Print Friendly
ਸਾਖਰ ਹੋਣ ਦੇ ਨਾਲ-2 ਹੁਨਰ ਦਾ ਵਿਕਾਸ ਵੀ ਜ਼ਰੂਰੀ : ਵਿਜੈ ਗੁਪਤਾ – 8 ਸਤੰਬਰ ਕੌਮਾਂਤਰੀ ਸਾਖਰਤਾ ਦਿਵਸ ਤੇ ਵਿਸ਼ੇਸ਼

ਸਾਖਰ ਹੋਣ ਦੇ ਨਾਲ-2 ਹੁਨਰ ਦਾ ਵਿਕਾਸ ਵੀ ਜ਼ਰੂਰੀ : ਵਿਜੈ ਗੁਪਤਾ – 8 ਸਤੰਬਰ ਕੌਮਾਂਤਰੀ ਸਾਖਰਤਾ ਦਿਵਸ ਤੇ ਵਿਸ਼ੇਸ਼

ਸਾਰੇ ਸੰਸਾਰ ਵਿੱਚ ਹਰ ਸਾਲ 08 ਸਤੰਬਰ ਨੂੰ ਕੌਮਾਂਤਰੀ ਸਾਖਰਤਾ ਦਿਵਸ ਮਨਾਇਆ ਜਾਂਦਾ ਹੈ। 17 ਨਵੰਬਰ 1965 ਨੂੰ ਯੂਨੈਸਕੋ ਵੱਲੋਂ ਫੈਸਲਾ ਕੀਤਾ ਗਿਆ ਕਿ ਹਰ ਸਾਲ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ। ਅੱਜ ਤੋਂ 51 ਸਾਲ ਪਹਿਲਾਂ 8 ਸਤੰਬਰ 1966 ਨੂੰ ਪਹਿਲੀ ਵਾਰ ਕੌਮਾਂਤਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ। ਇਸਦਾ ਉਦੇਸ਼ ਵਿਅਕਤੀਆਂ, ਸੰਸਥਾਵਾਂ ਅਤੇ ਸਾਰੇ ਭਾਈਚਾਰਿਆਂ ਨੂੰ ਪੜ੍ਹਾਈ ਦੇ ਮਹੱਤਵ ਤੋਂ ਜਾਣੂ ਕਰਵਾਉਂਣਾ ਹੈ। ਸੰਸਾਰ 1966 ਤੋਂ ਲੈ ਕੇ ਹੁਣ ਤੱਕ ਬਹੁਤ ਬਦਲ ਗਿਆ ਹੈ ਪਰ ਯੂਨੈਸਕੋ ਦਾ ਹਰ ਆਦਮੀ ਅਤੇ ਔਰਤ ਨੂੰ ਸਾਲ 2030 ਤੱਕ ਸਾਖਰ ਕਰਨ ਦਾ ਦ੍ਰਿੜ ਨਿਸ਼ਚਾ ਅੱਜ ਵੀ ਬਰਕਰਾਰ ਹੈ ਕਿਉਂਕਿ ਸਾਖਰਤਾ ਹੀ ਭਵਿੱਖ ਦੇ ਸੁਨਿਹਰੇ ਨਿਰਮਾਣ ਵਿੱਚ ਨੀਂਹ ਦਾ ਕੰਮ ਕਰਦੀ ਹੈ।

