Print Friendly
ਵੱਧਦੀ ਜਨਸੰਖਿਆ ਦੇਸ਼ ਦੀ ਤਰੱਕੀ ਲਈ ਘਾਤਕ – ਵਿਜੈ ਗੁਪਤਾ (11 ਜੁਲਾਈ ਕੌਮਾਂਤਰੀ ਵੱਸੋਂ ਦਿਵਸ ਤੇ ਵਿਸ਼ੇਸ਼)

ਵੱਧਦੀ ਜਨਸੰਖਿਆ ਦੇਸ਼ ਦੀ ਤਰੱਕੀ ਲਈ ਘਾਤਕ – ਵਿਜੈ ਗੁਪਤਾ (11 ਜੁਲਾਈ ਕੌਮਾਂਤਰੀ ਵੱਸੋਂ ਦਿਵਸ ਤੇ ਵਿਸ਼ੇਸ਼)

ਵਿਸ਼ਵ ਜਨਸੰਖਿਆ ਦਿਵਸ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਪਹਿਲੀ ਵਾਰ ਇਹ ਸਾਲ 1987 ਵਿੱਚ ਮਨਾਇਆ ਗਿਆ ਸੀ। ਬਾਅਦ ਵਿੱਚ ਇਸ ਦਿਨ ਦੀ ਮਹੱਤਤਾ ਨੂੰ ਵੇਖਦੇ ਹੋਏ ਸੰਯੁਕਤ ਰਾਸ਼ਟਰ ਸੰਘ ਵੱਲੋ ਮਤਾ ਪਾਸ ਕਰਕੇ ਸਾਲ 1990 ਤੋਂ ਹਰ ਸਾਲ 11 ਜੁਲਾਈ ਨੂੰ ਹੀ ਮਨਾਉਣ ਲਈ ਕਿਹਾ ਗਿਆ। ਸੰਸਾਰ ਦੀ ਆਬਾਦੀ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਅਤੇ 11 ਜੁਲਾਈ, 2018 ਨੂੰ ਲਗਭਗ 7 ਅਰਬ 63 ਕਰੋੜ 86 ਲੱਖ 25 ਹਜ਼ਾਰ ਦੇ ਲਗਭੱਗ ਹੋ ਗਈ ਹੈ। ਹਰ ਸਾਲ ਇਸ ਦਿਨ ਨੂੰ ਮਨਾਉਣ ਦਾ ਵੱਖਰਾ -2 ਥੀਮ ਹੁੰਦਾ ਹੈ। ਇਸ ਸਾਲ 2018 ਦਾ ਥੀਮ ਹੈ – ਪਰਿਵਾਰ ਨਿਯੋਜਨ ਇੱਕ ਮਨੁੱਖੀ ਅਧਿਕਾਰ ਹੈ।
ਧਰਤੀ ਦੇ ਵਾਰਸ ਸਿਰਫ ਅਸੀਂ ਜਾਂ ਤੁਸੀਂ ਹੀ ਨਹੀਂ ਹਾਂ ਸਗੋਂ ਇਸ ਤੇ ਅਨੇਕਾਂ ਮੁਲਕਾਂ, ਕੌਮਾਂ, ਧਰਮਾਂ ਅਤੇ ਜਾਤਾਂ ਦਾ ਵਾਸਾ ਹੈ। ਹਾਲ ਹੀ ਵਿੱਚ ਇਹ ਧਰਤੀ 7 ਅਰਬ 51 ਕਰੋੜ ਲੋਕਾਂ ਦੀ ਹੋ ਗਈ ਹੈ ਅਤੇ ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਸੰਨ 1000 ਵਿੱਚ ਦੁਨੀਆਂ ਦੀ ਜਨਸੰਖਿਆ ਲਗਭੱਗ 40 ਕਰੋੜ ਸੀ। ਸੰਨ 1800 ਤੱਕ ਪਹੁੰਚਦੇ-ਪਹੁੰਚਦੇ ਇਹ ਵੱਧ ਕੇ ਇੱਕ ਅਰਬ ਹੋ ਗਈ। ਪਿਛਲੇ 50 ਸਾਲਾਂ ਵਿੱਚ ਸਾਡੀ ਧਰਤੀ ਦੀ ਆਬਾਦੀ ਦੁੱਗਣੀ ਹੋ ਗਈ ਹੈ ਅਗਲੀ ਸਦੀ ਤੱਕ ਅਪੜਦੇ-ਅਪੜਦੇ ਅਸੀਂ 10 ਅਰਬ ਪਾਰ ਕਰ ਜਾਵਾਂਗੇ। ਇੱਕ ਅਨੁਮਾਨ ਅਨੁਸਾਰ 2025 ਤੱਕ ਦੁਨੀਆਂ ਦੀ ਆਬਾਦੀ 8 ਅਰਬ, ਸਾਲ 2040 ਤੱਕ 9 ਅਰਬ ਅਤੇ ਸਾਲ 2100 ਤੱਕ ਇਸ ਦੇ 11 ਅਰਬ ਹੋਣ ਦੀ ਸੰਭਾਵਨਾ ਹੈ। ਦੁਨੀਆਂ ਵਿੱਚ ਹਰ ਇੱਕ ਸੈਕਿੰਡ ਦੌਰਾਨ 5 ਬੱਚਿਆਂ ਦਾ ਜਨਮ ਹੁੰਦਾ ਹੈ, ਜਦੋਂ ਕਿ ਦੋ ਵਿਅਕਤੀਆਂ ਦੀ ਮੌਤ ਹੁੰਦੀ ਹੈ।
