਾਰ ਅਤੇ ਪ੍ਰਭੂਸੱਤਾ ਦੀ ਹੋਂਦ ਜ਼ਰੂਰੀ


Print Friendly