ਇਸ ਸਾਲ 2018, ‘ਸਾਖਰਤਾ ਅਤੇ ਹੁਨਰ ਵਿਕਾਸ’ ਦੇ ਵਿਸ਼ੇ ਨਾਲ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਸਾਖਰਤਾ ਦਿਨ ਮਨਾਇਆ ਜਾ ਰਿਹਾ ਹੈ। ਇਸ ਸਾਲ ਦਾ ਵਿਸ਼ਾ, ਸਿੱਖਿਆ ਲਈ ਇਸ ਉੱਭਰਦੇ ਪਹੁੰਚ ਵੱਲ ਧਿਆਨ ਕੇਂਦਰਿਤ ਕਰਦਾ ਹੈ। ਯੂਨੇਸਕੋ ਸਰਗਰਮ ਤੌਰ ‘ਤੇ ਸਾਖਰਤਾ ਨੀਤੀਆਂ ਦੀ ਪਰਿਭਾਸ਼ਾ ਵਿੱਚ ਸ਼ਾਮਲ ਹੈ ਅਤੇ ਨਵੀਨਤਾਕਾਰੀ ਸਿੱਖਿਆ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਾ ਹੈ। ਇਹ ਜਨਤਕ ਅਤੇ ਨਿੱਜੀ ਖੇਤਰ ਦੇ ਸਹਿਯੋਗ ਦੇ ਵੱਖੋ-ਵੱਖਰੇ ਰੂਪਾਂ ਨੂੰ ਵੀ ਸਮਰਥਨ ਦੇ ਰਿਹਾ ਹੈ। ਯੂਨੇਸਕੋ ਦਾ ਉਦੇਸ਼ ਨੌਜਵਾਨਾਂ ਅਤੇ ਬਾਲਗ਼ਾਂ ਦੇ ਵਿਚ ਧਿਆਨ ਕੇਂਦਰਤ ਕਰਨਾ ਜੀਵਨ ਭਰ ਸਿੱਖਣ ਦੇ ਫਰੇਮਵਰਕ, ਸਾਖਰਤਾ ਅਤੇ ਹੁਨਰ ਦੇ ਵਿੱਚ ਪ੍ਰਭਾਵਸ਼ਾਲੀ ਸਬੰਧਾਂ ਦੀ ਖੋਜ ਕਰਨਾ ਹੈ। ਇਸੇ ਕਰਕੇ ਕੌਮਾਂਤਰੀ ਸਾਖਰਤਾ ਦਿਵਸ 2018, ‘ਹੁਨਰ’ ਦਾ ਮਤਲਬ ਗਿਆਨ, ਹੁਨਰ ਅਤੇ ਰੁਜ਼ਗਾਰ, ਕੈਰੀਅਰ ਅਤੇ ਕਾਮਿਆਂ ਲਈ ਲੋੜੀਂਦੀਆਂ ਮੁਹਾਰਤਾਂ, ਰੁਜ਼ਗਾਰ ਯੋਗਤਾ ਅਤੇ ਡਿਜੀਟਲ ਹੁਨਰ ਦੇ ਨਾਲ, ਖਾਸ ਕਰਕੇ ਤਕਨੀਕੀ ਅਤੇ ਕਿੱਤਾਕਾਰੀ ਹੁਨਰ ਦੇ ਵਿਕਾਸ ਦੇ ੳੁਦੇਸ਼ ਨਾਲ ਮਨਾਇਆ ਜਾ ਰਿਹਾ ਹੈ। 

ਅੱਜ ਦੁਨੀਆ ਭਰ ਵਿੱਚ, 26 ਕਰੋੜ ਤੋਂ ਵੱਧ ਬੱਚਿਆਂ ਅਤੇ ਕਿਸ਼ੋਰਾਂ ਨੂੰ ਸਕੂਲ ਵਿੱਚ ਦਾਖਲ ਨਹੀਂ ਕੀਤਾ ਗਿਆ ਹੈ; ਦਸਾਂ ਵਿਚੋਂ ਛੇ ਬੱਚਿਆਂ ਅਤੇ ਕਿਸ਼ੋਰਾਂ ਵਿਚ – ਲਗਭਗ 617 ਮਿਲੀਅਨ – ਸਾਖਰਤਾ ਅਤੇ ਅੰਕਾਂ ਦੀ ਘੱਟੋ-ਘੱਟ ਹੁਨਰ ਹਾਸਲ ਨਹੀਂ ਕਰਦੇ; 750 ਮਿਲੀਅਨ ਨੌਜਵਾਨ ਅਤੇ ਬਾਲਗ ਅਜੇ ਵੀ ਪੜ੍ਹ ਅਤੇ ਲਿਖ ਨਹੀਂ ਸਕਦੇ – ਅਤੇ ਉਹਨਾਂ ਵਿੱਚ, ਦੋ ਤਿਹਾਈ ਔਰਤਾਂ ਹਨ । ਇਹ ਗੰਭੀਰ ਅਤੇ ਕਮਜੋਰ ਕੜੀਆਂ ਸਮਾਜ ਅੰਦਰ ਮਾੜਾ ਪ੍ਰਭਾਵ ਛੱਡਦੀਆਂ ਹਨ ਅਤੇ ਸਮਾਜਿਕ ਅਸਮਾਨਤਾਵਾਂ ਅਤੇ ਲਿੰਗ ਅਸਮਾਨਤਾਵਾਂ ਦੇ ਚੱਕਰ ਨੂੰ ਸਥਾਈ ਕਰਦੀਆਂ ਹਨ।

ਇੱਕ ਹੋਰ ਨਵੀਂ ਚੁਣੌਤੀ ਹੁਣ ਇਸ ਵਿੱਚ ਸ਼ਾਮਿਲ ਕੀਤੀ ਜਾ ਰਹੀ ਹੈ: ਵਹਿਮਾਂ ਵਿੱਚ ਇੱਕ ਸੰਸਾਰ, ਜਿੱਥੇ ਤਕਨੀਕੀ ਨਵੀਨਤਾ ਦੀ ਗਤੀ ਤੇਜ਼ ਹੋ ਰਹੀ ਹੈ। ਸਮਾਜ ਵਿੱਚ ਸਥਾਨ ਲੱਭਣ ਲਈ, ਨੌਕਰੀ ਕਰਨ ਲਈ ਅਤੇ ਸਮਾਜਿਕ, ਆਰਥਿਕ ਅਤੇ ਵਾਤਾਵਰਣ ਦੀਆਂ ਚੁਣੌਤੀਆਂ ਦਾ ਜਵਾਬ ਦੇਣ ਲਈ, ਪਰੰਪਰਾਗਤ ਸਾਖਰਤਾ ਅਤੇ ਗਿਣਤੀ ਦੇ ਹੁਨਰਾਂ ਦੀ ਲੋੜ ਨਹੀਂ ਸਗੋਂ ਜਾਣਕਾਰੀ ਅਤੇ ਸੰਚਾਰ ਤਕਨਾਲੋਜੀ ਸਮੇਤ ਨਵੀਂ ਮੁਹਾਰਤਾਂ ਵਧੇਰੇ ਲੋੜੀਂਦੀਆਂ ਹਨ ।