ਵੱਧਦੀ ਜਨਸੰਖਿਆ ਤੇ ਭਾਰਤ ਪਿਛਲੇ ਇੱਕ ਦਹਾਕੇ ਵਿੱਚ ਭਾਰਤ ਦੀ ਜਨਸੰਖਿਆ ਵਿੱਚ 18 ਕਰੋੜ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਸਾਡੇ ਦੇਸ਼ ਵਿੱਚ ਹਰ ਮਿੰਟ ਬਾਅਦ 51 ਬੱਚੇ ਪੈਦਾ ਹੁੰਦੇ ਹਨ। ਸਿਰਫ ਯੂ.ਪੀ. ਵਿੱਚ 1 ਮਿੰਟ ਵਿੱਚ 11 ਬੱਚੇ ਜਨਮ ਲੈਂਦੇ ਹਨ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਜਨਸੰਖਿਆ ਅਮਰੀਕਾ ਨਾਲੋਂ ਜਿਆਦਾ ਹੈ। ਵੱਧ ਰਹੀ ਜਨਸੰਖਿਆ ਦੇਸ਼ ਦੀ ਤਰੱਕੀ ਵਿੱਚ ਵਿਘਨ ਪਾਉਂਦੀ ਹੈ। ਸਾਲ 2010 ਤੋਂ 2015 ਦੇ ਵਿਚਕਾਰ ਜਨਸੰਖਿਆ ਸਭ ਤੋਂ ਤੇਜ਼ੀ ਨਾਲ ਵੱਧੀ ਹੈ।
ਜਨਸੰਖਿਆ ਦੇ ਹਿਸਾਬ ਨਾਲ ਦੁਨੀਆਂ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿੱਚ ਦਿੱਲੀ ਦੀ ਰਫਤਾਰ ਸਭ ਤੋਂ ਤੇਜ਼ ਹੈ। ਇੱਕ ਅਨੁਮਾਨ ਅਨੁਸਾਰ ਅਗਲੇ 15 ਸਾਲਾਂ ਵਿੱਚ ਦਿੱਲੀ ਦੁਨੀਆਂ ਦਾ ਸਭ ਤੋੱ ਜਿਆਦਾ ਜਨਸੰਖਿਆ ਵਾਲਾ ਸ਼ਹਿਰ। ਇਸੇ ਲੜੀ ਵਿੱਚ ਮੁਬੰਈ ਚੌਥੇ ਨੰਬਰ ਤੇ ਅਤੇ ਕੋਲਕਾਤਾ ਸੱਤਵੇਂ ਨੰਬਰ ਤੇ ਹੋਵੇਗਾ।
ਦੁਨੀਆਂ ਅੱਗੇ ਚੁਣੌਤੀਆਂ – ਦੁਨੀਆਂ ਦੇ ਹਰ 8ਵੇਂ ਵਿਅਕਤੀ ਕੋਲ ਪੀਣ ਲਈ ਸਾਫ ਪਾਣੀ ਨਹੀਂ ਹੈ। ਹਰ ਸਾਲ 35.75 ਲੱਖ ਲੋਕ ਖਰਾਬ ਪਾਣੀ ਦੀ ਵਜ੍ਹਾ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ। ਦੁਨੀਆਂ ਵਿੱਚ ਹਾਲੇ ਵੀ 250 ਕਰੋੜ ਲੋਕ ਸਾਫ ਸਫਾਈ ਨਾਲ ਨਹੀਂ ਰਹਿ ਪਾ ਰਹੇ। 120 ਕਰੋੜ ਲੋਕਾਂ ਦੇ ਕੋਲ ਪਖਾਨੇ ਨਹੀਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ 86.2 ਕਰੋੜ ਨੌਜਵਾਨ ਪੜ੍ਹ-ਲਿਖ ਨਹੀਂ ਸਕਦੇ। ਸੰਸਾਰ ਦੇ 11.5 ਕਰੋੜ ਬੱਚੇ ਪ੍ਰਾਇਮਰੀ ਸਕੂਲਾਂ ਚ ਨਹੀਂ ਜਾ ਪਾ ਰਹੇ। ਕੁਦਰਤੀ ਸਾਧਨ ਦੀ ਘਾਟ ਤੇ ਗਰੀਬੀ ਦੀ ਵੱਧਦੀ ਦਰ ਚਿੰਤਾ ਦਾ ਵਿਸ਼ਾ ਹੈ।

