Print Friendly
Android Mobile App of Social Science & English for the Students of Punjab School Education Board

Android Mobile App of Social Science & English for the Students of Punjab School Education Board

Click here to downlaod the app

ਸਤਿਕਾਰਯੋਗ ਅਧਿਆਪਕ ਸਾਥੀਓ ਅਤੇ ਪਿਆਰੇ ਵਿਦਿਆਰਥੀਓ,

ਆਪਜੀ ਦੀਆਂ ਦੁਆਵਾਂ ਅਤੇ ਪਿਆਰ ਸਦਕਾ ਇਹ ਐਪ ਅੱਜ ਦੂਜੇ ਸਾਲ ਵਿੱਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਆਪਜੀ ਦੀ ਪ੍ਰੇਰਣਾ ਅਤੇ ਕੁੱਝ ਨਵਾਂ ਕਰਨ ਦੀ ਚਾਹ ਦਾ ਹੀ ਨਤੀਜਾ ਹੈ ਇਹ ਮੋਬਾਈਲ ਐਪ। ਇਹ ਐਪ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਅਤੇ ਅਧਿਆਪਕ ਸਾਥੀਆਂ ਨੂੰ ਸਮਰਪਿਤ ਹੈ। ਇਸ ਐਪ ਰਾਹੀਂ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ਿਆਂ ਦੀ ਤਿਆਰੀ ਰੌਚਕ ਢੰਗ ਨਾਲ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਐਪ ਵਿੱਚ ਆਨਲਾਈਨ ਟੈਸਟ, ਸਟੱਡੀ ਨੋਟਸ ਅਤੇ ਵੀਡਿਓ ਆਦਿ ਦੀ ਵਿਵਸਥਾ ਕੀਤੀ ਗਈ ਹੈ। ਜਿਸ ਰਾਹੀਂ ਵਿਦਿਆਰਥੀ ਵਰਗ ਆਪਣੇ ਸਮੇਂ ਦੀ ਸਹੂਲਤ ਅਨੁਸਾਰ ਆਪਣੇ ਘਰ ਬੈਠੇ ਹੀ ਆਨਲਾਈਨ ਟੈਸਟ ਦੇ ਸਕਦੇ ਹਨ ਅਤੇ ਨਾਲ ਹੀ ਆਪਣਾ ਨਤੀਜਾ ਵੀ ਵੇਖ ਸਕਦੇ ਹਨ।

ਵਿਦਿਆਰਥੀਆਂ ਲਈ ਕੰਟੈਂਟ ਤਿਆਰ ਕਰਨਾ ਅਤੇ ਸ਼ੇਅਰ ਕਰਨਾ ਮੇਰਾ ਸ਼ੌਕ ਹੈ। ਸਾਲ 2012 ਵਿੱਚ ਇਹ ਵੈਬਸਾਈਟ http://ictinschools.com/ ਤਿਆਰ ਕਰਨ ਤੋਂ ਬਾਅਦ ਰਾਜ ਦੇ ਅਧਿਆਪਕ ਸਾਥੀ ਅਤੇ ਵਿਦਿਆਰਥੀਆਂ ਤੋਂ ਮਿਲੀ ਪ੍ਰੇਰਣਾ ਸਦਕਾ ਹੀ ਇਹ ਐਪ ਤਿਆਰ ਹੋ ਸਕਿਆ ਹੈ। ਇਸ ਐਪ ਨੂੰ ਹਰ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਤੋਂ ਮੁਕਤ ਰੱਖਿਆ ਗਿਆ ਹੈ। ਇਸ ਐਪ ਵਿੱਚ 6ਵੀਂ ਤੋਂ 10ਵੀਂ ਜਮਾਤ ਤੱਕ ਸ.ਸ. ਵਿਸ਼ੇ ਦੇ ਅਤੇ 10ਵੀਂ ਜਮਾਤ ਦੇ ਅੰਗਰੇਜ਼ੀ ਵਿਸ਼ੇ ਦੇ ਆਨਲਾਈਨ ਟੈਸਟ ਉਪਲਬਧ ਹਨ ਅਤੇ ਅੰਗਰੇਜ਼ੀ ਦੇ ਬਾਕੀ ਜਮਾਤਾਂ ਦੇ ਕੰਟੈਂਟ ਨੂੰ ਹੋਲੀ-ਹੋਲੀ ਅਪਡੇਟ ਕਰ ਦਿੱਤਾ ਜਾਵੇਗਾ।

ਮੇਰੇ ਵੱਲੋਂ ਆਪ ਸਾਰਿਆਂ ਨੂੰ ਸਨਿਮਰ ਅਪੀਲ ਹੈ ਕਿ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰਕੇ ਆਪ ਇਸ ਐਪ ਨੂੰ ਆਪਣੇ ਐਂਡਰਾਇਡ ਮੋਬਾਈਲ ਵਿੱਚ ਡਾਊਨਲੋਡ ਕਰਕੇ ਚਲਾ ਸਕਦੇ ਹੋ ਅਤੇ ਆਪਣੇ ਸਾਥੀਆਂ ਨਾਲ ਸ਼ੇਅਰ ਕਰ ਸਕਦੇ ਹੋ । ਇਸ ਐਪ ਨੂੰ ਵਰਤਣ ਤੋਂ ਬਾਅਦ ਆਪਜੀ ਦੇ ਵੱਡਮੁੱਲੇ ਵਿਚਾਰਾਂ ਅਤੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਇਨ੍ਹਾਂ ਸੁਝਾਵਾਂ ਦੇ ਆਧਾਰ ਤੇ ਹੀ ਐਪ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕੇਗਾ। ਆਪ ਆਪਣਾ ਸੁਝਾਅ ਐਪ ਦੀ ਰੇਟਿੰਗ ਦੇ ਕੇ, ਐਪ ਵਿੱਚ ਬਣੇ ਫੀਡਬੈਕ ਲਿੰਕ ਤੇ ਜਾਂ ਮੋਬਾਈਲ ਨੰਬਰ 977 990 3800 ਤੇ ਵੀ ਭੇਜ ਸਕਦੇ ਹੋ। ਆਪਜੀ ਦੇ ਸਹਿਯੋਗ ਲਈ ਧੰਨਵਾਦ।

ਵਿਜੈ ਗੁਪਤਾ

ਸ.ਸ. ਅਧਿਆਪਕ

ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ)

 

Print Friendly

About author

Vijay Gupta
Vijay Gupta1097 posts

State Awardee, Global Winner

You might also like