ਜਿਵੇਂ ਕਿ ਗਿਆਨ, ਹੁਨਰ ਅਤੇ ਕੁਸ਼ਲਤਾ ਡਿਜੀਟਲ ਸੰਸਾਰ ਵਿਚ ਵਿਕਸਿਤ ਹੋ ਰਹੇ ਹਨ, ਉਸੇ ਤਰ੍ਹਾਂ ਇਹ ਵੀ ਪੜ੍ਹਨਾ-ਲਿਖਣਾ ਹੈ. ਸਾਖਰਤਾ ਦੇ ਹੁਨਰ ਨੂੰ ਘਟਾਉਣ ਅਤੇ ਅਸਮਾਨਤਾਵਾਂ ਨੂੰ ਘੱਟ ਕਰਨ ਲਈ, ਇਸ ਸਾਲ ਦੀ ਅੰਤਰਰਾਸ਼ਟਰੀ ਸਾਖਰਤਾ ਦਿਨ, ਡਿਜੀਟਲ ਸੰਸਾਰ ਵਿੱਚ ਸਾਖਰਤਾ ਨੂੰ ਉਤਸ਼ਾਹਿਤ ਕਰਨ ਵਿੱਚ ਚੁਣੌਤੀਆਂ ਅਤੇ ਮੌਕਿਆਂ ਨੂੰ ਉਜਾਗਰ ਕਰੇਗਾ।
ਅੰਤਰਰਾਸ਼ਟਰੀ ਸਾਖਰਤਾ ਦਿਵਸ ਨੂੰ ਦੁਨੀਆ ਭਰ ਵਿੱਚ ਹਰ ਸਾਲ ਮਨਾਇਆ ਜਾਂਦਾ ਹੈ ਅਤੇ ਖੇਤਰ ਵਿੱਚ ਸਰਕਾਰਾਂ, ਮਲਟੀ-ਅਤੇ ਦੁਵੱਲੀ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ, ਪ੍ਰਾਈਵੇਟ ਸੈਕਟਰ, ਭਾਈਚਾਰੇ, ਅਧਿਆਪਕਾਂ, ਸਿਖਿਆਰਥੀਆਂ ਅਤੇ ਮਾਹਿਰਾਂ ਨੂੰ ਇਕੱਤਰ ਕਰਦਾ ਹੈ. ਇਹ ਪ੍ਰਾਪਤੀਆਂ ਨੂੰ ਦਰਸਾਉਣ ਅਤੇ 2030 ਦੇ ਸਿੱਖਿਆ ਏਜੰਡੇ ਦੇ ਅੰਦਰ ਅਤੇ ਇਸ ਤੋਂ ਬਾਹਰ ਜੀਵਨ-ਭਰ ਦੀ ਸਿਖਲਾਈ ਦਾ ਇਕ ਅਨਿੱਖੜਵਾਂ ਹਿੱਸਾ ਵਜੋਂ ਸਾਖਰਤਾ ਦੇ ਪ੍ਰਚਾਰ ਲਈ ਬਾਕੀ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਢੰਗਾਂ ‘ਤੇ ਪ੍ਰਤੀਬਿੰਬਤ ਕਰਨ ਦਾ ਮੌਕਾ ਹੈ।
ਹਰ ਸਾਲ ਅੰਤਰਰਾਸ਼ਟਰੀ ਸਾਖਰਤਾ ਦਿਵਸ ਨੂੰ ਯੂਨੈਸਕੋ ਵੱਲੋਂ ਅੰਤਰਰਾਸ਼ਟਰੀ ਭਾਈਚਾਰੇ ਦੇ ਪੜ੍ਹਨ-ਲਿਖਣ ਦੇ ਪੱਧਰ ਬਾਰੇ ਰਿਪੋਰਟ ਜਾਰੀ ਕੀਤੀ ਜਾਂਦੀ ਹੈ। ਸਾਰੀ ਦੁਨੀਆਂ ਵਿੱਚ ਜਿੱਥੇ, ਤਰੱਕੀ ਹੋਣ ਦੇ ਬਾਵਜੂਦ ਹਾਲੇ ਵੀ ਘੱਟੋ ਘੱਟ 75 ਕਰੋੜ ਬਾਲਗ ਅਤੇ 26 ਕਰੋੜ ਸਕੂਲੋਂ ਵਿਰਵੇ ਬੱਚਿਆਂ ਕੋਲ ਅਜੇ ਵੀ ਮੁਢਲੀ ਸਾਖਰਤਾ ਦੇ ਹੁਨਰ ਦੀ ਘਾਟ ਹੈ। ਦੁਨੀਆਂ ਦਾ ਹਰ ਪੰਜਵਾਂ ਵਿਕਅਤੀ ਅਨਪੜ੍ਹ ਹੈ ਜਿਹਨਾਂ ਵਿੱਚੋਂ ਦੋ ਤਿਹਾਈ ਔਰਤਾਂ ਹਨ। । ਦੁਨੀਆਂ ਦੇ ਨਾਰਵੇ, ਫਿਨਲੈਂਡ, ਐਨਡੋਰਾ,ਨੋਰਫੋਲਕ ਆਈਲੈਂਡ, ਗ੍ਰੀਨਲੈਂਡ, ਉਤਰੀ ਕੋਰੀਆ,ਲਗਜ਼ਮਬਰਗ ਵਰਗੇ ਦੇਸ਼ਾਂ ਦੀ ਸਾਖਰਤਾ ਦਰ 100 ਫੀਸਦੀ ਹੈ ਅਤੇ ਜ਼ਿਆਦਾਤਰ ਕਈ ਦੇਸ਼ਾਂ ਦੀ ਸਾਖਰਤਾ ਦਰ 98 ਫੀਸਦੀ ਤੋਂ ਵੱਧ ਹੈ। ਦੁਨੀਆਂ ਦੀ ਅੋਸਤ ਸਾਖਰਤਾ ਦਰ 84 ਫੀਸਦੀ ਹੈ ਪਰ ਸਾਡਾ ਦੇਸ਼ ਅਜੇ ਵੀ ਇਸਤੋਂ ਪਿੱਛੇ ਹੈ। ਸਾਡੇ ਦੇਸ਼ ਦੀ ਸਾਖਰਤਾ ਦਰ 74.4 ਫੀਸਦੀ ਹੈ ਜਿਸ ਵਿੱਚੋਂ ਪੁਰਖਾਂ ਦੀ ਸਾਖਰਤਾ ਦਰ 82.1 ਫੀਸਦੀ ਅਤੇ ਮਹਿਲਾਵਾਂ ਦਾ ਸਾਖਰਤਾ ਦਰ 65.5 ਫੀਸਦੀ ਹੈ। ਦੁਨੀਆਂ ਵਿੱਚ ਸਭ ਤੋਂ ਘੱਟ ਸਾਖਰਤਾ ਦਰ ਅਫਗਾਨਿਸਤਾਨ ਦੀ 28.1 ਫੀਸਦੀ ਹੈ ਜਿਸ ਵਿੱਚੋਂ ਪੁਰਸ਼ਾਂ ਦੀ ਸਾਖਰਤਾ ਦਰ 43.1 ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ 12.6 ਫੀਸਦੀ ਹੈ।