ਵੱਧ ਜਨਸੰਖਿਆ ਵਾਲੇ ਦੇਸ਼

ਨੰ ਦੇਸ਼ ਅਬਾਦੀ

1 ਚੀਨ 1 ਅਰਬ 38 ਕਰੋੜ
2 ਭਾਰਤ 1 ਅਰਬ 34 ਕਰੋੜ
3 ਸੰਯੁਕਤ ਰਾਜ 32 ਕਰੋੜ, 65 ਲੱਖ
4 ਇੰਡੋਨੇਸ਼ੀਆ 26 ਕਰੋੜ, 35 ਲੱਖ
5 ਬ੍ਰਾਜ਼ੀਲ 21 ਕਰੋੜ, 12 ਲੱਖ
6 ਪਾਕਿਸਤਾਨ 19 ਕਰੋੜ, 68 ਲੱਖ
7 ਨਾਈਜੀਰੀਆ 19 ਕਰੋੜ, 19 ਲੱਖ
8 ਬੰਗਲਾਦੇਸ਼ 16 ਕਰੋੜ, 48 ਲੱਖ
9 ਰੂਸ 14 ਕਰੋੜ, 33 ਲੱਖ
10 ਮੈਕਸਿਕੋ 14 ਕਰੋੜ, 02 ਲੱਖ

ਵੱਧ ਜਨਸੰਖਿਆ ਵਾਲੇ ਸ਼ਹਿਰ

ਨੰ ਦੇਸ਼ ਅਬਾਦੀ

1 ਟੋਕੀਓ ਜਪਾਨ 3 ਕਰੋੜ, 81 ਲੱਖ
2 ਦਿੱਲੀ ਭਾਰਤ 2 ਕਰੋੜ, 64 ਲੱਖ
3 ਸ਼ੰਘਾਈ ਚੀਨ 2 ਕਰੋੜ, 44 ਲੱਖ
4 ਮੁੰਬਈ ਭਾਰਤ 2 ਕਰੋੜ, 13 ਲੱਖ
5 ਸਾਓ ਪਾਓਲੋ ਬ੍ਰਾਜ਼ੀਲ 2 ਕਰੋੜ, 12 ਲੱਖ
6 ਬੀਜਿੰਗ ਚੀਨ 2 ਕਰੋੜ, 12 ਲੱਖ
7 ਮੈਕਸਿਕੋ ਸਿਟੀ ਮੈਕਸਿਕੋ 2 ਕਰੋੜ 11 ਲੱਖ
8 ੳਸਾਕਾ ਜਾਪਾਨ 2 ਕਰੋੜ 03 ਲੱਖ
9 ਕੈਰੋ ਮਿਸਰ 1 ਕਰੋੜ 91 ਲੱਖ
10 ਨਿਊਯਾਰਕ ਸੰਯੁਕਤ ਰਾਜ 1 ਕਰੋੜ, 86 ਲੱਖ

