Print Friendly
ਕੌਮਾਂਤਰੀ ਓਜ਼ੋਨ ਦਿਵਸ – 16 ਸਤੰਬਰ ਤੇ ਵਿਸ਼ੇਸ਼

ਕੌਮਾਂਤਰੀ ਓਜ਼ੋਨ ਦਿਵਸ – 16 ਸਤੰਬਰ ਤੇ ਵਿਸ਼ੇਸ਼

ਵਿਸ਼ਵ ਓਜ਼ੋਨ ਦਿਵਸ ਮਨਾਉਣ ਦੀ ਸ਼ੁਰੂਆਤ ਸੰਯੁਕਤ ਰਾਸ਼ਟਰ ਦੀ ਆਮ ਸਭਾ ਦੁਆਰਾ 16 ਸਤੰਬਰ ਸਾਲ 1994 ਤੋਂ ਹੋਈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਧਰਤੀ ਉੱਪਰ ਵਸ ਰਹੇ ਲੋਕਾਂ ਨੂੰ ਓਜ਼ੋਨ ਪਰਤ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ। ਇਹ ਪਰਤ ਸਾਡੇ ਵਾਯੂਮੰਡਲ ਵਿੱਚ ਅਸ਼ਾਂਤ ਮੰਡਲ ਤੋਂ ਉਪਰ ਸਮਤਾਪ ਮੰਡਲ ਵਿੱਚ ਸਥਿਤ ਹੈ। ਓਜ਼ੋਨ ਪਰਤ ਅਜਿਹੀ ਪਰਤ ਹੈ, ਜੋ ਧਰਤੀ ਵਾਤਾਵਰਨ ਵਿਚੋਂ ਸੂਰਜ ਤੋਂ ਆਉਣ ਵਾਲੀਆਂ ਅਲਟਰਾ ਬੈਂਗਣੀ ਕਿਰਨਾਂ ਜਿਹੜੀਆਂ ਜੀਵ-ਜਗਤ ਲਈ ਹਾਨੀਕਾਰਕ ਹੁੰਦੀਆਂ ਹਨ, ਨੂੰ ਆਪਣੇ ਵਿੱਚ ਜਜ਼ਬ ਕਰਦੀ ਹੈ ਅਤੇ ਇਨ੍ਹਾਂ ਨੂੰ ਧਰਤੀ ਉਪੱਰ ਪਹੁੰਚਣ ਤੋਂ ਰੋਕਦੀ ਹੈ | ਓਜ਼ੋਨ ਪਰਤ ਸੂਰਜ ਦੀ ਮੀਡੀਅਮ ਫ੍ਰੀਕੁਐਂਸੀ ਪੈਰਾਬੈਂਗਣੀ ਰੌਸ਼ਨੀ ਵਿਚੋਂ 97-99 ਫੀਸਦੀ ਨੂੰ ਜਜ਼ਬ ਕਰ ਲੈਂਦੀ ਹੈ, ਜੋ ਧਰਤੀ ‘ਤੇ ਜੀਵਨ ਨੂੰ ਵੱਡੀ ਹੱਦ ਤੱਕ ਅਸਰਅੰਦਾਜ਼ ਕਰ ਸਕਦੀ ਹੈ | ਕਲੋਰੋਫਲੋਰੋਕਾਰਬਨ, ਹਾਈਡਰੋਕਲੋਰੋਕਾਰਬਨ, ਰੈਫਰੀਜਰੈਂਟਸ, ਇਨਸੁਲੇਟਿੰਗ ਫੋਮਜ ਅਤੇ ਸਾਲਵੈਂਟ ਆਦਿ ਓਜ਼ੋਨ ਪਰਤ ਨੂੰ ਨੁਕਸ਼ਾਨ ਪਹੁੰਚਾਉਂਦੇ ਹਨ। ਦੁਨੀਆ ਦੇ ਵਸਨੀਕਾਂ ਲਈ ਜ਼ਰੂਰੀ ਬਣ ਗਿਆ ਹੈ ਕਿ ਆਪਾਂ ਓਜ਼ੋਨ ਪਰਤ ਨੂੰ ਬਚਾਉਣ ਲਈ ਆਪਣਾ ਲੋੜੀਂਦਾ ਯੋਗਦਾਨ ਦੇਈਏ |
ਯੋਗਦਾਨ
ਕਾਰ ਅਤੇ ਹੋਰ ਵਸਤਾਂ ਜਿਵੇਂ ਕੰਪਰੈਸ਼ਰ, ਘਾਹ ਕੱਟਣ ਵਾਲੀ ਮਸ਼ੀਨ ਦੀ ਵਰਤੋਂ ਘੱਟ ਕਰਨਾ |
ਜੇਕਰ ਕਾਰ ਦੀ ਵਰਤੋਂ ਕਰਨੀ ਹੋ ਤਾਂ ਸਮੇਂ ਅਤੇ ਪੈਸੇ ਦੀ ਬੱਚਤ ਕਰਨ ਲਈ ਬਦਲਵੇਂ ਪ੍ਰਬੰਧ ਕਰਨਾ |
ਆਵਾਜਾਈ ਲਈ ਬਦਲਵੇਂ ਸਾਧਨ ਦੀ ਵਰਤੋਂ ਕਰਨੀ, ਜਿਵੇਂ ਬੱਸ, ਸਾਈਕਲ ਜਾਂ ਪੈਦਲ |
ਹੀਟਰ ਜਾਂ ਏਅਰ ਕੰਡੀਸ਼ਨਡ ਦੀ ਵਰਤੋਂ ਘੱਟ ਕਰਨੀ |
ਊਰਜਾ ਬੱਚਤ ਕਰਨ ਵਾਲੇ ਬਲਬ ਖਰੀਦਣੇ |
ਘਰ ਵਿੱਚ ਕੀ ਕਰੀਏ
ਊਰਜਾ ਦੀ ਬੱਚਤ ਕਰੋ-ਉਪਕਰਨ ਅਤੇ ਰੌਸ਼ਨੀ ਬੰਦ ਕਰੋ, ਜਦੋਂ ਤੁਸੀਂ ਘਰ ਤੋਂ ਬਾਹਰ ਜਾਂਦੇ ਹੋ |
ਕਾਗਜ਼, ਪਲਾਸਟਿਕ, ਸ਼ੀਸ਼ੇ ਦੀ ਬੋਤਲ, ਕਾਰਡਬੋਰਡ ਅਤੇ ਐਲੂਮੀਨੀਅਮ ਕੇਨ ਦੀ ਮੁੜ ਵਰਤੋਂ ਕਰੋ|
ਪੁਰਾਣੀ ਲੱਕੜੀ ਬਾਲਣ ਵਾਲਾ ਚੁੱਲ੍ਹਾ ਈ. ਪੀ. ਏ.-ਤਸਦੀਕਸ਼ੁਦਾ ਮਾਡਲ ਨਾਲ ਬਦਲਣਾ ਚਾਹੀਦਾ ਹੈ |
ਪੌਦੇ ਤੁਹਾਡੇ ਘਰ ਦੇ ਆਲੇ-ਦੁਆਲੇ ਅਜਿਹੇ ਹੋਣ ਜੋ ਗਰਮੀਆਂ ਵਿੱਚ ਛਾਂ ਪਰ ਸਰਦੀਆਂ ਵਿੱਚ ਰੌਸ਼ਨੀ ਮੁਹੱਈਆ ਕਰਨ ਵਾਲੇ ਹੋਣ |
ਗਰੀਨ ਬਿਜਲੀ ਖਰੀਦੋ-ਜਿਸ ਨੂੰ ਘੱਟ ਜਾਂ ਜ਼ੀਰੋ ਪ੍ਰਦੂਸ਼ਣ ਸਹੂਲਤ ‘ਤੇ ਪੈਦਾ ਕੀਤਾ ਜਾ ਸਕਦਾ ਹੈ |
ਸੋਲਰ ਸਿਸਟਮ ਦੀ ਵਰਤੋਂ ਕਰੋ |
ਆਪਣੇ ਕੱਪੜੇ ਕੋਸੇ ਜਾਂ ਠੰਢੇ ਪਾਣੀ ਨਾਲ ਧੋਵੋ ਨਾ ਕਿ ਗਰਮ ਪਾਣੀ ਨਾਲ |
ਪਾਣੀ ਗਰਮ ਕਰਨ ਵਾਲੇ ਹੀਟਰ ਦਾ ਥਰਮੋਸਟੇਟ 120 ਡਿਗਰੀ ਐਫ ‘ਤੇ ਰੱਖੋ ।
ਅੰਤ ਵਿੱਚ ਨੌਜਵਾਨ ਵਰਗ ਨੂੰ ਇਹੀ ਕਹਿਣਾ ਚਾਹਾਂਗਾ ਕਿ ਆਓ ਆਪਾਂ ਇੱਕ ਜਾਗਰੂਕ ਅਤੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਆਪਣਾ ਇਖਲਾਕੀ ਫਰਜ਼ ਅਦਾ ਕਰੀਏ ਅਤੇ ਆਪਣੇ ਵਾਤਾਵਰਣ ਨੂੰ ਬਚਾਉਣ ਲਈ, ਓਜੋਨ ਪਰਤ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰੀਏ। ਜੈ ਹਿੰਦ !

ਵਿਜੈ ਗੁਪਤਾ, ਸ. ਸ. ਅਧਿਆਪਕ
ਸ.ਹ.ਸ. ਚੁਵਾੜਿਆਂ ਵਾਲੀ (ਫਾਜ਼ਿਲਕਾ)
977 990 3800

Print Friendly

About author

Vijay Gupta
Vijay Gupta1097 posts

State Awardee, Global Winner

You might also like

Important Days0 Comments

ਬੱਚੇ ਭੁੱਲ ਜਾਂਦੇ ਨੇ ਪਿਤਾ ਦੀ ਭੂਮਿਕਾ (ਅੰਤਰਰਾਸ਼ਟਰੀ ਪਿਤਾ ਦਿਵਸ ‘ਤੇ ਵਿਸ਼ੇਸ਼)

ਅੰਤਰਰਾਸ਼ਟਰੀ ਪਿਤਾ ਦਿਵਸ ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਸਮਾਜ ਵਿਚ ਮਾਂ-ਪੁੱਤ ਅਤੇ ਮਾਵਾਂ-ਧੀਆਂ ਦਾ ਰਿਸ਼ਤਾ ਅਹਿਮ ਥਾਂ ਰੱਖਦਾ ਹੈ, ਪਰ ਇਸ ਦੇ ਨਾਲ ਹੀ ਆਪਣੀ


Print Friendly
Important Days0 Comments

World Food Day – 16 October : Facts to consider

World Food Day is annually held on October 16 to commemorate the founding of the United Nations’ Food and Agriculture Organisation (FAO). Here are some facts to consider This year,


Print Friendly
Important Days0 Comments

ਮਹਾਨ ਸ਼ਹੀਦ ਬਾਬਾ ਦੀਪ ਸਿੰਘ (ਅੱਜ ਜਨਮ ਦਿਨ ਤੇ ਵਿਸ਼ੇਸ਼)

ਉੱਚ ਧਾਰਮਿਕ ਅਸੂਲਾਂ ਤੇ ਆਦਰਸ਼ਾਂ ਦੀ ਪਾਲਣਾ ਕਰਦੇ ਹੋਏ ਆਪਾ ਕੁਰਬਾਨ ਕਰ ਦੇਣ ਨੂੰ ਹੀ ਸ਼ਹਾਦਤ ਕਿਹਾ ਜਾਂਦਾ ਹੈ। ਬਹੁਤ ਉੱਚਾ ਅਸਥਾਨ ਹੈ, ਸ਼ਹੀਦੀ ਦੇ ਸੰਕਲਪ ਦਾ, ਸਿੱਖ ਧਰਮ ਵਿੱਚ।


Print Friendly