ਭਾਰਤ ਇੱਕ ਉਭਰਦਾ ਅਤੇ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਦੇਸ਼ ਹੈ। ਅੱਜ ਅਸੀਂ ਆਪਣੀ ਤੁਲਣਾ ਅਮਰੀਕਾ, ਚੀਨ ਵਰਗੇ ਦੇਸ਼ਾਂ ਨਾਲ ਕਰਦੇ ਨਹੀਂ ਥੱਕਦੇ ਪਰ ਜਦੋਂ ਅਸੀਂ ਭਾਰਤ ਦੀਆਂ ਸੜਕਾਂ ਤੇ ਚਾਹ ਦੀਆਂ ਦੁਕਾਨਾਂ ਤੇ ਕੰਮ ਕਰਨ ਵਾਲੇ ਛੋਟੇ ਬੱਚਿਆਂ ਅਤੇ ਪੜ੍ਹੇ-ਲਿਖੇ ਨੌਜ਼ਵਾਨਾਂ ਨੂੰ ਬੇਰੁਜ਼ਗਾਰ ਦੇਖਦੇ ਹਾਂ ਤਾਂ ਸੋਚਦੇ ਹਾਂ ਕਿ ਵਾਕਈ ਅਸੀਂ ਸਾਖਰ ਤਾਂ ਹੋ ਗਏ ਹਾਂ ਪਰ ਸਿੱਖਿਅਤ ਨਹੀਂ ਹੋਏ ਹਾਂ। ਸਵਾਲ ਇਹ ਉਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਹਾਂ। ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ ਬਾਹਰਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ। ਸਿੱਖਿਆ ਦਾ ਅਰਥ ਹੁੰਦਾ ਹੈ ਗਿਆਨ ਅਰਜਿਤ ਕਰਨਾ। ਰੱਟਾ ਲਗਾਉਣ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਪਰ ਤੋਤਾ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ ਹੈ। ਪੜ੍ਹ-ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਅਰਜਿਤ ਨਹੀਂ ਕਰ ਪਾਉਂਦੇ ਹਾਂ। ਸਥਿਤੀ ਇਹ ਹੋ ਜਾਂਦੀ ਹੈ ਕਿ ਪੜ੍ਹਨ-ਲਿਖਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲਦੀ ਹੈ। ਸਾਡੇ ਦੇਸ਼ ਦੀ ਸਿੱਖਿਆ ਪੱਧਤੀ ਦੀ ਇਹ ਇੱਕ ਬਹੁਤ ਵੱਡੀ ਕਮੀ ਹੈ ਕਿ ਉਹ ਸਾਖਰ ਤਾਂ ਕਰ ਦਿੰਦੀ ਹੈ ਪਰ ਸਿੱਖਿਆ ਦਾ ਮਾਮਲੇ ਵਿੱਚ ਅਸੀਂ ਪਿੱਛੇ ਰਹਿ ਜਾਂਦੇ ਹਾਂ। ਸਾਡੇ ਦੇਸ਼ ਵਿੱਚ ਲੱਖਾਂ ਬੱਚੇ ਹਰ ਸਾਲ ਡਿਗਰੀਆਂ ਹਾਸਲ ਕਰਦੇ ਹਨ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਬੇਰੁਜ਼ਗਾਰਾਂ ਦੀ ਭੀੜ ਵਿੱਚ ਗੁਆਚ ਜਾਂਦੇ ਹਨ। ਹਰ ਸਾਲ ਦੀ ਤਰਾਂ ਅੱਜ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਇਸ ਸਬੰਧੀ ਸਮਾਗਮ ਆਯੋਜਿਤ ਕੀਤੇ ਜਾਣਗੇ ਪਰ ਕੀ ਇਹ ਦਿਵਸ ਮਨਾਉਣ ਨਾਲ ਹੀ ਸਾਡੇ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਹੋ ਸਕਦੀ ਹੈ। ਸਰਕਾਰ ਐਜੁਕੇਸ਼ਨ ਸੈਸ ਦੇ ਨਾਮ ਤੇ ਰੋਜ਼ ਕਰੋੜਾਂ ਰੁਪਏ ਟੈਕਸ ਇਕੱਠਾ ਕਰ ਰਹੀ ਹੈ ਪਰ ਦੂਸਰੇ ਪਾਸੇ ਪੜ੍ਹਾਈ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਕੋਸ਼ਿਸ਼ਾ ਹੋ ਰਹੀਆਂ ਹਨ। ਪੜ੍ਹਾਈ ਨੂੰ ਮਹਿੰਗਾ ਕਰਕੇ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਕੀਤਾ ਜਾ ਰਿਹਾ ਹੈ। ਹਰ ਸਾਲ ਵੱਧ ਰਹੀਆਂ ਫੀਸਾਂ, ਕਿਤਾਬਾਂ ਅਤੇ ਕਾਪੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਗਰੀਬਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ ਜਿਸ ਕਾਰਨ ਗਰੀਬ ਵਿਦਿਆਰਥੀਆਂ ਲਈ ਸਿੱਖਿਆ ਪ੍ਰਾਪਤ ਕਰਨਾ ਇੱਕ ਸੁਪਨਾ ਬਣ ਕੇ ਰਹਿ ਗਿਆ ਹੈ। ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕਰਨ ਲਈ ਸਰਕਾਰ ਹਰ ਸਾਲ ਕਰੋੜਾਂ-ਅਰਬਾਂ ਰੁਪਏ ਖਰਚ ਕਰ ਰਹੀ ਹੈ ਪਰ ਫਿਰ ਵੀ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ। ਅੱਜ ਅਸੀਂ ਭਾਵੇਂ 21ਵੀਂ ਸਦੀ ਵਿੱਚ ਪਹੁੰਚ ਚੁੱਕੇ ਹਾਂ ਪਰ ਫਿਰ ਵੀ ਦੇਸ਼ ਦੇ ਹਰ ਨਾਗਰਿਕ ਨੂੰ ਪੜਿਆ ਲਿਖਿਆ ਬਣਾਉਣ ਦਾ ਸੁਪਨਾ ਪੂਰਾ ਨਹੀਂ ਹੋ ਰਿਹਾ। ਦੁਨੀਆਂ ਦੇ ਵਿਕਸਿਤ ਦੇਸ਼ਾਂ ਨੇ ਪੜ੍ਹਾਈ ਦੇ ਮਹੱਤਵ ਨੂੰ ਪਹਿਲਾਂ ਹੀ ਪਹਿਚਾਣ ਲਿਆ ਸੀ ਜਿਸ ਕਾਰਨ ਵਿਕਸਿਤ ਦੇਸ਼ਾਂ ਵਿੱਚ ਹਰ ਨਾਗਰਿਕ ਪੜ੍ਹਿਆ-ਲਿਖਿਆ ਹੈ ਅਤੇ ਉਹਨਾਂ ਦੀ ਸਾਖਰਤਾ ਦਰ 100 ਫੀਸਦੀ ਹੈ। ਵਿਕਸਿਤ ਦੇਸ਼ਾਂ ਦੇ ਨਾਗਰਿਕਾਂ ਦੀ 100 ਫੀਸਦੀ ਸਾਖਰਤਾ ਦਰ ਕਾਰਨ ਹੀ ਉਥੋਂ ਦੇ ਨਾਗਰਿਕ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹਨ ਅਤੇ ਉਹਨਾਂ ਦਾ ਜੀਵਨ ਪੱਧਰ ਉਚਾ ਹੈ। ਅੱਜ ਸਾਡਾ ਦੇਸ਼ ਦੁਨੀਆਂ ਦੇ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਸ਼ਾਮਲ ਹੋਣ ਲਈ ਜ਼ੋਰ ਲਾ ਰਿਹਾ ਹੈ ਪਰ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਕੀਤੇ ਬਿਨਾ ਦੇਸ਼ ਨੂੰ ਵਿਕਸਿਤ ਨਹੀਂ ਕੀਤਾ ਜਾ ਸਕਦਾ। ਅਨਪੜ੍ਹ ਬੰਦਿਆਂ ਨੂੰ ਆਪਣੇ ਲਿਖਣ ਪੜ੍ਹਨ ਦੇ ਹਰ ਕੰਮ ਲਈ ਦੂਸਰਿਆਂ ਤੇ ਨਿਰਭਰ ਰਹਿਣਾ ਪੈਂਦਾ ਹੈ। ਅਨਪੜ੍ਹ ਬੰਦਾ ਆਪਣੇ ਨਫੇ-ਨੁਕਸਾਨ ਦਾ ਹਿਸਾਬ ਨਹੀਂ ਲਗਾ ਸਕਦਾ।
ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ ਪਰ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7 ਫੀਸਦੀ ਹੈ ਜਿਸ ਵਿੱਚ ਪੁਰਸ਼ਾਂ ਦੀ ਸਾਖਰਤਾ ਦਰ 81.5 ਫੀਸਦੀ ਅਤੇ ਮਹਿਲਾਵਾਂ ਦੀ ਸਾਖਰਤਾ ਦਰ 71.3 ਫੀਸਦੀ ਹੈ। ਪੰਜਾਬ ਦੀ 23.3 ਫੀਸਦੀ ਜਨਸੰਖਿਆ ਯਾਨੀ ਕਿ 64,55,087 ਲੋਕ ਅਜੇ ਅਨਪੜ੍ਹ ਹਨ ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74ਫੀਸਦੀ ਹੈ। ਪੰਜਾਬ ਦੇ 7 ਜ਼ਿਲ੍ਹਿਆ ਦੀ ਸਾਖਰਤਾ ਦਰ 60 ਫੀਸਦੀ ਤੋਂ 70 ਫੀਸਦੀ ਦੇ ਵਿਚਕਾਰ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਵੱਖ ਵੱਖ ਜਿਲ੍ਹਿਆਂ ਦੀ ਸਾਖਰਤਾ ਦਰ ਵੇਖੀਏ ਤਾਂ ਪੰਜਾਬ ਵਿੱਚ ਸਭ ਤੋਂ ਵੱਧ ਸਾਖਰ ਹੁਸ਼ਿਆਰਪੁਰ ਜ਼ਿਲ੍ਹਾ ਹੈ ਜਿੱਥੇ ਦੀ ਸਾਖਰਤਾ ਦਰ 85.4ਫੀਸਦੀ ਹੈ, ਅਜੀਤਗੜ੍ਹ ਜ਼ਿਲ੍ਹੇ ਦੀ ਸਾਖਰਤਾ ਦਰ 84.9 ਫੀਸਦੀ ਹੈ, ਰੂਪਨਗਰ ਜ਼ਿਲ੍ਹੇ ਦੀ ਸਾਖਰਤਾ ਦਰ 83.3 ਫੀਸਦੀ ਹੈ, ਲੁਧਿਆਣਾ ਜ਼ਿਲ੍ਹੇ ਦੀ ਸਾਖਰਤਾ ਦਰ 82.5 ਫੀਸਦੀ ਹੈ, ਜਲੰਧਰ ਜ਼ਿਲ੍ਹੇ ਦੀ ਸਾਖਰਤਾ ਦਰ 82.4 ਫੀਸਦੀ ਹੈ, ਗੁਰਦਾਸਪੁਰ ਜ਼ਿਲ੍ਹੇ ਦੀ ਸਾਖਰਤਾ ਦਰ81.1 ਫੀਸਦੀ ਹੈ, ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਸਾਖਰਤਾ ਦਰ 80.3 ਫੀਸਦੀ ਹੈ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਸਾਖਰਤਾ ਦਰ80.3 ਫੀਸਦੀ ਹੈ, ਕਪੂਰਥਲਾ ਜ਼ਿਲ੍ਹੇ ਦੀ ਸਾਖਰਤਾ ਦਰ 80.2 ਫੀਸਦੀ ਹੈ, ਅੰਮ੍ਰਿਤਸਰ ਜ਼ਿਲ੍ਹੇ ਦੀ ਸਾਖਤਰਾ ਦਰ 77.2 ਫੀਸਦੀ ਹੈ,ਪਟਿਆਲਾ ਜ਼ਿਲ੍ਹੇ ਦੀ ਸਾਖਰਤਾ ਦਰ 76.3 ਫੀਸਦੀ ਹੈ, ਮੋਗਾ ਜ਼ਿਲ੍ਹੇ ਦੀ ਸਾਖਰਤਾ ਦਰ 71.6 ਫੀਸਦੀ ਹੈ, ਫਰੀਦਕੋਟ ਜ਼ਿਲ੍ਹੇ ਦੀ ਸਾਖਰਤਾ ਦਰ 70.6 ਫੀਸਦੀ ਹੈ, ਬਠਿੰਡਾ ਜ਼ਿਲ੍ਹੇ ਦੀ ਸਾਖਰਤਾ ਦਰ 69.9 ਫੀਸਦੀ ਹੈ, ਫਿਰੋਜ਼ਪੁਰ ਜ਼ਿਲ੍ਹੇ ਦੀ ਸਾਖਰਤਾ ਦਰ 69.8 ਫੀਸਦੀ ਹੈ,ਤਰਨਤਾਰਨ ਜ਼ਿਲ੍ਹੇ ਦੀ ਸਾਖਰਤਾ ਦਰ 69.4 ਫੀਸਦੀ ਹੈ, ਬਰਨਾਲਾ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ, ਸੰਗਰੂਰ ਜ਼ਿਲ੍ਹੇ ਦੀ ਸਾਖਰਤਾ ਦਰ 68.9 ਫੀਸਦੀ ਹੈ, ਪੰਜਾਬ ਦੇ ਮੋਜੂਦਾ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਪਣੇ ਜਿਲ੍ਹੇ ਮੁਕਤਸਰ ਸਾਹਿਬ ਦੀ ਸਾਖਰਤਾ ਦਰ ਸਿਰਫ 66.8 ਫੀਸਦੀ ਹੈ, ਮਾਨਸਾ ਜ਼ਿਲ੍ਹੇ ਦੀ ਸਾਖਰਤਾ ਦਰ 62.8 ਫੀਸਦੀ ਹੈ।
ਪੰਜਾਬ ਦੇ ਗੁਆਂਢੀ ਸੂਬਿਆਂ ਚੰਡੀਗੜ੍ਹ ਵਿੱਚ ਸਾਖਰਤਾ ਦਰ 86.43 ਫੀਸਦੀ ਹੈ, ਹਰਿਆਣਾ ਵਿੱਚ ਸਾਖਰਤਾ ਦਰ 76.64 ਫੀਸਦੀ ਹੈ ਹਿਮਾਚਲ ਪ੍ਰਦੇਸ਼ ਵਿੱਚ ਸਾਖਰਤਾ ਦਰ 83.78ਫੀਸਦੀ ਹੈ, ਜੰਮੂ ਅਤੇ ਕਸ਼ਮੀਰ ਵਿੱਚ ਸਾਖਰਤਾ ਦਰ 68.74 ਫੀਸਦੀ ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਕਾਰਨ ਵੀ ਦੇਸ਼ ਵਿੱਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ ਹੈ। ਅੱਜ ਵੀ ਕਈ ਸਰਕਾਰੀ ਸਕੂਲਾਂ ਵਿੱਚ ਬੈਠਣ ਲਈ ਫਰਨੀਚਰ ਨਹੀਂ ਹੈ। ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਹਨ। ਕਈ ਸਕੂਲਾਂ ਵਿੱਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਹਨ। ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ ਹਨ। ਬੇਸ਼ੱਕ ਸਰਕਾਰ ਵਲੋਂ ਦੇਸ ਵਿੱਚ ਅਨਪੜਤਾ ਨੂੰ ਖਤਮ ਕਰਨ ਲਈ ਸਰਵ ਸਿਖਿਆ ਅਭਿਆਨ ਸ਼ੁਰੂ ਕੀਤਾ ਗਿਆ ਹੈ ਅਤੇ 6 ਤੋਂ 14 ਸਾਲ ਤੱਕ ਦੇ ਹਰ ਬੱਚੇ ਨੂੰ ਮੁਫਤ ਅਤੇ ਜਰੂਰੀ ਸਿਖਿਆ ਪ੍ਰਦਾਨ ਕਰਨ ਲਈ ਸਿਖਿਆ ਦਾ ਅਧਿਕਾਰ ਲਾਗੂ ਕੀਤਾ ਗਿਆ ਹੈ ਪਰ ਇਸਦਾ ਅਸਰ ਕਿੰਨਾ ਹੁੰਦਾ ਹੈ ਇਹ ਤਾਂ ਸਮਾਂ ਬੀਤਣ ਤੇ ਹੀ ਚਲੇਗਾ ਪਰ ਅਜੇ ਤੱਕ ਤਾਂ ਮੁਕੰਮਲ ਸਾਖਰਤਾ ਇੱਕ ਸੁਪਨਾ ਹੀ ਬਣਿਆ ਹੋਇਆ ਹੈ।
ਯੁਨੈਸਕੋ ਨੇ ਸਾਲ 2030 ਤੱਕ ਸੰਸਾਰ ਦੇ ਸਾਰੇ ਨੌਜਵਾਨਾਂ ਨੂੰ ਸਾਖਰ ਕਰਨ ਦਾ ਟੀਚਾ ਮਿੱਥਿਆ ਹੋਇਆ ਹੈ ਅਤੇ ਇਸ ਸਾਲ ਉਨ੍ਹਾਂ ਦਾ ਧਿਆਨ ਇਨੋਵੇਸ਼ਨ ਉੱਪਰ ਹੈ। ਅੰਤ ਵਿੱਚ ਇਹੀ ਕਹਿਣਾ ਚਾਹਾਂਗਾ ਕਿ ਜੇਕਰ ਸਮੇਂ ਦੀਆਂ ਸਰਕਾਰਾਂ, ਸਮਾਜ ਅਤੇ ਗੈਰ ਸਰਕਾਰੀ ਸੰਸਥਾਵਾਂ ਸਾਰੇ ਇਮਾਨਦਾਰੀ ਨਾਲ ਰਲ ਕੇ ਹੰਭਲਾ ਮਾਰਨ ਤਾਂ ਭਾਰਤ ਨੂੰ ਵੀ ਇੱਕ ਪੂਰਨ ਸਾਖਰ ਦੇਸ਼ ਬਣਾਇਆ ਜਾ ਸਕਦਾ ਹੈ। ਜੈ ਹਿੰਦ !!!