ਘੱਟ ਜਨਸੰਖਿਆ ਵਾਲੇ ਦੇਸ਼
ਨੰ ਦੇਸ਼ ਅਬਾਦੀ

1 ਪਿਟਕੇਰਨ ਟਾਪੂ 67
2 ਵੈਟਿਕਨ ਸਿਟੀ 500

ਵਿਜੈ ਗੁਪਤਾ, ਸ.ਸ. ਅਧਿਆਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਨੋਬਲ ਪੁਰਸਕਾਰ ਜਿੱਤਣ ਵਾਲੀ ਪਹਿਲੀ ਮਹਾਨ ਔਰਤ – ਮੈਰੀ ਕਿਊਰੀ (7 ਨਵੰਬਰ ਜਨਮ ਦਿਨ ‘ਤੇ ਵਿਸ਼ੇਸ਼)

ਮੈਰੀ ਕਿਉਰੀ ਇੱਕ ਪੋਲੈਂਡ-ਫਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਸੀ। ਉਹ ਆਪਣੇ ਰੇਡੀਓਧਰਮਿਤਾ ਦੇ ਖੇਤਰ ਵਿੱਚ ਕੀਤੀ ਖੋਜ ਵਾਸਤੇ ਮਸ਼ਹੂਰ ਹਨ। ਉਹ ਨੋਬਲ ਪੁਰਸਕਾਰ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਔਰਤ


Print Friendly
Important Days0 Comments

ਰਾਸ਼ਟਰ ਨਿਰਮਾਣ ਵਿੱਚ ਵਿਗਿਆਨੀਆਂ ਅਤੇ ਤਕਨਾਲੋਜਿਸਟਾਂ ਦਾ ਯੋਗਦਾਨ ਸ਼ਲਾਘਾਯੋਗ – ਵਿਜੈ ਗੁਪਤਾ (11 ਮਈ ਕੌਮੀ ਟੈਕਨਾਲੋਜੀ ਦਿਹਾੜੇ ਤੇ ਵਿਸ਼ੇਸ਼)

ਭਾਰਤ ਵਿੱਚ ਹਰ ਸਾਲ 11 ਮਈ ਨੂੰ ‘ਰਾਸ਼ਟਰੀ ਤਕਨਾਲੋਜੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਦੇਸ਼ ਦੀ ਲਗਾਤਾਰ ਤਰੱਕੀ ਲਈ ਤਕਨੀਕੀ ਉੱਨਤੀ ਕਾਰਨ ਭਾਰਤ ਇੱਕ ਉੱਭਰ ਰਹੀ ਤਕਨਾਲੋਜੀਕਲ ਸ਼ਕਤੀ ਬਣ ਚੁੱਕਿਆ


Print Friendly
Important Days0 Comments

ਸਵਰਾਜ ਦੇ ਧਾਰਨੀ ਬਾਲ ਗੰਗਾਧਰ ਤਿਲਕ – ਅੱਜ 23 ਜੁਲਾਈ ਜਨਮ ਦਿਨ ਤੇ ਵਿਸ਼ੇਸ਼

ਲੋਕਮਾਨਿਆ ਬਾਲ ਗੰਗਾਧਰ ਤਿਲਕ ਭਾਰਤ ਦੇ ਇੱਕ ਪ੍ਰਮੁੱਖ ਨੇਤਾ, ਸਮਾਜ ਸੁਧਾਰਕ ਅਤੇ ਸੁਤੰਤਰਤਾ ਸੈਨਾਪਤੀ ਸਨ। ਇਹ ਭਾਰਤੀ ਸੁਤੰਤਰਤਾ ਸੰਗਰਾਮ ਦੇ ਪਹਿਲੇ ਲੋਕਪ੍ਰਿਅ ਨੇਤਾ ਸਨ। ਉਨ੍ਹਾਂ ਨੇ ਸਭ ਤੋਂ ਪਹਿਲਾਂ ਭਾਰਤ


Print Friendly