ਵਿਜੈ ਗੁਪਤਾ, ਸ. ਸ. ਅਧਿਆਪਕ
ਸ੍ਰੋਤ – ਇੰਟਰਨੈੱਟ

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਸਾਵਿਤਰੀਬਾਈ ਫੁਲੇ ਦਾ ਦੁਰਾਚਾਰੀ ਸਮਾਜ ਅਤੇ ਉਸਦੇ ਅਤਿਆਚਾਰਾਂ ਦੇ ਖਿਲਾਫ ਖੜੇ ਹੋਣਾ ਵੱਡੀ ਕ੍ਰਾਂਤੀ ਦੇ ਸਮਾਨ – (3 ਜਨਵਰੀ ਜਨਮ ਦਿਨ ਤੇ ਵਿਸ਼ੇਸ਼)

ਸਾਵਿਤਰੀ ਬਾਈ ਫੂਲੇ ਦਾ ਜੀਵਨ ਕਈ ਦਹਾਕਿਆਂ ਤੋਂ ਮਹਾਰਾਸ਼ਟਰ ਦੇ ਪਿੰਡ ਅਤੇ ਕਸਬਿਆਂ ਦੀਆਂ ਔਰਤਾਂ ਲਈ ਪ੍ਰੇਰਣਾਦਾਇਕ ਰਿਹਾ ਹੈ। ਉਨ੍ਹਾਂ ਦੀ ਜੀਵਨੀ ਇੱਕ ਔਰਤ ਦੇ ਹਿੰਮਤ ਹੌਸਲੇਂ ਅਤੇ ਮਨੋਬਲ ਨੂੰ


Print Friendly
Important Days0 Comments

ਰਾਣੀ ਲਕਸ਼ਮੀ ਬਾਈ ਦਾ ਜੀਵਨ ਆਪਣੇ ਹੱਕਾਂ ਖਾਤਰ ਜੂਝਦੀਆਂ ਲੜਕੀਆਂ ਲਈ ਚਾਨਣ ਮੁਨਾਰਾ – (19 ਨਵੰਬਰ ਜਨਮ ਦਿਨ ਤੇ ਵਿਸ਼ੇਸ਼)

ਝਾਂਸੀ ਦੀ ਰਾਣੀ ਦੇ ਨਾਂ ਨਾਲ ਮਸ਼ਹੂਰ ਲਕਸ਼ਮੀ ਬਾਈ ਅੰਗਰੇਜ਼ਾ ਵਿਰੁੱਧ ਕੀਤੀ ਬਗਾਵਤ ਦੀ ਮੁੱਖ ਪਾਤਰਾਂ ਵਿਚੋਂ ਇੱਕ ਸੀ। ਉਸ ਸਮੇਂ ਦੀ ਔਰਤ ਦੀ ਦਸ਼ਾ ਤੇ ਦਿਸ਼ਾ ਨੂੰ ਵੀ ਇਸ


Print Friendly
Great Men0 Comments

ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼

ਬਰਤਾਨਵੀ ਸਾਮਰਾਜ ਦੀ ਲੁੱਟ ਤੇ ਦਾਬੇ ਤੋਂ ਮੁਕਤੀ ਲਈ ਸਾਡੀ ਕੌਮ ਦੀ ਜਦੋਜਹਿਦ ‘ਚ ਮੁਲਕ ਦੇ ਨੌਜਵਾਨਾਂ ਦਾ ਮੋਹਰੀ ਰੋਲ ਰਿਹਾ ਹੈ। ਮੁਲਕ ਦੀ ਜਵਾਨੀ ਨੇ ਜ਼ਾਲਮ ਅੰਗਰੇਜ਼ੀ ਸਾਮਰਾਜ ਦੇ


Print Friendly